StatCounter

Sunday, January 29, 2012

ਚੋਣਾਂ .ਦੇ .ਵਿੱਚ .ਫਰਜ਼. ਨਿਭਾਵਣ. ਚੱਲਿਆ ਹਾਂ। ਅਪਣੇ ..ਗਲ. ਵਿੱਚ. ਫਾਹਾ. ਪਾਵਣ ਚੱਲਿਆ ਹਾਂ।

ਚੋਣਾਂ ਦੇ ਵਿੱਚ ਫਰਜ਼...........
ਅਮਰ 'ਸੂਫੀ'

ਚੋਣਾਂ .ਦੇ .ਵਿੱਚ .ਫਰਜ਼. ਨਿਭਾਵਣ. ਚੱਲਿਆ ਹਾਂ।
ਅਪਣੇ ..ਗਲ. ਵਿੱਚ. ਫਾਹਾ. ਪਾਵਣ ਚੱਲਿਆ ਹਾਂ।

ਦੁੱਧ ..ਦੀ.. ਰਾਖੀ.. ਬਿੱਲੇ..ਵਾਲੀ ..ਕਹਿਵਤ .ਹੈ,
ਡਾਕੂ ..ਪਹਿਰੇਦਾਰ ...ਬਨਾਵਣ ...ਚੱਲਿਆ ..ਹਾਂ।

ਇੱਕ ..ਕਾਤਲ.. .ਤੇ ..ਦੂਜਾ .ਡਾਕੂ, ..ਦੋਹਾਂ.. 'ਚੋਂ,
ਇਕ .ਜਣੇ.. ਨੂੰ .ਤਖਤ .ਬਿਠਾਵਣ..ਚੱਲਿਆ ਹਾਂ।

ਕਤਲ ..ਜਿੰਨ੍ਹਾਂ ..ਨੇ.. .ਸਾਨੂੰ ..ਕਰਨਾ..ਹੈ ..ਯਾਰੋ,
ਕਾਪਾ. .ਉਹਨਾਂ .ਹੱਥ ..ਫੜਾਵਣ.. ਚੱਲਿਆ. ਹਾਂ।

ਮੈਂ ..ਚੜ੍ਹਨਾ ..ਹੈ, ...ਕਾਟੋ ...ਛੇਤੀ ..ਉੱਤਰ.. ਤੂੰ,
ਅਜਬ. ਜਿਹੀ..ਇੱਕ ਖੇਡ ਖਿਡਾਵਣ ਚੱਲਿਆ ਹਾਂ।

ਪੰਜਾਂ ..ਸਾਲਾਂ.. ਦੇ ..ਲਈ ..ਅਪਣੀ ..ਦਾੜ੍ਹੀ.. ਨੂੰ,
ਹੋਰ .ਕਿਸੇ ..ਦੇ .ਹੱਥ. .ਫੜਾਵਣ. ਚੱਲਿਆ. ਹਾਂ।

'ਸੂਫੀ'...ਜਿੰਨ੍ਹਾਂ.... ਸਾਨੂੰ ..ਲੁੱਟਣਾ.. ਤੇ. .ਕੁੱਟਣੈ,
ਗੱਦੀ.. ਉੱਤੇ. .ਆਪ ..ਬਿਠਾਵਣ.. ਚੱਲਿਆ. ਹਾਂ।
ਅਪਣੀ...ਹੱਤਿਆ ..ਆਪੇ ..ਕਰ.. ਕੇ. ਹੀ. ਯਾਰੋ,
ਆਪੇ.. ਗੰਗਾ.. ਫੁੱਲ.. ਵਹਾਵਣ. .ਚੱਲਿਆ. ਹਾਂ।

No comments:

Post a Comment