ਹਕੂਮਤਾਂ ਖਿਲਾਫ਼
ਗੁੱਸੇ
ਨੂੰ
ਸਹੀ
ਮੂੰਹਾਂ
ਦਿਓ
!
ਲੋਕ-ਧੜਾ ਜ਼ੋੜੋ
! ਜਿੰਦਗੀ
ਦੇ
ਬੁਨਿਆਦੀ
ਮਸਲਿਆਂ
ਉੱਤੇ
ਸੰਘਰਸ਼
ਭਖਾਓ
!
ਲੋਕ-ਸੰਘਰਸ਼ਾਂ ਦੇ ਰਾਹੀ, ਭੈਣੋ,
ਭਰਾਵੋ, ਨੌਜਵਾਨੋ ਅਤੇ
ਪਿਆਰੇ
ਲੋਕੋ,
ਸ੍ਰੀ ਗੁਰੂ ਗਰੰਥ
ਸਾਹਿਬ ਦੀ ਬੇਅਦਬੀ ਦੀਆਂ
ਨਿੱਤ ਦਿਨ ਵਾਪਰ ਰਹੀਆਂ
ਘਟਨਾਵਾਂ ਸੂਬੇ ਦੀ ਫ਼ਿਜ਼ਾ
ਅੰਦਰ ਤਣਾਅ ਜਾਰੀ ਰੱਖ
ਰਹੀਆਂ ਹਨ। ”ਸੇਵਾ” ਕਰਨ ਵਾਲੀ “ਪੰਥਕ
ਸਰਕਾਰ” ਤੇ “ਸੁਰੱਖਿਆ-ਸਨਮਾਨ” ਦੇਣ ਵਾਲੀ ਪੁਲਸ
ਦਾ ਹੀਜ਼-ਪਿਆਜ਼ ਨੰਗਾ ਕਰ ਰਹੀਆਂ
ਹਨ। ਇਹ
ਬੇਅਦਬੀ ਕਰਨ ਵਾਲੇ ਕਹਿਣ
ਨੂੰ ਕੁਝ ਵੀ ਕਹਿਣ,
ਸਿੱਖ ਮਨਾਂ ਨੂੰ ਜਖ਼ਮੀ ਕਰਨ
ਦਾ ਨਿੰਦਣ ਯੋਗ ਤੇ ਸਜ਼ਾ ਯੋਗ ਕਾਰਾ
ਕਰ ਰਹੇ ਹਨ।
ਜਖ਼ਮੀ ਮਨਾਂ ਦਾ ਰੋਸ ਕੁਦਰਤੀ
ਹੈ, ਜਾਇਜ਼ ਹੈ।
ਪਰ ਇਸ ਰੋਸ ਵਿਚ
ਹੋਈਆਂ ਭੜਕਾਹਟਾਂ ਤੇ ਝੁਲਦੀਆਂ ਤਲਵਾਰਾਂ,
ਜਾਣੇ ਜਾਂ ਅਣਜਾਣੇ, ਸੂਬੇ
ਨੂੰ ਫਿਰਕੂ ਅੱਗ ਦੀ ਭੱਠੀ ਵਿਚ
ਝੋਕਣ ਦਾ ਸਬੱਬ ਬਣ
ਸਕਦੀਆਂ ਹਨ। ਲੋਕਾਂ
ਦੀਆਂ ਜਾਨਾਂ ਦਾ ਖੌਅ
ਬਣ ਸਕਦੀਆਂ ਹਨ। ਲੋਕਾਂ ਦਾ ਏਕਾ
ਤੋੜਨ ਦਾ ਅਤੇ ਕਿਸਾਨਾਂ,
ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੇ ਸੰਘਰਸ਼ਾਂ ਨੂੰ
ਲੀਹੋ ਭਟਕਾਉਣ ਦਾ ਸਾਧਨ
ਬਣ ਸਕਦੀਆਂ ਹਨ।
ਵਜ੍ਹਾ ਇਹੀ ਹੈ
ਕਿ ਇਹਨਾਂ ਰੋਸ 'ਕੱਠਾਂ
ਵਿਚ ਕੌਣ ਕੀ ਇਰਾਦੇ
ਤੇ ਮਨਸੂਬੇ ਲੈ ਕੇ
ਆਉਂਦਾ ਹੈ ? ਰੋਸ ਦਾ
ਨਿਸ਼ਾਨਾਂ ਕੀ ਤੋਂ ਕੀ
ਬਣਾ ਦਿੰਦਾ ਹੈ ? ਏਹਦੀ
ਚੌਕਸ ਨਿਗਾਹੀ ਤੇ ਫਿਕਰਦਾਰੀ ਜਰੂਰੀ ਹੈ।
ਆਪੋ ਆਪਣੇ ਸਿਆਸੀ ਹਿਤ
ਪੂਰਨ ਲਈ ਹਾਕਮ ਤੇ ਕੱਟੜ
ਫਿਰਕਾਪ੍ਰਸਤ ਅਜਿਹੀ ਹਾਲਤ ਦਾ
ਲਾਹਾ ਲੈਣ ਲਈ ਤਹੂ
ਰਹਿੰਦੇ ਹਨ। ਦੋਵਾਂ
ਦਾ ਨਿਸ਼ਾਨਾਂ ਲੋਕ ਬਣਦੇ
ਹਨ। 1947 ਵਿੱਚ
ਦੇਸ਼ ਵੰਡ ਵਾਲੇ ਤੇ
1984 ਦੇ ਪੰਜਾਬ ਤੇ ਦਿੱਲੀ
ਵਾਲੇ ਖ਼ੂਨੀ ਸਾਕਿਆਂ ਦੇ ਜਖ਼ਮ ਅੱਜ
ਵੀ ਹਰੇ ਹਨ।
1978 ਦੇ ਅਕਾਲੀਆਂ ਤੇ
ਨਿਰੰਕਾਰੀਆਂ ਦੇ ਖ਼ੂਨੀ ਟਕਰਾ
ਵੇਲੇ ਸ਼ਾਇਦ ਕਿਸੇ ਦੇ
ਚਿੱਤ ਚੇਤੇ ਵੀ ਨਾ
ਹੋਵੇ ਕਿ ਅਗਾਂਹ ਜਾ
ਕੇ 10-12 ਸਾਲ ਮੌਤ ਸੰਨਾਟੇ
ਵਿਚ ਗੁਜ਼ਾਰਨੇ ਪੈਣਗੇ।
ਸੱਥਰਾਂ ਦਾ ਸੰਤਾਪ ਭੋਗਣਾ
ਪਵੇਗਾ। ਅੱਜ
ਵੀ ਲੋਕ-ਬੇਚੈਨੀ ਤੇ ਲੋਕ-ਸੰਘਰਸ਼ ਵਿਆਪਕ
ਰੂਪ ਵਿਚ ਹੈ।
ਤੇ ਅੱਜ ਵੀ ਹਾਕਮਾਂ
ਦੀਆਂ ਲੋਕਾਂ ਨੂੰ ਪਾੜ
ਕੇ ਰਾਜ ਕਰਨ ਦੀਆਂ
ਲੋੜਾਂ ਬਣੀਆਂ ਹੋਈਆਂ ਹਨ।
ਇਹ ਹਾਲਤਾਂ ਮੁਲਕ ਦੇ ਲੁਟੇਰੇ ਤੇ ਜਾਬਰ ਰਾਜ-ਪ੍ਰਬੰਧ
ਵੱਲੋਂ ਅਖਤਿਆਰ ਕੀਤੀਆਂ ਲੋਕਦੋਖੀ ਨੀਤੀਆਂ ਦੀ ਪੈਦਾਵਾਰ ਹਨ। ਲੋਕ-ਧੜੇ ਤੇ ਜ਼ੋਕ-ਧੜੇ ਦੀ ਸਦੀਵੀ ਟੱਕਰ
ਦਾ ਸਿੱਟਾ ਹਨ । ਦੋਵਾਂ ਵਿਚ
ਘਮਸਾਨੀ ਭੇੜ ਹੈ।
ਜਿੰਦਗੀ ਮੌਤ ਦੀ ਲੜਾਈ
ਹੈ। ਮਜ਼ਦੂਰਾਂ,
ਕਿਸਾਨਾਂ, ਛੋਟੇ ਸਨਅਤਕਾਰਾਂ, ਛੋਟੇ
ਕਾਰੋਬਾਰੀਆਂ, ਮੁਲਾਜ਼ਮਾਂ ਤੇ ਨੌਜਵਾਨਾਂ ਦੇ
ਲੋਕ-ਧੜੇ ਕੋਲ ਸਾਧਨ ਨਿਗੂਣੇ
ਹਨ। ਮੁਲਕ,
ਖੇਤੀ ਪ੍ਰਧਾਨ ਮੁਲਕ ਹੈ। ਪਰ
ਏਹਦੇ ਖੇਤੀ ਕਰਨ ਵਾਲਿਆਂ
ਕੋਲ ਜ਼ਮੀਨ ਦੀ ਤੋਟ
ਹੈ।ਬੇਰੁਜ਼ਗਾਰੀ
ਬੇਸ਼ੁਮਾਰ ਹੈ। ਲੋੜੀਂਦੀ
ਹਰ ਵਸਤ ਦੀ ਮਹਿੰਗਾਈ
ਨੇ ਕਚੂੰਮਰ ਕੱਢ ਰੱਖਿਆ
ਹੈ।ਗਰੀਬੀ,
ਕੰਗਾਲੀ ਸਿਰ ਚੜੀ ਹੋਈ
ਹੈ। ਕਰਜ਼ੇ,
ਖਾਸ ਕਰ ਸੂਦਖੋਰ ਕਰਜ਼ੇ
ਦੀਆਂ ਪੰਡਾਂ ਹਨ।
ਵਿਦੇਸ਼ੀ ਤਕਨੀਕ ਤੇ ਨੀਤੀ ਨੇ
ਸਨਅਤਾਂ ਵਿੱਚੋਂ ਰੁਜ਼ਗਾਰ ਖੋਹ
ਲਿਆ ਹੈ। ਨਵੀਂ ਸਨਅਤੀ ਨੀਤੀ
ਛੋਟੇ ਕਾਰਖਾਨਿਆਂ ਤੇ ਕਾਰੋਬਾਰਾਂ ਨੂੰ ਨਿਗਲ ਰਹੀ
ਹੈ। ਸਿੱਖਿਆ,
ਸੇਹਤ, ਬਿਜਲੀ, ਪਾਣੀ, ਆਵਾਜਾਈ
ਪਹੁੰਚ ਤੋਂ ਬਾਹਰ ਹੋ
ਰਹੇ ਹਨ।
ਏਹਦੇ ਉਲਟ, ਵੱਡੇ
ਜਾਗੀਰਦਾਰਾਂ, ਸਾਮਰਾਜੀਆਂ, ਸਰਮਾਏਦਾਰਾਂ ਤੇ ਵੱਡੇ ਅਫ਼ਸਰਸ਼ਾਹਾਂ
ਦਾ ਜ਼ੋਕਧੜਾ ਸੰਦ-ਸਾਧਨਾਂ ਨਾਲ
ਮਾਲਾ ਮਾਲ ਹੈ।
ਸਾਰੇ ਮੁਲਕ ਦਾ ਮਾਲਕ
ਹੈ। ਵੱਡੀਆਂ
ਜ਼ਮੀਨਾਂ,ਕਾਰਖਾਨਿਆਂ ਤੇ ਅੰਨੀ ਪੂੰਜੀ ਦੀ
ਤਾਕਤ ਹੈ। ਰਾਜ
ਦੀਆਂ ਕੁੱਲ ਕਲ੍ਹਾਵਾਂ ਮੁੱਠੀ
ਵਿੱਚ ਰੱਖਦਾ ਹੈ।
ਇਸ ਤਾਕਤ ਨਾਲ ਮਰਜ਼ੀ
ਦੀ ਹਕੂਮਤ ਚੁਣਵਾਉਂਦਾ ਹੈ। ਕਠਪੁਤਲੀ
ਵਾਂਗੂੰ ਨਚਾਉਂਦਾ ਹੈ।
ਲੋਕਧੜੇ ਨੂੰ ਦਬਾ ਕੇ
ਰੱਖਣ ਲਈ ਜਾਬਰ ਰਾਜ
ਮਸ਼ੀਨਰੀ ਦੀ ਨਿਸ਼ੰਗ ਵਰਤੋਂ ਕਰਦਾ
ਹੈ।
ਜਿਥੇ ਮੁਰੱਬਿਆਂ ਵਾਲੇ
ਨੂੰ ਕਚਹਿਰੀਆਂ ਵਿੱਚ ਕੁਰਸੀ ਮਿਲਦੀ
ਹੋਵੇ, ਉਥੇ ਹਕੂਮਤੀ ਛਟੀ ਭਾਵੇਂ
ਕਿਸੇ ਸਿਆਸੀ ਗੁੱਟ ਦੇ ਹੱਥ ਹੋਵੇ, ਹਕੂਮਤ
ਕੇਂਦਰ ਦੀ ਹੋਵੇ, ਚਾਹੇ
ਸੂਬੇ ਦੀ, ਇਹਨਾਂ ਨੂੰ
ਰਾਜ ਕਰਨ ਦੀਆਂ ਲੋੜਾਂ
ਅਤੇ ਦੇਸੀ-ਬਦੇਸ਼ੀ ਹਾਕਮਾਂ ਦੀ ਚਾਕਰੀ
ਕਰਨ ਦੀਆਂ ਗਰਜ਼ਾਂ, ਲੋਕਾਂ
ਵਿੱਚ ਫੁੱਟ ਪਾ ਕੇ
ਚੱਲਣ ਲਈ ਤੁੰਨਦੀਆਂ ਰਹਿਣਗੀਆਂ। ਮੌਕੇ-ਬਾਮੌਕੇ
ਖ਼ਾਸ ਕਰਕੇ ਸੰਘਰਸ਼ਾਂ ਦੇ
ਭਖੇ ਮੌਕਿਆਂ 'ਤੇ ਲੋਕਾਂ
ਨੂੰ ਫਿਰਕੂ ਅੱਗ ਦੀ ਭੱਠੀ ਵਿਚ
ਧੱਕਦੀਆਂ ਰਹਿਣਗੀਆਂ। ਇਹਦੇ
ਵਿਚ ਕੱਟੜ ਫਿਰਕਾਪ੍ਰਸਤਾਂ ਦੀ
ਮਦਦ ਵੀ ਲੈਂਦੀਆਂ ਰਹਿਣਗੀਆਂ। ਹੁਣ
ਇਹੀ ਹੋ ਰਿਹਾ ਹੈ। ਇਹ
ਮੁਲਕ ਦੇ ਮਾਲ-ਖ਼ਜਾਨੇ, ਜਲ,
ਜੰਗਲ, ਜ਼ਮੀਨ, ਸੜਕਾਂ, ਸਕੂਲ,
ਹਸਪਤਾਲ, ਬੈਕਾਂ,ਬੱਸਾਂ, ਰੇਲਾਂ,ਜਹਾਜ਼, ਸਰਕਾਰੀ ਵਿਭਾਗ
ਸਭ ਜ਼ੋਕ-ਧੜੇ ਦੀ ਝੋਲੀ
ਪਾ ਰਹੀਆਂ
ਹਨ। ਲੋਕਾਂ
ਤੋਂ ਖੋਹ ਕੇ ਜ਼ੋਕਾਂ
ਨੂੰ ਪਰੋਸ ਰਹੀਆਂ ਹਨ।
ਉਹਨਾਂ ਦੇ ਹਿੱਤਾਂ ਅਨੁਸਾਰ
ਕਾਨੂੰਨਾਂ ਵਿੱਚ ਸੋਧਾਂ ਕਰ
ਰਹੀਆਂ ਹਨ। ਚਤੁਰਾਈ
ਇਹ ਹੈ ਕਿ ਇਹ
ਸਭ “ਆਰਥਿਕ ਸੁਧਾਰਾਂ” ਤੇ “ਵਿਕਾਸ” ਦੇ
ਨਾਂ ਹੇਠ ਕੀਤਾ ਜਾ
ਰਿਹਾ ਹੈ। ਜਦੋਂ
ਕਿ ਇਹ ਸਾਮਰਾਜੀਆਂ ਦਾ
ਹੁਕਮ ਹੈ। ਧਨ ਲੁਟੇਰਿਆਂ
ਕਾਰਪੋਰੇਟਾਂ ਦਾ ਨਿਰਦੇਸ਼ ਹੈ।
ਲੋਕਾਂ ਦੀ ਤਾਂ ਸੁਣੀ
ਹੀ ਨਹੀਂ ਜਾਂਦੀ।
ਨਾ ਭੋਰਾ ਪੁੱਗਤ ਹੈ,
ਨਾ ਮਾਸਾ ਵੁਕਤ।
ਸਭਨਾਂ ਪਾਸੇ ਠੇਡੇ ਹਨ।ਲੋਕਾਂ
ਦੇ ਇੱਕਠੇ ਹੋਣ ਅਤੇ
ਰੋਸ ਪ੍ਰਗਟਾਉਣ ਉੱਤੇ ਕਾਨੂੰਨੀ ਰੋਕਾਂ
ਹਨ। ਮਹਿੰਗਾਈ,
ਬੇਰੁਜ਼ਗਾਰੀ, ਗਰੀਬੀ, ਕਰਜ਼ੇ ਤੇ
ਜਾਨਲੇਵਾ ਬਿਮਾਰੀਆਂ ਅੱਡ ਘੇਰੀ ਰੱਖਦੀਆਂ
ਹਨ। ਲੋਕਾਂ
ਨੂੰ ਖੁਦਕੁਸ਼ੀਆਂ ਦੇ ਮੂੰਹ ਧੱਕਿਆ
ਜਾ ਰਿਹਾ ਹੈ।
ਇਸ ਹਾਲਤ ਵਿਚ ਹਕੂਮਤਾਂ
ਖਿਲਾਫ਼ ਲੋਕਾਂ ਵਿੱਚ ਰੋਸ
ਬੁੜ ਬੁੜ ਤੋਂ ਅੱਗੇ
ਵਧ ਲੋਕ-ਸੰਘਰਸ਼ਾਂ ਦਾ ਵਿਆਪਕ ਵਰਤਾਰਾ
ਬਣ ਰਿਹਾ ਹੈ।
ਉਠਾਣ ਉੱਠ ਰਹੇ ਹਨ। ਹਾਕਮਾਂ
ਨੂੰ ਕੰਬਣੀਆਂ ਛੇੜ ਰਹੇ
ਹਨ। ਹਾਕਮਾਂ
ਦਾ ਦਿਨ ਦਾ ਚੈਨ
ਤੇ ਰਾਤਾਂ ਦੀ ਨੀਂਦ
ਹਰਾਮ ਕਰ ਰਹੇ ਹਨ। ਅਫਸਪਾ
(AFSPA) ਵਰਗੇ ਸੈਂਕੜੇ ਜਾਬਰ ਕਾਲੇ
ਕਾਨੂੰਨ ਘੜੇ ਤੇ ਮੜੇ
ਹੋਏ ਹਨ। ਹੋਰ
ਨਵੇਂ ਵੀ ਘੜੇ ਤੇ
ਮੜੇ ਜਾ ਰਹੇ ਹਨ।ਮੁਲਕ
ਦੇ ਅੱਧੇ ਸੂਬਿਆਂ ਵਿੱਚ
ਲੋਕਾਂ ਦੀਆਂ ਲਹਿਰਾਂ ਉਤੇ
ਫੌਜ ਵੀ ਚਾੜੀ ਹੋਈ
ਹੈ। ਲੋਕਾਂ
ਉਤੇ ਡਰੋਨਾਂ ਤੇ ਜਹਾਜ਼ਾਂ
ਨਾਲ ਬਾਰੂਦੀ ਵਾਛੜ ਕੀਤੀ ਜਾ ਰਹੀ
ਹੈ। ਜੇਲ੍ਹਾਂ
ਵੱਡੀਆਂ ਕੀਤੀਆਂ ਜਾ ਰਹੀਆਂ
ਹਨ। ਥਾਂ
ਪਰ ਥਾਂ ਜਬਰ ਦਾ
ਪਹਿਰਾ ਹੈ। ਹਰ
ਮੋੜ 'ਤੇ ਸਲੀਬਾਂ ਹਨ। ਪਰ
ਇਹ ਜਬਰ ਲੋਕਾਂ ਅੰਦਰਲਾ
ਗੁੱਸਾ ਸ਼ਾਂਤ ਨਹੀਂ ਕਰ
ਪਾਉਂਦਾ। ਕੁੱਟੇਮਾਰੇ
ਲੋਕ ਭੇੜ ਵਿੱਚ ਪਏ
ਰਹਿੰਦੇ ਹਨ।
ਲੜਨ ਦੀ ਲੋੜ
ਮੂਹਰੇ ਹਕੂਮਤ ਦਾ ਹਰ
ਜਬਰ ਨਾਕਾਮ ਹੋ ਜਾਂਦਾ
ਹੈ। “ਜ਼ਬਰ
ਜੁਲਮ ਕੀ ਟੱਕਰ ਮੇਂ,
ਸੰਘਰਸ਼” ਨਾਹਰਾ
ਬਣ ਗੂੰਜ ਉੱਠਦਾ ਹੈ। ਹਾਕਮਾਂ
ਦੇ ਢਿੱਡੀਂ ਹੌਲ ਪੈਂਦੇ
ਹਨ। ਅੰਗਰੇਜਾਂ
ਤੋਂ ਵਿਰਸੇ ਵਿਚ ਹਾਸਲ
ਕੀਤੀ “ ਪਾੜੋ ਤੇ ਰਾਜ ਕਰੋ”ਦੀ ਨੀਤੀ ਚਾਲ ਚਲਦੇ ਹਨ।
ਇਥੇ ਜਾਤਾਂ, ਧਰਮਾਂ, ਫਿਰਕਿਆਂ,
ਇਲਾਕਿਆਂ ਦੀ ਤਿੱਖੀ ਵੰਡ
ਹੈ। ਸਦੀਆਂ
ਤੋਂ ਲੋਕ-ਮਨਾਂ ਵਿੱਚ ਵਖਰੇਂਵਿਆਂ ਤੇ
ਪਾਟਕਾਂ ਦੀ ਹਾਕਮਾਂ ਵੱਲੋਂ
ਪਾਈ ਗੰਢ ਹੈ।
ਹਾਕਮ ਇਹਦੀ ਖੂਬ
ਵਰਤੋਂ ਕਰਦੇ ਆ ਰਹੇ
ਹਨ। ਲੋਕਾਂ
ਦੇ ਏਕੇ ਤੇ ਘੋਲ
ਮੂਹਰੇ ਘਿਰੇ ਹਾਕਮ ਇਹਨਾਂ
ਵਖਰੇਂਵਿਆਂ ਤੇ ਪਾਟਕਾਂ ਨੂੰ
ਉਛਾਲ ਲੈਂਦੇ ਹਨ।ਪਹਿਲਾਂ ਭਾਵਨਾਵਾਂ ਭੜਕਾ
ਦਿੰਦੇ ਹਨ। ਹਿਰਦੇ
ਵਲੂੰਧਰ ਸਿੱਟਦੇ ਹਨ।
ਫੇਰ ਹਮਦਰਦੀ ਦੀ ਮਲ੍ਹਮ
ਲਾਉਣ ਦੇ ਨਾਂ ਹੇਠ
ਭਰਾ-ਮਾਰੂ ਟਕਰਾਅ ਦੇ ਟੀਕੇ
ਲਾਉਂਦੇ ਹਨ। ਲੋਕਾਂ
ਦੀ ਸੁਰਤ ਮਾਰ ਦਿੰਦੇ
ਹਨ। ਹੱਥ
ਲਏ ਰੋਟੀ-ਰੋਜੀ ਦੇ ਮਸਲੇ ਛਡਵਾ
ਦਿੰਦੇ ਹਨ। ਗਲ-ਵੱਢ
ਟੱਕਰਾਂ ਕਰਵਾ ਦਿੰਦੇ ਹਨ। ਲੋਕ
ਲਾਸ਼ਾਂ ਗਿਣਦੇ ਹਨ, ਇਹ
ਗੱਦੀਆਂ ਮੱਲ ਲੈਂਦੇ ਹਨ। ਰਾਜਭਾਗ
ਤਕੜਾ ਕਰ ਲੈਂਦੇ ਹਨ।ਅੰਗਰੇਜਾਂ
ਨੇ ਇਹੀ ਕੀਤਾ ਸੀ। 1947 ਤੋਂ, ਇਥੋਂ
ਵਾਲੇ ਹਾਕਮ ਇਹੋ ਕਰ ਰਹੇ ਹਨ। ਇਥੇ
ਪੰਜਾਬ ਅੰਦਰ 1980 ਤੋਂ 1992 ਤੱਕ ਵੱਡਾ ਕਤਲੇ-ਆਮ
ਕਰ ਅਤੇ ਕਰਵਾ ਕੇ
ਲੋਕਾਂ ਦੇ ਨੱਕੋਂ-ਬੁੱਲੋਂ ਲਹੇ
ਕਾਂਗਰਸੀ ਹਾਕਮ ਸ਼ਾਂਤੀ ਦੇ ਪੁੰਜ
ਬਣ ਗਏ ਸਨ।
ਭਾਜਪਾ ਤੇ ਆਰ.
ਐਸ. ਐਸ. ਦੇ ਮੰਤਰੀ-ਸੰਤਰੀ
ਤੇ ਸਾਧ-ਸੰਤ ਸਭ ਹਿੰਦੂ
ਫਿਰਕਾਪ੍ਰਸਤੀ ਦੀ ਨੰਗੀ ਤਲਵਾਰ
ਫੜ ਕੇਂਦਰੀ ਹਕੂਮਤੀ ਰੱਥ 'ਤੇ
ਚੜੇ ਹੋਏ ਹਨ।
ਅਜੇ 2002 ਵਿਚ ਰਚਾਏ ਗੁਜਰਾਤ
ਕਤਲੇਆਮ ਦੇ ਖੂਨੀ ਧੱਬੇ ਇਹਨਾਂ
ਦੇ ਮੱਥਿਓ ਲੱਥੇ ਨਹੀਂ
ਹਨ। ਹੁਣ
ਏਹਦੇ ਫਿਰਕੂ ਕਾਤਲੀ ਗ੍ਰੋਹ ਨਿੱਤ ਦਿਨ
ਕਿਤੇ ਨਾ ਕਿਤੇ ਕਤਲ
ਕਾਂਡ ਰਚਾਉਂਦੇ ਰਹਿੰਦੇ ਹਨ। ਮੂੰਹ-ਫੱਟ
ਜਨੂੰਨੀ ਟੋਲੇ ਕਤਲਾਂ ਦਾ
ਮਾਹੌਲ ਬਣਾਉਂਦੇ ਰਹਿੰਦੇ ਹਨ। ਹੁਣ
ਇਹਨਾਂ ਨੇ ਲਵ ਜੇਹਾਦ,
ਘਰ ਵਾਪਸੀ ਤੇ ਗਊਮਾਸ
ਦੇ ਮੁੱਦੇ ਖੜੇ ਕਰਕੇ
ਖੂਨੀ ਖਰੂਦ ਪਾਇਆ ਹੋਇਆ ਹੈ। ਲੋਕ-ਪੱਖੀ
ਵਿਗਿਆਨਕ ਕਲਮਕਾਰਾਂ ਤੇ ਕਲਾਕਾਰਾਂ ਨੂੰ
ਮਾਰਿਆ ਜਾ ਰਿਹਾ ਹੈ। ਘੱਟ
ਗਿਣਤੀ ਧਰਮਾਂ ਫਿਰਕਿਆਂ, ਜਾਤਾਂ
ਅਤੇ ਵੱਖਰੇ ਵਿਚਾਰਾਂ ਨੂੰ
ਸਹਿਣ ਨਹੀਂ ਕੀਤਾ ਜਾ
ਰਿਹਾ ਹੈ, ਇਥੋਂ ਭੱਜ
ਜਾਣ ਦੀਆਂ ਮੌਤ ਧਮਕੀਆਂ ਦਿੱਤੀਆਂ
ਜਾ ਰਹੀਆਂ ਹਨ।ਇਸ ਦੀ ਭਾਈਵਾਲ
ਬਣੀ ਸੂਬੇ ਦੀ ਆਕਾਲੀ
ਪਾਰਟੀ ਅਤੇ ਸਿੱਖ ਕੱਟੜ
ਫਿਰਕਾਪ੍ਰਸਤ ਵੀ ਫਿਰਕੂ ਵਖਰੇਂਵਿਆਂ
ਨੂੰ ਆਵਦੇ ਸਿਆਸੀ ਹਿਤਾਂ
ਵਾਸਤੇ ਨਿਸ਼ੰਗ ਵਰਤੋਂ ਕਰਨ
ਤੋਂ ਪਿੱਛੇ ਨਹੀਂ ਹਨ। 1978 ਦੇ ਨਿਰੰਕਾਰੀਆਂ
ਨਾਲ ਅਤੇ 2007 ਦੇ ਡੇਰਾ ਸਿਰਸਾ
ਨਾਲ ਭੇੜ ਵਿਚ ਏਹ
ਦਰਜਨਾਂ ਬੰਦਿਆਂ ਦੇ ਕਤਲ
ਦੇ ਜੁੰਮੇਵਾਰ ਹਨ। ਹੁਣ
ਵੀ ਡੇਰਾ ਸਰਸੇ ਦੇ
ਮਾਮਲੇ 'ਤੇ ਸਿਆਸੀ ਗੋਟੀਆਂ ਖੇਲ੍ਹ
ਰਹੇ ਹਨ। 1984 ਵਾਲੀ
ਫਿਰਕੂ ਕਾਤਲੀ ਹਨੇਰੀ ਵਿਚ ਵੀ
ਇਹ ਕਾਂਗਰਸ ਨਾਲ ਬਰਾਬਰ
ਦੇ ਭਾਈਵਾਲ ਹਨ।
ਇਹਨਾਂ ਹਾਕਮਾਂ ਤੇ
ਕੱਟੜ ਫਿਰਕਾਪ੍ਰਸਤਾਂ ਦੀਆਂ ਨੀਤੀ-ਚਾਲਾਂ ਨੂੰ
ਸਮਝੋ।। ਸੁਚੇਤ
ਹੋਵੋ। ਹਾਕਮ ਪਾਰਟੀਆਂ
ਦੀਆਂ ਸਿਆਸੀ ਤਿਕੜਮ-ਬਾਜੀਆਂ ਤੇ ਲੋਕ ਦੋਖੀ ਖ਼ਸਲਤ
ਨੁੰ ਜਾਣੋ। ਤਿਕੜਮਾਂ
ਨੂੰ ਛੰਡਣਾ ਤੇ ਚਾਲਾਂ
ਨੂੰ ਫੇਲ੍ਹ ਕਰਨਾ ਸਿੱਖੋ।ਬੇਅਦਬੀ
ਕਰਨ ਵਾਲੇ ਤੇ ਜਾਨਾਂ
ਲੈਣ ਵਾਲੇ ਮੁਜ਼ਰਮਾਂ ਨੂੰ
ਸਜ਼ਾਵਾਂ ਦੀ ਮੰਗ ਕਰੋ। ਏਕੇ
ਦਾ ਹੋਰ ਵੱਡਾ ਯੱਕ
ਬੰਨੋ।ਆਪੋ
ਆਪਣੀਆਂ ਮੰਗਾਂ ਤੇ ਮੁਸ਼ਕਲਾਂ
ਦੇ ਹੱਲ ਲਈ ਜਥੇਬੰਦ ਸੰਘਰਸ਼ਾਂ
ਦਾ ਪਿੜ ਮੱਲੋ।
ਸਾਂਝੇ ਵਿਸ਼ਾਲ ਘੋਲਾਂ ਦੇ ਅਖਾੜੇ
ਮਘਾਓ।ਮੰਗਾਂ
ਦੇ ਬੁਨਿਆਦੀ ਹੱਲ ਵੱਲ
ਅੱਗੇ ਵਧੋ।
ਜਿੰਦਗੀ ਰੁਜ਼ਗਾਰ ਤੇ
ਰੋਟੀ ਮੰਗਦੀ ਹੈ।
ਭਾਈਚਾਰਾ ਭਾਲਦੀ ਹੈ।
ਸਮਾਜਿਕ ਸਭਿਅਕ ਬੋਲ-ਚਾਲ ਦੀ ਆਜ਼ਾਦੀ
ਚਾਹੁੰਦੀ ਹੈ। ਖੁਸ਼ਹਾਲੀ
ਤੇ ਵਿਕਾਸ ਦੀ ਇੱਛਾ
ਪਾਲਦੀ ਹੈ। ਬਰਾਬਰਤਾ,
ਪੁੱਗਤ ਤੇ ਵੁੱਕਤ ਦੀ
ਆਸ ਕਰਦੀ ਹੈ।
ਹਰ ਰਾਤ ਦਿਵਾਲੀ ਵਾਲੀ
ਰਾਤ ਲੋਚਦੀ ਹੈ।
ਸਭ ਸੁੱਖ ਸਹੂਲਤਾਂ ਤੇ ਸੰਦ ਸਾਧਨਾਂ ਦੀ
ਚਾਹਤ ਰੱਖਦੀ ਹੈ।
ਇਹਦੇ ਲਈ ਇਹ ਲੁੱਟ
ਤੇ ਦਾਬੇ ਦੇ, ਵੰਡਾਂ-ਵਿਤਕਰਿਆਂ
ਵਾਲੇ, ਊਚ-ਨੀਚ ਵਾਲੇ ਅਤੇ
ਪਾਟਕ-ਪਾਊ ਤੇ ਭਰਾ ਮਾਰੂ, ਰਾਜ
ਤੇ ਸਮਾਜ ਬਦਲਣ ਵੱਲ
ਤੁਰੋ। ਸ਼ਹੀਦੇ ਆਜ਼ਮ
ਭਗਤ ਸਿੰਘ ਦੇ ਵਿਚਾਰਾਂ
ਦਾ ਲੁੱਟ ਰਹਿਤ ਖ਼ਰਾ ਜਮਹੂਰੀ ਰਾਜ
ਤੇ ਸਮਾਜ ਉਸਾਰਨ ਵੱਲ
ਕਦਮ ਵਧਾਓ।ਪੂਰੇ
ਲੋਕਧੜੇ ਨੂੰ ਨਾਲ ਲਵੋ। ਲੜਣ
ਵਾਲਿਆਂ ਦੀ ਇੱਕ ਲਹਿਰ
ਬਣਾਓ।
ਚੰਗਾ ਇਹ ਹੋਇਆ,
ਕਿ ਤੁਸੀਂ ਲੋਕਾਂ ਦੇ
ਵੱਡੇ ਹਿੱਸੇ ਨੇ ਇਸ
ਜੁਰਮੀ ਕਾਰੇ ਨੂੰ ਬੁੱਝ ਲਿਆ
ਹੈ। ਇਹਨਾਂ
ਕਾਲੀਆਂ ਤਾਕਤਾਂ ਦੇ ਕਾਲੇ ਇਰਾਦੇ
ਭਾਂਪ ਲਏ ਹਨ।
ਏਕਾ ਬਣਾਈ ਰੱਖਿਆ ਹੈ। ਸੰਘਰਸ਼
ਦਾ ਝੰਡਾ ਚੱਕੀ ਰੱਖਿਆ
ਹੈ।ਇਹ
ਵੀ ਤਾਂ ਹੀ ਹੋ
ਸਕਿਆ ਹੈ ਕਿ ਜਾਂ
ਤਾਂ ਤੁਸੀਂ ਖੁਦ ਸੰਘਰਸ਼ਾਂ
ਦੇ ਵਿਚ ਸੀਗੇ ਜਾਂ
ਸੰਘਰਸ਼ਾਂ ਨਾਲ ਨੇੜਿਉਂ ਜੁੜੇ
ਹੋਏ ਹੋਵੋਗੇ। ਸੰਘਰਸ਼
ਦਾ ਮੈਦਾਨ ਹੀ, ਜੀਵਨ ਲੋੜਾਂ
ਦੇ ਸਾਂਝੇ ਇੱਕੋ ਹਿਤਾਂ ਵਾਲਿਆਂ ਨੂੰ
ਇੱਕ ਮੰਚ ਓਤੇ ਇੱਕਠੇ
ਕਰ ਦਿੰਦਾ ਹੈ।
ਸੰਘਰਸ਼ ਹੀ ਦੋਸਤਾਂ ਤੇ
ਦੁਸ਼ਮਣਾਂ ਦੀ ਪਛਾਣ ਕਰਾਉਂਦਾ
ਹੈ। ਦੋਸਤਾਂ
ਦਾ ਏਕਾ ਪੱਕਾ ਕਰਦਾ
ਹੈ। ਪੱਕਾ
ਹੋਇਆ ਏਕਾ, ਸੰਘਰਸ਼ ਨੂੰ
ਮਜ਼ਬੂਤ ਕਰਦਾ ਹੈ।
ਕੱਠ, ਲੋਹੇ ਦੀ ਲੱਠ
ਬਣ ਦੁਸ਼ਮਣ ਦੇ ਸਿਰ
ਵਜਦਾ ਹੈ। ਇਹ
ਬਣਾਓ।
ਲੋਕ ਸੰਘਰਸ਼ਾਂ ਦੇ ਅੰਗਸੰਗ !
ਸੂਬਾ ਕਮੇਟੀ ਲੋਕ ਮੋਰਚਾ ਪੰਜਾਬ
ਪ੍ਰਕਾਸ਼ਕ
: ਜਗਮੇਲ ਸਿੰਘ, ਜਨਰਲ ਸਕੱਤਰ
(ਮੋਬਾ:9417224822)
No comments:
Post a Comment