ਦੇਸ਼ ਭਗਤ ਯਾਦਗਾਰ ਕਮੇਟੀ ਦੇ
ਵਫ਼ਦ ਵਲੋਂ ਸ਼ਹੀਦੀ ਖੂਹ 'ਤੇ ਸ਼ਰਧਾਂਜ਼ਲੀਆਂ ਭੇਂਟ
ਸ਼ਹੀਦਾਂ ਦੀਆਂ ਅਸਥੀਆਂ ਮਿਊਜ਼ਿਅਮ
ਵਿੱਚ ਸੰਭਾਲਣ ਦੀ ਕੀਤੀ ਮੰਗ
Coins & other articles belonging to martyrs recovered from the well |
ਦੇਸ਼ ਭਗਤ ਯਾਦਗਾਰ ਕਮੇਟੀ
ਦਾ ਵਫ਼ਦ ਅੱਜ ਅਜਨਾਲਾ ਵਿਖੇ ਬਹੁ ਚਰਚਿਤ ਸ਼ਹੀਦੀ ਖੂਹ 'ਤੇ ਪੁੱਜਾ ਅਤੇ ਉਨਾਂ 1857 ਦੇ ਸੰਗਰਾਮੀ ਫੌਜੀਆਂ
ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਵਫ਼ਦ ਵਿੱਚ ਕਮੇਟੀ ਦੇ
ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ
ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਮੈਂਬਰ ਡਾ. ਪ੍ਰਮਿੰਦਰ, ਚਰੰਜੀ ਲਾਲ ਕੰਗਣੀਵਾਲ, ਗੁਰਮੀਤ
ਸਿੰਘ ਢੱਡਾ, ਪ੍ਰਗਟ ਸਿੰਘ ਜਾਮਾਰਾਏ ਅਤੇ ਮਨਜੀਤ ਸਿੰਘ ਸ਼ਾਮਲ ਸਨ।
ਦੇਸ਼ ਭਗਤ ਯਾਦਗਾਰ ਕਮੇਟੀ
ਨੇ ਸਥਾਨਕ ਕਮੇਟੀ ਵਲੋਂ ਕੀਤੇ ਖੋਜ਼ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਮੇਟੀ ਵਲੋਂ ਹਰ ਸੰਭਵ ਸਹਿਯੋਗ ਦਾ
ਭਰੋਸਾ ਦਿੱਤਾ। ਇਸੇ ਮੌਕੇ ਕਮੇਟੀ ਨੇ ਬਰਤਾਨਵੀ ਸਾਮਰਾਜ ਦੇ ਇਸ ਘਿਨੌਣੇ ਕਾਂਡ ਦੀ ਨਿਖੇਧੀ ਕੀਤੀ ਅਤੇ
157 ਵਰੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਭਾਰਤੀ ਹੁਕਮਰਾਨਾਂ ਵਲੋਂ ਇਨਾਂ 1857 ਦੇ ਗ਼ਦਰੀ ਸੰਗਰਾਮੀਆਂ
ਬਾਰੇ ਅਪਣਾਈ ਬੇਰੁਖੀ ਦੀ ਤਿੱਖੀ ਅਲੋਚਨਾ ਵੀ ਕੀਤੀ।
ਪਿਛਲੇ ਦਿਨਾਂ ਤੋਂ ਚੱਲ ਖੋਜ਼ ਕਾਰਜਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਦਿਖਾਈ ਬੇਰੁੱਖੀ ਦਾ ਵੀ
ਵਿਰੋਧ ਕੀਤਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਰਕਾਰ ਅਗੇ ਜ਼ੋਰਦਾਰ ਮੰਗ ਕੀਤੀ ਹੈ ਕਿ:
1. ਭਾਰਤ ਸਰਕਾਰ ਤੁਰੰਤ ਹੀ ਇਹਨਾਂ ਸੈਨਿਕਾਂ ਨੂੰ ਸ਼ਹੀਦ ਦਾ ਦਰਜਾ ਦੇਵੇ।
2. ਇਨਾਂ ਮਹਾਨ ਸ਼ਹੀਦਾਂ ਦੀ ਸੂਚੀ ਬਰਤਾਨਵੀ ਸਰਕਾਰ 'ਤੇ ਦਬਾਅ ਪਾ ਕੇ ਜਾਰੀ
ਕਰਵਾਈ ਜਾਵੇ।
3. ਸ਼ਹੀਦੀ ਵਾਲੀ ਜਗਾ 'ਤੇ ਮਿਊਜੀਅਮ ਬਣਾ ਕੇ ਇਹਨਾਂ ਸ਼ਹੀਦਾਂ ਦੀਆਂ ਅਸਥੀਆਂ
ਨੂੰ ਸਨਮਾਨਯੋਗ ਅੰਦਾਜ਼ ਵਿੱਚ ਸੰਭਾਲਿਆ ਜਾਵੇ।
4. ਸ਼ਹੀਦੀ ਖੂਹ ਦੇ ਲਾਗੇ ਮੁੱਖ ਮਾਰਗ 'ਤੇ ਆਉਂਦਾ ਤੰਗ ਰਸਤਾ ਨੂੰ ਨਾਲ ਲਗਦੀ
ਛਾਉਣੀ ਤੋਂ ਜ਼ਮੀਨ ਲੈ ਕੇ ਖੁੱਲਾ ਕੀਤਾ ਜਾਵੇ।
5. ਇਨਾਂ ਅਸਥੀਆਂ ਦਾ ਡੀ.ਐਨ.ਏ. ਟੈਸਟ ਕਰਵਾਇਆ ਜਾਵੇ ਅਤੇ ਪੁਰਾਤਤਵ ਵਿਭਾਗ
ਤੁਰੰਤ ਇਸ ਜਗਾ ਅਤੇ ਇਤਿਹਾਸਕ ਵਸਤਾਂ ਨੂੰ ਸੰਭਾਲਣ ਦਾ ਕੰਮ ਹੱਥ ਲਵੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ 1857 ਦੇ ਇਨਾਂ ਸੰਗਰਾਮੀਆਂ
ਪ੍ਰਤੀ ਜੁੜਵੀਂ ਉਪਰੋਕਤ ਮੰਗਾਂ ਲਈ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ ਅਤੇ ਸਮੂਹ ਸ਼ਹੀਦਾਂ ਦੀਆਂ ਵਾਰਸ ਜਥੇਬੰਦੀਆਂ,
ਇਤਿਹਾਸਕਾਰਾਂ ਅਤੇ ਬੁੱਧਜੀਵੀਆਂ ਨੂੰ ਸਹਿਯੋਗੀ ਮੋਢਾ ਲਈ ਜ਼ੋਰਦਾਰ ਅਪੀਲ ਕੀਤੀ ਗਈ ਹੈ।
ਜਾਰੀ ਕਰਤਾ:
ਜਲੰਧਰ, 4 ਮਾਰਚ ਅਮੋਲਕ ਸਿੰਘ (Ph 94170 76735)
ਕਨਵੀਨਰ, ਸਭਿਆਚਾਰਕ
ਵਿੰਗ
ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ
No comments:
Post a Comment