StatCounter

Showing posts with label Corona virus. Show all posts
Showing posts with label Corona virus. Show all posts

Tuesday, March 31, 2020

ਇਜ਼ਰਾਈਲ ਤੋੰ ਬੰਦੂਕਾਂ ਖਰੀਦਣ ਦੀ ਥਾਂ ਸਿਹਤ ਪ੍ਰਬੰਧ ਮਜ਼ਬੂਤ ਕੀਤੇ ਜਾਣ  - ਲੋਕ ਮੋਰਚਾ ਪੰਜਾਬ



ਇਧਰ ਜਦੋਂ ਸਾਰਾ ਮੁਲਕ ਕਰੋਨਾ ਦੀ ਮਹਾਂੁਮਾਰੀ ਨਾਲ ਜੂਝ ਰਿਹਾ ਹੈ, ਡਾਕਟਰਾਂ ਤੇ ਕਰਮਚਾਰੀਆਂ ਅਤੇ ਸਿਹਤ ਸਾਧਨਾਂ ਦੀ ਵੱਡੀ ਤੋਟ ਸਾਹਮਣੇ ਆ ਰਹੀ ਹੈ, ਕਰਫਿਊ ਲੱਗਿਆ ਹੋਇਆ ਹੈ, ਕਾਰੋਬਾਰ ਠੱਪ ਹਨ, ਕਰੋੜਾਂ ਕਰੋੜ ਲੋਕ ਰੋਟੀ ਤੋਂ ਬੇਜ਼ਾਰ ਹਨ।ਉਧਰ ਉਸੇ ਵੇਲੇ ਮੁਲਕ ਦੇ ਹਾਕਮ ਇਜ਼ਰਾਈਲ ਤੋਂ 116  ਮਿਲੀਅਨ ਡਾਲਰ (ਲਗਭਗ 9  ਅਰਬ ਰੁਪਏ) ਦੀਆਂ ਹਲਕੀਆਂ ਮਸ਼ੀਨ ਗੰਨਾਂ  (ਰਫਲਾਂ) ਖਰੀਦ ਰਹੇ ਹਨ। ਇਸ 'ਤੇ ਰੋਸ ਪ੍ਰਗਟਾਉਂਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਮੰਗ ਕੀਤੀ ਹੈ ਕਿ ਇਹ ਸੌਦਾ ਰੱਦ ਕਰਕੇ ਸਿਹਤ ਪ੍ਰਬੰਧ ਮਜ਼ਬੂਤ ਕੀਤਾ ਜਾਵੇ, ਡਾਕਟਰਾਂ ਲਈ ਲੋੜੀਂਦਾ ਸਾਮਾਨ, ਦਵਾਈਆਂ ਅਤੇ ਕਰੋਨਾ ਵਾਇਰਸ ਲਈ ਟੈਸਟਿੰਗ ਕਿੱਟ ਖਰੀਦੇ ਜਾਣ। ਇਹ ਕਮਜ਼ੋਰੇ ਸਿਹਤ ਪ੍ਰਬੰਧ ਦਾ ਸਿੱਟਾ ਹੀ ਹੈ ਕਿ ਸੰਸਾਰ ਸਿਹਤ ਸੰਸਥਾ ਵੱਲੋਂ 31  ਦਸੰਬਰ 2019  ਨੂੰ ਕਰੋਨਾ ਵਾਇਰਸ ਬਾਰੇ ਅਗਾਊਂ ਸੂਚਨਾ ਦਿੱਤੇ ਜਾਣ ਅਤੇ 30  ਜਨਵਰੀ ਨੂੰ ਇਸ ਵਾਇਰਸ ਨਾਲ ਮੌਤ ਹੋ ਜਾਣ ਤੋਂ ਫੋਰੀ ਬਾਦ ਵੀ ਸਰਕਾਰਾਂ ਵ'ਲੋਂ ਕੋਈ ਕਦਮ ਲਿਆ ਦਿਖਾਈ ਨਹੀਂ ਦੇ ਰਿਹਾ ਹੈ। ਅਚਾਨਕ ਕਰਫਿਊ ਲਾ ਦਿ'ਤਾ ਗਿਆ ਹੈ।

ਮੈਡੀਕਲ ਕੌਂਸਲ ਆਫ ਇੰਡੀਆ ਅਨੁਸਾਰ ਹੁਣ ਤ'ਕ 10 ਲੱਖ ਚੋਂ  ਸਿਰਫ 15  ਵਿਅਕਤੀਆਂ ਦਾ ਹੀ ਕਰੋਨਾੁਟੈਸਟ ਹੋਇਆ ਹੈ।12  ਹਜ਼ਾਰ ਲੋਕਾਂ ਪਿੱਛੇ ਸਿਰਫ ਇੱਕ ਡਾਕਟਰ ਹੈ।ਨਾ ਪੂਰੇ ਬੈੱਡ ਹਨ ਤੇ ਨਾ ਵੈਂਟੀਲੇਟਰ ਹਨ। ਵੱਡੀ ਗਿਣਤੀ ਹਸਪਤਾਲਾਂ ਵਿੱਚ ਟੈਸਟ ਲਈ ਟੈਸਟਿੰਗੁਕਿਟ ਨਹੀਂ ਹੈ, ਟਰੀਟਮੈਂਟ ਕਿਥੋਂ ਹੋਣੀ ਹੈ। ਲਾਕੁਡਾਊਨ/ਕਰਫਿਊ ਦਾ ਐਲਾਨ ਕਰਨ ਤੋਂ ਨਾ ਪਹਿਲਾਂ ਤੇ ਨਾ ਹੁਣ ਲੋਕਾਂ ਨੂੰ ਸਿਖਿਅਤ ਕਰਨ ਦਾ, ਕੋਈ ਅਮਲ ਨਹੀਂ ਹੈ।

ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਮੋਰਚੇ ਦੇ ਕਾਰਕੁੰਨ ਸੂਬੇ ਅੰਦਰ ਆਪਣੀਆਂ ਰਿਹਾਇਸ਼ੀ ਬਸਤੀਆਂ, ਕਲੋਨੀਆਂ ਤੇ ਪਿੰਡਾਂ ਵਿਚ ਸਰਗਰਮ ਸੰਪਰਕ ਰੱਖ ਰਹੇ ਹਨ। ਇੱਕ ਹੱਥ, ਲੋੜਵੰਦ ਲੋਕਾਂ ਦੀ ਰੋਟੀ, ਪਾਣੀ, ਦਵਾਈਆਂ ਦੀਆਂ ਲੋੜਾਂ ਦੀ ਪੂਰਤੀ ਲਈ ਸਰਕਾਰੀ ਖਜ਼ਾਨੇ ਦਾ ਮੂੰਹ ਰੋਟੀ ਤੋਂ ਆਤੁਰ ਕਿਰਤੀਆਂ ਵੱਲ ਨੂੰ ਖੁਲਵਾਉਣ ਲਈ ਗੁਆਂਢੀਆਂ ਨਾਲ ਰਲ ਕੇ ਸਰਗਰਮੀ ਵਿੱਚ ਹਨ।ਅਤੇ ਦੂਜੇ ਹੱਥ, ਇਸ ਬੀਮਾਰੀ ਤੋਂ ਖੁਦ ਬਚਣ ਤੇ ਹੋਰਾਂ ਨੂੰ ਬਚਾਉਣ ਦੇ ਉਪਾਅ ਕਰਨ ਦੀਆਂ ਲੋੜਾਂ ਤੇ ਮਹੱਤਵ ਨੂੰ ਉਭਾਰਦਿਆਂ ਲਾਗੂ ਕਰਨ ਲਈ ਕਿਹਾ ਜਾ ਰਿਹਾ ਹੈ ।
ਇਸ ਸਰਗਰਮੀ ਦੌਰਾਨ ਮੰਗਾਂ ਉਭਾਰੀਆ ਜਾ ਰਹੀਆਂ ਹਨ : ਲੋਕਾਂ ਨੂੰ ਕਰੋਨਾ ਤੋਂ ਬਚਣ ਦੀ ਸਿਖਿਆ ਦੇਣ  ਲਈ ਮੈਡੀਕਲ ਟੀਮਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਡਾਕਟਰੀ ਅਮਲੇ ਦੀ ਤੁਰੰਤ ਬਕਾਇਦਾ ਭਰਤੀ ਕੀਤੀ ਜਾਵੇ। ਟੈਸਟ ਕਿਟਾਂ, ਦਵਾਈਆਂ ਤੇ ਮਸ਼ੀਨਾਂ ਜੁਟਾਈਆਂ ਜਾਣ। ਦਵਾਈਆਂ,ਮਾਸਕਾਂ ਤੇ ਸੈਨੇਟਾਈਜ਼ਰਾਂ ਦੀ ਮੁਫਤ ਸਪਲਾਈ ਯਕੀਨੀ ਕੀਤੀ ਜਾਵੇ।ਲੋੜੀਂਦੀਆਂ ਵਸਤਾਂ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ 'ਤੇ ਲਗਾਮ ਕਸੀ ਜਾਵੇ।ਜਨਤਕ ਵੰਡ ਪ੍ਰਣਾਲੀ  ਵਿਵਿੱਚ ਵਾਧਾ ਕੀਤਾ ਜਾਵੇ।ਟਰਾਂਸਪੋਰਟ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ। ਜਨਤਕ ਸਿਹਤ ਸੇਵਾਵਾਂ ਨੂੰ ਛਾਂਗਣ ਦੀ ਨੀਤੀ ਰੱਦ ਕਰਕੇ ਇਹਨਾਂ ਸੇਵਾਵਾਂ ਨੂੰ  ਮਜ਼ਬੂਤ ਕਰਨ ਲਈ ਬਜਟ ਰਕਮਾਂ ਵਧਾਈਆਂ ਜਾਣ।ਅਰਬਾਂੁਖਰਬਾਂ ਦੇ ਮਾਲਕਾਂ, ਅੰਬਾਨੀਆਂੁਅਡਾਨੀਆਂ 'ਤੇ ਮੋਟੇ ਟੈਕਸ ਲਾਏ ਜਾਣ।  (31.03.2020)

 ਜਗਮੇਲ ਸਿੰਘ ਸੂਬਾ ਜਥੇਬੰਦਕ ਸਕੱਤਰ    (ਫੋਨ: 9417224822)
ਲੋਕ ਮੋਰਚਾ ਪੰਜਾਬ

Saturday, March 28, 2020


ਕਰੋਨਾ ਖ਼ਿਲਾਫ਼ ਜੰਗ: ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਨਵਾਂਸਮਾਜਵਾਦ
ਚਰਨਜੀਤ ਭੁੱਲਰ ਚੰਡੀਗੜ੍ਹ, 26 ਮਾਰਚ


ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਹ ਕਲਾਂ ਕਰੋਨਾ ਦੇ ਖ਼ੌਫ਼ ਦੌਰਾਨ ‘ਸਮਾਜਵਾਦੀ’ ਰਾਹ ਉੱਤੇ ਚੱਲਿਆ ਹੈ। ਪਿੰਡ ਦੇ ਗ਼ਰੀਬਾਂ ਨੂੰ ਕੋਈ ਫ਼ਿਕਰ ਨਹੀਂ। ਪੰਚਾਇਤ ਅਮੀਰ ਘਰਾਂ ਵਿਚੋਂ ਰਾਸ਼ਨ ਲੈਂਦੀ ਹੈ ਤੇ ਗ਼ਰੀਬ ਘਰਾਂ ਵਿਚ ਵੰਡ ਦਿੰਦੀ ਹੈ। ਪੰਜਾਹ ਗ਼ਰੀਬ ਘਰਾਂ ਨੂੰ ਰਾਸ਼ਨ ਦੀ ਕੋਈ ਤੋਟ ਨਹੀਂ ਰਹੀ। ਇਸ ਪਿੰਡ ਵਿਚ ਪੰਚਾਇਤ ਤੇ ਨੌਜਵਾਨ ਕਲੱਬ ਨੇ ਮੋਰਚਾ ਸੰਭਾਲਿਆ ਹੈ। ਬਿਨਾਂ ਕਿਸੇ ਸਖ਼ਤੀ ਤੋਂ ਪੂਰਾ ਪਿੰਡ ਜ਼ਾਬਤੇ ਵਿਚ ਹੈ। ਮਹਿਲਾ ਸਰਪੰਚ ਕੁਲਦੀਪ ਕੌਰ ਨੇ ਪਿੰਡ ਦੇ 20 ਨੌਜਵਾਨਾਂ ਦੀ ਟੀਮ ਬਣਾਈ ਹੈ। ਸਰਦੇ ਪੁੱਜਦੇ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਟੀਮ ਵਸਤਾਂ ਇਕੱਠੀਆਂ ਕਰਦੀ ਹੈ। ਘਰ-ਘਰ ਸਾਬਣ ਤੇ ਮਾਸਕ ਪਹਿਲਾਂ ਹੀ ਵੰਡ ਦਿੱਤੇ ਸਨ। ਰਣਸੀਹ ਕਲਾਂ ਦੀ 3200 ਦੇ ਕਰੀਬ ਆਬਾਦੀ ਹੈ ਅਤੇ 525 ਘਰ ਹਨ। ਪਿੰਡ ਨੂੰ ਆਉਂਦੇ ਸੱਤ ਰਾਹਾਂ ’ਤੇ ਪੰਚਾਇਤ ਨੇ ਠੀਕਰੀ ਪਹਿਰਾ ਲਾ ਦਿੱਤਾ ਹੈ। ਹਰ ਸੜਕ ’ਤੇ ਇਕ ਨੌਜਵਾਨ ਡਿਊਟੀ ਦਿੰਦਾ ਹੈ। ਜੋ ਪਿੰਡ ਜਾਂਦਾ ਹੈ ਜਾਂ ਆਉਂਦਾ ਹੈ, ਉਸ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ। ਕਿਸੇ ਨੂੰ ਦਵਾਈ, ਦੁੱਧ ਆਦਿ ਦੀ ਲੋੜ ਹੈ ਤਾਂ ਪੰਚਾਇਤ ਘਰ-ਘਰ ਪੁੱਜਦਾ ਕਰ ਰਹੀ ਹੈ। ਸਾਬਕਾ ਸਰਪੰਚ ਮਿੰਟੂ ਦੱਸਦਾ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਪਿੰਡ ਦੇ ਦਾਨੀ ਸੱਜਣਾਂ ਤੋਂ 11 ਲੱਖ ਰੁਪਏ ਇਕੱਠੇ ਕਰ ਕੇ ਸਰਕਾਰ ਨੂੰ ਵੀ ਭੇਜੇ ਜਾਣਗੇ।
ਇਸ ਸਮੇਂ ਕਰਫਿਊ ਦੌਰਾਨ ਜਦੋਂ ਪੁਲੀਸ ਸਖ਼ਤੀ ਦਾ ਡੰਡਾ ਚਲਾ ਰਹੀ ਹੈ ਤਾਂ ਪੰਜਾਬ ਦੇ ਦਰਜਨਾਂ ਪਿੰਡ ਪ੍ਰੇਮ ਦੀ ਭਾਸ਼ਾ ਨਾਲ ਸੰਕਟ ਦੇ ਪਲ ਕੱਟ ਰਹੇ ਹਨ। ਨਾਲ-ਨਾਲ ਸਮਾਜਵਾਦੀ ਨਕਸ਼ਾ ਵੀ ਵਾਹਿਆ ਜਾ ਰਿਹਾ ਹੈ। ਕਰੋਨਾ ਨੇ ਪਾੜੇ ਦੀ ਕੰਧ ਨੂੰ ਢਾਹੁਣਾ ਸ਼ੁਰੂ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ’ਚ ਸਾਬਕਾ ਫ਼ੌਜੀ ਸੁਖਦੀਪ ਸਿੰਘ ਸਰਪੰਚ ਹੈ, ਜਿਸ ਦੀ ਪ੍ਰਸ਼ਾਸਨ ਦਾਦ ਦਿੰਦਾ ਨਹੀਂ ਥੱਕਦਾ। ਪੰਚਾਇਤ ਤੋਂ ਬਿਨਾਂ ‘ਹਰ ਮੈਦਾਨ ਫ਼ਤਹਿ’ ਗਰੁੱਪ ਅਤੇ ‘ਆਰਮੀ ਕਲੱਬ’ ਦੇ ਨੌਜਵਾਨ ਪਿੰਡ ’ਚ ਪੱਤਾ ਨਹੀਂ ਫੜਕਣ ਦੇ ਰਹੇ। ਜੀਪ ’ਤੇ ਸਪੀਕਰ ਲਗਾ ਕੇ ਸਰਪੰਚ ਕਰੋਨਾ ਤੋਂ ਜਾਗਰੂਕ ਕਰ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਸਵੇਰੇ ਦੋ ਘੰਟੇ ਢਿੱਲ ਮਿਲਦੀ ਹੈ ਤਾਂ ਜੋ ਹਰਾ ਚਾਰਾ ਵਗੈਰਾ ਲੋਕ ਲਿਆ ਸਕਣ। ਸਰਪੰਚ ਸੁਖਦੀਪ ਸਿੰਘ ਦੱਸਦਾ ਹੈ ਕਿ ਹਰ ਤੀਜੇ ਦਿਨ ਪਿੰਡ ਨੂੰ ਕੀਟਾਣੂਆਂ ਤੋਂ ਬਚਾਓ ਲਈ ਛਿੜਕਾਅ ਕੀਤਾ ਜਾ ਰਿਹਾ ਹੈ। ਦੋ ਗੱਡੀਆਂ ਐਮਰਜੈਂਸੀ ਲਈ ਤਿਆਰ ਹਨ। ਕਿਸੇ ਨੂੰ ਦਵਾਈ ਦੀ ਲੋੜ ਹੈ, ਕਿਸੇ ਨੂੰ ਰਾਸ਼ਨ ਪਾਣੀ ਦੀ, ਪਿੰਡ ਦੇ ਨੌਜਵਾਨਾਂ ਦੀ ਟੀਮ ਹੋਮ ਡਿਲਿਵਰੀ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਤਿੰਨ ਰਾਹਾਂ ’ਤੇ ਬੈਰੀਕੇਡ ਲਗਾਏ ਗਏ ਹਨ। ਕੋਈ ਰਿਸ਼ਤੇਦਾਰ ਅਤੇ ਬਾਹਰੀ ਵਿਅਕਤੀ ਪਿੰਡ ਵਿਚ ਦਾਖ਼ਲ ਨਹੀਂ ਹੋ ਸਕਦਾ। ਵਾਲੰਟੀਅਰਾਂ ਨੇ ਮਾਸਕ ਵੀ ਵੰਡੇ ਤੇ ਹੁਣ ਗੈਸ ਵੀ ਵੰਡੀ ਹੈ।
ਪਟਿਆਲਾ ਜ਼ਿਲ੍ਹੇ ਦਾ ਪਿੰਡ ਅਗੇਤਾ ਵੀ ਇਸੇ ਗੱਲੋਂ ਚਰਚਾ ਵਿਚ ਹੈ, ਜਿੱਥੇ ਨੌਜਵਾਨ ਤਿੰਨ ਸ਼ਿਫ਼ਟਾਂ ਵਿਚ ਠੀਕਰੀ ਪਹਿਰਾ ਦੇ ਰਹੇ ਹਨ। ਪਿੰਡ ਨੇ ਕਮੇਟੀ ਬਣਾ ਕੇ ਲੋਕਾਂ ਤੋਂ ਫੰਡ ਇਕੱਠਾ ਕੀਤਾ, ਜਿਸ ਨਾਲ ਪੂਰੇ ਪਿੰਡ ਦਾ ਬੁੱਤਾ ਸਾਰਿਆ। ਇਸੇ ਜ਼ਿਲ੍ਹੇ ਦੇ ਪਿੰਡ ਖਨੌੜਾ ਦੀ ਸਰਪੰਚ ਗੁਰਦੀਪ ਕੌਰ ਖਨੌੜਾ ਨੇ ਕਰੋਨਾ ਦੇ ਮੱਦੇਨਜ਼ਰ ਪਿੰਡ ਲਈ ਸਪੈਸ਼ਲ ਡਾਕਟਰ ਹੀ ਹਾਇਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਵਾਸਤੇ ਉਹ ਨਿੱਜੀ ਤੌਰ ’ਤੇ ਰਾਸ਼ਨ ਵੀ ਘਰ-ਘਰ ਦੇ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੋਬੁਰਜੀ ’ਚ ਪੰਚਾਇਤ ਨੇ ਮਾਸਕ ਵੰਡੇ ਹਨ ਅਤੇ ਕੀਟਾਣੂ ਰਹਿਤ ਪਿੰਡ ਬਣਾਉਣ ਵਾਸਤੇ ਛਿੜਕਾਅ ਕੀਤਾ ਹੈ। ਸਰਪੰਚ ਗੁਰਮੀਤ ਕੌਰ ਅਤੇ ਬਲਾਕ ਸਮਿਤੀ ਮੈਂਬਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੂਰਾ ਪਿੰਡ ਜ਼ਾਬਤੇ ਵਿਚ ਹੈ ਅਤੇ ਹਰ ਤਰ੍ਹਾਂ ਦਾ ਪਰਹੇਜ਼ ਰੱਖ ਰਿਹਾ ਹੈ। ਪਿੰਡ ਵਿਚ ਠੀਕਰੀ ਪਹਿਰਾ ਲਾ ਦਿੱਤਾ ਗਿਆ ਹੈ ਤਾਂ ਜੋ ਬਾਹਰੋਂ ਕੋਈ ਦਾਖ਼ਲ ਨਾ ਹੋ ਸਕੇ ਅਤੇ ਲੋਕ ਇਕੱਠੇ ਨਾ ਹੋ ਸਕਣ। ਮਲੌਦ ਬਲਾਕ ਦੇ ਪਿੰਡ ਸਿਆੜ ਦੀ ਪੰਚਾਇਤ ਵੀ ਪਿੱਛੇ ਨਹੀਂ। ਸਰਪੰਚ ਲਵਪ੍ਰੀਤ ਕੌਰ ਨੇ ਖ਼ੁਦ ਆਪਣੇ ਪਰਿਵਾਰ ਤਰਫ਼ੋਂ ਰਾਸ਼ਨ ਦੇਣਾ ਸ਼ੁਰੂ ਕੀਤਾ ਹੈ। ਹੁਣ ਤੱਕ ਦਾਨੀ ਸੱਜਣਾਂ ਦੇ ਸਹਿਯੋਗ ਨਾਲ 250 ਪਰਿਵਾਰਾਂ ਨੂੰ ਰਾਸ਼ਨ ਅਤੇ 800 ਮਾਸਕ ਵੰਡੇ ਗਏ ਹਨ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਹਾੜਾ ਦੀ ਮਹਿਲਾ ਸਰਪੰਚ ਪੱਲਵੀ ਖ਼ੁਦ ਆਪਣੇ ਪਰਿਵਾਰ ਨਾਲ ਮਿਲ ਕੇ ਲੋਕਾਂ ਵਾਸਤੇ ਮਾਸਕ ਤਿਆਰ ਕਰ ਰਹੀ ਹੈ। ਬਰਨਾਲਾ ਦੇ ਪਿੰਡ ਕੱਟੂ ਵਿਚ ‘ਗੁਰੂ ਦੀ ਗੋਲਕ’ ਦਾ ਮੂੰਹ ਗ਼ਰੀਬ ਲੋਕਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ।