ਸ਼ਹੀਦ ਸਾਧੂ ਸਿੰਘ ਤਖਤੂਪੁਰਾ ਅਮਰ ਰਹੇ! | ਮਜ਼ਦੂਰ-ਕਿਸਾਨਾਂ ਦਾ ਭਾਈਚਾਰਾ, ਇਕੱਠੇ ਹੋਣਾ ਪਾਰ ਉਤਾਰਾ!! |
ਜ਼ਮੀਨੀ ਘੋਲ ਦੀ ਰਣਭੂਮੀ 'ਚ ਕੁਰਬਾਨ ਹੋਏ ਸਿਰਲੱਥ ਯੋਧੇ | ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ | 20 ਫ਼ਰਵਰੀ ਨੂੰ ਸੰਗਰਾਮੀ ਸ਼ਰਧਾਂਜਲੀ ਦੇਣ ਤਖਤੂਪੁਰਾ ਪੁੱਜੋ |
| |
ਲੁੱਟੇ ਲਤਾੜੇ ਕਿਸਾਨ-ਮਜ਼ਦੂਰ ਭੈਣੋ ਤੇ ਭਰਾਵੋ, ਅੰਮ੍ਰਿਤਸਰ ਜ਼ਿਲ੍ਹੇ ਵਿਚ ਜਮੀਨਾਂ ਦੀ ਰਾਖੀ ਲਈ ਘੋਲ ਦੀ ਅਗਵਾਈ ਕਰਦਿਆਂ ਅਤੇ ਲੋਕ-ਕਲਿਆਣ ਲਈ ਜੂਝਦਿਆਂ ਉੱਘੇ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਪਿਛਲੇ ਵਰ੍ਹੇ ਬਾਦਲ ਪਰਿਵਾਰ ਅਤੇ ਪੰਜਾਬ ਸਰਕਾਰ ਦੇ ਚਹੇਤੇ ਵੀਰ ਸਿੰਘ ਲੋਪੋਕੇ ਦੇ ਭੌਂ-ਮਾਫੀਆ ਹੱਥੋਂ ਸ਼ਹੀਦੀ ਜਾਮ ਪੀ ਗਏ ਸਨ। ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਲਈ ਚੱਲੇ ਘੋਲ ਨੂੰ ਠੱਲ੍ਹਣ ਲਈ ਅਕਾਲੀ-ਭਾਜਪਾ ਹਕੂਮਤ ਨੇ ਜਿਵੇਂ ਅੱਡੀ-ਚੋਟੀ ਦਾ ਜ਼ੋਰ ਲਾਇਆ, ਇਸਨੇ ਹਕੂਮਤ ਦੇ ਕਿਸਾਨ-ਮਜ਼ਦੂਰ ਲਹਿਰ ਨਾਲ ਸਿਰ ਵੱਢਵੇਂ ਵੈਰ ਦੀ ਅਤੇ ਕਾਤਲਾਂ ਨਾਲ ਮਿਲੀਭੁਗਤ ਦੀ ਗਵਾਹੀ ਭਰੀ ਹੈ। ਅੱਜ ਵੀ ਕੇਂਦਰੀ ਤੇ ਸੁਬਾਈ ਹਾਕਮਾਂ ਵਲੋਂ ਸਾਮਰਾਜੀ ਨੀਤੀਆਂ ਤਹਿਤ ਆਮ ਲੋਕਾਂ ਤੋਂ ਬਿਜਲੀ, ਪਾਣੀ, ਸਿਹਤ ਅਤੇ ਵਿੱਦਿਆ ਵਰਗੀਆਂ ਸਹੂਲਤਾਂ ਖੋਹਣ ਅਤੇ ਜ਼ਮੀਨਾਂ ਹੜੱਪਣ ਲਈ ਵਿੱਢੇ ਹੱਲੇ ਨੂੰ ਅੱਗੇ ਵਧਾਉਣ ਲਈ ਅਤੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਕਾਲੇ ਕਨੂੰਨਾਂ ਰਾਹੀਂ ਜਾਬਰ ਰਾਜ-ਮਸ਼ੀਨਰੀ ਦੇ ਦੰਦੇ ਹੋਰ ਤਿੱਖੇ ਕੀਤੇ ਜਾ ਰਹੇ ਹਨ। |
ਸਾਧੂ ਸਿੰਘ ਤਖਤੂਪੁਰਾ ਦੇ ਆਦਰਸ਼ ਉਹ ਕਿਸਾਨਾਂ ਦੀਆਂ ਖੁੱਸੀਆਂ ਜਮੀਨਾਂ ਦੀ ਵਾਪਸੀ ਅਤੇ ਖੇਤ-ਮਜ਼ਦੂਰਾਂ ਤੇ ਥੁੜ-ਜਮੀਨਿਆਂ ਦੀ ਜਮੀਨੀ ਤੋਟ ਪੂਰੀ ਕਰਾਉਣਾ ਲੋਚਦਾ ਸੀ। ਉਹ ਸੂਦਖੋਰੀ ਲੁੱਟ ਤੇ ਪ੍ਰਬੰਧ ਦਾ ਖਾਤਮਾ ਚਾਹੁੰਦਾ ਸੀ। ਉਹ ਵਿਦੇਸ਼ੀ ਸਾਮਰਾਜੀ ਲੁੱਟ ਅਤੇ ਦਾਬੇ ਦਾ ਖਾਤਮਾ ਚਾਹੁੰਦਾ ਸੀ। ਉਹ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਮਾਜ ਵਿੱਚ ਪੁੱਗਤ ਦਾ ਮੁਦਈ ਸੀ। ਉਹ ਸਮਾਜ ਵਿੱਚ ਔਰਤਾਂ ਦੀ ਬਰਾਬਰੀ ਦਾ ਹਾਮੀ ਸੀ। ਉਹ ਬੇਰੁਜ਼ਗਾਰੀ,ਮੰਹਿਗਾਈ, ਫਿਰਕਾਪ੍ਰਸਤੀ, ਨਸ਼ੇਖੋਰੀ ਅਤੇ ਜਾਤਪਾਤ ਵਰਗੀਆਂ ਅਲਾਮਤਾਂ ਦਾ ਨਾਸ਼ ਚਾਹੁੰਦਾ ਸੀ। ਉਹ ਲੋਕਾਂ ਦੇ ਕਲਿਆਣ ਲਈ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਚਾਹੁੰਦਾ ਸੀ। ਉਹ ਕਿਸਾਨ ਲਹਿਰ ਦੀ ਸਫ਼ਲਤਾ ਲਈ ਮਜ਼ਦੂਰਾਂ ਨਾਲ ਸਾਂਝ ਅਤੇ ਨੌਜਵਾਨਾਂ ਤੇ ਔਰਤਾਂ ਦੀ ਸਰਗਰਮ ਭੂਮਕਾ ਨੂੰ ਅਹਿਮ ਮੰਨਦਾ ਸੀ ਅਤੇ ਲੁੱਟ-ਜਬਰ ਦਾ ਸ਼ਿਕਾਰ ਹੋਰ ਤਬਕਿਆਂ ਨਾਲ ਸਾਂਝ ਨੂੰ ਜਰੂਰੀ ਸਮਝਦਾ ਸੀ।
| ਅਧੂਰੇ ਕਾਜ ਦੀ ਪੂਰਤੀ ਲਈ ਅੱਗੇ ਵਧੋ ਜਮੀਨ ਦੀ ਰਾਖੀ ਲਈ ਜਾਨ-ਹੂਲਵੇਂ ਅਤੇ ਵਿਸ਼ਾਲ ਘੋਲਾਂ ਦੀ ਉਸਾਰੀ ਕਰੋ। ਖੁੱਸੀਆਂ ਜਮੀਨਾਂ ਦੀ ਵਾਪਸੀ ਅਤੇ ਜਮੀਨੀ ਸੁਧਾਰਾਂ ਨੂੰ ਲਾਗੂ ਕਰਵਾਉਣ ਲਈ ਕੁਰਬਾਨੀਆਂ ਭਰੇ ਤਿੱਖੇ ਘੋਲਾਂ ਲਈ ਲੱਕ ਬੰਨ੍ਹੋ। ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਸਾਂਝ ਹੋਰ ਵਧਾਓ ਅਤੇ ਜਾਤ-ਪਾਤ ਦੇ ਅੜਿੱਕੇ ਹੋਰ ਦੂਰ ਕਰੋ। ਕਿਸਾਨ ਲਹਿਰ 'ਚ ਨੌਜਵਾਨਾਂ ਤੇ ਔਰਤਾਂ ਦਾ ਰੋਲ ਵਧਾਓ। ਕਿਸਾਨ ਲਹਿਰ ਦੀ ਰਾਖੀ ਲਈ ਪੂਰਾਂ ਦੇ ਪੂਰ ਸੂਝਵਾਨ, ਨਿੱਧੜਕ ਤੇ ਬੇਗਰਜ਼ ਆਗੂ ਮੋਹਰੀ ਸਫ਼ਾਂ 'ਚ ਆਓ ਅਤੇ ਵਲੰਟੀਅਰ ਭਰਤੀ ਲਈ ਤਾਣ ਲਾਓ। ਸੂਦਖੋਰੀ ਅਤੇ ਸਾਮਰਾਜੀ ਲੁੱਟ ਤੋਂ; ਕਰਜ਼ਿਆਂ ਅਤੇ ਬੇਰੁਜ਼ਗਾਰੀ ਤੋਂ ਅਤੇ ਮੰਹਿਗਾਈ ਤੇ ਸਮਾਜਕ ਬੇਵੁਕਤੀ ਤੋਂ ਛੁਟਕਾਰਾ ਪਾਉਣ ਲਈ ਸਰਕਾਰੀ ਖਜਾਨੇ ਦਾ ਮੂੰਹ ਲੋਕਾਂ ਵੱਲ ਖੁਲਵਾਉਣ ਲਈ ਹੋਰਨਾਂ ਤਬਕਿਆਂ ਨਾਲ ਸਾਂਝ ਲਈ ਉਦਮ ਜਟਾਓ। ਇਹੀ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।
|
ਸੋ ਆਓ ਸਾਧੂ ਸਿੰਘ ਤਖਤੂਪੁਰਾ ਦੇ ਸੰਘਰਸ਼ਮਈ ਜੀਵਨ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ | ਕਿਸਾਨ-ਮਜ਼ਦੂਰ ਜੁਝਾਰ ਚੇਤਨਾ ਨੂੰ ਸਾਣ 'ਤੇ ਲਾਓ ਤੇ ਸਾਂਝੇ ਸੰਘਰਸ਼ਾਂ ਨੂੰ ਪ੍ਰਚੰਡ ਕਰੋ। | ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਸਨਅਤੀ/ਬਿਜਲੀ ਕਾਮਿਆਂ ਦੀਆਂ ਸਮੂਹ ਸੰਘਰਸ਼ੀਲ ਜਥੇਬੰਦੀਆਂ ਨੂੰ ਸਮਾਗਮ ਵਿੰਚ ਪੁੱਜਣ ਦੀ ਪੁਰਜ਼ੋਰ ਅਪੀਲ ਹੈ। |
ਪ੍ਰਕਾਸ਼ਕ: ਸੁਖਦੇਵ ਸਿੰਘ ਕੋਕਰੀ ਕਲਾਂ | ਵਲੋਂ: ਭਾਰਤੀ ਕਿਸਾਨ ਯੂਨੀਅਨ (ਏਕਤਾ) - ਪੰਜਾਬ ਖੇਤ ਮਜ਼ਦੂਰ ਯੂਨੀਅਨ | ਪ੍ਰਕਾਸ਼ਨ ਮਿਤੀ:1-02-2011 |
vahun gia si haali khet nu
ReplyDeletekhet he waah gia hali nu
kat gia ve charkha sayian
charkha katan vali nu
eh keha ult vateera
baag hi kha gia maali nu
shahar hanera vech riha
deeve vechan vali nu
Gurjinder Mangat
You have done a good job by publishing this poster
ReplyDelete