ਸ਼ਹੀਦ ਪਿਰਥੀ ਪਾਲ ਰੰਧਾਵਾ ਦੀ ਯਾਦ ਵਿਚ
ਸਜਨਾ ਵੇ ਤੇਰੇ ਬੋਲ ….
ਜਸਪਾਲ ਜੱਸੀ
ਵੈਹਸ਼ਤ ਦੇ ਪੈਰਾਂ
ਵਿਚ ਰੁਲਦੀ ਗੈਰਤ ਉਠੀ ਲੈ ਅੰਗੜਾਈ,
ਉਸ ਗੈਰਤ ਚੋਂ ਪਿਰਥੀ
ਜੰਮਿਆ ਧਰਤ ਨੇ ਜੰਮਣ ਪੀੜ ਹੰਢਾਈ
ਤੂਫਾਨਾਂ ਦੀ ਗੋਦ
ਚ ਪਲਿਆ ਪਿਰਥੀ ਗਰਜੇ ਧਮਕ ਪਵੇ
ਸਜਨਾ ਵੇ ਤੇਰੇ
ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ
ਜਬਰਾਂ ਲੂਸੇ ਚੇਹਰਿਆਂ
ਉਤੇ ਪਿਰਥੀ ਰੌਣਕ ਬਣ ਕੇ ਆਇਆ
ਦੁਸ਼ਮਨ ਸੰਗ ਬਰਛੀ
ਬਣ ਭਿੜਿਆ, ਕਿਰਤ ਦੀਆਂ ਸਧਰਾਂ ਦਾ ਜਾਇਆ
ਕੰਬਦੇ ਵੈਰੀ ਜ਼ਹਿਰ
ਘੋਲਦੇ, ਝਪਟ ਕਹਿਰ ਦੀ ਮਾਰ ਗਏ
ਸਜਨਾ ਵੇ ਤੇਰੇ
ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ
ਰੰਗ ਕੈਨਵਸ ਤੇ
ਨਕਸ਼ ਬਣ ਰਹੇ, ਛੋਹ ਤੇਰੀ ਲਈ ਤਰਸ ਰਹੇ ਨੇ
ਤੇਰੇਆਂ ਬੋਲਾਂ
ਦੀ ਸਿਕ ਅੰਦਰ ਜਿੰਦਗੀ ਦੇ ਚਾਅ ਤੜਪ ਰਹੇ ਨੇ
ਅੱਜ ਕਿਰਨਾਂ ਦੇ
ਸੂਹੇ ਰਥ ਦੀ ਕੇਹੜਾ ਪਿਰਥੀ ਵਾਗ ਫੜੇ
ਸਜਨਾ ਵੇ ਤੇਰੇ
ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ
ਬਾਲ ਕਾਫਲਾ ਲੰਮੀਆਂ
ਵਾਟਾਂ ਕੇਹੜੀ ਰੁਤ ਵਿਛੋੜਾ ਤੇਰਾ
ਬਿਨਾ ਸੀਸ ਤੋਂ
ਲੜੇ ਕਾਫਲਾ ਵੇਖ ਤੇਰੇ ਸੰਗੀਆਂ ਦਾ ਜੇਰਾ
ਸੀਨੇ ਦੇ ਫੱਟ ਅਖਾਂ
ਅੰਦਰ ਸੁਰਖ ਲਹੂ ਦੀ ਧਾਰ ਬਣੇ
ਸਜਨਾ ਵੇ ਤੇਰੇ
ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ
ਲੈਹਰਣ ਹੋਰ ਉਚੇਰੇ
ਪਰਚਮ ਅਮਰ ਰੈਹਨ ਪਿਰਥੀ ਦੀਆਂ ਸ਼ਾਨਾਂ
ਜਿੰਦਗੀ ਲਾਇਆਂ
ਹੀ ਖਿੜਨਾ ਹੈ ਜਿੰਦਗੀ ਦੇ ਸੂਹੇ ਅਰਮਾਨਾਂ
ਵਾਰ ਜਵਾਨੀ ਤੂੰ
ਦੁਸ਼ਮਨ ਦੇ ਕਦਮਾਂ ਹੇਠ ਅੰਗਾਰ ਧਰੇ.
ਸਜਨਾ ਵੇ ਤੇਰੇ
ਬੋਲ ਹਵਾਵਾਂ ਸੀਨੇ ਅੰਦਰ ਸਾਂਭ ਲਾਏ
No comments:
Post a Comment