“ਮਜ਼ਦੂਰਾਂ ਕਿਸਾਨਾਂ ਦੇ ਮਸਲੇ ਤੇ ਪੰਚਾਇਤਾਂ ਦੀ ਭੂਮਿਕਾ” ਵਿਸ਼ੇ ਦੇ ਉੱਤੇ ਕੀਤੀ ਗਈ ਕਾਨਫਰੰਸ
ਲੰਬੀ, 2 ਸਤੰਬਰ: ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ
ਪਿੰਡ ਸਿੰਘੇਵਾਲਾ ਵਿਖੇ “ਮਜ਼ਦੂਰਾਂ ਕਿਸਾਨਾਂ
ਦੇ ਮਸਲੇ ਤੇ ਪੰਚਾਇਤਾਂ ਦੀ ਭੂਮਿਕਾ” ਵਿਸ਼ੇ ਦੇ
ਉੱਤੇ ਕੀਤੀ ਗਈ ਕਾਨਫਰੰਸ ਅੰਦਰ ਇਲਾਕੇ ਦੇ ਪਿੰਡ ਸਿੰਘੇਵਾਲਾ, ਫਤੂਹੀਵਾਲਾ, ਮਿਠੜੀ, ਗੱਗੜ, ਬਾਦਲ,
ਮਹਿਣਾ, ਕਿਲਿਆਂਵਾਲੀ, ਖੁੱਡੀਆਂ, ਕੱਖਾਂਵਾਲੀ ਅਤੇ ਚੰਨੂੰ ਆਦਿ ਤੋਂ ਵੱਡੀ ਗਿਣਤੀ ਵਿੱਚ ਮਰਦ-ਔਰਤਾਂ
ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਸਰਕਾਰੀ ਗਰਾਂਟਾਂ ਅਤੇ ਸਹੂਲਤਾਂ ਦੇ ਮਾਮਲੇ ਵਿੱਚ ਪੰਚਾਇਤਾਂ ਵੱਲੋਂ
ਪਿੰਡ ਪਿੰਡ ਕਾਣੀ ਵੰਡ ਦੇ ਮਾਮਲੇ ਉਠਾਏ ਗਏ।
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨਾਨਕ ਸਿੰਘ, ਸੁੱਖਾ ਸਿੰਘ ਅਤੇ ਬੀ.ਕੇ.ਯੂ. ਏਕਤਾ ਦੇ ਗੁਰਪਾਸ਼ ਸਿੰਘ ਅਤੇ ਗੁਰਦੀਪ ਸਿੰਘ ਨੇ ਠੋਸ ਮਸਲੇ ਉਭਾਰਦੇ ਹੋਏ ਆਖਿਆ ਕਿ ਸਿੰਘੇਵਾਲਾ ਦੀ ਪੰਚਾਇਤ ਮਜ਼ਦੂਰ-ਕਿਸਾਨ ਵਿਰੋਧੀ ਅਤੇ ਧਨਾਢਾਂ ਪੱਖੀ ਭੂਮਿਕਾ ਅਦਾ ਕਰ ਰਹੀ ਹੈ। ਉਹਨਾਂ ਕਿਹਾ ਜੇਕਰ ਅੱਜ ਪਿੰਡ ਸਿੰਘੇਵਾਲਾ ਦੇ ਡੇਢ ਦਰਜਨ ਦੇ ਕਰੀਬ ਮਜ਼ਦੂਰ ਪਰਿਵਾਰ ਬਿਲਕੁਲ ਬੇਘਰੇ ਹੋਣ ਕਾਰਨ ਬਿਗਾਨੀਆਂ ਥਾਵਾਂ 'ਤੇ ਸ਼ਰਨ ਲੈਣ ਕਾਰਨ ਜਗੀਰਦਾਰਾਂ ਦੇ ਦਾਬੇ ਹੇਠ ਰਹਿਣ, ਵਗਾਰਾਂ ਕਰਨ ਅਤੇ ਸਮਾਜਿਕ ਤੌਰ 'ਤੇ ਹੀਣੇ ਮਹਿਸੂਸ ਕਰਦੇ ਹਨ ਤਾਂ ਇਹਦੇ ਲਈ ਸਿੰਘੇਵਾਲਾ ਦੀ ਪੰਚਾਇਤ ਪੂਰੀ ਤਰਾਂ ਦੋਸ਼ੀ ਹੈ, ਜੋ ਜਾਗੀਰਦਾਰਾਂ ਅਤੇ ਬਾਦਲ ਪਰਿਵਾਰ ਵੱਲੋਂ ਮਿਲੇ ਥਾਪੜੇ ਅਤੇ ਘੁਰਕੀ ਕਾਰਨ ਪਲਾਟਾਂ ਲਈ ਮਤਾ ਪਾਸ ਨਹੀਂ ਕਰ ਰਹੀ ਅਤੇ ਇਉਂ ਪੰਚਾਇਤ ਮਜ਼ਦੂਰਾਂ ਨਾਲ ਦੁਸ਼ਮਣੀ ਦਾ ਰਿਸ਼ਤਾ ਕਮਾ ਰਹੀ ਹੈ। ਉਹਨਾਂ ਆਖਿਆ ਕਿ ਮਤਾ ਪਾਸ ਨਾ ਕਰਨ ਸਦਕਾ ਸੈਂਕੜੇ ਮਜ਼ਦੂਰ-ਕਿਸਾਨ ਪਰਿਵਾਰ ਬੇਹੱਦ ਤੰਗ ਥਾਵਾਂ 'ਚ ਦਿਨ-ਕਟੀ ਕਰਨ ਲਈ ਮਜਬੂਰ ਹਨ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਅਤੇ ਪੰਚਾਇਤ ਵੱਲੋਂ ਆਈ ਹੋਈ ਦੋ ਮਹੀਨਿਆਂ ਦੀ ਪੈਨਸ਼ਨ ਦੀ ਕੋਈ 1 ਲੱਖ 61 ਹਜ਼ਾਰ ਰੁਪਏ ਦੀ ਰਕਮ ਚੋਰੀ ਹੋਣ ਦੇ ਨਾਂ ਹੇਠ ਗਬਨ ਕਰ ਲਈ ਗਈ, ਜਿਸ ਕਾਰਨ ਆਸ਼ਰਿਤ ਬੱਚੇ, ਵਿਧਵਾਵਾਂ, ਅਪੰਗ ਅਤੇ ਬਜ਼ੁਰਗ ਪੈਨਸ਼ਨ ਤੋਂ ਵਾਂਝੇ ਬੈਠੇ ਹਨ। ਉਹਨਾਂ ਮੰਗ ਕੀਤੀ ਕਿ ਮਤਾ ਨਾ ਪਾਉਣ ਅਤੇ ਪੈਨਸ਼ਨ ਦੀ ਰਕਮ ਗਬਨ ਕਰਨ ਦੇ ਮਾਮਲੇ ਵਿੱਚ ਸਰਪੰਚ ਨੂੰ ਸਸਪੈਂਡ ਕਰਕੇ ਪੰਚਾਇਤ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਪਿੰਡ ਦੀ ਪੰਚਾਇਤੀ ਆਮਦਨ ਅਤੇ ਗਰਾਂਟਾਂ ਦੇ ਮਾਮਲੇ ਵਿੱਚ ਘਪਲਿਆਂ ਦੀ ਸ਼ੰਕਾ ਪ੍ਰਗਟ ਕਰਦਿਆਂ ਉਹਨਾਂ ਇਸਦੀ ਜਾਂਚ ਕਰਨ ਦੀ ਮੰਗ ਵੀ ਕੀਤੀ।

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ
ਤੇ ਬੀ.ਕੇ.ਯੂ. ਏਕਤਾ ਦੇ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਨੇ ਆਖਿਆ ਕਿ ਪਿੰਡਾਂ ਦੇ ਵਿਕਾਸ ਤੇ ਭਾਈਚਾਰੇ
ਦੀ ਸਾਂਝੀ ਸੰਸਥਾ ਦੇ ਨਾਂ 'ਤੇ ਬਣਾਈਆਂ ਜਾਂਦੀਆਂ ਪੰਚਾਇਤਾਂ ਅਸਲ ਵਿੱਚ ਪਿੰਡਾਂ ਦੇ ਜਾਗੀਰਦਾਰਾਂ
ਅਤੇ ਸਰਕਾਰਾਂ ਦੀਆਂ ਮਜ਼ਦੂਰਾਂ, ਕਿਸਾਨਾਂ ਅਤੇ ਕਮਾਊ ਲੋਕਾਂ ਲੁੱਟਣ-ਕੁੱਟਣ ਅਤੇ ਦਾਬੇ ਹੇਠ ਰੱਖਣ ਵਾਲੀਆਂ
ਸੰਸਥਾਵਾਂ ਦੀ ਪੌੜੀ ਦਾ ਪਹਿਲਾਂ ਟੰਬਾ ਹਨ, ਜੋ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਭਰੇ ਸਰਕਾਰੀ
ਖਜ਼ਾਨੇ ਤੋਂ ਗਰਾਂਟਾਂ ਰਾਹੀਂ ਪੰਚਾਇਤੀ ਨੁਮਾਇੰਦਿਆਂ ਅਤੇ ਸਰਕਾਰ ਦੇ ਨੇੜਲੇ ਹਿੱਸਿਆਂ ਨੂੰ ਗੱਫੇ ਲਵਾਉਣ
ਰਾਹੀਂ ਹਾਕਮ ਪਾਰਟੀ ਦੀਆਂ ਵੋਟਾਂ ਪੱਕੀਆਂ ਕਰਨ ਦਾ ਸਾਧਨ ਹੋ ਨਿੱਬੜਦੀਆਂ ਹਨ। ਉਹਨਾਂ ਕਿਹਾ ਕਿ ਭਾਵੇਂ
ਪੰਚਾਇਤੀ ਰਾਜ ਐਕਟ ਤਹਿਤ ਹਰ ਪੰਚਾਇਤ
ਵੱਲੋਂ ਛੇ ਮਹੀਨੇ ਬਾਅਦ ਸਮੁੱਚੇ ਪਿੰਡ ਦਾ ਆਮ ਇਜਲਾਸ ਬੁਲਾ ਕੇ ਹਿਸਾਬ-ਕਿਤਾਬ ਦੇਣ ਅਤੇ ਲੋਕਾਂ ਦੀਆਂ
ਲੋੜਾਂ ਅਨੁਸਾਰ ਮਤੇ ਪਾਸ ਕਰਨ ਕਾਨੂੰਨਨ ਜ਼ਰੂਰੀ ਕਰਾਰ ਦਿੱਤਾ ਹੋਇਆ ਹੈ, ਪ੍ਰੰਤੂ ਸਿੰਘੇਵਾਲਾ ਸਮੇਤ
ਕੋਈ ਵੀ ਪੰਚਾਇਤ ਇਸ ਨੂੰ ਅਮਲ ਵਿੱਚ ਲਾਗੂ ਨਹੀਂ ਕਰਦੀ ਅਤੇ ਆਪਣੇ ਨੇੜਲੇ ਹਿੱਸਿਆਂ ਨੂੰ ਸਰਕਾਰੀ ਸਹੂਲਤਾਂ
ਦਾ ਲਾਭ ਦੇਣ ਲਈ ਲੋਕਾਂ ਦੀ ਪਿੱਠ ਪਿੱਛੇ ਮਤੇ ਪਾਸ ਕਰਕੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਜਾਂਦਾ ਹੈ।
ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨਾਂ ਦੇ ਨਾਂ ਹੇਠ ਪੰਚਾਇਤਾਂ ਨੂੰ ਦਿੱਤੀਆਂ
ਜਾ ਰਹੀਆਂ ਗਰਾਂਟਾਂ ਅੰਦਰ ਵੱਡੀ ਪੱਧਰ 'ਤੇ ਘਪਲੇ ਹੋਣ ਦੇ ਦੋਸ਼ ਵੀ ਲਾਏ। ਉਹਨਾਂ ਜ਼ੋਰ ਦੇ ਕੇ ਆਖਿਆ
ਕਿ ਸਿੰਘੇਵਾਲਾ ਸਮੇਤ ਸਭਨਾਂ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਪਲਾਟ ਲੈਣ ਅਤੇ ਹੋਰ ਮਸਲੇ ਹੱਲ
ਕਰਵਾਉਣ ਲਈ ਆਪਣੀ ਜਥੇਬੰਦ ਅਤੇ ਸੰਘਰਸ਼ਸ਼ੀਲ ਤਾਕਤ ਉੱਤੇ ਹੀ ਟੇਕ ਰੱਖਣ ਦੀ ਜ਼ਰੂਰਤ ਹੈ। ਸਭਨਾਂ ਬੁਲਾਰਿਆਂ
ਨੇ ਐਲਾਨ ਕੀਤਾ ਕਿ ਸਿੰਘੇਵਾਲਾ ਦੀ ਪੰਚਾਇਤ ਵੱਲੋਂ ਮਜ਼ਦੂਰਾਂ-ਕਿਸਾਨਾਂ ਨਾਲ ਮਤੇ ਪਾਸ ਨਾ ਕਰਨ ਰਾਹੀਂ
ਕੀਤੇ ਜਾ ਰਹੇ ਧੱਕੇ ਵਿਰੁੱਧ ਸੰਘਰਸ਼ ਨੂੰ ਹੋਰ ਵੀ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਗੁਰਾਂਦਿੱਤਾ ਸਿੰਘ
ਭਾਗਸਰ, ਤਰਸੇਮ ਸਿੰਘ ਖੁੰਡੇਹਲਾਲ, ਗੁਰਭਗਤ ਸਿੰਘ ਭਲਾਈਆਣਾ, ਰਾਜਾ ਸਿੰਘ ਖ਼ੂਨਣ ਖੁਰਦ, ਗੁਰਜੰਟ ਸਿੰਘ
ਸਾਉਂਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ-ਨਾਨਕ ਸਿੰਘ, ਗੁਰਪਾਸ਼ ਸਿੰਘ
(9417079170)
No comments:
Post a Comment