- ਕਾਮਰੇਡ ਹਰਭਿੰਦਰ ਜਲਾਲ ਨੂੰ ਬਿਨਾਂ ਕਿਸੇ ਦੋਸ਼ ਤੋਂ ਗ੍ਰਿਫਤਾਰ ਕਰਨਾ, ਝੂਠੇ ਕੇਸ ਪਾਉਣਾ, ਪੁਲਿਸ ਰਿਮਾਂਡ 'ਚ ਅੰਨ੍ਹਾਂ ਜਬਰ ਢਾਹੁਣਾ, ਮਾਓਵਾਦੀ ਪਾਰਟੀ ਨਾਲ ਸਬੰਧਾਂ ਅਤੇ ਵਿਚਾਰਾਂ ਦਾ ਹਊਆ ਖੜ੍ਹਾ ਕਰਨਾ, ਜੇਲ੍ਹ ਦੀਆਂ ਸੀਖਾਂ ਪਿੱਛੇ ਡੱਕਣਾ, ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ 'ਤੇ ਨੰਗਾ ਚਿੱਟਾ ਹਮਲਾ ਹੈ
- ਦਾਂਤੇਵਾੜਾ ਅਤੇ ਹੋਰ ਕਬਾਇਲੀ ਖੇਤਰਾਂ 'ਚ ਲੋਕਾਂ ਕੋਲੋਂ ਜੰਗਲ, ਜਲ, ਜ਼ਮੀਨ ਅਤੇ ਖਣਿਜ਼ ਪਦਾਰਥ ਖੋਹਣ ਲਈ ਪਿੰਡਾਂ ਦੇ ਪਿੰਡ ਸਾੜਨ, ਕਤਲੋਗਾਰਦ ਮਚਾਉਣ, ਉਜਾੜਨ ਅਤੇ ਜਮਹੂਰੀ ਹੱਕਾਂ ਉਪਰ ਛਾਪੇ ਮਾਰਨ ਦਾ ਸਿਲਸਿਲਾ ਜਾਰੀ ਹੈ
- ਪੰਜਾਬ ਅੰਦਰ ਹਕੂਮਤੀ ਥਾਪੜਾ ਪ੍ਰਾਪਤ ਕਾਤਲੀ ਗਰੋਹਾਂ ਵੱਲੋਂ ਲੋਕ ਆਗੂਆਂ ਦੇ ਕਤਲਾਂ ਦੀ ਲੜੀ ਤੋਂ ਅੱਗੇ ਵਧਦਿਆਂ ਜਨਤਕ ਵਿਰੋਧ ਨੂੰ ਕੁਚਲਣ ਦੀ ਨੀਤੀ ਤਹਿਤ ਸੇਲਬਰਾਹ ਪਿੰਡ ਦੇ ਲੋਕਾਂ ਨੂੰ ਛੱਲੀਆਂ ਵਾਂਗ ਕੁੱਟਣ ਅਤੇ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਸੁੱਟਣ ਦਾ ਘਿਨੌਣਾ ਕਾਰਾ ਕੀਤਾ ਹੈ।
- ਪਿੰਡ ਕੋਟੜਾ ਕੌੜਾ 'ਚ ਸ਼ਰਾਬ ਦੇ ਠੇਕੇ ਦਾ ਹੱਕੀ ਵਿਰੋਧ ਕਰਦੇ ਆਗੂਆਂ ਉਪਰ ਸਰਕਾਰੀ ਸ਼ਹਿ 'ਤੇ ਕਾਤਲਾਨਾ ਹਮਲਾ ਕਰਨਾ, ਤਿੰਨ ਦਿਨ ਲੋਕਾਂ ਵੱਲੋਂ ਬਾਲਿਆਂਵਾਲੀ ਥਾਣਾ ਘੇਰ ਕੇ ਦੋਸ਼ੀਆਂ ਖਿਲਾਫ਼ ਢੁਕਵੀਂ ਕਾਰਵਾਈ ਕਰਨ ਦੀ ਮੰਗ ਨੂੰ ਅਖੀਰ ਅਧਿਕਾਰੀਆਂ ਵੱਲੋਂ ਪ੍ਰਵਾਨ ਕਰਨ ਦੇ ਬਾਵਜੂਦ ਮੁਜ਼ਰਮਾਂ ਦੀਆਂ ਲਗਾਮਾਂ ਖੁੱਲ੍ਹੀਆਂ ਛੱਡਣਾ ਹਾਕਮ ਧੜੇ ਵੱਲੋਂ ਲੋਕ-ਆਵਾਜ਼ ਦੇ ਗਲ ਗੂਠਾ ਦੇਣ ਦੇ ਇਰਾਦਿਆਂ ਦਾ ਨੰਗਾ ਚਿੱਟਾ ਸਬੂਤ ਹੈ।
- ਕਾ. ਹਰਭਿੰਦਰ ਜਲਾਲ ਦੀ ਬਿਨਾਂ ਸ਼ਰਤ ਰਿਹਾਈ, ਉਸ ਉਪਰ ਅਸਲੇ ਸਮੇਤ ਮੜ੍ਹੇ ਹੋਰ ਝੂਠੇ ਕੇਸ ਵਾਪਸ ਕਰਾਉਣ ਅਤੇ ਚੁੱਕਿਆ ਸਾਮਾਨ ਵਾਪਸ ਕਰਾਉਣ, ਸੇਲਬਰਾਹ ਦੇ ਲੋਕਾਂ ਉਪਰ ਮੜ੍ਹੇ ਕੇਸ ਰੱਦ ਕਰਾਉਣ ਅਤੇ ਸੇਲਬਰਾਹ, ਕੋਟੜਾ ਕੌੜਾ 'ਚ ਜੱਥੇਬੰਦੀਆਂ ਦੇ ਚੋਣਵੇਂ ਆਗੂਆਂ ਅਤੇ ਲੋਕਾਂ ਖਿਲਾਫ਼ ਕਾਤਲਾਨਾ ਹੱਲਾ ਬੋਲਣ ਵਾਲਿਆਂ ਖਿਲਾਫ਼ ਠੋਸ ਕਾਰਵਾਈ ਕਰਨ ਦੀ ਮੰਗ ਕਰਨ ਲਈ
3 ਜੂਨ ਦਿਨ ਸ਼ੁੱਕਰਵਾਰ ਨੂੰ 11 ਵਜੇ ਚੰਡੀਗੜ੍ਹ ਵਿਖੇ ਕਨਵੈਨਸ਼ਨ
6 ਜੂਨ ਦਿਨ ਸੋਮਵਾਰ ਨੂੰ 11 ਵਜੇ ਰਾਮਪੁਰਾ ਫੂਲ ਵਿਖੇ ਵਿਸ਼ਾਲ ਰੋਸ ਕਾਨਫਰੰਸ
ਸਮੂਹ ਜਮਹੂਰੀਅਤ ਅਤੇ ਇਨਸਾਫ ਪਸੰਦ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਭਰਵਾਂ ਸਹਿਯੋਗ ਦੇਣ ਦੀ ਜ਼ੋਰਦਾਰ ਅਪੀਲ ਕੀਤੀ ਜਾਂਦੀ ਹੈ
ਵਲੋਂ: ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਫਰੰਟ, ਪੰਜਾਬ।
Dear Comrade,
ReplyDeleteNor I can read above Line neither I understand your language, but I can guess it, it is the sound of revolution, it is the call of battle for justice.
LONG LIVE REVOLUTION.