ਕੋਠਾ ਗੁਰੂ ਵਿੱਚ ਸਰਕਾਰੀ ਸਿਆਸੀ ਧੱਕੇਸ਼ਾਹੀ :ਤਾਨਾਸ਼ਾਹੀ 'ਤੇ ਸਦਭਾਵਨਾ ਦਾ ਚਾੜਿਆ ਨਕਾਬ ਲੀਰੋ ਲੀਰ !
ਲੋਕਾਂ ਵਿਚੋਂ ਬੁਰੀ
ਤਰ੍ਹਾਂ ਨਿੱਖੜ ਚੁੱਕੀ ਆਕਾਲੀ-ਭਾਜਪਾ ਦੀ ਸਾਂਝੀ
ਬਾਦਲ ਹਕੂਮਤ, ਹੁਣ ਲੋਕਾਂ
ਨੂੰ ਆਵਦੇ ਨਾਲ ਜੋੜਣ
ਲਈ ਸਦਭਾਵਨਾ ਰੈਲੀਆਂ ਕਰ
ਰਹੀ ਹੈ। ਮੰਤਰੀ
ਇਹਨਾਂ ਰੈਲੀਆਂ ਦਾ ਸੱਦਾ
ਦੇਣ ਪਿੰਡਾਂ ਵਿੱਚ ਜਾ
ਰਹੇ ਹਨ ਤੇ ਉਥੋਂ
ਦੇ ਆਵਦੇ ਪਾਰਟੀ ਲੀਡਰਾਂ
ਜਾਂ ਸਰਪੰਚਾਂ/ ਖੜਪੰਚਾਂ ਨੂੰ ਬੱਸਾਂ
ਭਰ ਕੇ ਲਿਆਉਣ ਲਈ
ਤਾੜ੍ਹ ਰਹੇ ਹਨ।
ਦੂਜੇ ਪਾਸੇ ਲੋਕ, ਮਹਿੰਗਾਈ,
ਬੇਰੁਜ਼ਗਾਰੀ, ਗਰੀਬੀ, ਕਰਜ਼ਈਪੁਣੇ ਨਾਲ
ਜੂਝ ਰਹੇ ਹਨ।
ਨਰਮੇ ਦੇ ਖ਼ਰਾਬੇ ਨੇ
ਕਿਸਾਨਾਂ-ਮਜ਼ਦੂਰਾਂ ਨੂੰ ਤਬਾਹੀ
ਮੂੰਹ ਧੱਕ ਦਿੱਤਾ ਹੈ। ਹਕੂਮਤ
ਨਾ ਮੰਗਾਂ ਮੰਨਦੀ ਹੈ,
ਨਾ ਗੱਲ ਸੁਣਦੀ ਹੈ।ਲੋਕਾਂ
ਵਿੱਚ ਵਿਆਪਕ ਰੋਸ ਹੈ।
ਸਦਭਾਵਨਾ ਕਿਹੋ ਜਿਹੀ
ਤੇ ਕਿਵੇਂ ਕਰਨੀ ਹੈ,
ਮੁੱਖ ਮੰਤਰੀ ਤੇ ਆਕਾਲੀ
ਪਾਰਟੀ ਦੇ ਸੂਬਾ ਪ੍ਰਧਾਨ
ਵਿਚ ਕੋਈ ਵਖਰੇਵਾਂ ਨਹੀਂ
ਹੈ। ਇੱਕ
ਵੱਲੋਂ ਹੱਥ ਜ਼ੋੜ ਕੇ
ਮੁਆਫ਼ੀ ਮੰਗਦਿਆਂ ਤੇ ਦੂਜੇ
ਵੱਲੋਂ ਦਬਕਾ ਮਾਰਦਿਆਂ ਲੋਕਾਂ
'ਤੇ ਹਕੂਮਤੀ
ਛੱਪਾ ਪਾਉਣ ਦਾ ਭਰਮ
ਪਾਲਿਆ ਗਿਆ ਹੈ।ਜਦੋਂ ਸੂਬੇ ਦਾ
ਮੁੱਖ ਮੰਤਰੀ ਮੁਆਫ਼ੀ ਦੇ
ਓਹਲੇ, "ਵਿਰੋਧ
ਨੂੰ ਸਹਿਣ ਨਹੀਂ ਕਰਾਂਗੇ."
"ਕਰੜੇ ਹੱਥੀਂ ਸਿੱਝਾਂਗੇ" ਦੀ ਸੁਣਾਉਣੀ ਕਰ
ਰਿਹਾ ਹੋਵੇ ਅਤੇ ਡਿਪਟੀ
ਮੁੱਖ ਮੰਤਰੀ,ਗ੍ਰਹਿ ਮੰਤਰੀ
ਤੇ ਆਕਾਲੀ ਪਾਰਟੀ ਦਾ
ਸੂਬਾ ਪ੍ਰਧਾਨ ਆਵਦੇ ਦਬਕੇ
ਮਾਰੂ ਲਹਿਜ਼ੇ ਵਿਚ ਨੰਗੀ
ਚਿੱਟੀ ਧਮਕੀ- "ਕੋਈ, ਝਾਕ ਕੇ ਵੇਖੇ"
ਦੇ
ਸਟੇਜਾਂ ਤੋਂ ਭੜਕਾਊ ਹੋਕਰੇ
ਮਾਰ ਰਿਹਾ ਹੋਵੇ।ਮੰਤਰੀ ਆਵਦੇ ਨਾਲ
ਪੁਲਸੀ ਲਸ਼ਕਰ ਹੀ ਨਹੀਂ,
ਆਕਾਲੀ ਲੱਠਮਾਰ ਵੀ ਲੈ
ਕੇ ਜਾ ਰਹੇ ਹੋਣ
ਤਾਂ ਗੱਲ ਸਾਫ਼ ਹੈ
ਕਿ ਪਿੰਡਾਂ ਦੇ ਲੋਕਾਂ
ਦੇ ਰੋਸ 'ਤੇ ਡਾਂਗ
ਵਰ੍ਹਨੀ ਹੀ ਵਰ੍ਹਨੀ ਹੈ
| ਇਥੇ
ਜੱਗ ਜ਼ਾਹਰ ਹੋ ਗਿਆ
ਹੈ।
ਮੰਤਰੀ ਜਾਂਦੇ ਹਨ,
ਲੋਕਾਂ ਨੂੰ ਸਦਭਾਵਨਾ ਰੈਲੀ
ਦਾ ਸੱਦਾ ਦੇਣ ਪਰ
ਮੁੜਦੇ ਹਨ, ਲੋਕਾਂ 'ਤੇ
ਲਾਠੀਆਂ ਗੋਲੀਆਂ
ਵਰ੍ਹਾ ਕੇ, ਲੱਤਾਂ ਬਾਹਾਂ
ਤੋੜ ਕੇ ਤੇ ਉਲਟਾ
ਲੋਕਾਂ 'ਤੇ ਹੀ ਪੁਲਸੀ
ਪਰਚੇ ਦਰਜ ਕਰਵਾ ਕੇ
ਅਤੇ ਜੇਲ੍ਹੀਂ ਭਿਜਵਾ ਕੇ। ਰੁਜ਼ਗਾਰ
ਮੰਗਦੀਆਂ ਨੰਨ੍ਹੀਆਂ ਛਾਂਵਾਂ ਨੂੰ ਕੁੱਟਣ
ਵਾਲੇ ਪੰਚਾਇਤ ਮੰਤਰੀ ਨੇ
ਜਥੇਬੰਦੀਆਂ ਨਾਲ ਆਪਣੀ ਘਰੋੜ
ਦਾ ਰਿਕਾਰਡ ਪਿੰਡ ਕੋਠਾ
ਗੁਰੂ ਵਿਚ ਵੀ ਕਾਇਮ
ਰੱਖਿਆ ਹੈ ਤੇ ਅਗਾਂਹ
ਨੂੰ, "ਐਂ
ਈ ਕਰਾਂਗੇ" ਦਾ ਨਿਸ਼ੰਗ ਐਲਾਨ
ਹੈ। ਇਹ
ਵਿਰੋਧੀ ਨਾਲ ਤਾਂ ਕਰਦਾ
ਹੀ ਕਰਦਾ ਹੈ, ਛੋਟੇ
ਵਖਰੇਂਵੇ ਵਾਲੇ ਨਾਲ ਵੀ
ਧੱਕੜ ਵਿਹਾਰ ਕਰਦਾ ਹੈ। ਪ੍ਰਿੰਸੀਪਲ
ਦਲਜੀਤ ਸਿੰਘ ਦੀ ਪੱਗ
ਲੁਹਾ ਕੇ ਤੇ ਨਜਾਇਜ਼
ਬਦਲੀ ਕਰਵਾ ਕੇ ਸਾਰੇ
ਭਗਤੇ ਇਲਾਕੇ ਨਾਲ ਧ੍ਰੋਹ
ਕਮਾਇਆ ਹੈ।ਅਧਿਆਪਕ
ਸਮੂਹ ਤੇ ਲੋਕਾਂ ਦੇ
ਸਵੈਮਾਣ ਨੂੰ ਵੰਗਾਰਿਆ ਹੈ।
ਹਾਕਮ ਕਿਸੇ ਰੰਗ
ਦੇ ਹੋਣ, ਸਭ ਦੇ
ਸਭ ਸਾਮਰਾਜੀਆਂ, ਕਾਰਪੋਰੇਟਾਂ ਤੇ ਜਾਗੀਦਾਰਾਂ ਦੀ
ਚਾਕਰੀ ਕਰਦੇ ਹਨ।
ਇਹਨਾਂ ਲੁਟੇਰਿਆਂ ਤੇ ਜਾਬਰਾਂ ਦੇ
ਹਿੱਤ ਵਿਚ ਹਾਕਮ, ਵਿੱਢੇ
ਆਰਥਿਕ ਸੁਧਾਰਾਂ ਦੇ ਦੂਜੇ
ਗੇੜ ਦੇ ਹੱਲੇ ਦੀ
ਮਾਰ ਹੇਠ ਆਈ ਜਨਤਾ
ਦੇ ਉੱਠ ਰਹੇ ਸੰਘਰਸ਼ਾਂ
ਨੂੰ ਰੋਕਣ ਦੇ ਰਾਹ
ਪਏ ਹੋਏ ਹਨ।ਲੋਕਾਂ ਦੀ ਸੰਘਰਸ਼ੀ
ਆਵਾਜ਼ ਦਾ ਗਲਾ ਘੁੱਟਣ
ਲਈ ਹਕੂਮਤ ਨੇ ਸਿਰਫ
ਪੁਲਸ ਫੌਜ ਹੀ ਨਹੀਂ,
ਪਾਲੇ ਪੋਸੇ ਗੁੰਡਾ ਗਰੋਹਾਂ
ਦੀ ਖੁੱਲੀ ਵਰਤੋਂ ਕਰਨ
ਦੀ ਆਪਣੀ ਰਾਜਨੀਤੀ ਅਖਤਿਆਰ
ਕੀਤੀ ਹੋਈ ਹੈ।
ਇਹ ਇਸੇ ਨੀਤੀ ਦਾ
ਨੰਗਾ ਚਿੱਟਾ ਅਭਿਆਸ ਹੈ।
ਹਾਕਮ ਜਬਰ-ਤਸਦੱਦ
ਵਧਾ ਰਹੇ ਹਨ।
ਵਿਰੋਧਾਂ ਵਖਰੇਂਵਿਆਂ ਨੂੰ ਨਾ ਪੰਜਾਬ
ਹਕੂਮਤ ਤੇ ਨਾ ਇਹਨਾਂ
ਦੀ .ਭਾਈਵਾਲ ਕੇਂਦਰੀ ਭਾਜਪਾਈ
ਹਕੂਮਤ ਕੋਈ ਸਪੇਸ ਦੇ
ਰਹੀ ਹੈ। ਛੋਟੇ
ਤੋਂ ਛੋਟੇ ਵਿਰੋਧ ਨੂੰ
ਵੀ ਸਹਿਣ ਨਹੀਂ ਕੀਤਾ
ਜਾ ਰਿਹਾ। ਸਾਹਿਤਕਾਰਾਂ
ਤੇ ਕਲਾਕਾਰਾਂ ਨੇ ਆਪਣੇ ਸਨਮਾਨ
ਵਾਪਸ ਕਰਕੇ ਇਸ ਤਾਨਾਸ਼ਾਹੀ
ਨਿਜ਼ਾਮ ਦੀ ਖਸਲਤ ਨੂੰ
ਲੋਕਾਂ ਵਿੱਚ ਨੰਗਾ ਕੀਤਾ
ਹੈ। ਕਿਸਾਨਾਂ
ਮਜ਼ਦੂਰਾਂ ਨੇ ਇਸ ਧੱਕੇਸ਼ਾਹੀ
ਦਾ ਵਿਰੋਧ ਕਰਨਾ ਅਤੇ
ਨਰਮੇ ਦੇ ਖਰਾਬੇ ਦੇ
ਮੁਆਵਜ਼ੇ ਦੀ ਮੰਗ ਕਰਨਾ
ਜਾਰੀ ਰੱਖ ਕੇ ਲੜਨ
ਦੀ ਲੋੜ ਤੇ ਲੜਣ
ਦੀ ਸਮਰੱਥਾ ਦਿਖਾਈ ਹੈ।
ਇਸ ਹਾਲਤ ਵਿਚ
ਜਥੇਬੰਦੀ ਹੀ ਸਹਾਰਾ ਹੈ,
ਇਸ ਨੂੰ ਮਜ਼ਬੂਤ ਕਰੋ।ਏਕਾ
ਵਿਸ਼ਾਲ ਕਰੋ। ਦ੍ਰਿੜਤਾ
ਨਾਲ ਸੰਘਰਸ਼ ਭਖਾਈ ਰੱਖੋ। ਸਭਨਾਂ
ਜਮਹੂਰੀਅਤ ਪਸੰਦ, ਇਨਸਾਫਪਸੰਦ ਅਤੇ
ਸੰਘਰਸ਼ ਸ਼ੀਲ ਸਗੰਠਨਾਂ ਨੂੰ
ਇਸ ਧੱਕੇਸ਼ਾਹੀ ਖਿਲਾਫ਼ ਆਵਾਜ਼ ਉਠਾਉਣ
ਦੀ ਅਪੀਲ ਕੀਤੀ ਜਾਂਦੀ
ਹੈ।
ਜਗਮੇਲ ਸਿੰਘ
ਜਨਰਲ ਸਕੱਤਰ ਲੋਕ ਮੋਰਚਾ
ਪੰਜਾਬ
(ਮੋਬ:9417224822)
No comments:
Post a Comment