25 ਜਨਵਰੀ ਪਲਸ ਮੰਚ ਸਲਾਨਾ ਮੇਲਾ ਹੁਣ 25 ਫਰਵਰੀ ਨੂੰ
ਮਹਾਨ ਲੋਕ-ਨਾਟਕਕਾਰ ਗੁਰਸ਼ਰਨ ਭਾਜੀ ਦੀ ਯਾਦ ਵਿੱਚ ਪਲਸ ਮੰਚ ਵਲੋਂ 25 ਜਨਵਰੀ 2012 ਦੀ ਰਾਤ ਨੂੰ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਣ ਵਾਲਾ ਨਾਟਕ ਮੇਲਾ ਨਾਟਕ ਮੰਡਲੀਆਂ ਵਲੋਂ ਪੰਜਾਬ ਦੇ ਚੋਣ ਦੰਗਲ 'ਚ ਲੋਕਾਂ ਨੂੰ ਰਾਹ ਦਰਸਾਉਣ ਦੀ ਸਰਗਰਮੀ 'ਚ ਰੁੱਝੇ ਹੋਣ ਕਾਰਣ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਨਾਟਕ ਮੇਲਾ 25 ਫਰਵਰੀ 2012 ਦੀ ਰਾਤ ਨੂੰ ਹੋਵੇਗਾ। ਸਾਰੇ ਲੋਕ-ਪੱਖੀ ਸਾਹਿਤ ਅਤੇ ਸਭਿਆਚਾਰ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 25 ਫਰਵਰੀ ਨੂੰ ਦੇਸ ਭਗਤ ਯਾਦਗਾਰ ਹਾਲ 'ਚ ਪਹੁੰਚ ਕੇ ਨਾਟਕ ਮੇਲੇ ਨੂੰ ਕਾਮਯਾਬ ਕਰੋ।
ਵਲੋਂ:
ਸੂਬਾ ਕਮੇਟੀ, ਪੰਜਾਬ ਲੋਕ ਸਭਿਆਚਾਰ ਮੰਚ,
ਅਮੋਲਕ ਸਿੰਘ, ਕੰਵਲਜੀਤ ਖੰਨਾਂ, ਅਤਰਜੀਤ ਕਹਾਣੀਕਾਰ, ਹੰਸਾ ਸਿੰਘ, ਮਾਸਟਰ ਰਾਮ ਕੁਮਾਰ, ਤੇ ਮਾਸਟਰ ਤਰਲੋਚਨ ਸਿੰਘ।
No comments:
Post a Comment