ਅੱਜ ਲੋਕ ਮੋਰਚਾ ਪੰਜਾਬ ਵੱਲੋਂ ਮੀਮਸਾ ਵਿੱਚ ਮਜ਼ਦੂਰ ਆਗੂਆਂ ਤੇ ਹੋਏ ਜਬਰ ਖਿਲਾਫ ਪਿੰਡ
ਭੋਤਨਾ (ਬਰਨਾਲਾ) ਦੇ ਖੇਤ ਮਜ਼ਦੂਰਾਂ ਵਿੱਚ ਰੋਸ ਰੈਲੀ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ
।ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਆਗੂ ਸਤਿਨਾਮ ਦੀਵਾਨਾਂ ਨੇ ਕਿਹਾ
ਕਿ ਅੱਜ ਚਾਹੇ ਅਸੀਂ ਪੰਚਾਇਤੀ ਜਮੀਨ ਵਿੱਚੋਂ ਆਪਣਾ ਬਣਦਾ ਕਨੂੰਨੀ ਤੌਰ ਤੇ ਹੱਕ ਲੈਣ
ਖਾਤਰ ਲੜ ਰਹੇ ਹਾ ਪਰ ਗੱਲ ਇੱਥੇ ਖਤਮ ਨਹੀਂ ਹੋਣੀ ।ਜਿੰਨੀ ਦੇਰ ਤੱਕ ਅਸੀਂ ਸਾਰੀ ਦੀ
ਸਾਰੀ ਜਮੀਨ ਦੀ ਵੰਡ ਖਾਤਰ ਆਪਣੇ ਸੰਘਰਸ਼ਾਂ ਨੂੰ ਵਿਸਾਲ ਤੇ ਤੇਜ ਨਹੀਂ ਕਰਦੇ ਉਹਨਾਂ ਚਿਰ
ਸਾਡੇ ਘਰਾਂ ਵਿਚ ਜੋ ਗਰੀਬੀ ਦੀ ਬਿਮਾਰੀ ਹੈ ਉਹ ਖਤਮ ਨਹੀਂ ਹੋ ਸਕਦੀ ਉਹਨਾਂ
ਚਿਰ ਸਾਡੀ ਮੁਕਤੀ ਨਹੀਂ ਹੋ ਸਕਦੀ ।ਸਤਿਨਾਮ ਦੀਵਾਨਾ ਨੇ ਕਿਹਾ ਚਾਹੇ ਕਨੂੰਨ ਮੁਤਾਬਕ
ਪੰਚਾਇਤੀ ਜਮੀਨ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਨ ਲਈ ਸਿਫਰ
ਮਜ਼ਦੂਰਾਂ ਲਈ ਹੈ।ਪਰ ਪਿੰਡਾਂ ਦੇ ਧਨਾਢ ਚੌਧਰੀ ਹੀ ਕਿਸੇ ਬੇਬੱਸ ਮਜਦੂਰ ਦੇ ਨਾਮ ਜ਼ਮੀਨ ਦੀ
ਬੋਲੀ ਦੇ ਕੇ ਵਾਹੀ ਕਰੀ ਜਾਂਦੇ ਹਨ ।ਹੁਣ ਜਿੱਥੇ ਵੀ ਕਿਤੇ ਮਜਦੂਰ ਜੱਥੇਬੰਦ ਹੋ ਕੇ
ਆਪਣੇ ਇਸ ਹੱਕ ਦੀ ਮੰਗ ਕਰਨ ਲੱਗੇ ਹੋਏ ਹਨ ਓਥੇ ਪਿੰਡਾਂ ਦੇ ਧਨਾਢ ਚੌਧਰੀਆਂ ਵੱਲੋਂ
ਮੀਮਸਾ ਵਰਗੇ ਕਾਂਡ ਰਚਾਏ ਜਾਂਦੇ ਹਨ ।ਸਾਨੂੰ ਇਹ ਜਾਬਰ ਹਮਲਿਆਂ ਦਾ ਮੂੰਹ ਤੋੜਮਾ ਜਵਾਬ
ਦੇਣਾ ਪੈਣਾ । 1947 ਤੋਂ ਬਾਅਦ ਚਾਹੇ ਸਾਡੇ ਦੇਸ਼ ਦੇ ਹਾਕਮਾਂ ਨੇ ਸਮਾਜਵਾਦ ਦੇ ਨਾਰੇ
ਬਹੁਤ ਲਾਏ ।ਕਿਸਾਨਾਂ-ਮਜਦੂਰਾ ਵਿੱਚ ਜਮੀਨ ਵੰਡਣ ਦੀਆ ਗੱਲਾਂ ਕਰਦੇ ਰਹੇ ਪਰ ਹਕੀਕਤ ਸਾਡੇ
ਸਾਰਿਆਂ ਦੇ ਸਾਹਮਣੇ ਹੈ ।1952-53 ਦੇ ਅੰਕੜਿਆਂ ਮੁਤਾਬਕ 2 ਲੱਖ ਏਕੜ ਜ਼ਮੀਨ ਵਾਧੂ ਵੰਡਣ
ਵਾਲੀ ਪਈ ਸੀ ਜਿਸ ਵਿੱਚੋਂ 83 ਫੀਸਦੀ ਤਾਂ ਵੰਡੀ ਹੀ ਨਹੀਂ ਜਿਹੜੀ 17ਫੀਸਦੀ ਜਮੀਨ ਵੰਡਣ
ਦਾ ਨਾਟਕ ਕੀਤਾ ਉਹ ਵੀ ਆਪਣੇ ਚਹੇਤਿਆਂ ਨੂੰ ਹੀ ਦਿੱਤੀ ।ਉਸ ਤੋਂ ਬਾਅਦ ਜਮੀਨ ਦੀ ਵੰਡ
ਖਾਤਰ ਸੰਘਰਸ਼ ਲਗਾਤਾਰ ਜਾਰੀ ਰਹੇ ।1972 ਚਾ ਫਿਰ ਇਹਨਾਂ ਹਾਕਮਾਂ ਨੇ ਜਮੀਨ ਦੀ ਵੰਡ
ਕਨੂੰਨ ਬਣਾ ਕੇ 1ਲੱਖ ਏਕੜ ਜ਼ਮੀਨ ਵਾਧੂ ਵੰਡਣ ਵਾਲੀ ਦਿਖਾਈ ।ਜਿਸ ਵਿੱਚੋਂ ਸਿਰਫ਼ 1440
ਏਕੜ ਜ਼ਮੀਨ ਹੀ ਕਿਸਾਨਾਂ ਮਜ਼ਦੂਰਾਂ ਚ ਵੰਡੀ ਗਈ ।ਬਾਕੀ ਬਚਦੀ ਸਾਰੀ ਜਮੀਨ ਇਸ ਜਮੀਨੀ ਵੰਡ
ਕਨੂੰਨ ਵਿੱਚ 13ਅਜਿਹੀਆਂ ਚੋਰ-ਮੋਰੀਆਂ ਰੱਖ ਕੇ ਜਮੀਨ ਸੁਸਾਇਟੀਆਂ ,ਛੱਪੜਾਂ ,ਸਾਮਲਾਟਾਂ,
ਬਾਗਾਂ ਆਦਿ ਦੇ ਨਾਮ ਲਵਾ ਦਿੱਤੀ ।ਜਿੰਨਾਂ ਤੇ ਪਿੰਡਾਂ ਦੇ ਧਨਾਢ ਚੌਧਰੀਆਂ ਦਾ ਹੀ ਕਬਜ਼ਾ
ਹੈ। ਇਸ ਕਰਕੇ ਇਹਨਾਂ ਧਨਾਢ ਲੋਕਾਂ ਤੋਂ ਜਮੀਨ ਖੋ ਕੇ ਜਬਤ ਕਰਕੇ ਸਾਰੀ ਜਮੀਨ ਵੰਡਣ ਦਾ
ਸੁਆਲ ਹੈ ।ਜਿੱਥੇ ਅਸੀਂ ਆਪਣੀ ਲਾਮਬੰਦੀ ਵੱਡੀ ਗਿਣਤੀ ਕਰਨੀ ਹੈ ਓਥੇ ਅਸੀਂ ਜਮੀਨਾ ਦੀ
ਵੰਡ ਖਾਤਰ ਚੱਲ ਰਹੇ ਸੰਘਰਸ਼ਾਂ ਵਿੱਚ ਚਾਹੇ ਉਹ ਸੰਘਰਸ਼ ਕਿਸੇ ਵੀ ਇਲਾਕੇ, ਪਿੰਡ, ਜਾ ਜਿਲੇ
ਵਿੱਚ ਹੋਣ ਉਸ ਸੰਘਰਸ਼ ਦੀ ਵੱਧ ਤੋਂ ਵੱਧ ਹਮਾਇਤ ਵੀ ਕਰਨੀ ਹੈ।ਜਿਵੇ ਪਿੰਡ ਮੀਮਸਾ ਵਿੱਚ
ਮਜ਼ਦੂਰ ਆਗੂਆਂ ਤੇ ਜੋ ਪੰਚਾਇਤੀ ਜ਼ਮੀਨ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਦੀ ਮੰਗਦੇ ਸੀ
ਉਹਨਾਂ ਤੇ ਧਨਾਢਾ ਨੇ ਜਬਰ ਢਾਹਿਆ ਉਸ ਜਬਰ ਖਿਲਾਫ ਧੂਰੀ ਵਿਖੇ 1ਜੁਲਾਈ ਨੂੰ ਬਹੁਤ ਵੱਡੀ
ਗਿਣਤੀ ਵਿੱਚ ਲੋਕਾਂ ਦਾ ਇੱਕਠ ਹੋ ਰਿਹਾ ਹੈ ਉਸ ਵਿੱਚ ਵੀ ਸਾਨੂੰ ਵੱਧ ਤੋਂ ਵੱਧ ਪਹੁੰਚ
ਕੇ ਹਮਾਇਤ ਕਰਨੀ ਚਾਹੀਦੀ ਹੈ ।
Subscribe to:
Post Comments (Atom)
No comments:
Post a Comment