ਭਾਰਤ ਦੇ ਇੱਕ ਪ੍ਰਤੀਸ਼ਤ ਸਭ ਤੋਂ ਅਮੀਰ ਲੋਕ,
ਇਥੋਂ ਦੀ ਕੁੱਲ ਧਨ ਦੌਲਤ ਦੇ 58 ਪ੍ਰਤੀਸ਼ਤ ਹਿੱਸੇ ਤੇ ਕਬਜ਼ਾ ਕਰੀ ਬੈਠੇ ਹਨ !
ਸਾਮਰਾਜੀ ਹਿਤਾਂ ਦੀ ਪੂਰਤੀ ਲਈ ਲਾਗੂ ਕੀਤੀਆਂ ਜਾ ਰਹੀਆਂ, ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀ ਕਰਨ ਦੀਆਂ ਨਵ ਉਦਾਰਵਾਦੀ ਨੀਤੀਆਂ ਦਾ ਹੀਜ ਪਿਆਜ਼ ਬੁਰੀ ਤਰਾਂ ਨੰਗਾ ਹੋ ਰਿਹਾ ਹੈ | ਵਿਕਾਸ ਦੇ ਨਾਂ ਤੇ ਲਾਗੂ ਕੀਤੀਆਂ ਜਾ ਰਹੀਆਂ ਇਹਨਾਂ ਨੀਤੀਆਂ ਨੇਂ ਅਮੀਰ ਅਤੇ ਗਰੀਬ ਦਾ ਪਾੜਾ ਦਿਨੋ ਦਿਨ ਹੋਰ ਵਧਾਇਆ ਹੈ ਅਤੇ ਸਾਰੇ ਸੰਸਾਰ ਦੀ ਧਨ ਦੌਲਤ ਅਤੇ ਕੁਦਰਤੀ ਸੋਮੇਂ ਚੰਦ ਕੁ ਲੋਕਾਂ ਦੇ ਹੱਥਾਂ ਚ ਸੰਭਾ ਦਿੱਤੇ ਹਨ |
ਮਨੁੱਖੀ ਅਧਿਕਾਰਾਂ ਅਤੇ ਗਰੀਬ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਬਾਰੇ ਸਰਗਰਮ ਕੌਮਾਂਤਰੀ ਜਥੇਬੰਦੀ ਔਕਸਫੈਮ (OXFAM ) ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਭਾਰਤ ਵਿਚ ਅਮੀਰ ਅਤੇ ਗਰੀਬ ਦੀ ਆਮਦਨ ਵਿਚਕਾਰ ਪਾੜਾ ਵਿਕਰਾਲ ਰੂਪ ਧਾਰ ਚੁੱਕਿਆ ਹੈ | ਇਸ ਰਿਪੋਰਟ ਅਨੁਸਾਰ :
* ਭਾਰਤ ਦੇ ਇੱਕ ਪ੍ਰਤੀਸ਼ਤ ਸਭ ਤੋਂ ਅਮੀਰ ਲੋਕ, ਇਥੋਂ ਦੀ ਕੁੱਲ ਧਨ ਦੌਲਤ ਦੇ 58 ਪ੍ਰਤੀਸ਼ਤ ਹਿੱਸੇ ਤੇ ਕਬਜ਼ਾ ਕਰੀ ਬੈਠੇ ਹਨ ;
* ਭਾਰਤ ਦੇ ਸਿਰਫ 57 ਖਰਬਪਤੀਆਂ (Billionaires) ਕੋਲ ਇਨੀਂ ਦੌਲਤ ਹੈ ਜਿਨੀਂ ਇਥੋਂ ਦੇ ਹੇਠਲੀ ਪੱਧਰ ਦੇ 70 ਪ੍ਰਤੀਸ਼ਤ ਲੋਕਾਂ ਕੋਲ ਹੈ |
* ਸੰਸਾਰ ਪੱਧਰ ਤੇ ਸਿਰਫ 8 ਖਰਬਪਤੀਆਂ ਕੋਲ ਇਨੀਂ ਦੌਲਤ ਹੈ ਜਿੰਨੀਂ ਦੁਨੀਆਂ ਦੇ ਅੱਧੇ ਗਰੀਬ ਲੋਕਾਂ ਕੋਲ ਹੈ|
* ਭਾਰਤ ਦੇ 84 ਖਰਬਪਤੀਆਂ ਕੋਲ ਕੁੱਲ ਮਿਲਾ ਕੇ 284 ਖਰਬ ਅਮਰੀਕੀ ਡਾਲਰ ਮੁੱਲ ਦੀ ਦੌਲਤ ਹੈ | ਇਹਨਾਂ ਚੋ ਪਹਿਲੇ ਨੰਬਰ ਤੇ ਮੁਕੇਸ਼ ਅੰਬਾਨੀ ( 19.3 ਖਰਬ ਅਮਰੀਕੀ ਡਾਲਰ), ਦੂਜੇ ਨੰਬਰ ਤੇ ਦਲੀਪ ਸੰਘਵੀ (16.7 ਖਰਬ ਅਮਰੀਕੀ ਡਾਲਰ) ਅਤੇ ਤੀਜੇ ਨੰਬਰ ਤੇ ਅਜ਼ੀਮ ਪ੍ਰੇਮਜੀ (15 ਖਰਬ ਅਮਰੀਕੀ ਡਾਲਰ) ਆਉਂਦਾ ਹੈ |
* ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਅਮੀਰ ਅਤੇ ਗਰੀਬ ਦੇ ਪਾੜੇ ਦਾ ਇਹ ਰੁਝਾਨ ਇਸੇ ਤਰਾਂ ਚਲਦਾ ਰਿਹਾ ਤਾਂ ਆਉਂਦੇ 20 ਸਾਲਾਂ ਚ 500 ਸਭ ਤੋਂ ਵੱਧ ਅਮੀਰ ਲੋਕ, ਆਪਣੇ ਵਾਰਸਾਂ ਨੂੰ ਇਨੀਂ ਧਨ ਦੌਲਤ ਸੰਭਾ ਦੇਣਗੇ ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦ ਤੋਂ ਕਿਤੇ ਵੱਧ ਹੋਵੇਗੀ |
No comments:
Post a Comment