ਪ੍ਰੋ. ਅਜਮੇਰ ਸਿੰਘ ਔਲਖ ਦਾ ਸਨਮਾਨ ਸਮਾਰੋਹਲੋਕਪੱਖੀ ਸਮਾਜ ਉਸਾਰੀ ਵਿਚ ਸੁਲੱਖਣਾ ਕਦਮ ਹੈ !
ਗੁਰਸ਼ਰਨ ਸਿੰਘ ਲੋਕ
ਕਲਾ ਸਲਾਮ ਕਾਫਲਾ ਵੱਲੋਂ
ਕਿਰਤੀ ਲੋਕਾਂ ਦੇ ਉੱਘੇ
ਨਾਟਕਕਾਰ ਪ੍ਰੋ. ਅਜਮੇਰ ਸਿੰਘ
ਔਲਖ ਨੂੰ ਭਾਈ ਲਾਲੋ
ਕਲਾ ਸਨਮਾਨਨਾਲ ਸਨਮਾਨਿਆ ਜਾ
ਰਿਹਾ ਹੈ। ਇਹ
ਸਨਮਾਨ ਸਮਾਰੋਹ ਇੱਕ (1) ਮਾਰਚ
ਦਿਨ ਐਤਵਾਰ ਨੂੰ ਮਾਨਸਾ
ਜਿਲੇ ਦੇ ਪਿੰਡ ਰੱਲਾ
ਵਿਖੇ ਹੋ ਰਿਹਾ ਹੈ। ਇਹ
ਸਮਾਰੋਹ, ਇਨਕਲਾਬੀ ਜਨਤਕ ਜਮਹੂਰੀ
ਲਹਿਰ ਦੀਆਂ ਸੰਘਰਸ਼ਸ਼ੀਲ ਸ਼ਕਤੀਆਂ
ਵੱਲੋਂ ਸਾਹਿਤਕ ਸਭਿਆਚਾਰ ਦੀਆਂ
ਵੱਖ ਵੱਖ ਵੰਨਗੀਆਂ ਦੀ
ਲੋਕ-ਪੱਖੀ ਕਲਾ ਤੇ
ਉਸਦੇ ਕਲਾਕਾਰਾਂ ਨੂੰ ਸਨਮਾਨਣ ਦਾ
ਸਮਾਰੋਹ ਹੈ।ਇਹ
ਸਮਾਰੋਹ, ਸਮਾਜ ਅੰਦਰ ਲੋਕ-ਪੱਖੀ ਇਨਕਲਾਬੀ ਤਬਦੀਲੀ
ਵਿਚ ਸਾਹਿਤਕ-ਸਭਿਆਚਾਰਕ ਖੇਤਰ
ਦੀ ਲੋਕ-ਮੁਖੀ ਸਰਗਰਮੀ
ਦੇ ਅਹਿਮ ਰੋਲ ਨੂੰ
ਉਚਿਆਉਣ ਦਾ ਸਮਾਰੋਹ ਹੈ।ਇਹ
ਸਮਾਰੋਹ,ਲੋਕਾਂ ਦੀ ਪੁੱਗਤ
ਤੇ ਵੁੱਕਤ ਵਾਲੇ ਸਮਾਜ
ਦੀ ਉਸਾਰੀ ਵਿਚ ਸੰਘਰਸ਼ਸ਼ੀਲ
ਅਤੇ ਸਾਹਿਤਕ ਤਾਕਤਾਂ ਦੀ
ਸਾਂਝ ਦਾ ਮਹੱਤਵ ਉਭਾਰਨ
ਦਾ ਸਮਾਰੋਹ ਹੈ।
ਲੋਕ ਮੋਰਚਾ ਪੰਜਾਬ ਇਸ
ਸੁਲੱਖਣੇ ਕਦਮ ਦੀ ਪ੍ਰਸੰਸਾ
ਤੇ ਸਮਰਥਨ ਕਰਦਾ ਹੈ। ਮੋਰਚੇ
ਦੇ ਕਾਰਕੁੰਨ ਸਮੂਹ ਲੋਕ
ਹਿੱਸਿਆ ਨੂੰ ਇਸ ਸਮਾਰੋਹ
ਵਿਚ ਸ਼ਾਮਲ ਹੋਣ ਦਾ
ਸੱਦਾ ਦੇਣ ਲਈ ਚੱਲ
ਰਹੀ ਮੁਹਿੰਮ ਵਿਚ ਸ਼ਾਮਲ
ਹੋਣਗੇ। ਮੋਰਚੇ
ਵੱਲੋਂ ਸੱਦਾ ਦਿੰਦਾ ਇੱਕ
ਹੱਥ ਪਰਚਾ ਛਪਵਾਇਆ ਜਾ
ਰਿਹਾ ਹੈ।
ਇਹ, ਪ੍ਰੋ. ਔਲਖ ਦੀ
ਲੋਕ ਪੱਖੀ ਨਾਟਕਲਾ ਤੇ
ਕਿਰਤ ਦਾ ਸਨਮਾਨ ਹੈ। ਪ੍ਰੋ.
ਸਾਹਿਬ,ਪੁਰਾਣੀਆਂ ਰੂੜੀਵਾਦੀ ਕਦਰਾਂ ਕੀਮਤਾਂ, ਪਿਛਾਖੜੀ
ਸੋਚਾਂ, ਜਾਤ ਪ੍ਰਬੰਧ, ਜਾਗੀਰੂ
ਚੌਧਰ ਅਤੇ ਸਾਮਰਾਜੀ ਲੁੱਟ
ਨੂੰ ਆਵਦੇ ਨਾਟ ਤੀਰਾਂ
ਦੀ ਮਾਰ ਹੇਠ ਲਿਆਉਂਦੇ
ਹਨ। ਆਵਦੀ
ਨਾਟਕਲਾ ਰਾਹੀਂ ਔਰਤ ਬਰਾਬਰੀ
ਦੇ ਹੱਕ ਵਿੱਚ ਆਵਾਜ
ਉਠਾਉਂਦੇ ਹਨ। ਲੋਕਾਂ
ਦੀ ਸੁਰਤੀ ਵਿੱਚ ਭਟਕਾਊ,
ਪਾਟਕਪਾਊ ਤੇ ਗੁਲਾਮ ਜ਼ਹਿਨੀਅਤ
ਭਰਨ ਲਈ ਹਾਬੜੀ ਫਿਰਦੀ
ਫਿਰਕਾਪ੍ਰਸਤੀ ਆਵਦੇ ਨਾਟ ਨਿਸ਼ਾਨੇ
ਨਾਲ ਫੁੰਡ ਧਰਦੇ ਹਨ।
ਲੋਕ ਮੋਰਚਾ ਪੰਜਾਬ,ਇਸ
ਸਮਾਰੋਹ ਦੀ ਸਫਲਤਾ ਲਈ
ਸਮੂਹ ਕਿਰਤੀ ਲੋਕਾਂ ਨੂੰ
ਇਸ ਦੇ ਗਹਿਰੇ ਅਰਥਾਂ
ਤੇ ਮਹੱਤਵ ਨੂੰ ਸਮਝਣ
ਤੇ ਸਮਝਾਉਣ ਅਤੇ ਇਸ
ਦੀ ਸਫਲਤਾ ਲਈ ਵੱਧ
ਚੜ ਕੇ ਹਿੱਸਾ ਪਾਉਣ
ਦਾ ਸੱਦਾ ਦਿੰਦਾ ਹੈ।ਇਸ
ਸੁਲੱਖਣੇ ਤੇ ਸਲਾਹੁਣ ਯੋਗ
ਸਮਾਰੋਹ ਵਿਚ ਅਤੇ ਸਥਾਨਕ
ਪੱਧਰਾਂ ਉਪਰ ਤਿਆਰੀ ਵਜੋਂ
ਹੋ ਰਹੀਆਂ ਸਰਗਰਮੀਆਂ ਵਿਚ
ਹੁੰਮ ਹਮਾ ਕੇ ਸ਼ਾਮਲ
ਹੋਣ ਦੀ ਅਪੀਲ ਕਰਦਾ
ਹੈ।
No comments:
Post a Comment