StatCounter

Tuesday, August 2, 2011

BADAL LETS LOOSE REPRESSION ON AGITATING FARMERS

(Clockwise from top) Police personnel patrol a road in Gobindpura village of Mansa district on Monday; the board set by Indiabulls company; a cop on guard at the acquired land site and a village street wears a deserted look. Tribune photos: Pawan Sharma

ਕਿਸਾਨ ਮਜ਼ਦੂਰ ਆਗੂਆਂ ਦੀ ਗ੍ਰਿਫ਼ਤਾਰੀ ਲਈ ਛਾਪਿਆਂ ਦੀ ਨਿਖੇਧੀ

ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ, ਸਰਗਰਮ ਕਾਰਕੁੰਨਾਂ ਅਤੇ ਪਿੰਡ ਪੱਧਰੀ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਅੱਜ ਮੰੂਹ ਹਨ੍ਹੇਰੇ ਤੋਂ ਦਿਨ ਭਰ ਛਾਪਾਮਾਰੀ ਲਈ ਚੱਕਰ ਚਲਾਉਣ ਲਈ ਜ਼ੋਰਦਾਰ ਨਿੰਦਾ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇਸ ਨੂੰ ਮੁੱਢਲੇ ਸੰਵਿਧਾਨਕ ਅਧਿਕਾਰਾਂ ਉਪਰ ਧਾਵਾ ਕਰਾਰ ਦਿੰਦਿਆਂ ਕਿਹਾ ਹੈ ਕਿ ਜਬਰ ਦੇ ਜ਼ੋਰ ‘ਤੇ ਗੋਬਿੰਦਪੁਰਾ (ਮਾਨਸਾ) ਦੇ ਕਿਸਾਨਾਂ ਦੀ ਜ਼ਮੀਨ ਗ੍ਰਹਿਣ ਕਰਨ ਅਤੇ ਉਜਾੜਾ ਕਰਕੇ ਆਪਣੀਆਂ ਭਾਈਵਾਲ ਕੰਪਨੀਆਂ ਦੇ ਢਿੱਡ ਭਰਨ ਦੀਆਂ ਨੀਤੀਆਂ ਖਿਲਾਫ ਪੰਜਾਬ ਸਰਕਾਰ ਨੂੰ ਭਵਿੱਖ ‘ਚ ਜ਼ਬਰਦਸਤ ਲੋਕ ਤੂਫਾਨ ਦਾ ਸਾਹਮਣਾ ਕਰਨਾ ਪਵੇਗਾ।
ਇਸੇ ਦੌਰਾਨ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੀ ਰਾਜ ਇਕਾਈ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਮਾਨਸਾ ਜ਼ਿਲੇ ਦੇ ਪਿੰਡ ਗੋਬਿੰਦਪੁਰਾ ਵਿਖੇ ਕਿਸਾਨਾਂ ਦੀ ਉਪਜਾਊ ਸੈਂਕੜੇ ਏਕੜ ਜ਼ਮੀਨ ਧੱਕੇ ਨਾਲ ਖੋਹ ਕੇ ਇਕ ਪ੍ਰਾਈਵੇਟ ਕੰਪਨੀ ਨੂੰ ਥਰਮਲ ਪਲਾਂਟ ਲਗਾਉਣ ਲਈ ਦੇਣ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਪਿੱਠ ‘ਤੇ ਆਈਆਂ17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੂਬਾਈ ਅਤੇ ਪਿੰਡ ਪੱਧਰੀ ਆਗੂਆਂ ਦੀਆਂ ਪੁਲੀਸ ਵੱਲੋਂ ਰਾਜ ਭਰ ਵਿਚ ਥਾਂ-ਥਾਂ ਕੀਤੀਆਂ ਗ੍ਰਿਫਤਾਰੀਆਂ ਅਤੇ ਘਰਾਂ ਵਿਚ ਛਾਪੇਮਾਰੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ। ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨਾਂ ਨਿਰਭੈ ਸਿੰਘ ਢੁੱਡੀਕੇ ਅਤੇ ਤਰਸੇਮ ਪੀਟਰ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਗੋਬਿੰਦਪੁਰਾ ਦੇ ਕਿਸਾਨਾਂ ਦਾ ਜ਼ਬਰੀ ਉਜਾੜਾ ਬੰਦ ਕਰਵਾਉਣ ਅਤੇ ਗ੍ਰਿਫਤਾਰ ਕਿਸਾਨ, ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਲਈ 2 ਅਗਸਤ ਨੂੰ ਮਾਲਵੇ ਦੇ ਕਿਸਾਨ-ਮਜ਼ਦੂਰ 17 ਜਥੇਬੰਦੀਆਂ ਦੀ ਅਗਵਾਈ ਹੇਠ ਗੋਬਿੰਦਪੁਰਾ ਨੂੰ ਹਰ ਹਾਲ ਵਿਚ ਕੂਚ ਕਰਨਗੇ ਅਤੇ ਮਾਝੇ ਦੁਆਬੇ ‘ਚ ਜ਼ਿਲਾ ਕੇਂਦਰਾਂ ਉੱਪਰ ਧਰਨੇ ਪ੍ਰਦਰਸ਼ਨ ਕਰਨਗੇ

Courtesy : Punjabi Tribune August 2,2011

No comments:

Post a Comment