ਇੰਦੌਰ ਦੇ ਜ਼ਿਲਾ ਮੈਜਿਸਟਰੇਟ ਵੱਲੋਂ ਸੋਸ਼ਲ ਮੀਡੀਆ ਤੇ ਨੋਟ ਬੰਦੀ ਦੇ ਖਿਲਾਫ ਜ਼ੁਬਾਨ ਬੰਦੀ ਦੇ ਹੁਕਮ! ਆਓ ਇਹਨਾਂ ਨਾਦਰਸ਼ਾਹੀ ਫੁਰਮਾਨਾਂ ਦਾ ਡਟ ਕੇ ਵਿਰੋਧ ਕਰੀਏ !
ਇੰਦੌਰ ਦੇ ਜ਼ਿਲਾ ਮੈਜਿਸਟਰੇਟ ਵੱਲੋਂ ਜ਼ਾਬਤਾ ਫੌਜਦਾਰੀ ਦੀ ਧਾਰਾ 144 ਤਹਿਤ ਹੁਕਮ ਨੰਬਰ Order/ 2956/ RADM/2016, Indore/Date 14/11/2016, ਜਾਰੀ ਕਰਕੇ ਸੋਸ਼ਲ ਮੀਡੀਆ ਤੇ ਨੋਟ ਬੰਦੀ ਦੇ ਖਿਲਾਫ ਜ਼ੁਬਾਨ ਬੰਦੀ ਕਰ ਦਿੱਤੀ ਗਈ ਹੈ | ਇਸ ਹੁਕਮ ਅਨੁਸਾਰ ਸੋਸ਼ਲ ਮੀਡੀਆ, ਜਿਵੇਂ - Twitter, Facebook, WhatsApp ਆਦਿ ਤੇ ਨੋਟਬੰਦੀ ਦੀ ਨੁਕਤਾ ਚੀਨੀ ਨਹੀਂ ਕੀਤੀ ਜਾ ਸਕਦੀ ਕਿਓਂਕਿ ਇਹ "ਇਤਰਾਜ਼ਯੋਗ" (“objectionable”) ਅਤੇ "ਭੜਕਾਊ" ਹੈ (can “cause incitement”). ਕਾਨੂੰਨ ਅਨੁਸਾਰ ਧਾਰਾ 144 ਅਧੀਨ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਤੇ 6 ਮਹੀਨੇ ਤੱਕ ਦੀ ਕੈਦ ਕੀਤੀ ਜਾ ਸਕਦੀ ਹੈ |
ਲੋਕ ਮੋਰਚਾ ਪੰਜਾਬ, ਸਰਕਾਰ ਵੱਲੋਂ ਲੋਕਾਂ ਦੀ ਇਸ ਢੰਗ ਨਾਲ ਜ਼ੁਬਾਨ ਬੰਦੀ ਕਰਨ ਦਾ ਸਖਤ ਵਿਰੋਧ
ਕਰਦਾ ਹੈ|ਲੋਕ ਮੋਰਚਾ ਪੰਜਾਬ, ਸਰਕਾਰ ਵੱਲੋਂ ਲੋਕਾਂ ਦੀ ਇਸ ਢੰਗ ਨਾਲ ਜ਼ੁਬਾਨ ਬੰਦੀ ਕਰਨ ਦਾ ਸਖਤ ਵਿਰੋਧ
No comments:
Post a Comment