StatCounter

Showing posts with label Bhai Lalo Sanman. Show all posts
Showing posts with label Bhai Lalo Sanman. Show all posts

Friday, February 13, 2015

ਪ੍ਰੋ. ਅਜਮੇਰ ਸਿੰਘ ਔਲਖ ਦਾ ਸਨਮਾਨ ਸਮਾਰੋਹ ਲੋਕਪੱਖੀ ਸਮਾਜ ਉਸਾਰੀ ਵਿਚ ਸੁਲੱਖਣਾ ਕਦਮ ਹੈ !

ਪ੍ਰੋ. ਅਜਮੇਰ ਸਿੰਘ ਔਲਖ ਦਾ ਸਨਮਾਨ ਸਮਾਰੋਹਲੋਕਪੱਖੀ ਸਮਾਜ ਉਸਾਰੀ ਵਿਚ ਸੁਲੱਖਣਾ ਕਦਮ ਹੈ !


ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਵੱਲੋਂ ਕਿਰਤੀ ਲੋਕਾਂ ਦੇ ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨਨਾਲ ਸਨਮਾਨਿਆ ਜਾ ਰਿਹਾ ਹੈਇਹ ਸਨਮਾਨ ਸਮਾਰੋਹ ਇੱਕ (1) ਮਾਰਚ ਦਿਨ ਐਤਵਾਰ ਨੂੰ ਮਾਨਸਾ ਜਿਲੇ ਦੇ ਪਿੰਡ ਰੱਲਾ ਵਿਖੇ ਹੋ ਰਿਹਾ ਹੈਇਹ ਸਮਾਰੋਹ, ਇਨਕਲਾਬੀ ਜਨਤਕ ਜਮਹੂਰੀ ਲਹਿਰ ਦੀਆਂ ਸੰਘਰਸ਼ਸ਼ੀਲ ਸ਼ਕਤੀਆਂ ਵੱਲੋਂ ਸਾਹਿਤਕ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੀ ਲੋਕ-ਪੱਖੀ ਕਲਾ ਤੇ ਉਸਦੇ ਕਲਾਕਾਰਾਂ ਨੂੰ ਸਨਮਾਨਣ ਦਾ ਸਮਾਰੋਹ ਹੈਇਹ ਸਮਾਰੋਹ, ਸਮਾਜ ਅੰਦਰ ਲੋਕ-ਪੱਖੀ ਇਨਕਲਾਬੀ ਤਬਦੀਲੀ ਵਿਚ ਸਾਹਿਤਕ-ਸਭਿਆਚਾਰਕ ਖੇਤਰ ਦੀ ਲੋਕ-ਮੁਖੀ ਸਰਗਰਮੀ ਦੇ ਅਹਿਮ ਰੋਲ ਨੂੰ ਉਚਿਆਉਣ ਦਾ ਸਮਾਰੋਹ ਹੈਇਹ ਸਮਾਰੋਹ,ਲੋਕਾਂ ਦੀ ਪੁੱਗਤ ਤੇ ਵੁੱਕਤ ਵਾਲੇ ਸਮਾਜ ਦੀ ਉਸਾਰੀ ਵਿਚ ਸੰਘਰਸ਼ਸ਼ੀਲ ਅਤੇ ਸਾਹਿਤਕ ਤਾਕਤਾਂ ਦੀ ਸਾਂਝ ਦਾ ਮਹੱਤਵ ਉਭਾਰਨ ਦਾ ਸਮਾਰੋਹ ਹੈ

ਲੋਕ ਮੋਰਚਾ ਪੰਜਾਬ ਇਸ ਸੁਲੱਖਣੇ ਕਦਮ ਦੀ ਪ੍ਰਸੰਸਾ ਤੇ ਸਮਰਥਨ ਕਰਦਾ ਹੈ ਮੋਰਚੇ ਦੇ ਕਾਰਕੁੰਨ ਸਮੂਹ ਲੋਕ ਹਿੱਸਿਆ ਨੂੰ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਚੱਲ ਰਹੀ ਮੁਹਿੰਮ ਵਿਚ ਸ਼ਾਮਲ ਹੋਣਗੇਮੋਰਚੇ ਵੱਲੋਂ ਸੱਦਾ ਦਿੰਦਾ ਇੱਕ ਹੱਥ ਪਰਚਾ ਛਪਵਾਇਆ ਜਾ ਰਿਹਾ ਹੈ

ਇਹ, ਪ੍ਰੋ. ਔਲਖ ਦੀ ਲੋਕ ਪੱਖੀ ਨਾਟਕਲਾ ਤੇ ਕਿਰਤ ਦਾ ਸਨਮਾਨ ਹੈ ਪ੍ਰੋ. ਸਾਹਿਬ,ਪੁਰਾਣੀਆਂ ਰੂੜੀਵਾਦੀ ਕਦਰਾਂ ਕੀਮਤਾਂ, ਪਿਛਾਖੜੀ ਸੋਚਾਂ, ਜਾਤ ਪ੍ਰਬੰਧ, ਜਾਗੀਰੂ ਚੌਧਰ ਅਤੇ ਸਾਮਰਾਜੀ ਲੁੱਟ ਨੂੰ ਆਵਦੇ ਨਾਟ ਤੀਰਾਂ ਦੀ ਮਾਰ ਹੇਠ ਲਿਆਉਂਦੇ ਹਨਆਵਦੀ ਨਾਟਕਲਾ ਰਾਹੀਂ ਔਰਤ ਬਰਾਬਰੀ ਦੇ ਹੱਕ ਵਿੱਚ ਆਵਾਜ ਉਠਾਉਂਦੇ ਹਨ ਲੋਕਾਂ ਦੀ ਸੁਰਤੀ ਵਿੱਚ ਭਟਕਾਊ, ਪਾਟਕਪਾਊ ਤੇ ਗੁਲਾਮ ਜ਼ਹਿਨੀਅਤ ਭਰਨ ਲਈ ਹਾਬੜੀ ਫਿਰਦੀ ਫਿਰਕਾਪ੍ਰਸਤੀ ਆਵਦੇ ਨਾਟ ਨਿਸ਼ਾਨੇ ਨਾਲ ਫੁੰਡ ਧਰਦੇ ਹਨ


ਲੋਕ ਮੋਰਚਾ ਪੰਜਾਬ,ਇਸ ਸਮਾਰੋਹ ਦੀ ਸਫਲਤਾ ਲਈ ਸਮੂਹ ਕਿਰਤੀ ਲੋਕਾਂ ਨੂੰ ਇਸ ਦੇ ਗਹਿਰੇ ਅਰਥਾਂ ਤੇ ਮਹੱਤਵ ਨੂੰ ਸਮਝਣ ਤੇ ਸਮਝਾਉਣ ਅਤੇ ਇਸ ਦੀ ਸਫਲਤਾ ਲਈ ਵੱਧ ਚੜ ਕੇ ਹਿੱਸਾ ਪਾਉਣ ਦਾ ਸੱਦਾ ਦਿੰਦਾ ਹੈਇਸ ਸੁਲੱਖਣੇ ਤੇ ਸਲਾਹੁਣ ਯੋਗ ਸਮਾਰੋਹ ਵਿਚ ਅਤੇ ਸਥਾਨਕ ਪੱਧਰਾਂ ਉਪਰ ਤਿਆਰੀ ਵਜੋਂ ਹੋ ਰਹੀਆਂ ਸਰਗਰਮੀਆਂ ਵਿਚ ਹੁੰਮ ਹਮਾ ਕੇ ਸ਼ਾਮਲ ਹੋਣ ਦੀ ਅਪੀਲ ਕਰਦਾ ਹੈ