StatCounter

Saturday, January 26, 2019

ਹਾਕਮ ਜਮਾਤਾਂ ਦੇ ਚੁੰਧਿਆਊ ਨਾਰ੍ਹਿਆਂ ਤੇ ਦੰਭੀ ਪ੍ਰਚਾਰ ਤੋਂ ਬਾਹਰ ਆ ਕੇ ਹਕੀਕੀ ਭਾਰਤ ਦੀ ਤਸਵੀਰ ਵੇਖੋ।

ਝੂਠੇ ਗਣਤੰਤਰ ਤੇ ਨਕਲੀ ਜਮਹੂਰੀਅਤ ਦੀ 69ਵੀਂ ਵਰ੍ਹੇਗੰਢ ਤੇ 
ਲੋਕ ਮੋਰਚਾ ਪੰਜਾਬ ਦਾ ਲੋਕਾਂ ਨੂੰ ਸੁਨੇਹਾ


➡️ਹਾਕਮ ਜਮਾਤਾਂ ਦੇ ਚੁੰਧਿਆਊ ਨਾਰ੍ਹਿਆਂ ਤੇ ਦੰਭੀ ਪ੍ਰਚਾਰ ਤੋਂ ਬਾਹਰ ਆ ਕੇ ਹਕੀਕੀ ਭਾਰਤ ਦੀ ਤਸਵੀਰ ਵੇਖੋ।ਇਹਨਾਂ ਵਰ੍ਹਿਆਂ ਦੌਰਾਨ ਲੋਕਾਂ ਦੀਆਂ ਜਿਦਗੀਆਂ ਤੇ ਜਮਹੂਰੀ ਹੱਕਾਂ ਦਾ ਪੈਰ-ਪੈਰ ਤੇ ਘਾਣ ਹੋਇਆ ਹੈ।ਲੋਕ ਹਿਤਾਂ ਤੋਂ ਉਲਟੇ ਫੈਸਲੇ ਲਾਗੂ ਕੀਤੇ ਗਏ ਹਨ।ਸਭਨਾਂ ਜਨਤਕ ਅਦਾਰਿਆਂ,ਲੋਕਾਂ ਨੂੰ ਮਿਲੀਆਂ ਚੁਨਿੰਦਾ ਸਹੂਲਤਾਂ,ਰੁਜ਼ਗਾਰ ਮੌਕਿਆਂ,ਲੋਕ ਭਲਾਈ ਖੇਤਰਾਂ ਦਾ ਭੋਗ ਪਾ ਕੇ ਅੰਬਾਨੀਆਂ-ਅਡਾਨੀਆਂ ਦੇ ਮੁਨਾਫੇ ਸੁਨਿਸ਼ਚਿਤ ਕੀਤੇ ਗਏ ਹਨ।ਈਸਟ ਇੰਡੀਆ ਕੰਪਨੀ ਵਰਗੀਆਂ ਹਜਾਰਾਂ ਸਾਮਰਾਜੀ ਕੰਪਨੀਆਂ ਨੂੰ ਭਾਰਤੀ ਲੋਕਾਂ ਦੀ ਲੁੱਟ ਦੇ ਮੌਕੇ ਉਪਲਬਧ ਕਰਾਏ ਗਏ ਹਨ।ਹੱਕ ਮੰਗਦੇ ਲੋਕਾਂ ਤੇ ਕਹਿਰ ਢਾਹਿਆ ਗਿਆ ਹੈ।ਲੋਕ ਰਜਾ ਤੇ ਜਮਹੂਰੀਅਤ ਨੂੰ ਰੋਲਿਆ ਗਿਆ ਹੈ।

➡️ਹਾਕਮ ਜਮਾਤਾਂ ਵੱਲੋਂ ਪ੍ਰਚਾਰੀ ਜਾਂਦੀ ਫਰੇਬੀ ਦੇਸ਼ਭਗਤੀ ਲੋਕਾਂ ਨੂੰ ਹਾਕਮਾਂ ਵੱਲੋਂ ਕੀਤੇ ਕੌਮ ਧਰੋਹੀ ਫੈਸਲੇ ਚੁੱਪਚਾਪ ਮੰਨਣ ਲਈ ਮਜਬੂਰ ਕਰਦੀ ਹੈ,ਫੌਜ ਤੇ ਪੁਲਸ ਨੂੰ ਲੋਕਾਂ ਦੇ ਹੱਕੀ ਸੰਘਰਸ਼ਾਂ ਦਾ ਘਾਣ ਕਰਨ ਲਈ ਝੋਕਦੀ ਹੈ,ਗੁਆਂਢੀ ਮੁਲਕਾਂ ਜਾਂ ਦਬਾਈਆਂ ਕੌਮਾਂ ਖਿਲਾਫ ਨਫਰਤ ਦਾ ਪਸਾਰਾ ਕਰਦੀ ਹੈ ਤੇ ਲੋਕਾਂ ਦੇ ਸੱਚੇ-ਸੁੱਚੇ ਦੇਸ਼ ਪਿਆਰ ਨੂੰ ਆਪਣੇ ਸਿਆਸੀ ਫਾਇਦਿਆਂ ਲਈ ਵਰਤਦੀ ਹੈ।।ਇਸ ਦੰਭੀ ਦੇਸ਼ਭਗਤੀ ਨੂੰ ਰੱਦ ਕਰਕੇ ਖਰੀ ਦੇਸ਼ਭਗਤੀ ਬੁਲੰਦ ਕਰੋ।ਲੋਕਾਂ ਦੇ ਮੂੰਹੋਂ ਬੁਰਕੀ ਖੋਹ ਕੇ,ਸਾਮਰਾਜੀ ਕੰਪਨੀਆਂ,ਅੰਬਾਨੀਆਂ,ਅਡਾਨੀਆਂ,ਨੀਰਵ ਮੋਦੀਆਂ ਅੱਗੇ ਦੇਸ਼ ਦੇ ਮਾਲ ਖ਼ਜਾਨੇ ਪਰੋਸਣ ਦਾ ਵਿਰੋਧ ਕਰੋ। 

ਜਨਤਕ ਅਦਾਰਿਆਂ ਦੀ ਰਾਖੀ ਲਈ ਅੱਗੇ ਆਓ।ਆਪਣਾ ਰੁਜ਼ਗਾਰ,ਜ਼ਮੀਨਾਂ,ਜੰਗਲ,ਸਿੱਖਿਆ-ਸਿਹਤ ਵਰਗੇ ਅਨੇਕਾਂ ਜਮਹੂਰੀ ਹੱਕ ਤੇ ਜਿੰਦਗੀਆਂ ਬਚਾਉਣ ਲਈ ਥਾਂ-ਥਾਂ ਸੰਘਰਸ਼ ਕਰ ਰਹੇ ਲੋਕਾਂ ਦੇ ਸੰਗੀ ਬਣੋ।ਇਹਨਾਂ ਸੰਘਰਸ਼ਾਂ ਨੂੰ ਤੇਜ ਕਰੋ।ਸਾਂਝੇ ਸੰਘਰਸ਼ਾਂ ਰਾਹੀਂ ਹਾਕਮਾਂ ਦੇ ਕੌਮ ਧਰੋਹੀ ਤੇ ਲੋਕ ਵਿਰੋਧੀ ਫੈਸਲੇ ਉਲਟਾਉਣ ਵੱਲ ਵਧੋ।

No comments:

Post a Comment