StatCounter

Showing posts with label peasant struggle. Show all posts
Showing posts with label peasant struggle. Show all posts

Tuesday, February 18, 2014

ਕਿਸਾਨਾਂ - ਮਜ਼ਦੂਰਾਂ ਦੇ ਜਬਰਦਸਤ ਐਕਸ਼ਨ ਅੱਗੇ ਸਰਕਾਰ ਨੇ ਗੋਡੇ ਟੇਕੇ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦਾ ਐਲਾਨ


ਕਿਸਾਨਾਂ - ਮਜ਼ਦੂਰਾਂ ਦੇ ਜਬਰਦਸਤ ਐਕਸ਼ਨ ਅੱਗੇ ਸਰਕਾਰ ਨੇ ਗੋਡੇ ਟੇਕੇ
ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦਾ ਐਲਾਨ
 
Farmers & Agri-labourers sitting on dharna before the main gate of Mini-Secretariat Bathinda. All three gates of Mini-Secretariat complex were massively blockaded.

DC & SSP Bathinda announcing acceptance of struggling peoples' demands


Joginder Singh Ugrahan, President BKUU addressing the agitators



ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸਵੇਰੇ ਮਿੰਨੀ ਸਕੱਤਰੇਤ ਦਾ ਮੁਕੰਮਲ ਘੇਰਾਓ ਕਰਕੇ ਕੱਲ੍ਹ ਸ਼ਾਮ 5 ਵਜੇ ਤੱਕ ਜਾਰੀ ਰੱਖਣ ਅਤੇ 23 ਫਰਵਰੀ ਨੂੰ ਮੋਦੀ ਦੀ ਜਗਰਾਓ ਰੈਲੀ ਦਾ ਬਾਈਕਾਟ ਕਰਵਾਉਣ ਲਈ ਪਿੰਡਾਂ ਵਿੱਚ ਮੁਹਿੰਮ ਵਿੱਢਣ ਅਤੇ 23 ਨੂੰ ਹੀ ਨਰਿੰਦਰ ਮੋਦੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਫੂਕਣ ਦੇ ਕੀਤੇ ਜਬਰਦਸਤ ਐਲਾਨ ਤੋਂ ਬਾਅਦ ਸਰਕਾਰ ਤੇ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅੰਤ ਸਰਕਾਰ ਨੂੰ ਕਿਸਾਨ ਮਜ਼ਦੂਰ ਰੋਹ ਅੱਗੇ ਗੋਡੇ ਟੇਕਦਿਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਲਈ ਮਜਬੂਰ ਕਰ ਦਿੱਤਾ।



ਦੁਪਹਿਰ ਬਾਰਾਂ ਵਜੇ ਡਿਪਟੀ ਕਮਿਸ਼ਨਰ ਬਠਿੰਡਾ, ਸੀਨੀਅਰ ਪੁਲਿਸ ਕਪਤਾਨ ਬਠਿੰਡਾ ਵੱਲੋਂ ਚੰਡੀਗੜ੍ਹ ਤੋਂ ਮਿਲੇ ਹੁਕਮਾਂ ਉਪਰੰਤ ਕਿਸਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰਕੇ ਪਿਛਲੇ ਕਈ ਦਿਨਾਂ ਤੋਂ ਜਿਹਨਾਂ ਮੰਗਾਂ 'ਤੇ ਅੜੀ ਕੀਤੀ ਹੋਈ ਸੀ, ਉਹ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ 'ਤੇ ਆਧਾਰਤ ਜਥੇਬੰਦੀਆਂ ਦੇ ਵਫਦ ਨਾਲ ਹੋਈ ਮੀਟਿੰਗ ਵਿੱਚ ਸਰਕਾਰ ਦੀ ਤਰਫੋਂ ਉਹਨਾਂ ਮੰਨਿਆ ਕਿ ਸਰਕਾਰੀ ਸਰਵੇ ਵਿੱਚ ਸ਼ਾਮਲ 4800 ਖੁਦਕੁਸ਼ੀ ਪੀੜਤਾਂ ਦਾ ਰਹਿੰਦਾ ਸਾਰਾ ਬਕਾਇਆ ਅਤੇ ਗੋਬਿੰਦਪੁਰਾ ਵਿੱਚ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋਏ 200 ਤੋਂ ਉੱਪਰ ਬੇਜ਼ਮੀਨੇ ਮਜ਼ਦੂਰਾਂ ਨੂੰ 6 ਕਰੋੜ ਰੁਪਏ ਦਾ ਮੁਆਵਜਾ ਤੁਰੰਤ ਜਾਰੀ ਕਰਕੇ 21 ਫਰਵਰੀ ਤੋਂ ਇਸਦੀ ਵੰਡ ਕੀਤੀ ਜਾਵੇਗੀ ਅਤੇ ਖੇਤ ਮਜ਼ਦੂਰਾਂ ਨੂੰ ਅਲਾਟ ਕੀਤੇ ਗਏ ਪਲਾਟਾਂ ਦਾ ਹਫਤੇ ਦੇ ਅੰਦਰ ਅੰਦਰ ਕਬਜ਼ਾ ਦੇ ਦਿੱਤਾ ਜਾਵੇਗਾ। ਇਸ ਸਬੰਧੀ ਲਿਖਤੀ ਵਚਨ ਦੇਣ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇਕੱਠ ਵਿੱਚ ਆ ਕੇ ਐਲਾਨ ਕੀਤਾ ਗਿਆ।



ਦੂਜੇ ਪਾਸੇ ਬੀ.ਕੇ.ਯੂ. ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਨੂੰ ਲੋਕ ਤਾਕਤ ਦੀ ਜਿੱਤ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਕੀਤੇ ਗਏ ਸਮਝੌਤੇ ਨੂੰ ਸਿਰੇ ਚੜ੍ਹਾਉਣ ਦੇ ਲਈ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਸੰਕੇਤਕ ਇਕੱਠ ਜੋ ਸੈਂਕੜਿਆਂ ਵਿੱਚ ਹੋਵੇਗਾ ਬਠਿੰਡੇ ਵਿੱਚ ਡਟਿਆ ਰਹੇਗਾ। ਵਰਨਣਯੋਗ ਹੈ ਕਿ ਕੱਲ੍ਹ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਐਸ.ਕੇ. ਸੰਧੂ ਵੱਲੋਂ ਚੰਡੀਗੜ੍ਹ ਵਿੱਚ ਅਤੇ ਇਸ ਤੋਂ ਪਹਿਲਾਂ 14 ਫਰਵਰੀ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਸਮੇਂ ਇਹ ਸਾਰੀ ਰਾਸ਼ੀ ਜੋ ਕਰੀਬ 70 ਕਰੋੜ ਬਣਦੀ ਹੈ, ਇੱਕਦਮ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਕਿਸਾਨਾਂ ਮਜ਼ਦੂਰਾਂ ਦੇ ਸਖਤ ਐਕਸ਼ਨ ਅਤੇ ਲੰਮੇ ਘੋਲ ਦੇ ਐਲਾਨ ਨੇ ਆਖਰ ਸਰਕਾਰ ਨੂੰ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ।



ਕਿਸਾਨ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਅੱਜ ਦੇ ਫੈਸਲੇ ਤੋਂ ਇਲਾਵਾ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਸਮੇਂ ਕਰਜ਼ਾ ਕਾਨੂੰਨ ਛੇ ਮਹੀਨੇ ਤੋਂ ਪਹਿਲਾਂ ਬਣਾਉਣ, ਕੁਰਕੀਆਂ ਦਾ ਤਹਿਸੀਲਾਂ ਵਿੱਚ ਚੱਲਦਾ ਅਮਲ ਬੰਦ ਕਰਨ, ਸਹਿਕਾਰੀ ਬੈਂਕਾਂ ਵੱਲੋਂ ਮਜ਼ਦੂਰਾਂ ਨੂੰ ਮਿਲਦੇ 25 ਹਜ਼ਾਰ ਰੁਪਏ ਤੇ ਬੈਂਕਾਂ ਵੱਲੋਂ ਮਿਲਦੇ 1 ਲੱਖ ਰੁਪਏ ਦੇ ਕਰਜ਼ੇ 'ਤੇ ਗਾਰੰਟੀ ਦੀ ਸ਼ਰਤ ਖਤਮ ਕਰਨ ਅਤੇ ਖੂਨ ਦੇ ਰਿਸ਼ਤੇ ਵਿੱਚ ਜ਼ਮੀਨ ਤਬਦੀਲ ਕਰਨ ਸਮੇਂ ਲੱਗਦੇ 2 ਫੀਸਦੀ ਅਤੇ 5 ਫੀਸਦੀ ਡਿਊਟੀ ਇੱਕ ਫੀਸਦੀ ਕਰਨ ਦੀ ਮੰਗ ਪ੍ਰਵਾਨ ਕਰ ਲਈ ਸੀ।



ਚੰਡੀਗੜ੍ਹ ਵਿਖੇ ਪ੍ਰਵਾਨ ਹੋਈਆਂ ਮੰਗਾਂ

1.        ਕਰਜ਼ਾ ਕਾਨੂੰਨ ਨੂੰ ਕੈਬਨਿਟ ਦੀ ਸਬ ਕਮੇਟੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਵੱਧ ਤੋਂ ਵੱਧ 6 ਮਹੀਨਿਆਂ ਵਿੱਚ ਕਾਨੂੰਨ ਬਣ ਜਾਵੇਗਾ।

2.         ਕੁਰਕੀਆਂ, ਨਿਲਾਮੀਆਂ ਦਾ ਤਹਿਸੀਲਾਂ ਵਿੱਚ ਚੱਲਦਾ ਅਮਲ ਬੰਦ ਹੋਵੇਗਾ।

3.         ਸਹਿਕਾਰੀ ਬੈਂਕਾਂ ਵੱਲੋਂ ਮਜ਼ਦੂਰਾਂ ਨੂੰ ਮਿਲਦੇ 25 ਹਜ਼ਾਰ ਦੇ ਕਰਜ਼ੇ ਅਤੇ 1 ਲੱਖ ਤੱਕ ਦੇ ਕਰਜ਼ੇ 'ਤੇ ਗਾਰੰਟੀ ਖਤਮ ਹੋਵੇਗੀ। ਇਸ ਦੀ ਬਾਕਾਇਦਾ ਚਿੱਠੀ ਜਾਰੀ ਹੋਵੇਗੀ ਅਤੇ ਜਥੇਬੰਦੀਆਂ ਨੂੰ ਵੀ ਮਿਲੇਗੀ।

4.         ਆਟਾ-ਦਾਲ ਸਕੀਮ ਦਾ ਕੋਟਾ ਜਾਰੀ ਹੋ ਚੁੱਕਾ ਹੈ, ਵੰਡਣਾ ਸ਼ੁਰੂ ਹੋਵੇਗਾ।

5.         ਬਾਪ ਵੱਲੋਂ ਬੱਚਿਆਂ ਦੇ ਨਾਮ ਅਤੇ ਭੈਣਾਂ ਵੱਲੋਂ ਭਰਾਵਾਂ ਦੇ ਨਾਮ ਜ਼ਮੀਨ ਕਰਵਾਉਣ ਸਮੇਂ ਲੱਗਦੀ 2 ਫੀਸਦੀ ਅਤੇ 5 ਫੀਸਦੀ ਡਿਊਟੀ ਹੁਣ ਅੱਗੇ ਤੋਂ 1 ਫੀਸਦੀ ਲੱਗੇਗੀ।

6.         ਮਨਰੇਗਾ ਦੇ ਖੜ੍ਹੇ ਬਕਾਏ ਜਾਰੀ ਹੋਣਗੇ।

7.      ਮਜ਼ਦੂਰ ਘਰਾਂ ਵਿੱਚੋਂ ਪੁੱਟੇ ਗਏ ਮੀਟਰ ਜੋੜਨ ਦੀ ਜੋ ਚਿੱਠੀ ਜਾਰੀ ਹੋ ਚੁੱਕੀ ਹੈ, ਉਹ ਲਾਗੂ ਹੋਵੇਗੀ। ਜਿੱਥੇ ਕਿਤੇ ਅਧਿਕਾਰੀ ਇਉਂ ਨਹੀਂ ਕਰਦੇ, ਉਹਦੇ ਠੋਸ ਕੇਸ ਦੱਸੇ ਜਾਣ, ਤੁਰੰਤ ਕਾਰਵਾਈ ਹੋਵੇਗੀ।



ਦਫਤਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ, ਬਠਿੰਡਾ ਵੱਲੋਂ ਮੰਨੀਆਂ ਮੰਗਾਂ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਖੇਤ ਮਜ਼ਦੂਰ ਯੂਨੀਅਨ ਅਤੇ ਇਹਨਾਂ ਦੀਆਂ ਕੁਝ ਸਹਿਯੋਗੀ ਸੰਸਥਾਵਾਂ ਵੱਲੋਂ ਬਠਿੰਡਾ ਵਿਖੇ ਮਿਤੀ 12-2-2014 ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਦੀ ਮਾਨਯੋਗ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ, ਜੀ ਨਾਲ ਹੋਈ ਮੀਟਿੰਗ ਅਤੇ ਗੱਲਬਾਤ ਅਨੁਸਾਰ ਹੇਠ ਲਿਖੇ ਫੈਸਲੇ ਲਏ ਗਏ ਹਨ:-

1.        ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ, ਜਿਹਨਾਂ ਦੀ ਸ਼ਨਾਖਤ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਨੂੰ ਉਹਨਾਂ ਦਾ ਬਣਦਾ ਪੂਰਾ ਮੁਆਵਜਾ ਰਾਜ ਸਰਕਾਰ ਵੱਲੋਂ ਮਿਤੀ 20-2-2014 ਤੱਕ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਜਾਵੇਗਾ ਅਤੇ ਡਿਪਟੀ ਕਮਿਸ਼ਨਰਾਂ ਵੱਲੋਂ ਇਹ ਮੁਆਵਜਾ ਪ੍ਰਾਪਤ ਹੋਣ ਤੇ ਅਗਲੇ ਤਿੰਨ ਦਿਨਾਂ ਵਿੱਚ ਹਦਾਇਤਾਂ ਅਨੁਸਾਰ ਹਰ ਹਾਲਤ ਵਿੱਚ ਵੰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹਨਾਂ ਕੇਸਾਂ ਵਿੱਚ ਕਿਸੇ ਕਿਸਮ ਦੀ ਪੜਤਾਲ ਦੀ ਜ਼ਰੂਰਤ ਹੋਵੇਗੀ ਤਾਂ ਇਹ ਪੜਤਾਲਾਂ ਤੁਰੰਤ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

2.      ਪਿੰਡ ਗੋਬਿੰਦਪੁਰਾ (ਜ਼ਿਲ੍ਹਾ ਮਾਨਸਾ) ਵਿਖੇ ਮਜ਼ਦੂਰਾਂ ਨੂੰ ਦਿੱਤਾ ਜਾਣ ਵਾਲਾ ਬਣਦਾ ਮੁਆਵਜਾ ਵੀ ਸਰਕਾਰ ਵੱਲੋਂ ਮਿਤੀ 20-2-2014 ਤੱਕ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜ ਦਿੱਤਾ ਜਾਵੇਗਾ।

3.        ਪਿੰਡਾਂ ਅੰਦਰ ਜਿਹਨਾਂ ਯੋਗ ਪਰਿਵਾਰਾਂ ਨੂੰ ਪੰਚਾਇਤਾਂ ਵੱਲੋਂ ਪਹਿਲਾਂ ਹੀ ਪੰਜ ਮਰਲੇ ਦੇ ਪਲਾਟ ਦੇ ਦਿੱਤੇ ਗਏ ਹਨ ਅਤੇ ਜਿਹਨਾਂ ਦੇ ਇੰਤਕਾਲ ਮਨਜੂਰ ਹੋ ਚੁੱਕੇ ਹਨ ਜਾਂ ਸੰਨਦਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਉਹਨਾਂ ਪਰਿਵਾਰਾਂ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਵੱੱਲੋਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਜਿਹੇ ਪਲਾਟਾਂ ਦਾ ਕਬਜ਼ਾ ਮਿਤੀ 25-2-2014 ਤੱਕ ਕਰਵਾਇਆ ਜਾਵੇਗਾ।

ਉਪਰੋਕਤ ਮੰਗਾਂ ਮੰਨਣ 'ਤੇ ਸਬੰਧਤ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਵਾਪਸ ਚੁੱਕਣ ਦਾ ਫੈਸਲਾ ਲਿਆ ਗਿਆ।

Monday, February 17, 2014

ਕਿਸਾਨ ਮਜ਼ਦੂਰ ਧਰਨੇ ਦੇ ਛੇਵੇਂ ਦਿਨ , ਸੰਘਰਸ਼ ਵਿੱਚ ਡਟੇ ਰਹਿਣ ਦਾ ਜ਼ੋਰਦਾਰ ਐਲਾਨ



ਕਿਸਾਨ ਮਜ਼ਦੂਰ ਧਰਨੇ ਦੇ ਛੇਵੇਂ ਦਿਨ ਉਮੜਿਆ ਭਾਰੀ ਇਕੱਠ,
ਸੰਘਰਸ਼ ਵਿੱਚ ਡਟੇ ਰਹਿਣ ਦਾ ਜ਼ੋਰਦਾਰ ਐਲਾਨ
 ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਚੰਡੀਗੜ ਵਿੱਚ ਹੋਈ ਗੱਲਬਾਤ ਰਹੀ ਬੇਸਿੱਟਾ

A section of participants





             


        


ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਬਠਿੰਡਾ ਸਾਹਮਣੇ ਚੱਲ ਰਿਹਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਦਿਨ ਪੰਜਾਬ ਦੇ ਕੋਨੇ ਕੋਨੇ ਤੋਂ ਭਾਰੀ ਗਿਣਤੀ ਵਿੱਚ ਖੇਤ ਮਜ਼ਦੂਰ ਕਿਸਾਨ ਤੇ ਵਿਸ਼ੇਸ਼ ਤੌਰ 'ਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਿਸਾਨ ਮਜ਼ਦੂਰ ਜਥੇਬੰਦੀ ਦੇ ਸੱਦੇ 'ਤੇ ਬਠਿੰਡਾ ਧਰਨੇ ਵਿੱਚ ਪੁੱਜੇ ਲੋਕਾਂ ਦੀ ਗਿਣਤੀ ਅੱਜ ਧਰਨੇ ਦੇ ਪਿਛਲੇ ਸਾਰੇ ਦਿਨਾਂ ਨਾਲੋਂ ਟੱਪ ਗਈ। ਦੂਜੇ ਪਾਸੇ ਸਰਕਾਰ ਦੇ ਸੱਦੇ 'ਤੇ ਚੰਡੀਗੜ ਗੱਲਬਾਤ ਲਈ ਗਏ ਵਫ਼ਦ ਨੇ ਫ਼ੋਨ 'ਤੇ ਸੂਚਿਤ ਕੀਤਾ ਕਿ ਗੱਲਬਾਤ ਬੇਸਿੱਟਾ ਰਹੀ। ਵਫ਼ਦ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਲਛਮਣ ਸਿੰਘ ਸੇਵੇਵਾਲਾ ਤੇ ਜਸਵੰਤ ਰਾਏ ਮੁਕਤਸਰ ਸ਼ਾਮਲ ਸਨ। ਜਿਨਾਂ ਨੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਐਸ.ਕੇ.ਸੰਧੂ ਅਤੇ ਹੋਰਨਾਂ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਅੱਜ ਦੀ ਮੀਟਿੰਗ ਦੀ ਕਾਰਵਾਈ ਉੱਪਰ ਕਿਸਾਨ ਮਜ਼ਦੂਰ ਨੁਮਾਇੰਦਿਆਂ ਨੇ ਨਾ-ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਪੇਸ਼ਕਸ਼ਾਂ ਨੂੰ ਦੋਹਾਂ ਜਥੇਬੰਦੀਆਂ ਦੀਆਂ ਸੂਬਾ ਕਮੇਟੀਆਂ ਵਿੱਚ ਵਿਚਾਰਨ ਮਗਰੋਂ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇ।

ਅੱਜ ਧਰਨੇ ਦੌਰਾਨ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਨ ਵਾਲੇ ਸਭਨਾਂ ਬੁਲਾਰਿਆਂ ਨੇ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਸਰਕਾਰੀ ਖੇਤੀ ਸੰਮੇਲਨ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਕੋਕਰੀ ਕਲਾਂ, ਜ਼ੋਰਾ ਸਿੰਘ ਨਸਰਾਲੀ, ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਉਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਤੇ ਹੋਰ ਤਿੱਖਾ ਹੋਵੇਗਾ। ਧਰਨੇ ਵਿੱਚੋਂ ਬਠਿੰਡੇ ਜਿਲੇ ਦੇ ਨੇੜਲੇ ਪਿੰਡਾਂ ਵਿੱਚ ਗਏ ਕਾਫ਼ਲੇ ਨੂੰ ਮਿਲਿਆ ਹੁੰਗਾਰਾ ਦਰਸਾ ਰਿਹਾ ਹੈ ਕਿ ਮਿਹਨਤਕਸ਼ ਲੋਕਾਂ ਦੀਆਂ ਉਮੀਦਾਂ ਇਸ ਧਰਨੇ 'ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਨਾਂ ਸਮੁੱਚੀਆਂ ਮੰਗਾਂ ਦੀ ਪ੍ਰਾਪਤੀ ਹੀ ਉਨਾਂ ਦੀ ਜ਼ਿੰਦਗੀ ਵਿੱਚ ਕੁਝ ਰਾਹਤ ਲਿਆਉਣ ਦਾ ਸਬੱਬ ਬਣ ਸਕਦੀ ਹੈ। ਮਿਹਨਤਕਸ਼ ਕਿਸਾਨ ਮਜ਼ਦੂਰ ਜਨਤਾ ਪੂਰੇ ਜੋਸ਼ ਖਰੋਸ਼ ਤੇ ਪੱਕੇ ਇਰਾਦੇ ਧਾਰ ਕੇ ਧਰਨੇ ਵਿੱਚ ਸ਼ਾਮਲ ਹੋ ਰਹੀ ਹੈ। ਅੱਜ ਦੇ ਧਰਨੇ ਨੂੰ ਦੋਹਾਂ ਜਥੇਬੰਦੀਆਂ ਦੇ ਵੱਖ ਵੱਖ ਜ਼ਿਲਾ ਆਗੂਆਂ ਸੁਖਮੰਦਰ ਸਿੰਘ ਵਜੀਦਪੁਰ, ਨਛੱਤਰ ਸਿੰਘ ਰਣ ਸਿੰਘ ਵਾਲਾ, ਤਰਲੋਕ ਸਿੰਘ ਹਿੰਮਤਪੁਰਾ, ਸੌਦਾਗਰ ਸਿੰਘ ਘੁਡਾਣੀ, ਹੇਮਰਾਜ ਬਾਦਲ, ਬੁੱਕਣ ਸਿੰਘ ਸੱਦੋਵਾਲ, ਰਾਮ ਸਿੰਘ ਭੈਣੀਬਾਘਾ, ਮੇਜਰ ਸਿੰਘ ਕਾਲੇਕੇ, ਹਰਭਗਵਾਨ ਮੂਣਕ, ਪਰਮਜੀਤ ਕੌਰ ਸਲੇਮਗੜ, ਸੁਰਜੀਤ ਕੌਰ ਤੁੰਗਵਾਲੀ, ਕਰਮਜੀਤ ਕੌਰ ਲਹਿਰਾ ਖਾਨਾ ਤੇ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕੀਤਾ। ਇਸ ਤੋਂ ਬਿਨਾਂ ਅੱਜ ਦੇ ਇਕੱਠ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ਖੋਹਣ ਖਿਲਾਫ਼ ਸੰਘਰਸ਼ ਕਰ ਰਹੇ ਭੁੱਲਰ ਭਾਈਚਾਰੇ ਦੇ ਸੰਘਰਸ਼ਸ਼ੀਲ ਲੋਕਾਂ ਦਾ ਇੱਕ ਜਥਾ ਵੀ ਸ਼ਾਮਲ ਹੋਇਆ ਤੇ ਕਿਸਾਨ ਸੰਘਰਸ਼ ਨੂੰ ਹਰ ਤਰਾਂ ਦੇ ਸਮਰਥਨ ਦਾ ਐਲਾਨ ਕੀਤਾ ਤੇ ਭਾਈਚਾਰੇ ਦੇ ਆਗੂ ਬਲਦੇਵ ਸਿੰਘ ਨੇ ਇਕੱਠ ਨੂੰ ਸੰਬੋਧਨ ਕੀਤਾ।
ਜ਼ਿਕਰਯੋਗ ਹੈ ਕਿ ਕਿਸਾਨ ਮਜ਼ਦੂਰ ਪਿਛਲੇ 6 ਦਿਨਾਂ ਤੋਂ ਅਣਮਿਥੇ ਸਮੇਂ ਦੇ ਧਰਨੇ 'ਤੇ ਬੈਠ ਕੇ ਮੰਗ ਕਰ ਰਹੇ ਹਨ ਕਿ:
·        ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਤੁਰੰਤ ਦਿੱਤੇ ਜਾਣ, ਸਰਵੇ ਤੋਂ ਬਾਹਰ ਰਹਿ ਗਏ ਪੀੜਤਾਂ ਨੂੰ     ਵੀ ਸਰਵੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਸਰਵੇ 1990 ਤੋਂ ਕਰਵਾਇਆ ਜਾਵੇ,
·        ਸੂਦਖੋਰੀ ਨੂੰ ਨੱਥ ਮਾਰਦਾ ਕਰਜ਼ਾ ਕਾਨੂੰਨ ਬਣਾਇਆ ਜਾਵੇ, ਕਰਜ਼ੇ ਮੋੜਨ ਤੋਂ ਬੇਵੱਸ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ, ਮੂਲ ਤੋਂ ਵੱਧ ਵਿਆਜ਼ ਵਸੂਲਣ ਤੇ ਕਰਜ਼ੇ ਬਦਲੇ ਕੁਰਕੀਆਂ ਗ੍ਰਿਫ਼ਤਾਰੀਆਂ 'ਤੇ ਰੋਕ ਲਾਈ ਜਾਵੇ,
·      ਗੋਬਿੰਦਪੁਰਾ (ਮਾਨਸਾ) ਦੇ ਰੁਜ਼ਗਾਰ ਉਜਾੜੇ ਮੂੰਹ ਧੱਕੇ 150 ਮਜ਼ਦੂਰ ਪਰਿਵਾਰਾਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ਾ ਦੇਣ ਸਣੇ ਪੂਰਾ ਜ਼ਮੀਨੀ ਸਮਝੌਤਾ ਲਾਗੂ ਕੀਤਾ ਜਾਵੇ,
·        ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਨੂੰ ਘਰੇਲੂ ਲੋੜਾਂ ਅਤੇ ਸਵੈ ਰੁਜ਼ਗਾਰ ਲਈ ਅਤੇ ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਫ਼ਸਲੀ ਕਰਜ਼ੇ ਵੀ ਬਿਨਾਂ ਵਿਆਜ਼ ਤੋਂ ਦਿੱਤੇ ਜਾਣ,
·        ਜਗੀਰਦਾਰਾਂ, ਸੂਦਖੋਰਾਂ ਆੜਤੀਆਂ, ਫਾਈਨਾਂਸ ਕੰਪਨੀਆਂ ਅਤੇ ਖੇਤੀ ਲਾਗਤ ਵਸਤਾਂ ਦੇ ਵਪਾਰੀਆਂ ਵਗੈਰਾ ਨੂੰ 4 ਪ੍ਰਤੀਸ਼ਤ ਸਾਲਾਨਾ ਵਿਆਜ਼ ਵਾਲੇ ਖੇਤੀ ਕਰਜ਼ਿਆਂ ਦੀ ਸੂਚੀ ਵਿੱਚੋਂ ਬਾਹਰ ਕੱਢਿਆ ਜਾਵੇ।
·        ਜ਼ਮੀਨੀ ਸੁਧਾਰ ਪੂਰੀ ਤਰਾਂ ਲਾਗੂ ਕੀਤੇ ਜਾਣ,
·        ਬੇਘਰੇ ਲੋਕਾਂ ਨੂੰ ਪਲਾਟ ਦਿੱਤੇ ਜਾਣ,
·        ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ਉੱਪਰ ਕਾਬਜ਼ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ,
·        ਆਟਾ ਦਾਲ ਸਕੀਮ ਬਿਨਾਂ ਸ਼ਰਤ ਚਾਲੂ ਕੀਤੀ ਜਾਵੇ,
·        ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਸੱਤਰ ਹਜ਼ਾਰ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਕੁਨੈਕਸ਼ਨ ਸਰਕਾਰੀ ਖਰਚੇ 'ਤੇ ਤੁਰੰਤ ਜਾਰੀ ਕੀਤੇ ਜਾਣ,
·        ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ,
·        ਮਨਰੇਗਾ ਤਹਿਤ ਪੂਰਾ ਸਾਲ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ ਅਤੇ ਪੰਜ ਏਕੜ ਤੱਕ ਖੇਤੀ ਦੇ ਸਾਰੇ ਕੰਮ ਮਨਰੇਗਾ ਅਧੀਨ ਲਿਆਂਦੇ ਜਾਣ,
·        ਘਰੇਲੂ ਬਿਜਲੀ ਬਿਲਾਂ ਦੀ ਮੁਆਫ਼ੀ ਉੱਤੇ ਲਾਈ ਜਾਤ ਪਾਤ ਤੇ ਲੋਡ ਦੀ ਸ਼ਰਤ ਖ਼ਤਮ ਕੀਤੀ ਜਾਵੇ ਅਤੇ ਪਿਛਲੇ ਬਕਾਏ ਵੀ ਖ਼ਤਮ ਕੀਤੇ ਜਾਣ,
·        ਸੰਘਰਸ਼ ਕਰਨ 'ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ,
·        ਆਵਾਰਾਂ ਗਊਆਂ ਤੇ ਹੋਰ ਪਸ਼ੂਆਂ ਦੀ ਸੰਭਾਲ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।

ਧਰਨੇ ਵਿੱਚ ਗੂੰਜੀਆਂ ਸੰਗੀਤਕ ਧੁਨਾਂ, 'ਜਾਗੋ' ਕੈਸੇਟ ਰਿਲੀਜ਼
ਇਸ ਅਣਮਿਥੇ ਸਮੇਂ ਦੇ ਧਰਨੇ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਬਠਿੰਡਾ ਇਕਾਈ ਲੋਕ ਸੰਗੀਤ ਮੰਡਲੀ ਬਠਿੰਡਾ ਵੱਲੋਂ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਕਲਮ ਤੋਂ ਲਿਖੇ ਗੀਤਾਂ ਦੀ ਆਡੀਓ ਕੈਸੇਟ 'ਜਾਗੋ' ਜਾਰੀ ਕੀਤੀ ਗਈ। ਇਨਾਂ ਗੀਤਾਂ ਨੂੰ ਆਵਾਜ਼ ਨਵਦੀਪ ਧੌਲਾ ਅਤੇ ਜਸਵੰਤ ਦੀਵਾਨਾ ਨੇ ਦਿੱਤੀ ਅਤੇ ਕੈਸੇਟ ਦਾ ਸੰਗੀਤ ਲੋਕ ਬੰਧੂ ਨੇ ਦਿੱਤਾ ਹੈ। ਵੇਖਦੇ ਹੀ ਵੇਖਦੇ ਇਹ ਕੈਸੇਟ ਭਰੇ ਪੰਡਾਲ ਵਿੱਚੋਂ ਲੋਕ ਮਠਿਆਈਆਂ ਵਾਂਗ ਖਰੀਦ ਕੇ ਲੈ ਗਏ।

ਸੁਖਦੇਵ ਸਿੰਘ ਕੋਕਰੀ ਕਲਾਂ General Secretary BKU Ekta (Ugrahan) Mob.: 94174-66038
ਲਛਮਣ ਸਿੰਘ General Secretary Punjab Khet Mazdoor Union  Mob: 94170-79170

Monday, September 16, 2013

ਜਮੀਨ ਪ੍ਰਾਪਤੀ, ਕਰਜ਼ਾ ਮੁਕਤੀ ਤੇ ਖੁਦਕੁਸ਼ੀਆਂ ਦੇ ਮੁੱਦੇ 'ਤੇ ਕਿਸਾਨਾਂ ਤੇ ਖੇਤ ਮਜਦੂਰਾਂ ਨੇ ਦਿੱਤੇ ਧਰਨੇ



ਜਮੀਨ ਪ੍ਰਾਪਤੀ, ਕਰਜ਼ਾ ਮੁਕਤੀ ਤੇ ਖੁਦਕੁਸ਼ੀਆਂ ਦੇ ਮੁੱਦੇ 'ਤੇ
    ਕਿਸਾਨਾਂ ਤੇ ਖੇਤ ਮਜਦੂਰਾਂ ਨੇ ਦਿੱਤੇ ਡੀ ਸੀ ਦਫਤਰਾਂ ਅੱਗੇ ਧਰਨੇ
Lachhaman Singh Sewewala addressing Dharna at Mukatsar

ਜਮੀਨਾਂ ਦੀ ਤੋਟ, ਕਰਜਿਆਂ ਦੇ ਬੋਝ ਤੇ ਆਰਥਿਕ ਤੰਗੀਆਂ ਦੇ ਸਤਾਏ ਖੁਦਕਸ਼ੀਆਂ ਕਰ ਗਏ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਹਜ਼ਾਰਾਂ ਪਰਿਵਾਰਾਂ ਵੱਲੋ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੱਦੇ 'ਤੇ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਸੰਗਰੂਰ, ਬਰਨਾਲਾ, ਮਾਨਸਾ, ਫਾਜਿਲਕਾ, ਫਿਰੋਜ਼ਪੁਰ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਆਪਣੀਆਂ ਮੰਗਾਂ ਸਬੰਧੀ ਪੈਰਵੀ ਧਰਨੇ ਦਿੱਤੇ ਗਏ। ਇਹ ਜਾਣਕਾਰੀ ਦੋਹਾਂ ਜਥੇਬੰਦੀਆਂ ਦੇ ਜਰਨਲ ਸਕੱਤਰਾਂ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸ੍ਰੀ ਲਛਮਣ ਸਿੰਘ ਸੇਵੇਵਾਲਾ ਵੱਲੋ ਇਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਰਾਂਹੀ ਦਿੱਤੀ ਗਈ।

ਇਹਨਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰਾਂ ਨੂੰ ਕਾਲੇ ਕਾਨੂੰਨਾਂ ਤੇ ਡਾਂਗ ਦੇ ਜ਼ੋਰ ਖੋਹ ਰਹੀ ਹੈ ਜਿਸਦੀ ਉਘੜਵੀ ਮਿਸਾਲ ਅੰਮ੍ਰਿਤਸਰ ਚ 49 ਤੇ ਤਰਨਤਾਰਨ ਚ 10 ਕਿਸਾਨਾਂ ਨੂੰ ਸੰਗੀਨ ਦੋਸਾਂ 'ਚ ਜੇਲੀ ਡੱਕਣ ਤੋ ਇਲਾਵਾ ਪੰਜਾਬ ਭਰ ਚ ਪ੍ਰਸਾਸਨਿਕ ਦਫਤਰਾਂ ਅੱਗੇ ਰੋਸ ਵਿਖਾਵਿਆ ਤੇ ਪਾਬੰਦ ਮੜਨਾ ਹੈ। ਓਹਨਾਂ ਕਿਹਾ ਕਿ ਜਮੀਨਾਂ ਦੀ ਅਣਸਾਵੀ ਫੰਡ, ਕਰਜਿਆਂ ਦੇ ਭਾਰੀ ਬੋਝ ਤੇ ਆਰਥਿਕ ਤੰਗੀਆਂ ਦੇ ਸਤਾਏ ਲੱਖਾਂ ਕਿਸਾਨ ਮਜਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ, ਜਿਹਨਾਂ ਕੋਲ ਸੰਘਰਸ਼ ਤੋ ਬਿਨਾਂ ਕੋਈ ਚਾਰਾ ਨਹੀ।
 
ਬੁਲਾਰਿਆਂ ਨੇ ਦੋਸ਼ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਸਮੇਤ ਵਖ ਵੱਖ ਸਰਕਾਰਾਂ ਨੇ ਨਾਂ ਤਾਂ ਜਮੀਨੀ ਹੱਦ ਬੰਦ ਕਾਨੂੰਨ ਲਾਗੂ ਕੀਤਾ ਜੀਹਦੇ ਤਹਿਤ
 ਪੰਜਾਬ ਚ ਹੀ ਸਰਕਾਰੀ ਰਿਕਾਰਡ ਮੁਤਾਬਿਕ ਪੌਣੇ ਸਤਾਰਾਂ ਲੱਖ ਏਕੜ ਦੇ ਕਰੀਬ ਜਮੀਨ ਵੰਡਣ ਲਈ ਨਿਕਲਦੀ ਹੈ, ਨਾਂ ਹੀ ਸਾਢੇ ਚਾਰ ਸਾਲ ਪਹਿਲਾਂ ਪ੍ਰਵਾਨ ਕੀਤੀਆਂ ਮੰਗਾਂ ਅਨੁਸਾਰ ਮਜਦੂਰ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਗਿਆ। ਹੋਰ ਤਾਂ ਹੋਰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ ਦੇ ਕੈਬਨਿਟ ਵੱਲੋ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁਆਵਜ਼ੇ ਤੇ ਨੌਕਰੀ ਤੋ ਵਾਂਝੇ ਇਹ ਪੀੜਤ ਪਰਿਵਾਰ ਦਰ ਦਰ ਭਟਕ ਰਹੇ ਹਨ। ਪੰਜਾਬ ਚ ਇਕ ਲੱਖ ਦੇ ਕਰੀਬ ਖੁਦਕੁਸ਼ੀਆਂ ਹੋਣ ਦੇ ਬਾਵਜੂਦ ਸਰਕਾਰੀ ਸਰਵੇ 'ਚ ਮਹਿਜ 4800 ਦੇ ਲੱਗਭੱਗ ਦਰਜ਼ ਕਰਕੇ ਖਾਨਾ ਪੂਰਤੀ ਕੀਤੀ ਗਈ ਹੈ ਪਰ ਇਹਨਾਂ ਨੂੰ ਵੀ ਪੂਰਾ ਮੁਆਵਜ਼ਾ ਨਹੀ ਦਿੱਤਾ ਜਾ ਰਿਹਾ।

ਬੁਲਾਰਿਆਂ ਨੇ ਆਖਿਆ ਕਿ ਤਿੱਖੇ ਜਮੀਨੀ ਸੁਧਾਰ ਕਰਕੇ ਜਮੀਨਾਂ ਦੀ ਮੁੜ ਵੰਡ ਕਰਨ ਖੇਤੀ ਲਾਗਤ ਵਸਤਾਂ ਨੂੰ ਸਰਕਾਰੀ ਕਟਰੋਲ ਹੇਠ ਲਿਆਉਣ, ਫਸਲਾਂ ਦੀ ਸਰਕਾਰੀ ਖ੍ਰੀਦ ਯਕੀਨੀ ਬਣਾਉਣ, ਕੁਦਰਤੀ ਆਫਤਾਂ ਦਾ ਪੂਰਾ ਮੁਆਵਜ਼ਾ ਦੇਣ, ਮਜਦੂਰ-ਕਿਸਾਨ ਪੱਖੀ ਕਰਜ਼ਾ ਨੀਤੀ ਬਣਾਉਣ ਆਦਿ ਵਰਗੇ ਕਦਮ ਚੁੱਕਣ ਨਾਲ ਹੀ ਖੁਦਕੁਸ਼ੀਆਂ ਵਰਗੇ ਵਰਤਾਰੇ ਨੂੰ ਠੱਲ ਪੈ ਸਕਦੀ ਹੈ, ਕਿਸਾਨਾਂ ਮਜਦੂਰਾਂ ਤੇ ਦੇਸ ਦੀ ਤਰੱਕੀ ਹੋ ਸਕਦੀ ਹੈ।

ਇਹਨਾਂ ਧਰਨਿਆਂ ਨੂੰ ਬੀ ਕੇ ਯੂ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਫਰੀਦਕੋਟ, ਹਰਦੀਪ ਸਿੰਘ ਟੱਲੇਵਾਲ, ਮੇਜ਼ਰ ਸਿੰਘ ਕਾਲੇਕੇ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ, ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਜਿਲੇ ਵਿੱਚ ਬਿਜਲੀ ਮੀਟਰ ਬਾਹਰ ਕੱਢਣ ਦਾ ਵਿਰੋਧ ਕਰਦੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ 20 ਸਤੰਬਰ ਨੂੰ 12 ਵਜੇ ਤੋ 3 ਵਜੇ ਤੱਕ ਪੰਜਾਬ ਭਰ ਵਿੱਚ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ।

ਇਹਨਾਂ ਧਰਨਿਆਂ ਦੌਰਾਣ ਵਿਦਿਆਰਥੀਆਂ ਤੇ ਲਾਠੀਚਾਰਜ਼ ਕਰਨ ਤੇ ਕੁੱਝ ਅਖੌਤੀ ਕਿਸਾਨ ਆਗੂਆਂ ਵੱਲੋ ਜਮੀਨੀ ਹੱਦ ਬੰਦੀ ਖਤਮ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਪੁਰਜ਼ੋਰ ਨਿਖੇਧੀ ਦੇ ਮਤੇ ਪਾਸ ਕੀਤੇ ਗਏ।

ਇਸ ਮੌਕੇ ਭੇਜੇ ਮੰਗ ਪੱਤਰਾਂ ਰਾਂਹੀ ਮੰਗ ਕੀਤੀ ਗਈ ਕਿ:
  • ਪ੍ਰਸਾਸ਼ਨਿਕ ਦਫਤਰਾਂ ਅੱਗੇ ਧਰਨਿਆਂ ਤੇ ਲਾਈ ਪਾਬੰਦੀ ਖਤਮ ਕਰੋ,
  • ਫੜੇ ਗਏ ਸਾਰੇ ਕਿਸਾਨ ਆਗੂ ਰਿਹਾਅ ਕਰੋ, 
  • ਜਮੀਨੀ ਸੁਧਾਰ ਲਾਗੂ ਕਰੋ, 
  • ਕਰਜ਼ਾ ਭਰਨੋ ਅਸਮੱਰਥ ਕਿਸਾਨਾਂ ਮਜਦੂਰਾਂ ਦੇ ਸਾਰੇ ਕਰਜ਼ੇ ਖਤਮ ਕਰੋ, 
  • ਖੁਦਕੁਸ਼ੀ ਪੀੜਤਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦਿਓ,
  • ਸਰਵੇ ਤੋ ਬਾਹਰ ਸਾਰੀਆਂ ਖੁਦਕੁਸ਼ੀਆਂ ਨੂੰ ਦਰਜ਼ ਕਰੋ, ਇਹਨਾਂ ਦੇ ਕਰਜ਼ੇ ਖਤਮ ਕਰੋ,
  • ਖੇਤ ਮਜਦੂਰਾਂ ਤੇ ਬੇਜਮੀਨੇ ਕਿਸਾਨਾਂ ਨੂੰ ਘਰੇਲੂ ਲੋੜਾਂ ਲਈ 1 ਲੱਖ ਰੁਪਏ ਤੇ ਸਵੈ ਰੁਜ਼ਗਾਰ ਲਈ ਪੰਜ ਲੱਖ ਰੁਪਏ ਕਰਜ਼ੇ ਬਿਨਾਂ ਵਿਆਜ਼ ਤੇ ਬਿਨਾਂ ਗਰੰਟੀ ਤੇ ਦਿਓ, 
  • ਕਰਜ਼ੇ ਚ ਕੁਰਕੀਆਂ ਗ੍ਰਿਫਤਾਰੀਆਂ ਬੰਦ ਕਰੋ, ਪਹਿਲਾਂ ਕੀਤੀਆਂ ਕੁਰਕੀਆਂ ਰੱਦ ਕਰੋ,
  • ਸਹਿਕਾਰੀ ਸਭਾਵਾਂ ਦੇ ਮੇਬਰ ਖੇਤ ਮਜਦੂਰਾਂ ਤੇ ਬੇਜਮੀਨਿਆਂ ਨੂੰ ਮਿਲਦੇ 25 ਹਜ਼ਾਰ ਰੁਪਏ ਦੇ ਕਰਜ਼ੇ ਤੇ 14 ਪ੍ਰਤੀਸ਼ਤ ਦੀ ਥਾਂ 4 ਪ੍ਰਤੀਸ਼ਤ ਸਾਲਾਨਾ ਲਾਗੂ ਕਰੋ,
  • ਖੇਤੀ ਲਾਗਤ ਵਸਤਾਂ ਦੇ ਸਨਤਕਾਰਾਂ, ਵਪਾਰੀਆਂ, ਸੂਦਖੋਰਾਂ ਤੇ ਫਾਇਨਾਂਸ ਕੰਪਨੀਆਂ ਨੂੰ ਖੇਤੀ ਦੇ ਨਾਮ ਤੇ ਸਸਤੇ ਕਰਜ਼ੇ ਦੇਣੇ ਬੰਦ ਕਰੋ,
  • ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦਿਓ,
  • ਪੰਚਾਇਤੀ ਤੇ ਸਾਮਲਾਟ ਜਮੀਨਾਂ ਤੇ ਕਾਬਜ ਮਜਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦਿਓ, ਧਨਾਢਾਂ ਤੇ ਜਗੀਰਦਾਰਾਂ ਦੇ ਕਬਜ਼ੇ ਖਤਮ ਕਰੋ।

                                     ਜ਼ਾਰੀ ਕਰਤਾ
  • ਸੁਖਦੇਵ ਸਿੰਘ ਕੋਕਰੀ ਕਲਾਂ  ਜਰਨਲ ਸਕੱਤਰ           ਲਛਮਣ ਸਿੰਘ ਸੇਵੇਵਾਲਾ ਜਰਨਲ ਸਕੱਤਰ
    ਭਾਰਤੀ ਕਿਸਾਨ ਯੁਨੀਅਨ ਏਕਤਾ (9417466038)  ਪੰਜਾਬ ਖੇਤ ਮਜਦੂਰ ਯੂਨੀਅਨ (941707917)

Sunday, July 29, 2012

Lok Morcha's handbill on brutal police cane-charge on abadkaar peasants at Balbera

ਆਬਾਦਕਾਰਾਂ ਤੇ ਮੁਜਾਰਿਆਂ 'ਤੇ ਕੀਤਾ ਹਕੂਮਤੀ-ਜਬਰ
ਜਮੀਨ ਦੇ ਮਾਲਕੀ ਹੱਕ ਅਤੇ ਰਾਜ ਦੇ ਹਿੰਸਕ ਵਿਹਾਰ ਨੂੰ ਮੁੜ-ਮੁੜ ਉਭਾਰਦਾ ਰਹੇਗਾ


ਜਥੇਬੰਦ-ਸੰਘਰਸ਼ਾਂ ਦੇ ਅਖਾੜੇ ਭਖਾਓ
ਪਿਆਰੇ ਲੋਕੋ,

19 ਜੂਨ ਨੂੰ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਰਾਸੋਂਤੇ ਬਲਬੇੜਾ ਵਿਚ ਵਰ੍ਹਿਆ ਪੁਲਸੀ-ਕਹਿਰ, ਸਰਕਾਰਾਂ ਦੇ ਐਲਾਨਾਂ ਤੇ ਅਮਲਾਂ ਦਾ ਲੋਕ-ਦੋਖੀ ਤੇ ਜੋਕ-ਪੱਖੀ ਸੱਚ ਸਾਹਮਣੇ ਲਿਆਉਂਦਾ ਹੈ। ਸਰਕਾਰ ਦੀ ਪੂਰੇ ਸੂਰੇ ਰਾਜ ਦੀ ਹਿੰਸਕ ਬਿਰਤੀ ਨੂੰ ਅਤੇ ਲੋਕਾਂ ਨਾਲ ਦੁਸ਼ਮਣੀ ਨੂੰ ਉਜਾਗਰ ਕਰਦਾ ਹੈ। ਜਮੀਨ ਦੇ ਮਸਲੇ ਨੂੰ ਉਭਾਰਦਾ ਹੈ। ਸਾਡੀ ਪੜਤਾਲੀਆ ਟੀਮ ਇਨਾਂ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਮਿਲੀ। ਉਨ੍ਹਾਂ ਵਲੋਂ ਭਰੇ ਚਕੋਤੇ ਦੀਆਂ ਰਸੀਦਾਂ, ਉਹਨਾਂ ਦੇ ਨਾਵਾਂ ਉਤੇ ਗਿਰਦੌਰੀਆਂ, ਉਨ੍ਹਾਂ ਦੇ ਨਾਵਾਂ 'ਤੇ ਖੇਤਾਂ ਵਿਚ ਲੱਗੀਆਂ ਮੋਟਰਾਂ, ਹਾਈ ਕੋਰਟ ਵਿਚ ਚਲਦੇ ਕੇਸ, ਹਾਈ ਕੋਰਟ ਵਲੋਂ ਕਿਸਾਨਾਂ ਦੇ ਹੱਕ 'ਚ ਦਿਤੇ ਫੈਸਲੇ ਦੇਖੇ ਤੇ ਪੜੇ। ਸ਼ਾਮਲਾਟ-ਦੇਹ ਐਲਾਨੀ ਜਮੀਨ ਉਤੇ 1960 ਤੋਂ ਪਹਿਲਾਂ ਤੋਂ ਖੇਤੀ-ਵਾਹੀ ਕਰ ਰਹੇ ਕਾਬਜ (ਗਿਰਦੌਰੀਆਂ ਸਮੇਤ) ਆਬਾਦਕਾਰ ਨੂੰ ਉਸ ਜਮੀਨ ਵਿਚੋਂ ਬੇਦਖਲ ਨਹੀਂ ਕੀਤਾ ਜਾ ਸਕਦਾ, ਨੂੰ ਸਪੱਸ਼ਟ ਸ਼ਬਦਾਂ 'ਚ ਕਹਿਣ ਵਾਲੇ ਪੰਜਾਬ ਵਿਲੇਜ਼ ਐਂਡ ਕਾਮਨ ਲੈਂਡਜ਼ ਕਨੂੰਨ ਆਬਾਦਕਾਰ 1960 ਨੂੰ ਪੜ੍ਹਿਆ-ਵਾਚਿਆ। ਇਹ ਕਨੂੰਨ ਇਨ੍ਹਾਂ ਦੇ ਕਬਜੇ ਨੂੰ ਜਾਇਜ਼ ਠਹਿਰਾਉਂਦਾ ਹੈ। ਸਭ ਆਬਾਦਕਾਰ ਸਹੀ ਹਨ। ਇਹ ਪਿੰਡਾਂ ਦੇ ਲੋਕ ਹੀ ਸਹੀ ਕਾਸ਼ਤਕਾਰ ਤੇ ਕਾਬਜਕਾਰ ਹਨ। ਇਹ ਆਬਾਦਕਾਰ ਕਿਸੇ ਪੱਖੋਂ ਵੀ ਸਰਕਾਰ ਦੇ ਡਿਫਾਲਟਰ ਨਹੀਂ ਹਨ। ਸਰਕਾਰ ਇਨ੍ਹਾਂ ਤੋਂ ਕਬਜਾ-ਛੁਡਵਾਉਣ 'ਚ ਦੋਸ਼ੀ ਹੈ। ਸਰਾਸਰ ਦੋਸ਼ੀ ਹੈ।

ਉਜਾੜੇ ਮਾਰੇ ਲੋਕਾਂ ਨੇ ਮੱਥਾ ਲਾਇਆ - ਹਾਕਮਾਂ ਨੇ ਕਹਿਰ ਕਮਾਇਆ!

ਇਹ ਲੋਕ ਹਿੰਦ-ਪਾਕਿ ਬਟਵਾਰੇ ਵੇਲੇ ਹਾਕਮਾਂ ਵਲੋਂ ਝੁਲਾਈ ਫਿਰਕੂ-ਕਾਤਲੀ ਹਨੇਰੀ ਦੇ ਉਜਾੜੇ ਹੋਏ 1947 ਤੋਂ ਇਥੇ ਆ ਕੇ ਵਸੇ ਹਨ। ਉਸ ਵੇਲੇ ਇਨ੍ਹਾਂ ਨੂੰ ਉਜਾੜੇ ਦੇ ਨਾਲ-ਨਾਲ ਗਰੀਬੀ ਨੇ ਵੀ ਵਲ੍ਹਿਆ ਹੋਇਆ ਸੀ। ਇਹ ਜੱਟ, ਅਨੁਸੂਚਿਤ ਤੇ ਪਛੜੀਆਂ ਜਾਤਾਂ ਦੇ ਲੋਕ ਹਨ। ''ਜੰਗਲ-ਤੋੜੋ ਤੇ ਜਮੀਨ ਦੇ ਮਾਲਕ ਬਣੋ'' ਦੇ ਸਰਕਾਰੀ ਐਲਾਨਾਂ ਨੇ ਇਨ੍ਹਾਂ ਨੂੰ ਰਾਹਤ ਦੀ ਆਸ ਜਗਾਈ। ਜੀਓ-ਜੀਅ ਨੇ ਝਾੜ-ਮਲ੍ਹਿਆਂ ਨਾਲ ਆ ਮੱਥਾ ਲਾਇਆ। ਖਰਚਾ ਪੱਲਿਓਂ ਭਰਕੇ ਲਿਆਂਦੇ ਸਰਕਾਰੀ ਟਰੈਕਟਰ ਨਾਲ ਡੂੰਘੀਆਂ ਤੇ ਦੂਰ ਤੱਕ ਪਸਰੀਆਂ-ਫੈਲਰੀਆਂ ਜੜਾਂ ਕੱਢ ਕੱਢ ਸਿੱਟੀਆਂ। ਅਣਗਿਣਤ ਨੂੰ ਸੱਪਾਂ ਨੇ ਡੱਸਿਆ। ਕਈਆਂ ਦੀਆਂ ਜਾਨਾਂ ਲੱਗੀਆਂ। ਜਮੀਨਾਂ ਪੱਧਰੀਆਂ ਹੋਣ 'ਤੇ ਮਾਲਕੀ ਹੱਕ ਦੀ ਚਰਚਾ ਭਖਣ ਲੱਗੀ। ਸਰਕਾਰ ਨੇ ਪੰਚਾਇਤੀ-ਪ੍ਰਬੰਧ ਬਣਦਿਆਂ ਹੀ ਇਹ ਜਮੀਨਾਂ ''ਪੰਚਾਇਤੀ ਦੇਹ/ਸ਼ਾਮਲਾਟ-ਦੇਹ ਐਲਾਨ ਕੇ ਆਬਾਦਕਾਰਾਂ ਸਿਰ ਚਕੋਤਾ ਥੋਪ ਦਿੱਤਾ। ਚਕੋਤਾ ਭਾਵੇਂ ਤਿੰਨ ਰੁਪਏ ਡੇਢ ਆਨਾ ਪ੍ਰਤੀ ਏਕੜ ਸੀ। ਪਰ ਇਹ ਪੈਸਿਆਂ ਦੀ ਤੰਗੀ ਮਾਰਿਆਂ ਲਈ ਪਹਾੜ ਸੀ। ਜਿਸ ਕਿਸੇ ਕੋਲ ਚਾਰ ਛਿੱਲੜ ਸੀਗੇ, ਉਹ ਪਹਿਲਾਂ ਲੱਗ ਚੁੱਕੇ ਸਨ। ਪ੍ਰੀਵਾਰਕ ਤੇ ਸਰੀਰਕ ਜੋਰ ਨਾਲ ਆਬਾਦ ਕੀਤੀਆਂ ਜਮੀਨਾਂ ਦਾ ਕਈਆਂ ਲਈ ਚਕੋਤਾ ਭਰਨਾ ਮੁਹਾਲ ਹੋ ਗਿਆ। ਆਬਾਦ ਕੀਤੀ ਜਮੀਨ ਵਿਚੋਂ ਚਕੋਤਾ ਨਾ ਭਰੇ ਜਾਣ ਕਰਕੇ ਛੁੱਟ ਗਈ ਅੱਧੀ (10 ਏਕੜ) ਜਮੀਨ ਦਾ ਹੇਰਵਾ ਗੁਰਮੇਲ ਸਿੰਘ ਬਲਬੇੜਾ ਵਰਗਿਆਂ ਨੂੰ ਅੱਜ ਵੀ ਤਿੰਨ-ਪੀੜੀਆਂ ਬਾਦ ਉਵੇਂ ਹੀ ਰੜਕਦਾ ਹੈ। ਮਾਲਕੀ-ਹੱਕ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ, ਇਨ੍ਹਾਂ ਆਬਾਦਕਾਰਾਂ 'ਤੇ ਧੱਕੇ ਨਾਲ ਕਬਜਾ ਕਰਨ ਦੇ ਝੂਠੇ ਦੋਸ਼ ਲਾਉਣ ਲੱਗ ਪਈ। ਤੇ ਕਬਜਾ ਛੁਡਾਉਣ ਦੇ ਨਾਂਅ ਹੇਠ ਇਹ ਜਬਰ ਢਾਹਿਆ ਗਿਆ।

ਝੋਨਾ ਲਾਉਣ ਦੇ ਆਹਰ ਵਿਚ ਲੱਗੇ ਲੋਕਾਂ 'ਤੇ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਦੀ ਧਾੜ ਢਿੱਡੀ ਦਲ ਵਾਂਗੂੰ ਆ ਚੜੀ। ਲੋਕਾਂ ਦਾ ਕਹਿਣਾ ਸੀ, ''ਇਥੇ ਘੱਗਰ ਵੀ ਚੜਦਾ ਚੜਦਾ ਹੀ ਚੜਦਾ ਹੈ, ਮਾਰ ਕਰਦਾ ਹੈ। ਪਰ ਪੁਲਸ ਫੋਰਸ ਤਾਂ ਅਸਮਾਨੀ ਬਿਜਲੀ ਵਾਂਗੂੰ ਆ ਡਿੱਗੀ।'' ਖੇਤੀਂ ਚੜੀ ਪੁਲਸ ਵੇਖ ਕੇ ਲੋਕਾਂ ਨੂੰ ਪਿਛਲੇ 62 ਸਾਲਾਂ ਤੋਂ ਜਮੀਨ ਮਾਲਕੀ ਦੇ ਹੱਕ ਦੇਣ ਦੇ ਹਾਕਮਾਂ ਦੇ ਵਾਅਦੇ ਯਾਦ ਆਏ। ਵੋਟਾਂ ਚਾਹੇ ਐਮ.ਐਲ.ਏ. ਦੀਆਂ ਹੁੰਦੀਆਂ ਜਾਂ ਐਮ.ਪੀ. ਦੀਆਂ, ਹਰ ਵੇਲੇ ਲੋਕਾਂ 'ਚ ਇਸਦੀ ਚਰਚਾ ਚਲਦੀ, ਇਕੱਠ ਹੁੰਦੇ। ਵੋਟਾਂ ਵਟੋਰਨ ਲਈ ਹਰ ਸਿਆਸੀ ਪਾਰਟੀ ਆਉਂਦੀ। ਹਰ ਕੋਈ ਹੱਕ 'ਚ ਹਾਅ ਦਾ ਨਾਹਰਾ ਮਾਰਨ ਦਾ ਖੇਖਣ ਕਰਦੀ। ਲੰਬੇ-ਚੌੜੇ ਵਿਖਿਆਨ ਕਰਕੇ ਵਾਅਦੇ ਕਰਦੀ, ਦਾਅਵੇ ਕਰਦੀ। ਪਰ ਪਰਨਾਲਾ ਉਥੇ ਦਾ ਉਥੇ ਰਹਿੰਦਾ। ਵੋਟਾਂ ਲੰਘਦਿਆਂ ਹੀ ਭੁੱਲ-ਭੁੱਲਾ ਦਿੱਤਾ ਜਾਂਦਾ। ਪਿਛਲੀਆਂ ਤਿੰਨ ਟਰਮਾਂ ਤੋਂ ਐਮ.ਐਲ.ਏ. ਦੀ ਚੋਣ ਜਿੱਤਦੇ ਰਹੇ ਕਾਂਗਰਸ ਪਾਰਟੀ ਦੇ ਲਾਲ ਸਿੰਘ ਨੇ ਹਰ ਵਾਰ ਵਾਅਦਾ ਕੀਤਾ। ਇਕ ਵਾਰ ਸਰਕਾਰ 'ਚ ਮੰਤਰੀ ਵੀ ਰਿਹਾ। ਪਰ ਸਭ ਵਾਅਦੇ ਕਫੂਰ ਹੋ ਗਏ। ਇਸ ਵਾਰ ਅਸੰਬਲੀ ਚੋਣਾਂ ਵੇਲੇ ਅਕਾਲੀ ਉਮੀਦਵਾਰ ਨੇ ਲੋਕਾਂ ਦੇ ਇਕੱਠ ਸੱਦੇ। ਵਾਅਦੇ ਕੀਤੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪ੍ਰੋੜਤਾ ਕਰ ਦਿੱਤੀ। ਇਸ ਉਮੀਦਵਾਰ ਦੀ ਹਮਾਇਤ ਵਿਚ ਆਏ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਪਿੰਡ-ਪਿੰਡ ਜਾ ਕੇ ਇਹ ਵਾਅਦਾ ਕੀਤਾ। ਪਰ ਸਭ ਬਗਲੇ ਵਾਂਗ ਉਡਾਰੀ ਮਾਰ ਗਏ। ਲੋਕਾਂ ਨੇ ਦੱਸਿਆ ਕਿ ਹੁਣ 'ਕਬਜੇ' ਛੁਡਾਉਣ ਵਿਚ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨਿੱਜੀ ਤੌਰ 'ਤੇ ਵਿਸ਼ੇਸ਼ ਦਿਲਚਸਪੀ ਲੈ ਰਿਹਾ ਹੈ ਤੇ ਲਾਲ ਸਿੰਘ ਐਮ.ਐਲ.ਏ. ਮਗਰਮੱਛ ਦੇ ਹੰਝੂ ਵਹਾ ਰਿਹਾ ਹੈ।

ਗਲ ਪੈ ਜਾਣ ਜੇ ਅੱਕੇ ਲੋਕ, ਬੰਬ-ਬੰਦੂਕਾਂ ਸਕਣ ਨਾ ਰੋਕ!

ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਵਿਚ, ਪਹਿਲਾਂ ਕੋਈ ਮੁਨਿਆਦੀ ਕਰਵਾਉਣ ਦੀ ਲੋੜ ਹੀ ਨਹੀਂ ਸਮਝੀ ਤੇ ਨਾ ਕੋਈ ਨੋਟਿਸ-ਪਰਚਾ ਲਾਉਣ ਦੀ ਖੇਚਲ ਕੀਤੀ। ਇਸ ਦਿਨ ਮੌਕੇ 'ਤੇ ਵੀ ਆਬਾਦਕਾਰਾਂ ਨੂੰ ਕਿਸੇ ਹੁਕਮ ਦੀ ਕੋਈ ਕਾਗਜ਼ੀ-ਪੱਤਰੀ ਨਹੀਂ ਦਿਖਾਈ ਅਤੇ ਜਮੀਨ ਦੀ ਮਾਲਕ ਕਹੀ ਜਾਂਦੀ ਪੰਚਾਇਤ ਜਾਂ ਸਰਪੰਚ ਨੂੰ ਵੀ ਕੋਈ ਸੂਚਨਾ ਨਹੀਂ ਦਿੱਤੀ। ਸਿੱਧਿਆਂ ਹੀ ਰਾਜਿਆਂ ਦੇ ਅੱਥਰੇ ਘੋੜੇ ਦੀ ਤਰ੍ਹਾਂ ਖੇਤਾਂ 'ਚ ਜਿਪਸੀਆਂ ਵਾੜ ਚੱਕਰ ਕੱਟਣ ਲੱਗ ਪਏ। ਲੋਕਾਂ ਨੇ ਨਾਹਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਹੋਕਾ ਦਿੱਤਾ ਗਿਆ। ਖੇਤੀਂ ਇਕੱਠ ਵਧਦਾ ਗਿਆ। ਲੋਕ ਅਜੇ ਜੀਪਾਂ ਨੂੰ ਰੋਕ ਕੇ ਕਾਗਜ-ਪੱਤਰ ਦਿਖਾਉਣ ਦੀ ਗੱਲ ਹੀ ਕਰ ਰਹੇ ਸਨ ਕਿ ਇਕ ਆਈ.ਪੀ.ਐਸ. ਟਰੇਨੀ ਥਾਣੇਦਾਰ ਨੇ ਪੁਲਸੀਆਂ ਨੂੰ ਟੁੱਟ ਕੇ ਪੈ ਜਾਣ ਦਾ ਹੁਕਮ ਕਰ ਦਿੱਤਾ। ਮੂਹਰੋਂ ਅੱਕੇ-ਭਖੇ ਲੋਕ ਪੈ ਨਿਕਲੇ। ਪੁਲਸ ਦੀਆਂ ਡਾਂਗਾਂ-ਸੋਟੀਆਂ, ਗੋਲੀਆਂ ਤੇ ਅੱਥਰੂ ਗੈਸ ਦੇ ਗੋਲੇ ਲੋਕਾਂ ਨੂੰ ਰੋਕ ਨਾ ਸਕੇ। ਲੋਕਾਂ ਨੇ ਪੁਲਿਸ ਨੂੰ ਅਫਸਰਾਂ ਤੇ ਜੀਪਾਂ ਸਮੇਤ ਖੇਤਾਂ 'ਚੋਂ ਕੱਢ ਵਾਹਣੀ ਪਾ ਲਿਆ ਅਤੇ ਮੁੜ ਖੇਤੀਂ ਨਹੀਂ ਵੜਣ ਦਿੱਤਾ। ਸਿਵਲ ਪ੍ਰਸ਼ਾਸ਼ਨ ਵਲੋਂ ਅਗਵਾਈ ਕਰ ਰਹੀ ਬੀ.ਡੀ.ਪੀ.ਓ. ਸਨੌਰ ਅਤੇ ਪੁਲਸ ਵਲੋਂ ਅਗਵਾਈ ਕਰ ਰਹੇ ਇਸ ਟਰੇਨੀ ਥਾਣੇਦਾਰ ਦਾ ਅਫਸਰੀ-ਧਾਕੜ ਭਰਮ ਟੁੱਟ ਗਿਆ।

ਮਗਰੋਂ ਆਈ ਹੋਰ ਪੁਲਸ ਫੋਰਸ ਦੇ ਜੋਰ ਨੇ ਨਮੋਸ਼ੀ 'ਚ ਖੜੇ ਪੁਲਸੀਆਂ 'ਚ ਬਦਲੇ ਦੀ ਅੱਗ ਦੇ ਲਾਂਬੂ ਲਾ ਦਿੱਤੇ। ਅੰਨੇ ਦੀ ਥੇਹ ਪੁਲਸ ਨੇ ਨਾ ਸਿਰਫ਼ ਖੇਤੀਂ ਆਏ ਲੋਕਾਂ ਨੂੰ ਕੁੱਟਿਆ ਸਗੋਂ ਘਰਾਂ 'ਚ ਵੜ ਕੇ ਮੰਜੇ 'ਤੇ ਪਏ ਮਰੀਜਾਂ ਤੇ ਬਜ਼ੁਰਗਾਂ ਨੂੰ, ਔਰਤਾਂ ਤੇ ਅਪਾਹਜਾਂ ਨੂੰ ਬੱਚਿਆਂ ਅਤੇ ਮੂਹਰੇ ਆਏ ਹਰ ਕਿਸੇ ਨੂੰ ਕੁੱਟਿਆ ਅਤੇ ਘਰਾਂ ਦਾ ਸਮਾਨ ਭੰਨ ਸੁੱਟਿਆ। ਇਕ ਘਰੋਂ ਪੈਸੇ ਵੀ 'ਉੱਡ' ਗਏ। ਜਖਮੀਆਂ ਨੂੰ ਹਸਪਤਾਲ ਇਲਾਜ ਕਰਵਾਉਣ ਵੀ ਨਹੀਂ ਜਾਣ ਦਿੱਤਾ ਗਿਆ। ਹਸਪਤਾਲ 'ਚ ਜ਼ਖਮੀਆਂ ਦਾ ਪਤਾ ਤੇ ਪ੍ਰਬੰਧ ਕਰਨ ਗਏ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਿਲ੍ਹਾ ਆਗੂਆਂ 'ਤੇ ਠਾਣੇ ਡੱਕ ਕੇ ਉਸੇ ਟਰੇਨੀ ਥਾਣੇਦਾਰ ਨੇ ਜਬਰ ਢਾਹਿਆ। 62 ਵਿਅਕਤੀਆਂ ਖਿਲਾਫ਼ ਲਿਖੀ ਐਫ.ਆਈ.ਆਰ. ਵਿਚ ਕ੍ਰਿਪਾਨਾਂ-ਗੰਡਾਸਿਆਂ ਨਾਲ ਸਰਕਾਰੀ ਅਮਲੇ ਨੂੰ ਘੇਰਦਿਆਂ, ਸਰਕਾਰੀ ਗੱਡੀਆਂ ਨੂੰ ਅੱਗ ਲਾਉਂਦਿਆਂ, ਅਫਸਰਾਂ ਨੂੰ ਜਾਨੋ ਮਾਰਨ ਲਈ ਹਮਲਾ ਕਰਦਿਆਂ, ਸਰਕਾਰੀ ਜਾਇਦਾਦ ਦਾ ਨੁਕਸਾਨ ਕਰਦਿਆਂ ਤੇ ਸਰਕਾਰੀ ਕੰਮ 'ਚ ਵਿਘਨ ਪਾਉਂਦਿਆਂ ਅਤੇ ਪੁਲਿਸ ਦੇ ਡਲੇ ਮਾਰਦਿਆਂ ਵਿਖਾਏ ਗਏ 15 ਬੰਦੇ ਤਾਂ ਉਹ ਹਨ, ਜਿਹੜੇ ਕਈ ਸਾਲ ਪਹਿਲਾਂ ਇਸ ਦੁਨੀਆਂ ਤੋਂ ਸਦਾ ਲਈ ਜਾ ਚੁੱਕੇ ਹਨ, 3 ਬੰਦੇ ਉਹ ਹਨ ਜਿਹੜੇ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਵਿਚ ਵਸ ਚੁੱਕੇ ਹਨ ਅਤੇ 6-7 ਬੰਦੇ 80-90 ਸਾਲਾਂ ਦੀ ਉਮਰ ਦੇ ਮੰਜਿਆਂ 'ਤੇ ਮਰੀਜ ਬਣੇ ਪਏ ਹੀ ਰਹਿੰਦੇ ਹਨ, ਫਸਾਏ ਗਏ ਹਨ। ਪ੍ਰਧਾਨ ਗੁਰਮੇਲ ਸਿੰਘ ਚਰਾਸੋਂ ਦੇ ਪੱਟਾਂ, ਲੱਤਾਂ ਅਤੇ ਸਿਰ 'ਤੇ ਮਾਰੀਆਂ ਗਈਆਂ ਡਾਗਾਂ ਦਾ ਲੁਧਿਆਣੇ ਤੋਂ ਇਲਾਜ ਚੱਲ ਰਿਹਾ ਹੈ। 78 ਸਾਲਾ ਪਾਲਾ ਸਿੰਘ ਚਰਾਸੋਂ ਨੂੰ 5-6 ਸਿਪਾਹੀਆਂ ਨੇ ਇਕੱਠਿਆਂ ਕੁੱਟਿਆ। ਬਾਹਾਂ ਤੋੜੀਆਂ। 14 ਆਦਮੀਆਂ ਤੇ 2 ਔਰਤਾਂ ਨੂੰ ਜ਼ਖਮੀ ਹਾਲਤ 'ਚ ਪਟਿਆਲੇ ਦਾਖਲ ਕਰਾਉਣਾ ਪਿਆ। ਇਹ ਬਦਲੇ ਦੀ ਅੱਗ ਦਾ ਤੇਜ ਹੈ। ''ਡਿੱਗਦੇ ਮਨੋਬਲ'' ਨੂੰ ਨਿਹੱਥੇ ਲੋਕ ਬੁੱਢੇ-ਬੱਚੇ ਅਤੇ ਔਰਤਾਂ ਕੁੱਟ ਕੇ ''ਠੁੰਮਣਾ'' ਹੈ।

ਜਮੀਨ ਮਾਲਕੀ ਦਾ ਮਸਲਾ - ਲੋਕਾਂ ਤੇ ਜੋਕਾਂ 'ਚ ਟਕਰਾਅ!

ਇਸ ਕਹਿਰ ਨੇ ਜਮੀਨ ਦਾ ਮਸਲਾ ਇਕ ਵਾਰ ਫੇਰ ਉਭਾਰ ਦਿੱਤਾ ਹੈ। ਜਮੀਨ ਦੀ ਮਾਲਕੀ ਦੇ ਹੱਕ ਬਾਰੇ ਸਰਕਾਰਾਂ ਤੇ ਲੋਕਾਂ ਦੀਆਂ ਰਾਇਆਂ ਵੱਖਰੀਆਂ ਵੱਖਰੀਆਂ ਹਨ। ਟਕਰਾਵੀਆਂ ਹਨ। ਅੱਜ ਕੁਝ ਵੀ ਲੁਕਿਆ-ਛੁਪਿਆ ਨਹੀਂ ਰਿਹਾ। 1947 ਤੋਂ ਬਾਅਦ ਦੇ 65 ਸਾਲਾਂ ਦਾ ਅਮਲ ਸਭ ਜੱਗ ਜਾਹਰ ਹੈ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਕੁੱਲ ਨੀਤੀ ਤੇ ਨੀਤ ਅਤੇ ਐਲਾਨ ਤੇ ਅਮਲ ਸਭ ਲੋਕ-ਦੋਖੀ ਤੇ ਜੋਕ-ਪੱਖੀ ਹਨ। ਹਰ ਸਰਕਾਰ, ਮੁਲਕ ਦੇ ਜਗੀਰਦਾਰਾਂ ਤੇ ਸਰਮਾਏਦਾਰਾਂ ਦੇ ਪ੍ਰਤੀਨਿਧ ਵਜੋਂ ਅਤੇ ਸਾਮਰਾਜ ਤੇ ਕਾਰਪੋਰੇਟ ਕੰਪਨੀਆਂ ਦੇ ਕਮਿਸ਼ਨ ਏਜੰਟ ਵਜੋਂ ਰੋਲ ਨਿਭਾ ਰਹੀ ਹੈ। ਇਨ੍ਹਾ ਸਭਨਾਂ ਜੋਕਾਂ ਨੂੰ ਸਰਕਾਰ ਵਲੋਂ ਮੁਲਕ ਦੇ ਲੋਕਾਂ ਦਾ ਖੂਨ ਚੂਸਣ ਦੀਆਂ ਫੁੱਲ ਇਜਾਜਤਾਂ ਹਨ। ਕੋਈ ਰੁਕਾਵਟਾਂ ਨਹੀਂ ਹਨ। ਆਪਣੇ ਇਸ ਲੁੱਟ ਤੇ ਜਬਰ ਦੇ ਆਰਥਿਕ-ਸਿਆਸੀ ਨਿਜ਼ਾਮ ਨੂੰ ਚਲਦੇ ਰੱਖਣ ਦੀਆਂ ਗੌਂ-ਗਰਜਾਂ ਵਿਚੋਂ ਲੋਕਾਂ ਨੂੰ ਦਿੱਤੀਆਂ ਨਿਗੂਣੀਆਂ ਰਿਆਇਤਾਂ-ਸਹੂਲਤਾਂ ਮੁੜ ਖੋਹ ਕੇ ਆਪਣੇ ਮਾਲਕ-ਜੋਕਾਂ ਨੂੰ ਦਿੰਦੇ ਰਹਿਣਾ ਹੀ ਸਰਕਾਰਾਂ ਦੀ ਮਾਲਕਾਂ ਪ੍ਰਤੀ ਵਫਾਦਾਰੀ ਦਾ ਸਰਟੀਫਿਕੇਟ ਹੈ।

1947 'ਚ ਗੱਦੀ ਸੰਭਾਲਦਿਆਂ ਹੀ ਭਾਰਤੀ ਸਰਕਾਰਾਂ ਨੇ ਜਗੀਰਦਾਰੀ ਖਿਲਾਫ਼ ਉੱਠੀਆਂ ਇਨਕਲਾਬੀ ਕਿਸਾਨ ਲਹਿਰਾਂ ਨੂੰ ਲਹੂ 'ਚ ਡਬੋਣ ਲਈ ਬੇਤਹਾਸ਼ਾ ਜੁਲਮ-ਤਸ਼ੱਦਦ ਦੇ ਝੱਖੜ ਝੁਲਾਏ। ਪੁਲਸ ਫੋਰਸ ਤੋਂ ਅੱਗੇ ਫੌਜ ਵੀ ਚਾੜੀ। ਦੂਜੇ ਪਾਸੇ ਇਹਨਾਂ ਲਹਿਰਾਂ ਉਤੇ ਠੰਢਾ ਛਿੜਕਣ ਦੀਆਂ ਚਾਲਾਂ ਚੱਲੀਆਂ। ਵਿਨੋਬਾ ਭਾਵੇ ਦੀ ਭੂ-ਦਾਨ ਮੁਹਿੰਮ ਦੀ ਡੌਂਡੀ ਪਿੱਟੀ। ਇਨ੍ਹਾਂ ਲਹਿਰਾਂ ਨੂੰ ਗੁੰਮਰਾਹ ਕਰਕੇ ਖਤਮ ਕਰਨ ਲਈ ਜਮੀਨੀ ਹੱਦਬੰਦੀ ਕਾਨੂੰਨ ਅਤੇ ਬੇਆਬਾਦ ਜਮੀਨਾਂ ਅਬਾਦ ਕਰਨ ਤੇ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੇ ਸਰਕਾਰੀ ਐਲਾਨ ਵਰਗੇ ਪਾਖੰਡ ਕੀਤੇ।

ਜਮੀਨ ਮਾਲਕੀ ਦੇ ਹੱਕ ਦੀ ਮੰਗ ਦੇ ਪੂਰਿਆਂ ਨਾ ਹੋਣ ਤੱਕ ਥੁੜ ਜਮੀਨੇ ਤੇ ਬੇਜਮੀਨੇ ਕਿਸਾਨਾਂ-ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਲਹਿਰਾਂ, ਸਰਕਾਰ ਦੇ ਜਬਰ, ਚਾਲਾਂ ਤੇ ਪਾਖੰਡਾਂ ਨੂੰ ਖਿੜੇ ਮੱਥੇ ਝੱਲਦਿਆਂ ਹੋਇਆਂ ਗਾਹੇ-ਬਗਾਹੇ, ਵੱਖ-ਵੱਖ ਥਾਵਾਂ 'ਤੇ ਵੱਖਰੇ ਵੱਖਰੇ ਰੂਪਾਂ ਵਿਚ ਭਾਂਬੜ ਬਣ ਉੱਠਦੀਆਂ ਰਹਿਣਗੀਆਂ। ਸਰਕਾਰਾਂ ਦੇ ਚੇਹਰਿਆਂ 'ਤੇ ਪਾਏ ਲੋਕ-ਪੱਖੀ ਹੋਣ ਦੇ ਨਾਕਾਬ ਸਾੜ ਕੇ ਜੋਕ-ਪੱਖੀ ਬੂਥੀਆਂ ਸਾਹਮਣੇ ਲਿਆਉਂਦੀਆਂ ਰਹਿਣਗੀਆਂ।

ਇਹ ਆਬਾਦਕਾਰਾਂ ਦੇ ਮਾਲਕੀ ਹੱਕ ਦਾ ਮਸਲਾ ਨਾ ਇਨ੍ਹਾਂ ਦੋ ਪਿੰਡਾਂ ਤੱਕ ਸੀਮਤ ਹੈ ਤੇ ਨਾ ਪਟਿਆਲੇ ਜਿਲੇ ਦੇ ਇਨਾਂ ਚਾਰ ਬਲਾਕਾਂ ਤੱਕ। ਇਹ ਤਾਂ ਸਾਰੇ ਪੰਜਾਬ ਅਤੇ ਸਾਰੇ ਮੁਲਕ ਅੰਦਰ ਫੈਲਿਆ ਹੋਇਆ ਹੈ। ਜਦੋਂ ਵੀ ਕਿਸੇ ਥਾਂ ਕਿਸੇ ਨੇ ਇਹ ਹੱਕ ਮੰਗਿਆ ਤਾਂ ਸਰਕਾਰ ਵਲੋਂ ਕਨੂੰਨੀ ਅਰੜਾਖੋਟ ਗੱਡੇ ਗਏ। ਅੜਿੱਕੇ ਡਾਹੇ ਗਏ ਤੇ ਡਾਗਾਂ-ਗੋਲੀਆਂ ਚਲਾਈਆਂ ਗਈਆਂ। ਜਿਵੇਂ ਜਮੀਨਾਂ ਆਬਾਦ ਕਰਨ ਵੇਲੇ ਆਬਾਦਕਾਰਾਂ ਦੀਆਂ ਜਾਨਾਂ ਲੱਗੀਆਂ ਉਵੇਂ ਮਾਲਕੀ ਹੱਕ ਲੈਣ ਲਈ ਵੀ ਜਾਨਾਂ ਲਾਉਣੀਆਂ ਪੈ ਰਹੀਆਂ ਹਨ। ਪਿਛਲੇ ਥੋੜੇ ਸਮੇਂ ਵਿਚ ਹੀ ਅੰਮ੍ਰਿਤਸਰ ਜਿਲੇ ਵਿਚ ਆਬਾਦਕਾਰਾਂ ਦੇ ਮਾਲਕੀ ਹੱਕ ਹਾਸਲ ਕਰਨ ਲਈ ਆਬਾਦਕਾਰਾਂ ਨੂੰ ਜਾਗਰਤ ਕਰਕੇ ਜਥੇਬੰਦ ਸੰਘਰਸ਼ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਜਾਨ ਇਸ ਲੇਖੇ ਲੱਗੀ ਹੈ। ਸਰਕਾਰ ਨੇ ਆਪਣੇ ਐਲਾਨਾਂ ਅਤੇ 1960 ਦੇ ਪੰਜਾਬ ਵਿਲੇਜ ਐਂਡ ਕਾਮਨ ਲੈਂਡ ਐਕਟ ਨੂੰ ਲਾਗੂ ਨਾ ਕਰਕੇ ਅਤੇ ਉਪਰੋਂ ਆਹ ਜਬਰ ਢਾਹ ਕੇ ਸੰਘਰਸਾਂ ਨੂੰ ਸੱਦਾ ਦੇ ਲਿਆ ਹੈ।

ਜਮੀਨਾਂ, ਪੈਸਿਆਂ ਤੇ ਹਕੂਮਤੀ ਜੋਰ ਆਸਰੇ ਜਗੀਰਦਾਰ ਮੁਜਾਰੇ ਦੀ ਛਿੱਲ ਪਟਦਾ ਆ ਰਿਹਾ ਹੈ। ਭਾਰਤ ਦੀ 'ਲੋਕ-ਰਾਜੀ ਸਰਕਾਰ' ਬਣਨ ਦੇ ਬਾਵਜੂਦ ਵੀ ਮੁਜਾਰੇ ਦੀ ਮੁਕਤੀ ਨਾ ਹੋਈ। ਜਮੀਨ ਹੱਦਬੰਦੀ ਕਾਨੂੰਨ ਦੀ 'ਮਾਰ' ਤੋਂ ਬਚਣ ਲਈ ਜਗੀਰਦਾਰ ਨੇ ਮੁਜਾਰਿਆਂ ਦੇ ਨਾਂ ਨਕਲੀ ਕਾਗਜ਼ ਬਣਵਾ ਕੇ ਜਮੀਨ ਬਚਾਈ ਰੱਖੀ। ਮੁਜਾਰਾ ਜਮੀਨ 'ਤੇ ਵਾਹੀ ਕਰਦਾ ਆ ਰਿਹਾ ਹੈ। ਗਿਰਦੌਰੀਆਂ ਵੀ ਮੁਜਾਰੇ ਦੇ ਨਾਂ 'ਤੇ ਹਨ। ਵਾਹੁਣ-ਬੀਜਣ ਤੇ ਵੇਚ-ਵੱਟ ਦੇ ਸਬੂਤ ਵੀ ਮੁਜਾਰੇ ਕੋਲ ਹਨ, ਪਰ ਮੁਜਾਰਿਆਂ ਨਾਲ ਸਬੰਧਤ ਜਮੀਨ ਦੇ ਜਗੀਰਦਾਰ ਮਾਲਕ ਮਾਲ ਮਹਿਕਮੇ ਨਾਲ ਮਿਲ ਕੇ ਗਿਰਦੌਰੀਆਂ ਤੁੜਵਾ ਕੇ ਸਿਆਸੀ, ਪੁਲਿਸ ਤੇ ਪੈਸੇ ਦੇ ਜੋਰ 'ਤੇ ਮੁਜਾਰਿਆਂ ਕੋਲੋਂ ਜਮੀਨ ਖੋਹ ਰਹੇ ਹਨ। ਜਦੋਂਕਿ ਮੁਜਾਰੇ ਦਾ ਕਾਨੂੰਨਨ ਹੱਕ ਬਣਦਾ ਹੈ ਕਿ ਮੁਜਾਰੇ ਨੂੰ ਜਮੀਨ ਵਿਚੋਂ ਬੇਦਖਲ਼ ਨਹੀਂ ਕੀਤਾ ਜਾ ਸਕਦਾ।

ਜਮੀਨ ਹੱਦਬੰਦੀ ਕਨੂੰਨ - ਜਗੀਰਦਾਰਾਂ ਦੀ ਸੇਵਾ ਦਾ ਜਨੂੰਨ

ਇਸਤੋਂ ਅਗਾਂਹ ਜਗੀਰਦਾਰਾਂ ਦੀਆਂ ਜਮੀਨਾਂ ਵਾਹੁਣ-ਬੀਜਣ ਵਾਲੇ ਕਾਸ਼ਤਕਾਰਾਂ ਦੇ ਜਮੀਨ ਮਾਲਕੀ ਲਈ ਉੱਠੇ ਸੰਘਰਸ਼ਾਂ ਨੂੰ ਜਮੀਨੀ-ਸੁਧਾਰਾਂ ਦੀ ਝਕਾਨੀ ਦੇਣ ਲਈ ਸਰਕਾਰ ਨੇ 1972 'ਚ ਜਮੀਨ ਹੱਦਬੰਦੀ ਕਾਨੂੰਨ ਬਣਾਇਆ। ਕਾਨੂੰਨ ਅਨੁਸਾਰ ਦੋ ਫਸਲੀ ਸਾਢੇ 17 ਏਕੜ ਜਮੀਨ ਤੋਂ ਵਾਧੂ ਜਮੀਨ ਕਾਸ਼ਤਕਾਰਾਂ ਵਿਚ ਵੰਡੀ ਜਾਣੀ ਹੈ।

ਪਹਿਲਾਂ ਤਾਂ ਸਰਕਾਰਾਂ ਵਲੋਂ ਇਸ ਕਾਨੂੰਨ ਨੂੰ ਬਣਾਉਣ ਵੇਲੇ ਲੰਮੀਆਂ ਬਹਿਸਾਂ ਵਿਚ ਸਮਾਂ ਲੰਘਾ ਕੇ ਜਗੀਰਦਾਰਾਂ ਨੂੰ ਜਮੀਨਾਂ ਲੁਕਾਉਣ ਦਾ ਸਮਾਂ ਦਿੱਤਾ ਗਿਆ। ਜਗੀਰਦਾਰਾਂ ਨੇ ਗੱਧਿਆਂ-ਢੱਠਿਆਂ, ਆਲੂਆਂ-ਗੋਭੀਆਂ, ਬਾਗਾਂ-ਮੰਦਰਾਂ ਤੇ ਹਾਲੀਆਂ-ਪਾਲੀਆਂ ਦੇ ਨਾਂ ਝੂਠੇ ਕਾਗਜ ਬਣਾ ਕੇ ਢੇਰੀਆਂ ਕਾਇਮ ਰੱਖੀਆਂ। ਮਗਰੋਂ ਬਣਾਏ ਕਾਨੂੰਨ ਵਿਚ ਸਰਕਾਰ ਨੇ, ਜਗੀਰਦਾਰਾਂ ਨੂੰ ਜਮੀਨਾਂ ਬਚਾਉਣ ਦੀਆਂ ਚੋਰ ਮੋਰੀਆਂ ਰੱਖਕੇ, ਉਨ੍ਹਾਂ ਦੀ ਸੇਵਾਦਾਰ ਹੋਣ ਦਾ ਖੂਬ ਰੋਲ ਨਿਭਾਇਆ।

ਪੰਜਾਬ ਅੰਦਰ 1972 ਦੇ ਜਮੀਨ ਹੱਦਬੰਦੀ ਕਾਨੂੰਨ ਮੁਤਾਬਕ 1 ਲੱਖ ਏਕੜ ਜਮੀਨ ਵਾਧੂ ਹੋਣ ਦਾ ਸਰਕਾਰ ਵਲੋਂ ਐਲਾਨ ਕੀਤਾ ਗਿਆ। ਪਰ ਇਸ ਵਿਚੋਂ ਸਿਰਫ਼ 1440 ਏਕੜ ਹੀ ਵੰਡੀ ਗਈ। ਜਿਹੜੀ ਵੰਡੀ ਗਈ ਉਹ ਵੀ ਮੁਫ਼ਤ ਨਹੀਂ, ਕਿਸਾਨਾਂ-ਮੁਜਾਰਿਆਂ ਕੋਲੋਂ ਪੈਸੇ ਲੈ ਕੇ ਦਿੱਤੀ ਗਈ। ਜਗੀਰਦਾਰਾਂ ਨੂੰ ਮੁਆਵਜੇ ਦੀਆਂ ਮੋਟੀਆਂ ਰਕਮਾਂ ਤਾਰੀਆਂ ਗਈਆਂ। ਇਉਂ ਇਹ ਹਾਸਲ ਹੋਈ ਜਮੀਨ ਪਹਿਲਾਂ ਹੀ ਗੁਰਬਤ ਦੀ ਜਿੰਦਗੀ ਜੀ ਰਹੀ ਕਿਸਾਨੀ ਹੱਥੋਂ ਗਹਿਣੇ-ਬੈਅ ਰਾਹੀਂ ਕਿਰਦੀ ਗਈ ਤੇ ਮੁੜ ਜਗੀਰਦਾਰਾਂ-ਸ਼ਾਹੂਕਾਰਾਂ ਦੀ ਝੋਲੀ ਪੈਂਦੀ ਗਈ। ਜਮੀਨੀ ਸੁਧਾਰਾਂ ਦੀ ਨਾਕਾਮੀ ਦਾ ਇਕਬਾਲ ਕਰਦਿਆਂ ਪੰਜਾਬ ਦੇ ਸਾਬਕਾ ਗਵਰਨਰ ਡੀ.ਸੀ. ਪਾਵਦੇ ਨੇ ਲਿਖਿਆ ਹੈ ''ਜਮੀਨੀ ਹੱਦਬੰਦੀ ਕਨੂੰਨਾਂ ਵਿਚ ਚੋਰ-ਮੋਰੀਆਂ ਕਰਕੇ, ਅਜੇ ਵੀ ਜਗੀਰਦਾਰਾਂ ਦੇ ਹੱਥਾਂ 'ਚ ਜਮੀਨ ਕੇਂਦਰਤ ਹੈ। ਸੂਬੇ ਅੰਦਰ 500 ਪ੍ਰੀਵਾਰ ਅਜਿਹੇ ਹਨ, ਜਿਹਨਾਂ ਕੋਲ 500 ਤੋਂ 1000 ਏਕੜ ਤੱਕ ਜਮੀਨ ਹੈ।'' 1992 ਵਿਚ ਮਾਲ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਸਿਮਾ ਰਾਓ ਨੇ ਮੰਨਿਆ ਕਿ ਭਾਰਤ ਵਿਚ ਸਰਕਾਰੀ ਜਮੀਨੀ ਸੁਧਾਰ ਫੇਲ੍ਹ ਹੋਏ ਹਨ। ਉਸਨੇ ਅੱਗੇ ਕਿਹਾ, ''ਇਸਦਾ ਮਤਲਬ ਹੈ ਕਿ ਆਜਾਦੀ ਤੋਂ ਪਹਿਲਾਂ, ਆਜਾਦੀ ਤੋਂ ਬਾਅਦ ਅਤੇ ਇਕ ਮਗਰੋਂ ਦੂਜੀ ਚੋਣ ਵੇਲੇ ਜੋ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ, ਸਾਰੀਆਂ ਪਾਰਟੀਆਂ ਵਲੋਂ ਉਹ ਨਹੀਂ ਕੀਤਾ ਗਿਆ।''

ਅੱਜ ਭਾਰਤੀ ਸਰਕਾਰਾਂ ਨੇ (ਕੇਂਦਰ ਤੇ ਰਾਜਾਂ ਨੇ) ਸਾਮਰਾਜੀ ਨੀਤੀ-ਨਿਰਦੇਸ਼ਾਂ ਤਹਿਤ ''ਢਾਂਚਾ-ਢਲਾਈ'', ''ਆਰਥਿਕ-ਸੁਧਾਰਾਂ'', ''ਜਮੀਨੀ-ਸੁਧਾਰਾਂ'' ਤੇ ''ਵਿਕਾਸ'' ਦੇ ਨਾਂ ਹੇਠ ਲੋਕਾਂ 'ਤੇ ਆਰਥਿਕ ਧਾੜੇ, ਤੇ ਜਾਬਰ ਧਾਵੇ ਦਾ ਜੁੜਵਾਂ ਅਸਾਧਾਰਨ ਹੱਲਾ ਬੋਲਿਆ ਹੋਇਆ ਹੈ। ਚੋਰ-ਮੋਰੀਆਂ ਵਾਲੇ ਜਮੀਨੀ ਸੁਧਾਰਾਂ ਨੂੰ ਪੁੱਠਾ ਗੇੜਾ ਦੇਣ ਦਾ ਰਾਹ ਫੜਿਆ ਹੋਇਆ ਹੈ। ਸਰਕਾਰ ਜਗੀਰਦਾਰਾਂ ਦੀਆਂ ਵੱਡੀਆਂ ਢੇਰੀਆਂ ਅਤੇ ਆਬਾਦ ਕੀਤੀਆਂ ਜਮੀਨਾਂ ਕਾਸ਼ਤਕਾਰਾਂ, ਮੁਜਾਰਿਆਂ ਤੇ ਆਬਾਦਕਾਰਾਂ ਨੂੰ ਦੇਣ ਦੇ ਉਲਟ ਛੋਟੀਆਂ ਜਮੀਨਾਂ ਦੇ ਮਾਲਕ ਕਿਸਾਨਾਂ-ਮਜ਼ਦੂਰਾਂ ਕੋਲੋਂ ''ਜਨਤਕ-ਹਿੱਤਾਂ'' ਦੇ ਪਰਦੇ ਓਹਲੇ ਜਮੀਨਾਂ ਖੋਹ ਕੇ ਜਗੀਰਦਾਰਾਂ-ਸਰਮਾਏਦਾਰਾਂ ਤੇ ਕਾਰਪੋਰੇਟ ਕੰਪਨੀਆਂ ਦੀ ਝੋਲੀ ਪਾਉਣ ਲਈ ਕਾਨੂੰਨ ਘੜ ਲਿਆ ਹੈ। ਤੇ ਜਮੀਨਾਂ, ਜਲ ਤੇ ਜੰਗਲ ਖੋਹਣ ਲਈ ਪੁਲਸ-ਫੌਜ ਨੂੰ ਕਮਾਂਡ ਸੰਭਾਲ ਦਿੱਤੀ ਗਈ ਹੈ।

ਰਾਜ ਦਾ ਹਿੰਸਕ ਵਿਹਾਰ - ਜਥੇਬੰਦ ਸੰਘਰਸ਼ ਹੀ ਢਾਲ-ਤਲਵਾਰ

ਇਸ ਕਹਿਰ ਨੇ ਅਹਿੰਸਾ, ਜਮਹੂਰੀਅਤ, ਆਜਾਦੀ ਦਾ ਰਟਣ ਮੰਤਰ ਕਰਦੀਆਂ ਰਹਿਣ ਵਾਲੀਆਂ ਸਰਕਾਰਾਂ ਦਾ, ਸਮੁੱਚੇ ਰਾਜ ਦਾ ਹਿੰਸਕ ਚੇਹਰਾ ਵੀ ਨੰਗਾ ਕਰ ਦਿੱਤਾ ਹੈ। ਜਮਹੂਰੀਅਤ, ਮੁਢਲੀਆਂ ਆਜਾਦੀਆਂ, ਲੋਕਰਾਜ, ਵੋਟ ਰਾਜ, ਕਲਿਆਣਕਾਰੀ ਰਾਜ ਤੇ ਕਨੂੰਨ ਦਾ ਰਾਜ ਦੇ ਦੰਭੀ ਨਾਹਰਿਆਂ ਹੇਠ ਛੁਪਿਆ ਜਾਲਮ-ਹਿਟਲਰੀ ਸੁਭਾਅ ਤੇ ਵਿਹਾਰ ਸ਼ੁਰੂ 'ਚ ਹੀ ਆਂਧਰਾ ਪ੍ਰਦੇਸ਼ ਦੇ ਕਿਸਾਨ ਘੋਲ ਨੂੰ ਕੁਚਲਣਲਈ ਚਾੜੀ 'ਆਜਾਦ ਭਾਰਤ' ਦੀ ਫੌਜ ਨੇ ਨਹਿਰੂ ਸਰਕਾਰ ਦਾ ਫਾਸੀ ਚੇਹਰਾ ਜੱਗ ਜਾਹਰ ਕਰ ਦਿੱਤਾ ਹੈ। ਸਰਕਾਰਾਂ ਬਦਲਦੀਆਂ ਰਹੀਆਂ ਪਰ ਰਾਜ ਦਾ ਇਹ ਸੁਭਾਅ ਤੇ ਵਿਹਾਰ ਨਾ ਬਦਲਿਆ। ਲੋਕਾਂ ਦੀ ਕਿਤੇ ਵ ਕੋਈ ਅਫ਼ਸਰ-ਅਧਿਕਾਰੀ, ਮੰਤਰੀ ਨਹੀਂ ਸੁਣਦਾ, ਸੁਣਨ ਦਾ ਖੇਖਣ ਤਾਂ ਕਈ ਵਾਰ ''ਸੰਗਤ ਦਰਸ਼ਨ'' ਵਿਚ ਹੁੰਦਾ ਵੇਖਿਆ ਜਾ ਸਕਦਾ ਹੈ। ਅੱਜ ''ਵਿਕਾਸ'' ਦੀ ਝੱਲਿਆਈ-ਮੁਹਿੰਮ ਦੇ ਪਿੱਟੇ ਜਾ ਰਹੇ ਢੋਲ ਦੀ ਦਗੜ-ਦੈਂ ਵਿਚ ਜੰਗਲ, ਜਮੀਨਾਂ ਤੇ ਜਲ ਖੋਹਣ, ਹਰ ਸਰਕਾਰੀ ਅਦਾਰੇ/ਖੇਤਰ ਦਾ ਨਿੱਜੀਕਰਨ ਕਰਨ, ਮੁਨਾਫੇ ਦੀਆਂ ਖੁੱਲ੍ਹਾਂ ਦੇਣ, ਰੁਜਗਾਰ ਨਾ ਦੇਣ ਤੇ ਦਿੱਤੇ ਰੁਜ਼ਗਾਰ ਨੂੰ ਛਾਂਗਣ ਅਤੇ ਮਹਿੰਗਾਈ ਦੀਆਂ ਡੋਰਾਂ ਖੁੱਲੀਆਂ ਛੱਡਣ ਰਾਹੀਂ ਬੋਲੇ ਜਾ ਰਹੇ ਧਾੜੇ ਖਿਲਾਫ਼ ਲੋਕਾਂ ਅੰਦਰ ਉਠਦੀ ਬੇਚੈਨੀ ਤੇ ਸਰਗਰਮੀ ਦੇ ਛੋਟੇ ਤੋਂ ਛੋਟੇ ਰੂਪ ਨੂੰ ਵੀ ਪੁਲਸ ਫੌਜ ਦੀਆਂ ਧਾੜਾਂ ਚਾੜ ਕੇ ਨੱਪ ਦੇਣ ਲਈ ਕੌਮੀ ਉਲਟ ਦਹਿਸ਼ਤਗਰਦੀ ਕੇਂਦਰ, ਓਪਰੇਸ਼ਨ ਗ੍ਰੀਨ ਹੰਟ, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਨੂੰਨ ਵਰਗੇ ਕਾਨੂੰਨ ਘੜੇ ਤੇ ਮੜੇ ਜਾ ਰਹੇ ਹਨ। ਦੇਸੀ-ਬਦੇਸੀ ਕਾਰਪੋਰੇਟ ਜਗਤ ਨੂੰ ਮੁਨਾਫੇ ਕਮਾਉਣ ਦੀਆਂ ਖੁੱਲ੍ਹਾਂ ਦੇ ਗੱਫੇ ਦਿੱਤੇ ਜਾ ਰਹੇ ਹਨ। ਅੱਜ ਆਪਣੀਆਂ ਤਬਕਾਤੀ-ਆਰਥਿਕ ਮੰਗਾਂ ਤੋਂ ਲੈ ਕੇ ਖੁਦ-ਮੁਖਤਿਆਰੀ ਦੀਆਂ ਮੰਗਾਂ ਤੱਕ ਦੇ ਮੁਲਕ ਦੇ ਵੱਖ ਵੱਖ ਹਿੱਸਿਆਂ ਅੰਦਰ ਸੰਘਰਸ਼ ਕਰ ਰਹੇ ਲੋਕਾਂ ਉਪਰ ਭਾਰਤ ਦੀ ਫੌਜ ਨੂੰ ਹਵਾਈ ਤੇ ਡਰੋਨ ਹਮਲੇ ਕਰਨ ਦੀ ਖੁੱਲ੍ਹ ਦੇਣ ਦੇ ਖੁਲੇ ਬਿਆਨ ਆ ਰਹੇ ਹਨ। ਹੁਣੇ ਹੁਣੇ ਛੱਤੀਸਗੜ ਸੂਬੇ ਦੇ ਬੀਜਾਪੁਰ ਜ਼ਿਲ੍ਹੇ ਦੇ ਪਿੰਡ ਸਰਕੇਗੁੱਡਾ ਅੰਦਰ ''ਸਲਾਨਾ-ਬੀਜ-ਉਤਸਵ'' ਲਈ ਪਿੰਡਾਂ ਦੇ ਇਕੱਠੇ ਬੈਠੇ ਲੋਕਾਂ ਉਪਰ ਸੀ.ਆਰ.ਪੀ.ਐਫ. ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 20 ਜਣਿਆਂ ਨੂੰ ਮਾਰ ਮੁਕਾਇਆ ਹੈ, ਜਿੰਨ੍ਹਾਂ ਵਿਚੋਂ ਕਈਆਂ ਨੂੰ ਕੁਹਾੜੀਆਂ ਨਾਲ ਵੱਢਿਆ ਗਿਆ ਸੀ। ਜੰਮੂ ਕਸ਼ਮੀਰ ਤੇ ਪੰਜਾਬ ਵਿਚ ਸਾੜੀਆਂ ਹਜਾਰਾਂ ਬੇਪਛਾਣ ਲਾਸ਼ਾਂ ਹਾਕਮਾਂ ਦੇ ਹਿੰਸਕ-ਚੇਹਰੇ ਦੀ ਪਛਾਣ ਕਰਾ ਰਹੀਆਂ ਹਨ। ਪਿੰਡ ਚਰਾਸੋਂ ਤੇ ਬਲਬੇੜਾ ਵਿਚ ਢਾਹਿਆ ਗਿਆ ਕਹਿਰ ਏਸੇ ਪਛਾਣ ਨੂੰ ਪੱਕਾ ਕਰਦਾ ਹੈ।

ਸਰਕਾਰਾਂ ਤੋਂ ਝਾਕ ਛੱਡੋ - ਸੰਘਰਸ਼ਾਂ ਦੇ ਝੰਡੇ ਗੱਡੋ!

ਸਰਕਾਰਾਂ ਤੋਂ ਝਾਕ ਛੱਡ ਕੇ ਆਪਣਾ ਹੱਕ ਹਾਸਲ ਕਰਨ ਲਈ ਜਾਗੋ। ਉੱਠੋ। ਪ੍ਰਚਾਰ ਵਧਾਓ। ਪ੍ਰਸਾਰ ਵਧਾਓ। ਤਾਕਤ ਜੋੜੋ। 'ਕੱਠ ਬੰਨੋ। ਲਹਿਰ ਬਣਾਓ। ਸੰਘਰਸ਼ ਕਰੋ। ਮੰਗ ਕਰੋ : ਜਮੀਨਾਂ ਖੇਤੀ ਵਾਹੁਣ ਬੀਜਣ ਵਾਲਿਆਂ ਦੇ ਨਾਂ ਹੋਣ; ਵੱਡੇ ਮੁਰੱਬਿਆਂ ਦੀ ਮਾਲਕੀ ਅਤੇ ਠੇਕੇ-ਲਗਾਨ ਦੇ ਪੈਸਿਆਂ ਦੇ ਜੋਰ ਬਣੀ ਹਾਕਮ ਸ਼ਕਤੀ ਜਗੀਰਦਾਰ ਜੋਕਾਂ ਦੀਆਂ ਜਮੀਨਾਂ ਥੁੜ-ਜਮੀਨੇ ਤੇ ਬੇਜਮੀਨੇ ਕਿਸਾਨਾਂ-ਮਜ਼ਦੂਰਾਂ ਵਿਚ ਵੰਡੀਆਂ ਜਾਣ; ਆਬਾਦ ਕੀਤੀਆਂ ਜਮੀਨਾਂ ਆਬਾਦਕਾਰਾਂ ਤੋਂ ਵਾਪਸ ਲੈਣ ਅਤੇ ਨਿਲਾਮ ਕਰਨ ਦੇ ਕਦਮਾਂ 'ਤੇ ਰੋਕ ਲਾਈ ਜਾਵੇ; ਤਿੰਨ-ਤਿੰਨ ਪੀੜੀਆਂ ਤੋਂ ਜਮੀਨਾਂ ਵਾਹ-ਬੀਜ ਰਹੇ ਆਬਾਦਕਾਰਾਂ ਅਤੇ ਮੁਜਾਰਿਆਂ ਨੂੰ ਜਮੀਨ ਦੇ ਮਾਲਕੀ ਹੱਕ ਦਿੱਤੇ ਜਾਣ; ਬਿਨਾਂ ਇਤਲਾਹ ਦਿੱਤਿਆਂ ਅਤੇ ਬਿਨਾਂ ਕੋਈ ਸਰਕਾਰੀ ਹੁਕਮ ਵਿਖਾਇਆਂ ਜਮੀਨਾਂ ਤੋਂ ਬੇਦਖਲ ਕਰਨ ਆਈ ਬੀ.ਡੀ.ਪੀ.ਓ. ਬਲਾਕ ਸਨੌਰ 'ਤੇ ਅਤੇ ਬਿਨਾਂ ਕਿਸੇ ਚਿਤਾਵਨੀ ਤੇ ਭੜਕਾਹਟ ਦੇ ਚੱਲ ਰਹੀ ਗੱਲਬਾਤ ਦੌਰਾਨ ਜਬਰ ਢਾਹੁਣ ਵਾਲੇ ਅਤੇ ਆਗੂਆਂ ਨੂੰ ਠਾਣੇ ਵਿਚ ਨਜਾਇਜ ਡੱਕਣ ਵਾਲੇ ਟਰੇਨੀ ਥਾਣੇਦਾਰ 'ਤੇ ਪਰਚੇ ਦਰਜ ਕੀਤੇ ਜਾਣ ਅਤੇ ਜ਼ਖਮੀਆਂ ਦੇ ਖਰਚਿਆਂ ਦਾ ਤੇ ਭੰਨੇ ਸਮਾਨ ਦਾ ਮੁਆਵਜਾ ਦਿੱਤਾ ਜਾਵੇ।

ਜਾਰੀ ਕਰਤਾ :
ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਜਗਮੇਲ ਸਿੰਘ ਜਨਰਲ ਸਕੱਤਰ 9417224822
ਗੁਰਦਿਆਲ ਸਿੰਘ, ਪ੍ਰਧਾਨ 94171-759635

Friday, February 17, 2012

ਸਾਧੂ ਸਿੰਘ ਤਖ਼ਤੂਪੁਰਾ ਦੀ 20 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼

ਉਹ ਤਾਰਾ ਬਣਿਆਂ ਅੰਬਰਾਂ ਦਾ
—ਅਮੋਲਕ ਸਿੰਘ
94170-76735
ਸੰਵੇਦਨਸ਼ੀਲ, ਬੁੱਧੀਮਾਨ, ਕਵੀ, ਹੁਨਰਮੰਦ, ਜੱਥੇਬੰਦਕਾਰ, ਇਨਕਲਾਬੀ ਜਮਹੂਰੀ ਲਹਿਰ ਦੇ ਸਿਰਕੱਢ ਆਗੂ, ਲੋਕ-ਮਨਾਂ ਦੀ ਡਾਇਰੀ 'ਤੇ ਸੰਗਰਾਮੀ ਕਥਾ ਉਘਾੜਨ ਵਾਲੇ ਸਾਧੂ ਸਿੰਘ ਤਖ਼ਤੂਪੁਰਾ ਦੀ 70 ਵਰ੍ਹਿਆਂ ਦੀ ਜੀਵਨ-ਗਾਥਾ, ਜ਼ਿੰਦਗੀ ਨੂੰ ਨਵੇਂ ਅਰਥ ਦੇਣ ਵੱਲ ਜਾਂਦੇ ਨਵੇਂ ਰਾਹਾਂ ਦਾ ਮਾਣ-ਮੱਤਾ ਸਿਰਨਾਵਾਂ ਹੈ।
ਉਹ ਜੀਵਿਆ ਸ਼ਾਨ ਨਾਲ। ਉਹ ਐਸੀ ਮਰਨੀ ਮਰਿਆ ਕਿ ਹਨੇਰਾ ਢੋਂਦੀ ਲੋਕਾਈ ਨੂੰ ਆਪਣੀ ਤਕਦੀਰ ਬਦਲਣ ਲਈ ਸੰਘਰਸ਼ਾਂ ਦੇ ਅਖਾੜਿਆਂ 'ਚੋਂ ਕਸ਼ੀਦੇ ਵਿਚਾਰਾਂ ਨਾਲ ਚਾਨਣ ਚਾਨਣ ਕਰ ਗਿਆ।
10 ਮਾਰਚ 1942 ਨੂੰ ਪਿੰਡ ਤਖ਼ਤੂਪੁਰਾ ਦੇ ਵਿਸਾਖਾ ਸਿੰਘ ਦੇ ਘਰ ਮਾਤਾ ਜੰਗੀਰ ਕੌਰ ਦੀ ਕੁੱਖੋਂ ਜਨਮ ਲੈਣ ਵਾਲਾ ਸਾਧੂ ਸਿੰਘ ਤਖ਼ਤੂਪੁਰਾ ਸਾਡੇ ਸਮਿਆਂ ਦੇ ਮਲਕ ਭਾਗੋਆਂ ਦੇ ਲਿਤਾੜੇ ਭਾਈ ਲਾਲੋਆਂ ਦੇ ਸਰੋਕਾਰਾਂ ਦੀ ਬਾਂਹ ਫੜਦਾ ਅਤੇ ਉਨ੍ਹਾਂ ਲਈ ਮਾਣ-ਸਨਮਾਨ ਵਾਲੇ ਸਮਾਜ ਦੀ ਸਿਰਜਣਾ ਦੇ ਸੁਪਨੇ ਬੀਜਦਾ, ਅਜੇਹੇ ਵਿਚਾਰਾਂ ਦੀ ਫਸਲ ਨੂੰ, ਆਪਣੇ ਲਹੂ ਨਾਲ ਸਿੰਜ ਗਿਆ।
ਉਹ ਭਾਵੇਂ ਆਰਟ ਐਂਡ ਕਰਾਫਟ ਦਾ ਕੋਰਸ ਕਰਕੇ 1964 ਵਿਚ ਡਰਾਇੰਗ ਮਾਸਟਰ ਲੱਗ ਗਿਆ। ਉਸਨੇ ਜੀਵਨ ਜਾਚ ਦੀ ਹਕੀਕੀ ਵਿਦਿਆ ਦੱਬੇ ਕੁਚਲੇ ਲੋਕਾਂ ਨਾਲ ਮੱਛੀ ਅਤੇ ਪਾਣੀ ਵਾਲਾ ਰਿਸ਼ਤਾ ਜੋੜ ਕੇ ਕੀਤੀ। ਉਹਦੀ ਤੀਜੀ ਅੱਖ ਅੰਦਰ ਗਹਿਰਾ ਅਹਿਸਾਸ ਧੜਕਣ ਲੱਗਾ ਕਿ ਕਾਗਜਾਂ 'ਤੇ ਚਿਤਰ ਬਣਾਉਣ ਤੋਂ ਮਹੱਤਵਪੂਰਨ ਕਾਰਜ਼, ਸਮਾਜ-ਸਿਰਜਕਾਂ ਦੇ ਚਿਤਰ ਸਮਝਣ ਅਤੇ ਉਹਨਾਂ 'ਚ ਖ਼ੂਬਸੂਰਤ ਰੰਗ ਭਰਨ ਦਾ ਹੈ।
ਸਾਧੂ ਨੇ ਆਪਣੇ ਹਮਜੋਲੀ ਕਵੀ ਓਮ ਪ੍ਰਕਾਸ਼ ਕੁੱਸਾ ਨਾਲ ਮਿਲ ਕੇ ਸਾਹਿਤਕ ਪੱਤ੍ਰਿਕਾ 'ਜਾਗੋ' ਕੱਢੀ। ਮੋਗਾ ਗੋਲੀ ਕਾਂਡ-1972, ਹੰਗਾਮੀ ਹਾਲਤ, ਵੰਨ-ਸੁਵੰਨੇ ਹਾਕਮ ਧੜਿਆਂ ਦੇ ਬਦਲ 'ਚ ਲੋਕ ਧੜੇ ਦੀ ਉਸਾਰੀ, ਬੇਰੁਜ਼ਗਾਰ ਅਧਿਆਪਕਾਂ ਦਾ ਘੋਲ, ਕਰਜ਼ਾ ਮੁਕਤੀ ਘੋਲ, ਜ਼ਮੀਨੀ ਘੋਲ, ਕੁਰਕੀਆਂ ਵਿਰੋਧੀ ਲਹਿਰ, ਸਨਅਤੀ ਕਾਮਿਆਂ ਦੀ ਹਮਾਇਤ ਆਦਿ ਘੋਲਾਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਉਹ ਤਬਕਾਤੀ ਵਲਾਗਣਾ ਤੋਂ ਪਾਰ ਜਾ ਕੇ ਮਿਹਨਤਕਸ਼ ਤਬਕਿਆਂ ਦੀ ਸਾਂਝੀ, ਮਜ਼ਬੂਤ ਅਤੇ ਜੁਝਾਰੂ ਇਨਕਲਾਬੀ ਜਨਤਕ ਲਹਿਰ ਦਾ ਕਿਲ੍ਹਾ ਉਸਾਰਨ ਲਈ ਸਰਗਰਮਸ਼ੀਲ ਰਿਹਾ।
ਉਹ ਬਦੇਸ਼ੀ ਧੜਵੈਲ ਬਹੁ-ਕੌਮੀ ਕੰਪਨੀਆਂ ਅਤੇ ਉਨ੍ਹਾਂ ਦੇ ਦੇਸੀ ਯਾਰਾਂ ਤੋਂ ਕੌਮੀ ਮਾਲ-ਖਜ਼ਾਨਿਆਂ, ਕੁਦਰਤੀ ਸਰੋਤਾਂ, ਮਨੁੱਖੀ ਜੀਵਨ ਦੀਆਂ ਮੁਢਲੀਆਂ ਲੋੜਾਂ, ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਪਾਣੀ ਅਤੇ ਆਵਾਜਾਈ ਮਾਰਗਾਂ ਆਦਿ ਖੇਤਰਾਂ ਉਪਰ ਵੀ ਮਾਰੇ ਜਾ ਰਹੇ ਨਿਸੰਗ ਝਪਟਿਆਂ ਖਿਲਾਫ ਨਵੇਂ ਮੁਹਾਵਰੇ 'ਚ ਕੌਮੀ ਜਾਗਰਤੀ, ਲੋਕ-ਮੁਕਤੀ ਦੀ ਚੇਤਨਾ ਅਤੇ ਸੰਗਰਾਮ ਦੀ ਧਾਰਾ ਉਭਾਰਨ ਦਾ ਮਹੱਤਵਪੂਰਨ ਕਾਰਜ਼ ਸਾਹਮਣੇ ਖੜ੍ਹਾ ਕਰ ਗਿਆ ਹੈ।
ਸਾਧੂ ਸਿੰਘ ਤਖ਼ਤੂਪੁਰਾ ਨੇ ਆਪਣੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬੂਟੇ ਨੂੰ ਮੌਲਰਨ ਲਈ ਹੀ ਇਸ ਧਰਤੀ ਨੂੰ ਆਪਣੇ ਲਹੂ ਨਾਲ ਨਹੀਂ ਸਿੰਜਿਆ ਸਗੋਂ ਸਮੁੱਚੀ ਕਿਸਾਨ ਅਤੇ ਇਨਕਲਾਬੀ ਜਮਹੂਰੀ ਲਹਿਰ ਅੱਗੇ ਬੁਨਿਆਦੀ ਏਜੰਡਾ ਉਭਾਰਿਆ ਹੈ ਕਿ ਹਕੂਮਤੀ ਦਹਿਸ਼ਤਗਰਦੀ ਅਤੇ ਸਥਾਪਤੀ ਵੱਲੋਂ ਥਾਪੜਾ ਦੇ ਕੇ ਸਿਸ਼ਕਾਰੇ ਹਥਿਆਰਬੰਦ ਨਿਜੀ ਗਰੋਹਾਂ ਦੇ ਵਾਰਾਂ ਤੋਂ ਸਵੈ-ਰਾਖੀ, ਇਨਕਲਾਬੀ ਲੋਕ ਲਹਿਰ ਦੇ ਪਸਾਰੇ ਅਤੇ ਮਜ਼ਬੂਤੀ ਲਈ ਇਨਕਲਾਬੀ ਜਨਤਕ ਟਾਕਰਾ ਲਹਿਰ ਦੀ ਸਿਰਜਣਾ ਲਾਜ਼ਮੀ ਹੈ।
ਕਿਰਤੀ ਕਮਾਊ, ਕਿਰਤਾਂ ਦੇ ਪਹਿਰੇਦਾਰ, ਅਮਨ-ਪਸੰਦ ਅਤੇ ਸਾਊ ਲੋਕ, ਚੜ੍ਹਦੇ ਸੂਰਜ ਵਾਪਰ ਰਹੇ ਵਰਤਾਰਿਆਂ ਦੇ ਪ੍ਰਤੱਖ ਅਮਲਾਂ 'ਚੋਂ ਇਹ ਨਤੀਜੇ ਕੱਢਣਗੇ ਕਿ ਜੇ ਹੱਕ, ਸੱਚ, ਇਨਸਾਫ ਲਈ ਇਥੇ ਕੋਈ ਜਗ੍ਹਾ ਹੀ ਨਹੀਂ ਫਿਰ ਅਜੋਕੇ ਪ੍ਰਬੰਧ ਤੋਂ ਝਾਕ ਕਰਨ ਦੀ ਬਜਾਏ, ਲੋਕ ਆਪਣੀ ਜਾਗਰੂਕ ਸ਼ਕਤੀ ਜੋੜਨ ਅਤੇ ਆਪਣੀ ਪੁੱਗਤ ਅਤੇ ਨਿਜ਼ਾਮ ਦੀ ਸਿਰਜਣਾ ਵੱਲ ਜਾਂਦੇ ਨਵੇਂ ਸਵੱਲੜੇ ਰਾਹਾਂ ਦੀ ਤਲਾਸ਼ ਕਰਨਗੇ।
ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ। ਸੰਘਰਸ਼ਾਂ ਦੇ ਤਪਦੇ ਮਾਰੂਥਲ 'ਚ ਉਹ ਜ਼ਿੰਦਗੀ ਭਰ ਮੌਤ ਨੂੰ ਮਖੌਲਾਂ ਕਰਦਾ ਰਿਹਾ। ਜੇਠੂਕੇ, ਮਾਈਸਰਖਾਨਾ, ਭਾਈ ਬਖਤੌਰ, ਚੱਠੇਵਾਲਾ, ਜੋਗਾ, ਮਾਨਾਵਾਲਾ, ਛੰਨਾ, ਧੌਲਾ, ਸੰਘੇੜਾ ਅਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਵਗਿਆ ਲੋਕ-ਦਰਿਆ ਆਦਿ ਅਨੇਕਾਂ ਅਜੇਹੇ ਵੇਲੇ ਹਨ ਜਦੋਂ ਵੰਨ-ਸੁਵੰਨੇ ਹਾਕਮਾਂ ਦੇ ਰਾਜ ਅੰਦਰ ਉਨ੍ਹਾਂ ਵੱਲੋਂ ਚੰਮ ਦੀਆਂ ਚਲਾਉਣ ਦੇ ਅਮਲਾਂ ਨੂੰ ਠੱਲ੍ਹ ਪਾਉਣ ਲਈ ਲੋਕ-ਸ਼ਕਤੀ ਨੇ ਕਰਾਰੇ ਝਟਕੇ ਦਿੱਤੇ ਹਨ। ਸਾਧੂ ਸਿੰਘ ਤਖ਼ਤੂਪੁਰਾ ਦੀ ਜੱਥੇਬੰਦੀ ਬੀ.ਕੇ.ਯੂ. (ਏਕਤਾ) ਲੋਕਾਂ ਦਾ ਭਰੋਸਾ ਜਿੱਤਣ 'ਚ ਸਫਲ ਹੋਈ। ਮਜ਼ਦੂਰ ਕਿਸਾਨ ਜੱਥੇਬੰਦੀਆਂ ਦਾ ਸਾਂਝਾ ਥੜ੍ਹਾ ਹਾਕਮਾਂ ਦੀ ਅੱਖ ਦਾ ਰੋੜ ਬਣਨ ਲੱਗਾ। ਅਜੇਹੇ ਮੌਕੇ ਸਾਧੂ ਸਿੰਘ ਤਖ਼ਤੂਪੁਰਾ ਉਪਰ ਕਾਤਲੀ ਹੱਲਾ ਅਸਲ 'ਚ ਉਸਦੀ ਜੱਥੇਬੰਦੀ, ਸਾਂਝੇ ਥੜ੍ਹੇ ਅਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਨੂੰ ਚੁਣੌਤੀ ਅਤੇ ਕੰਨ ਕਰਨਾ ਹੈ ਕਿ ਹੱਕ, ਸੱਚ, ਇਨਸਾਫ ਅਤੇ ਲੋਕ ਰਜ਼ਾ ਦੀ ਗੱਲ ਕਰਨ ਵਾਲਿਆਂ ਨੂੰ ਇਸਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਲੋਕ-ਮਸਲਿਆਂ ਨਾਲ ਗੁੰਦਵੀਂ ਜਮਹੂਰੀ ਹੱਕਾਂ ਦੀ ਲੜਾਈ ਦਾ ਸਥਾਨ ਕਿੰਨਾ ਮਹੱਤਵਪੂਰਨ ਹੈ ਇਸਦਾ ਪ੍ਰਮਾਣ ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਮਗਰੋਂ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੀ ਜੱਦੋਜਹਿਦ ਦਰਸਾਉਂਦੀ ਹੈ। ਆਪਣੇ ਹੱਕਾਂ ਲਈ ਜੂਝਦੀਆਂ ਮੁਟਿਆਰਾਂ, ਗੱਭਰੂਆਂ, ਕਿਰਤੀ, ਕਿਸਾਨਾਂ, ਮੁਲਾਜ਼ਮਾਂ, ਕਲਮਕਾਰਾਂ ਅਤੇ ਪੱਤਰਕਾਰਾਂ ਉਪਰ ਚੜ੍ਹਦੇ ਸੂਰਜ ਹੁੰਦੇ ਹੱਲੇ ਵੀ ਵਿਸ਼ੇਸ਼ ਧਿਆਨ ਖਿੱਚਦੇ ਹਨ।
ਜ਼ਮੀਨ ਵਾਲੇ ਪਰਿਵਾਰ 'ਚੋਂ ਹੋ ਕੇ ਸਾਧੂ ਸਿੰਘ ਤਖ਼ਤੂਪੁਰਾ ਜਿਵੇਂ ਬੇਜ਼ਮੀਨੇ ਪਰਿਵਾਰ ਦੀ ਧੀ ਦੀ ਦਰਦ-ਪਰੁੰਨੀ ਦਾਸਤਾਂ ਗੀਤ ਰਾਹੀਂ ਬਿਆਨਦਾ ਹੈ ਉਸਤੋਂ ਸਾਧੂ ਦੀ ਕਲਮ ਦੀ ਤੀਖਣ ਅੱਖ 'ਚ ਸੁਲਘਦੇ ਸੁਪਨੇ ਪੜ੍ਹੇ ਜਾ ਸਕਦੇ ਹਨ :

''ਸਾਰਾ ਦਿਨ ਬਾਪੂ ਮੇਰਾ ਕਰਦਾ ਏ ਵਾਢੀਆਂ
ਸਾਰਾ ਦਿਨ ਰਹਾਂ ਨੀ ਮੈਂ ਸਿਲ਼ਾ ਚੁਗਦੀ
ਸਾਥੋਂ ਭੁੱਖਿਆਂ ਤੋਂ ਹੋਰ ਨਾ ਵਗਾਰ ਪੁਗਦੀ''
ਮਿਹਨਤਕਸ਼ਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਸੜ੍ਹਾਕਦੇ ਅਤੇ ਸਾਡੇ ਪਿਆਰੇ ਵਤਨ ਦੇ ਕੌਮੀ ਮਾਲ-ਖਜ਼ਾਨਿਆਂ ਨੂੰ ਆਪਣੇ ਹੀ ਕੁਨਬੇ ਦੀ ਮਲਕੀਅਤ ਸਮਝ ਕੇ ਜੋ ਦੋਹੀਂ ਹੱਥੀਂ ਲੁੱਟਦੇ ਹਨ ਉਨ੍ਹਾਂ ਨੂੰ ਭੈਅ ਵੱਢ ਵੱਢ ਖਾ ਰਿਹਾ ਹੈ ਕਿ ਜੇ ਸਾਧੂ ਸਿੰਘ ਤਖ਼ਤੂਪੁਰਾ ਵਰਗਿਆਂ ਨੇ ਲੋਕਾਂ ਦੇ ਮੱਥੇ 'ਚ ਜਮਾਤੀ ਚੇਤਨਾ, ਜਮਾਤੀ ਸੰਗਰਾਮ ਅਤੇ ਜਮਾਤ-ਰਹਿਤ ਨਵੇਂ-ਨਰੋਏ, ਬਰਾਬਰੀ, ਨਿਆਂ ਅਤੇ ਖੁਸ਼ਹਾਲੀ ਭਰੇ ਸਮਾਜ ਦਾ ਦੀਵਾ ਬਾਲ ਦਿੱਤਾ ਤਾਂ ਸਾਰਾ ਕੂੜ-ਅੰਧੇਰ ਭਰਿਆ ਰਾਜ ਭਾਗ ਚਾਨਣ ਅੱਗੇ ਕਿਵੇਂ ਖੜ੍ਹੇਗਾ? ਇਸ ਕੂੜ ਦਾ ਅੰਧਕਾਰ ਫੈਲਾਉਣ, ਜਾਗਦੇ ਅਤੇ ਜਗਦੇ ਸਿਰਾਂ ਨੂੰ ਬੁਝਾਉਣ ਲਈ ਹਿੰਸਾ ਦਾ ਸਹਾਰਾ ਲਿਆ ਜਾਂਦਾ ਹੈ। ਪਰ ਹਰ ਯੁੱਗ ਅਤੇ ਹਰ ਸਮੇਂ ਦੀ ਇਹ ਵੀ ਅਟੱਲ ਸਚਾਈ ਹੈ :
ਜਦੋਂ ਜ਼ਾਲਮ ਕਲੇਜੇ ਰੁੱਗ ਭਰਦਾ ਹੈ
ਇਹ ਧਰਤੀ ਮਾਂ ਹੈ, ਸਦਮੇ 'ਚ ਗਸ਼ ਨਹੀਂ ਖਾਂਦੀ
ਸਦਾ ਸੁਹਾਗਣ ਹੈ, ਇਹਦੀ ਅੱਖ ਦਾ ਨੂਰ ਨਹੀਂ ਮਰਦਾ
ਇਹਦੀ ਗੋਦ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ।
ਅਜੇਹਾ ਹੀ ਪੈਗ਼ਾਮ ਦੇਵੇਗੀ ਅਤੇ ਅਹਿਦ ਲਏਗੀ 20 ਫਰਵਰੀ ਨੂੰ ਪਿੰਡ ਤਖ਼ਤੂਪੁਰਾ (ਮੋਗਾ) ਵਿਖੇ ਮਨਾਈ ਜਾ ਰਹੀ ਸਾਧੂ ਸਿੰਘ ਤਖ਼ਤੂਪੁਰਾ ਦੀ ਦੂਜੀ ਬਰਸੀ। ਬਰਸੀ ਦੀ ਤਿਆਰੀ ਲਈ ਪੰਜਾਬ ਭਰ ਚੱਲੀ ਮੁਹਿੰਮ 'ਚ ਅਜੇਹੇ ਬੋਲ ਕਾਫ਼ਲਿਆਂ ਦੀ ਰੂਹ ਦਾ ਹਿੱਸਾ ਬਣੇ ਹਨ :
ਉਹ ਤਾਰਾ ਬਣਿਆ ਅੰਬਰਾਂ ਦਾ
ਉਹਨੂੰ ਕੌਣ ਕਹੇ ਉਹ ਮੋਇਆ ਏ।

Sunday, October 16, 2011

AN INVITATION TO MASS ORGANISATIONS, WORKERS, PEASANTS, AGRI-LABOUR OF BATHINDA TO PROTEST AGAINST REPRESSION AT GOBINDPURA

ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ

ਗੋਬਿੰਦਪੁਰਾ 'ਚ ਜਬਰੀ ਜਮੀਨ ਗ੍ਰਹਿਣ ਕਰਨ ਵਿਰੁੱਧ ਚਲ ਰਹੇ ਸੰਘਰਸ਼ 'ਚ ਕਿਸਾਨਾਂ, ਖੇਤ ਮਜ਼ਦੂਰਾਂ 'ਤੇ ਜਬਰ ਵਿਰੁੱਧ ਰੋਸ ਪ੍ਰਗਟਾਉਣ ਸਬੰਧੀ।

ਪਿਆਰੇ ਸਾਥੀਓ ਅਤੇ ਦੋਸਤੋ,
ਗੋਬਿੰਦਪੁਰਾ ਪਿੰਡ 'ਚ ਪੰਜਾਬ ਸਰਕਾਰ ਵਲੋਂ ਇੱਕ ਨਿੱਜੀ ਕੰਪਨੀ ਦੇ ਹਿੱਤਾਂ ਦੀ ਪੂਰਤੀ ਲਈ ਕਿਸਾਨਾਂ ਤੋਂ ਉਹਨਾਂ ਦੀ ਜਮੀਨ ਅਤੇ ਖੇਤ ਮਜ਼ਦੂਰਾਂ ਤੋਂ ਉਹਨਾਂ ਦੇ ਘਰ ਜਬਰੀ ਗ੍ਰਹਿਣ ਕਰਨ ਅਤੇ ਇਸ ਵਿਰੁੱਧ ਚਲ ਰਹੇ ਸੰਘਰਸ਼ ਬਾਰੇ ਤੁਸੀਂ ਜਮਹੂਰੀ ਫਰੰਟ ਵਲੋਂ ਜਾਰੀ ਤੱਥ ਖੋਜ ਰਿਪੋਰਟ ਵਿੱਚ ਵਿਸਥਾਰ ਪੂਰਵਕ ਪੜ੍ਹ ਚੁੱਕੇ ਹੋ।

ਮੁੱਖ ਮੰਤਰੀ ਨਾਲ ਕਿਸਾਨ ਖੇਤ ਮਜ਼ਦੂਰ ਜੱਥੇਬੰਦੀਆਂ ਦੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਨਿੱਜੀ ਬਿਜਲੀ ਕੰਪਨੀ ਨੇ ਧੱਕੇ ਨਾਲ ਗ੍ਰਹਿਣ ਕੀਤੀ ਜਮੀਨ ਦੁਆਲੇ ਕੰਧ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ, ਪੁਲਸ ਅਤੇ ਹੁਕਮਰਾਨ ਪਾਰਟੀ ਨਿੱਜੀ ਕੰਪਨੀ ਦੀ ਪਿੱਠ 'ਤੇ ਖੜ੍ਹੇ ਹਨ ਅਤੇ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਨੂੰ ਜਬਰ ਰਾਹੀਂ ਦਬਾਇਆ ਜਾ ਰਿਹਾ ਹੈ। ਹਰ ਰੋਜ਼ ਪਿੰਡਾਂ ਦੇ ਲੋਕਾਂ 'ਤੇ ਲਾਠੀਚਾਰਜ ਹੁੰਦਾ ਹੈ। ਧੀਆਂ ਭੈਣਾਂ ਦੀ ਖਿੱਚ-ਧੂਹ ਹੁੰਦੀ ਹੈ, ਉਹਨਾਂ ਨੂੰ ਸ਼ਰੇਆਮ ਕੁੱਟਿਆ ਜਾਂਦਾ ਹੈ। ਪਿੰਡ ਦੇ ਸਾਰੇ ਰਾਹ ਸੀਲ ਕਰ ਦਿੱਤੇ ਗਏ ਹਨ। ਲੋਕਾਂ ਦੇ ਹਮਾਇਤੀ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤੇ ਜਾ ਰਹੇ ਜਦੋਂ ਕਿ ਕੰਪਨੀ ਦੇ ਹਮਾਇਤੀ - ਪੁਲਸ, ਸਰਕਾਰੀ ਅਮਲਾ-ਫੈਲਾ, ਅਕਾਲੀ ਆਗੂ ਅਤੇ ਕੰਪਨੀ ਦੇ ਪਾਲਤੂ ਗੁੰਡੇ ਪਿੰਡ 'ਚ ਦਨਦਨਾਉਂਦੇ ਫਿਰਦੇ ਹਨ।

ਮਾਨਸਾ ਜਿਲੇ ਦੇ ਸਾਰੇ ਥਾਣੇ ਇੱਕ ਤਰ੍ਹਾਂ ਨਾਲ ਕੰਪਨੀ ਦੇ ਕਸਾਈਖਾਨੇ ਬਣ ਗਏ ਹਨ ਜਿੱਥੇ ਸੰਘਰਸ਼ ਕਰ ਰਹੇ ਕਿਸਾਨ, ਖੇਤ ਮਜ਼ਦੂਰ, ਔਰਤਾਂ, ਨਾਬਾਲਗ ਬੱਚੀਆਂ ਨੂੰ ਰੋਜ਼ ਕੋਹਿਆ ਜਾਂਦਾ ਹੈ।

ਆਓ, ਇਸ ਸਥਿਤੀ 'ਚ ਸੰਘਰਸ਼ ਕਰ ਰਹੇ ਲੋਕਾਂ ਦੀ ਹਮਾਇਤ ਕਰਨ ਲਈ ਅਤੇ ਉਹਨਾਂ 'ਤੇ ਹੋ ਰਹੇ ਜਬਰ ਦਾ ਵਿਰੋਧ ਕਰਨ ਲਈ ਮਿਲ ਬੈਠੀਏ ਅਤੇ ਰੋਸ ਪ੍ਰੋਗਰਾਮ ਉਲੀਕੀਏ। ਭਰਵੇਂ ਹੁੰਗਾਰੇ ਦੀ ਆਸ ਨਾਲ

ਬਾਰੂ ਸਤਵਰਗ, ਪ੍ਰਿਤਪਾਲ ਸਿੰਘ, ਅਤਰਜੀਤ ਕਹਾਣੀਕਾਰ, ਐਨ. ਕੇ. ਜੀਤ
ਸੂਬਾ ਕਮੇਟੀ ਮੈਂਬਰ, ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ

Thursday, September 1, 2011

THE TRAVAILS OF GOBINDPURA


ਜਾਓ ਵੇ ਕੋਈ ਮੋੜ ਲਿਆਓ ਸੁੱਖਾਂ ਭਰੀ ਸਵੇਰ
ਚਰਨਜੀਤ ਭੁੱਲਰ

ਗੋਬਿੰਦਪੁਰਾ 'ਚ ਖੇਤ ਸਾਹੋ ਸਾਹੀ ਹਨ ਗਲੀਆਂ ਤੇ ਚਬੂਤਰੇ ਵੀ ਉਦਾਸ ਹਨ ਇਲਮ ਤਾਂ ਪਿੰਡ ਦੀ ਜੂਹ ਨੂੰ ਵੀ ਹੈ ਜਿਥੋਂ ਲੰਘੇ ਹਨ ਇੱਕ ਕੰਪਨੀ ਵਾਲੇ ਜਨੌਰ ਵੀ ਤਾਂ ਜਾਣਦੇ ਹਨ ਕੰਡਿਆਲੀ ਤਾਰ ਦੇ ਮਾਹਣੇ ਚੁਫੇਰਿਓਂ ਘਿਰੀ ਪੈਲੀ ਨੇ ਵੀ ਪੈੜ ਕੱਢ ਲਈ ਹੈ ਬੋਹਲ਼ ਖੋਹੇ ਜਾਣਗੇ ਪੈਲ਼ੀਆਂ ਦੇ ਪੁੱਤਾਂ ਕੋਲੋਂ ਹਰ ਘਰ ਦਾ ਬੂਹਾ ਵੀ ਇਸ ਤੋਂ ਜਾਣੀ ਜਾਣ ਹੈ ਜਿਨ੍ਹਾਂ ਦੀ ਉਮਰ ਆਜ਼ਾਦੀ ਤੋਂ ਵੱਡੀ ਹੈ,ਉਨ੍ਹਾਂ ਦੀ ਜ਼ਿੰਦਗੀ ਘਰਾਂ 'ਚ ਕੈਦ ਹੋਈ ਹੈ ਜਿਨ੍ਹਾਂ ਨੇ ਜ਼ੁਬਾਨ ਖੋਲ੍ਹੀ,ਉਨ੍ਹਾਂ ਨੂੰ ਜੇਲ੍ਹ ਦਿਖਾ ਦਿੱਤੀ ਗਈ 'ਆਪਣਿਆਂ' ਦੀ ਜਿੱਦ ਕਿਸਾਨਾਂ ਦੀ ਹਿੱਕ 'ਤੇ ਦੀਵਾ ਬਾਲਣ ਦੀ ਹੈ ਜਿਨ੍ਹਾਂ ਦੇ ਘਰਾਂ ਦੇ ਦੀਵੇ ਬੁੱਝਦੇ ਹਨ,ਉਹ ਕਦੇ ਟਿੱਕ ਕੇ ਨਹੀਂ ਬੈਠਦੇ ਜਿਨ੍ਹਾਂ ਦੀ ਪਿੱਠ ਤੇ ਪੂਰਾ ਤਖਤ ਹੈ,ਉਹ ਜ਼ਮੀਨੀ ਹਕੀਕਤ ਤੋਂ ਬੇਖ਼ਬਰ ਹਨ ਜਦੋਂ ਲੋਕ ਬਿਜਲੀ ਬਣਦੇ ਹਨ ਤਾਂ ਇਹ ਤਖਤ ਵੀ ਹਿੱਲਦੇ ਹਨ ਕਿਉਂ ਅਣਜਾਣ ਹਨ ਇਸ ਤੋਂ ਪਿਉਨਾ ਕੰਪਨੀ ਵਾਲੇ ਜੋ ਧੰਨੇ ਜੱਟ ਨੂੰ ਘਰੋਂ ਬੇਘਰ ਕਰਨ ਲਈ ਨਿਕਲੇ ਹਨ ਪੁਲੀਸ ਦੀ ਡਾਂਗ ਹਮੀਦੀ ਵਾਲੇ ਸੁਰਜੀਤ ਸਿੰਘ ਨੂੰ ਲਾਸ਼ ਬਣਾ ਸਕਦੀ ਹੈ 70 ਵਰ੍ਹਿਆਂ ਦੇ ਬਜ਼ੁਰਗ ਦੀ ਚਿੱਟੀ ਦਾੜ੍ਹੀ ਖੂਨ 'ਚ ਰੰਗ ਸਕਦੀ ਹੈ ਨੌਜਵਾਨ ਧੀਆਂ ਦੇ ਅਰਮਾਨਾਂ ਨੂੰ ਮਧੋਲ਼ ਸਕਦੀ ਹੈ ਜ਼ਿੰਦਗੀ ਦੇ ਆਖਰੀ ਮੋੜ ਤੇ ਖੜੀ ਦਾਦੀ ਮਾਂ ਨੂੰ ਗੁਰੂ ਘਰ ਜਾਣੋ ਰੋਕ ਸਕਦੀ ਹੈ ਪਰ ਉਸ ਸਿਦਕ ਦਾ ਵਾਲ ਵਿੰਗਾ ਨਹੀਂ ਕਰ ਸਕਦੀ ਜੋ ਪਿਉ ਦਾਦਿਆਂ ਨੇ ਇਨ੍ਹਾਂ ਪੈਲ਼ੀਆਂ ਨਾਲ ਨਿਭਾਇਆ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੇ ਕਿਸਾਨਾਂ ਦੀ ਉਪਜਾਊ ਜ਼ਮੀਨ ਪਾਵਰ ਪਲਾਂਟ ਵਾਸਤੇ ਜਬਰੀ ਖੋਹੀ ਜਾ ਰਹੀ ਹੈ ਕਈ ਦਿਨਾਂ ਤੋਂ ਇਹ ਪਿੰਡ ਪੁਲੀਸ ਦੀ ਗੁਲਾਮੀ ਝੱਲ ਰਿਹਾ ਹੈ ਜਿਨ੍ਹਾਂ ਕਿਸਾਨ ਧਿਰਾਂ ਨੇ ਇਨ੍ਹਾਂ ਦੇ ਹੱਕ ਵਿੱਚ ਨਾਹਰਾ ਲਾਇਆ,ਉਨ੍ਹਾਂ ਨੂੰ 2 ਅਗਸਤ ਦਾ ਦਿਨ ਕਦੇ ਨਹੀਂ ਭੁੱਲੇਗਾ

ਕੋਈ ਭਰਮ ਹੈ ਤਾਂ ਇਹ ਸਰਕਾਰ ਪਿੰਡ ਬਣਾਂਵਾਲੀ ਦੇ ਗੁਰਦੀਪ ਸਿੰਘ ਤੋਂ ਪੁੱਛ ਲਵੇ ਗੁਰਦੀਪ ਸਿੰਘ ਦਾ ਸਭ ਕੁਝ ਉੱਜੜ ਗਿਆ ਹੈ ਤਿੰਨ ਏਕੜ ਦਾ ਮਾਲਕ ਹੁਣ ਦਿਹਾੜੀ ਕਰਦਾ ਹੈ ਉਸ ਦੀ ਪੁੱਤਾਂ ਨਾਲੋਂ ਪਿਆਰੀ ਜ਼ਮੀਨ ਬਣਾਂਵਾਲੀ ਥਰਮਲ ਲਈ ਐਕੁਆਇਰ ਹੋਈ ਹੈ ਉਸ ਦੇ ਹੱਥੋਂ ਤਿੰਨ ਏਕੜ ਜ਼ਮੀਨ ਵੀ ਖੁਸ ਗਈ ਉਪਰੋਂ ਕੋਈ ਧੇਲਾ ਵੀ ਨਹੀਂ ਮਿਲਿਆ ਹੈ ਜ਼ਮੀਨ ਦਾ ਮਾਲਕ ਹੁਣ ਇਨਸਾਫ ਲਈ ਵਕੀਲਾਂ ਨੂੰ ਫੀਸ ਦੇਣ ਜੋਗਾ ਵੀ ਨਹੀਂ ਰਿਹਾ ਫਿਰ ਵੀ ਕੋਈ ਸ਼ੱਕ ਹੈ ਤਾਂ ਸਰਕਾਰ ਇਸੇ ਪਿੰਡ ਦੇ ਰਾਜ ਸਿੰਘ ਦੇ ਉਸ ਘਰ 'ਚ ਗੇੜਾ ਮਾਰ ਲਵੇ ਜੋ ਹੁਣ ਵਿਕ ਚੁੱਕਾ ਹੈ ਜ਼ਮੀਨ ਕਾਹਦੀ ਹੱਥੋਂ ਨਿਕਲੀ,ਉਸ ਲਈ ਪੰਜਾਬ ਹੀ ਬੇਗਾਨਾ ਹੋ ਗਿਆ ਹੁਣ ਉਹ ਪੰਜਾਬ ਚੋਂ ਹਿਜਰਤ ਕਰ ਗਿਆ ਹੈ ਕੇਂਦਰ ਸਰਕਾਰ ਵਲੋਂ ਸਾਲ 2007 ਵਿੱਚ 367 ਸਪੈਸ਼ਲ ਆਰਥਿਕ ਜ਼ੋਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਲਈ ਕਿਸਾਨਾਂ ਦੀ ਪੈਲੀ ਹੀ ਐਕੁਆਇਰ ਹੋਣੀ ਹੈ ਵਿਕਾਸ ਪ੍ਰੋਜੈਕਟਾਂ ਲਈ ਜ਼ਮੀਨ ਜ਼ਰੂਰੀ ਹੈ ਤਾਂ ਇਹੋ ਨੇਤਾ ਆਪਣੇ ਪਿੰਡਾਂ ਤੋਂ ਇਸ ਦੀ ਸ਼ੁਰੂਆਤ ਕਰਨ ਜਿਨ੍ਹਾਂ ਦੀ ਜ਼ਮੀਨ ਪਿਛੇ ਇਹ ਨੇਤਾ ਲੋਕ ਹੱਥ ਧੋ ਕੇ ਪਏ ਹਨ,ਉਹ ਇਕੱਲੀ ਹਾਕਮ ਧਿਰ ਨੂੰ ਨਹੀਂ ਜਾਣਦੇ,ਉਹ ਤਾਂ ਪਟਿਆਲਾ ਵਾਲੇ ਮਹਾਰਾਜੇ ਦੀ ਵੀ ਰਮਜ਼ ਪਹਿਚਾਣਦੇ ਹਨ ਜਿਸ ਨੂੰ ਚੋਣਾਂ ਨੇੜੇ ਵੀ ਲੋਕਾਂ ਦਾ ਖਿਆਲ ਨਹੀਂ ਮਹਾਰਾਜਾ ਸਾਹਿਬ ਆਖਦੇ ਹਨ ਕਿ ਜ਼ਮੀਨ ਤਾਂ ਸਰਕਾਰ ਲੈ ਲਵੇ ਪਰ ਜ਼ਮੀਨ ਦਾ ਮੁੱਲ ਥੋੜਾ ਹੋਰ ਦੇ ਦੇਵੇ ਕਾਂਗਰਸੀ ਨੇਤਾ ਆਖਦੇ ਹਨ ਕਿ ਜੇ ਗੋਬਿੰਦਪੁਰਾ 'ਚ ਹੈਲੀਪੈਡ ਬਣਿਆ ਹੁੰਦਾ ਤਾਂ ਰਾਜਾ ਸਾਹਿਬ ਜ਼ਰੂਰ ਆਉਂਦੇ ਆਖਰ ਇਨ੍ਹਾਂ ਕਿਸਾਨਾਂ ਦੀ ਟੇਕ ਤਾਂ ਆਪਣੇ ਕਿਸਾਨ ਭਰਾਵਾਂ 'ਤੇ ਹੈ ਜੋ ਕਿਸਾਨ ਧਿਰਾਂ ਦੇ ਰੂਪ ਵਿੱਚ ਉਨ੍ਹਾਂ ਦੀ ਬਿਪਤਾ 'ਚ ਖੜ੍ਹੇ ਹਨ ਉਪਰੋਂ ਚੋਣਾਂ ਦਾ ਝਮੇਲਾ ਨਾ ਹੁੰਦਾ ਤਾਂ ਹਾਕਮ ਧਿਰ ਨੇ ਆਪਣੀ ਤਾਕਤ ਹੋਰ ਵੀ ਦਿਖਾਉਣੀ ਸੀ ਕੁਝ ਵੀ ਹੋਵੇ, ਪੁਲੀਸ ਅਫਸਰਾਂ ਨੇ ਪਿਉਨਾ ਕੰਪਨੀ ਵਲੋਂ ਬੁਢਲਾਡਾ 'ਚ ਦਿੱਤੀ ਦਾਅਵਤ ਦਾ ਮੁੱਲ ਤਾਂ ਫਿਰ ਵੀ ਮੋੜ ਹੀ ਦਿੱਤਾ ਹੈ

ਆਓ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਘਰਾਂ ਨੂੰ ਵੀ ਦੇਖੀਏ ਜਿਨ੍ਹਾਂ ਨੂੰ ਜਿੰਦਰੇ ਵੱਜ ਗਏ ਹਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਚੜ੍ਹਤ ਸਿੰਘ 'ਚ ਚਾਰ ਕਿਸਾਨਾਂ ਦੇ ਬੂਹੇ ਸਦਾ ਲਈ ਬੰਦ ਹੋ ਗਏ ਹਨ ਹੋਣੀ ਦੀ ਮਾਰ ਤੋਂ ਇਕੱਲੇ ਜਿੰਦਰੇ ਬਚੇ ਸਨ ਜਿਨ੍ਹਾਂ ਨੂੰ ਹੁਣ ਜੰਗਾਲ ਪੈ ਗਈ ਹੈ ਇਨ੍ਹਾਂ ਘਰਾਂ ਦੇ ਮਾਲਕ ਜ਼ਿੰਦਗੀ ਹੱਥੋਂ ਹਾਰੇ ਹਨ ਜਦੋਂ ਉਨ੍ਹਾਂ ਦੇ ਖੇਤ ਰੁੱਸ ਗਏ ਤਾਂ ਪੈਲ਼ੀਆਂ ਦੇ ਵਾਰਸ ਖ਼ੁਦਕੁਸ਼ੀ ਦੇ ਰਾਹ ਪੈ ਗਏ ਇਨ੍ਹਾਂ ਪਰਵਾਰਾਂ ਦੇ ਇੱਕ ਇੱਕ ਕਰਕੇ ਸਭ ਜੀਅ ਕਿਰ ਗਏ ਆਖਰ ਇਨ੍ਹਾਂ ਘਰਾਂ ਦੇ ਪੱਲੇ ਇਕੱਲੇ ਜਿੰਦਰੇ ਬਚੇ ਹਨ ਇਨ੍ਹਾਂ ਜਿੰਦਰਿਆਂ 'ਚ ਜਾਨ ਹੁੰਦੀ ਤਾਂ ਇਹ ਜਿੰਦਰੇ ਸੰਗਤ ਦਰਸ਼ਨਾਂ 'ਚ ਜਰੂਰ ਪੇਸ਼ ਹੁੰਦੇ ਦੱਸਦੇ ਕਿ ਉਨ੍ਹਾਂ ਦੇ ਘਰਾਂ ਦੇ ਮਾਲਕਾਂ ਨਾਲ ਕਿੰਂਝ ਬੀਤੀ ਪੁੱਛਦੇ ਕਿ ਕਿਉਂ ਭੱਜੇ ਉਨ੍ਹਾਂ ਦੇ ਮਾਲਕ ਗੱਡੀ ਦੀਆਂ ਲਾਈਨਾਂ ਵੱਲ ਗੱਦੀ ਵਾਲਿਆਂ ਨੂੰ ਦਰਦ ਹੁੰਦਾ ਤਾਂ ਇਨ੍ਹਾਂ ਘਰਾਂ ਦੇ ਬੂਹੇ ਬੰਦ ਹੀ ਨਹੀਂ ਹੋਣੇ ਸਨ ਪੰਜਾਬ ਸਰਕਾਰ ਨੇ ਕੇਂਦਰ ਨੂੰ ਦੱਸਿਆ ਹੈ ਕਿ ਪੰਜਾਬ 'ਚ ਚਾਰ ਵਰ੍ਹਿਆਂ 'ਚ ਕੇਵਲ 55 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਹਜ਼ਾਰਾਂ ਘਰਾਂ 'ਚ ਵਿਛੇ ਸੱਥਰਾਂ ਦਾ ਇਨ੍ਹਾਂ ਨੂੰ ਚੇਤਾ ਭੁੱਲ ਗਿਆ ਹੈ ਪਿਛਲੇ ਦਿਨਾਂ 'ਚ ਸਰਕਾਰ ਨੇ ਲੰਘੀਆਂ ਅਸੈਂਬਲੀ ਤੇ ਲੋਕ ਸਭਾ ਚੋਣਾਂ 'ਚ ਪਈਆਂ ਵੋਟਾਂ ਦਾ ਪਿੰਡ ਵਾਈਜ ਅੰਕੜਾ 15 ਦਿਨਾਂ 'ਚ ਇਕੱਠਾ ਕਰ ਲਿਆ ਹੈ ਪਰ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦਾ ਸਰਵੇ 10 ਵਰ੍ਹਿਆਂ ਤੋਂ ਚੱਲ ਰਿਹਾ ਹੈ

ਕੇਂਦਰ ਸਰਕਾਰ ਆਖਦੀ ਹੈ ਕਿ ਹਾਲੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਘੱਟ ਹੈ ਜਦੋਂ ਗਿਣਤੀ ਵਿਦਰਭਾ ਦੇ ਕਿਸਾਨਾਂ ਜਿੰਨੀ ਹੋ ਗਈ,ਉਦੋਂ ਪੈਕੇਜ ਦੇਵਾਂਗੇ ਹੁਣ ਆਜ਼ਾਦੀ ਹੀ ਦੱਸੇ ਕਿ ਕਿਸਾਨ ਕੀ ਕਰਨ,ਕੇਂਦਰ ਦੇ ਅੰਕੜੇ ਪੂਰੇ ਕਰਨ ਜਾਂ ਫਿਰ ਲੋਕ ਘੋਲਾਂ ਵੱਲ ਜਾਂਦੀ ਡੰਡੀ 'ਤੇ ਤੁਰਨ ਪੂਰੇ ਦੇਸ਼ ਦਾ ਅੰਨਦਾਤਾ ਫਿਰ ਵੀ ਕਿਉਂ ਇਨ੍ਹਾਂ ਦੀਆਂ ਅੱਖਾਂ 'ਚ ਰੜਕ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਪਾਣੀ ਦਿੱਤੇ ਜਾਣ ਦੀ ਚਾਰੇ ਪਾਸੇ ਡਫਲੀ ਵਜਾਈ ਜਾ ਰਹੀ ਹੈ ਕਾਰਖ਼ਾਨੇਦਾਰਾਂ ਨੂੰ ਕਿੰਨੀ ਵੱਡੀ ਛੋਟ ਦਿੱਤੀ ਗਈ ਹੈ,ਕੋਈ ਚਰਚਾ ਨਹੀਂ ਹੁੰਦੀ ਆਪਣੀ ਹਕੂਮਤ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵੱਡਿਆਂ ਦੇ ਕਾਰਖ਼ਾਨੇਦਾਰਾਂ ਨੂੰ ਕਰੋੜਾਂ ਦੀ ਮੁਆਫ਼ੀ ਦੇ ਦਿੱਤੀ ਮੌਜੂਦਾ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਪ੍ਰੋਜੈਕਟਾਂ 'ਚ ਮੂੰਹੋਂ ਮੰਗੀ ਛੋਟ ਦੇ ਦਿੱਤੀ ਹੈ ਕਿਸਾਨਾਂ ਨੂੰ ਤਾਂ ਇਨ੍ਹਾਂ ਸਹਾਰਾ ਵੀ ਨਹੀਂ ਦਿੱਤਾ ਜਾਂਦਾ ਵਿਦਰਭਾ ਦੇ ਕਿਸਾਨ ਆਖਦੇ ਹਨ ਕਿ ਉਹ ਅਗਲੇ ਜਨਮ ਵਿੱਚ ਯੂਰਪੀ ਗਾਂ ਬਣਨਾ ਪਸੰਦ ਕਰਨਗੇ ਕਿਉਂਕਿ ਉਨ੍ਹਾਂ ਦੇ ਇਸ ਜਾਮੇ ਨਾਲੋਂ ਤਾਂ ਯੂਰਪੀ ਗਾਂ ਚੰਗੀ ਹੈ ਜਿਸ ਨੂੰ ਦੋ ਡਾਲਰ ਪ੍ਰਤੀ ਦਿਨ ਸਬਸਿਡੀ ਮਿਲਦੀ ਹੈ ਯੂਰਪੀ ਗਾਂ ਨੂੰ ਤਾਂ ਛੱਡੋ, ਕਿਸਾਨਾਂ ਦੇ ਇਸ ਜਨਮ ਨਾਲੋਂ ਤਾਂ ਬਠਿੰਡਾ ਵਾਲੇ ਡੀ.ਸੀ ਦੀ ਗਾਂ ਚੰਗੀ ਹੈ,ਜਿਸ ਨੂੰ ਕੋਈ ਤੋਟ ਨਹੀਂ ਰਹਿੰਦੀ ਸੁਣਿਐ ਹੈ ਕਿ ਸ਼ਹਿਰੀ ਪਟਵਾਰੀ ਏਨੀ ਸੇਵਾ ਤਾਂ ਆਪਣੇ 'ਗਾਹਕਾਂ' ਦੀ ਨਹੀਂ ਕਰਦੇ ਜਿੰਨੀ ਸੇਵਾ ਇਸ ਗਾਂ ਦੀ ਕਰਦੇ ਹਨ ਹੁਣ ਤਾਂ ਸਰਕਾਰ ਨੇ ਇਸ ਗਾਂ ਲਈ ਨਵਾਂ ਕਮਰਾ ਵੀ ਪਾ ਦਿੱਤਾ ਹੈ

ਦੱਸੋ ਭਲਾ ਇਹ ਕਿਹੋ ਜੇਹੀ ਆਜ਼ਾਦੀ ਹੈ ਜਿਥੇ ਵੱਡਿਆਂ ਨੂੰ ਸਭ ਕੁਝ ਕਰਨ ਦੀ ਖੁੱਲ੍ਹ ਹੈ ਨਿਤਾਣਿਆਂ ਦੇ ਹਿੱਸੇ ਤਾਂ ਆਜ਼ਾਦੀ ਆਈ ਹੀ ਨਹੀਂ ਸਰਕਾਰਾਂ ਵਾਲੇ ਆਖਦੇ ਹਨ ਕਿ ਆਜ਼ਾਦੀ ਤਾਂ ਹੈ ਭਾਰਤ ਦੇ 48 ਲੱਖ ਲੋਕਾਂ ਨੂੰ ਨੀਲੇ ਅਸਮਾਨ ਹੇਠ ਸੌਣ ਦੀ ਵਿਧਵਾ ਔਰਤਾਂ ਨੂੰ ਦਰ ਦਰ ਰੌਣ ਦੀ ਸਭ ਕੁਝ ਗੁਆ ਬੈਠੇ ਬੱਚਿਆਂ ਨੂੰ ਰੇਲਵੇ ਸਟੇਸ਼ਨਾਂ 'ਤੇ ਘੁੰਮਣ ਦੀ ਮਰੀਜ਼ਾਂ ਨੂੰ ਬਿਨ੍ਹਾਂ ਇਲਾਜ ਤੋਂ ਮਰਨ ਦੀ ਪੰਜਾਬ ਦੇ ਹੁਕਮਰਾਨਾਂ ਨੇ ਤਾਂ ਉਦੋਂ ਵੀ ਆਜ਼ਾਦੀ ਦੀ ਗੱਲ ਕੀਤੀ ਜਦੋਂ ਕੇਂਦਰ ਸਰਕਾਰ ਨੇ ਬਾਬਾ ਰਾਮਦੇਵ ਦੀ ਕੁੱਟਮਾਰ ਕਰ ਦਿੱਤੀ ਸੀ ਇੱਕ ਨਿਊਜ ਚੈਨਲ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਖ ਰਹੇ ਸਨ ਕਿ ਜਮਹੂਰੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਬਾਬਾ ਰਾਮਦੇਵ 'ਤੇ ਪੁਲੀਸ ਨੇ ਜਿਆਦਤੀ ਕੀਤੀ ਹੈ,ਜਿੰਨੀ ਨਿੰਦਾ ਕੀਤੀ ਜਾਵੇ, ਉਨ੍ਹੀਂ ਥੋੜੀ ਹੈ ਉਸੇ ਸ਼ਾਮ ਲੰਬੀ 'ਚ ਬੇਰੁਜ਼ਗਾਰਾਂ ਦੇ ਪ੍ਰਦਰਸ਼ਨ 'ਤੇ ਲੰਬੀ ਪੁਲੀਸ ਨੇ ਕਹਿਰ ਵਰਤਾ ਦਿੱਤਾ,ਉਸ ਬਾਰੇ ਕੋਈ ਬਿਆਨ ਨਸ਼ਰ ਨਹੀਂ ਹੋਇਆ ਹੈ ਨਾ ਇਹ ਕਲਾਬਾਜ਼ੀ ਜਿਸ 'ਚ ਪੰਜਾਬ ਦੇ ਲੀਡਰਾਂ ਦੀ ਕੋਈ ਰੀਸ ਨਹੀਂ ਅੱਜ ਕੱਲ ਮਨਪ੍ਰੀਤ ਬਾਦਲ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਬਚਾਉਣ ਦਾ ਸੱਦਾ ਦੇ ਰਹੇ ਹਨ ਉਹ ਆਪਣਾ ਹਿਸਾਬ ਕਿਤਾਬ ਨਹੀਂ ਦਿੰਦੇ ਗੱਲ ਸੁਣਾ ਕੇ ਅੱਗੇ ਤੁਰ ਜਾਂਦੇ ਹਨ ਮਨਪ੍ਰੀਤ ਬਾਦਲ 16 ਵਰ੍ਹੇ ਪੰਜਾਬ ਦੇ ਵਿਧਾਇਕ ਰਹੇ,ਉਨ੍ਹਾਂ ਨੇ ਪੰਜਾਬ ਲਈ ਕੀ ਕੀ ਕੀਤਾ,ਇਹ ਵੀ ਪੰਜਾਬ ਦੀ ਜੰਤਾਂ ਜਾਣਨਾ ਚਾਹੁੰਦੀ ਹੈ ਭਾਸ਼ਨ ਕਲਾ 'ਚ ਮਨਪ੍ਰੀਤ ਤੋਂ ਸਭ ਪਿਛੇ ਹਨ ਤਾਹੀਓਂ ਤਾਂ ਬਲਵੰਤ ਸਿੰਘ ਰਾਮੂਵਾਲੀਏ ਨੇ ਆਖਿਆ ਸੀ ਕਿ ਇਸ ਨਾਲ ਤਾਂ ਮੇਰੇ ਵਾਲੀ ਹੋਊ ਕਿਸ ਨਾਲ ਕੀ ਕੀ ਹੋਣੀ ਹੈ,ਅੱਗੇ ਪਤਾ ਲੱਗ ਜਾਏਗਾ ਕਿਉਂਕਿ ਅੱਗੇ ਮੌਸਮ ਚੋਣਾਂ ਦਾ ਹੈ

ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਇਸ ਗੱਲੋਂ ਖੁਸ਼ ਹਨ ਕਿ ਹਵਾਈ ਜਹਾਜ਼ਾਂ ਵਾਲੇ ਤੇਲ ਤੇ ਵੈਟ ਘਟਾ ਕੇ ਉਸ ਦੀ ਗੱਲ ਪੰਜਾਬ ਸਰਕਾਰ ਨੇ ਮੰਨ ਲਈ ਹੈ ਫੁਰਸਤ ਮਿਲੇ ਤਾਂ ਕਦੇ ਇੱਧਰ ਮਾਲਵੇ 'ਚ ਵੀ ਫੇਰਾ ਪਾਉਣ ਸਿੱਧੂ ਸਾਹਿਬ,ਜਿਥੋਂ ਦੇ ਕਿਸਾਨਾਂ ਨੂੰ ਡੀਜ਼ਲ ਲੈਣ ਵਾਸਤੇ ਸ਼ਾਹੂਕਾਰਾਂ ਤੋਂ ਅੱਜ ਵੀ ਪਰਚੀ ਲੈਣੀ ਪੈਂਦੀ ਹੈ ਕਿਸਾਨਾਂ ਦੇ ਨੇਤਾ ਅਜਮੇਰ ਸਿੰਘ ਲੱਖੋਵਾਲ ਵੀ ਤਾਂ ਇਹ ਸਭ ਕੁਝ ਜਾਣਦੇ ਹੀ ਹਨ ਜਿਨ੍ਹਾਂ ਨੂੰ ਚੇਅਰਮੈਨੀ ਦੇ ਨਾਲ ਨਾਲ ਸਰਕਾਰ ਨੇ ਇੱਕ ਕੈਮਰੀ ਗੱਡੀ ਤੇ ਇੱਕ ਲੰਮੀ ਕਾਰ ਦਿੱਤੀ ਹੋਈ ਹੈ ਆਜ਼ਾਦੀ ਨੇ ਤਾਂ ਇਹੋ ਜੇਹੀਆਂ ਲੰਮੀਆਂ ਕਾਰਾਂ ਪਿਛੇ ਤਾਂ ਲੇਬਰ ਚੌਂਕ ਦੇ ਮਜ਼ਦੂਰ ਵੀ ਦੌੜਦੇ ਦੇਖੇ ਹਨ ਜਿਨ੍ਹਾਂ ਨੂੰ ਘਰ ਉਡੀਕਦੇ ਬੱਚਿਆਂ ਦਾ ਝੋਰਾ ਹੁੰਦਾ ਹੈ ਉਨ੍ਹਾਂ ਦਾ ਮਸਲਾ ਸਿਰਫ਼ ਦਿਹਾੜੀ ਦਾ ਹੁੰਦਾ ਹੈ ਅੱਗੇ ਚੋਣਾਂ ਸਿਰ 'ਤੇ ਹਨ ਜਿਨ੍ਹਾਂ 'ਚ ਲੀਡਰ ਇਨ੍ਹਾਂ ਮਜ਼ਦੂਰਾਂ ਦਾ,ਕਿਸਾਨਾਂ ਦਾ,ਵਿਧਵਾ ਔਰਤਾਂ ਦਾ,ਮੰਜਿਆਂ 'ਚ ਪਏ ਮਰੀਜ਼ਾਂ ਨਾਲ ਹੇਜ ਕਰਨ ਦੀ ਨੌਟੰਕੀ ਕਰਨਗੇ ਹਾਕਮ ਧਿਰ ਪੈਸੇ ਦਾ ਜ਼ੋਰ ਦਿਖਾਏਗੀ ਇਹ ਸਮਾਂ ਪੈਸੇ ਵਾਲਿਆਂ ਨੂੰ ਦੱਸਣ ਲਈ ਢੁਕਵਾਂ ਹੋਵੇਗਾ ਕਿ ਉਹ ਵਿਕਾਊ ਮਾਲ ਨਹੀਂ, ਭਾਂਡੇ ਵਿਕਵਾ ਦੇਣ ਦੀ ਤਾਕਤ ਵੀ ਰੱਖਦੇ ਹਨ ਜਦੋਂ ਵਿਹੜਿਆਂ 'ਚ ਕਾਂਗਰਸੀ ਵਿਧਾਇਕ ਆਉਣ ਤਾਂ ਉਨ੍ਹਾਂ ਨੂੰ ਪੁੱਛਣਾ ਕਿ ਕਿਉਂ ਤੁਸੀਂ ਸੁੱਤੇ ਰਹੇ ਪੌਣੇ ਪੰਜ ਵਰ੍ਹਿਆਂ ਦਾ ਹਿਸਾਬ ਕਿਤਾਬ ਮੰਗਣਾ ਜਦੋਂ ਲੋਕ ਤਾਕਤ ਹੀਆ ਕਰੇਗੀ ਤਾਂ ਇਨ੍ਹਾਂ ਦੀ ਅਕਲ ਵੀ ਟਿਕਾਣੇ ਆ ਜਾਏਗੀ

ਆਜ਼ਾਦੀ ਤੇ ਕਾਹਦਾ ਗਿਲਾ ਇਹ ਤਾਂ ਖੁਦ ਪਰੇਸ਼ਾਨ ਹੈ ਫਿਰ ਕਿਉਂ ਨਾ ਇਸ ਮੌਕੇ ਤੇ ਪ੍ਰਣ ਕੀਤਾ ਜਾਵੇ ਲੋਕ ਰਾਜ਼ੀ ਢਾਂਚੇ ਨੂੰ ਬਿਹਤਰ ਬਣਾਉਣ ਦਾ ਢੌਂਗੀ ਨੇਤਾਵਾਂ ਨੂੰ ਠੁਕਰਾਉਣ ਦਾ ਜਦੋਂ ਤੁਸੀਂ ਵੋਟ ਦਸ ਵਾਰੀ ਸੋਚ ਸਮਝ ਕੇ ਪਾਓਗੇ ਤਾਂ ਫਿਰ ਜ਼ਰੂਰ ਇਹ ਨੇਤਾ ਵੀ ਸੋਚਾਂ 'ਚ ਪੈਣਗੇ ਨਹੀਂ ਤਾਂ ਫਿਰ ਤੁਹਾਡੀ ਤਕਦੀਰ ਦੇ ਮਾਲਕ ਇਹੋ ਚੰਦ ਕੁ ਨੇਤਾ ਬਣੇ ਰਹਿਣਗੇ ਜਿਨ੍ਹਾਂ ਕੋਲ ਵਿਦੇਸ਼ੀ ਦੌਰੇ ਕਰਨ ਦੀ ਤਾਂ ਵਿਹਲ ਹੈ,ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਭੋਗਾਂ 'ਤੇ ਦਰਦ ਵੰਡਾਉਣ ਦਾ ਸਮਾਂ ਨਹੀਂ ਲੋਕ ਰਾਜ ਹੀ ਅਜਿਹਾ ਪ੍ਰਬੰਧ ਹੈ ਕਿ ਜਿਸ 'ਚ ਲੋਕ ਹੀ ਖੁਦ ਆਪਣੇ ਭਾਗ ਲਿਖਦੇ ਹਨ ਏਦਾ ਹੈ ਤਾਂ ਫਿਰ ਚੋਣਾਂ ਮੌਕੇ ਕਿਉਂ ਨਾ ਥੋੜੀ ਸੋਚ ਵਿਚਾਰ ਕੇ ਆਪਣੀ ਵੋਟ ਦੀ ਸ਼ਕਤੀ ਵਰਤੀ ਜਾਵੇ ਤਾਂ ਜੋ ਆਜ਼ਾਦੀ ਨੂੰ ਵੀ 'ਆਪਣਾ ਘਰ' ਹੋਣ ਦਾ ਅਹਿਸਾਸ ਹੋ ਸਕੇ ਉਨ੍ਹਾਂ ਸ਼ਹੀਦਾਂ ਦੀ ਰੂਹ ਨੂੰ ਵੀ ਸਕੂਨ ਮਿਲੇ ਜਿਨ੍ਹਾਂ ਨੇ ਇਸ ਆਜ਼ਾਦੀ ਖਾਤਰ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਸੱਚੀ ਸਰਧਾਂਜਲੀ ਇਨ੍ਹਾਂ ਸ਼ਹੀਦਾਂ ਨੂੰ ਇਹੋ ਹੋਵੇਗੀ ਕਿ ਜਮਹੂਰੀਅਤ ਦੇ ਉਲਝੇ ਤਾਣੇ ਬਾਣੇ ਦੀ ਗੁੰਝਲ ਨੂੰ ਕੱਢੀਏ ਇੱਕ ਅਜਿਹੀ ਲੋਕ ਰਾਜ਼ੀ ਚਾਦਰ ਤਿਆਰ ਕਰੀਏ ਜਿਸ ਦੇ ਹੇਠਾਂ ਹਰ ਛੋਟਾ ਵੱਡਾ ਸੁਰੱਖਿਅਤ ਮਹਿਸੂਸ ਕਰੇ

Thursday, August 25, 2011

ਲੇਖ਼ਕ ਸੀਨੀਅਰ ਪੱਤਰਕਾਰ ਹਨ
This article was earlier published in Ghulam Kalam
Courtesy: Sh. Charanjit Bhullar


Sunday, August 14, 2011

ਬੰਦ ਗਲੀ 'ਚੋਂ ਨਿਕਲ ਦਾ ਰਸਤਾ

ਬੰਦ ਗਲੀ 'ਚੋਂ ਨਿਕਲਣ ਦਾ ਰਸਤਾ ?
Sudeep Singh

14 ਅਗਸਤ ਨੂੰ ਸੰਗਰੂਰ ਕਨਵੈਨਸ਼ਨ 'ਚ ਪੇਸ਼ ਕੀਤਾ ਜਾਣ ਵਾਲਾ ਸ਼੍ਰੀ ਨਰਦੇਵ ਸਿੰਘ ਦਾ ਪਰਚਾ ਪੜ੍ਹਿਆ ਇਹ ਪਰਚਾ ਲੇਖਕ ਮੁਤਾਬਕ ਕਿਸਾਨ ਲਹਿਰ ਨੂੰ ਬੰਦ ਗਲੀ 'ਚੋਂ ਨਿਕਲਣ ਦਾ ਰਸਤਾ ਵਿਖਾਉਣ ਲਈ ਲਿਖਿਆ ਗਿਆ ਹੈ ਪਰ ਇਸ ਬਾਰੇ ਲੇਖਕ ਖੁਦ ਹੀ ਬੰਦ ਗਲੀ 'ਚ ਘਿਰਿਆ ਜਾਪਦਾ ਹੈ


ਪਰਚੇ ਵਿੱਚ ਵਿਦਵਾਨ ਲੇਖਕ ਨੇ ਕਿਸਾਨ ਜਨਤਾ ਨੂੰ ਸਹਿਕਾਰੀ ਖੇਤੀ ਦੇ ਨਾਅਰੇ ਥੱਲੇ ਲਾਮਬੰਦ ਕਰਨ ਦਾ ਰਾਹ ਸੁਝਾਇਆ ਹੈ ਲੇਖਕ ਜਿੱਥੇ ਵੱਡੀਆਂ ਜੋਤਾਂ ਦੀ ਜਬਤੀ ਦੀ ਗੱਲ ਕਰਦਾ ਹੈ ਉੱਥੇ ਇਸਦੀ ਬੇਜਮੀਨੇ ਤੇ ਛੋਟੇ ਕਿਸਾਨਾਂ 'ਚ ਮੁੜ ਵੰਡ ਦੀ ਬਜਾਇ ਸਹਿਕਾਰੀ ਖੇਤੀ ਦਾ ਨਾਅਰਾ ਦਿੰਦਾ ਹੈ ਭਾਰਤ ਦੇ ਪਿਛਲੇ ਸੱਠ ਸਾਲਾਂ ਦੇ ਇਤਿਹਾਸ ਵਿੱਚ ਤੇ ਦੇਸ ਦੇ ਵੱਖ ਵੱਖ ਖਿੱਤਿਆਂ ਦੀਆਂ ਹਾਲੀਆ ਘਟਨਾਵਾਂ ਵਿੱਚ, ਕਿਸਾਨ ਜਨਤਾ ਨੂੰ ਜਮੀਨ ਦੀ ਮੁੜ੍ਹ ਵੰਡ 'ਤੇ ਲਾਮਬੰਦ ਕਰਨ ਤੇ ਪ੍ਰਬੰਧ ਖਿਲਾਫ ਆਰ-ਪਾਰ ਦੀ ਜੱਦੋਜਹਿਦ ਨੂੰ ਵਿਕਸਤ ਕਰਨ ਦੇ ਬਹੁਤ ਸਾਰੇ ਨਮੂਨੇ ਹਨ ਪਰ ਸਹਿਕਾਰੀ ਖੇਤੀ ਦੇ ਨਾਅਰੇ ਤੇ ਲਾਮਬੰਦੀ ਦੀ ਕੋਈ ਮਿਸਾਲ ਨਹੀਂ ਦਿਖਦੀ ਭਾਰਤ ਦੀਆਂ ਠੋਸ ਹਾਲਤਾਂ ਵਿੱਚ, ਜਮੀਨ ਦੀ ਮੁੜ ਵੰਡ ਦੇ ਘੋਲਾਂ ਦੇ ਹਵਾਲੇ ਨਾਲ ਦਰੁਸਤ ਸਮਝ ਇਹੋ ਹੈ ਕਿ ਜਮੀਨ ਦੀ ਮੁੜ ਵੰਡ ਤੋਂ ਬਾਅਦ ਇਨਕਲਾਬੀ ਪ੍ਰਬੰਧ ਦੀ ਭਰੋਸੇਯੋਗਤਾ 'ਤੇ ਟੇਕ ਰੱਖਕੇ ਹੀ ਇੱਕ ਅਰਸੇ ਤੋਂ ਬਾਅਦ, ਕਿਸਾਨੀ ਨੂੰ ਲਾਹੇਵੰਦੀ ਸਹਿਕਾਰੀ ਖੇਤੀ ਲਈ ਤਿਆਰ ਕੀਤਾ ਜਾ ਸਕਦਾ ਹੈ ਸਹਿਕਾਰੀ ਖੇਤੀ ਲਈ ਜਮੀਨ ਦੀ ਮੁੜ ਵੰਡ ਦਾ ਇੱਕ ਪੜਾਅ ਦਰਕਾਰ ਹੈ ਜਿਹਾ ਕਿ ਭਾਰਤ ਦੇ ਸੰਘਰਸ਼ਾਂ ਦਾ ਤਜਰਬਾ ਵਾਰ ਵਾਰ ਦਰਸਾਉਂਦਾ ਆ ਰਿਹਾ ਹੈ ਜੋ, ਅੱਜ ਸਿੱਧੇ ਤੌਰ 'ਤੇ ਬਦਲ ਵਜੋਂ ਸਹਿਕਾਰੀ ਖੇਤੀ ਦੇ ਨਾਰ੍ਹੇ ਦੀ ਗੱਲ ਕਰਦੇ ਹਨ, ਉਹ ਆਪਣੇ ਏਸ ਸਿੱਟੇ ਦੀ ਵਿਆਖਿਆ ਕਿਸਾਨ ਲਹਿਰ ਦੇ ਕਿਸ ਠੋਸ ਤਜਰਬੇ ਦੇ ਅਧਾਰ 'ਤੇ ਕਰ ਰਹੇ ਹਨ, ਲੇਖਕ ਇਸ ਬਾਰੇ ਪੂਰੀ ਤਰ੍ਹਾਂ ਖਾਮੋਸ਼ ਹੈ

ਇਸ ਤੋਂ ਬਿਨਾਂ, ਲੇਖਕ ਜਦੋਂ ਖੁਦ, ਪੰਜਾਬ ਦੀ ਕਿਸਾਨ ਲਹਿਰ ਦੀਆਂ ਸ਼ਾਨਦਾਰ ਤੇ ਸਫਲ ਜੱਦੋਜਹਿਦਾਂ ਨੂੰ ਪ੍ਰਵਾਨ ਕਰ ਰਿਹਾ ਹੈ (“ਇਨ੍ਹਾਂ ਧਿਰਾਂ ਨੇ ਛੋਟੀ ਕਿਸਾਨੀ ਤੇ ਖਾਸ ਕਰਕੇ ਮਾਲਵੇ ਦੀ ਕਪਾਹ ਪੱਟੀ ਦੀ ਕਰਜ਼ਈ ਕਿਸਾਨੀ ਨੂੰ ਕਰਜ਼ੇ ਤੋਂ ਰਾਹਤ ਦਿਵਾਉਣ ਲਈ ਸੂਦਖੋਰਾਂ ਤੇ ਬੈਂਕਾਂ ਖ਼ਿਲਾਫ਼ “ਸ਼ਾਨਦਾਰ” ਜੱਦੋ ਜਹਿਦ ਕੀਤੀ ਤੇ “ਸਫਲ” ਵੀ ਰਹੀ “) ਤੇ ਉਸ ਅਮਲ ਨੂੰ ਵੀ ਪ੍ਰਵਾਨ ਕਰ ਰਿਹਾ ਹੈ ਜਿਸ ਰਾਹੀਂ ਇਸਨੇ ਲੋਟੂ ਸ਼੍ਰੇਣੀਆਂ ਦੀਆਂ ਪ੍ਰਤੀਨਿਧ ਲੀਡਰਸ਼ਿਪਾਂ ਨਾਲੋਂ ਤੋੜ-ਵਿਛੋੜਾ ਕੀਤਾ ਹੈ (“ਦਰਮਿਆਨੀ ਗਰੀਬ ਤੇ ਛੋਟੀ ਕਿਸਾਨੀ ਲਈ ਲੜਨ ਦਾ ਦਾਅਵਾ ਕਰਨ ਵਾਲੇ ਧੜੇ ਰਾਜੇਵਾਲ ਤੇ ਲੱਖੋਵਾਲ ਤੋਂ ਵੱਖ ਹੋ ਗਏ”)ਤਾਂ ਸਹਿਜੇ ਹੀ ਇਸਦਾ ਸਿੱਟਾ ਇਹ ਕਿਉਂ ਨਹੀਂ ਨਿਕਲਦਾ ਕਿ ਇਸ ਦਿਸ਼ਾ ਤੇ ਹੋਰ ਅੱਗੇ ਵਧਣ ਦੀ ਜਰੂਰਤ ਹੈ ਤਾਂ ਜੋ ਦਰਪੇਸ਼ ਸੀਮਤਾਈਆਂ ਤੇ ਕਾਬੂ ਪਾਇਆ ਜਾ ਸਕੇ ਲੇਖਕ ਨੋਟ ਕਰਦਾ ਹੇ ਕਿ "ਇੱਥੋਂ ਤਕ ਕਿ ਵੱਡੇ ਕਿਸਾਨਾਂ ਨੂੰ ਸਬਸਿਡੀਆਂ ਬੰਦ ਕਰਨ, ਅਮੀਰ ਕਿਸਾਨਾਂ ’ਤੇ ਟੈਕਸ ਲਾਉਣ, ਫਸਲਾਂ ਦੀ ਸਿੱਧੀ ਅਦਾਇਗੀ ਤੇ ਸੂਦਖੋਰੀ ਦੇ ਖਾਤਮੇ ਜਿਹੇ ਮੁੱਦਿਆਂ ’ਤੇ ਵੀ ਇਹ ਲੜਾਈ ਕੇਂਦਰਤ ਨਹੀਂ ਕਰ ਸਕੀ" ਤਾਂ ਇਸ ‘ਚੋਂ ਤਾਂ ਵੱਧ ਤੋਂ ਵੱਧ ਇਹ ਸਿੱਟਾ ਨਿਕਲਦਾ ਹੈ ਕਿ ਲੇਖਕ ਮੁਤਾਬਕ ਬਣਦੀਆਂ ਉਕਤ ਮੰਗਾਂ ਤੇ ਕਿਸਾਨ ਲਹਿਰ ਦੇ ਸੁਹਿਰਦ ਹਿੱਸੇ ਹੋਰ ਜੋਰ ਲਗਾਉਣ

ਪਰ ਲੇਖਕ ਇਸ ਜਾਇਜ ਸਿੱਟੇ ਤੇ ਪਹੁੰਚਣ ਦੀ ਬਜਾਇ ਇੱਕਦਮ ਇਹ ਨਿਰਣਾ ਸੁਣਾ ਮਾਰਦਾ ਹੈ ਕਿ "ਕਿਸਾਨ ਲਹਿਰ ਦੀ ਮੁੱਖ ਕਮਜ਼ੋਰੀ ਹਰੀ ਕ੍ਰਾਤੀ ਸਦਕਾ ਖੇਤੀ ’ਚ ਹੋਏ ਅਸਾਵੇਂ ਵਿਕਾਸ ਦੇ ਸਿੱਟੇ ਵਜੋਂ ਉਭਰੀਆਂ ਜਮਾਤੀ ਬਣਤਰਾਂ ਤੇ ਜਮਾਤੀ ਮੁੱਦਿਆਂ ਨੂੰ ਸਮਝਣ ’ਚ ਪਈ ਹੈ" ਲੇਖਕ ਗੱਲ ਦੀ ਵਿਆਖਿਆ ਕਰਨ ਦੀ ਜਹਿਮਤ ਨਹੀਂ ਉਠਾਉਂਦਾ ਕਿ ਜੇਕਰ ਕਮਜੋਰੀਆਂ ਦਾ ਅਧਾਰ ਕਿਸੇ ਗਲਤ ਸਮਝ 'ਚ ਪਿਆ ਹੈ ਤਾਂ ਪ੍ਰਾਪਤੀਆਂ ਦੀ ਕੀ ਵਿਆਖਿਆ ਹੈ ਉਹ ਕਿਹੜੀ ਦਰੁਸਤ ਸਮਝ ਹੈ ਜਿਸਦੇ ਅਧਾਰ ਤੇ ਇਹ ਪ੍ਰਾਪਤੀਆਂ ਕੀਤੀਆਂ ਗਈਆਂ

ਲੇਖਕ ਆਪਣੇ ਪਰਚੇ ਵਿੱਚ ਕਿਸਾਨ ਜੱਥੇਬੰਦੀਆਂ ਵਲੋਂ ਅੰਸ਼ਕ ਮਸਲਿਆਂ ਤੇ ਕੀਤੇ ਸੰਘਰਸ਼ਾਂ ਦਾ ਜਿਕਰ ਵੀ ਨਹੀਂ ਕਰਦਾ ਹੋ ਸਕਦਾ ਹੈ ਕਿ ਸਹਿਵਨ ਹੀ ਅਜਿਹਾ ਹੋਇਆ ਹੋਵੇ ਪਰ ਇਹ ਮਹੱਤਵਪੂਰਨ ਉਕਾਈ ਹੈ ਲੇਖਕ ਜਦੋਂ ਨੋਟ ਕਰਦਾ ਹੈ ਕਿ "ਮਹਿੰਗੀਆਂ ਖੇਤੀ ਲਾਗਤਾਂ, ਘਟਦੀ ਖੇਤੀ ਪੈਦਾਵਾਰ, ਪਾਣੀ ਦਾ ਖਤਰਨਾਕ ਹੱਦ ਤਕ ਡਿੱਗਦਾ ਪੱਧਰ, ਖੇਤੀ ਤੋਂ ਬਾਹਰ ਸੁੰਗੜਦੇ ਰੁਜ਼ਗਾਰ ਦੇ ਮੌਕੇ ਤੇ ਖੇਤੀ ’ਚ ਸਰਕਾਰੀ ਪੂੰਜੀ ਨਿਵੇਸ਼ ਦੀ ਘਾਟ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਲਈ ਖੇਤੀ ਨੂੰ ਗੈਰ-ਲਾਹੇਵੰਦ ਧੰਦਾ ਬਣਾ ਦਿੱਤਾ ਹੈ" ਤਾਂ ਸਿੱਟਾ ਇਹੋ ਨਿਕਲਦਾ ਹੈ ਕਿ ਇਹਨਾਂ ਸਮੱਸਿਆਵਾਂ ਚੋਂ ਨਿਕਲਦੀਆਂ ਮੰਗਾਂ ਤੇ ਸੰਘਰਸ਼ ਵੀ ਕਿਸਾਨ ਲਹਿਰ ਦੇ ਅਹਿਮ ਮਸਲੇ ਹਨ

ਕਿਸਾਨ ਲਹਿਰ ਵਲੋਂ ਉਭਾਰੀਆਂ ਜਾਂਦੀਆਂ ਮੰਗਾਂ ਤੇ ਮਸਲੇ ਜਿਮੇਂ ਸਸਤੀਆਂ ਖੇਤੀ ਲਾਗਤਾਂ, ਸਾਮਰਾਜੀ ਮੁਨਾਫਿਆਂ ਤੇ ਕਾਟ, ਖੇਤੀ 'ਚ ਸਰਕਾਰੀ ਨਿਵੇਸ਼ ਵਧਾਉਣ, ਸਮਾਜ ਅੰਦਰ ਰੁਜਗਾਰ ਦੇ ਵਧੇਰੇ ਮੌਕਿਆਂ ਲਈ ਨਿੱਜੀਕਰਨ ਦਾ ਵਿਰੋਧ ਅਤੇ ਸਭਨਾਂ ਬੇਰੁਜ਼ਗਾਰਾਂ ਦੀ ਬਿਨਾਂ ਸ਼ਰਤ ਤੇ ਡਟਵੀਂ ਹਮਾਇਤ, ਸਸਤੀਆਂ ਖੇਤੀ ਲਾਗਤਾਂ ਤੇ ਰੁਜ਼ਗਾਰ ਦੇ ਨਜਰੀਏ ਤੋਂ ਬਿਜਲੀ ਬੋਰਡ ਦੇ ਨਿੱਜੀਕਰਨ ਖਿਲਾਫ ਜਾਨ-ਹੂਲਵੀਂ ਜੱਦੋਜਹਿਦ ਤੇ ਸਥਾਨਕ ਲੁਟੇਰਿਆਂ ਜਿਮੇਂ ਨਕਲੀ ਦਵਾਈਆਂ ਵੇਚਣ ਵਾਲਿਆਂ, ਤੇ ਆਮ ਭ੍ਰਿਸ਼ਟਾਚਾਰ ਖਿਲਾਫ ਜੱਦੋਜਹਿਦ ਕਿਸਾਨ ਲਹਿਰ ਦਾ ਮਹੱਤਵਪੂਰਨ ਪਹਿਲੂ ਹਨ ਇੱਥੋਂ ਤੱਕ ਕਿ ਸਮਾਜਕ ਮਸਲਿਆਂ ਜਿਮੇਂ ਸੇਲਬਰਾਹ ਜਾਂ ਕੋਟੜਾ ਕੌੜਿਆਂ 'ਚ ਸ਼ਰਾਬ ਦੇ ਠੇਕੇਦਾਰਾਂ ਖਿਲਾਫ ਜੱਦੋ-ਜਹਿਦ ਵੀ ਕਿਸਾਨ ਲਹਿਰ ਦੇ ਨਿਤ-ਦਿਨ ਦੇ ਘੋਲਾਂ ਦਾ ਅਹਿਮ ਹਿੱਸਾ ਤੇ ਕਿਸਾਨ ਲਹਿਰ ਦਾ ਲੋਕ-ਲਹਿਰ ਵੱਲ ਕਦਮ ਵਧਾਰੇ ਦਾ ਸੂਚਕ ਹਨ

ਲੇਖਕ ਛੋਟੀਆਂ/ਅੰਸ਼ਿਕ ਤੇ ਬੁਨਿਆਦੀ ਮੰਗਾਂ ਦੇ ਕੜੀ-ਜੋੜ ਦੀ ਅਹਿਮੀਅਤ ਨੂੰ ਰੱਦ ਕਰਦਾ ਜਾਪਦਾ ਹੈ ਜੇਕਰ ਲੇਖਕ ਵਲੋਂ ਸਹਿਕਾਰੀ ਖੇਤੀ ਦੇ ਨਾਅਰੇ ਨੂੰ ਵਿਹਾਰਕ ਪੱਖੋਂ ਸੰਭਵ ਹੋਣ ਦੀ ਬਹਿਸ ਨੂੰ ਹਾਲ ਦੀ ਘੜੀ ਛੱਡ ਵੀ ਦੇਈਏ ਤਾਂ ਵੀ ਜਦੋਂ ਲੇਖਕ ਖੁਦ ਪ੍ਰਵਾਨ ਕਰਦਾ ਹੈ "ਜ਼ਮੀਨ ਦੀ ਮੁੜ ਤਰਤੀਬ ਦਾ ਇਹ ਪ੍ਰੋਗਰਾਮ ਸਰਕਾਰ ਦੇ ਪ੍ਰੋਗਰਾਮ ਨਾਲ ਇਕਦਮ ਟਕਰਾਵਾਂ ਹੈ" ਤਾਂ ਅਜਿਹੇ ਕਿਸੇ ਵੀ ਪ੍ਰੋਗਰਾਮ ਦਾ ਲਾਗੂ ਕੀਤੇ ਜਾਣਾ ਪ੍ਰਬੰਧ ਦੀ ਤਬਦੀਲੀ ਦੀ ਪੂਰਵ-ਸ਼ਰਤ ਤਹਿ ਕਰਦਾ ਹੈ ਇਹੋ ਜਿਹੀ ਬੁਨਿਆਦੀ ਤਬਦੀਲੀ ਵਾਸਤੇ ਕਿਸਾਨ ਸਮਾਜ (ਬੇਜਮੀਨੇ, ਛੋਟੇ ਤੇ ਦਰਮਿਆਨੇ) ਨੂੰ ਤਿਆਰ ਕਰਨ ਲਈ ਉਹਨਾਂ ਅੰਸ਼ਿਕ ਮੰਗਾਂ ਤੇ ਨਿਤਾ-ਪ੍ਰਤੀ ਦੇ ਘੋਲਾਂ ਦੀ ਅਹਮੀਅਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਜੋ ਹੁਣ ਦੀ ਕਿਸਾਨ ਲਹਿਰ ਨੇ ਹੱਥੀਂ ਲਏ ਹੋਏ ਹਨ ਕਿਸਾਨ ਲਹਿਰ ਨੇ ਸੂਦਖੋਰੀ ਕਰਜੇ ਖਿਲਾਫ ਜੱਦੋਜਹਿਦ ਦਾ ਸਫਰ ਵੀ ਛੋਟੇ ਸੰਘਰਸ਼ਾਂ, ਅੰਸ਼ਿਕ ਮੰਗਾ ਤੇ ਨਿਤ-ਦਿਨ ਦੇ ਅਨੇਕਾਂ ਸੰਘਰਸ਼ਾਂ ਰਾਹੀ ਹੀ ਤੈਅ ਕੀਤਾ ਹੈ

ਅੱਜ ਦੀ ਹਲਾਤ ‘ਤੇ ਅਸਲ ਤਾਕਤ ਦੇ ਮੱਦੇਨਜਰ, ਪ੍ਰਬੰਧ ਦੀ ਤਬਦੀਲੀ ਦੀ ਜਰੂਰਤ ਉਭਾਰਨ ਵਾਲੀਆਂ ਮੰਗਾਂ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ ਤੇ ਲੋਕਾਂ ਨੂੰ ਚੇਤਨ ਕਰਨ ਦੇ ਨਜਰੀਏ ਤੋਂ ਇਸਦੀ ਅਹਿਮੀਅਤ ਵੀ ਹੈ ਪਰ ਇਹ ਮੌਜੂਦਾ ਸੰਘਰਸ਼ਾਂ ਦਾ ਬਦਲ ਨਹੀਂ ਸਗੋਂ ਇਸ ਨਾਲ ਤਾਂ ਇਸੇ ਦਿਸ਼ਾ 'ਤੇ ਅੱਗੇ ਵੱਧਣ ਦੀ ਮਹੱਤਤਾ ਉਘੜਦੀ ਹੈ ਕੋਈ ਵੀ ਲਹਿਰ ਜਾਂ ਜੱਥੇਬੰਦੀ ਉਹਨਾਂ ਫੌਰੀ ਮਸਲਿਆਂ 'ਤੇ ਸੰਘਰਸ਼ ਕਰਦੀ ਹੈ ਜੋ ਸਬੰਧਤ ਤਬਕੇ ਦੀ ਤਾਕਤ, ਸਰੋਕਾਰ ਤੇ ਚੇਤਨਾ ਮੁਤਾਬਕ ਭਖ ਜਾਂਦੇ ਹਨ ਬੁਨਿਆਦੀ, ਵੱਡੇ ਤੇ ਉਹ ਮਸਲੇ ਜਿਹਨਾਂ ਦਾ ਤੱਅਲਕ ਪ੍ਰਬੰਧ ਦੀ ਤਬਦੀਲੀ ਨਾਲ ਹੁੰਦਾ ਹੈ, ਮਹਿਜ ਲੀਡਰਾਂ ਦੀ ਅੰਤਰਮੁਖੀ ਇੱਛਾ ਨਾਲ ਹੀ ਸਬੰਧਤ ਤਬਕੇ ਅੰਦਰ ਭਖਾ ਨਹੀਂ ਫੜਦੇ ਸਗੋਂ ਰੋਜ਼ਮਰਾ ਦੇ ਸੰਘਰਸ਼ਾਂ ਦੌਰਾਨ ਆਗੂਆਂ ਦਾ ਫਰਜ ਹੁੰਦਾ ਹੈ ਕਿ ਉਹ ਜਨਤਾ ਨੂੰ ਜਮਾਤੀ ਮਸਲਿਆਂ ਤੇ ਸੰਘਰਸ਼ ਦੀ ਲੋੜ ਵਾਸਤੇ ਚੇਤਨ ਕਰਦੇ ਰਹਿਣ ਇਸ ਲਿਹਾਜ਼ ਨਾਲ, ਪੰਜਾਬ ਦੀ ਕਿਸਾਨ ਜਨਤਾ ਅੱਗੇ ਇਨਕਲਾਬੀ ਤਬਦੀਲੀ ਦਾ ਬਦਲ ਪੇਸ਼ ਹੁੰਦਾ ਆ ਰਿਹਾ ਹੈ ਜਿਵੇਂ ਲੇਖਕ ਵਲੋਂ ਪੇਸ਼ ਕੀਤਾ ਬਦਲ ਵੀ, ਹਾਲ ਦੀ ਘੜੀ ਬਦਲ ਦਾ ਪ੍ਰਚਾਰ ਹੀ ਹੈ ਨਾ ਕਿ ਬਦਲ ਦੀ ਕਾਰਵਾਈ ਕਿਸਾਨ ਜਨਤਾ ਬਦਲ ਦੀ ਕਾਰਵਾਈ ਉਦੋਂ ਹੀ ਕਰ ਸਕਣਗੇ ਜਦੋਂ ਉਹ ਵੱਡੀ ਪੱਧਰ 'ਤੇ ਇਸਦੀ ਅਹਿਮੀਅਤ ਨੂੰ ਗ੍ਰਹਿਣ ਕਰ ਲੈਣਗੇ ਕਿਸਾਨ ਜਨਤਾ ਅੰਦਰ ਕੀਤਾ ਜਾਂਦਾ ਪ੍ਰਚਾਰ, ਆਮ ਮਸਲਿਆਂ ਤੇ ਕੱਢੇ ਜਾਂਦੇ ਲੀਫਲੈਟ - ਬਦਲ ਦੇ ਪ੍ਰਚਾਰ ਦਾ ਸਬੂਤ ਹਨ

ਲੇਖਕ ਅਨੁਸਾਰ ਬੰਦ ਗਲੀ 'ਚ ਘਿਰੀ ਕਿਸਾਨ ਲਹਿਰ ਨੂੰ ਰਾਹ ਦਰਸਾਉਣ ਲਈ ਇਹ ਜਰੂਰੀ ਸੀ ਕਿ ਲੇਖਕ ਉਹ ਰੋਡ-ਮੈਪ ਸਾਹਮਣੇ ਰਖਦਾ ਜਿਸ 'ਤੇ ਚਲਦਿਆਂ ਕਿਸਾਨ ਲਹਿਰ ਉਸ ਬੰਦ ਗਲੀ ਚੋਂ ਨਿਕਲ ਸਕਦੀ ਜਿਸ 'ਚ ਲੇਖਕ ਉਸਨੂੰ ਫਸਿਆ ਦੱਸ ਰਿਹਾ ਹੈ ਲੇਖਕ ਇਹ ਤਾਂ ਮੰਨਦਾ ਹੈ ਕਿ ਕਿਸਾਨ ਲਹਿਰ ਨੇ ਸਾਨਦਾਰ ਜੱਦੋਜਹਿਦਾਂ ਤੇ ਪ੍ਰਾਪਤੀਆਂ ਕੀਤੀਆਂ ਹਨ ਪਰ ਹੁਣ ਜਿੱਥੇ ਉਸ ਮੁਤਾਬਕ ਇਹ ਫਸ ਗਈ ਹੈ ਉਥੋਂ ਕਿਵੇਂ ਨਿਕਲੇ, ਇਸ ਗੱਲ ਤੇ ਉਹ ਕੋਈ ਚਾਨਣਾ ਨਹੀਂ ਪਾਉਂਦਾ ਉਸਨੇ ਕਿਸਾਨ ਲਹਿਰ ਦੀ ਮੰਜਿਲ ਦਾ ਆਪਣੇ ਹਿਸਾਬ ਵਰਨਣ ਕੀਤਾ ਹੈ ਪਰ ਉੱਥੇ ਪਹੁੰਚਣ ਦਾ ਰਾਸਤਾ ਨਹੀਂ ਦੱਸਿਆ ਇਹ ਨਹੀਂ ਦੱਸਿਆ ਕਿ ਕਿਸਾਨ ਲਹਿਰ ਮੌਜੂਦਾ ਸੰਘਰਸ਼, ਮੰਗਾ ਮਸਲੇ ਜਾਰੀ ਰੱਖੇ ਜਾਂ ਨਹੀਂ

ਹੋ ਸਕਦਾ ਹੈ ਕੁਝ ਵਿਦਵਾਨ ਇਸ ਹੱਲ 'ਤੇ ਤਸੱਲੀ ਪ੍ਰਗਟ ਕਰਨ ਪਰ ਜਿੱਥੋਂ ਤੱਕ ਕਿਸਾਨ ਜਨਤਾ ਦਾ ਸਬੰਧ ਹੈ, ਇਸ ਨੂੰ ਲਾਗੂ ਕਰਨ ਦੇ ਕਿਸੇ ਨਮੂਨੇ ਬਾਰੇ ਜਾਨਣ ਦੀ ਉਤਸੁਕਤਾ ਰਹੇਗੀ


Friday, August 12, 2011

A RESOLVE TO OPPOSE FORCIBLE LAND ACQUISITION

Govindpura, Punjab: Resolve to resist forcible land acquisitionLeaders of 17 farmers' & Khet Mazdoor organisations stting on the stage and Sukhdev Singh Kokri General Secretary BKU (Ugrahan) addressing.

Govindpura, Punjab: Resolve to resist forcible land acquisitionMartyr Surjit Singh Hamidi

Govindpura, Punjab: Resolve to resist forcible land acquisitionPeople coming to attend Shardhanjli Samagam

Govindpura, Punjab: Resolve to resist forcible land acquisitionA view of the stage

Govindpura, Punjab: Resolve to resist forcible land acquisitionA view of the participants

Govindpura, Punjab: Resolve to resist forcible land acquisitionWomen, who have been in the fore-front in the struggle at Gobindpura, came in large numbers to join the Shardhanjali Samagam

A MASSIVE HOMAGE TO MARTYR SURJIT HAMIDI RESOLVE TO RESIST FORCIBLE LAND ACQUISITION

A SHARDHANJLI SAMAGAM was held on 11th August, in memory of Surjit Singh Hamidi, a member of BKU (Ugrahan), who laid down his life, facing brutal lathi-charge by the police at village Kot Dunne on 2nd August 2011, while protesting against forcible acquisition of land of Gobindpura, at his native village Hamidi in Distt Sangrur of Punjab.

On the call of BKU Ugrahan & BKU Dakonda, nearly 20,000 farmers, agri-labourers, employees and other sections of the people participated in it and paid homage to the martyr. It was addressed by the leaders of all 17 organizations, involved in this struggle.

Despite severe restrictions and police barricades, a large number of people from Gobindpura village also participated. An interesting feature of this programme was that most of the Gobindpura farmers, who had accepted the compensation cheques in respect of their acquired land too came and demanded cancellation of notification acquiring 880 acres of land for Indiabulls power plant, thus belying the claim of Akali Dal Badal leaders that the farmers have consented the acquisition of their lands .

The participants vowed to fight decisively against forcible land acquisition and hold massive Dharna in front of the office of D.C. Mansa from 22.8.2011, by the people of Malwa region. Simultaneously in Majha & Doaba region, the farmers' and Khet Mazdoor organizations shall hold dharna in front of the offices of their respective Deputy Commissioners.

Punjab Govt has acquired 806 Acres of land of Gobindpura village, (which has a total of 1458 acre land) for a private sector thermal power plant, leaving behind just 652 acres. Even out of this 652 acres, 140 acres have lost canal water irrigation facility, and access from either side. Gobindpura is a small village in Mansa Districts of Punjab having a population of about 2500, out of which 40 percent belong to Scheduled Caste agricultural laborers and Backward Classes. Although Punjab Govt has declared that lands are not to be acquired without the farmers’ consent and multi-crop yielding lands are not to be acquired at all, but the entire land acquired at Gobindpura is irrigated, fertile and multi-crop yielding. More than 90 percent of the farmers are unwilling to give their lands. With this acquisition, 62 families of the village have become landless. Another 123 families have been left with very small holdings.

Besides the farmers, families of 14 Dalit agricultural laborers have also been adversely affected. The houses in which they were living for the last many decades have been acquired for this project, rendering them homeless. No compensation has been paid to them as the land on which their houses were constructed was not in their name.

Compensation ranging from Rs. 23.23 lakhs to Rs.23.77 lakh per acre, including displacement allowances and no litigation incentive etc has been announced, while before the issue of 1st notification in October 2010, the prevailing price of un-irrigated (Barani) land in this village was Rs. 11 lakhs/acre and Rs. 15 lakhs per acre for irrigated land. There is no provision for providing employment to the project affected families in the Rehabilitation Policy. In fact the Govt has not announced any Relief & Rehabilitation policy for these people.

A few influential Akali leaders, property dealers, Banks, Agriculture Service Societies, Commission Agents, and Automobile and Arms dealers are the beneficiary of this project and the land acquisition. The Banks, Agriculture Service Societies and Commission Agents have got their outstanding loans against the farmers recovered from the amount of compensation paid to them. To induce the farmers to accept compensation cheques, the administration used all possible tactics, including grant of Arms Licence. A large number of fire-arm licences were issued in the village, in a short span of a few weeks.

Establishing of six thermal power plants in a radius of 50-60 Kms of Bathinda, has raised environmental concerns also, due to wide prevalence of cancer in the region. Chief Minister Parkash Singh Badal’s own wife, Smt Surinder Kaur Badal also died of cancer, although more than Rs.4 crores were spent from State exchequer on her treatment in India and abroad. Thousands others are not so fortunate. They are dying without getting any assistance from the state for treatment. In this Malwa region of Punjab, two thermal power plants already exist at Bathinda and Lehra Mohabbat in public sector. Now a 2640 MW thermal plant is under construction at Banawali (Mansa District). Besides Gobindpura, two more thermal plants are to come-up at Kotshamir 1320 MW (Bathinda Distt) and Gidderbaha 2640 MW (Mukatsar Distt). It will cause environmental catastrophe in the already heavily polluted region.

There have been corruption & nepotism in the process of award of this power project, without calling open tenders, to a little known Poena Power Company, a subsidiary of Indiabulls Infrastructure, having very little or no experience in power sector.Under the SAD-BJP regime in Punjab, corruption is rampant at all levels. There have been numerous instances where political bigwigs have got included themselves as partners in upcoming projects, without contributing anything or have got fat commissions.

The private firm setting up the project, Poena Power, is a 100 per cent subsidiary of Indiabulls Power. Foreign investors own 32.8 per cent of Indiabulls Power; another 58.8 per cent is held by Indiabulls Real Estate Ltd (IBREL). Foreign investors hold 51.6 per cent of IBREL. Thus the effective foreign shareholding in Indiabulls Power is 63 per cent.


N.K.JEET Advocate
Advisor, Lok Morcha Punjab