StatCounter

Saturday, January 10, 2015

ਇਨਕਲਾਬੀ ਟ੍ਰੇਡ ਯੂਨੀਅਨ ਲੈਹਰ ਦੇ ਮੋਢੀਆਂ ਚੋਂ ਇਕ - ਸਾਥੀ ਅਮਰ ਲੰਬੀ ਸਦੀਵੀ ਵਿਛੋੜਾ ਦੇ ਗਏ

ਪੰਜਾਬ ਦੀ ਇਨਕਲਾਬੀ ਟ੍ਰੇਡ ਯੂਨੀਅਨ ਲੈਹਰ ਦੇ ਮੋਢੀਆਂ ਚੋਂ ਇਕ -
ਸਾਥੀ ਅਮਰ ਲੰਬੀ ਸਦੀਵੀ ਵਿਛੋੜਾ ਦੇ ਗਏ


ਇਨਕਲਾਬੀ ਜਮਹੂਰੀ ਹਲਕਿਆਂ ਲਈ ਇਹ ਖਬਰ ਬੜੇ ਦੁਖ ਵਾਲੀ ਹੈ ਕਿ ਪੰਜਾਬ ਦੀ ਇਨਕਲਾਬੀ ਟ੍ਰੇਡ ਯੂਨੀਅਨ ਲੈਹਰ ਦੇ ਮੋਢੀਆਂ ਚੋਂ ਇਕ - ਸਾਥੀ ਅਮਰ ਲੰਬੀ ਦੀ ਕਲ੍ਹ (09.01.2015) ਨੂੰ ਹੋਏ ਇਕ ਸੜਕ ਹਾਦਸੇ ਚ ਬੇਵਕਤ ਦੁਖਦਾਈ ਮੌਤ ਹੋ ਗਈ | ਉਹਨਾਂ ਦਾ ਅੰਤਿਮ ਸੰਸਕਾਰ ਅਜ ਬਾਦ ਦੁਪਿਹਰ ਮੋਗਾ ਵਿਖੇ ਕੀਤਾ ਜਾਵੇਗਾ |
ਸਾਥੀ ਅਮਰ ਲੰਬੀ ਨੇਂ ਆਪਣੇਂ ਕੰਮ ਦੀ ਸ਼ੁਰੁਆਤ ਬਿਜਲੀ ਮੁਲਾਜਮਾਂ ਦੀ ਸੰਘਰਸ਼ ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਤੋਂ ਕੀਤੀ | ਲੰਬੀ ਕਸਬੇ ਚ ਕੰਮ ਕਰਦਿਆਂ ਉਹਨਾਂ ਮਾਸਟਰ ਯਸ਼ ਪਾਲ ਅਤੇ ਹੋਰ ਸਾਥੀਆਂ ਨਾਲ ਮਿਲ ਕੇ "ਲੰਬੀ ਤਾਲਮੇਲ ਕੇਂਦਰ " ਕਾਇਮ ਕੀਤਾ ਜਿਸਨੇਂ ਪੰਜਾਬ ਦੀ ਟ੍ਰੇਡ ਯੂਨੀਅਨ ਲੈਹਰ ਨੂੰ ਇਨਕਲਾਬੀ ਲੀਹਾਂ ਤੇ ਜਥੇਬੰਦ ਕਰਨ ਦਾ ਬੀੜਾ ਚੁਕਿਆ | ਉਹ ਆਪਣੀ ਸਾਰੀ ਉਮਰ ਲੋਕ ਘੋਲਾਂ ਨੂੰ ਪ੍ਰਣਾਏ ਰਹੇ | ਉਹਨਾਂ ਦੀ ਅਗਵਾਈ ਚ ਬਿਜਲੀ ਮੁਲਾਜਮਾਂ ਨੇ ਆਪਣੀਆਂ ਹੱਕੀ ਮੰਗਾਂ ਮਸਲਿਆਂ ਤੇ ਲੜਨ ਦੇ ਨਾਲ ਨਾਲ, ਕਿਸਾਨਾਂ, ਖੇਤ ਮਜਦੂਰਾਂ, ਵਿਦਿਆਰਥੀਆਂ, ਸਨਅਤੀ ਮਜਦੂਰਾਂ, ਅਤੇ ਆਮ ਗਰੀਬ ਲੋਕਾਂ ਦੇ ਸੰਗ੍ਰਾਮਾਂ ਚ ਵੀ ਵਧ ਚੜ ਕੇ ਹਿੱਸਾ ਪਾਉਣ ਦੀ ਇਨਕਲਾਬੀ ਪਿਰਤ ਪਾਈ |      

ਲੋਕ ਮੋਰਚਾ ਪੰਜਾਬ ਉਹਨਾਂ ਦੀ ਬੇਵਕਤ ਅਤੇ ਦੁਖਦਾਈ ਮੌਤ ਤੇ ਡੂੰਘੇ ਦੁਖ ਦਾ ਇਜਹਾਰ ਕਰਦਾ ਹੈ ਅਤੇ ਉਹਨਾਂ ਵਲੋਂ ਇਨਕਲਾਬੀ ਟ੍ਰੇਡ ਯੂਨੀਅਨ ਸੰਘਰਸ਼ਾਂ ਦੀਆਂ ਪਾਈਆਂ ਪਿਰਤਾਂ ਨੂੰ ਅੱਗੇ ਤੋਰਨ ਦਾ ਪ੍ਰਣ ਕਰਦਾ ਹੈ |  

1 comment:

  1. Amrit Lal Kansal, retired HDM, PSPCL Bathinda.January 10, 2015 at 7:01 PM

    very sad...he was a very sincere and soft spoken person....we were together during 1970s..dedicated to his duty and trade union movements and TSU...

    ReplyDelete