Wednesday, April 8, 2015
ਥੋਡੇ ਖ਼ੂੁਨ 'ਚ ਰੰਗੀ ਧਰਤੀ 'ਤੇ ਅਸੀਂ ਬੰਨ ਕਾਫ਼ਲੇ ਆਵਾਂਗੇ
Friday, April 12, 2013
ਕਾਲਖ਼ ਦੇ ਵਣਜਾਰਿਓ, ਸੂਰਜ ਕਦੇ ਮਰਿਆ ਨਹੀਂ………….....!
ਕਾਲਖ਼ ਦੇ ਵਣਜਾਰਿਓ, ਸੂਰਜ ਕਦੇ ਮਰਿਆ ਨਹੀਂ………….....!
Shagan Kataria
ਸੇਵੇਵਾਲਾ ਕਾਂਡ ਦੇ 18 ਇਨਕਲਾਬੀ ਸ਼ਹੀਦਾਂ ਦਾ ਪਰਸੋਂ ਸ਼ਹੀਦੀ ਦਿਹਾੜਾ ਸੀ। ਸੇਵੇਵਾਲਾ ਮੇਰੇ ਸ਼ਹਿਰ ਜੈਤੋ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਖੂਨੀ ਕਾਂਡ 22ਵਰ੍ਹੇ ਪਹਿਲਾਂ 9 ਅਪ੍ਰੈਲ, 1991 ਨੂੰ ਵਾਪਰਿਆ। ਇਸ ਕਾਂਡ ਨੇ ਖੱਬੀ ਸੋਚ ਵਾਲੀ ਲਹਿਰ ਦੇ ਸੀਨਿਆਂ ਨੂੰ ਉਹ ਸੱਲ ਦਿੱਤੇ ਜਿਸ ਦੀਆਂ ਦੁਖਦ ਯਾਦਾਂ ਇਨਕਲਾਬੀਆਂ ਦੇ ਦਿਲਾਂ ਨੂੰ ਸਦੀਵੀ ਦੁਖਾਉਂਦੀਆਂ ਰਹਿਣਗੀਆਂ।
ਘਟਨਾ ਵਾਲੇ ਦਿਨ ਸੇਵੇਵਾਲੇ ਪਿੰਡ ਦੀ ਧਰਮਸ਼ਾਲਾ 'ਚ ਇਨਕਲਾਬੀ ਨਾਟਕ ਮੇਲਾ ਸੀ। ਮੇਲੇ ਦਾ ਪ੍ਰਬੰਧ
ਸਰਕਾਰੀ ਜਬਰ ਅਤੇ ਫ਼ਿਰਕਾਪ੍ਰਸਤ ਤਾਕਤਾਂ ਦਾ ਵਿਰੋਧ ਕਰ ਰਹੇ ਇਨਕਲਾਬੀਆਂ ਵੱਲੋਂ ਕੀਤਾ ਗਿਆ ਸੀ।
ਮੇਲੇ ਦੌਰਾਨ ਭੇਸ ਬਦਲ ਕੇ ਫੌਜੀ ਵਰਦੀਆਂ 'ਚ ਆਏ ਦਹਿਸ਼ਤਗਰਦਾਂ ਨੇ ਨਾਟਕਾਂ ਦਾ ਆਨੰਦ ਮਾਣ ਰਹੇ
ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਉਪਰ ਆਪਣੀਆਂ ਵਿਦੇਸ਼ੀਂ ਏ.ਕੇ. ਸੰਤਾਲੀਆਂ ਦੇ ਮੂੰਹ ਖੋਲ੍ਹ ਦਿੱਤੇ।
ਹਮਲਾ ਭਾਵੇਂ ਅਚਨਚੇਤ ਸੀ ਪਰ ਅੱਗੋਂ ਇਨਕਲਾਬੀ ਕਾਰਕੁੰਨਾਂ ਨੇ ਆਪਣੇ ਵਿਤੋਂ ਵਧ ਕੇ ਹਮਲਾਵਾਰਾਂ
ਦਾ ਐਸਾ ਵਿਰੋਧ ਕੀਤਾ ਕਿ ਉਨ੍ਹਾਂ ਨੂੰ ਅੱਗੇ ਲਾ ਲਿਆ। ਮੁਕਾਬਲਾ ਕਰਦੇ ਹੋਏ ਇਸ ਕਾਂਡ ਵਿਚ 22
ਲੋਕ ਸਖ਼ਤ ਜ਼ਖ਼ਮੀ ਹੋਏ ਅਤੇ ਇਨਕਲਾਬੀ ਲਹਿਰ ਦੇ ਆਗੂਆਂ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ ਅਤੇ
ਮਾਤਾ ਸਦਾ ਕੌਰ ਸਮੇਤ 18 ਲੋਕ ਸ਼ਹਾਦਤ ਦੇ ਜਾਮ ਨੂੰ ਪੀ ਗਏ। ਮੌਕਾ-ਏ-ਵਾਰਦਾਤ 'ਤੇ ਦੂਰ-ਦੂਰ
ਤੱਕਿਆਂ ਖੂਨ ਦਾ ਦਰਿਆ ਨਜ਼ਰੀਂ ਆਉਂਦਾ ਸੀ। ਘਟਨਾ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਟਰਾਲੀਆਂ ਭਰ ਕੇ
ਇਲਾਜ ਲਈ ਜੈਤੋ ਲਿਆਂਦੀਆਂ ਗਈਆਂ।
ਜਿਸ ਦਿਨ ਇਹ ਕਾਂਡ ਵਾਪਰਿਆ ਉਸ ਦਿਨ ਹਰ ਸੰਵੇਦਨਸ਼ੀਲ ਅੱਖ ਨੇ ਹੰਝੂ ਕੇਰੇ ਅਤੇ ਬਹੁਤੇ ਲੋਕਾਂ ਦੇ
ਘਰੀਂ ਚੁੱਲ੍ਹੇ ਨਹੀਂ ਤਪੇ। ਪੂਰੇ ਇਲਾਕੇ ਵਿਚ ਇਕ ਸਹਿਮ ਭਰਿਆ ਸੰਨਾਟਾ ਸੀ।
ਘਟਨਾ ਦੇ ਕੁਝ ਦਿਨਾਂ ਬਾਅਦ ਹੀ ਸ਼ਹੀਦਾਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ। ਸਮਾਗਮ ਵਿਚ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਕੋਨੇ-ਕੋਨੇ 'ਚੋਂ ਪਹੁੰਚੇ ਖੱਬੀ ਵਿਚਾਰਧਾਰਾ ਦੇ ਉਪਾਸ਼ਕਾਂ ਨੇ ਸ਼ਹੀਦਾਂ ਦੀ ਲਹੂ ਰੱਤੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਉਨ੍ਹਾਂ ਦੇ ਰਾਹਾਂ 'ਤੇ ਚੱਲਣ ਅਤੇ ਉਨ੍ਹਾਂ ਦੇ ਅਧੂਰੇ ਪਏ ਮਿਸ਼ਨ ਨੂੰ ਪੂਰਾ ਕਰਨ ਦਾ ਹਲਫ਼ ਲਿਆ।
ਹੁਣ ਵੀ ਸ਼ਹੀਦਾਂ ਦੇ ਵਾਰਸ ਹਰ ਵਰ੍ਹੇ 9 ਅਪ੍ਰੈਲ
ਨੂੰ ਪਿੰਡ ਭਗਤੂਆਣਾ ਵਿਖੇ ਉਸਾਰੀ ਗਈ ਸ਼ਹੀਦਾਂ ਦੀ ਲਾਟ 'ਤੇ ਸੂਹਾ ਫ਼ਰੇਰਾ ਲਹਿਰਾ ਕੇ ਸਦੀਵੀ
ਰੁਖ਼ਸਤ ਹੋਏ ਸਾਥੀਆਂ ਨੂੰ ਸਲੂਟ ਕਰਦੇ ਹਨ।
ਹੁਣ ਵੀ ਲੋਕ ਸੇਵੇਵਾਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਗੰਭੀਰ ਗੱਲਾਂ ਕਰਦੇ ਆਖਦੇ ਨੇ ਕਿ ਸੱਚ ਦੇ
ਪਾਂਧੀਆਂ ਦੀ ਸ਼ਹਾਦਤ ਅਜਾਈਂ ਨਹੀਂ ਗਈ ਪਰ ਪੂਰੀ ਲੋਕਾਈ ਅੰਦਰ 'ਨ੍ਹੇਰ ਪਾਉਣ ਦੇ ਸੁਪਨੇ ਪਾਲਣ
ਵਾਲੇ ਖੁਦ ਸਮੇਂ ਦੇ ਘੁੱਪ ਹਨ੍ਹੇਰੇ ਵਿਚ ਕਦੋਂ ਦੇ ਅਲੋਪ ਹੋ ਗਏ ਹਨ।ਏਸ ਮਾਮਲੇ ਨਾਲ ਸਬੰਧਿਤ ਦਿਲਚਸਪ ਪਹਿਲੂ ਇਹ ਵੀ ਹੈ ਕਿ ਪਰਸੋਂ ਇਤਫਾਕਨ ਉਹੀ 9 ਅਪ੍ਰੈਲ ਨੂੰ ਇਕ ਖੂਨੀ ਕਾਂਡ ਹੋਇਆ ਜਿਸ ਦੀ ਚਰਚਾ 10 ਅਪ੍ਰੈਲ ਦੀ ਅਖਬਾਰਾਂ ਦੀਆਂ ਪ੍ਰਮੁੱਖ ਸੁਰਖੀਆਂ ਚ ਹੈ। ਜੋ ਦੋਹੇਂ ਧਿਰਾਂ ਭਿੜੀਆਂ ਇਨ੍ਹਾਂ ਦੀ ਸੇਵੇਵਾਲਾ ਕਾਂਡ ਕਰਾਉਣ ਚ ਅਹਿਮ ਭੂਮਿਕਾ ਸੀ....ਵਕਤ ਦੇ ਹੇਰ ਫੇਰ ਦੀ ਗੱਲ ਹੈ 22 ਸਾਲ ਪਹਿਲਾਂ ਇਹ ਕੱਠੇ ਸਨ ਅਤੇ ਅੱਜ ਇਕ ਦੂਜੇ ਦੀ ਜਾਨ ਦੇ ਵੈਰੀ....
(Shagan Kataria is a Jaitu based journalist)
Monday, April 9, 2012
Paying Homage to Sevewala Martyrs
ਮਸ਼ਾਲਾਂ ਬਾਲ ਕੇ ਚੱਲਣਾ.. ….. ..
13 ਅਪ੍ਰੈਲ 1919 ਦੀ ਖੂਨੀ ਵਿਸਾਖੀ, ਇਤਿਹਾਸ ਦੇ ਸਫੇ 'ਤੇ ਆਜ਼ਾਦੀ ਸੰਗਰਾਮ ਵੱਲ ਨਵੇਂ ਰਾਹ ਦੀ ਇਬਾਰਤ ਲਿਖੀ ਗਈ ਸੀ।
Wednesday, April 13, 2011
ਵਿੱਚ ਮੌਤ ਦੀ ਵਾਛੜ ਦੇ, ਉਹ ਡਟ ਕੇ ਰਹੇ ਖੜੇ, ਸੰਗਰਾਮੀ ਪਿਰਤਾਂ ਪਾ, ਉਹ ਰਣ ਵਿੱਚ ਜੂਝ ਮਰੇ
Mata Sadan Kaur, who was more than 70 years old, was deeply involved in revolutionary democratic movement for more than two decades. She remained in the forefront in mobilizing masses against the State repression and Khalistani terrorism. She used to say, “Boys, whenever there is danger, put me in the forefront.” When Khalistani terrorists started shooting indiscriminately at Sewewala, she surged forward and said, “Dogs, why are you killing innocent persons. Before killing them, kill me” And the Khalistani terrorist were quick to retaliate. They shot her dead. Thus she died a hero’s death.
Gurjant Singh was born in an agricultural labourer’s family. He was Secretary of Kotkapura unit of Front Against Repression & Communalism and Circle level leader of Technical Services Union, the struggling organization of electricity employees. Various Khalistani organizations issued edicts to disband this organization and directed their leaders to publicly resign from their posts or face death. But the members of this organization stood like a rock defying all such threats.
The revolutionary spirt was in his blood. His family has been deeply involved in the Pepsu Tenants’ Movement (Muzara Lehar). He took to revolutionary ideology at a young age and became active in Naujwan Bharat Sabha. He was sent to jail many times during Emergency, Randhawa Agitation, and agitation against the murder of Parbati at Jaitu and faced brutal police torture. But the police repression failed to deter him from serving the people.
He was one of the most active leader of Front Against Repression & Communalism. Under his guidance, Bhagtuana became a shining example of mass resistance against repression and Khalistani terrorism. He was very popular amongst the landless and agri-laborers of the area. Since the days of Bhinderanwale, he was on the top of terrorist’s hit list. They made many unsuccessful attempts on his life. During Sewewala massacre he sacrificed his life challenging the AK-47 wielding Khalistani terrorists, with a double barrel gun.
Jagpal was State Committee member of the Front Against Repression & Communalism. His father Shri Mohinder Singh was a very brilliant and active worker of Bharti Kissan Union.
Jagpal came in the fold of revolutionary democratic movement in Punjab, when he was a college student at Rampura. He joined Punjab Students Union. When a section of the PSU led by Major Matran, took the inglorious step of making it a lackey of Khalistani terrorism, he vehemently opposed it. He became active in the Front Against Repression & Communalism, since its inception. He was shot dead by Khalistani terrorists, when he was trying to save children, from their attack.
COMPLETE LIST OF SEWEWALA MARTYRS:
- Megh Raj Bhagtuana
- Jagpal Singh Selbrah
- Mata Sadan Kaur
- Gurjant Singh
- Karam Singh
- Pappi
- Tejinder Singh
- Bagga Singh
- Buta Singh
- Jagseer Seera
- Jagdev Singh
- Harpal Singh
- Lakhbir Singh
- Gurdev Singh Debi
- Charanjit Singh
- Manjit Singh
- Makhan Singh
- Gurnam Singh.
Saturday, April 9, 2011
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ - Jaspal Jassi
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
By: Jaspal Jassi
(In memory of Sewewala Martyrs)
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
ਜਦੋਂ ਜ਼ਾਲਮ ਕਲੇਜੇ ਦਾ ਰੁੱਗ ਭਰਦਾ ਹੈ
ਇਹ ਧਰਤੀ ਮਾਂ ਹੈ ਸਦਮੇਂ 'ਚ ਗਸ਼ ਨਹੀਂ ਖਾਂਦੀ
ਸਦਾ ਸੁਹਾਗਣ ਹੈ ਇਹਦੀ ਕੁੱਖ ਦਾ ਨੂਰ ਨਹੀਂ ਮਰਦਾ
ਇਹਦੀ ਗੋਦੀ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ
ਜਿਗਰ 'ਚੋਂ ਸਿਤਮ ਦੇ ਨੇਜੇ ਦੀ ਨੋਕ ਗੁਜਰੀ ਹੈ
ਸਿੰਮਦੇ ਲਹੂ 'ਚੋਂ ਜਿਗਰੇ ਦੇ ਤੀਰ ਫੁੱਟ ਰਹੇ
ਜਖ਼ਮ ਮਲ੍ਹਮ ਨਹੀਂ ਜਾਲਮ ਦਾ ਖੂਨ ਮੰਗ ਰਹੇ
ਜਦੋਂ ਇਹ ਦਰਦ ਅੱਗ-ਵਾਛੜ ਦਾ ਰੂਪ ਧਾਰ ਗਿਆ
ਸਿਤਮ ਦਾ ਦੈਂਤ ਕਿਸ ਕੋਨੇ 'ਚ ਸਿਰ ਲੁਕਾਏਗਾ
............................................................
ਤਲੀ 'ਤੇ ਟਿੱਕ ਜਾਏ ਜਿਹੜਾ ਸਿਰ ਕਲਮ ਨਹੀਂ ਹੁੰਦਾ
ਤਣੀ ਹੋਈ ਹਿੱਕ 'ਤੇ ਗੋਲੀ ਦਾ ਅਸਰ ਨਹੀਂ ਹੁੰਦਾ
ਸ਼ੋਅਲਿਆਂ ਨੂੰ ਲੂਹੇ ਜਾਣ ਦਾ ਡਰ ਨਹੀਂ ਹੁੰਦਾ
ਨਜ਼ਰ 'ਚੋਂ ਨੀਰ ਦੇ ਦਰਿਆ ਤਲਾਸ਼ਦਾ ਜ਼ਾਲਮ
ਨਿਗਾਹੀਂ ਲਹੂ ਦਾ ਸਮੁੰਦਰ ਵੇਖ ਰਿਹਾ
ਪਿਘਲਦੇ ਸਿਦਕ ਦੀ ਕਣਸੋਅ ਉਡੀਕਦਾ ਕਾਤਲ
ਹਲੂਣੇ ਮਨਾਂ ਦੇ ਗੁੱਸੇ ਦੀ ਕਰਵਟ ਦੇਖ ਰਿਹਾ
ਜੋ ਵਿੰਨ੍ਹੇ ਦਿਲਾਂ ਦੇ ਹਰ ਛੇਕ ਤੀਕਰ ਫੈਲ ਰਿਹਾ
ਉਸ ਬਰੂਦ ਨੂੰ ਕੌਣ ਚੁੱਪ ਕਰਾਏਗਾ
ਸ਼ਹੀਦਾਂ ਦਾ ਲਹੂ ਮਿੱਟੀ 'ਚ ਨਹੀਂ ਸਮਾਏਗਾ
ਜ਼ੁਲਮ ਦੇ ਮੌਤ ਨਗਾਰੇ 'ਚ ਬਦਲ ਜਾਏਗਾ
Friday, April 8, 2011
HOMAGE TO SEWEWALA MARTYRS
On 9th April 1991, a gang of Khalistani terrorists struck at a cultural programme being held at village Sewewala in Faridkot District of Punjab. 18 people were killed including Megh Raj Bhagtuana, Jagpal Selbrah & Mata Sadan Kaur. Here is a poetic tribute to the martyrs who laid their lives for the peoples' cause:
ਅਣਖੀਲੇ ਯੋਧਿਆਂ ਨੂੰ ਜਾਂਬਾਜ਼ ਦਲੇਰਾਂ ਨੂੰ
ਲੱਖ ਲਾਲ ਸਲਾਮਾਂ ਨੇ, ਪੰਜਾਬ ਦੇ ਸ਼ੇਰਾਂ ਨੂੰ
ਸਤਲੁਜ ਦੇ ਪਾਣੀਆਂ ਨੂੰ, ਸਾਡੇ ਮੰਡ ਤੇ ਰੋਹੀਆਂ ਨੂੰ
ਜਦ ਜ਼ਹਿਰ ਵਰੋਲੇ ਨੇ, ਚਹੁੰ ਪਾਸਿਓਂ ਘੇਰ ਲਿਆ।
ਜ਼ਿੰਦਗੀ ਸੀ ਨਰਕ ਬਣੀ, ਹਰ ਬੂਹੇ ਸਿਵਾ ਬਲੇ,
ਲਾਸ਼ਾਂ ਦੇ ਢੇਰ ਲੱਗੇ, ਹਰ ਪਾਸੇ ਨੇਰ੍ਹ ਪਿਆ।
ਉਹ ਜਾਨ ਤਲੀ ਧਰਕੇ, ਇਸ ਜਹਿਰ ਵਰੋਲੇ ਨੂੰ,
ਸ਼ਾਹ ਕਾਲੀਆਂ ਰਾਤਾਂ ਨੂੰ, ਵੰਗਾਰਨ ਆ ਨਿੱਕਲੇ।
ਲੱਖ ਲਾਲ ਸਲਾਮਾਂ ਨੇ, ਐਹੋ ਜਿਹੇ ਸ਼ੇਰਾਂ ਨੂੰ.....
ਚਾਹੇ ਪਾਰੋ (ਪਾਰਬਤੀ) ਕਤਲ ਹੋਵੇ, ਜਾਂ ਕਤਲ ਰੰਧਾਵੇ ਦਾ
ਸੜਕਾਂ 'ਤੇ ਵਹਿ ਤੁਰਿਆ, ਹੜ੍ਹ ਰੋਹ ਦੇ ਲਾਵੇ ਦਾ
ਜਦ ਬੱਸ ਕਿਰਾਇਆਂ ਨੂੰ, ਸਰਕਾਰ ਵਧਾਇਆ ਸੀ,
ਇਨ੍ਹਾਂ ਲੋਕ ਯੋਧਿਆਂ ਨੇ, ਤੂਫ਼ਾਨ ਉਠਾਇਆ ਸੀ।
ਹਰ ਲੋਕ-ਲਹਿਰ ਮੂਹਰੇ, ਹੱਕ-ਸੱਚ ਦੇ ਘੋਲਾਂ ਨੂੰ,
ਨਾਰ੍ਹਿਆਂ ਦੀ ਸ਼ਕਲ ਮਿਲੀ, ਸੰਗਰਾਮੀ ਬੋਲਾਂ ਨੂੰ,
ਲੱਖ ਲਾਲ ਸਲਾਮਾਂ ਨੇ................
ਐਸ.ਪੀ ਚਾਹੇ ਮਾਨ ਹੋਵੇ, ਜਾਂ ਗੋਬਿੰਦ ਰਾਮ ਹੋਵੇ,
ਲੋਕਾਂ 'ਤੇ ਜਦ ਝਪਟੇ, ਇਹ ਹਿੱਕਾਂ ਤਾਣ ਉੱਠੇ।
ਜਦ ਜੋਰ ਸਟੇਨਾਂ ਦੇ, ਫਿਰਕੂ ਬਘਿਆੜਾਂ ਨੇ,
ਸੂਹੇ ਫੁੱਲ ਲੂਹ ਸੁੱਟੇ, ਕੁੱਝ ਲੋਕ-ਗਦਾਰਾਂ ਨੇ।
ਏ.ਕੇ ਸੰਤਾਲੀ ਦਾ, ਡਰ ਜ਼ਰਾ ਨਾ ਮੰਨਿਆਂ ਸੀ,
ਲੋਕਾਂ ਨੂੰ ਕਰ 'ਕੱਠੇ, ਦਹਿਸ਼ਤ ਨੂੰ ਭੰਨਿਆ ਸੀ
ਲੱਖ ਲਾਲ ਸਲਾਮਾਂ ਨੇ....................
ਕਿਰਤੀ ਕਾਮਿਆਂ 'ਤੇ, ਮਜ਼ਦੂਰ ਕਿਸਾਨਾਂ 'ਤੇ,
ਲੋਕਾਂ ਲਈ ਜੂਝ ਰਹੇ, ਸਿਰਲੱਥ ਜੁਆਨਾਂ 'ਤੇ,
ਵਿੱਚ ਸੇਵੇਵਾਲਾ ਦੇ, ਖ਼ੂਨੀ ਉਡਵਾਇਰਾਂ ਨੇ,
ਆ ਹਮਲਾ ਕੀਤਾ ਸੀ, ਲੁੱਕ ਛਿਪ ਕੇ ਕਾਇਰਾਂ ਨੇ।
ਵਣਜਾਰੇ ਚਾਨਣ ਦੇ, ਲੋਕਾਂ ਸੰਗ ਵਫ਼ਾ ਕਮਾ,
ਸੂਹੇ ਪਰਚਮ ਲਈ, ਗਏ ਜ਼ਿੰਦਗੀ ਘੋਲ ਘੁਮਾ।
ਲੱਖ ਲਾਲ ਸਲਾਮਾਂ ਨੇ...................
ਵਿੱਚ ਮੌਤ ਦੀ ਵਾਛੜ ਦੇ, ਉਹ ਡਟ ਕੇ ਰਹੇ ਖੜੇ,
ਸੰਗਰਾਮੀ ਪਿਰਤਾਂ ਪਾ, ਉਹ ਰਣ ਵਿੱਚ ਜੂਝ ਮਰੇ।
ਇੱਕ ਸੁਰਖ਼ ਸਵੇਰ ਲਈ, ਉਹ ਜਾਨਾਂ ਵਾਰ ਗਏ।
ਕਿਰਤੀ ਦੇ ਸੁਪਨਿਆਂ ਦੇ, ਰੰਗ ਹੋਰ ਨਿਖਾਰ ਗਏ।
ਜੱਦ ਤੱਕ ਦੁਨੀਆਂ 'ਤੇ, ਜਾਬਰ ਨੇ ਰਹਿਣਾ ਹੈ,
ਇਨ੍ਹਾਂ ਲੋਕ-ਯੋਧਿਆਂ ਨੇ, ਜੰਮਦੇ ਹੀ ਰਹਿਣਾ ਹੈ।
ਲੱਖ ਲਾਲ ਸਲਾਮਾਂ ਨੇ...............