ਭਵਿੱਖ 'ਚ ਅਜਿਹੇ ਫਾਸ਼ੀ ਗਰੋਹਾਂ ਦੀ ਧੌਂਸ ਤੇ ਦਬਸ਼ ਨੂੰ ਭੰਨਣ ਅਤੇ ਇਨ੍ਹਾਂ ਦੇ ਹਿੰਸਕ ਹੱਲਿਆਂ ਦਾ ਟਾਕਰਾ ਕਰਨ ਲਈ ਸਮੂਹਿਕ ਮਾਨਸਿਕ ਤਿਆਰੀ ਦਾ ਅਮਲ ਵਿੱਢਣਾ ਚਾਹੀਦਾ ਹੈ ਅਤੇ ਮੂਹਲੀਆਂ ਸਫ਼ਾਂ 'ਚ ਜੂਝ ਰਹੇ ਉਭਰਵੇਂ ਤੇ ਚੋਣਵੇਂ ਜਨਤਕ ਖਾੜਕੂਆਂ ਦੇ ਗੁਫ਼ਲਿਆਂ ਨੂੰ ਜਥੇਬੰਦੀ ਤੇ ਆਗੂਆਂ ਦੀ ਸੁਰੱਖਿਆ ਲਈ ਤਾਇਨਾਤੀ ਵਾਸਤੇ ਤਿਆਰ ਕਰਨਾ ਅਤੇ ਸਿੱਖਿਆ ਸਿਖਲਾਈ ਦੇ ਅਮਲ 'ਚ ਪਾਉਣ ਦੇ ਅਹਿਮ ਕਾਰਜ ਨੂੰ ਗੰਭੀਰਤਾ ਨਾਲ ਹੱਥ ਲੈਣਾ ਚਾਹੀਦਾ ਹੈ। ਇਸ ਦਿਸ਼ਾ 'ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਅਤੇ ਅੱਗੇ ਵਧਦਿਆਂ ਹੀ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ, ਖਾਸ ਕਰਕੇ ਕਿਸਾਨ ਲਹਿਰ ਨੂੰ ਪਿਛਾਖੜੀ ਰਾਜ ਭਾਗ ਨੂੰ ਬਦਲਕੇ ਲੋਕ ਜਮਹੂਰੀ ਰਾਜ ਭਾਗ ਉਸਾਰਨ ਲਈ ਉੱਠ ਰਹੀ ਇਨਕਲਾਬੀ ਲਹਿਰ ਸੰਭਾਲਣ ਵੱਲ ਵਧਾਇਆ ਜਾ ਸਕਦਾ ਹੈ ।
Thursday, March 4, 2010
Morcha's Leaflet on Takhtupura Murder incident
ਭਵਿੱਖ 'ਚ ਅਜਿਹੇ ਫਾਸ਼ੀ ਗਰੋਹਾਂ ਦੀ ਧੌਂਸ ਤੇ ਦਬਸ਼ ਨੂੰ ਭੰਨਣ ਅਤੇ ਇਨ੍ਹਾਂ ਦੇ ਹਿੰਸਕ ਹੱਲਿਆਂ ਦਾ ਟਾਕਰਾ ਕਰਨ ਲਈ ਸਮੂਹਿਕ ਮਾਨਸਿਕ ਤਿਆਰੀ ਦਾ ਅਮਲ ਵਿੱਢਣਾ ਚਾਹੀਦਾ ਹੈ ਅਤੇ ਮੂਹਲੀਆਂ ਸਫ਼ਾਂ 'ਚ ਜੂਝ ਰਹੇ ਉਭਰਵੇਂ ਤੇ ਚੋਣਵੇਂ ਜਨਤਕ ਖਾੜਕੂਆਂ ਦੇ ਗੁਫ਼ਲਿਆਂ ਨੂੰ ਜਥੇਬੰਦੀ ਤੇ ਆਗੂਆਂ ਦੀ ਸੁਰੱਖਿਆ ਲਈ ਤਾਇਨਾਤੀ ਵਾਸਤੇ ਤਿਆਰ ਕਰਨਾ ਅਤੇ ਸਿੱਖਿਆ ਸਿਖਲਾਈ ਦੇ ਅਮਲ 'ਚ ਪਾਉਣ ਦੇ ਅਹਿਮ ਕਾਰਜ ਨੂੰ ਗੰਭੀਰਤਾ ਨਾਲ ਹੱਥ ਲੈਣਾ ਚਾਹੀਦਾ ਹੈ। ਇਸ ਦਿਸ਼ਾ 'ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਅਤੇ ਅੱਗੇ ਵਧਦਿਆਂ ਹੀ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ, ਖਾਸ ਕਰਕੇ ਕਿਸਾਨ ਲਹਿਰ ਨੂੰ ਪਿਛਾਖੜੀ ਰਾਜ ਭਾਗ ਨੂੰ ਬਦਲਕੇ ਲੋਕ ਜਮਹੂਰੀ ਰਾਜ ਭਾਗ ਉਸਾਰਨ ਲਈ ਉੱਠ ਰਹੀ ਇਨਕਲਾਬੀ ਲਹਿਰ ਸੰਭਾਲਣ ਵੱਲ ਵਧਾਇਆ ਜਾ ਸਕਦਾ ਹੈ ।
Saturday, February 27, 2010
ਜੀਵਨ ਝਾਤ
16ਫ਼ਰਵਰੀ ਦੀ ਸ਼ਾਮ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਬਾ ਸੰਗਠਨ ਸਕੱਤਰ ਸਾਧੂ ਸਿੰਘ ਤਖਤੂਪੁਰਾ ਨੂੰ ਅੰਮ੍ਰਿਤਸਰ ਜ਼ਿਲੇ ਦੇ ਸਰਹੱਦੀ ਪਿੰਡ ਭਿੰਡੀ ਔਲਖ ਨੇੜੇ ਭੌਂਇ-ਮਾਫ਼ੀਏ ਦੇ ਗੁੰਡਿਆਂ ਵਲੋਂ ਸ਼ਹੀਦ ਕਰ ਦਿੱਤਾ ਗਿਆ। ਉਹ ਅੰਮ੍ਰਿਤਸਰ ਖੇਤਰ 'ਚ ਅਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੀ ਮਾਲਕੀ ਦਾ ਹੱਕ ਦਵਾਉਣ ਲਈ ਪਿਛਲੇ ਦੋ ਕੁ ਸਾਲਾਂ ਤੋਂ ਉਹਨਾਂ ਦੀ ਜੱਥੇਬੰਦੀ ਵਲੋਂ ਲੜੇ ਜਾ ਰਹੇ ਸੰਘਰਸ਼ ਦੀ ਅਗਵਾਈ ਕਰਦੇ ਆ ਰਹੇ ਸਨ। ਲੋਕਾਂ ਦੇ ਹੱਕਾਂ ਦੀ ਲਹਿਰ ਕੁੱਝ ਵੀ ਕੁਰਬਾਨ ਕਰਨ ਲਈ ਤੱਤਪਰ ਰਹਿਣ ਵਾਲੇ ਦਲੇਰ ਅਤੇ ਸਿਰੜੀ ਯੋਧੇ ਸਾਧੂ ਸਿੰਘ ਨੇ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕਾਂ ਲੇਖੇ ਲਾ ਦਿੱਤਾ ਤੇ ਕਿਸਾਨ ਲਹਿਰ ਦੇ ਸ਼ਹੀਦਾਂ ਦੀ ਕਤਾਰ 'ਚ ਜਾ ਸ਼ਾਮਲ ਹੋਏ।...........(ਹੋਰ ਪੜ੍ਹਨ ਲਈ ਇੱਥੇ ਕਲਿਕ ਕਰੋ )
| ਕ੍ਰਿਸ਼ਨ ਦਿਆਲ ਕੁੱਸਾ (94170-54014), ਸੂਬਾ ਕਮੇਟੀ ਮੈਂਬਰ, ਲੋਕ ਮੋਰਚਾ ਪੰਜਾਬ. |
Friday, February 26, 2010
ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਸੱਦਾ
| |||||||||||||||||
Thursday, February 25, 2010
ਸ਼ਹੀਦ ਸਾਧੂ ਸਿੰਘ ਤਖਤੂਪੁਰਾ
ਕਿਸਾਨ ਲਹਿਰ ਦਾ ਮਾਣਮੱਤਾ ਵਰਕਾ
ਕੁਰਬਾਨੀਆਂ ਨਾਲ ਰਚੇ ਜਾ ਰਹੇ ਕਿਸਾਨ ਲਹਿਰ ਦੇ ਇਤਿਹਾਸ ਵਿੱਚ ਇੱਕ ਹੋਰ ਲਿਸ਼ਕਦਾ ਸੂਹਾ ਵਰਕਾ ਜੋੜ ਕੇ ਸਾਧੂ ਸਿੰਘ ਤਖ਼ਤੂਪੁਰਾ 16 ਫਰਵਰੀ ਨੂੰ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਇਆ। 65 ਵਰ੍ਹਿਆਂ ਦੀ ਉਮਰ 'ਚ ਉਹ ਲਟ ਲਟ ਬਲਦੇ ਉਤਸ਼ਾਹ ਨਾਲ ਪੰਜਾਬ ਦੇ ਇੱਕ ਤੋਂ ਦੂਜੇ ਸਿਰੇ ਤੱਕ ਕਿਸਾਨ ਜਾਗਰਤੀ ਦਾ ਹੋਕਾ ਦਿੰਦਾ ਫਿਰਦਾ ਸੀ। ਅਧਿਆਪਕ ਦੇ ਕਿੱਤੇ ਤੋਂ ਰਿਟਾਇਰਮੈਂਟ ਲੈ ਕੇ ਉਹ ਜੁਝਾਰ ਕਿਸਾਨ ਲਹਿਰ ਦੇ ਕਾਫ਼ਲੇ ਵਿਚ ਜਾ ਕੁੱਦਿਆ ਸੀ। ਕਿਉਂਕਿ ਉਸਦਾ ਵਿਸ਼ਵਾਸ ਸੀ ਕਿ ਮੁਲਕ ਦੇ ਸਭਨਾਂ ਮਜ਼ਲੂਮ ਲੋਕਾਂ ਦੀ ਮੁਕਤੀ ਕਿਸਾਨਾਂ-ਕਿਰਤੀਆਂ ਦੀ ਮੁਕਤੀ ਨਾਲ ਜੁੜੀ ਹੋਈ ਹੈ। ਕਿਸਾਨ ਸੰਘਰਸ਼ਆਂ 'ਤੇ ਨਹੱਕੇ ਪੁਲਸ ਹਮਲਿਆਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਮੌਤ ਕਈ ਵਾਰ ਉਸ ਨਾਲ ਖਹਿ ਕੇ ਲੰਘਦੀ ਰਹੀ। ਛੰਨਾਂ ਵਿਚ ਕਿਸਾਨ ਘੋਲ ਦੌਰਾਨ ਵਰਦੀਆਂ ਗੋਲੀਆਂ ਦੌਰਾਨ ਜਦੋਂ ਉਸਦੀਆਂ ਉਂਗਲਾਂ ਜ਼ਖਮੀ ਹੋਈਆਂ ਉਦੋਂ ਉਸਦੀ ਪੋਤਰੀ ਵੀ ਕਿਸਾਨ ਕਾਫਲੇ ਦੀਆਂ ਅਗਲੀਆਂ ਕਤਾਰਾਂ ਵਿਚ ਉਸਦੇ ਅੰਗ ਸੰਗ ਜੂਝ ਰਹੀ ਸੀ। ਖਤਰਿਆਂ ਤੋਂ ਬੇਪਰਵਾਹ ਕੁਰਬਾਨੀ ਦੀ ਅਡੋਲ ਭਾਵਨਾ ਨਾਲ ਉਹ ਆਖਰੀ ਸਾਹ ਤੱਕ ਜੂਝਿਆ। ਉਸ ਨੇ ਮਿਹਨਤਕਸ਼ ਲੋਕਾਂ ਦੇ ਦਰਦ ਵਿਚ ਪਰੋਏ ਗੀਤਾਂ ਦੀ ਰਚਨਾ ਕੀਤੀ। ਉਸਦਾ ਗੀਤ "ਸਾਨੂੰ ਭੁੱਖਿਆਂ ਨੂੰ ਹੋਰ ਨਾ ਬਗਾਰ ਪੁੱਗਦੀ" ਚਾਰ ਦਹਾਕਿਆਂ ਤੋਂ ਮਿਹਨਤਕਸ਼ਾਂ ਦੀਆਂ ਸਟੇਜਾਂ 'ਤੇ ਗੂੰਜਦਾ ਆ ਰਿਹਾ ਹੈ। ਆਪਣੇ ਬੋਲਾਂ ਨੂੰ ਆਪਣੇ ਲਹੂ ਨਾਲ ਸਿੰਜ ਕੇ ਉਹ ਇਹਨਾਂ ਦੀ ਗੂੰਜ ਉੱਚੀ ਕਰ ਗਿਆ। 14 ਫ਼ਰਵਰੀ ਨੂੰ ਮੈਂ ਉਸ ਨੂੰ ਆਖ਼ਰੀ ਵਾਰ ਤੱਕਿਆ ਸੀ। ਉਹ ਅੰਮ੍ਰਿਤਸਰ ਚੱਲ ਰਹੇ ਕਰੜੇ ਸੰਘਰਸ਼ ਦੇ ਮੈਦਾਨ ਵਿੱਚੋਂ ਮੁਹਾਲੀ ਆਇਆ ਸੀ। ਲੋਕ ਪੱਖੀ ਸਾਹਿਤ ਦੀ ਮਕਬੂਲ ਹਸਤੀ ਸੰਤੋਖ ਸਿੰਘ ਧੀਰ ਦੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਲ ਹੋਣ ਲਈ। ਮਜ਼ਲੂਮ ਲੋਕਾਂ ਦੀਆਂ ਆਸਾਂ, ਉਮੰਗਾਂ ਅਤੇ ਸੁਪਨਿਆਂ ਦੀ ਅਵਾਜ਼ ਬਣ ਕੇ ਗੂੰਜਦੀ ਰਹੀ ਵਿੱਛੜ ਗਈ ਸੰਗਰਾਮੀ ਕਲਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਸ ਨੇ ਪੰਡਾਲ ਵਿੱਚ ਜੁੜੇ ਸਰੋਤਿਆਂ ਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਬੋਲ ਯਾਦ ਕਰਵਾਏ ਅਤੇ ਦਾਤੀਆਂ ਕਲਮਾਂ ਅਤੇ ਹਥੌੜਿਆਂ ਦੀ ਏਕਤਾ ਦਾ ਸੱਦਾ ਦਿੱਤਾ। "ਲੋਕ ਕਵੀ ਸੰਤੋਖ਼ ਸਿੰਘ ਧੀਰ ਅਮਰ ਰਹੇ" ਦਾ ਬੈਨਰ ਅਤੇ ਉਹਨਾਂ ਦੀਆਂ ਕਵਿਤਾਵਾਂ ਦੀਆਂ ਤਖਤੀਆਂ ਚੁੱਕੀਂ ਪੰਡਾਲ ਵਿਚ ਦਾਖਲ ਹੋਏ ਸੈਂਕੜੇ-ਮਜ਼ਦੂਰਾਂ ਦੇ ਕਾਫ਼ਲੇ ਨੇ ਸਭਨਾਂ ਦਾ ਧਿਆਨ ਖਿੱਚਿਆ ਸੀ। ਸਾਧੂ ਸਿੰਘ ਤਖ਼ਤੂਪੁਰਾ ਨੇ ਜੋਰ ਦਿੱਤਾ ਕਿ ਲੋਕਾਂ ਦੇ ਸਾਹਿਤਕਾਰਂ ਨੂੰ ਸੰਭਾਲਣਾ ਪਹਿਲ-ਪ੍ਰਿਥਮੇ ਲੋਕਾਂ ਦੀਆਂ ਜਥੇਬੰਦੀਆਂ ਦੀ ਜੁੰਮੇਵਾਰੀ ਹੈ। ਲੋਕ-ਹਿਤੈਸ਼ੀ ਕਲਮਾਂ ਦੇ ਸਤਿਕਾਰ ਅਤੇ ਉਹਨਾਂ ਨਾਲ ਰਿਸ਼ਤੇ ਦੇ ਇਜ਼ਹਾਰ ਵਜੋਂ ਹੀ ਬੀ.ਕੇ.ਯੂ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਸੰਤੋਖ ਸਿੰਘ ਧੀਰ ਦੇ ਪਰਿਵਾਰ ਨੂੰ ਪੈਂਤੀ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਸ਼ਾਇਦ ਇਹ ਇਤਫ਼ਾਕ ਨਹੀਂ ਸੀ ਕਿ ਇਸ ਸਮਾਗਮ ਵਿਚ ਸ਼ਰੀਕ ਹੁੰਦਿਆਂ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਮਾਜ ਦੀ ਅਸਲੀਅਤ ਨੂੰ ਪੇਸ਼ ਕਰਦੀ ਸੰਤੋਖ਼ ਸਿੰਘ ਧੀਰ ਦੀ ਰਚਨਾ ਮੁਲਕ ਦੇ ਸਮਾਜਿਕ ਪ੍ਰਬੰਧ ਦੇ ਹਿੰਸਕ ਸੁਭਾਅ ਨੂੰ ਚਿਤਰਦੀ ਹੈ। ਉਹਨਾਂ ਦੀਆਂ ਕਿੰਨੀਆਂ ਹੀ ਕਵਿਤਾਵਾਂ ਅਤੇ ਕਹਾਣੀਆਂ ਤਾਕਤ ਦੀ ਟੀਸੀ 'ਤੇ ਬੈਠੀਆਂ ਜਮਾਤਾਂ ਅਤੇ ਉਹਨਾਂ ਦੇ ਰਾਜ ਪ੍ਰਬੰਧ ਦੇ ਵਜੂਦ 'ਚ ਸਮੋਈ ਇਸ ਹਿੰਸਾ ਦੀ ਘਿਨਾਉਣੀ ਅਸਲੀਅਤ ਪੇਸ਼ ਕਰਦੀਆਂ ਹਨ। ਸਾਧੂ ਸਿੰਘ ਤਖਤੂਪੁਰਾ ਇਸ ਸਮਾਗਮ ਤੋਂ ਰੁਖ਼ਸਤ ਲੈਂਦਿਆਂ ਹੀ ਮੁੜ ਸੰਘਰਸ਼ ਦੇ ਮੈਦਾਨ 'ਚ ਪਰਤ ਗਿਆ, ਜਿੱਥੇ ਸਮਾਜਿਕ ਤਾਕਤ ਦੀਆਂ ਮਾਲਕ ਗਿਰਝਾਂ ਦਾ ਹਿੰਸਕ ਪੰਜਾ ਉਸ ਉੱਤੇ ਘਾਤ ਲਾ ਕੇ ਝਪਟ ਲੈਣ ਲਈ ਇੰਤਜ਼ਾਰ ਕਰ ਰਿਹਾ ਸੀ। ਸੰਘਰਸ਼ ਦੇ ਮੈਦਾਨ 'ਚ ਸ਼ਹਾਦਤ ਪਾ ਕੇ ਸਾਧੂ ਸਿੰਘ ਤਖਤੂਪੁਰਾ ਨੇ ਸੰਤੋਖ ਸਿੰਘ ਧੀਰ ਦੀ ਰਚਨਾ ਦੀ ਗਵਾਹੀ ਆਪਣੇ ਲਹੂ ਨਾਲ ਲਿਖ ਦਿੱਤੀ। ਇਉਂ ਉਹ ਖੁਦ ਸੰਤੋਖ ਸਿੰਘ ਧੀਰ ਦੀ ਅਣ-ਲਿਖੀ ਕਵਿਤਾ ਹੋ ਨਿਬੜਿਆ। ਸਾਧੂ ਸਿੰਘ ਤਖਤੂਪੁਰਾ ਦਾ ਕਤਲ ਇੱਕ ਸਿਆਸੀ ਕਤਲ ਹੈ। ਅੰਮ੍ਰਿਤਸਰ ਵਿੱਚ ਚਲ ਰਹੀ ਜਦੋਜਹਿਦ ਆਬਾਦਕਾਰ ਕਿਸਾਨਾਂ ਦੀ ਮਾਲਕੀ ਦੇ ਹੱਕ ਲਿਤਾੜ ਕੇ ਜਮੀਨਾਂ ਹੜੱਪ ਲੈਣ ਲਈ ਝਪਟ-ਰਹੀ ਲੋਕ ਦੁਸ਼ਮਣ ਜੁੰਡੀ ਨੂੰ ਬੇਆਰਾਮ ਕਰ ਰਹੀ ਸੀ। ਇਸ ਜੁੰਡੀ ਵਿੱਚ ਵੱਡੇ ਧਨਾਢ, ਸਿਆਸਤਦਾਨ ਅਤੇ ਪੁਲਸ ਅਧਿਕਾਰੀ ਸ਼ਾਮਲ ਹਨ। ਇਹਨਾਂ ਵਿਚ ਸਾਬਕਾ ਐਮ.ਐਲ.ਏ ਵੀਰ ਸਿੰਘ ਲੋਪੋਕੇ ਸ਼ਾਮਲ ਹੈ। ਥਾਣੇਦਾਰ ਰਛਪਾਲ ਸਿੰਘ ਬਾਬਾ ਸ਼ਾਮਲ ਹੈ, ਇੱਕ ਕਿਸਾਨ ਸੁੱਖਾ ਸਿੰਘ ਦੇ ਕਤਲ ਦੇ ਦੋਸ਼ ਵਿਚ ਜਿਸਦੀ ਗ੍ਰਿਫ਼ਤਾਰੀ ਲਈ 17 ਫ਼ਰਵਰੀ ਨੂੰ ਅਜਨਾਲਾ ਵਿਚ ਕਿਸਾਨਾਂ ਨੇ ਧਰਨਾ ਰੱਖਿਆ ਹੋਇਆ ਸੀ। ਇਸ ਤੋਂ ਪਹਿਲਾਂ ਸੌੜੀਆਂ ਵਿਚ ਕਿਸਾਨਾਂ 'ਤੇ ਖੂਨੀ ਹਮਲਾ ਹੋ ਚੁੱਕਿਆ ਸੀ ਅਤੇ ਖੰਨਾ-ਚਮਿਆਰਾ ਪਿੰਡ ਵਿਚ ਖ਼ੂਨੀਂ ਕਾਂਡ ਰਚਾ ਕੇ ਦੋ ਕਿਸਾਨ ਸ਼ਹੀਦ ਕਰ ਦਿੱਤੇ ਗਏ ਸਨ। ਖੰਨਾ-ਚਮਿਆਰਾ ਕਾਂਡ ਦੇ ਮੁਜ਼ਰਮਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਨਾਂ ਬੋਲਦਾ ਹੈ। ਕਤਲਾਂ ਦੇ ਇਹ ਮੁਜ਼ਰਮ ਅਜੇ ਤੱਕ ਸੁਰਖਿਅਤ ਹਨ। ਇਹ ਗੱਲ ਕਾਤਲਾਂ ਨੂੰ ਰਾਜ-ਭਾਗ ਦੀ ਸਰਪ੍ਰਸਤੀ ਦੀ ਚੁਗਲੀ ਕਰਦੀ ਹੈ। ਇਹ ਗੱਲ ਵਰਨਣਯੋਗ ਹੈ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਚੱਲ ਰਹੇ ਕਿਸਾਨ ਸੰਘਰਸ਼ਾਂ ਦੇ ਸਿੱਟੇ ਵਜੋਂ ਅਖੌਤੀ ਅਮਨ ਕਨੂੰਨ ਨੂੰ ਸੂਈ ਤਾਂ ਕੀ ਸਿਲਤ੍ਹ ਵੀ ਨਹੀਂ ਸੀ ਵੱਜੀ। ਇਸਦੇ ਬਾਵਜੂਦ ਸੰਘਰਸ਼ਾਂ ਦੇ ਅਧਿਕਾਰ 'ਤੇ ਇਹ ਹਿੰਸਕ ਝਪਟਾਂ ਜ਼ਾਹਰ ਕਰਦੀਆਂ ਕਿ ਸੂਬੇ ਵਿਚ ਫੁੱਟ ਰਹੀਆਂ ਕਿਸਾਨ ਜਾਗਰਤੀ ਦੀਆਂ ਕਰੂੰਬਲਾਂ ਸਰਬੱਤ ਦੋਖੀ ਅਧਿਕਾਰਸ਼ਾਹੀ ਨੂੰ ਭੈਅ-ਭੀਤ ਕਰ ਰਹੀਆਂ ਹਨ। ਖੰਨਾ-ਚਮਿਆਰਾ ਕਤਲ-ਕਾਂਡ ਅਤੇ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਇਸ ਗੱਲ ਦਾ ਸੰਕੇਤ ਹੈ ਕਿ ਹਾਕਮ ਕਿਸਾਨ ਹੱਕਾਂ ਦੀ ਲਹਿਰ ਨਾਲ ਹਿੰਸਾ ਅਤੇ ਸਿਆਸੀ ਕਤਲਾਂ ਦੇ ਜ਼ੋਰ ਨਜਿਠਣ 'ਤੇ ਉਤਾਰੂ ਹਨ। ਇਹ ਨਾ ਸਿਰਫ਼ ਕਿਸਾਨਾਂ ਲਈ ਸਗੋਂ ਹੱਕਾਂ ਲਈ ਜੂਝ ਰਹੇ ਸਭਨਾਂ ਲੋਕਾਂ ਲਈ ਖਤਰੇ ਨੂੰ ਪਛਾਨਣ ਦੀ ਘੜੀ ਹੈ। 28 ਫ਼ਰਵਰੀ ਨੂੰ 22 ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਪਿੰਡ ਤਖਤੂਪੁਰਾ ਵਿਚ ਆਪਣੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਸਾਂਝਾ ਸਮਾਗਮ ਕਰ ਰਹੀਆਂ ਹਨ। ਤਖਤੂਪੁਰਾ ਦਾ ਡੁੱਲ੍ਹਿਆ ਲਹੂ ਹੱਕਾਂ ਲਈ ਵਿਸ਼ਾਲ ਏਕਾ ਉਸਾਰ ਕੇ ਜੂਝਣ ਦਾ ਹੋਕਾ ਬਣ ਗਿਆ ਹੈ। ਇਹ ਸਾਂਝਾ ਸਮਾਗਮ ਸਮੇਂ ਦੀ ਲੋੜ ਨੂੰ ਹੁੰਗਾਰਾ ਹੈ ਅਤੇ ਕਿਸਾਨ ਆਗੂ ਨੂੰ ਖ਼ਰੀ ਸ਼ਰਧਾਂਜਲੀ ਦਾ ਰਸਤਾ ਹੈ। ਕਿਸਾਨ ਲਹਿਰ ਦੇ ਅਗਲੇ ਵਰਕੇ ਸ਼ਹੀਦ ਤਖਤੂਪੁਰਾ ਦੇ ਡੁਲ੍ਹੇ ਲਹੂ ਨਾਲ ਰੌਸ਼ਨ ਹੋਣ ਦੀ ਇੰਤਜ਼ਾਰ ਵਿਚ ਹਨ। |
ਵਲੋਂ- ਜਸਪਾਲ ਜੱਸੀ
ਮਕਾਨ ਨੰ: 15509, ਗਲੀ ਨੰ:1,
ਹਜ਼ੂਰਾ ਕਪੂਰਾ ਕਲੋਨੀ
ਬਠਿੰਡਾ - 151001
Saturday, February 20, 2010
ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ
ਲੋਕ-ਸੰਗਰਾਮਾਂ ਦੀ ਸੂਹੀ ਲਾਟ ਹੋਰ ਉੱਚੀ ਕਰੋ ਲੋਕ ਮੋਰਚਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਥੇਬੰਦਕ ਸਕੱਤਰ ਸਾਥੀ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਾ ਹੈ। ਸਾਥੀ ਸਾਧੂ ਸਿੰਘ ਕਿਸਾਨਾਂ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਸਿਰ ਕੱਢ ਆਗੂ ਸਨ। ਉਨ੍ਹਾਂ ਆਪਣੀ ਸਾਰੀ ਜਿੰਦਗੀ ਲੋਕਾਂ ਦੇ ਲੇਖੇ ਲਾਈ।ਕਿਸਾਨੀ ਦੀ ਲਹਿਰ ਨੂੰ ਖੇਤ ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ, ਸਨਅਤੀ ਮਜ਼ਦੂਰਾਂ ਅਤੇ ਸਮਾਜ ਦੇ ਹੋਰ ਦੱਬੇ ਕੁਚਲੇ ਵਰਗਾਂ ਨਾਲ ਜੋੜਨ 'ਚ ਉਨ੍ਹਾਂ ਦਾ ਮਹਤੱਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਅਣਥੱਕ ਮਿਹਨਤ ਕਰਦਿਆਂ, ਪੂਰੀ ਸ਼ਿੱਦਤ ਨਾਲ ਇਹ ਗੱਲ ਸਮਝਾਈ ਕਿ ਖੇਤੀ ਖੇਤਰ ਦੀ ਮੰਦਹਾਲੀ; ਕਰਜਿਆਂ ਦੀ ਮਾਰ ਹੇਠ ਹੋ ਰਹੀਆਂ ਖੁਦਕੁਸ਼ੀਆਂ; ਸੂਦਖੋਰ ਅਤੇ ਠੱਗ ਆੜ੍ਹਤੀਆਂ, ਬੈਂਕ-ਅਧਿਕਾਰੀਆਂ ਆਦਿ ਵਲੋਂ ਕਰਵਾਈਆਂ ਜਾਂਦੀਆਂ ਜਮੀਨਾਂ ਦੀਆਂ ਕੁਰਕੀਆਂ, ਮੰਡੀਆਂ 'ਚ ਰੁਲਦੀਆਂ ਪੁੱਤਾਂ-ਧੀਆਂ ਵਾਗੂੰ ਪਾਲੀਆਂ ਫ਼ਸਲਾਂ; ਸਾਮਰਾਜੀ ਕੰਪਨੀਆਂ ਵਲੋਂ ਰੇਹ-ਸਪਰੇਅ ਅਤੇ ਬੀਜਾਂ ਦੇ ਵਪਾਰ 'ਤੇ ਮਕੜ-ਜਾਲ ਕਾਇਮ ਕਰਕੇ ਕੀਤੀ ਜਾਂਦੀ ਅੰਨ੍ਹੀ ਲੁੱਟ; ਵਿਕਾਸ ਪ੍ਰਜੈਕਟਾਂ ਅਤੇ ਸਨਅਤੀਕਰਨ ਦੇ ਬਹਾਨਿਆਂ ਹੇਠ ਕਿਸਾਨਾਂ ਤੋਂ ਜਬਰੀ ਜਮੀਨਾਂ ਖੋਹਣਾ; ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਵਸੋਂ ਬਾਹਰ ਹੋ ਰਹੀਆਂ ਸਿਹਤ, ਵਿਦਿਅਕ ਅਤੇ ਹੋਰ ਸਮਾਜਕ ਸਹੂਲਤਾਂ ਆਦਿ, ਸਾਰੀਆਂ ਬਿਮਾਰੀਆਂ ਦੀ ਜੜ੍ਹ ਇਸ ਆਪਾਸ਼ਾਹ, ਧੱਕੜ, ਗੈਰ-ਜਮਹੂਰੀ ਅਤੇ ਲੁੱਟ ਜਬਰ 'ਤੇ ਅਧਾਰਤ ਸਿਆਸੀ ਆਰਥਕ ਨਿਜ਼ਾਮ 'ਚ ਪਈ ਹੈ ਜੋ ਮੁੱਠੀ ਭਰ ਦੇਸੀ-ਬਦੇਸੀ ਪੂੰਜੀਪਤੀਆਂ, ਵੱਡੇ ਜਗੀਰਦਾਰਾਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਆਪਹੁਦਰੇ ਹਾਕਮਾਂ ਦੇ ਹਿੱਤਾਂ ਦੀ ਹੀ ਪੈਰਵੀ ਕਰਦਾ ਹੈ ਅਤੇ ਕਰੋੜਾਂ ਕਿਸਾਨਾਂ, ਖ਼ੇਤ-ਮਜ਼ਦੂਰਾਂ, ਸਨਅਤੀ ਕਾਮਿਆਂ, ਕਬਾਇਲੀਆਂ, ਮੁਲਾਜ਼ਮਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਜਿਸ ਨੂੰ ਭੋਰਾ ਭਰ ਵੀ ਪ੍ਰਵਾਹ ਨਹੀਂ। ਪਾਰਲੀਮਾਨੀ ਅਤੇ ਅਸੈਂਬਲੀ ਚੋਣਾਂ ਦੇ ਮੌਕੇ ਜਦੋਂ ਹਾਕਮ ਧਿਰਾਂ ਦੀਆਂ ਪਾਰਟੀਆਂ ਗੱਦੀਆਂ ਦੀ ਖੋਹਾ-ਖਿੰਝੀ ਲਈ ਲੋਕਾਂ ਦੇ ਅੱਖੀਂ ਘੱਟਾ ਪਾਉਣ 'ਚ ਜੁਟੀਆਂ ਹੋਈਆਂ ਹੁੰਦੀਆਂ ਸਨ ਤਾਂ ਸਾਧੂ ਸਿੰਘ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੇ ਸੁਪਨਿਆਂ 'ਤੇ ਅਧਾਰਤ ਲੁੱਟ-ਜਬਰ ਰਹਿਤ ਖਰਾ ਜਮਹੂਰੀ ਸਮਾਜ ਸਿਰਜਣ ਲਈ ਪ੍ਰੇਰ ਰਿਹਾ ਹੁੰਦਾ ਸੀ। ਵਲੋਂ : ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ |
| ਅਮੋਲਕ ਸਿੰਘ, ਜਨਰਲ ਸਕੱਤਰ, (ਬੁੜੈਲ ਜੇਲ੍ਹ ਚੰਡੀਗੜ੍ਹ) | ਨਰਿੰਦਰ ਕੁਮਾਰ ਜੀਤ, ਪ੍ਰਧਾਨ (ਮੋ:94175-07363) (ਬਠਿੰਡਾ) |
Wednesday, February 17, 2010
On February 17, 2010, hundreds of peasants gathered at Civil Hospital Amritsar, when postmortem of Mr. Takhtupura was being conducted there. They held a massive protest demonstration in the city and thereafter took his body in a long caravan to his native village about 200 Kms away. As Sh. Takhtupura has already donated his body to a medical college for research, it will be handed over to the authorities of the said college on February 18, 2010 (in lieu of the cremation).
Here are some of the photographs of the protest demonstration held at Amritsar:





