ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਕੋਟ ਧਰਮੂ ਨਮਿਤ
ਸ਼ਰਧਾਂਜਲੀ ਸਮਾਗਮ
ਅਗਸਤ 1939 ਵਿੱਚ ਪਿੰਡ ਕੋਟ ਧਰਮੂ ਦੇ ਸਧਾਰਨ ਕਿਸਾਨ
ਪਰਿਵਾਰ ਵਿੱਚ ਕਰਤਾਰ ਸਿੰਘ ਦੇ ਘਰ ਮਾਤਾ ਮੁਕੰਦ ਕੌਰ ਜੀ ਦੇ ਕੁਖੋ ਜਨਮ ਲੈਣ ਵਾਲਾ ਭੂਰਾ ਸਿੰਘ 4
ਭਰਾਵਾਂ ਅਤੇ 2 ਭੇਣਾ ਵਿੱਚੋਂ ਸਭ ਤੋਂ ਵੱਡਾ ਸੀ।
ਅਗਿਆਨਤਾ ਅਤੇ ਗਰੀਬੀ 'ਚ ਗ੍ਰਸੇ ਮਾਪੇ ਆਪਣੇ ਜੇਠੇ
ਪੁੱਤ ਨੂੰ ਪੜ੍ਹਾ ਨਾਂ ਸਕੇ, ਪਰੰਤੂ ਉਸ ਨੂੰ ਕਿਰਤ ਅਤੇ ਸੂਝ ਦਾ ਧਨੀ ਜਰੂਰ ਬਣਾ ਦਿੱਤਾ। ਆਪਣੀ ਅਨਪੜ੍ਹ
ਪਤਨੀ ਦੀ ਦੂਰਗਾਮੀ ਸੋਝੀ ਨਾਲ ਰਲ ਕੇ ਦੂਣੁ ਸਵਾਈ ਹੋਈ ਸੂਝ ਬੂਝ ਆਸਰੇ ਆਪਣਾ ਪਰਿਵਾਰ ਇੱਕ ਪੁੱਤਰ
ਚਮਕੌਰ ਸਿੰਘ ਅਤੇ ਇੱਕ ਧੀ ਚਰਨਜੀਤ ਕੌਰ ਤੱਕ ਹੀ ਸੀਮਤ ਰੱਖਿਆ। 3 ਏਕੜ ਦੀ ਥੋੜੀ ਪੂੰਜੀ ਨਾਲ ਹੱਡ
ਭੰਨਵੀਂ ਕਿਰਤ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਵੀ ਕੀਤਾ ਅਤੇ 10ਵੀਂ ਜਮਾਤ ਤੱਕ ਦੋਨਾਂ ਨੂੰ ਪੜ੍ਹਾਈ
ਵੀ ਕਰਵਾਈ। ਸਾਧਨਾਂ ਦੀ ਤੋਟ ਕਾਰਨ ਉਹ ਅੱਗੇ ਨਾਂ ਪੜ੍ਹ ਸਕੇ।
ਸਾਮਰਾਜੀਆਂ ਅਤੇ ਜਗੀਰਦਾਰਾਂ/ਸੂਦਖੋਰਾਂ ਹੱਥੋਂ ਖੇਤੀ
ਦੀ ਅੰਨ੍ਹੀ ਲੁੱਟ ਕਾਰਨ ਕਰਜਿਆਂ ਥੱਲੇ ਦੱਬ ਕੇ ਕਿਰਦੀ-ਕਿਰਦੀ ਉਸਦੀ ਜਮੀਨ ਸਵਾ ਏਕੜ ਹੀ ਰਹਿ ਗਈ।
ਤਿੱਖੀ ਸਮਾਜਕ ਸੂਝ ਨਾਲ ਖੁੱਲ੍ਹੇ ਉਸ ਦੇ ਤੀਜੇ ਨੇਤਰ ਨੇ ਉਸ ਨੂੰ ਭਾਰਤੀ ਕਿਸਾਨ ਯੁਨੀਅਨ ਦਾ ਸਰਗਰਮ
ਅਤੇ ਸਿਰੜੀ ਕਾਰਕੁੰਨ ਬਣਾਇਆ।
1982-83 ਤੋਂ ਲੈ ਕੇ ਜੱਥੇਬੰਦੀ ਦੇ ਹਰ ਮੋਰਚੇ
'ਚ ਉਹ ਮੂਹਰਲੀਆਂ ਕਤਾਰਾਂ ਵਿੱਚ ਹੋ ਕੇ ਲੜਿਆ। ਜੱਥੇਬੰਦੀ ਸਾਹਮਣੇ ਜਦੋਂ ਵੀ ਜਗੀਰਦਾਰ ਹੁਕਮਰਾਨਾਂ
ਪੱਖੀ ਕਿਰਦਾਰ ਵਾਲੇ ਮੌਕਾਪ੍ਰਸਤ ਆਗੂਆਂ ਜਾਂ ਫਿਰ ਥਿੜਕਵੇਂ ਜਾਂ ਚੱਕਵੇਂ ਕਿਰਦਾਰ ਵਾਲੇ ਆਗੂਆਂ ਨਾਲੋਂ
ਨਿਖੇੜਾ ਕਰਨ ਦਾ ਸੁਆਲ ਖੜਾ ਹੋਇਆ ਤਾਂ ਉਹਨਾਂ ਵਿਰੂਧ ਲਕੀਰ ਖਿੱਚ ਕੇ ਥੁੜੁ ਜਮੀਨੇ, ਬੇਜਮੀਨੇ ਅਤੇ
ਕਰਜਿਆਂ ਵਿੰਨ੍ਹੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਹਿਤਾਂ ਲਈ ਸੀਸ ਤਲੀ ਧਰ ਲੜਨੁਖੜਨ ਵਾਲੇ ਖਰੇ ਆਗੂਆਂ
ਦਾਂ ਸਾਥ ਦਿੰਦਾ ਰਿਹਾ।
2003 ਤੋਂ ਲੈ ਕੇ ਉਹ ਭਾਰਤੀ ਕਿਸਾਨ ਯੁਨੀਅਨ (ਏਕਤਾਂ
ਉਗਰਾਹਾਂ) ਦੇ ਬਲਾਕ ਪੱਧਰ ਦੇ ਆਗੂ ਵਜੋਂ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਸੀ। 2004 ਵਿੱਚ ਕਰੰਡੀ
ਟਰਾਂਸਫਾਰਮਰ ਘੋਲ ਅਤੇ 2006 ਵਿੱਚ ਟਰਾਈਡੈਂਟ ਜਮੀਨੀ ਘੋਲ ਮੌਕੇ ਉਸਨੇ ਕਈੁ ਕਈ ਦਿਨ ਜੇਲ੍ਹ ਵੀ ਕੱਟੀ।
31 ਜਨਵਰੀ 2007 ਨੂੰ ਧੱਕੇ ਨਾਲ ਐਕਵਾਇਰ ਕੀਤੀ ਜਮੀਨ
ਵਿੱਚ ਵੜ ਰਹੇ 1600 ਸਿਰਲੱਥਾਂ ਦੇ ਕਾਫਲੇ ਵਿੱਚ ਜੂਝਦਿਆਂ ਹੱਥ ਤੇ ਗੋਲੀ ਲੱਗਣ ਨਾਲ ਜਖਮੀ ਵੀ ਹੋਇਆ
ਸੀ। ਮੌਜੂਦਾ ਰਿਹਾਈ ਮੋਰਚੇ ਦੌਰਾਨ ਨਾਭਾ ਜੇਲ੍ਹ ਵਿੱਚ ਇਲਾਜ ਬਾਝੋਂ 6 ਘੰਟੇ ਤੱਕ ਛਾਤੀ ਦੇ ਦਰਦ ਨਾਲ
ਤੜਫਦੇ ਹੋਏ ਸ਼ਹੀਦੀ ਜਾਮ ਪੀਤਾ।
ਇਹ ਮੋਰਚਾ ਬੇਸ਼ੱਕ ਮਾਝਾ ਖੇਤਰ ਦੇ ਉਹਨਾਂ ਕਿਸਾਨਾਂ
ਦੀ ਰਿਹਾਈ ਲਈ ਸ਼ੁਰੂ ਕੀਤਾ ਗਿਆ ਸੀ ਜਿਹੜੇ ਪਾਵਰਕੌਮ ਦੁਆਰਾ ਗੈਰੁਕਨੂੰਨੀ ਢੰਗ ਨਾਲ ਬਿਜਲੀ ਮੀਟਰ ਘਰਾਂ
ਤੋਂ ਬਾਹਰ ਕੱਢਣ ਦਾ ਵਿਰੋਧ ਕਰਦਿਆਂ ਅੋਰਤਾਂ ਸਮੇਤ ਜੇਲ੍ਹਾਂ ਥਾਣਿਆ ਵਿੱਚ ਡੱਕੇ ਗਏ ਸਨ।ਪਰੰਤੂ ਇਸ
ਦੌਰਾਨ ਬੇਜਮੀਨੇ ਅਤੇ ਥੁੜੁ-ਜਮੀਨੇ ਕਰਜਿਆਂ ਨਾਲ ਵਿੰਨ੍ਹੇਂ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਜਮੀਨੁ
ਪ੍ਰਾਪਤੀ, ਕਰਜਾ-ਮੁਕਤੀ ਅਤੇ ਖੁਦਕੁਸ਼ੀਆਂ ਦੇ ਮੁਆਵਜੇ ਸੰਬਧੀ ਭਖੇ ਹੋਏ ਘੋਲ ਵਿੱਚ 16 ਸਤੰਬਰ ਨੂੰ
ਜਿਲ੍ਹਾ ਕੇਂਦਰਾਂ 'ਤੇ ਲਾਏ ਗਏ ਧਰਨਿਆਂ ਵਿੱਚ ਹਜਾਰਾਂ ਅੋਰਤਾਂ ਸਮੇਤ ਹੋਏ ਲਾੁਮਿਸਾਲ ਇੱਕਠਾਂ ਨੂੰ
ਦੇਖ ਕੇ ਬਾਦਲ ਸਰਕਾਰ ਅੱਗ ਬਬੂਲਾ ਹੋ ਉਠੀ।
20 ਸਤੰਬਰ ਨੂੰ ਕੀਤੇ ਜਾਣ ਵਾਲੇ 3 ਘੰਟੇ ਦੇ ਸੜਕੁ
ਰੋਕੋ ਅੰਦੋਲਨ ਨੂੰ ਕੁਚਲਣ ਲਈ 18 ਦੀ ਰਾਤ ਤੋਂ ਹੀ ਘਰਾਂ ਚੋਂ, ਗੁਰਦਵਾਰਿਆਂ ਚੋ ਅਤੇ ਸੜਕਾਂ ਤੋਂ
ਚੁੱਕੁ ਚੁੱਕ ਕੇ ਸੈਂਕੜੇ ਅੋਰਤਾਂ ਸਮੇਤ ਹਜਾਰਾਂ ਕਿਸਾਨਾਂ-ਮਜਦੂਰਾਂ ਨੂੰ ਜੇਲ੍ਹਾਂ ਥਾਣਿਆ ਵਿੱਚ ਡੱਕ
ਦਿੱਤਾ।
20 ਔਰਤਾਂ ਅਤੇ 74 ਸਾਲਾਂ ਦੇ ਭੂਰਾ ਸਿੰਘ ਸਮੇਤ
455 ਜਣੇ 26 ਸਤੰਬਰ ਤੱਕ ਵੀ ਜੇਲ੍ਹੀਂ ਡੱਕੇ ਰਹੇ।
ਇਸ ਨਿਹਚਾਵਾਨ ਅਤੇ ਅਣੱਥਕ ਯੋਧੇ ਦੀ ਮੌਤ ਨਾਲ ਜੱਥੇਬੰਦੀ
ਅਤੇ ਕਿਸਾਨ ਲਹਿਰ ਨੂੰ ਪੂਰਾ ਨਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਉਸ ਦੀ ਕੁਰਬਾਨੀ ਨੂੰ ਸਿਜਦਾ ਕਰਨ
ਲਈ:
ਐਤਵਾਰ ਮਿਤੀ 6 ਅਕਤੂਬਰ ਨੂੰ ਪਿੰਡ ਕੋਟਧਰਮੂ ਵਿੱਚ
ਭੋਗ ਦੀ ਰਸਮ ਮੌਕੇ ਸੂਬਾ ਪੱਧਰ ਦੇ ਵਿਸ਼ਾਲ ਇਕੱਠ ਦੁਆਰਾ
ਇਸ ਯੋਧੇ ਨੂੰ ਸ਼ਰਦਾਂਜਲੀ ਭੇਂਟ ਕੀਤੀ ਜਾ ਰਹੀ ਹੈ।
ਇਸ ਮੌਕੇ ਭਰਾਤਰੀ ਕਿਸਾਨ ਮਜਦੂਰ ਜੱਥੇਬੰਦੀਆਂ ਦੇ
ਆਗੂ ਵੀ ਪੁਜ ਰਹੇ ਹਨ।
ਆਓ ਇਸ ਸਿਰੜੀ ਅਤੇ ਸੰਗਰਾਮੀ ਯੋਧੇ ਨੂੰ ਸ਼ਰਧਾਂਜਲੀ
ਭੇਂਟ ਕਰਨ ਲਈ ਹਮ ਹੁਮਾ ਕੇ ਪਹੁੰਚੀਏ
ਸ਼ਹੀਦ ਬਾਬਾ ਭੂਰਾ ਸਿੰਘ ਅਮਰ ਰਹੇ|
ReplyDeleteਮਜਦੂਰਾਂ-ਕਿਸਾਨਾਂ ਦਾ ਸਾਂਝਾ ਘੌਲ ਜਿੰਦਾਬਾਦ|
ਲੌਕ ਘੌਲ ਨਾ ਥੰਮਣਗੇ-ਘਰ-ਘਰ ਯੌਧੇ ਜੰਮਣਗੇ