ਇਜ਼ਰਾਈਲ ਤੋੰ ਬੰਦੂਕਾਂ ਖਰੀਦਣ ਦੀ ਥਾਂ ਸਿਹਤ ਪ੍ਰਬੰਧ ਮਜ਼ਬੂਤ ਕੀਤੇ ਜਾਣ - ਲੋਕ ਮੋਰਚਾ ਪੰਜਾਬ
ਜਗਮੇਲ ਸਿੰਘ ਸੂਬਾ ਜਥੇਬੰਦਕ ਸਕੱਤਰ (ਫੋਨ: 9417224822)
ਲੋਕ ਮੋਰਚਾ ਪੰਜਾਬ
ਇਧਰ ਜਦੋਂ ਸਾਰਾ ਮੁਲਕ ਕਰੋਨਾ ਦੀ ਮਹਾਂੁਮਾਰੀ ਨਾਲ ਜੂਝ ਰਿਹਾ ਹੈ, ਡਾਕਟਰਾਂ ਤੇ ਕਰਮਚਾਰੀਆਂ ਅਤੇ ਸਿਹਤ ਸਾਧਨਾਂ ਦੀ ਵੱਡੀ ਤੋਟ ਸਾਹਮਣੇ ਆ ਰਹੀ ਹੈ, ਕਰਫਿਊ ਲੱਗਿਆ ਹੋਇਆ ਹੈ, ਕਾਰੋਬਾਰ ਠੱਪ ਹਨ, ਕਰੋੜਾਂ ਕਰੋੜ ਲੋਕ ਰੋਟੀ ਤੋਂ ਬੇਜ਼ਾਰ ਹਨ।ਉਧਰ ਉਸੇ ਵੇਲੇ ਮੁਲਕ ਦੇ ਹਾਕਮ ਇਜ਼ਰਾਈਲ ਤੋਂ 116 ਮਿਲੀਅਨ ਡਾਲਰ (ਲਗਭਗ 9 ਅਰਬ ਰੁਪਏ) ਦੀਆਂ ਹਲਕੀਆਂ ਮਸ਼ੀਨ ਗੰਨਾਂ (ਰਫਲਾਂ) ਖਰੀਦ ਰਹੇ ਹਨ। ਇਸ 'ਤੇ ਰੋਸ ਪ੍ਰਗਟਾਉਂਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਮੰਗ ਕੀਤੀ ਹੈ ਕਿ ਇਹ ਸੌਦਾ ਰੱਦ ਕਰਕੇ ਸਿਹਤ ਪ੍ਰਬੰਧ ਮਜ਼ਬੂਤ ਕੀਤਾ ਜਾਵੇ, ਡਾਕਟਰਾਂ ਲਈ ਲੋੜੀਂਦਾ ਸਾਮਾਨ, ਦਵਾਈਆਂ ਅਤੇ ਕਰੋਨਾ ਵਾਇਰਸ ਲਈ ਟੈਸਟਿੰਗ ਕਿੱਟ ਖਰੀਦੇ ਜਾਣ। ਇਹ ਕਮਜ਼ੋਰੇ ਸਿਹਤ ਪ੍ਰਬੰਧ ਦਾ ਸਿੱਟਾ ਹੀ ਹੈ ਕਿ ਸੰਸਾਰ ਸਿਹਤ ਸੰਸਥਾ ਵੱਲੋਂ 31 ਦਸੰਬਰ 2019 ਨੂੰ ਕਰੋਨਾ ਵਾਇਰਸ ਬਾਰੇ ਅਗਾਊਂ ਸੂਚਨਾ ਦਿੱਤੇ ਜਾਣ ਅਤੇ 30 ਜਨਵਰੀ ਨੂੰ ਇਸ ਵਾਇਰਸ ਨਾਲ ਮੌਤ ਹੋ ਜਾਣ ਤੋਂ ਫੋਰੀ ਬਾਦ ਵੀ ਸਰਕਾਰਾਂ ਵ'ਲੋਂ ਕੋਈ ਕਦਮ ਲਿਆ ਦਿਖਾਈ ਨਹੀਂ ਦੇ ਰਿਹਾ ਹੈ। ਅਚਾਨਕ ਕਰਫਿਊ ਲਾ ਦਿ'ਤਾ ਗਿਆ ਹੈ।
ਮੈਡੀਕਲ ਕੌਂਸਲ ਆਫ ਇੰਡੀਆ ਅਨੁਸਾਰ ਹੁਣ ਤ'ਕ 10 ਲੱਖ ਚੋਂ ਸਿਰਫ 15 ਵਿਅਕਤੀਆਂ ਦਾ ਹੀ ਕਰੋਨਾੁਟੈਸਟ ਹੋਇਆ ਹੈ।12 ਹਜ਼ਾਰ ਲੋਕਾਂ ਪਿੱਛੇ ਸਿਰਫ ਇੱਕ ਡਾਕਟਰ ਹੈ।ਨਾ ਪੂਰੇ ਬੈੱਡ ਹਨ ਤੇ ਨਾ ਵੈਂਟੀਲੇਟਰ ਹਨ। ਵੱਡੀ ਗਿਣਤੀ ਹਸਪਤਾਲਾਂ ਵਿੱਚ ਟੈਸਟ ਲਈ ਟੈਸਟਿੰਗੁਕਿਟ ਨਹੀਂ ਹੈ, ਟਰੀਟਮੈਂਟ ਕਿਥੋਂ ਹੋਣੀ ਹੈ। ਲਾਕੁਡਾਊਨ/ਕਰਫਿਊ ਦਾ ਐਲਾਨ ਕਰਨ ਤੋਂ ਨਾ ਪਹਿਲਾਂ ਤੇ ਨਾ ਹੁਣ ਲੋਕਾਂ ਨੂੰ ਸਿਖਿਅਤ ਕਰਨ ਦਾ, ਕੋਈ ਅਮਲ ਨਹੀਂ ਹੈ।
ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਮੋਰਚੇ ਦੇ ਕਾਰਕੁੰਨ ਸੂਬੇ ਅੰਦਰ ਆਪਣੀਆਂ ਰਿਹਾਇਸ਼ੀ ਬਸਤੀਆਂ, ਕਲੋਨੀਆਂ ਤੇ ਪਿੰਡਾਂ ਵਿਚ ਸਰਗਰਮ ਸੰਪਰਕ ਰੱਖ ਰਹੇ ਹਨ। ਇੱਕ ਹੱਥ, ਲੋੜਵੰਦ ਲੋਕਾਂ ਦੀ ਰੋਟੀ, ਪਾਣੀ, ਦਵਾਈਆਂ ਦੀਆਂ ਲੋੜਾਂ ਦੀ ਪੂਰਤੀ ਲਈ ਸਰਕਾਰੀ ਖਜ਼ਾਨੇ ਦਾ ਮੂੰਹ ਰੋਟੀ ਤੋਂ ਆਤੁਰ ਕਿਰਤੀਆਂ ਵੱਲ ਨੂੰ ਖੁਲਵਾਉਣ ਲਈ ਗੁਆਂਢੀਆਂ ਨਾਲ ਰਲ ਕੇ ਸਰਗਰਮੀ ਵਿੱਚ ਹਨ।ਅਤੇ ਦੂਜੇ ਹੱਥ, ਇਸ ਬੀਮਾਰੀ ਤੋਂ ਖੁਦ ਬਚਣ ਤੇ ਹੋਰਾਂ ਨੂੰ ਬਚਾਉਣ ਦੇ ਉਪਾਅ ਕਰਨ ਦੀਆਂ ਲੋੜਾਂ ਤੇ ਮਹੱਤਵ ਨੂੰ ਉਭਾਰਦਿਆਂ ਲਾਗੂ ਕਰਨ ਲਈ ਕਿਹਾ ਜਾ ਰਿਹਾ ਹੈ ।
ਇਸ ਸਰਗਰਮੀ ਦੌਰਾਨ ਮੰਗਾਂ ਉਭਾਰੀਆ ਜਾ ਰਹੀਆਂ ਹਨ : ਲੋਕਾਂ ਨੂੰ ਕਰੋਨਾ ਤੋਂ ਬਚਣ ਦੀ ਸਿਖਿਆ ਦੇਣ ਲਈ ਮੈਡੀਕਲ ਟੀਮਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਡਾਕਟਰੀ ਅਮਲੇ ਦੀ ਤੁਰੰਤ ਬਕਾਇਦਾ ਭਰਤੀ ਕੀਤੀ ਜਾਵੇ। ਟੈਸਟ ਕਿਟਾਂ, ਦਵਾਈਆਂ ਤੇ ਮਸ਼ੀਨਾਂ ਜੁਟਾਈਆਂ ਜਾਣ। ਦਵਾਈਆਂ,ਮਾਸਕਾਂ ਤੇ ਸੈਨੇਟਾਈਜ਼ਰਾਂ ਦੀ ਮੁਫਤ ਸਪਲਾਈ ਯਕੀਨੀ ਕੀਤੀ ਜਾਵੇ।ਲੋੜੀਂਦੀਆਂ ਵਸਤਾਂ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ 'ਤੇ ਲਗਾਮ ਕਸੀ ਜਾਵੇ।ਜਨਤਕ ਵੰਡ ਪ੍ਰਣਾਲੀ ਵਿਵਿੱਚ ਵਾਧਾ ਕੀਤਾ ਜਾਵੇ।ਟਰਾਂਸਪੋਰਟ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ। ਜਨਤਕ ਸਿਹਤ ਸੇਵਾਵਾਂ ਨੂੰ ਛਾਂਗਣ ਦੀ ਨੀਤੀ ਰੱਦ ਕਰਕੇ ਇਹਨਾਂ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਬਜਟ ਰਕਮਾਂ ਵਧਾਈਆਂ ਜਾਣ।ਅਰਬਾਂੁਖਰਬਾਂ ਦੇ ਮਾਲਕਾਂ, ਅੰਬਾਨੀਆਂੁਅਡਾਨੀਆਂ 'ਤੇ ਮੋਟੇ ਟੈਕਸ ਲਾਏ ਜਾਣ। (31.03.2020)
ਲੋਕ ਮੋਰਚਾ ਪੰਜਾਬ
No comments:
Post a Comment