StatCounter

Showing posts with label Modi. Show all posts
Showing posts with label Modi. Show all posts

Tuesday, January 3, 2017

ਮੋਦੀ ਜੀ! ਸ਼ਹਿਰ ਅਤੇ ਚੌਕ ਤੁਸੀਂ ਚੁਣ ਲਵੋ, ਸਜ਼ਾ ਲੋਕ ਤਹਿ ਕਰਨਗੇ !!

ਮੋਦੀ ਜੀ ਤੁਹਾਡੀ ਸਮਾਂ ਸੀਮਾਂ ਖਤਮ ਹੋ ਚੁੱਕੀ ਹੈ, ਸ਼ਹਿਰ ਅਤੇ ਚੌਕ ਤੁਸੀਂ ਚੁਣ ਲਵੋ, ਸਜ਼ਾ ਲੋਕ ਤਹਿ ਕਰਨਗੇ !  

ਨਰਿੰਦਰ ਜੀਤ
ਪ੍ਰਧਾਨ ਮੰਤਰੀ ਮੋਦੀ ਅਤੇ ਓਹਦਾ ਭਾਜਪਾਈ ਕੁਨਬਾ, ਲਗਾਤਾਰ ਇਹ ਟਾਹਰਾਂ ਮਾਰਦਾ ਰਿਹਾ ਹੈ ਕਿ 8 ਨਵੰਬਰ ਨੂੰ ਲਾਗੂ ਕੀਤੀ ਨੋਟਬੰਦੀ ਤੋਂ ਲੋਕਾਂ ਲਈ ਪੈਦਾ ਹੋਈਆਂ ਮੁਸ਼ਕਲਾਂ ਸਿਰਫ 50 ਦਿਨਾਂ ਤੱਕ ਹੀ ਰਹਿਣਗੀਆਂ ਅਤੇ ਉਸ ਤੋਂ ਬਾਅਦ ਕਾਲਾ ਧਨ, ਭ੍ਰਿਸ਼ਟਾਚਾਰ ਅਤੇ ਹਰ ਤਰਾਂ ਦੀ ਦਹਿਸ਼ਤਗਰਦੀ ਦਾ ਮੁਕੰਮਲ ਖ਼ਾਤਮਾ ਹੋ ਜਾਵੇਗਾ | ਹਰ ਪਾਸੇ ਅਮਨ, ਚੈਨ ਅਤੇ ਸੁਖ ਸ਼ਾਂਤੀ ਫੈਲ  ਜਾਵੇਗੀ ਅਤੇ ਲੋਕਾਂ ਦੀ ਜ਼ਿੰਦਗੀ ਖੁਸ਼ਹਾਲੀ ਨਾਲ ਭਰ ਜਾਵੇਗੀ | 13 ਨਵੰਬਰ ਨੂੰ ਗੋਆ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇਂ ਇਥੋਂ ਤੱਕ ਵੀ ਕਿਹਾ ਕਿ ਜੇ 50 ਦਿਨਾਂ ਵਿਚ ਨੋਟਬੰਦੀ ਰਾਹੀਂ ਸਭ ਕੁਝ ਠੀਕ ਨਾਂ ਹੋਇਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਖਤਮ ਨਾਂ ਹੋਈਆਂ ਤਾਂ ਉਹ ਆਪਣੀ ਸਜ਼ਾ ਕਬੂਲਣ ਲਈ ਸ਼ਹਿਰ ਦੇ ਚੌਂਕ ਚ ਆ ਖੜਨਗੇ ਅਤੇ ਦੇਸ਼ ਦੇ ਲੋਕਾਂ ਨੂੰ ਇਹ ਹੱਕ ਹੋਵੇਗਾ ਕਿ ਉਹ ਉਹਨਾਂ ਨੂੰ ਜੋ ਚਾਹੇ ਸਜ਼ਾ ਦੇਣ |
50 ਦਿਨ ਲੰਘ ਗਏ ਹਨ| ਨੋਟਬੰਦੀ ਤੋਂ ਪੈਦਾ ਹੋਈਆਂ ਮੁਸ਼ਕਲਾਂ ਓਵੇਂ ਹੀ ਬਰਕਰਾਰ ਹਨ| ਲੋਕਾਂ ਨੂੰ ਲੋੜ ਪੈਣ ਤੇ ਬੈਂਕਾਂ ਤੋਂ ਆਪਣਾ ਪੈਸੇ ਕਢਾਉਣ ਦਾ ਹੱਕ ਨਹੀਂ| ਉਹ ਬੈਂਕ ਜਾਂ ਏ ਟੀ ਐਮ ਚੋਂ ਕਿੰਨਾਂ ਪੈਸੇ ਕਢਾ ਸਕਦੇ ਹਨ, ਇਹ ਉਹਨਾਂ ਦੀ ਲੋੜ ਜਾਂ ਇੱਛਾ ਤੇ ਨਹੀਂ, ਸਗੋਂ ਸਰਕਾਰ ਦੀ ਮਰਜ਼ੀ ਤੇ ਨਿਰਭਰ ਹੈ| ਕਾਲੇ ਧਨ ਵਾਲਿਆਂ ਅਤੇ ਭ੍ਰਿਸ਼ਟਾਚਾਰੀਆਂ ਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ, ਉਹ ਸ਼ਾਨ ਨਾਲ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ, ਐਸ਼ੋ ਇਸ਼ਰਤ ਦਾ ਹਰ ਸਮਾਨ ਜੁਟਾਉਣ ਦੇ ਸਮਰਥ ਹਨ, ਪਰ ਸਧਾਰਨ ਲੋਕ ਇਲਾਜ ਕਰਵਾਉਣ ਖੁਣੋਂ ਮਰ ਰਹੇ ਹਨ, ਧੀਆਂ ਦੇ ਵਿਆਹ ਲਈ, ਬੈਂਕਾਂ ਮੂਹਰੇ ਕਈ ਕਈ ਦਿਨ ਲਾਈਨਾਂ ਚ ਲੱਗ ਕੇ ਧੱਕੇ ਖਾਣ ਦੇ ਬਾਵਜੂਦ  ਵੀ ਆਪਣੇ ਪੈਸੇ ਨਾਂ ਕਢਾ ਸਕਣ ਕਾਰਨ ਆਤਮ ਹਤਿਆਵਾਂ ਕਰ ਰਹੇ ਹਨ|  50 ਦਿਨਾਂ ਬਾਅਦ ਕੋਈ ਕਾਲਾ ਧਨ ਬਾਹਰ ਨਹੀਂ ਆਇਆ, ਨਵੇਂ ਨੋਟਾਂ ਦੀ ਕਿੱਲਤ ਜਿਓਂ ਦੀ ਤਿਓਂ ਬਰਕਰਾਰ ਹੈ, ਆਂਕੜੇ ਖਾਤਿਆਂ ਚੋਂ ਲੋੜ ਅਨੁਸਾਰ ਪੈਸੇ ਕਢਵਾਉਣ ਦਾ ਲੋਕਾਂ ਦਾ ਹੱਕ ਬਹਾਲ ਨਹੀਂ ਹੋਇਆ, ਬੈਂਕਾਂ ਅਤੇ ਏ ਟੀ ਐਮਾਂ ਮੂਹਰੇ ਲਾਈਨਾਂ ਚ ਲੱਗੇ ਲੋਕ ਓਵੇਂ ਹੀ ਰੁਲ ਰਹੇ ਹਨ |
ਸੋ ਸਮਾਂ ਆ ਗਿਆ ਹੈ ਕਿ ਗੋਆ ਵਿਚ ਦਿੱਤੇ ਆਪਣੇ ਭਾਸ਼ਣ ਤੇ ਅਮਲ ਕਰਦਿਆਂ ਮੋਦੀ ਜੀ ਆਪਣੀ ਸਜ਼ਾ ਕਬੂਲਣ ਲਈ ਕੋਈ ਸ਼ਹਿਰ ਅਤੇ ਚੌਕ ਚੁਣ ਲੈਣ | ਸਜ਼ਾ ਦਾ ਫੈਸਲਾ ਲੋਕ ਕਰ ਲੈਣਗੇ 
ਨੋਟਬੰਦੀ ਸਰਕਾਰ ਦੀਆਂ ਲੋਕ ਮਾਰੂ ਨਵ ਉਦਾਰਵਾਦੀ ਨੀਤੀਆਂ ਦਾ ਹੀ ਇੱਕ ਹਿੱਸਾ

ਜੇ ਮੋਦੀ ਸਰਕਾਰ ਦੀ ਨੋਟਬੰਦੀ ਦਾ ਨਿਸ਼ਾਨਾ ਸੱਚ ਮੁੱਚ ਕਾਲਾ ਧਨ ਸੀ ਤਾਂ ਇਸ ਦੀ ਸਭ ਤੋਂ ਵੱਧ ਮਾਰ ਵੱਡੇ ਸਨਅਤਕਾਰਾਂ - ਅਡਾਣੀਆਂ, ਅੰਬਾਨੀਆਂ, ਬਿਰਲੀਆਂ, ਟਾਟਿਆਂ, ਪੰਜਾਬ ਦੇ ਅਕਾਲੀ-ਕਾਂਗਰਸੀ ਟਰਾਂਸਪੋਰਟਰਾਂ, ਬਿਲਡਰਾਂ, ਧਰਮ ਗੁਰੂਆਂ, ਮਠਾਂ, ਡੇਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਪੈਣੀ ਚਾਹੀਦੀ ਸੀ| ਜੇ ਇਸ ਮੁਹਿੰਮ ਰਾਹੀ ਸਚੀਂ ਮੁਚੀਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨਾ ਸੀ ਤਾਂ ਸਭ ਤੋਂ ਪਹਿਲਾਂ ਨਿਸ਼ਾਨਾ ਬਾਦਲਾਂ ਦਾ ਕੁਨਬਾ, ਕੇਂਦਰ ਅਤੇ ਰਾਜਾਂ ਦੇ ਭ੍ਰਿਸ਼ਟ ਮੰਤਰੀ ਅਤੇ ਸੰਤਰੀ ਹੋਣੇ ਚਾਹੀਦੇ ਸਨ|          
ਬੈਂਕਾਂ ਅਤੇ ਕੈਸ਼ ਰਹਿਤ ਲੈਣ-ਦੇਣ ਕਰਵਾਉਣ ਵਾਲੀਆਂ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਗਾਹਕਾਂ ਦੀ ਅੰਨ੍ਹੀ ਲੁੱਟ ਕਰਨ ਦੀ ਛੂਟ ਮਿਲ ਗਈ ਹੈ| ਨੋਟਬੰਦੀ ਦਾ ਨਿਸ਼ਾਨਾ ਕਾਲਾ ਧਨ, ਭ੍ਰਿਸ਼ਟਾਚਾਰ ਅਤੇ ਹਰ ਤਰਾਂ ਦੀ ਦਹਿਸ਼ਤਗਰਦੀ ਦੇ  ਮੁਕੰਮਲ ਖ਼ਾਤਮੇ ਤੋਂ ਬਦਲ ਕੇ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਕੈਸ਼ ਰਹਿਤ ਲੈਣ ਦੇਣ ਨੂੰ ਉਤਸ਼ਹਿਤ ਕਰਨਾ ਅਤੇ ਟੈਕਸ ਉਗਰਾਹੀ ਚ ਵਾਧਾ ਬਣ ਗਿਆ ਹੈ | 50 ਦਿਨਾਂ ਦੀ ਸਮਾਂ ਸੀਮਾਂ 50 ਸਾਲ ਤੱਕ ਵਧਾਉਣ ਦੀਆਂ ਵੀ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ|
ਅਸਲ ਚ ਨੋਟਬੰਦੀ ਸਰਕਾਰ ਦੀਆਂ ਲੋਕ ਮਾਰੂ ਨਵ ਉਦਾਰਵਾਦੀ ਨੀਤੀਆਂ ਦਾ ਹੀ ਇੱਕ ਹਿੱਸਾ ਹੈ, ਜਿਸ ਰਾਹੀ ਭਾਰਤੀ ਲੋਕਾਂ ਨੂੰ ਸਾਮਰਾਜੀ ਵਿਸ਼ਵ ਅਰਥਚਾਰੇ ਚ ਜਕੜ ਕੇ ਉਹਨਾਂ ਦੀ ਕਿਰਤ ਸ਼ਕਤੀ, ਕੁਦਰਤੀ ਧਨ ਦੌਲਤ ਅਤੇ ਕੌਮੀ ਖਜ਼ਾਨੇ ਦੀ ਲੁੱਟ ਹੋਰ ਤਿੱਖੀ ਕਰਨੀ ਹੈ | ਇਹੋ ਕਾਰਨ  ਹੈ ਕਿ ਸਾਮਰਾਜੀ ਵਿਤੀ ਸੰਸਥਾਵਾਂ, ਅਮਰੀਕੀ ਹਾਕਮਾਂ ਅਤੇ ਭਾਰਤ ਦੇ ਵੱਡੇ ਸਰਮਾਇਦਾਰਾਂ ਨੇਂ ਇਸ ਦਾ ਭਰਵਾਂ ਸਵਾਗਤ ਕੀਤਾ  ਹੈ|
ਛੋਟੇ  ਦੁਕਾਨਦਾਰਾਂ, ਕਿਸਾਨਾਂ ਅਤੇ ਔਰਤਾਂ ਪ੍ਰਤੀ ਨਕਲੀ ਹੇਜ      
ਭਾਜਪਾ ਦੇ ਇੱਕ ਹਿੱਸੇ ਨੂੰ ਡਰ ਹੈ ਕਿ ਕਿਤੇ ਨੋਟਬੰਦੀ ਦੇ ਮਾੜੇ ਪ੍ਰਭਾਵਾਂ ਨਾਲ, ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਚ 2017 ਚ ਹੋਣ ਵਾਲੀਆਂ ਚੋਣਾਂ ਚ ਲੋਕ ਉਹਨਾਂ ਨੂੰ ਭੁੰਜੇ ਨਾਂ ਪਟਕਾ ਦੇਣ | ਇਸ ਡਰ ਨੂੰ ਦੂਰ ਕਰਨ ਲਈ, 2016 ਦੀ ਆਖਰੀ ਸ਼ਾਮ ਪ੍ਰਧਾਨ ਮੰਤਰੀ ਮੋਦੀ ਨੇਂ "ਕੌਮ (ਅਸਲ ਚ ਭਾਜਪਾ) ਦੇ ਨਾਂ ਸੰਦੇਸ਼" ਚ ਇੰਦਿਰਾ ਗਾਂਧੀ ਵੱਲੋਂ ਆਪਣੇ ਸ਼ਰੀਕਾਂ ਨਾਲ ਖਹਿ ਭੇੜ ਦੌਰਾਨ ਮੁਸ਼ਕਲਾਂ ਚ ਫਸ ਜਾਣ ਵੇਲੇ ਅਪਣਾਏ ਜਾਂਦੇ ਸਿਆਸੀ ਹੱਥ ਕੰਡਿਆਂ (ਬੈਂਕਾਂ ਦਾ ਕੌਮੀਕਰਨ, ਗਰੀਬੀ ਹਟਾਓ ਦਾ ਨਾਅਰਾ, 20 ਨੁਕਾਤੀ ਪ੍ਰੋਗਰਾਮ ਆਦਿ) ਤੋਂ ਸਬਕ ਸਿਖਦਿਆਂ   ਕੁਝ "ਹਿੰਗ ਲੱਗੇ ਨਾਂ ਫਟਕੜੀ ਰੰਗ ਚੋਖਾ" ਕਿਸਮ ਦੀਆਂ ਸਕੀਮਾਂ "ਗਰੀਬ ਹਿੱਸਿਆਂ" ਲਈ ਐਲਾਨੀਆਂ ਹਨ | ਇਹਨਾਂ ਸਕੀਮਾਂ ਦਾ ਅਸਲ ਮੰਤਵ ਸਿਰ ਤੇ ਆ ਰਹੀਆਂ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਚ ਵੋਟਰਾਂ ਨੂੰ ਸਬਜ਼ਬਾਗ ਦਿਖਾ ਕੇ ਭਰਮਾਉਣਾਂ ਹੈ| ਛੋਟੇ ਵਪਾਰੀਆਂ ਦਾ ਇੱਕ ਗਿਣਨ ਯੋਗ ਹਿੱਸਾ ਭਾਜਪਾ ਦਾ ਵੋਟ ਅਧਾਰ  ਰਿਹਾ ਹੈ |ਕਾਰੋਬਾਰ ਠੱਪ ਹੋ jaan kaarn ਇਸ ਵਰਗ ਨੂੰ ਨੋਟਬੰਦੀ ਦੀ  bhaaree  ਮਾਰ  ਝੱਲਣੀ ਪਈ ਹੈ | ਇਸ ਵੋਟ ਅਧਾਰ ਨੂੰ ਮੁੜ ਕਾਇਮ ਕਰਨ ਲਈ ਵਪਾਰੀਆਂ, ਛੋਟੇ ਸਨਅਤਕਾਰਾਂ ਅਤੇ kisaanaan ਨੂੰ ਕਰਜ਼ੇ ਅਤੇ ਵਿਆਜ ਚ ਕੁਝ ਛੋਟਾਂ ਦਾ ਐਲਾਨ ਕੀਤਾ ਗਿਆ ਹੈ
ਪ੍ਰਧਾਨ ਮੰਤਰੀ ਮੋਦੀ ਦੇ "ਸੰਦੇਸ਼" ਤੋਂ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਹਾਲੇ ਤੱਕ ਸਰਕਾਰ ਕੋਲ ਨੋਟਬੰਦੀ ਦੀ ਕੋਈ ਗਿਨਾਉਣ ਯੋਗ ਪ੍ਰਾਪਤੀ ਨਹੀਂ ਹੈ | ਲੋਕਾਂ ਨੇਂ ਇਸ ਦੌਰ ਚ ਜੋ ਅਕਹਿ ਅਤੇ ਅਸਹਿ ਤਕਲੀਫਾਂ ਭੋਗੀਆਂ ਹਨ, ਜੋ ਸ਼ਰੀਰਕ ਅਤੇ ਮਾਨਸਿਕ ਸੱਟਾਂ ਖਾਧੀਆਂ ਹਨ, ਉਹਨਾਂ ਦਾ ਹਿਸਾਬ ਕਿਤਾਬ ਲਿਆ ਜਾਣਾ ਚਾਹੀਦਾ ਹੈ|
ਇੱਕ ਜੁੱਟ ਅਤੇ ਸੰਗਠਿਤ ਵਿਰੋਧ ਦੀ ਲੋੜ
ਹਾਕਮ ਵਾਰ ਵਾਰ ਇਹ ਦੁਹਰਾ ਰਹੇ ਹਨ ਕਿ ਲੋਕਾਂ ਨੇ ਨੋਟਬੰਦੀ ਦਾ ਕੋਈ ਵਿਸ਼ੇਸ਼ ਵਿਰੋਧ ਨਹੀਂ ਕੀਤਾ | ਇਹ ਅਸਲੀਅਤ ਨਹੀਂ ਹੈ| ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਲੋਕਾਂ ਨੇਂ ਇਸ ਦਾ ਵਿਰੋਧ ਕੀਤਾ ਹੈ | ਅਨੇਕਾਂ ਸ਼ਹਿਰਾਂ ਚ ਲੋਕਾਂ ਨੇਂ ਬੈਂਕਾਂ ਮੂਹਰੇ ਧਰਨੇ ਮੁਜ਼ਾਹਰੇ ਕਰਕੇ, ਬੈਂਕਾਂ ਦਾ ਘਿਰਾਓ ਕਰ ਕੇ ਆਵਦਾ ਰੋਸ ਪ੍ਰਗਟਾਇਆ ਹੈ|  ਇਹ ਠੀਕ ਹੈ ਕਿ ਇਹ ਵਿਰੋਧ ਸੰਗਠਿਤ ਨਹੀਂ ਸੀ | ਇਸ ਬਹਾਨੇ ਹੇਠ ਹੁਣ ਸਰਕਾਰ ਨੇਂ ਹੋਰ "ਸਖਤ ਕਦਮ" ਚੁੱਕਣ ਦੇ ਨਾਂ ਹੇਠ, ਲੋਕਾਂ ਤੇ ਹੋਰ ਭਾਰੀ ਬੋਝ ਲੱਦਣ ਦੀ ਸਕੀਮ ਘੜ ਲਈ ਹੈ | ਇਹ "ਸਖਤ" ਕਦਮ ਸਿਰਫ ਲੋਕਾਂ ਲਈ ਹੀ ਸਖਤ ਹੋਣਗੇ, ਦੇਸੀ ਵਿਦੇਸ਼ੀ ਲੁਟੇਰੇ ਸ਼ਾਹੂਕਾਰਾਂ ਲਈ ਬਿਲਕੁਲ ਮੁਲਾਇਮ ਹੋਣਗੇ | ਇਹਨਾਂ ਲੋਕ ਮਾਰੂ ਕਦਮਾਂ ਦਾ ਇੱਕਜੁੱਟ ਅਤੇ ਸੰਗਠਿਤ ਵਿਰੋਧ ਕਰਨਾਂ ਹੋਵੇਗਾ| ਚੁੱਪ ਸਾਡੇ ਲਈ ਘਾਤਕ ਸਿੱਧ ਹੋਵੇਗੀ| ਲੜਨ ਲਈ, ਸੰਘਰਸ਼ਾਂ ਲਈ ਕਮਰਕਸੇ ਕਰਨੇ ਪੈਣਗੇ| ਲੋਕਾਂ ਨੇਂ ਆਪਣੇਂ ਸੰਘਰਸ਼ਾਂ ਅਤੇ ਇੱਕਮੁੱਠ ਤਾਕਤ  ਦੇ ਜ਼ੋਰ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਅਸਹਿਣਸ਼ੀਲਤਾ ਦੀਆਂ ਨੀਤੀਆਂ ਦਾ ਟਾਕਰਾ ਕੀਤਾ ਹੈ; ਅਖੌਤੀ ਗਊ-ਭਗਤਾਂ ਅਤੇ ਹਿੰਦੂ ਫਾਸ਼ੀਵਾਦੀ ਗਰੋਹਾਂ ਨਾਲ ਲੋਹਾ ਲਿਆ ਹੈ; ਨਕਲੀ ਦੇਸ਼ ਭਗਤੀ ਦੇ ਫੱਟੇ ਹੇਠ ਦੁਨੀਆਂ ਦੇ ਇਸ ਖਿੱਤੇ ਚ ਅਮਰੀਕੀ ਸਾਮਰਾਜੀਆਂ ਦੇ ਲਠੈਤ ਬਣ ਕੇ ਜੰਗੀ ਜਨੂੰਨ ਭੜਕਾਉਣ ਦਾ ਵਿਰੋਧ ਕੀਤਾ ਹੈ; ਦਲਿਤਾਂ, ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਖਿਲਾਫ ਸੰਘ ਪਰਿਵਾਰ ਦੀਆਂ ਕੁਚਾਲਾਂ ਨੂੰ ਧੂੜ ਚਟਾਈ ਹੈ; ਲੋਕਾਂ ਤੋਂ ਜਲ, ਜੰਗਲ ਅਤੇ ਜ਼ਮੀਨਾਂ ਖੋਹ ਕੇ ਸਾਮਰਾਜੀ ਕੰਪਨੀਆਂ ਦੇ ਹਵਾਲੇ ਕਰਨ ਦਾ ਜਾਂ ਹੁਲਵਾਂ ਵਿਰੋਧ ਕੀਤਾ ਹੈ ਅਤੇ ਅਪ੍ਰੇਸ਼ਨ ਗ੍ਰੀਨ ਹੰਟ ਹੇਠਲੇ ਖਿੱਤੇ ਚ ਲੋਕਾਂ ਦੇ ਜਮਹੂਰੀ ਹੱਕਾਂ ਦੇ ਘਾਣ ਅਤੇ ਲੋਕ ਯੋਧਿਆਂ ਨੂੰ ਝੂਠੇ ਪੁਲਸ ਮੁਕਾਬਲਿਆਂ ਚ ਮਾਰ ਮੁਕਾਉਣ ਵਿਰੁੱਧ ਗਰਜਵੀਂ ਆਵਾਜ਼ ਉਠਾਈ ਹੈ | ਮੋਦੀ ਸਰਕਾਰ ਦੀਆਂ ਇਹਨਾਂ ਲੋਕ ਮਾਰੂ ਅਤੇ ਦੇਸ਼ ਧ੍ਰੋਹੀ ਨੀਤੀਆਂ ਵਿਰੁੱਧ ਵੀ ਇਸੇ ਤਰਾਂ ਇੱਕ ਜੁੱਟ ਅਤੇ ਸੰਗਠਿਤ ਵਿਰੋਧ ਦੀ ਲੋੜ ਹੈ |  

Sunday, May 4, 2014

ਬੀਬੇ-ਬਾਬੇ ਨੂੰ ਆਵਦੀ ਔਰਤ ਵਿਰੋਧੀ ਹਵਸੀ-ਲੁਤਰੋ ਨੂੰ ਵੱਸ ਵਿੱਚ ਕਰਨ ਲਈ ਜੀਭ-ਆਸਣ ਸਿੱਖਣ ਦੀ ਲੋੜ

ਬੀਬੇ-ਬਾਬੇ ਨੂੰ ਆਵਦੀ ਔਰਤ ਵਿਰੋਧੀ ਹਵਸੀ-ਲੁਤਰੋ ਨੂੰ ਵੱਸ ਵਿੱਚ ਕਰਨ ਲਈ
ਜੀਭ-ਆਸਣ ਸਿੱਖਣ ਦੀ ਲੋੜ
ਸਰਗਰਮ ਤੇ ਮਜਬੂਤ ਲੋਕ-ਵਿਰੋਧ ਹੀ ਇਹ ਆਸਣ ਸਿਖਾਵੇਗਾ

               ... ਓਮ, . . . ਓਮ ਤੋਂ ਨਮੋ ਨਮੋ ਤੱਕ ਪਹੁੰਚਿਆ ਰਾਮਦੇਵ ਲੱਖ ਦਾਅਵਾ ਕਰੇ ਕਿ ਉਸਦਾ ਆਵਦੇ ਸਰੀਰ ਦੇ ਸਾਰੇ ਅੰਗਾਂ 'ਤੇ ਪੂਰਾ ਪੂਰਾ ਕੰਟਰੋਲ ਹੈ, ਉਹ ਜਿਵੇਂ ਚਾਹੇ ਉਵੇਂ ਮੋੜ ਲੈਂਦਾ ਹੈ, ਘੁੰਮਾ ਲੈਂਦਾ ਹੈ ਅਤੇ ਉਹ ਲੋਕਾਂ ਨੂੰ ਵੀ ਇਉਂ ਕਰਨਾ ਸਿਖਾ ਸਕਦਾ ਹੈ। ਏਹਦੇ ਲਈ ਉਹ ਮੁੱਲ ਦੇ ਕੈਂਪ ਲਾਉਂਦਾ ਹੈ|
 ਓਮ ਤੋਂ ਨਮੋ ਨਮੋ ਤੱਕ ਪਹੁੰਚਿਆ ਰਾਮਦੇਵ
ਪਰ ਉਸਦੀ ਬੋਲਬਾਣੀ ਵਿਚੋਂ ਉਭਰ ਕੇ ਸਾਹਮਣੇ ਆਈ ਸੱਚਾਈ ਇਹ ਚੁਗਲੀ ਕਰਦੀ ਹੈ ਕਿ ਉਸਦੀ ਲੁਤਰੋ ਉਸਦੇ ਵੱਸ ਵਿਚ ਨਹੀਂ ਹੈ। ਉਹ, ਜਦੋਂ ਵੀ 'ਉਚਾਰਣ' ਕਰਦੀ ਹੈ ਤਾਂ ਰਾਮਦੇਵ ਨੂੰ ਯੋਗਾ ਵਿੱਚੋਂ ਬਾਹਰ ਕੱਢ ਕੇ ਹਿੰਦੂਤਵ ਦਾ ਪ੍ਰਚਾਰਕ ਬਣਾ ਧਰਦੀ ਹੈ। ਥਾਂ ਥਾਂ ਹੱਟਾਂ ਖੋਹਲਣ ਵਾਲੀ ਮੋਟੇ ਮੁਨਾਫੇ ਬਟੋਰੂ ਵੱਡੀ ਵਪਾਰਕ ਕੰਪਨੀ ਵਜੋਂ ਸਾਹਮਣੇ ਲਿਆ ਖੜਾਉਂਦੀ ਹੈ। ਯੋਗਾ ਲਈ ਆਉਂਦੇ ਅਫਸਰਸ਼ਾਹਾਂ ਤੇ ਵਜ਼ੀਰਾਂ-ਸ਼ਮੀਰਾਂ ਦੇ ਹੁੰਦੇ ਵੱਡੇ ਇਕੱਠਾਂ ਤੋਂ ਮੁਲਕ ਦਾ ਸੁਪਰੀਮੋ ਬਣਨ ਦੇ ਹੋਏ ਫੋਬੀਏ ਦੀ ਮਾਰ ਹੇਠ ਆਈ ਰਾਮਦੇਵ ਦੀ ਜੀਭਾ ਭਸਤਿਰਕਾ ਤੇ ਕਪਾਲਭਾਤੀ ਤੋਂ ਤਿਤਲੀ-ਆਸਣ ਕਰਦੀ ਕਰਦੀ ਸਿਆਸੀ ਰਾਮਲੀਲਾ ਗਰਾਊਂਡ ਜਾ ਸਿਆਸੀ ਜਲ-ਨੇਤਰੀ ਕਰਨ ਲੱਗ ਪੈਂਦੀ ਹੈ| ਪਰ ਹਕੂਮਤ ਦੇ ਪਹਿਲੇ ਦਬਕੇ ਹੀ ਸਟੇਜ ਤੋਂ ਜੰਪ-ਆਸਣ ਕਰਦਿਆਂ ਜਨਾਨਾ ਵਸਤਰ ਧਾਰਨ ਕਰਕੇ ਅਤੇ ਸੇਵਕਾਂ-ਸ਼ਰਧਾਲੂਆਂ ਨੂੰ ਪੁਲਸ ਦੇ ਡਾਂਗ-ਆਸਣ ਮੂਹਰੇ ਛੱਡਕੇ ਭੱਜਿਆ ਰਾਮਦੇਵ ਲੁਤਰੋ ਤਾਂ ਕੀ, ਮੂੰਹ ਦਿਖਾਉਣੋ ਵੀ ਗਿਆ, ਅਲੋਪ ਹੀ ਹੋ ਗਿਆ। 
ਸਟੇਜ ਤੋਂ ਜੰਪ-ਆਸਣ ਕਰਦਿਆਂ ਜਨਾਨਾ ਵਸਤਰ ਧਾਰਨ ਕਰਕੇ ਭੱਜਿਆ ਰਾਮਦੇਵ
ਪਰ ਇਹ ਫਿਰ ਵੀ ਕਾਬੂ ਨਾ ਕੀਤੀ। ਪਸਲੀਆਂ ਘੁੰਮਾ ਕੇ ਵਿਖਾਉਣ ਵਾਲੇ ਢਿੱਡ ਅੰਦਰ ਕੁਰਬਲ ਕੁਰਬਲ ਕਰਦੇ ਔਰਤ ਵਿਰੋਧੀ ਗੰਦੇ-ਹਵਸੀ ਕੀੜੇ ਬਾਹਰ ਦਿਖਣ ਲੱਗ ਪਏ।

16 ਦਸੰਬਰ 2012 ਨੂੰ ਦਿੱਲੀ ਵਿਚ ਵਾਪਰੀ ਗੈਂਗ ਰੇਪ ਦੀ ਘਟਨਾ 'ਤੇ ਘਟੀਆ ਵਿਆਖਿਆਨ ਕਰਦਿਆਂ ਇਸ  ਅਤੇ ਅਜਿਹੇ ਹੋਰ ਬੂਬਨਿਆਂ ਦੀ ਲੁਤਰੋ ਔਰਤ ਨੂੰ ਹੀ ਦੋਸ਼ੀ ਕਹਿਣ ਤੱਕ ਗਈ ਸੀ। ਇਕ ਸਿਨੇ-ਸੁੰਦਰੀ ਨੂੰ ਮੂਹਰੇ ਬਿਠਾ ਕੇ ਉਸਦੇ ਸਰੀਰਕ ਅੰਗਾਂ ਨੂੰ ਨਿਹਾਰਦਾ ਲਾਲਾਂ ਸਿੱਟਦਾ ਰਾਮਦੇਵ ਸਭ ਨੇ ਵੇਖਿਆ ਹੈ। ਹੁਣ ਪਤਨੀ ਨੂੰ ਘਰੋਂ ਕੱਢਣ ਵਾਲੇ, ਹੋਰ ਔਰਤਾਂ ਦੇ ਫੋਨ ਟੇਪ ਕਰਨ ਵਾਲੇ ਅਤੇ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਹਾਬੜੇ ਫਿਰਦੇ ਮੋਦੀ ਦਾ ਸਟਾਰ-ਪ੍ਰਚਾਰਕ ਬਣਨ ਲਈ ਤਹੂ ਰਾਮਦੇਵ ਦੀ ਜਬਾਨ ਰਾਹੁਲ 'ਤੇ ਟਿੱਪਣੀ ਕਰਨ ਵੇਲੇ ਦਲਿਤ-ਔਰਤਾਂ ਦੀ ਇੱਜਤ ਖਿਲਾਫ ਬੋਲਣ ਤੋਂ ਬਾਜ਼ ਨਹੀਂ ਆਈ। ਮੰਨੂ ਸਿਮਰਤੀ ਵਾਲੀ, '' ਸ਼ੂਦਰ ਤੇ ਨਾਰੀ, ਤਾੜਨ ਦੇ ਅਧਿਕਾਰੀ'' ਦੀ ਭੜਾਸ ਕੱਢ ਮਾਰੀ ਹੈ। ਸਮਾਜ ਅੰਦਰ ਦਲਿਤ ਔਰਤਾਂ ਪ੍ਰਤੀ ਚਲਦੀ ਜਗੀਰੂ ਧਾਰਨਾ, ''ਗਰੀਬ ਦੀ ਜੋਰੂ, ਸਭ ਦੀ ਭਾਬੀ'' ਅਤੇ ਗਰੀਬ ਔਰਤਾਂ ਨਾਲ ਰਈਸਜ਼ਾਦਿਆਂ ਤੇ ਸਿਆਸੀ ਜੋਰਾਵਰਾਂ ਵੱਲੋਂ ਕੀਤੇ ਧੱਕੇ ਤੇ ਬਲਾਤਕਾਰ ਬਾਰੇ ਸੁਣਾਏ ਫੈਸਲਿਆਂ ਸਮੇਂ ਅਨੇਕਾਂ ਜੱਜਾਂ ਦੀ ਤਰਫੋਂ ਕੀਤੀਆਂ ਅਜੇਹੀਆਂ ਟਿੱਪਣੀਆਂ  ਕਿ  ''ਇਹ ਔਰਤਾਂ 100-100 ਰੁਪਏ ਵਿਚ ਵਿਕ ਜਾਂਦੀਆਂ ਹਨ''   ਨੇ ਰਾਮਦੇਵ ਦੀ ਲੁਤਰੋ ਦੀ ਹਿੰਮਤ ਵਧਾਈ ਹੈ।

ਰਾਮਦੇਵ, ਸਰੀਰ ਦੇ ਸਾਰੇ ਅੰਗਾਂ ਦੀ ਹਰਕਤਸ਼ੀਲਤਾ ਬਾਰੇ ਜਾਣਨ ਦਾ ਦਾਅਵਾ ਕਰਦਾ ਹੈ ਪਰ ਉਸਦੀ ਚਲਦੀ ਲੁਤਰੋ ਇਸ ਦਾਅਵੇ ਨੂੰ ਕੱਟਦੀ ਰਹਿੰਦੀ ਹੈ। ਇਹ ਤੱਥ ਹਕੀਕਤ ਸਾਹਮਣੇ ਹੈ ਕਿ ਮਨੁੱਖੀ ਸਰੀਰ ਦੀ ਬਣਤਰ ਤੋਂ ਹੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਜੋ ਰਾਮਦੇਵ ਨੇ ਅਜੇ ਨਹੀਂ ਸਿੱਖਿਆ। ਮਨੁੱਖੀ ਸਰੀਰ ਦੀ ਬਣਤਰ ਵਿਚ ਹੀ ਹੈ ਕਿ ਦੋ ਅੱਖਾਂ ਹਨ ਤੇ ਦੋ ਕੰਨ ਹਨ ਪਰ ਜੀਭ ਇੱਕੋ ਹੈ। ਇਹ ਬਣਤਰ ਹੀ ਇਹ ਸਿੱਖਿਆ ਦਿੰਦੀ ਹੈ ਕਿ ਬਹੁਤਾ ਸੁਣੋ, ਬਹੁਤਾ ਵੇਖੋ ਪਰ ਬੋਲੋ ਥੋੜਾ। ਭਾਵ ਜਾਣੋ, ਸੋਚੋ, ਵਿਚਾਰੋ, ਤੋਲੋ, ਫੇਰ ਬੋਲੋ। ਆਵਦੇ ਨਾਂ ਨਾਲ ਆਪ ਹੀ ਬਾਬਾ ਲਾ ਕੇ ਬਾਬਾ ਬਣਨ ਦੇ ਖੇਖਣ, ਕਾਟੋ ਦੀ ਪੂਛ ਵਾਂਗ ਹਿਲਦੀ ਰਹਿੰਦੀ ਜੀਭਾ ਰਾਮਦੇਵ ਨੂੰ ਬਾਬਾ ਘੱਟ ਹਵਸੀ ਕਾਮੀ ਕੀੜਾ ਵਧ ਬਣਾ ਦਿੰਦੀ ਹੈ। ਸੋ ਰਾਮਦੇਵ ਨੂੰ ਆਵਦੀ ਜੀਭਾ ਨੂੰ ਵੱਸ ਵਿੱਚ ਕਰਨ ਲਈ ਜੀਭ-ਆਸਣ ਸਿੱਖਣ ਦੀ ਲੋੜ ਹੈ।

ਜਿਹੜਾ ਬੰਦਾ ਕਾਮ ਦੇ ਗੰਦੇ-ਛੱਪੜ ਵਿਚ ਗਲ ਗਲ ਤੱਕ ਡੁੱਬਿਆ ਪਿਆ ਹੋਵੇ, ਨੈਤਿਕਤਾ ਜਿਸਦੇ ਨੇੜੇ ਦੀ ਵੀ ਨਾ ਲੰਘਦੀ  ਹੋਵੇ ਅਤੇ ਹਾਕਮ ਸਿਆਸਤਦਾਨ ਜਿਸਨੂੰ ਬਚਾ ਰਹੇ ਹੋਣ, ਉਹ ਇਸ ਜੀਭਾਸਣ ਨੂੰ ਖੁਦ ਬ ਖੁਦ ਨਹੀਂ ਸਿੱਖਦਾ। ਉਸਨੂੰ ਸਰਗਰਮ ਲੋਕ-ਵਿਰੋਧ ਹੀ ਸਿਖਾ ਸਕਦਾ ਹੈ। ਸੋ ਏਹਦੇ ਲਈ ਲੋਕ-ਵਿਰੋਧ ਉਸਾਰਨ ਵਾਸਤੇ ਨਾ ਸਿਰਫ਼ ਔਰਤ ਸੰਗਠਨ ਜਾਂ ਦਲਿਤ ਸੰਗਠਨ ਹੀ ਸਰਗਰਮੀ ਕਰਨ ਸਗੋਂ ਔਰਤਾਂ ਦੇ ਬਰਾਬਰ ਦੇ ਹੱਕਾਂ ਦੇ ਦਾਅਵੇਦਾਰ ਅਤੇ ਔਰਤਾਂ ਨਾਲ ਧੱਕੇ ਵਿਤਕਰੇ ਖਿਲਾਫ਼ ਲੜਨ-ਖੜਨ ਦਾ ਦਮ ਭਰਨ ਵਾਲੇ ਸਭਨਾਂ ਜਮਹੂਰੀ ਤੇ ਇਨਸਾਫਪਸੰਦ ਸੰਗਠਨਾਂ ਅਤੇ ਸ਼ਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਤਾਂ ਹੀ ਰਾਮਦੇਵ ਜੀਭ-ਆਸਣ ਸਿੱਖੇਗਾ।
ਲੋਕ ਮੋਰਚਾ ਪੰਜਾਬ ਇਸ ਲੋਕ-ਵਿਰੋਧ ਦੇ ਸਦਾ ਅੰਗ-ਸੰਗ ਹੈ।

ਵੱਲੋਂ : ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ

ਜਗਮੇਲ ਸਿੰਘ, ਜਨਰਲ ਸਕੱਤਰ (9417224822)

Wednesday, March 2, 2011

A BRIEF NOTE ON GODHRA VERDICT

ਭਾਰਤੀ ਰਾਜ ਦੇ 'ਸੈਕੁਲਰਵਾਦ' ਦਾ ਔਰੰਗਜੇਬੀ ਦੌਰ
Advocate Sudeep Singh

ਪਹਿਲੀ ਮਾਰਚ ਨੂੰ "ਕਾਫਲਾ' ਦੇ ਵਿੱਚ ਦਲੀਪ ਡ'ਸੂਜ਼ਾ ਦੀ ਗੋਧਰਾ ਫੈਸਲੇ ਬਾਰੇ ਇੱਕ ਦਿਲਚਸਪ ਟਿੱਪਣੀ ਛਪੀ ਹੈ। ਉਹ ਕੰਹਿਦਾ ਹੈ ਕਿ " ਫਰਵਰੀ 28,2002 ਨੂੰ ਗੋਧਰਾ 'ਚ ਇੱਕ ਗੱਡੀ ਨੂੰ ਅੱਗ ਲਗਾਏ ਜਾਣ ਕਾਰਣ 59 ਵਿਅਕਤੀ ਮਾਰੇ ਜਾਂਦੇ ਹਨ। 90 ਤੋਂ ਜਿਆਦਾ ਵਿਅਕਤੀ ਗਿਰਫਤਾਰ ਹੁੰਦੇ ਹਨ, 9 ਸਾਲ ਕੇਸ ਚਲਦਾ ਹੈ, ਜਮਾਨਤਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਨੌਂ ਸਾਲਾਂ ਬਾਅਦ 63 ਵਿਅਕਤੀ ਬਰੀ ਹੋ ਜਾਂਦੇ ਹਨ ਤੇ 31 ਦੋਸ਼ੀ ਠਹਿਰਾਏ ਜਾਂਦੇ ਹਨ ਜਿਹਨਾਂ 'ਚੋਂ ਵੀਹਾਂ ਨੂੰ ਉਮਰ ਕੈਦ ਤੇ 11 ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।
ਫਰਵਰੀ 29 ਨੂੰ (ਅਗਲੇ ਦਿਨ), ਗੁਲਬਰਗ ਸੁਸਾਇਟੀ ਨੂੰ ਅੱਗ ਲਾ ਕੇ 69 ਵਿਅਕਤੀ ਮਾਰ ਦਿੱਤੇ ਜਾਂਦੇ ਹਨ। ਉਹ ਪਾਠਕ ਨੂੰ ਖਾਲੀ ਥਾਵਾਂ ਭਰਨ ਨੂੰ ਕੰਹਿਦਾ ਹੈ ਕਿ ਕਿੰਨੇ ਗਿਰਫਤਾਰ ਹੋਏ, ਕਿੰਨਿਆਂ ਦੀਆਂ ਜਮਾਨਤਾਂ ਰੱਦ ਹੋਈਆਂ, ਕਿੰਨਿਆਂ ਨੂੰ ਸਜ਼ਾਵਾਂ ਹੋਈਆਂ ਆਦ। ਇਸਦਾ ਜੁਆਬ ਅਸੀਂ ਸਾਰੇ ਜਾਣਦੇ ਹਾਂ। ਫੇਰ ਲੇਖਕ 1984, 1991 ਤੇ ਹੋਰ ਹਕੂਮਤੀ ਥਾਪੜਾ ਪ੍ਰਾਪਤ ਸਮੂਹਕ ਕਤਲੇਆਮਾਂ ਦਾ ਜ਼ਿਕਰ ਕਰਕੇ ਇਹੀ ਸਵਾਲ ਦੁਹਰਾਉਂਦਾ ਹੈ ਤੇ ਇਸਦਾ ਜਵਾਬ ਵੀ ਅਸੀਂ ਸਾਰੇ ਜਾਣਦੇ ਹਾਂ।

ਤੁਸੀਂ ਪੂਰਾ ਲੇਖ ਇੱਥੇ ਪੜ੍ਹ ਸਕਦੇ ਹੋ:

http://kafila.org/2011/03/01/you-fill-in-the-rest-dilip-dsouza-on-godhra-verdict/

ਗੋਧਰਾ ਸਮੇਤ ਗੁਜਰਾਤ 'ਚ ਮਾਰੇ ਗਏ ਸਭਨਾਂ ਲੋਕਾਂ ਨੂੰ ਇਨਸਾਫ ਹੀ ਸੱਚੀ ਹਮਦਰਦੀ ਹੋ ਸਕਦਾ ਹੈ ਪਰ ਗੋਧਰਾ ਫੈਸਲਾ ਇਨਸਾਫ ਦੀ ਜਗ੍ਹਾ ਸਿਆਸਤ ਤੋਂ ਪ੍ਰੇਰਿਤ ਹੈ। ਗੋਧਰਾ ਫੈਸਲਾ ਵਿਵਾਦਤ ਤੇ ਨਿਰਮੂਲ ਸਬੂਤਾਂ ਦੇ ਅਧਾਰ ਤੇ ਕੀਤਾ ਗਿਆ ਹੈ ਜਿਸ ਬਾਰੇ ਜਮਹੂਰੀ ਕਾਰਕੰਨਾਂ ਤੇ ਪੀੜ੍ਹਤਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ।

http://www.thaindian.com/newsportal/uncategorized/godhra-case-should-be-re-investigated-prashant-bhushan_100508795.html
http://www.thaindian.com/newsportal/uncategorized/godhra-sentencing-based-on-dubious-evidence-swami-agnivesh_100508733.html
http://www.thaindian.com/newsportal/politics/godhra-verdict-vindicates-governments-stand-minister_100505951.html
http://www.outlookindia.com/article.aspx?270626

ਕਿਹਾ ਜਾ ਰਿਹਾ ਹੈ ਕਿ ਇਸਨੇ ਗੁਜਰਾਤ ਫਸਾਦਾਂ ਬਾਰੇ ਮੋਦੀ ਦੀ ਲਾਈਨ 'ਤੇ ਠੱਪਾ ਲਾਇਆ ਹੈ। ਜਿਸ " ਸਾਜਿਸ਼ ਥਿਊਰੀ" ਦੇ ਅਧਾਰ 'ਤੇ ਇਹ ਫੈਸਲਾ ਸੁਣਾਇਆ ਗਿਆ ਹੈ ਉਸਨੂੰ ਕਈ ਸਰਕਾਰੀ ਕਮੇਟੀਆਂ ਤੇ ਕਮੀਸ਼ਨਾਂ ਨੇ ਪਹਿਲੋਂ ਹੀ ਰੱਦ ਕਰ ਦਿੱਤਾ ਸੀ ਜਿਸ ਬਾਰੇ ਤੁਸੀਂ ਹੇਠਲੇ ਲਿੰਕ ਤੇ ਪੜ੍ਹ ਸਕਦੇ ਹੋ।

http://www.hinduonnet.com/fline/fl2213/stories/20050701003303800.htm

ਨਿਰੋਲ ਫੈਸਲੇ ਬਾਰੇ ਭਰਵੀਂ ਟਿੱਪਣੀ, ਫੈਸਲੇ ਦੇ ਵਿਸਥਾਰ ਸਾਹਮਣੇ ਆਉਣ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਪਰ ਗੱਲ ਦਲੀਪ ਡ'ਸੂਜ਼ਾ ਵਲੋਂ ਉਠਾਏ ਸਵਾਲਾਂ ਤੇ ਨਹੀਂ ਮੁੱਕਦੀ ਤੇ ਨਾ ਹੀ ਮਾਮਲਾ ਇੱਕਲਾ ਗੋਧਰਾ ਫੈਸਲੇ ਦਾ ਹੈ।

ਸਮਾਜਕ ਇਨਸਾਫ ਲਈ ਜੂਝਦੀਆਂ ਲੋਕ-ਲਹਿਰਾਂ ਦੇ ਮਾਮਲੇ ਜੇ ਇੱਕ ਪਾਸੇ ਵੀ ਛੱਡ ਦੇਈਏ ਤਾਂ ਘੱਟ ਗਿਣਤੀਆਂ, ਦਲਿਤਾਂ ਤੇ ਕੌਮੀਅਤਾਂ ਦੇ, ਹਕੂਮਤੀ ਥਾਪੜਾ ਪ੍ਰਾਪਤ ਸਮੂਹਕ ਕਤਲੇਆਮਾਂ ਨਾਲ ਸਬੰਧਤ, ਮੁਜ਼ਰਮਾਨਾਂ ਤੌਰ 'ਤੇ ਲੰਮੀਆਂ ਅਦਾਲਤੀ ਕਾਰਵਾਈਆਂ ਦੇ ਸਿੱਟੇ ਵੇਖਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਭਾਰਤੀ ਨਿਆਂ ਵੀ ਇਨ੍ਹਾਂ ਕਤਲੇਆਮਾਂ ਦਾ ਮੁਜ਼ਰਮ ਹੋ ਨਿੱਬੜਿਆ ਹੈ। ਭਾਰਤੀ ਨਿਆਂ ਨੇ ਬਿਨਾਂ ਕਿਸੇ ਛੋਟ ਤੋਂ, ਪਿਛਲੇ ਸੱਠਾਂ ਸਾਲਾਂ 'ਚ, ਅੱਡ-ਅੱਡ ਘੱਟ ਗਿਣਤੀਆਂ, ਦਲਿਤਾਂ ਤੇ ਕੌਮੀਅਤਾਂ ਖਿਲਾਫ ਨਿਯਮਤ ਅੰਤਰਾਲਾਂ 'ਚ ਵਾਪਰਦੇ ਰਹੇ, ਵਿਉਂਤਵੱਧ ਸਮੂਹਕ ਕਤਲੇਆਮਾਂ ਦੇ ਮਾਮਲਿਆਂ 'ਚ, ਸਿੱਧੇ ਤੌਰ 'ਤੇ ਸ਼ਾਮਲ ਰਾਜਸੀ ਧਿਰਾਂ, ਸਥਾਨਕ ਗੁੰਡਿਆਂ ਤੇ ਸਿੱਧੀ-ਅਸਿੱਧੀ ਸ਼ਮੂਲੀਅਤ ਕਰਨ ਵਾਲੇ ਪੁਲਸ ਤੇ ਫੌਜੀ ਬਲਾਂ ਨੂੰ ਕਲੀਨ ਚਿੱਟ ਦਿੱਤੀ ਹੈ। ਜਦਕਿ ਅਫ਼ਜਲ ਗੁਰੂ ਦਾ ਮਾਮਲਾ, ਬਦਲੇ ਹੋਏ ਅਦਾਲਤੀ ਰਵੱਈਏ ਤੇ ਕਨੂੰਨ ਦੀਆਂ ਨਜ਼ਰਾਂ ਵਿਚਲੇ ਟੀਰ ਨੂੰ ਦਰਸਾਉਂਦਾ ਹੈ, ਜਿਸ ਖਿਲਾਫ ਪਾਰਲੀਮੈਂਟ 'ਤੇ ਹਮਲੇ 'ਚ ਸ਼ਮੂਲੀਅਤ ਦਾ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਨੇ ਮਹਿਜ਼ ਇਸ ਲਈ ਫਾਂਸੀ ਦੀ ਸਜ਼ਾ ਦੇ ਦਿੱਤੀ ਤਾਂ ਜੋ "ਮੁਲਕ ਦੀ ਸਾਂਝੀ ਆਤਮਾ" ਦੀ ਤਸੱਲੀ ਕਰਵਾਈ ਜਾ ਸਕੇ।

ਦਲੀਪ ਡ'ਸੂਜ਼ਾ ਦੀ ਲਿਖਤ 'ਚ ਜਿਕਰ ਅਧੀਨ ਆਏ ਸਮੂਹਕ ਕਤਲੇਆਮਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮਾਮਲੇ 'ਚ ਅਸਫਲਤਾ, ਅਯੁਧਿਆ ਫੈਸਲੇ, ਅਫ਼ਜਲ ਗੁਰੂ ਦੀ ਫਾਂਸੀ ਤੇ ਅਜਿਹੇ ਹੋਰ ਫੈਸਲਿਆਂ ਨਾਲ ਭਾਰਤੀ ਨਿਆਂ ਦਾ ਜੋ ਰੁਖ਼ ਸਾਹਮਣੇ ਆਇਆ ਹੈ ਉਸਦੇ ਅਦਾਲਤੀ ਨਿਆਂ ਦੀ ਅਸਫਲਤਾ ਨਾਲੋਂ ਵੱਡੇ ਸਿੱਟੇ ਉਸ ਰਾਜਸੀ ਸੰਦੇਸ਼ 'ਚ ਸਮੋਏ ਹੋਏ ਹਨ ਜਿਸ ਨਾਲ ਅਦਾਲਤਾਂ ਨੇ ਇਹਨਾਂ ਕਤਲੇਆਮਾਂ ਦੀਆਂ ਜੁੰਮੇਵਾਰ ਮੁੱਖ-ਧਰਾਈ ਰਾਜਸੀ ਧਿਰਾਂ ਦੇ ਫਿਰਕੂ ਤਰਕ 'ਤੇ ਮੋਹਰ ਲਾ ਦਿੱਤੀ ਹੈ। ਸਾਡਾ ਰਾਜਸੀ ਪ੍ਰਬੰਧ ਨਿਘਾਰ ਦੇ ਉਸ ਚਰਮ ਨੂੰ ਛੂਹ ਰਿਹਾ ਹੈ ਜਿੱਥੇ ਫਿਰਕੂ ਟਕਰਾਵਾਂ ਦੇ ਮਾਮਲੇ 'ਚ ਰਾਜ ਦੀਆਂ ਸੰਸਥਾਵਾਂ ਦਾ ਨਿਰਪੱਖਤਾ ਦਾ ਮੁਖੌਟਾ ਲੀਰੋ-ਲੀਰ ਹੋ ਗਿਆ ਹੈ ਤੇ ਹੁਣ ਅਦਾਲਤਾਂ ਸਮੇਤ ਇਹ ਸੰਸਥਾਵਾਂ ਫਿਰਕੂ ਟਕਰਾਵਾਂ 'ਚ ਸ਼ਾਮਲ ਅਨਸਰ ਦਾ ਪ੍ਰਤਖ ਰੋਲ ਨਿਭਾ ਰਹੀਆਂ ਹਨ। ਜੇਕਰ ਕਾਰਪੋਰੇਟ ਕੌਮੀ ਮੀਡੀਆ ਦੇ ਇਸ ਅਰਸੇ ਵਿਚਲੀ ਉਲਾਰੂ ਭੂਮਕਾ ਨੂੰ ਗਿਣ ਲਈਏ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਹ ਵੀ ਕੋਈ ਮੌਕਾ ਮੇਲ ਨਹੀਂ ਕਿ ਕਾਰਪੋਰੇਟ ਜਗਤ ਨੇ ਮੋਦੀ ਨੂੰ ਪਹਿਲੋਂ ਹੀ ਓ.ਕੇ ਦਾ ਸਰਟੀਫਿਕੇਟ ਦਿੱਤਾ ਹੋਇਆ ਹੈ।

ਭਾਰਤੀ ਰਾਜ ਦੇ 'ਸੈਕੁਲਰਵਾਦ' ਦਾ 'ਅਕਬਰੀ ਦੌਰ' ਤਾਂ ਕਦੋਂ ਦਾ ਬੀਤ ਚੁੱਕਾ ਹੈ ਤੇ ਜਾਪਦਾ ਹੈ ਹੁਣ ਅਸੀਂ ਇਸਦੇ ਔਰੰਗਜੇਬੀ ਦੌਰ 'ਚ ਤੇਜ਼ੀ ਨਾਲ ਦਾਖਲ ਹੋ ਰਹੇ ਹਾਂ।