StatCounter

Showing posts with label kashmir. Show all posts
Showing posts with label kashmir. Show all posts

Sunday, December 4, 2016

ਭਾਰਤੀ ਹਾਕਮਾਂ ਵੱਲੋਂ ਆਦਿਵਾਸੀ ਖੇਤਰਾਂ, ਕਸ਼ਮੀਰੀ ਲੋਕਾਂ ਤੇ ਮੁਸਲਮ ਧਾਰਮਿਕ ਘੱਟ ਗਿਣਤੀ ਖਿਲਾਫ਼ ਵਿੱਢੇ ਵਹਿਸ਼ੀ ਜਾਬਰ ਹੱਲੇ ਦਾ ਡਟਵਾਂ ਵਿਰੋਧ ਕਰੋ

ਇਨਸਾਫ਼ ਪਸੰਦ ਲੋਕੋ!
ਭਾਰਤੀ ਹਾਕਮ ਜਮਾਤਾਂ ਦਾ ਕਿਰਤੀ ਲੋਕਾਂ ਖਿਲਾਫ਼ ਵਿੱਢਿਆ ਚੌਤਰਫ਼ਾ ਹੱਲਾ ਦਿਨੋ ਦਿਨ ਤੇਜ਼ ਹੋ ਰਿਹਾ ਹੈ। ਸਾਮਰਾਜੀ ਲੁਟੇਰਿਆਂ ਤੇ ਉਹਨਾਂ ਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ (ਵੱਡੇ ਸਰਮਾਏਦਾਰਾਂ ਤੇ ਭੋਂ-ਸਰਦਾਰਾਂ) ਵੱਲੋਂ ਰਲ਼ਕੇ ਲੋਕਾਂ ਦੀ ਲੁੱਟ ਖਸੁੱਟ ਤੇਜ਼ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਸਿਰੇ ਚੜਾਉਣ ਵਾਸਤੇ ਜਾਬਰ ਹੱਲੇ ਦੀ ਬੇ-ਦਰੇਗ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ 'ਤੇ ਝੁਲਾਏ ਜਾ ਰਹੇ ਜਬਰ ਦੇ ਇਸ ਝੱਖੜ ਦੀ ਮਾਰ ਕਈ ਪਾਸਿਆਂ ਤੋਂ ਹੈ। ਇਹ ਜਾਬਰ ਹੱਲਾ ਇੱਕ ਪਾਸੇ ਤਾਂ ਭਾਰਤੀ ਹਾਕਮਾਂ ਵੱਲੋਂ ਲੋਕ ਉਜਾੜੇ ਦੀਆਂ ਨੀਤੀਆਂ ਮੂਹਰੇ ਅੜ-ਖੜ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਤੇ ਦੂਜੇ ਪਾਸੇ ਜਾਬਰ ਭਾਰਤੀ ਰਾਜ ਦੀਆਂ ਪਸਾਰਵਾਦੀ ਨੀਤੀਆਂ ਤਹਿਤ ਦਬਾਈਆਂ ਕੌਮੀਅਤਾਂ ਖਿਲਫ਼ ਸੇਧਤ ਹੈ। ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੀਆਂ ਫਿਰਕੂ ਫਾਸ਼ੀ ਲਾਮਬੰਦੀਆਂ ਦੀਆਂ ਜ਼ਰੂਰਤਾਂ ਤਹਿਤ ਮੁਸਲਿਮ ਧਾਰਮਿਕ ਘੱਟ ਗਿਣਤੀ ਖਿਲਾਫ਼ ਸੇਧਤ ਹੈ। ਇਉਂ ਸਮੁੱਚੇ ਤੌਰ 'ਤੇ ਭਾਰਤੀ ਕਿਰਤੀ ਲੋਕਾਂ ਖਿਲਾਫ਼ ਬੋਲੇ ਹੋਏ ਇਸ ਜਾਬਰ ਹੱਲੇ ਦਾ ਆਦਿਵਾਸੀ, ਕਸ਼ਮੀਰੀ ਲੋਕ ਤੇ ਮੁਸਲਮਾਨ ਧਾਰਮਿਕ ਘੱਟ-ਗਿਣਤੀ ਵਿਸ਼ੇਸ਼ ਨਿਸ਼ਾਨਾ ਹਨ। ਬੀਤੇ ਤਾਜ਼ਾ ਅਰਸੇ ਦੌਰਾਨ ਵਾਪਰੀਆਂ ਘਟਨਾਵਾਂ ਏਸੇ ਨੂੰ ਦਰਸਾਉਂਦੀਆਂ ਹਨ। ਜਾਬਰ ਭਾਰਤੀ ਰਾਜ ਮਸ਼ੀਨਰੀ ਦੇ ਸਾਰੇ ਅੰਗਾਂ ਵੱਲੋਂ ਇੱਕਜੁੱਟ ਰੂਪ 'ਚ ਇਹਨਾਂ ਹਿੱਸਿਆਂ ਨੂੰ ਵਹਿਸ਼ੀ ਫੌਜੀ ਹਮਲੇ ਦੀ ਮਾਰ ਹੇਠ ਲਿਆਂਦਾ ਹੋਇਆ ਹੈ। ਇਹਨਾਂ ਖਿਲਾਫ਼ ਜਮਹੂਰੀ ਹੱਕੀ ਪੈਂਤੜੇ ਤੋਂ ਉੱਠਦੀ ਹਰ ਆਵਾਜ਼ ਨੂੰ ਦਬਾਉਣ-ਕੁਚਲਣ ਦਾ ਰਾਹ ਫੜਿਆ ਹੋਇਆ ਹੈ। ਇਉਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਹਕੂਮਤ ਹੇਠ ਭਾਰਤੀ ਰਾਜ ਦਾ ਲੋਕ ਵਿਰੋਧੀ ਤੇ ਜਾਬਰ ਚਿਹਰਾ ਦਿਨੋਂ ਦਿਨ ਹੋਰ ਵਧੇਰੇ ਉੱਘੜਦਾ ਜਾ ਰਿਹਾ ਹੈ।

ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਖਣਿਜ-ਪਦਾਰਥਾਂ ਨਾਲ ਭਰਪੂਰ ਜੰਗਲੀ ਖੇਤਰਾਂ ਵਾਲੇ ਰਾਜਾਂ ਦੀਆਂ ਜਾਇਦਾਦਾਂ ਲੁਟਾਉਣ ਲਈ ਦੇਸੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਨਾਲ ਸੌਦੇ ਕੀਤੇ ਹੋਏ ਹਨ। ਵਿਕਾਸ ਦੇ ਨਾਂ ਹੇਠ ਕੀਤੇ ਇਹਨਾਂ ਸੌਦਿਆਂ ਤਹਿਤ ਕੰਪਨੀਆਂ ਨੂੰ ਖਣਿਜ ਪਦਾਰਥਾਂ ਦੇ ਭੰਡਾਰ ਕੌਡੀਆਂ ਦੇ ਭਾਅ ਲੁਟਾਏ ਜਾ ਰਹੇ ਹਨ ਤੇ ਇਹਨਾਂ ਖੇਤਰਾਂ 'ਚ ਯੁੱਗਾਂ ਤੋਂ ਵਸਦੀ ਆਦਿਵਾਸੀ ਜਨਤਾ ਦਾ ਉਜਾੜਾ ਕੀਤਾ ਜਾ ਰਿਹਾ ਹੈ। ਕੰਪਨੀਆਂ ਦੇ ਵੱਖ ਵੱਖ ਪ੍ਰੋਜੈਕਟਾਂ ਲਈ ਪਿੰਡਾਂ ਦੇ ਪਿੰਡ ਉਜਾੜਨ ਦਾ ਅਮਲ ਛੇੜਿਆ ਜਾ ਰਿਹਾ ਹੈ। ਲੋਕਾਂ ਨੂੰ ਜੂਨ-ਗੁਜ਼ਾਰੇ ਦਾ ਸਾਧਨ ਬਣਦੇ ਜੰਗਲਾਂ-ਜ਼ਮੀਨਾਂ ਤੋਂ ਵਿਰਵੇ ਕੀਤਾ ਜਾ ਰਿਹਾ ਹੈ। ਅਜਿਹੀ ਹਾਲਤ ਲੋਕ ਟਾਕਰੇ ਨੂੰ ਜਨਮ ਦੇ ਰਹੀ ਹੈ। ਇਸ ਲੋਕ ਟਾਕਰੇ ਨੂੰ ਕੁਚਲਣ ਤੇ ਲੋਕ ਉਜਾੜੇ ਲਈ ਭਾਰਤੀ ਹਾਕਮਾਂ ਵੱਲੋਂ ਅਪ੍ਰੇਸ਼ਨ ਗਰੀਨ ਹੰਟ ਦੇ ਨਾਂ ਹੇਠ ਵਹਿਸ਼ੀ ਫੌਜੀ ਹਮਲਾ ਬੋਲਿਆ ਹੋਇਆ ਹੈ। ਇਸ ਹਮਲੇ ਲਈ ਛੱਤੀਸਗੜ, ਝਾਰਖੰਡ, ਉੜੀਸਾ, ਆਂਧਰਾ ਤੇ ਮਹਾਂਰਾਸ਼ਟਰ ਦੇ ਜੰਗਲੀ ਖੇਤਰਾਂ ਦੀ ਪੱਟੀ 'ਤੇ ਸਾਲਾਂ ਤੋਂ ਭਾਰੀ ਫੌਜੀ ਲਸ਼ਕਰ ਚਾਹੜੇ ਹੋਏ ਹਨ ਜੋ ਦਿਨ ਦਿਹਾੜੇ ਆਦਿਵਾਸੀਆਂ ਦਾ ਸ਼ਿਕਾਰ ਕਰ ਰਹੇ ਹਨ। ਔਰਤਾਂ ਨਾਲ ਬਲਾਤਕਾਰ, ਝੂਠੇ ਪੁਲਿਸ ਮੁਕਾਬਲੇ, ਪਿੰਡਾਂ ਦੇ ਪਿਡਾਂ ਦਾ ਕੁਟਾਪਾ ਕਰਨ ਵਰਗੀਆਂ ਵਹਿਸ਼ੀ ਕਾਰਵਾਈਆਂ ਰੋਜ਼ ਦਾ ਵਰਤਾਰਾ ਹਨ। ਬੇਦੋਸ਼ੇ ਲੋਕਾਂ ਦੀ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ਤੇ ਨਿੱਤ ਜਲਿਆਂਵਾਲੇ ਬਾਗ ਵਰਗੇ ਕਾਂਡ ਰਚੇ ਜਾ ਰਹੇ ਹਨ। ਹਕੂਮਤੀ ਕਹਿਰ ਦੀ ਇਹ ਦਾਸਤਾਨ ਬਾਹਰ ਆਉਣ ਤੋਂ ਰੋਕਣ ਲਈ ਪੱਤਰਕਾਰਾਂ ਤੇ ਮੀਡੀਆ ਕਰਮੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਹਨਾਂ ਖੇਤਰਾਂ 'ਚ ਨਪੀੜੇ ਜਾ ਰਹੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ, ਵਕੀਲਾਂ ਪੱਤਰਕਾਰਾਂ ਸਮੇਤ ਸਭਨਾਂ ਅਜਿਹੇ ਹਿੱਸਿਆਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ ਤੇ ਵਿਕਾਸ ਵਿਰੋਧੀ ਕਰਾਰ ਦਿੱਤਾ ਜਾਂਦਾ ਹੈ। ਮਜ਼ਲੂਮ ਆਦਿਵਾਸੀਆਂ ਦੇ ਹੱਕ 'ਚ ਆਵਾਜ਼ ਉਠਾਉਣਾ ਪੁਲਿਸ ਕਹਿਰ ਨੂੰ ਸੱਦਾ ਦੇਣਾ ਹੈ। ਦੂਰ ਦੁਰਾਡੇ ਬੈਠੇ ਬੁੱਧੀਜੀਵੀਆਂ ਨੂੰ ਵੀ ਅਜਿਹੇ ਹਕੂਮਤੀ ਜਬਰ ਖਿਲਾਫ਼ ਮੂੰਹ ਖੋਲਣ ਦੀ ਸਜ਼ਾ ਦੇ ਕੇ ਜਮਹੂਰੀ ਹਿੱਸਿਆਂ 'ਚ ਖੌਫ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀ. ਐਨ. ਸਾਈਂਬਾਬਾ ਨੂੰ ਜੇਲ 'ਚ ਡੱਕਿਆ ਗਿਆ ਹੈ। ਹੁਣ ਦਿੱਲੀ ਤੋਂ ਹੀ ਪ੍ਰੋ. ਨੰਦਿਨੀ ਸੁੰਦਰ ਤੇ ਪ੍ਰੋ. ਅਰਚਨਾ ਪ੍ਰਸਾਦ ਨੂੰ ਝੂਠੇ ਕੇਸ 'ਚ ਉਲਝਾਇਆ ਗਿਆ ਹੈ। ਅਜਿਹੀਆਂ ਹੋਰ ਦਰਜਨਾਂ ਉਦਾਹਰਨਾਂ ਹਨ। ਇਹਨਾਂ ਖੇਤਰਾਂ 'ਚ ਐਮਰਜੈਂਸੀ ਤੋਂ ਵੀ ਬਦਤਰ ਹਾਲਾਤ ਹਨ। ਹੁਣ ਉੜੀਸਾ ਦੇ ਮਲਕਾਨਗਿਰੀ ਜ਼ਿਲੇ 'ਚ ਕੀਤਾ ਕਤਲੇਆਮ ਨੇੜਲੀ ਸਿਖਰਲੀ ਘਟਨਾ ਹੈ ਜੋ ਹਾਕਮਾਂ ਦੇ ਵਹਿਸ਼ੀ ਫੌਜੀ ਹਮਲੇ ਦੀ ਕਰੂਰਤਾ ਨੂੰ ਦਰਸਾਉਂਦੀ ਹੈ। ਆਪਣੀ ਮੀਟਿੰਗ ਕਰ ਰਹੇ ਮਾਉਵਾਦੀ ਕਾਰਕੁੰਨਾਂ ਤੇ ਆਦਿਵਾਸੀ ਲੋਕਾਂ ਨੂੰ ਘੇਰ ਕੇ ਕਤਲ ਕੀਤਾ ਗਿਆ ਹੈ। ਬਾਕੀਆਂ ਨੂੰ ਆਲ਼ੇ ਦੁਆਲ਼ੇ ਤੋਂ ਗ੍ਰਿਫ਼ਤਾਰ ਕਰਕੇ ਝੂਠੇ ਮੁਕਾਬਲੇ ਦਰਸਾ ਕੇ ਮਾਰਿਆ ਗਿਆ ਹੈ। ਇਉਂ 32 ਵਿਅਕਤੀਆਂ ਨੂੰ ਦੋ ਤਿੰਨ ਦਿਨਾਂ 'ਚ ਵਹਿਸ਼ੀ ਢੰਗ ਨਾਲ ਕਤਲ ਕਰ ਦਿੱਤਾ ਗਿਆ ਹੈ। ਉੜੀਸਾ ਪੁਲਿਸ ਨੇ ਕਿਸੇ ਤਰਾਂ ਦੇ ਨਿਯਮ ਕਾਨੂੰਨ ਦੀ ਕੋਈ ਪ੍ਰਵਾਹ ਨਾ ਕਰਦਿਆਂ ਇਹਨਾਂ ਨੂੰ ਮਾਰ ਮੁਕਾਉਣ ਦੇ ਮਕਸਦ ਦਾ ਖੁੱਲਮ ਖ਼ੁੱਲਾਹ ਐਲਾਨ ਕੀਤਾ ਹੈ। ਨਕਸਲੀ ਕਾਰਕੁੰਨ ਅਜਿਹੀ ਸ਼ਕਤੀ ਹਨ ਜੋ ਆਦਿਵਾਸੀ ਖੇਤਰਾਂ 'ਚ ਲੋਕਾਂ ਦੀ ਜਦੋਜਹਿਦ ਦੇ ਮੋਹਰੀ ਬਣਕੇ ਨਿਭ ਰਹੇ ਹਨ ਤੇ ਭਾਰਤੀ ਹਾਕਮ ਇਹਨਾਂ ਨੂੰ ਦਹਿਸ਼ਤਗਰਦ ਦਰਸਾ ਕੇ ਇਹਨਾਂ ਦੇ ਖੂਨ ਦੀ ਹੋਲੀ ਖੇਡ ਰਹੇ ਹਨ।

ਭਾਰਤੀ ਹਾਕਮ ਕਸ਼ਮੀਰੀ ਲੋਕਾਂ ਦੇ ਹੱਕੀ ਸੰਘਰਸ਼ ਨੂੰ ਲਹੂ 'ਚ ਡੁਬੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਆ ਰਹੇ ਹਨ। ਕਸ਼ਮੀਰ 'ਤੇ ਭਾਰਤੀ ਹਾਕਮਾਂ ਨੇ ਧੱਕੇ ਨਾਲ ਕਬਜ਼ਾ ਜਮਾਇਆ ਹੋਇਆ ਹੈ ਤੇ ਇਸਨੂੰ ਬਰਕਰਾਰ ਰੱਖਣ ਲਈ ਉਥੇ ਅਫਸਪਾ ਕਾਨੂੰਨ ਤਹਿਤ ਫੌਜੀ ਰਾਜ ਮੜਿ•ਆ ਹੋਇਆ ਹੈ। ਕਸ਼ਮੀਰ ਦੇ ਚੱਪੇ-ਚੱਪੇ 'ਤੇ ਹਥਿਆਰਬੰਦ ਫੌਜੀ ਬਲ ਤਾਇਨਾਤ ਹਨ ਜੋ ਕਸ਼ਮੀਰੀ ਲੋਕਾਂ ਲਈ ਦਹਾਕਿਆਂ ਤੋਂ ਆਫ਼ਤ ਬਣੇ ਹੋਏ ਹਨ। ਇਹਨਾਂ ਫੌਜੀ ਬਲਾਂ ਵੱਲੋਂ ਕਸ਼ਮੀਰੀ ਔਰਤਾਂ ਨਾਲ ਬਲਾਤਕਾਰ ਕਰਨ, ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਨਾਲ ਕਤਲ ਕਰਨ ਅਤੇ ਪੈਰ ਪੈਰ 'ਤੇ ਕਸ਼ਮੀਰੀ ਲੋਕਾਂ ਨੂੰ ਜ਼ਲੀਲ ਕਰਨਾ ਰੋਜ਼ ਦਾ ਵਰਤਾਰਾ ਹੈ। ਕਸ਼ਮੀਰ 'ਚ ਭਾਰਤੀ ਫੌਜ ਵੱਲੋਂ ਅਗਵਾ ਕਰਕੇ ਗੁੰਮਸ਼ੁਦਾ ਕਰਾਰ ਦਿੱਤੇ ਨੌਜਵਾਨਾਂ ਦੀਆਂ ਲੰਮੀਆਂ ਸੂਚੀਆਂ ਹਨ ਤੇ ਇਉਂ ਹੀ ਗੁੰਮਨਾਮ ਕਬਰਾਂ ਦੀਆਂ ਲੰਮੀਆਂ ਲੜੀਆਂ ਹਨ। ਦਹਾਕਿਆਂ ਦਾ ਅਜਿਹਾ ਵਹਿਸ਼ੀ ਜਬਰ ਵੀ ਕਸ਼ਮੀਰੀ ਲੋਕਾਂ ਦੀ ਸਵੈ-ਨਿਰਣੇ ਦੇ ਹੱਕ ਲਈ ਤਾਂਘ ਨੂੰ ਮੱਠਾ ਨਹੀਂ ਪਾ ਸਕਿਆ ਤੇ ਵਾਰ-ਵਾਰ ਕਸ਼ਮੀਰੀ ਲੋਕ ਇਸ ਮੰਗ ਨੂੰ ਲੈ ਕੇ ਸੜਕਾਂ 'ਤੇ ਨਿੱਤਰਦੇ ਹਨ ਤੇ ਮਹੀਨਿਆਂ ਬੱਧੀ ਲੰਮੇ ਜਨਤਕ ਉਭਾਰਾਂ ਦੇ ਵਾਰ-ਵਾਰ ਗੇੜ ਆਉਂਦੇ ਹਨ। ਹੁਣ ਫਿਰ ਨੌਜਵਾਨ ਖਾੜਕੂ ਬੁਰਹਾਨ ਵਾਨੀ ਦੇ ਭਾਰਤੀ ਫੌਜ ਵੱਲੋਂ ਕੀਤੇ ਕਤਲ ਤੋਂ ਮਗਰੋਂ ਕਸ਼ਮੀਰ 'ਚ ਇੱਕ ਲਾ-ਮਿਸਾਲ ਜਨਤਕ ਉਭਾਰ ਉੱਠਿਆ। ਭਾਰਤੀ ਰਾਜ ਤੇ ਫੌਜ ਦੇ ਖਿਲਾਫ਼ ਜਨ-ਸੈਲਾਬ ਮਹੀਨਿਆਂ ਬੱਧੀ ਸੜਕਾਂ 'ਤੇ ਨਿੱਤਰਦਾ ਰਿਹਾ ਹੈ। ਭਾਰਤੀ ਫੌਜ ਦੇ ਜਬਰ ਨੇ ਸਿਖਰਾਂ ਛੋਹੀਆਂ ਹਨ। ਰੋਸ ਮੁਜ਼ਾਹਰਿਆਂ 'ਤੇ ਸ਼ਰੇਆਮ ਗੋਲੀਆਂ ਚਲਾ ਕੇ ਲਗਭਗ 100 ਵਿਅਕਤੀ ਕਤਲ ਕੀਤੇ ਹਨ, ਹਜ਼ਾਰਾਂ ਜਖਮੀ ਕੀਤੇ ਹਨ। ਲਗਭਗ 1000 ਨੌਜਵਾਨਾਂ ਦੀਆਂ ਅੱਖਾਂ ਦੀ ਜੋਤ ਭਾਰਤੀ ਫੌਜ ਦੀਆਂ ਛਰਿਆਂ ਵਾਲੀਆਂ ਬੰਦੂਕਾਂ ਨੇ ਖੋਹੀ ਹੈ। 2200 'ਤੇ ਕੇਸ ਦਰਜ ਕੀਤੇ ਗਏ ਹਨ। ਹਜ਼ਾਰਾਂ ਲੋਕ ਜੇਹਲਾਂ 'ਚ ਸੁੱਟੇ ਹਨ। ਮਹੀਨਿਆਂ ਬੱਧੀ ਲੋਕਾਂ ਨੇ ਕਰਫਿਊ 'ਚ ਦਿਨ ਕੱਟੇ ਹਨ। ਇੰਟਰਨੈੱਟ, ਫੋਨਾਂ, ਅਖਬਾਰਾਂ 'ਤੇ ਪਾਬੰਦੀਆਂ ਲੱਗੀਆਂ ਹਨ। ਪਰ ਭਾਰਤੀ ਰਾਜ ਤੇ ਫੌਜ ਦਾ ਅਜਿਹਾ ਅਕਹਿ ਜਬਰ ਵੀ ਕਸ਼ਮੀਰੀ ਲੋਕਾਂ ਦੀ ਹੱਕੀ ਲਹਿਰ ਨੂੰ ਦਬਾਉਣ ਕੁਚਲਣ 'ਚ ਨਾਕਾਮ ਰਿਹਾ ਹੈ। ਕਸ਼ਮੀਰੀ ਲੋਕਾਂ ਦੀ ਜਦੋਜਹਿਦ ਨੂੰ ਪਾਕਿਸਤਾਨ ਸ਼ਹਿ-ਪ੍ਰਾਪਤ ਦੱਸਦੇ ਆਉਂਦੇ ਭਾਰਤੀ ਹਾਕਮਾਂ ਦੇ ਦਾਅਵਿਆਂ ਦੀ ਇਸ ਵਿਸ਼ਾਲ ਜਨਤਕ ਉਭਾਰ ਨੇ ਮੁੜ ਫੂਕ ਕੱਢ ਦਿੱਤੀ ਹੈ। ਹਜ਼ਾਰਾਂ-ਦਹਿ ਹਜ਼ਾਰਾਂ ਦੇ ਉਮੜਦੇ ਜਨ-ਸੈਲਾਬਾਂ ਨੇ ਭਾਰਤੀ ਹਾਕਮਾਂ ਦੇ ਅਜਿਹੇ ਸਭ ਦਾਅਵੇ ਧੂੰਏ 'ਚ ਉਡਾ ਦਿੱਤੇ ਹਨ।
ਕਸ਼ਮੀਰੀ ਲੋਕਾਂ ਦੀ ਕੌਮੀ ਸਵੈ-ਨਿਰਣੇ ਦੀ ਮੰਗ ਪੂਰੀ ਤਰਾਂ ਹੱਕੀ ਤੇ ਵਾਜਬ ਮੰਗ ਹੈ ਤੇ ਸਭਨਾਂ ਭਾਰਤੀ ਲੋਕਾਂ ਨੂੰ ਇਸਦਾ ਸਮਰਥਨ ਕਰਨਾ ਚਾਹੀਦਾ ਹੈ। ਭਾਰਤੀ ਹਾਕਮ ਦਹਾਕਿਆਂ ਤੋਂ ਰਾਇ-ਸ਼ੁਮਾਰੀ ਕਰਵਾਉਣ ਦੇ ਵਾਅਦੇ ਤੋਂ ਫਿਰਦੇ ਗਏ ਹਨ ਤੇ ਮਗਰੋਂ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਗਰਦਾਨਣ ਲੱਗ ਗਏ ਹਨ ਤੇ ਕਸ਼ਮੀਰੀ ਲੋਕਾਂ ਦੇ ਹੱਕ 'ਚ ਆਵਾਜ਼ ਉਠਾਉਣ ਵਾਲੇ ਹਿੱਸਿਆਂ ਨੂੰ ਦੇਸ਼ ਧ੍ਰੋਹੀ ਕਰਾਰ ਦੇ ਕੇ ਹਮਲੇ ਹੇਠ ਲਿਆਉਂਦੇ ਹਨ। ਇਹ ਭਾਰਤੀ ਹਾਕਮ ਜਮਾਤਾਂ ਦਾ ਸਾਂਝਾ ਪੈਂਤੜਾ ਹੈ। ਆਪਣੇ ਪਸਾਰਵਾਦੀ ਮਨਸ਼ਿਆਂ ਕਰਕੇ ਤੇ ਪਾਕਿਸਤਾਨੀ ਹਾਕਮਾਂ ਨਾਲ ਭੇੜ ਦੀਆਂ ਫੌਜੀ ਜ਼ਰੂਰਤਾਂ ਕਰਕੇ ਕਸ਼ਮੀਰ ਨੂੰ ਭਾਰਤੀ ਹਾਕਮ ਆਪਣੇ ਕਬਜ਼ੇ 'ਚ ਰੱਖਣਾ ਚਾਹੁੰਦੇ ਹਨ। ਇਹ ਭਾਰਤੀ ਹਾਕਮ ਜਮਾਤਾਂ ਦੀ ਸਾਂਝੀ ਜ਼ਰੂਰਤ ਹੈ। ਤੇ ਭਾਰਤੀ ਕਿਰਤੀ ਲੋਕਾਂ ਦਾ ਇਹ ਸਾਂਝਾ ਫਰਜ਼ ਹੈ ਕਿ ਉਹ ਭਾਰਤੀ ਰਾਜ ਦੇ ਕਬਜ਼ੇ ਖਿਲਾਫ਼ ਜੂਝਦੇ ਕਸ਼ਮੀਰੀ ਲੋਕਾਂ ਨਾਲ ਸਾਂਝੀ ਸੰਗਰਾਮੀ ਜੋਟੀ ਉਸਾਰਨ ਤੇ ਰਲਕੇ ਭਾਰਤੀ ਹਾਕਮਾਂ ਦੇ ਲੁਟੇਰੇ ਰਾਜ ਖਿਲਾਫ਼ ਸੰਘਰਸ਼ ਕਰਨ ਤੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਨੂੰ ਡਟ ਕੇ ਬੁਲੰਦ ਕਰਨ।

ਆਪਣੀਆਂ ਫਿਰਕੂ ਫਾਸ਼ੀ ਲਾਮਬੰਦੀਆਂ ਲਈ ਤੇ ਲੋਕਾਂ ਦੀ ਜਮਾਤੀ ਏਕਤਾ 'ਚ ਪਾਟਕ ਪਾਉਣ ਦੇ ਮਨਸੂਬਿਆਂ ਲਈ ਭਾਜਪਾ ਵੱਲੋਂ ਮੁਸਲਮਾਨ ਧਾਰਮਿਕ ਘੱਟ ਗਿਣਤੀਆਂ ਖਿਲਾਫ਼ ਫਿਰਕੂ ਹੱਲਾ ਸੇਧਿਆ ਹੋਇਆ ਹੈ ਤੇ ਇਸ ਹੱਲੇ ਲਈ ਰਾਜ ਮਸ਼ੀਨਰੀ ਦੀ ਖੁੱਲਮ ਖੁੱਲੀ ਵਰਤੋਂ ਕੀਤੀ ਜਾ ਰਹੀ ਹੈ। ਮੁਸਲਮ ਧਾਰਮਿਕ ਫਿਰਕੇ ਖਿਲਾਫ਼ ਜ਼ਹਿਰੀਲੇ ਫਿਰਕੂ ਪ੍ਰਚਾਰ ਰਾਹੀਂ ਹਿੰਦੂ ਫਿਰਕਾਪ੍ਰਸਤੀ ਨੂੰ ਹਵਾ ਦੇ ਕੇ ਫਿਰਕੂ ਫਾਸ਼ੀ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ। ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਤੇ ਹਿੰਦੂ ਧਾਰਮਿਕ ਜਨਤਾ ਦੀਆਂ ਫਿਰਕੂ ਭਾਵਨਾਵਾਂ ਉਭਾਰ ਕੇ ਇਸਨੂੰ ਦੇਸ਼ ਭਗਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਦੇਸ਼ ਭਰ 'ਚ ਗਊ-ਮਾਸ ਦਾ ਮਸਲਾ ਖੜਾ ਕਰਕੇ, ਗਊ-ਰਾਖਿਆਂ ਦੇ ਗ੍ਰੋਹ ਜਥੇਬੰਦ ਕਰਕੇ ਧਾਰਮਿਕ ਘੱਟ ਗਿਣਤੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਲਵ ਜਿਹਾਦ, ਘਰ ਵਾਪਸੀ ਵਰਗੀਆਂ ਪਿਛਾਖੜੀ ਮੁਹਿੰਮਾਂ ਰਾਹੀਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਮਾਜ 'ਚ ਫਿਰਕੂ ਵੰਡੀਆਂ ਡੂੰਘੀਆਂ ਕੀਤੀਆਂ ਜਾ ਰਹੀਆਂ ਹਨ। ਇਹਨਾਂ  ਮਕਸਦਾਂ ਦੀ ਪੂਰਤੀ ਲਈ ਹੀ ਸਿਮੀ ਨਾਂ ਦੀ ਜਥੇਬੰਦੀ ਦੇ ਕਾਰਕੁੰਨਾਂ ਨੂੰ ਭੁਪਾਲ ਜੇਲ 'ਚੋਂ ਕੱਢ ਕੇ ਕਤਲ ਕੀਤਾ ਗਿਆ ਹੈ। ਪੁਲਿਸ ਵੱਲੋਂ ਝੂਠੀ ਤੇ ਬੇਸਿਰ ਪੈਰ ਦੀ ਕਹਾਣੀ ਘੜੀ ਗਈ ਹੈ। ਇਉਂ ਆਪਣੇ ਫਿਰਕੂ ਫਾਸ਼ੀ ਮਨਸੂਬਿਆਂ ਤੇ ਸੌੜੇ ਚੋਣ ਸੁਆਰਥਾਂ ਲਈ ਸ਼ਰੇਆਮ ਮੁਸਲਮਾਨ ਵਿਅਕਤੀਆਂ ਦੀ ਬਲੀ ਦਿੱਤੀ ਗਈ ਹੈ। ਜਦਕਿ ਇਹਨਾਂ ਮਹੀਨਿਆਂ ਦੌਰਾਨ ਹੀ ਹਿੰਦੂ ਫਿਰਕਾਪ੍ਰਸਤ ਦਹਿਸ਼ਤੀ ਜਥੇਬੰਦੀਆਂ ਦੇ ਆਗੂ/ਕਾਰਕੁੰਨਾਂ ਨੂੰ ਸੈਂਕੜੇ ਬੇਕਸੂਰਾਂ ਦੇ ਕਤਲੇਆਮ ਵਾਲੇ ਕੇਸਾਂ 'ਚੋਂ ਬਰੀ ਕਰਵਾਇਆ ਜਾ ਰਿਹਾ ਹੈ। ਇਉਂ ਬੀ. ਜੇ. ਪੀ. ਬਾਬਰੀ ਮਸਜਿਦ ਤੇ ਗੁਜਰਾਤ ਕਤਲੇਆਮ ਦੀ ਆਪਣੀ ਫਿਰਕੂ ਵਿਰਾਸਤ ਨੂੰ ਐਲਾਨੀਆ ਅੱਗੇ ਵਧਾ ਰਹੀ ਹੈ।
ਬੀਤੇ ਅਰਸੇ ਦੌਰਾਨ ਵਾਪਰੇ ਤਾਜ਼ਾ ਕਾਂਡ ਆਦਿਵਾਸੀਆਂ, ਕਸ਼ਮੀਰੀ ਲੋਕਾਂ ਤੇ ਮੁਸਲਮਾਨ ਧਾਰਮਿਕ ਘੱਟ ਗਿਣਤੀ ਖਿਲਾਫ਼ ਤੇਜ਼ ਹੋਏ ਜਾਬਰ ਹੱਲੇ ਨੂੰ ਸਪੱਸ਼ਟ ਦਰਸਾਉਂਦੇ ਹਨ। ਇਹ ਲੁਟੇਰੇ ਤੇ ਜਾਬਰ ਭਾਰਤੀ ਰਾਜ ਦੀ ਨੀਤੀ ਨੂੰ ਮੁੜ ਉਘਾੜਦੇ ਹਨ ਜਿਸਦੇ ਜ਼ੋਰ ਭਾਰਤੀ ਹਾਕਮ ਬੀਤੇ 70 ਸਾਲਾਂ ਤੋਂ ਰਾਜਭਾਗ ਚਲਾ ਰਹੇ ਹਨ। ਹੁਣ ਏਸੇ ਜਾਬਰ ਰਾਜ ਮਸ਼ੀਨਰੀ 'ਤੇ ਕਾਬਜ਼ ਹੋਈ ਬੀ. ਜੇ. ਪੀ. ਵੱਲੋਂ ਇਸ ਜਬਰ ਦੀ ਨੀਤੀ ਦੇ ਨਾਲ ਨਾਲ ਫਿਰਕੂ ਫਾਸ਼ੀ ਲਾਮਬੰਦੀਆਂ ਦਾ ਪੱਤਾ ਜ਼ੋਰ ਸ਼ੋਰ ਨਾਲ ਵਰਤਿਆ ਜਾ ਰਿਹਾ ਹੈ। ਇੱਕ ਪਾਸੇ ਜਾਬਰ ਕਾਲੇ ਕਾਨੂੰਨਾਂ ਦੀ ਬੇਰੋਕ ਟੋਕ ਵਰਤੋਂ ਹੋ ਰਹੀ ਹੈ ਤੇ ਫੌਜਾਂ-ਪੁਲਸਾਂ ਤੋਂ ਲੈ ਕੇ ਅਦਾਲਤਾਂ ਤੱਕ ਏਸੇ ਮਕਸਦਾਂ ਦੀ ਪੂਰਤੀ ਲਈ ਝੋਕੀਆਂ ਗਈਆਂ ਹਨ। ਦੂਜੇ ਹੱਥ ਹੱਕਾਂ ਲਈ ਜੂਝਦੇ ਲੋਕਾਂ ਖਿਲਾਫ਼ ਪਿਛਾਖੜੀ ਲਾਮਬੰਦੀਆਂ ਲਈ ਯਤਨ ਤੇਜ਼ ਹੋ ਰਹੇ ਹਨ। ਮੁਲਕ ਭਰ 'ਚ ਹੀ ਦੇਸ਼ ਭਗਤੀ ਦੇ ਨਾਅਰਿਆਂ ਹੇਠ ਹਿੰਦੂ ਫਿਰਕੂ ਭੀੜਾਂ ਜੁਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਹ ਦੇਸ਼ ਭਗਤੀ ਪਾਕਿਸਤਾਨ ਤੇ ਮੁਸਲਿਮ ਜਨਤਾ ਖਿਲਾਫ਼ ਜ਼ਹਿਰੀਲੇ ਬਾਣਾਂ ਵਾਲੀ ਹੈ। ਇਹਨਾਂ ਬਾਣਾਂ ਨਾਲ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨੂੰ ਲਹੂ 'ਚ ਡੁਬੋਣ ਲਈ ਸ਼ਾਵਨਵਾਦੀ ਮਾਹੌਲ ਦੀ ਸਿਰਜਣਾ ਹੁੰਦੀ ਹੈ ਤੇ ਭਾਰਤੀ ਲੋਕਾਂ ਦੇ ਮਨਾਂ 'ਚ ਕਸ਼ਮੀਰੀ ਲੋਕਾਂ 'ਤੇ ਜਬਰ ਲਈ ਵਾਜਬੀਅਤ ਦਾ ਪੈਂਤੜਾ ਉਸਾਰਿਆ ਜਾਂਦਾ ਹੈ। ਏਸੇ ਪੈਂਤੜੇ 'ਚੋਂ ਹੀ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਸਰਹੱਦ 'ਤੇ ਤਣਾਅ ਬਣਾ ਕੇ ਰੱਖਿਆ ਜਾ ਰਿਹਾ ਹੈ। ਸਰਜੀਕਲ ਸਟਰਾਈਕ ਵਰਗੀਆਂ ਚੱਕਵੀਆਂ ਕਾਰਵਾਈਆਂ ਤੇ ਹੋਕਰਿਆਂ ਦਰਮਿਆਨ ਅੰਨੀ ਕੌਮਪ੍ਰਸਤੀ ਤੇ ਕੌਮੀ ਜਨੂੰਨ ਨੂੰ ਹਵਾ ਦਿੱਤੀ ਜਾ ਰਹੀ ਹੈ ਤੇ ਮੁਲਕ ਦੇ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਏਸੇ ''ਦੇਸ਼ ਭਗਤੀ'' ਦੀ ਹਨੇਰੀ 'ਚ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਬਰ ਭਾਰਤੀ ਹਾਕਮਾਂ ਦੇ ਇਸ ਫਿਰਕੂ ਫਾਸ਼ੀ ਤੇ ਜਾਬਰ ਹੱਲੇ ਦਾ ਵਿਸ਼ਾਲ ਲੋਕ ਏਕਤਾ ਉਸਾਰਦੇ ਹੋਏ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ। ਇਸ ਲਈ ਸਭਨਾਂ ਲੋਕ ਪੱਖੀ, ਇਨਕਲਾਬੀ-ਜਮਹੂਰੀ ਤੇ ਖਰੀਆਂ ਕੌਮ ਪ੍ਰਸਤ ਤਾਕਤਾਂ ਨੂੰ ਧਰਮ ਨਿਰਪੱਖ ਤੇ ਖਰੇ ਜਮਹੂਰੀ ਪੈਂਤੜੇ ਤੋਂ ਇੱਕਜੁਟ ਤੇ ਸਾਂਝੇ ਵਿਰੋਧ ਦਾ ਪੈਂਤੜਾ ਉਸਾਰਨ ਲਈ ਯਤਨ ਜੁਟਾਉਣੇ ਚਾਹੀਦੇ ਹਨ। ਜਮਾਤੀ ਮਸਲਿਆਂ 'ਤੇ ਹੱਕੀ ਘੋਲ ਤੇਜ਼ ਕਰਨੇ ਚਾਹੀਦੇ ਹਨ ਤੇ ਭਾਰਤੀ ਹਾਕਮਾਂ ਦੀਆਂ ਝਲਿਆਈਆਂ ਜੰਗੀ ਮੁਹਿੰਮਾਂ ਖਿਲਾਫ਼ ਲੋਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਆਦਿਵਾਸੀ ਖੇਤਰਾਂ ਤੇ ਕਸ਼ਮੀਰ 'ਚੋਂ ਫੌਜਾਂ ਵਾਪਸ ਬੁਲਾਉਣ ਅਤੇ ਜਮਹੂਰੀ ਮਾਹੌਲ ਸਿਰਜਣ ਦੀ ਮੰਗ ਲਈ ਮੁਲਕ ਦੇ ਸਭਨਾਂ ਕਿਰਤੀ ਲੋਕਾਂ ਨੂੰ ਡਟਣਾ ਚਾਹੀਦਾ ਹੈ।
ਵੱਲੋਂ: ਹਕੂਮਤੀ ਜਬਰ ਵਿਰੁੱਧ ਕਮੇਟੀ, ਪੰਜਾਬ 
ਜਾਰੀ ਕਰਦਾ: ਦਰਸ਼ਨ ਖਟਕੜ, ਅਜਮੇਰ ਸਿੰਘ, ਕੰਵਲਜੀਤ ਖੰਨਾ, ਨਰਾਇਣ ਦੱਤ, ਨਰਿੰਦਰ ਜੀਤ, ਅਮੋਲਕ ਸਿੰਘ, ਬਲਵੰਤ ਮਖੂ, ਸੁਖਵਿੰਦਰ ਕੌਰ, ਸ਼ਿੰਦਰ ਨੱਥੂਵਾਲਾ, ਰਜੇਸ਼ ਮਲਹੋਤਰਾ          

Wednesday, February 20, 2013

ਅਫਜ਼ਲ ਗੁਰੂ ਨੂੰ ਫਾਂਸੀ ਭਾਰਤੀ ਹਾਕਮਾਂ ਦੀ ਜਾਲਮਾਨਾ ਕਾਰਵਾਈ ਦਾ ਵਿਰੋਧ ਕਰੋ



ਅਫਜ਼ਲ ਗੁਰੂ ਨੂੰ ਫਾਂਸੀ
ਭਾਰਤੀ ਹਾਕਮਾਂ ਦੀ ਜਾਲਮਾਨਾ ਕਾਰਵਾਈ ਦਾ 
ਵਿਰੋਧ ਕਰੋ
ਦਸੰਬਰ 2001 'ਚ ਭਾਰਤੀ ਪਾਰਲੀਮੈਂਟ 'ਤੇ ਹੋਏ ਹਮਲੇ 'ਚ ਦੋਸ਼ੀ ਕਹੇ ਜਾਂਦੇ (ਭਾਰਤੀ ਹਾਕਮਾਂ ਅਨੁਸਾਰ) ਅਫਜ਼ਲ ਗੁਰੂ ਨੂੰ ਬਹੁਤ ਕਾਇਰਾਨਾ ਤਰੀਕੇ ਨਾਲ ਦਿੱਲੀ ਦੀ ਤਿਹਾੜ ਜੇਲ• 'ਚ ਫਾਂਸੀ 'ਤੇ ਲਟਕਾ ਦਿੱਤਾ ਗਿਆ ਹੈ। ਪੁਲੀਸ ਨੇ ਉਹਨੂੰ ਹਮਲੇ 'ਚ ਦੋਸ਼ੀ ਗਰਦਾਨਿਆ ਸੀ ਅਤੇ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਤੇ ਫਿਰ ਰਾਸ਼ਟਰਪਤੀ ਨੇ ਉਹਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਭਾਰਤ ਦੇ ਗ੍ਰਹਿ ਮੰਤਰੀ ਨੇ ਉਹਨੂੰ ਫਾਂਸੀ ਦੇਣ ਦਾ ਹੁਕਮ ਦੇ ਦਿੱਤਾ। ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਦਾਅਵੇ ਕਰਦੇ ਭਾਰਤੀ ਹਾਕਮਾਂ ਦਾ ਇਹ ਕਦਮ ਸਿਰੇ ਦਾ ਗੈਰ ਜਮਹੂਰੀ ਹੈ ਤੇ ਇਸਦੀ ਜ਼ੋਰਦਾਰ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਕਸ਼ਮੀਰੀ ਲੋਕਾਂ ਦੇ ਕੌਮੀ ਆਜ਼ਾਦੀ ਦੇ ਸੰਘਰਸ਼ ਪ੍ਰਤੀ ਭਾਰਤੀ ਹਾਕਮਾਂ ਦਾ ਰਵੱਈਆ ਸੰਘਰਸ਼ ਨੂੰ ਜ਼ਬਰ ਦੇ ਜ਼ੋਰ ਕੁਚਲਣ ਦਾ ਰਿਹਾ ਹੈ। ਕਸ਼ਮੀਰੀ ਲੋਕਾਂ ਦੀਆਂ ਕੌਮੀ ਆਜ਼ਾਦੀ ਦੀਆਂ ਭਾਵਨਾਵਾਂ ਨੂੰ ਲਤਾੜਦੇ ਆਏ ਹਾਕਮਾਂ ਨੇ ਪਹਿਲਾਂ ਇਸ ਪੂਰੇ ਕੇਸ ਦੌਰਾਨ ਤੇ ਫਿਰ ਫਾਂਸੀ ਦੀ ਕਾਰਵਾਈ ਰਾਹੀਂ ਕਸ਼ਮੀਰੀ ਆਜ਼ਾਦੀ ਸੰਗਰਾਮ ਪ੍ਰਤੀ ਡੁੱਲ ਡੁੱਲ ਪੈਂਦੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ। ਇਹ ਪ੍ਰਗਾਟਾਵਾ ਏਨਾ ਜ਼ੋਰਦਾਰ ਹੈ ਕਿ ਭਾਰਤੀ ਨਿਆਂ ਪ੍ਰਬੰਧ ਦੀਆਂ ਸਭਨਾਂ ਖੋਖਲੀਆਂ ਤੇ ਰਸਮੀ ਕਾਰਵਾਈਆਂ ਦਾ ਡਰਾਮਾ ਕਰਨ ਦੀ ਵੀ ਪਰਵਾਹ ਨਹੀਂ ਕੀਤੀ ਗਈ ਤੇ ਨਾ ਹੀ ਫਾਂਸੀ ਦੇਣ ਮੌਕੇ ਕਿਸੇ ਤਰ•ਾਂ ਦੇ ਨਿਯਮਾਂ ਕਾਨੂੰਨਾਂ ਦਾ ਕੋਈ ਪਰਦਾ ਪਾਇਆ ਗਿਆ। ਸਰਕਾਰ ਦੀ ਇਹ ਇੱਛਾ ਏਨੀ ਜ਼ੋਰਦਾਰ ਸੀ ਕਿ ਕਿਸੇ ਤਰ•ਾਂ ਦੀ ਵਿਰੋਧ ਆਵਾਜ਼ ਫਾਂਸੀ 'ਚ ਦੇਰੀ ਦਾ ਸਬੱਬ ਨਾ ਬਣ ਜਾਵੇ ਇਸ ਲਈ ਇਹ ਕਾਰਾ ਚੁੱਪ-ਚੁਪੀਤੇ ਹੀ ਕਰ ਦਿੱਤਾ ਗਿਆ। ਫਾਂਸੀ ਦੇਣ ਬਾਰੇ ਪਹਿਲਾਂ ਭਾਫ ਤੱਕ ਨਹੀਂ ਨਿਕਲਣ ਦਿੱਤੀ ਗਈ। ਪਰਿਵਾਰ ਨੂੰ ਮਿਲਣ ਦੇਣਾ ਤਾਂ ਦੂਰ, ਸੂਚਿਤ ਤੱਕ ਨਹੀਂ ਕੀਤਾ ਗਿਆ। ਪਰਿਵਾਰ ਨੂੰ ਲਾਸ਼ ਵੀ ਨਹੀਂ ਦਿੱਤੀ । ਹੁਣ ਦੇਸ਼ ਭਰ 'ਚੋਂ ਅਜਿਹੇ ਵਤੀਰੇ ਦੀ ਜ਼ੋਰਦਾਰ ਨਿੰਦਾ ਹੋਣ ਤੋਂ ਬਾਅਦ ਮੱਕਾਰ ਹਾਕਮ ਪਰਿਵਾਰ ਨੂੰ ਉੱਥੇ ਆ ਕੇ ਅੰਤਮ ਰਸਮ ਕਰਨ ਦੀ ਇਜਾਜ਼ਤ ਦੇਣ ਦੀਆਂ ਗੱਲਾਂ ਕਰ ਰਹੇ ਹਨ। ਕਸ਼ਮੀਰੀ ਲੋਕਾਂ ਦੇ ਹੱਕੀ ਰੋਸ ਤੋਂ ਤ੍ਰਹਿੰਦੀ ਸਰਕਾਰ ਨੇ ਕਸ਼ਮੀਰ 'ਚ ਕਰਫਿਊ ਮੜ• ਦਿੱਤਾ, ਲੋਕਾਂ ਨੂੰ ਘਰਾਂ 'ਚ ਕੈਦ ਕਰ ਦਿੱਤਾ। ਏਥੋਂ ਤੱਕ ਟੀ. ਵੀ. ਚੈਨਲਾਂ , ਫੋਨਾਂ ਅਤੇ ਇੰਟਰਨੈਟ ਵਰਗੇ ਸਾਧਨਾਂ ਨੂੰ ਜਾਮ ਕਰ ਦਿੱਤਾ। ਰੋਸ ਪ੍ਰਗਟਾਉਣ ਦੇ ਲੋਕਾਂ ਦੇ ਜਮਹੂਰੀ ਹੱਕ ਦਾ ਪੂਰੀ ਤਰ•ਾਂ ਗਲਾ ਘੁੱਟ ਦਿੱਤਾ ਗਿਆ।
ਦੇਸ਼ ਭਰ 'ਚ ਕਈ ਜਮਹੂਰੀ ਹੱਕਾਂ ਦੀਆਂ ਜੱਥੇਬੰਦੀਆਂ ਵੱਲੋਂ ਅਫਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਦਾ ਵਿਰੋਧ ਹੁੰਦਾ ਰਿਹਾ ਸੀ। ਜਮਹੂਰੀ ਹਲਕਿਆਂ ਵੱਲੋਂ ਇਸ ਪੂਰੇ ਕੇਸ ਦੀ ਬੁਨਿਆਦ ਨੂੰ ਹੀ ਸ਼ੱਕੀ ਕਰਾਰ ਦਿੱਤਾ ਗਿਆ ਸੀ। ਵੱਡੀ ਅਤੇ ਅਹਿਮ ਗੱਲ ਇਹ ਹੈ ਕਿ ਸੰਸਦ 'ਤੇ ਹਮਲੇ 'ਚ ਅਫਜ਼ਲ ਗੁਰੂ ਸਿੱਧੇ ਤੌਰ 'ਤੇ ਤਾਂ ਸ਼ਾਮਲ ਹੈ ਹੀ ਨਹੀਂ ਸੀ ਤੇ ਉਹਦੇ ਅਸਿੱਧੇ ਤੌਰ 'ਤੇ ਹਮਲੇ ਦੀ ਕਾਰਵਾਈ ਨਾਲ ਜੁੜੇ ਹੋਣ ਬਾਰੇ ਵੀ ਪੁਲਿਸ ਕੋਈ ਸਬੂਤ ਨਹੀਂ ਜੁਟਾ ਸਕੀ ਸੀ। ਜਿੱਥੋਂ ਤੱਕ ਹਮਲਾਵਰਾਂ ਦੀ ਮੱਦਦ ਕਰਨ ਦਾ ਦਾਅਵਾ ਪੁਲਿਸ ਨੇ ਕੀਤਾ ਤੇ ਉਹਦੇ ਲਈ ਜੋ ਇੱਕ ਦੋ ਸਬੂਤ ਵਿਖਾਉਣ ਦੀ ਕੋਸ਼ਿਸ਼ ਕੀਤੀ ਉਹ ਕੇਸ ਲਈ ਘੜੀ ਗਈ ਕਹਾਣੀ ਦਾ ਝੂਠ ਹੀ ਉਘਾੜਦੇ ਹਨ ਤੇ ਕਿਸੇ ਤਰ•ਾਂ ਵੀ ਅਫਜ਼ਲ ਨੂੰ ਦੋਸ਼ੀ ਸਾਬਤ ਨਹੀਂ ਕਰਦੇ। ਉਹਦੇ ਕਿਸੇ ਵੀ ਦਹਿਸ਼ਤਗਰਦ ਗਰੁੱਪ ਨਾਲ ਸਬੰਧ ਹੋਣ ਦਾ ਕੋਈ ਸਬੂਤ ਨਹੀਂ ਹੈ। ਪਰ ਅਫਜ਼ਲ ਨੂੰ ਦੇਸ਼ ਧ੍ਰੋਹ ਦਾ ਮੁਕੱਦਮਾ ਕਰਕੇ ਜੇਲ• 'ਚ ਸੁੱਟ ਦਿੱਤਾ, ਕਿਸੇ ਨੂੰ ਮਿਲਣ ਤੱਕ ਨਹੀਂ ਦਿੱਤਾ। ਵਕੀਲਾਂ ਦੀ ਫੀਸ ਦੇਣ ਜੋਗੇ ਪੈਸੇ ਉਹਦੇ ਕੋਲ ਨਹੀਂ ਸਨ, ਕੋਈ ਵਕੀਲ ਮੁਹੱਈਆ ਨਾ ਕਰਵਾਇਆ ਗਿਆ। ਉਹ ਕਹਿੰਦਾ ਰਿਹਾ ਕਿ ਮੇਰਾ ਪੱਖ ਤਾਂ ਸੁਣਿਆ ਹੀ ਨਹੀਂ ਗਿਆ ਪਰ ਉਹਦੀ ਏਹ ਆਵਾਜ਼ ਵੀ ਸਾਡੇ ਮੀਡੀਏ ਦੀ ਕਾਵਾਂ ਰੌਲੀ ਦੌਰਾਨ ਆਮ ਲੋਕਾਂ ਤੱਕ ਨਾ ਪਹੁੰਚੀ ।
ਕਮਾਲ ਦੀ ਗੱਲ ਤਾਂ ਇਹ ਹੈ ਕਿ ਦੇਸ਼ ਦੀ ਸਰਵ ਉੱਚ ਅਦਾਲਤ ਨੇ ਬਿਨਾਂ ਸਬੂਤਾਂ ਤੋਂ ਹੀ ਸਮਾਜ ਦੀ ਸਮੂਹਿਕ ਚੇਤਨਾ ਨੂੰ ਸੰਤੁਸ਼ਟ ਕਰਨ ਦੇ ਨਾਂ 'ਤੇ ਫਾਂਸੀ ਦੀ ਸਜ਼ਾ ਸੁਣਾਈ। ਹੁਣ ਤੱਕ, ਕਾਨੂੰਨ ਸਬੂਤਾਂ ਤੇ ਤੱਥਾਂ ਤਹਿਤ ਹੀ ਕੰਮ ਕਰਦਾ ਹੈ, ਦੀ ਮੁਹਾਰਨੀ ਸੁਣਦੇ ਆਉਂਦੇ ਲੋਕਾਂ ਲਈ ਇਹ ਯਕੀਨ ਹੀ ਕਰਨਾ ਔਖਾ ਹੈ ਕਿ ਅਜਿਹਾ ਕਿਵੇਂ ਹੋਇਆ ਹੈ। ਪਰ ਭਾਰਤੀ ਨਿਆਂ ਪ੍ਰਬੰਧ ਕਿਵੇਂ ਸਰਕਾਰਾਂ ਦੀਆਂ ਸਿਆਸੀ ਲੋੜਾਂ ਅਨੁਸਾਰ ਫੈਸਲੇ ਲੈਂਦਾ ਹੈ, ਇਹ ਅਸਲੀਅਤ ਇੱਕ ਵਾਰ ਫਿਰ ਉੱਘੜ ਆਈ ਹੈ। ਦੇਸ਼ ਦੇ ਟੀ.ਵੀ. ਚੈਨਲ ਹੁਣ ਤੱਕ ਅਫਜ਼ਲ ਨੂੰ ਦੇਸ਼ ਦਾ ਨੰ. 1 ਦੁਸ਼ਮਣ ਬਣਾ ਕੇ ਪੇਸ਼ ਕਰਨ 'ਤੇ ਹੀ ਲੱਗੇ ਰਹੇ ਹਨ। ਪਰ ਉਹਦੀ ਜੀਵਨ ਕਹਾਣੀ ਨੂੰ ਕਦੇ ਵੀ ਲੋਕਾਂ ਸਾਹਮਣੇ ਨਹੀਂ ਲਿਆਂਦਾ ਗਿਆ। ਉਹਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲੇ ਫੌਜੀ ਅਫ਼ਸਰਾਂ ਅਤੇ ਭਾਰਤੀ ਸੂਹੀਆ ਏਜੰਸੀਆਂ ਦੇ ਜ਼ਾਲਮਾਨਾ ਵਿਹਾਰ ਦਾ ਕਿਸੇ ਜ਼ਿਕਰ ਤੱਕ ਨਹੀਂ ਕੀਤਾ ਜਿਹਨਾਂ ਆਖਰ ਅਫਜ਼ਲ ਗੁਰੂ ਨੂੰ ਮੌਤ ਦੀ ਘਾਟੀ ਤੱਕ ਪਹੁੰਚਾ ਦਿੱਤਾ।
ਕਦੇ ਨੌਜਵਾਨ ਅਫ਼ਜਲ ਗੁਰੂ ਦੇ ਮਨ 'ਚ ਕਸ਼ਮੀਰ ਦੀ ਆਜ਼ਾਦੀ ਦੇ ਹੱਕੀ ਕਾਜ਼ 'ਚ ਹਿੱਸਾ ਪਾਉਣ ਦੇ ਵਿਚਾਰ ਨੇ ਅੰਗੜਾਈ ਲਈ ਸੀ। ਉਸਨੇ ਹਥਿਆਰ ਵੀ ਚੁੱਕੇ ਸਨ, ਪਰ ਛੇਤੀ ਬਾਅਦ ਹੀ ਆਤਮ ਸਮਰਪਣ ਵੀ ਕਰ ਦਿੱਤਾ ਸੀ। ਕਸ਼ਮੀਰੀ ਲੋਕਾਂ ਦਾ ਘਾਣ ਕਰਕੇ ਤਰੱਕੀ ਦੀਆਂ ਪੌੜੀਆਂ ਚੜ•ਦੇ ਫੌਜੀ ਅਫਸਰਾਂ ਨੇ ਆਤਮ ਸਮਰਪਣ ਦਾ ਸਰਟੀਫਿਕੇਟ ਨਾ ਦਿੱਤਾ। ਆਖਰ ਉਦੋਂ ਦਿੱਤਾ ਜਦੋਂ ਦੋ ਤਿੰਨ ਹੋਰ ਨੌਜਵਾਨਾਂ ਨੂੰ ਅਫਜ਼ਲ ਨੇ ਪ੍ਰੇਰਿਤ ਕਰਕੇ ਆਤਮ ਸਮਰਪਣ ਕਰਵਾਇਆ। ਪਰ ਜਿਵੇਂ ਉਹਨੇ ਜਿਉਣਾ ਚਾਹਿਆ ਉਹਨੂੰ ਜਿਉਣ ਨਾ ਦਿੱਤਾ ਗਿਆ। ਉਹਨੂੰ ਕਈ ਵਾਰ ਘਰੋਂ ਜਬਰੀ ਚੁੱਕ ਕੇ ਅੰਨ•ਾ ਜਬਰ ਢਾਹਿਆ ਜਾਂਦਾ ਰਿਹਾ, ਕਈ ਕਈ ਦਿਨ ਹਿਰਾਸਤ 'ਚ ਰੱਖਿਆ ਜਾਂਦਾ ਰਿਹਾ ਤੇ ਰਿਹਾਈ ਬਦਲੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਰਹੀਆਂ। ਉਹਦੇ ਤੇ ਭਾਰਤੀ ਫੌਜ ਅਤੇ ਏਜੰਸੀਆਂ ਦਾ ਸੂਹੀਆ ਬਣਨ ਲਈ ਦਬਾਅ ਪਾਇਆ ਜਾਂਦਾ ਰਿਹਾ। ਫਿਰ ਅਚਾਨਕ ਹੀ ਸੰਸਦ ਹਮਲੇ ਤੋਂ ਫੌਰੀ ਬਾਅਦ ਉਸਨੂੰ ਗ੍ਰਿਫਤਾਰ ਕਰਕੇ ਦੋਸ਼ ਮੜ• ਦਿੱਤਾ ਗਿਆ। ਨਿਆਂ ਪ੍ਰਣਾਲੀ ਦੇ ਸਭ ਨਿਯਮ ਕਾਨੂੰਨ ਦਰ ਕਿਨਾਰ ਕਰਕੇ ਉਹਤੋਂ ਜ਼ਿੰਦਗੀ ਦਾ ਹੱਕ ਖੋਹ ਲਿਆ ਗਿਆ।
ਦੇਸ਼ ਦੇ ਜਮਹੂਰੀ ਹਲਕਿਆਂ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਅਤੇ ਪੁਲਿਸ ਨੇ ਸੰਸਦ ਤੇ ਹਮਲੇ ਦੀ ਗੁੱਥੀ ਸੁਲਝਾਉਣ 'ਚ ਮਿਲੀ ਅਸਫ਼ਲਤਾ ਨੂੰ ਅਫਜ਼ਲ ਗੁਰੂ ਦੇ ਓਹਲੇ 'ਚ ਛੁਪਾਉਣ ਦਾ ਹੀਲਾ ਹੈ। ਹੁਣ ਇਸ ਮੌਕੇ ਅਫਜ਼ਲ ਗੁਰੂ ਫਾਂਸੀ ਦੇਣ ਦੀ ਚੋਣ ਕਰਨ ਬਾਰੇ ਇਹ ਗੱਲ ਵੀ ਧਿਆਨ 'ਚ ਰਹਿਣੀ ਚਾਹੀਦੀ ਹੈ ਕਿ ਇਸ ਮੁਲਕ ਦੀ ਸਿਆਸਤ ਧਰਮਾਂ ਫਿਰਕਿਆਂ ਦੇ ਨਾਮ 'ਤੇ ਵੋਟਾਂ ਲੈ ਕੇ ਸੱਤਾ ਹਾਸਲ ਕਰਨ ਦੀ ਸਿਆਸਤ ਹੈ। ਆਉਂਦੀਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਨੂੰ ਮੂਹਰੇ ਲਾ ਕੇ ਹਿੰਦੂ ਵੋਟ ਬੈਂਕ ਦਾ ਪੱਤਾ ਖੇਡਣ ਨੂੰ ਫਿਰਦੀ ਭਾਜਪਾ ਨੂੰ ਟੱਕਰਨ ਲਈ ਕਾਂਗਰਸ ਨੇ ਵੀ ਉਸੇ ਫਿਰਕੂ ਸਿਆਸਤ ਦਾ ਸਹਾਰਾ ਲਿਆ ਹੈ। ਅਫਜ਼ਲ ਗੁਰੂ ਨੂੰ ਫਾਂਸੀ ਦੇ ਕੇ ਇੱਕ ਖਾਸ ਵੋਟ ਬੈਂਕ ਨੂੰ ਜਿੱਤਣ ਦਾ ਪੱਤਾ ਖੇਡਿਆ ਹੈ ਤੇ ਬਾਜ਼ੀ ਮਾਰਨ ਦੀ ਉਮੀਦ ਲਾਈ ਹੈ। ਪਰ ਇਹ ਤਾਂ ਇੱਕ ਪੱਖ ਹੈ, ਵੱਡੀ ਅਤੇ ਅਹਿਮ ਗੱਲ ਕਸ਼ਮੀਰੀ ਲੋਕਾਂ, ਸਵੈਨਿਰਣੇ ਦੇ ਉਹਨਾਂ ਦੇ ਅਧਿਕਾਰ ਅਤੇ ਇਸ ਅਧਿਕਾਰ ਦੀ ਪ੍ਰਾਪਤੀ ਲਈ ਚਲਦੇ ਸੰਘਰਸ਼ ਪ੍ਰਤੀ ਭਾਰਤੀ ਰਾਜ ਦਾ ਚੱਲਿਆ ਆਉਂਦਾ ਵਿਹਾਰ ਹੈ ਜੋ ਇਸ ਕਾਰਵਾਈ ਨਾਲ ਹੋਰ ਉੱਘੜ ਆਇਆ ਹੈ। ਅਫ਼ਜ਼ਲ ਗੁਰੂ ਨੂੰ ਫਾਂਸੀ ਲਟਕਾ ਕੇ ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਖੌਫ਼ਜ਼ਦਾ ਕਰਨ ਦਾ ਯਤਨ ਕੀਤਾ ਹੈ। ਜੂਝਦੇ ਲੋਕਾਂ ਪ੍ਰਤੀ ਆਪਣੇ ਦੁਸ਼ਮਣਾਨਾ ਰਿਸ਼ਤੇ ਦਾ ਸਪੱਸ਼ਟ ਇਕਬਾਲ ਕੀਤਾ ਹੈ। ਹਾਕਮ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਸਿਰੇ ਦੇ ਜ਼ਾਲਮਾਨਾ ਢੰਗ ਨਾਲ ਕੁਚਲਣ ਦੇ ਰਾਹ ਪਏ ਹੋਏ ਹਨ। ਲੋਕਾਂ ਦੀ ਹੱਕੀ ਆਵਾਜ਼ ਨੂੰ ਕੁਚਲਣ ਲਈ ਅ.ਫ.ਸ.ਪਾ. (ਹਥਿਆਰਬੰਦ ਤਾਕਤਾਂ ਨੂੰ ਵਿਸ਼ੇਸ਼ ਅਧਿਕਾਰ ਕਾਨੂੰਨ) ਮੜਿ•ਆ ਹੋਇਆ ਹੈ। ਇਸ ਕਾਨੂੰਨ ਤਹਿਤ ਭਾਰਤੀ ਫੌਜਾਂ ਨੂੰ ਕਸ਼ਮੀਰੀ ਲੋਕਾਂ 'ਤੇ ਝਪਟਣ ਦੀਆਂ ਖੁੱਲੀਆਂ ਛੋਟਾਂ ਹਨ। ਭਾਰਤੀ ਫੌਜਾਂ ਜੂਝਦੇ ਕਸ਼ਮੀਰੀ ਜੁਝਾਰੂਆਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਕਤਲ ਕਰਦੀਆਂ ਹਨ। ਔਰਤਾਂ ਨਾਲ ਬਲਾਤਕਾਰਾਂ ਦੀਆਂ ਲੰਬੀਆਂ ਲਿਸਟਾਂ ਹਨ। ਹਜ਼ਾਰਾਂ ਨੌਜਵਾਨਾਂ ਨੂੰ ਅਗਵਾ ਕਰਕੇ ਮਾਰ ਮੁਕਾਇਆ ਗਿਆ ਹੈ। ਦਫਾ 44 ਤੇ ਕਰਫਿਊ ਨਿੱਤ ਵਰਗਾ ਵਰਤਾਰਾ ਬਣਾ ਛੱਡੇ ਹਨ ਤੇ ਲੋਕਾਂ ਦੇ ਹਰ ਤਰ•ਾਂ ਦੇ ਜਮਹੂਰੀ ਹੱਕਾਂ ਦਾ ਗਲ ਘੁੱਟਿਆ ਹੋਇਆ ਹੈ। ਲੋਕਾਂ ਦੇ ਸਵੈ-ਨਿਰਣੇ ਦੇ ਕੌਮੀ ਹੱਕ ਨੂੰ ਮੰਨਣ ਤੋਂ ਇਨਕਾਰੀ ਭਾਰਤੀ ਹਾਕਮ ਕਸ਼ਮੀਰੀਆਂ ਦੀ ਹੱਕੀ ਲਹਿਰ ਨੂੰ ਭਾਰਤੀ ਲੋਕਾਂ 'ਚ ਬਦਨਾਮ ਕਰਨ ਲਈ ਥੋਕ 'ਚ ਕੂੜ ਪ੍ਰਚਾਰ ਕਰਦੇ ਹਨ। ਮੀਡੀਆ ਝੂਠ ਪ੍ਰਚਾਰਨ ਦਾ ਵੱਡਾ ਸਾਧਨ ਹੈ। ਅਜਿਹੇ ਕੂੜ ਪ੍ਰਚਾਰ ਅਫ਼ਜ਼ਲ ਗੁਰੂ ਦੇ ਮਾਮਲੇ 'ਚ ਕੀ ਕੀਤਾ ਗਿਆ ਅਤੇ ਸੱਚ ਛੁਪਾਇਆ ਗਿਆ ਹੈ।
ਲਗਭਗ ਸਭਨਾਂ ਸਿਆਸੀ ਪਾਰਟੀਆਂ ਸਮੇਤ ਕਮਿਊਨਿਸਟ ਕਹਾÀੁਂਦੀ ਸੀ.ਪੀ.ਐਮ. ਨੇ ਇਸ ਸਿਰੇ ਦੇ ਧੱਕੜ ਤੇ ਜਾਲਮਾਨਾ ਕਦਮ ਦਾ ਇੱਕ ਦੂਜੇ ਤੋਂ ਮੂਹਰੇ ਹੋ ਕੇ ਸਵਾਗਤ ਕੀਤਾ ਹੈ ਕਿਉਂਕਿ ਭਾਰਤੀ ਜਮਹੂਰੀਅਤ ਦੇ 'ਮੰਦਰ' ਨੂੰ ਕੋਈ ਵੀ ਆਂਚ ਨਾ ਆਉਣ ਦੇਣ ਦੀ ਸਭਨਾਂ ਦੀ ਸਾਂਝੀ ਇੱਛਾ ਹੈ ਅਤੇ ਆਉਂਦੀਆਂ ਚੋਣ ਗਿਣਤੀਆਂ 'ਚੋਂ ਆਪਣੀ ਆਪਣੀ ਜ਼ਰੂਰਤ ਵੀ। ਇਸ ਸਵਾਗਤ ਰਾਹੀਂ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨਾਲ ਨਜਿੱਠਣ ਲਈ ਅਪਣਾਏ ਜਾ ਰਹੇ ਧੱਕੜ ਅਤੇ ਜ਼ਾਲਮ ਢੰਗ ਤਰੀਕਿਆਂ 'ਤੇ ਮੋਹਰ ਲਾਈ ਹੈ।
ਇਸ ਜ਼ਾਲਮ ਕਾਰੇ ਨਾਲ ਕਸ਼ਮੀਰੀ ਕੌਮੀਅਤ ਦੇ ਨੌਜਵਾਨਾਂ 'ਚ ਮਚਲਦੀ ਆਜ਼ਾਦੀ ਦੀ ਤਾਂਘ ਨੂੰ ਭਾਰਤੀ ਹਾਕਮ ਖੌਫ਼ਜ਼ਦਾ ਨਹੀਂ ਕਰ ਸਕਣਗੇ ਸਗੋਂ ਇਹ ਤਾਂਘ ਹੋਰ ਪ੍ਰਚੰਡ ਹੋਵੇਗੀ। ਭਾਰਤੀ ਫੌਜਾਂ ਦੇ ਬੂਟਾਂ ਹੇਠ ਲਤਾੜੀਆਂ ਜਾ ਰਹੀਆਂ ਕਸ਼ਮੀਰੀ ਕੌਮ ਦੀਆਂ ਕੌਮੀ ਭਾਵਨਾਵਾਂ ਹੋਰ ਜ਼ੋਰ ਨਾਲ ਅੰਗੜਾਈ ਭਰਨਗੀਆਂ। ਕਸ਼ਮੀਰੀ ਲੋਕਾਂ ਮੂਹਰੇ ਜ਼ਾਲਮ ਭਾਰਤੀ ਰਾਜ ਹੋਰ ਬੇ-ਪਰਦ ਹੋ ਗਿਆ ਹੈ। ਉਹ ਏਥੋਂ ਇਨਸਾਫ਼ ਦੀ ਉੱਕਾ ਹੀ ਕੋਈ ਆਸ ਨਹੀਂ ਕਰ ਸਕਦੇ। ਇਨਸਾਫ਼ ਹਾਸਲ ਕਰਨ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਵਜੋਂ ਹੋਰ ਉੱਭਰ ਕੇ ਆਵੇਗਾ।
ਸਾਨੂੰ ਭਾਰਤੀ ਹਾਕਮਾਂ ਦੇ ਇਸ ਜਾਬਰ ਕਦਮ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਕਸ਼ਮੀਰੀ ਲੋਕਾਂ ਦੇ ਹੱਕੀ ਸੰਘਰਸ਼ ਦੀ ਡਟਵੀਂ ਹਮਾਇਤ ਕਰਨੀ ਚਾਹੀਦਾ ਹੈ।
ਵੱਲੋਂ — ਨੌਜਵਾਨ ਭਾਰਤ ਸਭਾ।
ਸੂਬਾ ਜਥੇਬੰਦਕ ਸਕੱਤਰ — ਪਾਵੇਲ ਕੁੱਸਾ (9417054015)
ਈ.ਮੇਲ —
pavelnbs11@gmail.com
www.naujwan.blogspot.com

Friday, February 15, 2013

ਅਫ਼ਜਲ ਗੁਰੂ ਨੂੰ ਫਾਂਸੀ : ''ਭਾਰਤ ਦੀ ਜਮਹੂਰੀਅਤ'' ਦਾ ਤਾਨਾਸ਼ਾਹੀ ਰੰਗ ਹੋਰ ਗੂੜਾ ਹੋਇਆ!

ਅਫ਼ਜਲ ਗੁਰੂ ਨੂੰ ਫਾਂਸੀ :

''ਜਮਹੂਰੀ ਭਾਰਤ'' ਅਤੇ ''ਭਾਰਤ ਦੀ ਜਮਹੂਰੀਅਤ'' ਦਾ ਸੱਚ¸   
              ਤਾਨਾਸ਼ਾਹੀ ਰੰਗ ਹੋਰ ਗੂੜਾ ਹੋਇਆ!





2001 ਵਿਚ ਪਾਰਲੀਮੈਂਟ ਉੱਤੇ ਹਮਲੇ ਦੇ ਦੋਸ਼ ਸਿੱਧ ਨਾ ਹੋਣ 'ਤੇ ਵੀ ''ਦੇਸ਼ ਦੀ ਸਮੂਹਿਕ ਭਾਵਨਾ ਦੀ ਤਸੱਲੀ ਕਰਵਾਉਣ'' ਦੇ ਬਕਾਇਦਾ ਅਦਾਲਤੀ ਹੁਕਮਾਂ ਹੇਠ ਅਫ਼ਜ਼ਲ ਗੁਰੂ ਨਾਂ ਦੇ ਕਸ਼ਮੀਰੀ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਦੇ ਅਮਲ, ਫਾਂਸੀ ਚਾੜੇ ਜਾਣ ਦੇ ਅਮਲ ਅਤੇ ਜੰਮੂ ਕਸ਼ਮੀਰ ਅੰਦਰ ਮੜੀਆਂ ਪਾਬੰਦੀਆਂ ਨੇ ਮੁਲਕ ਦੀ ਨਿਆਂ ਪ੍ਰਣਾਲੀ, ਭਾਰਤੀ ਹਾਕਮਾਂ ਦੀ ਵੋਟ-ਸਿਆਸਤ, ਭਾਰਤੀ ਹਕੂਮਤ ਸਿਰ ਚੜੇ ਅੰਨੇ ਕੌਮੀ ਤੇ ਫਿਰਕੂ ਜਨੂੰਨ ਦਾ ਗੈਰ ਜਮਹੂਰੀ ਹਿੰਸਾਤਮਕ ਚੇਹਰਾ ਨੰਗਾ ਕਰ ਦਿੱਤਾ ਹੈ।

ਭਾਰਤ ਸਰਕਾਰ ਦੇ ਏਨਕਾਊਂਟਰ  ਐਕਸਪਰਟ ਵਜੋਂ ਜਾਣੇ ਜਾਂਦੇ ਪੁਲਸ ਅਫ਼ਸਰ ਵਲੋਂ ਅਫ਼ਜਲ ਗੁਰੂ ਤੋਂ ਮੀਡੀਏ ਵਿਚ ਦਿਵਾਏ ਇਕਬਾਲੀਏ ਬਿਆਨ ਦੇ ਅਤੇ ਮੀਡੀਏ, ਚੈਨਲਾਂ ਤੇ ਹਿੰਦੂ-ਫਿਰਕਾਪ੍ਰਸਤ-ਸੰਗਠਨਾਂ ਵੱਲੋਂ ਅਫਜ਼ਲ ਗੁਰੂ ਨੂੰ ਦੋਸ਼ੀ ਬਣਾਏ ਜਾਣ ਅਤੇ ਇਹ ਹਮਲਾ ਲਸ਼ਕਰੇ ਤੋਇਬਾ ਤੇ ਜੈਸ਼-ਏ-ਮੁਹੰਮਦ ਗਰੁੱਪਾਂ ਦੁਆਰਾ ਕੀਤੇ ਜਾਣ ਦੇ ਧੁਮਾਏ ਪ੍ਰਚਾਰ ਦੇ ਹੁੰਦਿਆਂ ਵੀ ਦੇਸ਼ ਦੀ ਸਰਵ ਉੱਚ ਅਦਾਲਤ ਖੁਦ ਮੰਨ ਚੁੱਕੀ ਹੈ ਕਿ ਅਫਜਲ ਗੁਰੂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਸਬੰਧਤ ਹੋਣ ਦਾ ਕੋਈ ਸਬੂਤ ਸਿੱਧ ਨਹੀਂ ਹੋਇਆ ਅਤੇ ਨਾ ਹੀ ਅਫਜਲ ਗੁਰੂ ਦੀ ਇਸ ਹਮਲੇ ਵਿਚ ਸ਼ਮੂਲੀਅਤ ਤਸਦੀਕ ਹੋਈ ਹੈ। ਅਫਜਲ ਗੁਰੂ ਨੂੰ ਅਦਾਲਤ ਵਿਚ ਆਵਦਾ ਪੱਖ ਰੱਖਣ ਦਾ ਇਕ ਵੀ ਮੌਕਾ ਨਹੀਂ ਦਿੱਤਾ ਗਿਆ। ਉਸਦੀ ਮੰਗ ਅਨੁਸਾਰ ਉਸਨੂੰ ਵਕੀਲ ਵੀ ਨਹੀਂ ਦਿੱਤੇ ਗਏ। ਉਸ ਵੱਲੋਂ ਸੁਣਵਾਈ ਲਈ ਵਾਰ ਵਾਰ ਕੀਤੀਆਂ ਬੇਨਤੀਆਂ ਨੂੰ ਵੀ ਆਨੇ-ਬਹਾਨੇ ਟਾਲ ਦਿੱਤਾ ਜਾਂਦਾ ਰਿਹਾ। ਪਾਰਲੀਮੈਂਟ ਅੰਦਰ ਵੜੇ ਪੰਜੇ ਮਾਰੇ ਗਏ ਹਥਿਆਰਬੰਦ ਬੰਦਿਆਂ ਦੀ ਸ਼ਨਾਖਤ¸ਨਾਂ ਤੇ ਪਤੇ ਦਾ ਬਿਓਰਾ¸ ਅੱਜ ਤੱਕ ਵੀ ਨਸ਼ਰ ਨਹੀਂ ਕੀਤਾ ਗਿਆ।

ਸਰਕਾਰ ਤੇ ਅਦਾਲਤ ਵੱਲੋਂ ਅੱਜ ਤੱਕ ਇਹ ਜਾਣਕਾਰੀ ਵੀ ਜਾਰੀ ਨਹੀਂ ਕੀਤੀ ਗਈ ਕਿ ਇਹ ਹਮਲਾ ਕਿਸ ਅੱਤਵਾਦੀ ਸੰਗਠਨ ਨੇ ਕੀਤਾ ਜਾਂ ਕਿਸ ਅੱਤਵਾਦੀ ਸੰਗਠਨ ਨੇ ਕਰਵਾਇਆ ਹੈ। ਬੱਸ! ''ਦੇਸ਼ ਦੀ ਸਮੂਹਿਕ ਭਾਵਨਾ ਦੀ ਤਸੱਲੀ'' ਨੂੰ ਆਧਾਰ ਬਣਾ ਕੇ ਅਫਜਲ ਗੁਰੂ ਨੂੰ ਫਾਂਸੀ ਚਾੜ ਦਿੱਤਾ ਗਿਆ ਹੈ।


ਭਾਰਤੀ ਹਾਕਮਾਂ ਵੱਲੋਂ ''ਇਥੇ ਕਾਨੂੰਨ ਦਾ ਰਾਜ ਹੈ'', ''ਕਾਨੂੰਨ ਆਪਣਾ ਕੰਮ ਕਰਦਾ ਹੈ'' ਦੇ ਪਿੱਟੇ ਜਾ ਰਹੇ ਢੋਲ ਦਾ ਅਤੇ ਸਬੂਤਾਂ ਤੇ ਗਵਾਹਾਂ ਦਾ ਕੀ ਅਰਥ, ਜਦੋਂ ਅਦਾਲਤਾਂ ਨੇ ਕਿਸੇ ਨੂੰ ਫਾਂਸੀ ਚਾੜਨ ਲਈ ਤੇ ਕਿਸੇ ਨੂੰ ਫਾਂਸੀ ਤੋਂ ਛੋਟ ਦੇਣ ਲਈ ''ਭਾਵਨਾ'' ਨੂੰ ਹੀ ਆਧਾਰ ਬਣਾਉਣਾ ਹੈ? ਏਸੇ ''ਭਾਵਨਾ'' ਦੀ ਤਸੱਲੀ ਕਰਵਾਉਣ ਲਈ ਦੋਸ਼ ਸਿੱਧ ਨਾ ਹੋਣ 'ਤੇਵੀ ਅਫਜਲ ਗੁਰੂ ਨੂੰ ਫਾਂਸੀ ਚਾੜਿਆ ਗਿਆ ਅਤੇ ਏਸੇ ''ਭਾਵਨਾ'' ਦੀ ਇੱਛਾ ਪੂਰੀ ਕਰਨ ਲਈ, ਸਾਲ 2002 ਵਿਚ ਗੁਜਰਾਤ ਅੰਦਰ ਲਗਪਗ ਇਕ ਸੈਂਕੜਾ ਮੁਸਲਮਾਨਾਂ ਨੂੰ ਕਤਲ ਕਰਨ ਦੇ ਸਾਬਤ ਹੋ ਚੁੱਕੇ ਦੋਸ਼ੀ ਬਾਬੂ ਬਜਰੰਗੀ ਨੂੰ ਫਾਂਸੀ ਦੀ ਸਜ਼ਾ ਮਾਫ਼ ਕੀਤੀ ਗਈ। ਇਹ ''ਭਾਵਨਾ'' ਕੋਈ ਲੁਕੀ-ਛਿਪੀ ਨਹੀਂ ਹੈ, ਜੱਗ ਜ਼ਾਹਰ ਹੈ, ਇਹ ਹਿੰਦੂ ਕੱਟੜਪ੍ਰਸਤੀ ਦੀ ਭਾਵਨਾ ਹੈ, ਜਿਸਨੂੰ ਭਾਰਤੀ ਹਕੂਮਤ ਸਦਾ ਸਿਰ-ਮੱਥੇ ਸਜਾਈ ਰੱਖਦੀ ਹੈ ਤੇ ਇਸ ਤੋਂ ਵੱਖਰੀਆਂ ਭਾਵਨਾਵਾਂ ਨੂੰ ਦਬਾਉਣ-ਕੁਚਲਣ ਲਈ ਜਾਲਮਾਨਾ ਵਿਹਾਰ ਅਪਨਾਈ ਰੱਖਦੀ ਹੈ। ਅਦਾਲਤਾਂ ਨੇ ਇਸ ''ਭਾਵਨਾ'' ਨੂੰ ਆਧਾਰ ਬਣਾ ਕੇ ਖੁਦ ਨੂੰ ਇਸ ਰੰਗ ਵਿਚ ਰੰਗ ਲਿਆ ਹੈ।

2014 ਵਿਚ ਹੋ ਰਹੀ ਪਾਰਲੀਮੈਂਟ ਦੀ ਚੋਣ-ਖੇਡ ਵਾਸਤੇ ਇਹ ਫਾਂਸੀ ਵੀ ਇਕ ਚੁਣਾਵੀ-ਪੱਤੇ ਵਜੋਂ ਵਰਤੀ ਗਈ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਲਈ ਹਾਬੜੇ ਹੋਏ ਹਿੰਦੂ ਕੱਟੜਵਾਦ ਦੇ ਅਤੇ ਗੁਜਰਾਤ ਅੰਦਰ ਮੁਸਲਮਾਨਾਂ ਖਿਲਾਫ਼ ਨਫ਼ਰਤ ਭੜਕਾਕੇ ਕਤਲ ਕਰਵਾਉਣ ਦੇ ਢੰਡੋਰਚੀ ਨਰਿੰਦਰ ਮੋਦੀ ਦੀਆਂ ਵੋਟਾਂ ਤੋੜਣ ਲਈ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਅਫਜਲ ਗੁਰੂ ਦੀ ਬਲੀ ਦਿੱਤੀ ਗਈ ਹੈ। ਅਖੀਰਲੇ ਸਮੇਂ ਵੀ ਉਸਨੂੰ ਅਤੇ ਉਸਦੇ ਪ੍ਰੀਵਾਰ ਨੂੰ ਸਮੇਂ ਸਿਰ ਸੂਚਿਤ ਨਾ ਕਰਕੇ, ਉਸਦੇ ਪ੍ਰੀਵਾਰ ਨੂੰ ਮਿਲਣ ਨਾ ਦੇ ਕੇ ਅਤੇ ਅੰਤ ਉਸਦੀ ਦੇਹ ਪਰਿਵਾਰ ਨੂੰ ਨਾ ਦੇ ਕੇ ਅਦਾਲਤ ਨੇ ਅਤੇ ਸਰਕਾਰ ਨੇ ਨਿਆਂ-ਪ੍ਰਣਾਲੀ ਦਾ ਜਨਾਜ਼ਾ ਅਤੇ ਆਵਦਾ ਲੋਕ ਦੋਖੀ ਕਿਰਦਾਰ ਤੇ ਵਿਵਹਾਰ ਜੱਗ ਜ਼ਾਹਰ ਕਰ ਲਿਆ ਹੈ।

ਮੁਲਕ ਦੇ ਲੋਕਾਂ ਦਾ ਉਹਨਾਂ ਦੀਆਂ ਸਮੱਸਿਆਵਾਂ ਦੇ ਬੁਨਿਆਦੀ ਹੱਲ ਲਈ ਬੱਝ ਸਕਦੇ ਇਕੱਠ ਤੇ ਚੱਲ ਸਕਦੇ ਘੋਲਾਂ ਤੋਂ ਸੁਰਤ ਭੰਵਾਉਣ ਲਈ ਅਤੇ ਭਾਰਤੀ ਸਰਕਾਰਾਂ ਦੀਆਂ ਮੁਲਕ-ਦੋਖੀ ਅਤੇ ਲੋਕ ਦੋਖੀ ਨੀਤੀਆਂ ਤੋਂ ਧਿਆਨ ਲਾਂਭੇ ਤਿਲਕਾਉਣ ਲਈ ਭਾਰਤੀ ਹਕੂਮਤ ਨੇ ਅੰਨਾ ਕੌਮੀ ਜਨੂੰਨ ਭੜਕਾਉਣਾ ਹੋਵੇ ਜਾਂ ਹਿੰਦੂ ਫਿਰਕਾਪ੍ਰਸਤੀ ਨੂੰ ਵੜਾਵਾ ਦੇਣਾ ਹੋਵੇ ਤਾਂ ਗੁਆਂਢੀ ਮੁਲਕ ਪਾਕਿਸਤਾਨ ਨੂੰ ਘੁਰਕੀਆਂ ਦੇਣ ਦੇ ਨਾਲ ਨਾਲ ਜੰਮੂ ਕਸ਼ਮੀਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜੰਮੂ-ਕਸ਼ਮੀਰ ਦੀ ਆਜ਼ਾਦੀ ਤੇ ਖੁਦਮੁਖਤਿਆਰੀ ਦੀ ਭਾਵਨਾ ਤੇ ਲਹਿਰ ਨੂੰ ਕੁਚਲਕੇ ਸਦਾ ਸਦਾ ਵਾਸਤੇ ਭਾਰਤ ਨਾਲ ਸਿਰ ਨਰੜ ਕਰਕੇ ਰੱਖਣ ਲਈ ਭਾਰਤੀ ਹਕੂਮਤ ਜੰਮੂ ਕਸ਼ਮੀਰ ਦੇ ਲੋਕਾਂ ਉਤੇ ਫੌਜਾਂ ਤੇ ਪੈਰਾ ਮਿਲਟਰੀ ਫੋਰਸਾਂ ਨੂੰ ਪੱਕੇ ਤੌਰ 'ਤੇ ਚਾੜੀ ਰੱਖਦੀ ਹੈ। ਜੋ ਉੱਥੋਂ ਦੇ ਨੌਜਵਾਨਾਂ ਨੂੰ ਮਾਰਦੀ ਅਤੇ ਔਰਤਾਂ ਨਾਲ ਬਲਾਤਕਾਰ ਕਰਦੀ ਆ ਰਹੀ ਹੈ। ਇਨ•ਾਂ ਫੋਰਸਾਂ ਵੱਲੋਂ ਹੁਣ ਤੱਕ ਨਿਹੱਕੇ ਮਾਰੇ ਗਏ ਨੌਜਵਾਨਾਂ ਦੇ ਕਤਲਾਂ ਦੇ ਮਾਮਲੇ ਪਹਿਲਾਂ ਹੀ ਰੋਸ-ਪ੍ਰਗਟਾਵਿਆਂ ਦੇ ਫੁਟਾਰੇ ਉਠਾ ਰਹੇ ਹਨ। ਹੁਣ ਹਕੂਮਤ ਵੱਲੋਂ ਇਸ ਫਾਂਸੀ ਵੇਲੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਜਾਣਕਾਰੀ ਮਿਲ ਸਕਣ ਦੇ ਸਾਰੇ ਸਾਧਨਾਂ ¸ ਅਖਬਾਰਾਂ, ਰਸਾਲਿਆਂ, ਫੋਨ ਸੇਵਾ, ਐਸ.ਐਮ.ਐਸ. ਸਹੂਲਤ, ਨੈੱਟ ਸਹੂਲਤ, ਟੀ.ਵੀ. ਚੈਨਲ ਸਭ ਉਤੇ ਪਾਬੰਦੀਆਂ ਮੜ• ਕੇ ਅਤੇ ਕਰਫਿਊ ਥੋਪ ਕੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਮਨਾਂ ਅੰਦਰ ਭਾਰਤੀ ਹਕੂਮਤ ਦੇ ਜਾਲਮ ਨਕਸ਼ੇ ਨੂੰ ਅਤੇ ਖੁਦਮੁਖਤਿਆਰ ਰਾਜ ਉਸਾਰਨ ਦੀ ਭਾਵਨਾ ਨੂੰ ਪੱਕਾ ਕੀਤਾ ਹੈ।

ਏਸ ਜਾਬਰ ਅਮਲ ਦਾ, ਜਥੇਬੰਦ ਹਿੱਸਿਆਂ, ਜਮਹੂਰੀਅਤ ਤੇ ਇਨਸਾਫਪਸੰਦ ਸ਼ਕਤੀਆਂ ਨੂੰ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।


ਵੱਲੋਂ ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਸੂਬਾ ਪ੍ਰਧਾਨ : ਗੁਰਦਿਆਲ ਸਿੰਘ ਭੰਗਲ (94171-75963)                                                   (13.02.13) 

ਜਨਰਲ ਸਕੱਤਰ : ਜਗਮੇਲ ਸਿੰਘ (94172 24822)

Tuesday, February 12, 2013

ਅਫ਼ਜਲ ਗੁਰੂ ਨੂੰ ਫਾਂਸੀ - ਮੁਲਕ ਦੀ ਨਿਆਂ ਪ੍ਰਣਾਲੀ ਦਾ ਜਨਾਜਾ

ਅਫ਼ਜਲ ਗੁਰੂ ਨੂੰ ਫਾਂਸੀ - ਮੁਲਕ ਦੀ ਨਿਆਂ ਪ੍ਰਣਾਲੀ ਦਾ ਜਨਾਜਾ

ਫਾਂਸੀ 'ਤੇ ਰੋਸ ਪ੍ਰਗਟਾਉਣ ਲਈ ਇਕੱਤਰ ਹੋਏ ਲੋਕਾਂ ਤੇ ਹਮਲੇ ਦੀ ਨਿਖੇਧੀ 


  2001 'ਚ ਪਾਰਲੀਮੈਂਟ 'ਤੇ ਹੋਏ ਹਮਲੇ ਦੇ ਦੋਸ਼ (ਜੋ ਸਿੱਧ ਨਹੀਂ ਹੋਏ) ਵਿਚ ਅਫ਼ਜਲ ਗੁਰੂ ਨਾਂ ਦੇ ਕਸ਼ਮੀਰੀ ਨੂੰ ''ਦੇਸ਼ ਦੀ ਸਮੂਹਕ ਭਾਵਨਾ ਦੀ ਤਸੱਲੀ'' ਕਰਾਉਣ ਦੇ ਨਾਂ ਹੇਠ ਦਿੱਤੀ ਫਾਂਸੀ ਨੂੰ ਲੋਕ ਮੋਰਚਾ ਪੰਜਾਬ ਨੇ ਮੁਲਕ ਦੀ ਨਿਆਂ ਪ੍ਰਣਾਲੀ ਦਾ ਜਨਾਜਾ, ਭਾਰਤੀ ਹਾਕਮਾਂ ਦੀ ਵੋਟ-ਸਿਆਸਤ ਅਤੇ ਭਾਰਤੀ ਹਕੂਮਤ ਦੇ ਸਿਰ ਚੜ੍ਹਿਆ ਅੰਨ੍ਹਾ ਫਿਰਕੂ ਤੇ ਕੌਮੀ ਜਨੂੰਨ ਕਰਾਰ ਦਿੱਤਾ ਹੈ। ਇਹ ਕਸ਼ਮੀਰੀ ਲੋਕਾਂ ਅੰਦਰ ਬੇਗਾਨਗੀ ਵਧਾਵੇਗਾ। 

ਮੋਰਚੇ ਦੇ ਸੂਬਾ ਪ੍ਰਧਾਨ ਗੁਰਦਿਆਲ ਸਿੰਘ ਭੰਗਲ ਅਤੇ ਜਨਰਲ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਕੇਸ ਵਿਚ ਦੇਸ਼ ਦੀ ਸਰਵ ਉੱਚ ਅਦਾਲਤ ਖੁਦ ਮੰਨ ਚੁੱਕੀ ਹੈ ਕਿ ਅਫਜਲ ਗੁਰੂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਸੰਬੰਧਤ ਹੋਣ ਦਾ ਕੋਈ ਸਬੂਤ ਨਹੀਂ ਹੈ। ਨਾ ਹੀ ਹਮਲਾ ਕਰਨ ਆਏ ਸਾਰੇ ਅੱਤਵਾਦੀਆਂ ਦੇ ਨਾਮ ਅਤੇ ਪਤੇ ਅੱਜ ਤੱਕ ਨਸ਼ਰ ਕੀਤੇ ਗਏ ਹਨ। ਇਸਦੇ ਉਲਟ ਇਕ ਟੀ.ਵੀ. ਚੈਨਲ ਵਿਚ ਅਫ਼ਜਲ ਗੁਰੂ ਨੂੰ ਪੇਸ਼ ਕੀਤੇ ਜਾਣ ਸਮੇਂ ਪੁਲਿਸ ਦੇ ਉੱਚ ਅਫ਼ਸਰ ਵੱਲੋਂ ਕੀਤੀ ਟੋਕਾ ਟਾਕੀ ਸਾਫ਼ ਦਿਸਦੀ ਸੀ ਅਤੇ ਉਸ ਚੈਨਲ ਦਾ ਸਬੰਧਤ ਪੱਤਰਕਾਰ ਇਸਦੀ ਗਵਾਹੀ ਕੋਰਟ ਵਿਚ ਵੀ ਦੇ ਕੇ ਗਿਆ ਹੈ। ਹੇਠਲੀ ਅਦਾਲਤ ਤੋਂ ਲੈ ਕੇ ਉਪਰਲੀ ਅਦਾਲਤ ਤੱਕ ਅਫ਼ਜਲ ਗੁਰੂ ਨੂੰ ਨਿਆਂ ਸੰਗਤ ਢੰਗ ਨਾਲ ਆਵਦਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਨਾ ਹੀ ਉਸਦੀ ਮੰਗ ਅਨੁਸਾਰ ਉਸਨੂੰ ਵਕੀਲ ਦਿੱਤਾ ਗਿਆ। ਉਸ ਵੱਲੋਂ ਸੁਣਵਾਈ ਦਾ ਮੌਕਾ ਦੇਣ ਲਈ ਬਾਰ ਬਾਰ ਕੀਤੀਆਂ ਬੇਨਤੀਆਂ ਵੀ ਟਾਲ ਦਿੱਤੀਆਂ ਜਾਂਦੀਆਂ ਰਹੀਆਂ ਹਨ। ਫਾਂਸੀ ਦੇਣ ਲਈ ਆਧਾਰ ਬਣਾਈ ਗਈ ''ਦੇਸ਼ ਦੀ ਸਮੂਹਕ ਭਾਵਨਾ'' ਕਿਸ ਨੇ, ਕਿਸ ਤਰ੍ਹਾਂ ਤੇ ਕਦੋਂ ਬਣਾਈ ਦੀ ਵੀ ਅੱਜ ਤੱਕ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ। ਮੁਲਕ ਦੀ ਨਿਆਂ ਪ੍ਰਣਾਲੀ ਜੇ ਅਜਿਹੀ ''ਭਾਵਨਾ'' ਤਹਿਤ ਫੈਸਲੇ ਲੈਣ ਦੇ ਰਾਹ ਤੁਰ ਪਈ ਤਾਂ ਮੁਲਕ ਦੀ 30-35% ਆਬਾਦੀ ਦੇ ਗਲਾਂ 'ਚ ਫਾਂਸੀ ਦੇ ਰੱਸੇ ਪੈ ਸਕਦੇ ਹਨ। 

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਫਾਂਸੀ 2014 ਵਿਚ ਹੋ ਰਹੀ ਪਾਰਲੀਮੈਂਟ ਦੀ ਚੋਣ-ਖੇਡ ਲਈ ਖੇਡਿਆ ਚੁਣਾਵੀ ਪੱਤਾ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਲਈ ਹਾਬੜੇ ਹੋਏ ਹਿੰਦੂ ਕੱਟੜਵਾਦ ਦੇ ਢੰਡੋਰਚੀ ਅਤੇ ਗੁਜਰਾਤ ਅੰਦਰ ਮੁਸਲਮਾਨਾਂ ਦੇ ਸਮੂਹਕ ਕਤਲੇਆਮ ਦੇ ਸਰਗਣੇ ਨਰਿੰਦਰ ਮੋਦੀ ਦੀਆਂ ਵੋਟਾਂ ਤੋੜਣ ਲਈ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਫਜਲ ਗੁਰੂ ਦੀ ਬਲੀ ਦਿੱਤੀ ਗਈ ਹੈ। ਅਖੀਰਲੇ ਸਮੇਂ ਵੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਸਮੇਂ ਸਿਰ ਸੂਚਿਤ ਨਾ ਕਰਕੇ, ਉਸਦੇ ਪਰਿਵਾਰ ਨੂੰ ਮਿਲਣ ਨਾ ਦੇ ਕੇ ਅਤੇ ਅੰਤ ਉਸਦੀ ਦੇਹ ਪਰਿਵਾਰ ਨੂੰ ਨਾ ਦੇ ਕੇ ਅਦਾਲਤ ਨੇ ਅਤੇ ਸਰਕਾਰ ਨੇ ਨਾ ਸਿਰਫ਼ ਨਿਆਂ ਪ੍ਰਣਾਲੀ ਨੂੰ ਨਿਆਂ ਸੰਗਤ ਨਹੀਂ ਰਹਿਣ ਦਿੱਤਾ, ਸਗੋਂ ਲੋਕ-ਤਾਂਤਰਿਕ ਵੀ ਨਹੀਂ ਰਹਿਣ ਦਿੱਤਾ।  ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮੁਲਕ ਦੇ ਲੋਕਾਂ ਦਾ ਉਹਨਾਂ ਦੀਆਂ ਸਮੱਸਿਆਵਾਂ ਦੇ ਬੁਨਿਆਦੀ ਹੱਲ ਲਈ ਬੱਝ ਸਕਦੇ ਇਕੱਠ ਅਤੇ ਚੱਲ ਸਕਦੇ ਘੋਲ ਤੋਂ ਸੁਰਤ ਭੁਵਾਉਣ ਲਈ ਅਤੇ ਭਾਰਤੀ ਸਰਕਾਰਾਂ ਦੀਆਂ ਮੁਲਕ ਦੋਖੀ ਤੇ ਲੋਕ ਦੋਖੀ ਨੀਤੀਆਂ ਅਤੇ ਵਿਵਹਾਰ ਤੋਂ ਧਿਆਨ ਲਾਂਭੇ ਤਿਲਕਾਉਣ ਲਈ ਭਾਰਤੀ ਹਕੂਮਤ ਨੇ ਅੰਨ੍ਹਾ ਕੌਮੀ ਜਨੂੰਨ ਭੜਕਾਉਣਾ ਹੋਵੇ ਜਾਂ ਹਿੰਦੂ ਫਿਰਕਾਪ੍ਰਸਤੀ ਨੂੰ ਵੜਾਵਾ ਦੇਣ ਲਈ ਜਾਂ ਆਪਣੀ ਮੁੱਠੀ 'ਚ ਕਰ ਲੈਣ ਲਈ ਫਿਰਕੂ ਜਨੂੰਨ ਭੜਕਾਉਣਾ ਹੋਵੇ ਤਾਂ ਪਾਕਿਸਤਾਨ ਨੂੰ ਘੁਰਕੀਆਂ ਦੇਣ ਦੇ ਨਾਲ ਨਾਲ ਜੰਮੂ ਕਸ਼ਮੀਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜੰਮੂ ਕਸ਼ਮੀਰ ਦੇ ਬਸ਼ੰਦਿਆਂ ਦੀ ਆਜ਼ਾਦੀ ਦੀ ਭਾਵਨਾ ਅਤੇ ਲਹਿਰ ਨੂੰ ਦਬਾਉਣ ਕੁਚਲਣ ਲਈ ਵੀ ਜੰਮੂ ਕਸ਼ਮੀਰ ਦੇ ਲੋਕ ਭਾਰਤੀ ਹਕੂਮਤ ਦੀਆਂ ਫੌਜਾਂ ਅਤੇ ਪੈਰਾ ਮਿਲਟਰੀ ਫੋਰਸਾਂ ਦੀ ਮਾਰ ਹੇਠ ਰਹਿੰਦੇ ਹਨ। ਉਨ੍ਹਾਂ ਦੇ ਮਨਾਂ ਅੰਦਰ ਬੇਗਾਨਗੀ ਦੀ ਭਾਵਨਾ ਘਰ ਕਰ ਚੁੱਕੀ ਹੈ। ਅਫ਼ਜਲ ਗੁਰੂ ਦੀ ਫਾਂਸੀ ਨੇ ਇਸ ਬੇਗਾਨਗੀ ਦੀ ਭਾਵਨਾ ਨੂੰ ਹੋਰ ਡੂੰਘਾ ਕਰਨਾ ਹੈ। ਉਪਰੋਂ ਹਕੂਮਤ ਵੱਲੋਂ ਇਸ ਫਾਂਸੀ ਵੇਲੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਾਣਕਾਰੀ ਮਿਲ ਸਕਣ ਦੇ ਸਾਰੇ ਸਾਧਨ - ਅਖ਼ਬਾਰਾਂ, ਰਸਾਲੇ, ਫੋਨ ਸੇਵਾ, ਟੀ.ਵੀ. ਚੈਨਲ, ਨੈੱਟ ਸਹੂਲਤ, ਐਸ.ਐਮ.ਐਸ. ਸਹੂਲਤ ਸਭ ਉੱਤੇ ਪਾਬੰਦੀਆਂ ਮੜ੍ਹ ਕੇ ਧੱਕੜ ਹਕੂਮਤ ਹੋਣ ਦਾ ਕਲੰਕ ਲਵਾ ਲਿਆ ਹੈ। 

ਲੋਕ ਮੋਰਚੇ ਦੇ ਆਗੂਆਂ ਨੇ, ਦਿੱਲੀ ਵਿੱਚ ਉਸੇ ਦਿਨ ਇਸ ਫਾਂਸੀ 'ਤੇ ਰੋਸ ਪ੍ਰਗਟਾਉਣ ਲਈ ਇਕੱਤਰ ਹੋ ਰਹੇ ਦਿੱਲੀ ਯੂਨੀਵਰਸਿਟੀ ਤੇ ਹੋਰ ਸੰਸਥਾਵਾਂ ਦੇ ਕਸ਼ਮੀਰੀ ਵਿਦਿਆਰਥੀ-ਵਿਦਿਆਰਥਣਾਂ ਅਤੇ ਦਿੱਲੀ ਦੇ ਇਨਸਾਫਪਸੰਦ ਤੇ ਜਮਹੂਰੀਅਤ ਪਸੰਦ ਬੁੱਧੀਜੀਵੀਆਂ ਉਪਰ ਹਿੰਦੂ ਫਿਰਕਾਪ੍ਰਸਤਾਂ ਵੱਲੋਂ ਕੀਤੀ ਗੁੰਡਾਗਰਦੀ ਦੀ ਅਤੇ ਦਿੱਲੀ ਪੁਲਸ ਵੱਲੋਂ ਉਲਟਾ ਇਹਨਾਂ ਬੁੱਧੀਜੀਵੀਆਂ ਤੇ ਵਿਦਿਆਰਥੀਆਂ ਉਪਰ ਹੀ ਕੇਸ ਦਰਜ ਕਰਕੇ ਥਾਣੇ ਬੰਦ ਕਰਨ ਦੀ ਕੀਤੀ ਕਾਰਵਾਈ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਇਸ ਗੁੰਡਾਗਰਦ ਕਾਰਵਾਈ ਵਿੱਚ ਲੋਕ-ਪੱਖੀ ਬੁੱਧੀਜੀਵੀ ਗੌਤਮ ਨਵਲੱਖਾ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ ਸੀ। ਸਰਕਾਰ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਖੁੱਲ੍ਹ ਦੇਣ ਦਾ ਅਰਥ ਮੁਲਕ 'ਚ ਜਮਹੂਰੀ ਪ੍ਰਕਿਰਿਆ ਨੂੰ ਬੰਦ ਕਰਨਾ ਹੈ।

ਲੋਕ-ਤਾਂਤਰਿਕ ਕਹਾਉਂਦੇ ਦੇਸ਼ ਅੰਦਰ ਚੱਲ ਰਹੇ ਇਸ ਤਰ੍ਹਾਂ ਦੇ ਅਮਲ ਦਾ, ਜਥੇਬੰਦ ਹਿੱਸਿਆਂ, ਜਮਹੂਰੀਅਤ ਅਤੇ ਇਨਸਾਫ਼ ਪਸੰਦ ਸ਼ਕਤੀਆਂ ਨੂੰ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। 

ਜਾਰੀ ਕਰਤਾ: ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ
ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ   (ਸੰਪਰਕ: 94172 24822)
12 ਫਰਵਰੀ, 2013

Saturday, February 9, 2013

ਫਾਂਸੀ ਦੇ ਤਖਤੇ ਤੋਂ ਅਫ਼ਜ਼ਲ ਗੁਰੂ …...



ਫਾਂਸੀ ਦੇ ਤੇ ਤੋਂ ਅਫ਼ਜ਼ਲ ਗੁਰੂ …...

(ਵਿਨੋਦ ਕੇ ਜੋਸ਼ ਦੀ ਅਫ਼ਜ਼ਲ ਗੁਰੂ ਨਾਲ ਮੁਲਾਕਾਤ)
Afzal Guru has been hanged. We have surpassed British colonial rulers, in cruelly dealing with those who dare to fight for their dreams, rights and aspirations. We take the man to gallows, without letting him have any opportunity to raise his voice. His communication with the world is disconnected. His friends, family members and well-wishers are kept in the dark. Perhaps the rulers are afraid, terrorized. The fears and terror have made them more brutal, more ruthless. The democratic people of this country, raised their voice in his defense, but the rulers were deaf. They can pardon Dara Singh (killer of Graham Stein's children), Babu Bajrangi (Gujrat's boastful mass-killer), but not Afzal Guru, because he attacked Parliament House. It is another matter that 500 plus dignitaries sitting there, daily ravish it. We are publishing an interview of Afzal Guru, here, which he gave to Vinod K Josh, while awaiting hanging, to let the people know his views
     
ਕੀ ਮੌਤ ਦੀ ਦਹਿਲੀਜ਼ ਖੜ੍ਹੇ ਆਦਮੀਂ ਨੂੰ ਮੈਨੂੰ ਵੀ ਇਹੋ ਹੀ ਸਵਾਲ ਪੁੱਛਣਾ ਚਾਹੀਦਾ ਹੈ। ਇਕ ਪਲ ਲਈ ਮੈਂ ਉਲਝਣ ਵਿੱਚ ਪੈ ਗਿਆ, ਫੇਰ ਮੈਂ ਪੁੱਛ ਹੀ ਲਿਆ ਤੁਹਾਡਾ ਕੀ ਹਾਲ ਹੈ? ਬਹੁਤ ਵਧੀਆ ਹੈ, ਧੰਨਵਾਦ ਜਨਾਬ। ਉਸ ਨੇ ਗਰਮਜੋਸ਼ੀ ਨਾਲ ਕਿਹਾ। ਸਾਡੀ ਗੱਲਬਾਤ ਤਕਰੀਬਨ ਇੱਕ ਘੰਟਾ ਚੱਲੀ। ਅਸੀਂ ਦੋਵੇਂ ਹੀ ਉਸ ਸੀਮਤ ਸਮੇਂ ਵਿੱਚ ਵੱਧ ਤੋਂ ਵੱਧ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਉਸਦੇ ਜਵਾਬ ਦਰਜ ਕਰਦਾ ਗਿਆ। ਉਹ ਇਸ ਤਰ੍ਹਾਂ ਦਾ ਆਦਮੀਂ ਲਗ ਰਿਹਾ ਸੀ ਜੋ ਦੁਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦਾ ਸੀ। ਪਰ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਲੋਕਾਂ ਤੱਕ ਪਹੁੰਚਣ ਦੀ ਆਪਣੀ ਮਜ਼ਬੂਤੀ ਨੂੰ ਉਹ ਵਾਰ-ਵਾਰ ਦੁਹਰਾ ਰਿਹਾ ਸੀ।

ਪ੍ਰਸ਼ਨ: ਅਫ਼ਜ਼ਲ ਦੀਆਂ ਬਹੁਤ ਸਾਰੀਆਂ ਵਿਰੋਧੀ ਤਸਵੀਰਾਂ ਹਨ ਮੈਂ ਕਿਸ ਅਫ਼ਜ਼ਲ ਨਾਲ ਮਿਲ ਰਿਹਾ ਹਾਂ?
ਉੱਤਰ: ਕੀ ਇਸੇ ਤਰ੍ਹਾਂ ਹੈ? ਪਰ ਜਿੱਥੋਂ ਤੱਕ ਮੈਨੂੰ ਲਗਦਾ ਹੈ ਬਸ ਇਕ ਹੀ ਅਫ਼ਜ਼ਲ ਹੈ ਉਹ ਮੈਂ ਹਾਂ।

ਪ੍ਰ. ਉਹ ਅਫ਼ਜ਼ਲ ਕੌਣ ਹੈ?
ਉੱਤਰ: ਇਕ ਪਲ ਦੀ ਖਾਮੋਸ਼ੀ। ਅਫ਼ਜ਼ਲ ਇੱਕ ਨੌਜਵਾਨ ਦੇ ਤੌਰ ‘ਤੇ ਉਤਸ਼ਾਹੀ, ਬੁੱਧੀਮਾਨ ਤੇ ਆਦਰਸ਼ਵਾਦੀ ਹੈ। ਕਸ਼ਮੀਰ ਦਾ ਅਫ਼ਜ਼ਲ ਵਾਦੀ ਦੇ 1990 ਦੇ ਦਹਾਕੇ ਦੇ ਰਾਜਨੀਤਿਕ ਮਾਹੌਲ ਤੋਂ ਪ੍ਰਭਾਵਿਤ ਦੂਜੇ ਹਜ਼ਾਰਾਂ ਲੋਕਾਂ ਵਾਂਗ ਸੀ, ਜੋ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੈਂਬਰ ਸੀ ਤੇ ਜੋ ਸਰਹੱਦ ਪਾਰ ਕਸ਼ਮੀਰ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ। ਪਰ ਕੁਝ ਹੀ ਹਫ਼ਤਿਆਂ ਵਿੱਚ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਹ ਵਾਪਸ ਆ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗਾ ਪਰ, ਸੁਰੱਖਿਆ ਏਜੰਸੀਆਂ ਨੇ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ। ਉਹ ਜਦੋਂ ਜੀਅ ਕਰਦਾ ਮੈਨੂੰ ਚੁੱਕ ਕੇ ਲੈ ਜਾਂਦੇ, ਬੁਰੀ ਤਰ੍ਹਾਂ ਤਸੀਹੇ ਦਿੰਦੇ, ਬਿਜਲੀ ਦੇ ਝਟਕੇ ਲਾਉਂਦੇ, ਬਰਫ਼ੀਲੇ ਪਾਣੀ ਵਿੱਚ ਜਮਾਉਂਦੇ, ਪੈਟਰੋਲ ਵਿੱਚ ਡੁਬੋਂਦੇ, ਮਿਰਚਾਂ ਦਾ ਧੂੰਆਂ ਦਿੰਦੇ ‘ਤੇ ਹੋਰ ਵੀ ਕਈ ਤਰੀਕੇ ਦੇ ਤਸ਼ੱਦਦ… ਤੇ ਅੰਤ ਉਹਨਾਂ ਨੇ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ। ਬਿਨ੍ਹਾਂ ਵਕੀਲ ਬਿਨ੍ਹਾਂ ਨਿਰਪੱਖ ਮੁਕੱਦਮੇ ਦੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪੁਲਿਸ ਨੇ ਜੋ ਝੂਠ ਪੈਦਾ ਕੀਤੇ, ਉਹਨਾਂ ਨੂੰ ਮੀਡੀਆ ਵਿੱਚ ਤੁਸੀਂ, ਲੋਕਾਂ ਨੂੰ ਵੱਡੇ ਕਰ-ਕਰ ਦਿਖਾਇਆ ‘ਤੇ ਇਸੇ ਨੇ ਸ਼ਾਇਦ ਉਹ ਮਾਹੌਲ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ ‘ਰਾਸ਼ਟਰ ਦੀ ਸਮੂਹਿਕ ਚੇਤਨਾ’ ਕਿਹਾ ਸੀ, ਤੇ ਉਸ ‘ਸਮੂਹਿਕ ਚੇਤਨਾ’ ਨੂੰ ਸੰਤੁਸ਼ਟ ਕਰਨ ਲਈ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਹੈ ਮੁਹੰਮਦ ਅਫ਼ਜ਼ਲ ਜਿਸ ਨੂੰ ਤੁਸੀਂ ਮਿਲ ਰਹੇ ਹੋ। ਇਕ ਪਲ ਦੀ ਖਾਮੋਸ਼ੀ ਤੋਂ ਬਾਅਦ ਉਹ ਫਿਰ ਬੋਲਿਆ, ਪਰ ਮੈਨੂੰ ਨਹੀਂ ਪਤਾ ਕਿ ਬਾਹਰ ਦੀ ਦੁਨੀਆਂ ਨੂੰ ਇਸ ਅਫ਼ਜ਼ਲ ਬਾਰੇ ਕੁਝ ਪਤਾ ਹੈ ਕਿ ਨਹੀਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕੀ ਮੈਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਗਿਆ? ਤੁਹਾਨੂੰ ਲੱਗਦਾ ਹੈ ਇਹ ਇਨਸਾਫ਼ ਹੋਇਆ? ਕੀ ਤੁਸੀਂ ਕਿਸੇ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਤੇ ਲਟਕਾਉਣਾ ਚਾਹੋਗੇ? ਬਿਨ੍ਹਾਂ ਨਿਰਪੱਖ ਮੁਕੱਦਮੇ ਦੇ। ਬਿਨ੍ਹਾਂ ਇਹ ਸੁਣੇ ਕਿ ਉਸ ਨੂੰ ਜ਼ਿੰਦਗੀ ਵਿੱਚ ਕੀ-ਕੀ ਭੁਗਤਣਾ ਪਿਆ ਹੈ। ਲੋਕਤੰਤਰ ਦਾ ਮਤਲਬ ਇਹ ਤਾਂ ਨਹੀਂ ਨਾ?

ਪ੍ਰ. ਤੁਹਾਡੀ ਜ਼ਿੰਦਗੀ ਤੋਂ ਹੀ ਗੱਲ ਸ਼ੁਰੂ ਕਰੀਏ, ਇਸ ਤੋਂ ਪਹਿਲਾਂ ਦੀ ਤੁਹਾਡੀ ਜ਼ਿੰਦਗੀ….?
ਉੱਤਰ: ਜਦੋਂ ਮੈਂ ਵੱਡਾ ਹੋ ਰਿਹਾ ਸੀ ਉਸ ਸਮੇਂ ਕਸ਼ਮੀਰ ਵਿੱਚ ਜ਼ਬਰਦਸਤ ਗੜਬੜੀ ਚਲ ਰਹੀ ਸੀ। ਮਕਬੂਲ ਭੱਟ ਨੂੰ ਫਾਂਸੀ ਹੋ ਗਈ ਸੀ। ਹਾਲਾਤ ਵਿਸਫੋਟਕ ਸਨ।ਕਸ਼ਮੀਰ ਦੇ ਲੋਕਾਂ ਨੇ ਇਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਚੋਣਾ ਰਾਹੀਂ ਜੰਗ ਲੜਨ ਦਾ ਇਰਾਦਾ ਕੀਤਾ। ਕਸ਼ਮੀਰ ਮਸਲੇ ਦੇ ਅੰਤਮ ਨਿਪਟਾਰੇ ਲਈ ਕਸ਼ਮੀਰੀ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ‘ਮੁਸਲਿਮ ਯੂਨਾਈਟਡ ਫਰੰਟ’ ਬਣਾ ਦਿੱਤਾ ਗਿਆ ਸੀ। ਇਸ ਫਰੰਟ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਦਿੱਲੀ ਦਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਅਤੇ ਨਤੀਜਾ ਇਹ ਹੋਇਆ ਕਿ ਚੋਣਾ ਵਿਚ ਅਸੀਂ ਵੱਡੇ ਪੱਧਰ ਤੇ ਧਾਂਦਲੀ ਹੁੰਦੀ ਵੇਖੀ। ਜਿੰਨ੍ਹਾਂ ਲੀਡਰਾਂ ਨੇ ਚੋਣਾ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਇੱਜ਼ਤ ਕੀਤਾ ਗਿਆ ਤੇ ਜ਼ੇਲ੍ਹਾਂ ਵਿੱਚ ਡੱਕ ਦਿੱਤੇ ਗਏ ‘ਤੇ ਇਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਹੀ ਵਿਰੋਧ ਵਿੱਚ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਤੇ ਹਜ਼ਾਰਾਂ ਨੌਜਵਾਨਾਂ ਨੇ ਉਹਨਾਂ ਨਾਲ ਹੀ ਹਥਿਆਰ ਚੁੱਕ ਲਏ। ਮੈਂ ਵੀ ਸ਼੍ਰੀਨਗਰ ਦੇ ਜੇਹਲਮ ਮੈਡੀਕਲ ਕਾਲਜ ਵਿਚ ਆਪਣੀ ਐਮ.ਬੀ.ਬੀ.ਐਸ. ਵਿੱਚੇ ਛੱਡ ਦਿੱਤੀ। ਮੈਂ ਵੀ ਉਹਨਾਂ ਨੌਜਵਾਨਾਂ ਵਿਚ ਸ਼ਾਮਲ ਸੀ, ਜੋ ਜੇ.ਕੇ.ਐਲ.ਐਫ. (ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ) ਦੇ ਮੈਂਬਰ ਵਜੋਂ ਸਰਹੱਦ ਪਾਰ ਚਲੇ ਗਏ, ਪਰ ਪਾਕਿਸਤਾਨੀ ਲੀਡਰਾਂ ਦਾ ਕਸ਼ਮੀਰੀਆਂ ਨਾਲ ਹਿੰਦੋਸਤਾਨੀ ਲੀਡਰਾਂ ਵਰਗਾ ਵਰਤਾਅ (ਵਿਵਹਾਰ) ਦੇਖ ਕੇ ਮੇਰੀਆਂ ਅੱਖਾਂ ਤੋਂ ਪਰਦਾ ਹਟ ਗਿਆ। ਕੁਝ ਹੀ ਹਫ਼ਤਿਆਂ ਵਿੱਚ ਮੈਂ ਵਾਪਸ ਆ ਗਿਆ। ਸੁਰੱਖਿਆ ਬਲਾਂ ਦੇ ਸਾਹਮਣੇ ਮੈਂ ਆਤਮ ਸਮਰਪਣ ਕਰ ਦਿੱਤਾ ਤੇ ਬੀ.ਐਸ.ਐਫ. ਨੇ ਮੈਨੂੰ ਆਤਮ ਸਮਰਪਿਤ ਅੱਤਵਾਦੀ ਦਾ ਸਰਟੀਫਿਕੇਟ ਦੇ ਦਿੱਤਾ। ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਕਮਿਸ਼ਨ ਬੇਸਿਸ ‘ਤੇ ਦਵਾਈਆਂ ਤੇ ਮੈਡੀਕਲ ਨਾਲ ਸੰਬੰਧਿਤ ਡੀਲਰ ਬਣ ਗਿਆ (ਹੱਸ ਪੈਂਦਾ ਹੈ)। ਜੋ ਥੋੜ੍ਹੀ ਬਹੁਤ ਕਮਾਈ ਸੀ ਉਸ ਵਿੱਚ ਮੈਂ ਇੱਕ ਸਕੂਟਰ ਖਰੀਦ ਲਿਆ ਤੇ ਵਿਆਹ ਵੀ ਕਰਵਾ ਲਿਆ, ਪਰ ਇੱਕ ਦਿਨ ਵੀ ਐਸਾ ਨਹੀਂ ਬੀਤਿਆ ਜਦੋਂ “ਰਾਸ਼ਟਰੀ ਰਾਈਫਲਜ” ਤੇ “ਐਸ.ਟੀ.ਐਫ” ਦੇ ਜਵਾਨਾਂ ਦੇ ਤੰਗ ਕਰਨ ਦੇ ਭੈਅ ਵਿੱਚੋਂ ਅਜ਼ਾਦ ਹੋਇਆ ਹੋਵਾਂ। ਕਸ਼ਮੀਰ ਵਿੱਚ ਕੋਈ ਵੀ ਹਮਲਾ ਹੁੰਦਾ ਤਾਂ ਉਹ ਆਮ ਲੋਕਾਂ ਨੂੰ ਫੜ੍ਹ ਲੈਂਦੇ ਤੇ ਬੁਰੀ ਤਰ੍ਹਾਂ ਕੁਟਦੇ ਤੇ ਮੇਰੇ ਵਰਗੇ ਸਮਰਪਨ ਕਰ ਚੁੱਕੇ ਅੱਤਵਾਦੀਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਸੀ। ਉਹ ਸਾਨੂੰ ਹਫ਼ਤਿਆਂ ਬੱਧੀ ਬੰਦ ਰੱਖਦੇ, ਝੂਠੇ, ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਤੇ ਉਦੋਂ ਹੀ ਛੱਡਦੇ ਜਦੋਂ ਉਨ੍ਹਾਂ ਨੂੰ ਚੰਗੀ ਰਿਸ਼ਵਤ ਮਿਲ ਜਾਂਦੀ ਸੀ। ਮੈਨੂੰ ਕਈ ਵਾਰ ਇਹ ਝੱਲਣਾ ਪਿਆ। 22ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਰਾਮ ਮੋਹਨ ਨੇ ਮੇਰੇ ਗੁਪਤ ਅੰਗਾਂ ‘ਤੇ ਬਿਜਲੀ ਦੇ ਝਟਕੇ ਦਿੱਤੇ। ਪਤਾ ਨਹੀਂ ਮੈਨੂੰ ਕਿੰਨੀ ਵਾਰ ਟੱਟੀਆਂ ਸਾਫ਼ ਕਰਨੀਆਂ ਪਈਆਂ। ਉਨ੍ਹਾਂ ਦੇ ਕੈਂਪਾਂ ਵਿੱਚ ਝਾੜੂ ਮਾਰਨਾ ਪਿਆ। ਇੱਕ ਵਾਰੀ ਤਾਂ ਮੈਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਸ਼ਵਤ ਦੇਣੀ ਪਈ ਤਾਂ ਕਿ ਮੈਂ ਹੁਮਹੁਮਾ ਸਥਿਤ ਐਸ.ਟੀ.ਐਫ. ਦੇ ਤਸ਼ੱਦਦ ਸੈਂਟਰ ਤੋਂ ਬਚ ਸਕਾਂ। ਡੀ.ਐਸ.ਪੀ. ਵਿਨੈ ਗੁਪਤਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਜ਼ਾਲਮਾਂਨਾ ਤਸ਼ੱਦਦ ਕੀਤੇ ਜਾਂਦੇ ਸਨ। ਉਹਨਾਂ ਦੇ ਇਕ ਤਜ਼ਰਬੇਕਾਰ ਇੰਸਪੈਕਟਰ ਸ਼ਾਂਤੀ ਸਿੰਘ ਨੇ ਮੈਨੂੰ ਤਿੰਨ ਘੰਟੇ ਤੱਕ ਬਿਜਲੀ ਦੇ ਕਰੰਟ ਦਿੱਤੇ, ਤੇ ਉਸ ਨੇ ਹਾਲਾਂ ਵੀ ਨਹੀਂ ਹੱਟਣਾ ਸੀ ਇਹ ਤਾਂ ਮੈਂ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਰਜ਼ਾਮੰਦ ਹੋ ਗਿਆ ਸੀ। ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਬਾਕੀ ਪੈਸੇ ਲਈ ਮੇਰਾ ਸਕੂਟਰ ਵੀ ਵੇਚਣਾ ਪਿਆ। ਬਾਹਰ ਆਉਣ ਵੇਲੇ ਤੱਕ ਮੈਂ ਦਿਮਾਗ਼ੀ ਤੇ ਆਰਥਿਕ ਦੋਵਾਂ ਤਰ੍ਹਾਂ ਨਾਲ ਬੁਰੀ ੩੦ ਟੁੱਟ ਚੁੱਕਾ ਸੀ। 6 ਮਹੀਨੇ ਤੱਕ ਮੈਂ ਘਰੋਂ ਨਾ ਨਿਕਲ ਸਕਿਆ। ਆਪਣੇ ਜ਼ਖਮਾਂ ਦੀ ਵਿਆਖਿਆ ਕਰਦਿਆਂ ਅਫ਼ਜ਼ਲ ਦੇ ਚਿਹਰੇ ਤੇ ਇੱਕ ਪ੍ਰਸ਼ਨਾਤਮਿਕ ਸ਼ਾਂਤੀ ਛਾਈ ਹੋਈ ਸੀ। ਉਹ ਸ਼ਾਇਦ ਮੈਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਦੀ ਲੰਬੀ ਦਾਸਤਾਂ ਸੁਣਾਉਣਾ ਚਾਹੁੰਦਾ ਸੀ। ਪਰ ਮੇਰੇ ਦਿੱਤੇ ਟੈਕਸ ਦੇ ਪੈਸਿਆਂ ਨਾਲ ਚੱਲਣ ਵਾਲੇ ਸੁਰੱਖਿਆ ਬਲਾਂ ਦੀਆਂ ਭਿਆਨਕ ਕਾਰਗੁਜ਼ਾਰੀਆਂ ਨੂੰ ਮੈਂ ਹੋਰ ਨਹੀਂ ਸੁਣ ਸਕਿਆ। ਮੈਂ ਉਸ ਦੀ ਗੱਲ ਵਿਚ ਹੀ ਕੱਟ ਕੇ ਪੁੱਛਿਆ।

ਪ੍ਰ. ਇਸ ਕੇਸ ਦੀ ਗੱਲ ਕਰੀਏ? ਸੰਸਦ ਉੱਪਰ ਹਮਲੇ ਪਿੱਛੇ ਕੀ ਘਟਨਾਵਾਂ ਸਨ? ਉੱਤਰ: ਐਸ.ਟੀ.ਐਫ. ਕੈਂਪ ਵਿੱਚ ਮੈਂ ਇਹ ਸਬਕ ਸਿੱਖਿਆ ਕਿ ਜਾਂ ਤਾਂ ਵਿਰੋਧ ਕਰਨ ਦੇ ਨਤੀਜੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੇ-ਤਹਾਸ਼ਾ ਜੁਲਮ ਸਹੋ ਤੇ ਜਾਂ ਫਿਰ ਬਿਨ੍ਹਾਂ ਸਵਾਲ ਕੀਤੇ ਐਸ.ਟੀ.ਐਫ. ਦੀ ਗੱਲ ਮੰਨਦੇ ਰਹੋ। ਜਦੋਂ ਡੀ.ਐਸ.ਪੀ. ਦਵਿੰਦਰ ਸਿੰਘ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਕਰਨ ਲਈ ਕਿਹਾ ਤਾਂ ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ। ਉਸ ਨੇ ਇਹ ਹੀ ਕਿਹਾ ਸੀ, “ਛੋਟਾ ਜਿਹਾ ਕੰਮ”। ਉਸ ਨੇ ਕਿਹਾ ਕਿ ਮੈਂ ਇਕ ਆਦਮੀਂ ਨੂੰ ਦਿੱਲੀ ਲੈ ਜਾਵਾਂ, ਉਸਨੂੰ ਉੱਥੇ ਕਿਰਾਏ ਤੇ ਇਕ ਘਰ ਦਿਵਾਉਣਾ ਸੀ। ਮੈਂ ਉਸ ਆਦਮੀਂ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਕਸ਼ਮੀਰੀ ਨਹੀਂ ਬੋਲ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਉਹ ਬਾਹਰ ਦਾ ਆਦਮੀਂ ਸੀ। ਉਸ ਨੇ ਆਪਣਾ ਨਾਂ ਮੁਹੰਮਦ ਦੱਸਿਆ (ਸੰਸਦ ਉੱਪਰ ਹਮਲਾ ਕਰਨ ਵਾਲੇ ਪੰਜ ਲੋਕਾਂ ਵਿਚੋਂ ਇਕ ਦੀ ਸ਼ਨਾਖਤ ਪੁਲਿਸ ਨੇ ਮੁਹੰਮਦ ਵਜੋਂ ਕੀਤੀ ਸੀ। ਇਨ੍ਹਾਂ ਪੰਜਾਂ ਨੂੰ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ।)। ਦਿੱਲੀ ਵਿੱਚ ਸਾਡੇ ਕੋਲ ਦਵਿੰਦਰ ਸਿੰਘ ਦੇ ਫੋਨ ਆਉਂਦੇ ਹੀ ਰਹਿੰਦੇ ਸਨ। ਮੁਹੰਮਦ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਸੀ। ਕਾਰ ਖਰੀਦਣ ਤੋਂ ਬਾਅਦ ਉਸ ਨੇ ਮੇਰੇ ਵਾਪਸ ਜਾਣ ਲਈ ਕਿਹਾ ਅਤੇ 35 ਹਜ਼ਾਰ ਰੁਪਏ ਵੀ ਦਿੱਤੇ। ਉਸ ਨੇ ਕਿਹਾ ਕਿ ਇਹ ਤੇਰੇ ਲਈ ਤੋਹਫ਼ਾ ਹੈ। ਈਦ ਲਈ ਮੈਂ ਕਸ਼ਮੀਰ ਚਲਾ ਗਿਆ। ਸ੍ਰੀਨਗਰ ਅੱਡੇ ਤੇ ਪਹੁੰਚਦਿਆਂ ਹੀ ਮੈਨੂੰ ਗ੍ਰਿਫ਼ਤਾਰ ਕਰ ਕੇ ਪਰੀਮਪੋਰਾ ਥਾਣੇ ਲੈ ਗਏ। ਤਸੀਹਿਆਂ ਦਾ ਦੌਰ ਫਿਰ ਸ਼ੁਰੂ ਹੋਇਆ। ਐਸ.ਟੀ.ਐਫ. ਹੈੱਡਕੁਆਟਰ ਤੋਂ ਮੈਨੂੰ ਦਿੱਲੀ ਲੈ ਆਏ ਦਿੱਲੀ ਪੁਲਿਸ ਦੇ ਤਸੀਹਾ ਸੈਂਟਰ ਵਿੱਚ ਮੈਂ ਉਹਨਾਂ ਨੂੰ ਜੋ ਕੁਝ ਮੈਨੂੰ ਮੁਹੰਮਦ ਬਾਰੇ ਪਤਾ ਸੀ, ਸਭ ਦੱਸ ਦਿੱਤਾ। ਪਰ ਉਹ ਜ਼ੋਰ ਦੇ ਰਹੇ ਸਨ ਕਿ ਮੈਂ ਇਹ ਕਹਾਂ ਕਿ ਇਸ ਮਾਮਲੇ ਵਿਚ ਮੇਰੇ ਚਾਚੇ ਦਾ ਮੁੰਡਾ ਸ਼ੌਕਤ, ਉਸ ਦੀ ਪਤਨੀ ਨਵਜੋਤ, ਐਸ.ਏ.ਆਰ. ਗਿਲਾਨੀ ਤੇ ਮੈਂ ਸ਼ਾਮਿਲ ਸਾਂ। ਉਹ ਚਾਹੁੰਦੇ ਸਨ ਕਿ ਮੈਂ ਮੀਡੀਆ ਦੇ ਸਾਹਮਣੇ ਇਹ ਬਿਆਨ ਦੇਵਾਂ। ਮੈਂ ਵਿਰੋਧ ਕੀਤਾ। ਪਰ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਉਹਨਾਂ ਦੇ ਕਬਜ਼ੇ ਵਿਚ ਹੈ ਤੇ ਉਹ (ਪੁਲਸ) ਮੇਰੇ ਪਰਿਵਾਰ ਨੂੰ ਮਾਰ ਦੇਣਗੇ ਤਾਂ ਮੇਰੇ ਕੋਲ ਉਹਨਾਂ ਦੀ ਗੱਲ ਮੰਨਣ ਤੋਂ ਬਿਨ੍ਹਾਂ ਦਜਾ ਕੋਈ ਰਸਤਾ ਨਹੀਂ ਬਚਿਆ। ਮੇਰੇ ਤੋਂ ਕੋਰੇ ਕਾਗਜ਼ਾਂ ‘ਤੇ ਸਾਈਨ ਕਰਵਾਏ ਗਏ ਤੇ ਮੀਡੀਆ ਨੂੰ, ਜੋ ਪੁਲਸ ਨੇ ਕਿਹਾ ਸੀ, ਉਹੀ ਕਹਿਣ ਲਈ ਤੇ ਹਮਲੇ ਬਾਰੇ ਆਪਣੀ ਜਿੰਮੇਵਾਰੀ ਕਬੂਲਨ ਲਈ ਮਜ਼ਬੂਰ ਕੀਤਾ ਗਿਆ। ਜਦ ਇੱਕ ਪੱਤਰਕਾਰ ਨੇ ਮੈਨੂੰ ਐਸ.ਏ.ਆਰ. ਗਿਲਾਨੀ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਗਿਲਾਨੀ ਬੇਕਸੂਰ ਹੈ। ਐਸ.ਪੀ. ਰਾਜਬੀਰ ਸਿੰਘ ਸਾਰੇ ਮੀਡੀਆ ਦੇ ਸਾਹਮਣੇ ਮੇਰੇ ਉੱਤੇ ਚੀਕਿਆ ਕਿ ਮੈਂ ਸਿਖਾਈਆਂ ਗਈਆਂ ਗੱਲਾਂ ਤੋਂ ਅੱਡ ਕੁਝ ਵੀ ਕਿਉਂ ਕਿਹਾ। ਉਹ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਕਹਾਣੀ ਬਦਲ ਦਿੱਤੀ ਸੀ। ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਿਲਾਨੀ ਦੀ ਬੇਗੁਨਾਹੀ ਬਾਰੇ ਕਹੀ ਮੇਰੀ ਗੱਲ ਨੂੰ ਉਹ ਅੱਗੇ ਨਾ ਲਿਆਉਣ। ਅਗਲੇ ਦਿਨ ਰਾਜਬੀਰ ਸਿੰਘ ਨੇ ਮੇਰੀ ਗੱਲ ਮੇਰੀ ਪਤਨੀ ਨਾਲ ਕਰਵਾਈ ਤੇ ਨਾਲ ਕਿਹਾ ਕਿ ਜੇ ਮੈਂ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਪੁਲਸ ਨਾਲ ਸਹਿਯੋਗ ਕਰਾਂ। ਪਰਿਵਾਰ ਦੀ ਜਾਨ ਬਚਾਉਣ ਲਈ ਉਹਨਾਂ ਦੀਆਂ ਗੱਲਾਂ ਮੰਨਣਾ ਮੇਰੇ ਲਈ ਆਖਰੀ ਰਸਤਾ ਸੀ। ਕੁਝ ਅਫ਼ਸਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰਾ ਕੇਸ ਕਮਜ਼ੋਰ ਕਰ ਦੇਣਗੇ ਜਿਸ ਨਾਲ ਮੈਂ ਕੁਝ ਦੇਰ ਪਿੱਛੋਂ ਛੁੱਟ ਜਾਵਾਂਗਾ। ਸੰਸਦ ਉੱਤੇ ਹਮਲੇ ਦੇ ਮਾਸਟਰ ਮਾਈਂਡ ਲੱਭਣ ਵਿੱਚ ਆਪਣੀ ਕਮਜ਼ੋਰੀ ਲਕੋਣ ਲਈ ਪੁਲਸ ਨੇ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ। ਆਮ ਜਨਤਾ ਨੂੰ ਬੇਵਕੂਫ ਬਣਾਇਆ ਗਿਆ। ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਸੰਸਦ ਉੱਤੇ ਹਮਲਾ ਕਰਵਾਉਣ ਦਾ ਵਿਚਾਰ ਕਿਸਦਾ ਸੀ। ਮੈਨੂੰ ਇਸ ਮਾਮਲੇ ਵਿਚ ਕਸ਼ਮੀਰ ਦੀ ਐਸ.ਟੀ.ਐਫ. ਨੇ ਫਸਾਇਆ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਨੂੰ ਦਬੋਚ ਲਿਆ। ਮੀਡੀਆ ਨੇ ਵਾਰ-ਵਾਰ ਉਹ ਟੇਪ(ਸੰਸਦ ਉੱਤੇ ਹਮਲੇ ਦੀ) ਵਿਖਾਈ। ਪੁਲਸ ਅਫ਼ਸਰਾਂ ਨੇ ਇਨਾਮ ਹਾਸਲ ਕੀਤੇ ਤੇ ਮੈਨੂੰ ਸਜਾਏ ਮੌਤ ਮਿਲੀ।

ਪ੍ਰ. ਤੁਸੀਂ ਆਪਣਾ ਕਾਨੂੰਨੀ ਬਚਾ ਕਿਉਂ ਨਹੀਂ ਕੀਤਾ?
ਉੱਤਰ: ਮੈਂ ਕੀਹਦਾ ਮੂੰਹ ਵੇਖਦਾ। ਮੁਕੱਦਮੇ ਦੇ ਪਹਿਲੇ ਛੇ ਮਹੀਨੇ ਮੈਂ ਆਪਣੇ ਘਰ ਵਾਲਿਆਂ ਦੀ ਸ਼ਕਲ ਨਹੀਂ ਵੇਖੀ ਤੇ ਫੇਰ ਜੇ ਮੈਂ ਉਹਨਾਂ ਨੂੰ ਪਟਿਆਲਾ ਕੋਰਟ ਵਿੱਚ ਮਿਲਿਆ ਵੀ ਤਾਂ ਕੁਝ ਪਲਾਂ ਲਈ। ਮੇਰੇ ਲਈ ਵਕੀਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇਸ਼ ਵਿੱਚ ਕਾਨੂੰਨੀ ਸਹਾਇਤਾ ਮੂਲ ਅਧਿਕਾਰ ਹੈ, ਇਸ ਲਈ ਮੈਂ ਆਪਣੀ ਪੈਰਵੀ ਕਰਨ ਲਈ ਚਾਰ ਵਕੀਲਾਂ ਦੇ ਨਾਮ ਦਿੱਤੇ। ਪਰ ਜੱਜ ਐਸ.ਐਨ. ਢੀਂਗਰਾ ਨੇ ਕਿਹਾ ਕਿ ਚਾਰਾਂ ਨੇ ਮੇਰੀ ਪੈਰਵੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਨੇ ਜੋ ਵਕੀਲ ਮੈਨੂੰ ਦਿੱਤੀ, ਉਹ ਠੀਕ ਕੰਮ ਨਹੀਂ ਕਰ ਰਹੀ ਸੀ। ਉਸ ਨੇ ਮੇਰੇ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਫੇਰ ਉਹ ਇਸੇ ਕੇਸ ਨਾਲ ਜੁੜੇ ਕਿਸੇ ਦੂਜੇ ਮੁਜ਼ਰਿਮ ਦਾ ਕੇਸ ਵੇਖਣ ਲੱਗ ਪਈ। ਇਹ ਹੈ ਮੇਰਾ ਕੇਸ, ਜੋ ਮੁਕੱਦਮੇ ਦੇ ਸਭ ਤੋਂ ਮਹੱਤਵਪੂਰਨ ਦੌਰ ਵਿੱਚ ਪੂਰੀ ਤਰ੍ਹਾਂ ਬਿਨ੍ਹਾਂ ਪੈਰਵੀਂ ਤੋਂ ਰਿਹਾ। ਸੱਚ ਇਹ ਹੈ ਕਿ ਮੇਰਾ ਕੋਈ ਵਕੀਲ ਨਹੀਂ ਸੀ ਤੇ ਇਹੋ ਜਹੇ ਕਿਸੇ ਮਾਮਲੇ ਵਿਚ ਵਕੀਲ ਨਾ ਹੋਣ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ। ਜੇ ਮੈਨੂੰ ਫਾਂਸੀ ਦੇਣੀ ਹੀ ਸੀ ਤਾਂ ਏਨੀ ਲੰਬੀ ਕਾਨੂੰਨੀ ਪ੍ਰਕ੍ਰਿਆ ਦੀ ਕੀ ਲੋੜ ਸੀ, ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਬੇਈਮਾਨੀ ਸੀ।

ਪ੍ਰ. ਤੁਸੀਂ ਦੁਨੀਆਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ?
ਉੱਤਰ: ਮੈਂ ਕੋਈ ਵਿਸ਼ੇਸ਼ ਅਪੀਲ ਨਹੀਂ ਕਰਨੀ। ਜੋ ਕੁਝ ਕਹਿਣਾ ਸੀ, ਉਹ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਆਪਣੀ ਅਪੀਲ ਵਿਚ ਕਹਿ ਚੁੱਕਾ ਹਾਂ। ਮੇਰੀ ਤਾਂ ਸਧਾਰਨ ਜਹੀ ਸਿਰਫ ਇਹੀ ਅਪੀਲ ਹੈ ਕਿ ਅੰਨ੍ਹੀ ਦੇਸ਼ਭਗਤੀ ਤੇ ਗ਼ਲਤ ਨਜ਼ਰੀਏ ਦੇ ਆਧਾਰ ‘ਤੇ ਆਪਣੇ ਸਾਥੀ ਦੇਸ਼ ਵਾਸੀਆਂ ਦੇ ਅਧਿਕਾਰਾਂ ਨੂੰ ਨਾ ਕੁਚਲੋ। ਮੈਂ ਐਸ.ਏ.ਆਰ. ਗਿਲਾਨੀ ਦੀ ਗੱਲ ਨੂੰ ਹੀ ਦੁਹਰਾਵਾਂਗਾ, ਜੋ ਉਸ ਨੇ ਟਰਾਇਲ ਕੋਰਟ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਕਹੀ ਸੀ, ਉਸਨੇ ਕਿਹਾ ਸੀ, “ਅਮਨ ਇਨਸਾਫ ਨਾਲ ਆਉਂਦਾ ਹੈ। ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।” ਸ਼ਾਇਦ ਹੁਣ ਮੈਂ ਵੀ ਇਹੀ ਕਹਿਣਾ ਚਾਹੂੰਗਾ। ਤੁਸੀਂ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ, ਤਾਂ ਦੇ ਦਿਉ, ਪਰ ਯਾਦ ਰੱਖੋ ਕਿ ਇਹ ਹਿੰਦੋਸਤਾਨ ਦੀ ਨਿਆ ਪਾਲਿਕਾ ਦੇ ਮੱਥੇ ਤੇ ਕਲੰਕ ਹੋਵੇਗਾ।

ਪ੍ਰ. ਜੇਲ੍ਹ ਵਿਚ ਕੀ ਹਾਲਤ ਹੈ?
ਉੱਤਰ: ਮੈਨੂੰ ਹਾਈ ਰਿਸਕ ਸੈੱਲ ਵਿੱਚ ਇਕੱਲੇ ਨੂੰ ਰੱਖਿਆ ਗਿਆ ਹੈ। ਦੁਪਹਿਰ ਵੇਲੇ ਕੁਝ ਸਮੇਂ ਲਈ ਮੈਨੂੰ ਕੋਠੀ ਤੋਂ ਬਾਹਰ ਕੱਢਿਆ ਜਾਂਦਾ ਹੈ। ਨਾ ਰੇਡੀਓ, ਨਾ ਟੀ.ਵੀ.। ਅਖ਼ਬਾਰ ਜਿਹੜੇ ਮੈਂ ਮੰਗਵਾਉਂਦਾ ਹਾਂ, ਉਹ ਪਾਟੇ ਹੋਏ ਮਿਲਦੇ ਹਨ। ਮੇਰੇ ਬਾਰੇ ਕੋਈ ਖ਼ਬਰ ਲੱਗੀ ਹੋਵੇ ਤਾਂ ਅਖ਼ਬਾਰ ਦਾ ਉਹ ਹਿੱਸਾ ਕੱਟ ਲਿਆ ਜਾਂਦਾ ਹੈ।

ਪ੍ਰ. ਆਪਣੇ ਭਵਿੱਖ ਬਾਰੇ ਅਨਿਸਚਿਤਤਾ ਤੋਂ ਬਿਨ੍ਹਾਂ ਤੁਹਾਡੀ ਸਭ ਤੋਂ ਵੱਡੀ ਫ਼ਿਕਰ ਕੀ ਹੈ?
ਉੱਤਰ: ਹਾਂ, ਮੈਨੂੰ ਬਹੁਤ ਸਾਰੇ ਫ਼ਿਕਰ ਹਨ। ਅਨੇਕਾਂ ਜ਼ੇਲ੍ਹਾਂ ਵਿੱਚ ਸੈਂਕੜੇ ਕਸ਼ਮੀਰੀ ਬੰਦ ਹਨ, ਬਿਨ੍ਹਾਂ ਵਕੀਲ, ਬਿਨ੍ਹਾਂ ਮੁਕੱਦਮੇ ਤੇ ਬਿਨ੍ਹਾਂ ਕਿਸੇ ਹੱਕ ਦੇ। ਕਸ਼ਮੀਰ ਦੀਆਂ ਸੜਕਾਂ ‘ਤੇ ਚੱਲ ਰਹੇ ਆਮ ਆਦਮੀਂ ਦੀ ਜ਼ਿੰਦਗੀ ਵੀ ਕੈਦੀਆਂ ਨਾਲੋਂ ਕੁਝ ਵੱਖਰੀ ਨਹੀਂ। ਵਾਦੀ ਆਪਣੇ ਆਪ ਵਿੱਚ ਇਕ ਖੁਲ੍ਹੀ ਜ਼ੇਲ ਹੈ ਇਨ੍ਹੀਂ ਦਿਨੀਂ ਤਾਂ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ, ਪਰ ਇਹ ਤਾਂ ਇੱਕ ਬਹੁਤ ਵੱਡੇ ਬਰਫੀਲੇ ਪਹਾੜ ਦੀ ਚੋਟੀ ਮਾਤਰ ਹੈ। ਕਸ਼ਮੀਰ ਵਿੱਚ ਉਹ ਸਭ ਕੁਝ ਹੋ ਰਿਹਾ ਹੈ ਜੋ ਤੁਸੀਂ ਇੱਕ ਸਭਿਅਕ ਦੇਸ਼ ਵਿੱਚ ਕਦੇ ਦੇਖਣਾ ਨਹੀਂ ਚਾਹੋਗੇ। ਕਸ਼ਮੀਰੀ ਜ਼ੁਲਮ ਦਾ ਸਾਹ ਲੈਂਦੇ ਹਨ, ਅਨਿਆਂ ਵਿੱਚ ਜਿਉਂਦੇ ਹਨ। (ਇੱਕ ਪਲ ਲਈ ਉਹ ਰੁਕਿਆ) ਇਸ ਤੋਂ ਬਿਨ੍ਹਾਂ ਵੀ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਹਨ। ਬੇ-ਘਰ-ਬਾਰ ਹੋਏ ਕਿਸਾਨ, ਉਹ ਦੁਕਾਨਦਾਰ, ਜਿਨ੍ਹਾਂ ਦੀਆਂ ਦੁਕਾਨਾਂ ਦਿੱਲੀ ਵਿੱਚ ਸੀਲ ਹੋ ਗਈਆਂ ਹਨ, ਵਗੈਰਾ-ਵਗੈਰਾ……। ਅਨਿਆਂ ਦੇ ਕਿੰਨੇ ਹੀ ਚਿਹਰੇ ਤੁਸੀਂ ਵੇਖ ਸਕਦੇ ਹੋ, ਪਛਾਣ ਵੀ ਸਕਦੇ ਹੋ, ਕੀ ਇਹ ਸਭ ਝੂਠ ਹੈ? ਕਦੀ ਸੋਚਿਆ ਹੈ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਜੋ ਇਸ ਸਭ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਰੋਜ਼ੀ ਰੋਟੀ ਉਨ੍ਹਾਂ ਦੇ ਪ੍ਰੀਵਾਰਾਂ…..? ਇਹ ਸਭ ਗੱਲਾਂ ਵੀ ਮੈਨੂੰ ਫ਼ਿਕਰਮੰਦ ਕਰਦੀਆਂ ਹਨ। (ਫਿਰ ਕੁਝ ਪਲਾਂ ਦੀ ਖਮੋਸ਼ੀ) ਅਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਸੱਦਾਮ ਹੁਸੈਨ ਦੀ ਫਾਂਸੀ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਨ੍ਹੇ ਖੁਲ੍ਹੇਆਮ ਅਤੇ ਬੇਹਯਾਈ ਨਾਲ ਬੇਇਨਸਾਫੀ ਹੋਈ ਹੈ। ਇਰਾਕ, ਮੈਸੋਪਟਾਮੀਆਂ ਦੀ ਧਰਤੀ, ਦੁਨੀਆਂ ਦੀ ਸਭ ਤੋਂ ਅਮੀਰ ਸਭਿਅਤਾ, ਜਿਸ ਨੇ ਗਣਿਤ ਦਾ ਗਿਆਨ ਦਿੱਤਾ। 60 ਮਿੰਟ ਦੀ ਘੜੀ,24 ਘੰਟੇ ਦਾ ਦਿਨ ਦਿੱਤਾ, ਉਸ ਨੂੰ ਅਮਰੀਕੀ ਧੂੜ ਵਿੱਚ ਮਿਲਾ ਰਹੇ ਹਨ। ਅਸਲ ਵਿੱਚ ਅਮਰੀਕੀ ਦੂਜੀਆਂ ਸਾਰੀਆਂ ਸੱਭਿਅਤਾਵਾਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹੁਣ ਇਹ ਅਖੌਤੀ ਅਤਿਵਾਦ ਦੇ ਖਿਲਾਫ਼ ਜੰਗ ਸਿਰਫ਼ ਨਫ਼ਰਤ ਵਧਾਏਗੀ ਅਤੇ ਬਰਬਾਦੀ ਹੀ ਕਰੇਗੀ। ਮੈਂ ਤਾਂ ਕਹਿੰਦਾ ਹੀ ਜਾਵਾਂਗਾ ਕਿ ਮੈਨੂੰ ਕੀ ਕੀ ਫ਼ਿਕਰ ਹੈ।

ਪ੍ਰ. ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?
ਉੱਤਰ: ਹੁਣੇ ਅਰੁੰਧਤੀ ਰਾਇ ਨੂੰ ਪੜ੍ਹ ਕੇ ਹਟਿਆ ਹਾਂ। ਹੁਣ ਹੋਂਦ ਦੇ ਸੰਘਰਸ਼ ਉੱਤੇ ਸਾਰਤਰ ਦੀ ਕਿਤਾਬ ਪੜ੍ਹ ਰਿਹਾ ਹਾਂ। ਜੇਲ੍ਹ ਦੀ ਲਾਇਬ੍ਰੇਰੀ ਕੋਈ ਬਹੁਤੀ ਚੰਗੀ ਨਹੀਂ। ਇਸ ਲਈ ਮੈਨੂੰ ਨਜ਼ਰਬੰਦਾਂ ਅਤੇ ਕੈਦੀਆਂ ਦੇ ਅਧਿਕਾਰਾਂ ਲਈ ਬਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਕਿਤਾਬ ਮੰਗਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।

ਪ੍ਰ. ਤੁਹਾਡੇ ਬਚਾਅ ਲਈ ਇੱਕ ਮੁਹਿੰਮ ਚੱਲ ਰਹੀ ਹੈ…….
ਉੱਤਰ: ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਅਹਿਸਾਨ-ਮੰਦ ਵੀ ਹਾਂ ਕਿ ਉੱਤਰ: ਹਜ਼ਾਰਾਂ ਲੋਕ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਹੈ। ਵਕੀਲ, ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਬਾਕੀ ਲੋਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾ ਕੇ ਵੱਡਾ ਕੰਮ ਕਰ ਰਹੇ ਹਨ। ਸ਼ੁਰੂ ਵਿੱਚ,2009 ਵਿੱਚ ਮੁਕੱਦਮੇ ਦੇ ਸ਼ੁਰੂਆਤੀ ਦਿਨਾਂ ਦੇ ਹਾਲਾਤ ਐਸੇ ਸਨ ਕਿ ਇਨਸਾਫ਼ ਪਸੰਦ ਲੋਕਾਂ ਲਈ ਅੱਗੇ ਆਉਣਾ ਨਾ ਮੁਮਕਿਨ ਸੀ। ਜਦੋਂ ਹਾਈਕੋਰਟ ਨੇ ਐਸ.ਏ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਤਾਂ ਲੋਕਾਂ ਨੇ ਪੁਲਿਸ ਦੀ ਕਹਾਣੀ ‘ਤੇ ਸਵਾਲ ਉਠਾਉਣੇ ਸ਼ੁਰੁ ਕੀਤੇ ਅਤੇ ਜਿਵੇਂ-2 ਲੋਕਾਂ ਨੂੰ ਮੁਕੱਦਮੇ ਦੇ ਬਿਊਰੇ ਅਤੇ ਤੱਥਾਂ ਦੀ ਜਾਣਕਾਰੀ ਹੁੰਦੀ ਗਈ ਤਾਂ ਉਨ੍ਹਾਂ ਨੂੰ ਸਰਕਾਰੀ ਝੂਠ ਦਾ ਪਰਲਾ ਪਾਸਾ ਦਿਖਾਈ ਦੇਣ ਲੱਗਾ। ਫਿਰ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਇਹ ਸੁਭਾਵਿਕ ਸੀ ਕਿ ਇਨਸਾਫ ਪਸੰਦ ਲੋਕ ਬੋਲਣਗੇ ਅਤੇ ਕਹਿਣਗੇ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਤੇ ਇਹ ਸੱਚ ਵੀ ਹੈ।

ਪ੍ਰ. ਤੁਹਾਡੇ ਪਰਵਾਰਿਕ ਮੈਂਬਰਾਂ ਦੀ ਇਸ ਕੇਸ ਬਾਰੇ ਵਿਰੋਧੀ ਰਾਇ ਕਿਉਂ ਹੈ?
ਉੱਤਰ: ਮੇਰੀ ਪਤਨੀ ਨੇ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਸ ਕੇਸ ਵਿੱਚ ਗਲਤ ਫਸਾ ਲਿਆ ਗਿਆ ਹੈ। ਉਸ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਐਸ.ਟੀ.ਐਫ. ਨੇ ਮੇਰੇ ਉੱਤੇ ਅੰਨਾ ਤਸ਼ੱਦਦ ਢਾਇਆ ਅਤੇ ਮੈਨੂੰ ਇੱਕ ਆਮ ਜ਼ਿੰਦਗੀ ਨਹੀਂ ਜਿਉਣ ਦਿੱਤੀ। ਉਹ ਇਹ ਵੀ ਜਾਣਦੀ ਹੈ ਕਿ ਉਨ੍ਹਾਂ ਨੇ ਮੈਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਫਸਾਇਆ। ਉਹ ਚਾਹੁੰਦੀ ਹੈ ਕਿ ਮੈਂ ਸਾਡੇ ਪੁੱਤਰ ਗਾਲਿਬ ਨੂੰ ਵੱਡਾ ਹੁੰਦਾ ਦੇਖਾਂ। ਮੇਰਾ ਇਕ ਵੱਡਾ ਭਰਾ ਹੈ ਜੋ ਜ਼ਾਹਿਰ ਹੈ ਕਿ ਐਸ.ਟੀ.ਐਫ. ਦੇ ਦਬਾ ਕਰਕੇ ਮੇਰੇ ਵਿਰੁੱਧ ਬੋਲ ਰਿਹਾ ਹੈ। ਇਹ ਬਦਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ। ਮੈਂ ਤਾਂ ਇਹ ਹੀ ਕਹਿ ਸਕਦਾ ਹਾਂ। ਵੇਖੋ ਅੱਜ ਕਸ਼ਮੀਰ ਦੀ ਸਚਾਈ ਇਹ ਹੈ, ਜਿਸ ਨੂੰ ਤੁਸੀਂ ਕਾਊਂਟਰ ਇਨਸਰਜੈਂਸੀ ਓਪਰੇਸ਼ਨ ਕਹਿੰਦੇ ਹੋ, ਉਹ ਕੋਈ ਵੀ ਗੰਦੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ। ਉਹ ਭਰਾ ਨੂੰ ਭਰਾ ਦੇ ਖਿਲਾਫ਼ ਤੇ ਗੁਆਂਢੀ ਨੂੰ ਗੁਆਂਢੀ ਦੇ ਖਿਲਾਫ਼ ਖੜ੍ਹਾ ਕਰ ਸਕਦੇ ਹਨ। ਆਪਣੀਆਂ ਗੰਦੀਆਂ ਚਾਲਾਂ ਦੇ ਨਾਲ ਉਹ ਸਮਾਜ ਨੂੰ ਤੋੜ ਰਹੇ ਹਨ। ਜਿੱਥੋਂ ਤੱਕ ਮੁਹਿੰਮ ਦਾ ਸਵਾਲ ਹੈ ਮੈਂ ਗਿਲਾਨੀ ਅਤੇ ਬਾਕੀ ਕਾਰਕੁੰਨਾਂ ਦੁਆਰਾ ਚਲਾਈ ਜਾ ਰਹੀ ਨਜ਼ਰਬੰਦਾਂ ਤੇ ਕੈਦੀਆਂ ਦੇ ਅਧਿਕਾਰਾਂ ਦੇ ਕਮੇਟੀ ਨੂੰ ਗੁਜਾਰਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਲਈ ਆਗਾਹ ਕੀਤਾ ਸੀ।

ਪ੍ਰ. ਜਦੋਂ ਤੁਸੀਂ ਆਪਣੇ ਬੇਟੇ ਗਾਲਿਬ ਅਤੇ ਪਤਨੀ ਤਬੱਸੁਮ ਬਾਰੇ ਸੋਚਦੇ ਹੋ ਤਾਂ ਦਿਮਾਗ਼ ਵਿਚ ਕੀ ਆਉਂਦਾ ਹੈ?
ਉੱਤਰ: ਇਸ ਸਾਲ ਸਾਡੇ ਨਿਕਾਹ ਨੂੰ ਦਸ ਸਾਲ ਹੋ ਜਾਣਗੇ। ਅੱਧਾ ਸਮਾਂ ਤਾਂ ਮੇਰਾ ਜ਼ੇਲ ਵਿੱਚ ਹੀ ਬਤਿਆ ਹੈ ਤੇ ਓਦੂ ਪਹਿਲਾਂ ਵੀ, ਬਹੁਤ ਵਾਰ ਮੈਨੂੰ ਕਸ਼ਮੀਰ ਵਿਚ ਹਿੰਦੋਸਤਾਨੀ ਫੋਰਸਾਂ ਨੇ ਨਜ਼ਰਬੰਦ ਰੱਖਿਆ ਤੇ ਤਸੀਹੇ ਦਿੱਤੇ। ਤਬੱਸੁਮ ਮੇਰੇ ਜਿਸਮਾਨੀ ਤੇ ਦਿਮਾਗ਼ੀ ਜ਼ਖ਼ਮਾਂ ਦੀ ਗਵਾਹ ਹੈ। ਕਈ ਵਾਰ ਜਦੋਂ ਮੈਂ ਪੁਲਸ ਦੇ ਬੁੱਚੜ-ਖਾਨਿਆਂ ਵਿਚੋਂ ਮੁੜਦਾ ਤਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਅਨੇਕ ਤਰ੍ਹਾਂ ਦੇ ਜ਼ੁਲਮ ਹੋਏ। ਗੁਪਤ ਅੰਗਾਂ ਤੇ ਵੀ ਕਰੰਟ ਲਗਾਏ ਗਏ। ਏਸ ਮੁਸ਼ਕਿਲ ਵਕਤ ਵਿਚ ਤਬੱਸੁਮ ਨੇ ਮੈਨੂੰ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ। ਅਸੀਂ ਚੈਨ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਮਾਣਿਆ। ਅਣਗਿਣਤ ਕਸ਼ਮੀਰੀ ਜੋੜਿਆਂ ਦੀ ਇਹੀ ਕਹਾਣੀ ਹੈ। ਹਰੇਕ ਕਸ਼ਮੀਰੀ ਘਰ ਵਿਚ ਇੱਕ ਡਰ ਦਾ ਪਰਛਾਵਾਂ ਹਰ ਵਕਤ ਮੰਡਰਾਉਂਦਾ ਰਹਿੰਦਾ ਹੈ। ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਬਹੁਤ ਖੁਸ਼ ਸੀ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਨਾਮ ‘ਤੇ ਅਸੀਂ ਉਸ ਦਾ ਨਾਂ ਰੱਖਿਆ। ਮੇਰੀ ਰੀਝ ਸੀ ਕਿ ਮੈਂ ਉਸਨੂੰ ਵੱਡੇ ਹੁੰਦੇ ਵੇਖਾਂ। ਪਰ ਮੈਂ ਉਸ ਨਾਲ ਬਹੁਤ ਘੱਟ ਰਹਿ ਸਕਿਆ। ਉਸਦੇ ਦੂਜੇ ਜਨਮ ਦਿਨ ਤੇ ਹੀ ਮੈਨੂੰ ਇਸ ਕੇਸ ਵਿੱਚ ਫਸਾ ਦਿੱਤਾ ਗਿਆ।

ਪ੍ਰ. ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੱਡਾ ਹੋ ਕਿ ਕੀ ਬਣੇ?
ਉੱਤਰ: ਪੇਸ਼ੇਵਰ ਤੌਰ ‘ਤੇ ਪੁੱਛ ਰਹੇ ਹੋ ਤਾਂ ਡਾਕਟਰ ਕਿਉਂਕਿ ਇਹ ਮੇਰਾ ਅਧੂਰਾ ਸੁਪਨਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਬੇਖੌਫ ਵੱਡਾ ਹੋਵੇ। ਮੈਂ ਚਾਹੁੰਦਾ ਹਾਂ ਕਿ ਉਹ ਬੇਇਨਸਾਫ਼ੀ ਦੇ ਖਿਲਾਫ ਆਵਾਜ ਉਠਾਵੇ। ਮੈਨੂੰ ਯਕੀਨ ਹੈ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੇਇਨਸਾਫੀ ਦੀ ਕਹਾਣੀ ਮੇਰੀ ਪਤਨੀ ਤੇ ਬੇਟੇ ਤੋਂ ਬਿਹਤਰ ਕੌਣ ਸਮਝ ਸਕਦਾ ਹੈ।

ਪ੍ਰ. ਕਸ਼ਮੀਰ ਮੁੱਦੇ ਨੂੰ…. ਤੁਹਾਡੇ ਖਿਆਲ ਨਾਲ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
ਉੱਤਰ: ਸਭ ਤੋਂ ਪਹਿਲਾਂ ਤਾਂ ਸਰਕਾਰ ਕਸ਼ਮੀਰੀ ਅਵਾਮ ਪ੍ਰਤੀ ਸੰਜੀਦਾ ਹੋਵੇ ਤੇ ਫੇਰ ਉਹ ਕਸ਼ਮੀਰ ਦੇ ਅਸਲੀ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ। ਮੇਰਾ ਯਕੀਨ ਕਰੋ, ਕਸ਼ਮੀਰ ਦੇ ਅਸਲੀ ਪ੍ਰਤੀਨਿਧ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਪਰ ਜੇ ਸਰਕਾਰ ਆਪਣੇ ਕੀਤੇ ਜਾ ਰਹੇ ਉਪਾਵਾਂ (ਜਿਹਨਾਂ ਵਿਚ ਜਿਆਦਾਤਰ ਅਣਮਨੁੱਖੀ ਹਨ) ਨਾਲ ਹੀ ਸ਼ਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਦੇ ਨਹੀ ਹੋਵੇਗਾ। ਹੁਣ ਸਮਾਂ ਹੈ ਕਿ ਇਸ ਮਸਲੇ ਤੇ ਸੰਜੀਦਗੀ ਵਿਖਾਈ ਜਾਵੇ।

ਪ੍ਰ. ……ਤੇ ਉਹ ਅਸਲੀ ਪ੍ਰਤਨਿਧ ਕੌਣ ਹਨ?
ਉੱਤਰ: ਕਸ਼ਮੀਰੀ ਅਵਾਮ ਦੇ ਜਜ਼ਬਾਤ ਤੋਂ ਪਤਾ ਲਗਾਓ। ਮੈਂ ਕਿਸੇ ਵਿਅਕਤੀ ਦਾ ਨਾਮ ਨਹੀਂ ਲਵਾਂਗਾ। ਮੈਂ ਹਿੰਦੋਸਤਾਨੀ ਮੀਡੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਹਾਂ, ਤੁਸੀਂ ਪ੍ਰਾਪੇਗੰਡਾ ਦਾ ਜ਼ਰੀਆ ਨਾ ਬਣੋ। ਸੱਚਾਈ ਦੱਸੋ। ਆਪਣੀ ਲੱਛੇਦਾਰ ਭਾਸ਼ਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਖ਼ਬਰਾ ਨਾਲ ਉਹ (ਮੀਡੀਆ) ਸੱਚ ਨੂੰ ਤੋੜ-ਮਰੋੜ ਦਿੰਦੇ ਹਨ, ਅਧੂਰੀਆਂ ਰਿਪੋਰਟਾਂ ਦਿੰਦੇ ਹਨ, ਅੱਤਵਾਦੀਆਂ ਨੂੰ ਜਨਮ ਦਿੰਦੇ ਹਨ। ਉਹ ਅਸਾਨੀ ਨਾਲ ਖੂਫੀਆਂ ਏਜੰਸੀਆਂ ਦੇ ਖੇਡ ਵਿੱਚ ਫੱਸ ਜਾਂਦੇ ਹਨ। ਥੋਥੀ ਪੱਤਰਕਾਰਤਾ ਨਾਲ ਉਹ ਸਮੱਸਿਆ ਨੂੰ ਵਧਾ ਰਹੇ ਹਨ। ਕਸ਼ਮੀਰ ਬਾਰੇ ਗ਼ਲਤ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ। ਹਿੰਦੁਸਤਾਨੀਆਂ ਨੂੰ ਕਸ਼ਮੀਰ ਸੰਘਰਸ਼ ਦਾ ਪੂਰਾ ਇਤਿਹਾਸ ਜਾਨਣ ਦਿਉ, ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦਿਉ। ਸੱਚੇ ਪਰਜਾਤੰਤਰੀ ਸੱਚ ਨੂੰ ਦਬਾਉਣਗੇ ਨਹੀਂ। ਜੇ ਹਿੰਦੋਸਤਾਨੀ ਸਰਕਾਰ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝੇਗੀ ਤਾਂ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ ਤੇ ਸੰਘਰਸ਼ ਕਸ਼ਮੀਰ ਵਿਚ ਸਦਾ ਚੱਲਦਾ ਰਹੇਗਾ। ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਸ਼ਮੀਰੀਆਂ ਵਿੱਚ ਭਰੋਸੇ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ ਜਦ ਕਿ ਤੁਸੀਂ ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਹਿੰਦੋਸਤਾਨ ਦੀ ਨਿਆਇਕ ਪ੍ਰਕਿਰਿਆ ਲੋਕਾਂ ਨੂੰ ਬਿਨ੍ਹਾਂ ਵਕੀਲ ਦਿੱਤੇ, ਬਿਨਾਂ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੰਦੀ ਹੈ? ਦੱਸੋ, ਜਦੋਂ ਹਜ਼ਾਰਾਂ ਕਸ਼ਮੀਰੀ ਜ਼ੇਲ੍ਹਾਂ ਵਿੱਚ ਬੰਦ ਨੇ, ਜ਼ਿਆਦਾਤਰ ਕੋਲ ਵਕੀਲ ਨਹੀਂ, ਇਨਸਾਫ਼ ਦੀ ਕੋਈ ਉਮੀਦ ਨਹੀਂ, ਤਾਂ ਤੁਸੀਂ ਕਸ਼ਮੀਰੀਆਂ ਵਿੱਚ ਹਿੰਦੋਸਤਾਨੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਹੋਰ ਨਹੀਂ ਵਧਾ ਰਹੇ? ਤੁਹਾਨੂੰ ਲੱਗਦਾ ਹੈ ਕਿ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸੁਧਾਰ ਦੀ ਕੋਸ਼ਿਸ਼ ਕਰਨ ਤੋਂ ਬਿਨ੍ਹਾਂ ਵੀ ਕਸ਼ਮੀਰ ਮੁੱਦੇ ਨੂੰ ਸੁਲਝਾ ਲਉਗੇ? ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਪਾਕਿਸਤਾਨ ਦੀਆਂ ਲੋਕਤੰਤਰਿਕ ਸੰਸਥਾਵਾਂ ਕੁਝ ਸੰਜੀਦਗੀ ਦਿਖਾਉਣ, ਨੇਤਾ, ਸੰਸਦ ਨਿਆਪਾਲਿਕਾ, ਮੀਡੀਆ, ਬੁੱਧੀਜੀਵੀ…. ਸਾਰੇ।

ਪ੍ਰ. ਸੰਸਦ ਉੱਤੇ ਹਮਲੇ ਵਿੱਚ ਨੌ ਸੁਰੱਖਿਆ ਜਵਾਨ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਉੱਤਰ: ਅਸਲ ਵਿੱਚ, ਮੈਂ ਉਹਨਾਂ ਲੋਕਾਂ ਦਾ ਦਰਦ ਵੰਡਾਉਦਾ ਹਾਂ, ਜਿਹਨਾਂ ਦੇ ਆਪਣੇ ਇਸ ਹਮਲੇ ਵਿੱਚ ਮਾਰੇ ਗਏ। ਪਰ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਵਰਗੇ ਬੇਗੁਨਾਹ ਦੀ ਮੌਤ ਨਾਲ ਉਹਨਾਂ ਨੂੰ ਸੰਤੋਸ਼ ਮਿਲੇਗਾ। ਦੇਸ਼-ਭਗਤੀ ਦੇ ਸਭ ਤੋਂ ਭੈੜੀ ਮਿਸਾਲ ਵਿੱਚ ਉਹਨਾਂ ਨੂੰ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਸਾਹਮਣੇ ਆ ਕੇ ਸੱਚਾਈ ਨੂੰ ਦੇਖਣ।

ਪ੍ਰ. ਆਪਣੀ ਜ਼ਿੰਦਗੀ ਦੀ ਕੀ ਪ੍ਰਾਪਤੀ ਮੰਨਦੇ ਹੋ?
ਉੱਤਰ: ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸ਼ਾਇਦ ਇਹੀ ਹੈ ਕਿ ਮੇਰੇ ਕੇਸ ਅਤੇ ਮੇਰੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਮੁਹਿੰਮ ਨਾਲ ਐਸ.ਟੀ.ਐਫ. ਦੁਆਰਾ ਕੀਤੀਆਂ ਗਈਆਂ ਜ਼ਿਆਦਤੀਆਂ ਸਾਹਮਣੇ ਆਈਆਂ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਸੁਰੱਖਿਆ ਬਲਾਂ ਦੁਆਰਾ ਆਮ ਆਦਮੀਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ, ‘ਮੁਕਾਬਲਿਆਂ’ ਵਿੱਚ ਹੋਈਆਂ ਮੌਤਾਂ, ਲੋਕਾਂ ਦੇ ਲਾਪਤਾ ਹੋਣ, ਟਾਰਚਰ ਸੈਂਟਰਾਂ ਬਾਰੇ ਗੱਲਾਂ ਕਰ ਰਹੇ ਹਨ…..। ਇੱਕ ਕਸ਼ਮੀਰੀ ਇਹਨਾਂ ਹਕੀਕਤਾਂ ਨਾਲ ਹੀ ਵੱਡਾ ਹੁੰਦਾ ਹੈ। ਕਸ਼ਮੀਰ ਤੋਂ ਬਾਹਰ ਬੈਠੇ ਲੋਕਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਕਿ ਸੁਰੱਖਿਆ ਬਲ ਕਸ਼ਮੀਰ ਵਿਚ ਕੀ-ਕੀ ਕਰ ਰਹੇ ਹਨ। ਮੇਰਾ ਗੁਨਾਹ ਨਾ ਹੁੰਦੇ ਹੋਏ ਵੀ ਭਾਵੇਂ ਮੈਨੂੰ ਮਾਰ ਦਿੱਤਾ ਜਾਏ, ਪਰ ਐਸਾ ਇਸ ਲਈ ਹੋਵੇਗਾ ਕਿ ਉਹ ਸੱਚਾਈ ਨੂੰ ਬਦਰਾਸ਼ਤ ਨਹੀਂ ਕਰ ਸਕਦੇ। ਇੱਕ ਕਸ਼ਮੀਰੀ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਉੱਤੇ ਲਟਕਾ ਦੇਣ ਨਾਲ ਉੱਠਣ ਵਾਲੇ ਸਵਾਲਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੇ। (ਕੰਨਾਂ ਨੂੰ ਪਾੜਦੀ ਹੋਈ ਘੰਟੀ ਵੱਜ ਉੱਠੀ। ਆਸੇ ਪਾਸੇ ਦੇ ਮੁਲਾਕਾਤੀ ਜਲਦੀ-ਜਲਦੀ ਗੱਲਾਂ ਕਰਨ ਲੱਗੇ। ਅਫ਼ਜ਼ਲ ਨੂੰ ਇਹ ਮੇਰਾ ਆਖ਼ਰੀ ਸਵਾਲ ਸੀ)

ਪ੍ਰ. ਤੁਸੀਂ ਕਿਸ ਤਰ੍ਹਾਂ ਜਾਣੇ-ਜਾਣਾ ਚਾਹੁੰਦੇ ਹੋ?
ਉੱਤਰ: (ਉਸਨੇ ਇੱਕ ਪਲ ਸੋਚ ਕੇ ਜਵਾਬ ਦਿੱਤਾ) ਅਫ਼ਜ਼ਲ, ਮੁਹੰਮਦ ਅਫ਼ਜ਼ਲ ਦੀ ਤਰ੍ਹਾਂ। ਕਸ਼ਮੀਰੀਆਂ ਦੇ ਲਈ ਮੈਂ ਅਫ਼ਜ਼ਲ ਹਾਂ ਤੇ ਹਿੰਦੋਸਤਾਨੀਆਂ ਦੇ ਲਈ ਵੀ। ਪਰ ਦੋਵਾਂ ਅਵਾਮਾਂ ਵਿਚ ਮੇਰੇ ਵਜ਼ੂਦ ਨੂੰ ਲੈ ਕੇ ਵੱਖ-ਵੱਖ ਨਜ਼ਰੀਏ ਹਨ। ਕੁਦਰਤੀ ਤੌਰ ‘ਤੇ ਮੈਂ ਕਸ਼ਮੀਰੀ ਲੋਕਾਂ ਦੇ ਫੈਸਲੇ ਉੱਤੇ ਭਰੋਸਾ ਕਰਾਂਗਾ, ਨਾ ਸਿਰਫ ਇਸ ਲਈ ਕਿ ਮੈਂ ਕਸ਼ਮੀਰੀ ਹਾਂ, ਸਗੋਂ ਇਸ ਲਈ ਵੀ ਕਿ ਉਹ (ਕਸ਼ਮੀਰੀ ਲੋਕ) ਉਸ ਹਕੀਕਤ ਨੂੰ ਬਾਖੂਬੀ ਜਾਣਦੇ ਹਨ, ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਇਤਿਹਾਸ ਜਾਂ ਕਿਸੇ ਘਟਨਾ ਦੇ ਤੋੜੇ-ਮਰੋੜੇ ਬਿਆਨ ‘ਤੇ ਯਕੀਨ ਨਹੀਂ ਕਰਨਗੇ।

ਅਫ਼ਜ਼ਲ ਦੇ ਇਸ ਅੰਤਮ ਜਵਾਬ ਉੱਤੇ ਮੈਂ ਥੋੜਾ ਜਿਹਾ ਉਲਝ ਗਿਆ, ਪਰ ਧਿਆਨ ਨਾਲ ਸੋਚਿਆਂ ਮੈਨੂੰ ਉਸਦੀ ਗੱਲ ਦਾ ਮਤਲਬ ਸਮਝ ਆਇਆ। ਇੱਕ ਕਸ਼ਮੀਰੀ ਦੀ ਜ਼ੁਬਾਨੀ ਕਸ਼ਮੀਰ ਦੇ ਇਤਿਹਾਸ ਅਤੇ ਕਿਸੇ ਘਟਨਾ ਦੇ ਵੇਰਵੇ ਨੂੰ ਸੁਣ ਕੇ ਕਿਸੇ ਵੀ ਭਾਰਤੀ ਨੂੰ ਸਦਮਾਂ ਲੱਗਦਾ ਹੈ, ਕਿਉਂਕਿ ਕਸ਼ਮੀਰ ਦੇ ਬਾਰੇ ਵਿੱਚ ਆਮ ਭਾਰਤੀ ਦੀ ਜਾਣਕਾਰੀ ਦਾ ਜ਼ਰੀਆ ਸਕੂਲੀ/ਕਾਲਜੀ ਕਿਤਾਬਾਂ ਜਾਂ ਮੀਡੀਆ ਰਿਪੋਰਟਾਂ ਹੀ ਰਹੀਆਂ ਹਨ। ਅਫ਼ਜ਼ਲ ਨੇ ਮੇਰੇ ਨਾਲ ਵੀ ਇਹੀ ਕੀਤਾ। ਦੋ ਘੰਟੀਆਂ ਹੋਰ ਵੱਜੀਆਂ। ਮੁਲਾਕਾਤ ਖ਼ਤਮ ਕਰਨ ਦਾ ਸਮਾਂ ਹੋ ਗਿਆ। ਪਰ ਲੋਕ ਅਜੇ ਵੀ ਗੱਲੀਂ ਲੱਗੇ ਹੋਏ ਸਨ।ਮਾਈਕ ਬੰਦ ਕਰ ਦਿੱਤੇ ਗਏ। ਸਪੀਕਰ ਖ਼ਾਮੋਸ਼ ਹੋ ਗਏ। ਪਰ ਕੰਨਾਂ ‘ਤੇ ਜ਼ੋਰ ਦੇ ਕੇ ਅਤੇ ਬੁੱਲ੍ਹਾਂ ਦੇ ਹਿੱਲਣ ਤੋਂ ਬੋਲ ਅਜੇ ਵੀ ਸਮਝੇ ਜਾ ਸਕਦੇ ਸਨ। ਗਾਰਡਾਂ ਨੇ ਸਖ਼ਤੀ ਨਾਲ ਮੁਲਾਕਾਤੀਆਂ ਨੂੰ ਜਾਣ ਦੀਆਂ ਹਦਾਇਤਾਂ ਕੀਤੀਆਂ। ਜਦੋਂ ਉਹ ਨਹੀਂ ਗਏ ਤਾਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਲਾਕਾਤ ਦਾ ਕਮਰਾ ਹਨ੍ਹੇਰੇ ਵਿੱਚ ਡੁੱਬ ਗਿਆ। ਤਿਹਾੜ ਜੇਲ ਦੇ ਅਹਾਤੇ ਵਿਚ ਜੇਲ੍ਹ ਨੰਬਰ 3 ਤੋਂ ਮੁੱਖ ਸੜਕ ਤੱਕ ਜਾਂਦੇ ਲੰਬੇ ਰਸਤੇ ਉੱਤੇ ਚੱਲਦੇ ਹੋਏ ਮੈਂ ਖ਼ੁਦ ਨੂੰ ਦੋ-ਤਿੰਨ ਤਰੀਕੇ ਦੇ ਲੋਕਾਂ ਦੇ ਝੁੰਡਾਂ ਵਿੱਚ ਚੱਲਦਾ ਮਹਿਸੂਸ ਕੀਤਾ। ਮਾਂ, ਬੀਵੀ ਅਤੇ ਬੇਟੀ, ਭਾਈ, ਭੈਣ ਤੇ ਬੀਵੀ ਜਾਂ ਦੋਸਤ ਤੇ ਭਰਾ। ਹਰ ਝੁੰਡ ਵਿੱਚ ਦੋ ਸਮਾਨਤਾਵਾਂ ਸਨ। ਉਹਨਾਂ ਕੋਲ ਖਾਲੀ ਸੂਤੀ ਝੋਲੇ ਸਨ। ਉਹਨਾਂ ਝੋਲਿਆਂ ਉੱਤੇ ਮਲਾਈ ਕੋਲ਼ਤੇ, ਮਿਕਸਡ-ਵੈਜੀਟੇਬਲ ਤੇ ਸ਼ਾਹੀ ਪਨੀਰ ਦੇ ਧੱਬੇ ਸਨ, ਜੋ ਅਕਸਰ ਟੀ.ਐਸ.ਪੀ. ਦੇ ਜਵਾਨ ਦੇ ਚਮਚੇ ਨਾਲ ਜਲਦਬਾਜ਼ੀ ਵਿੱਚ ਕੀਤੀ ਗਈ ਜਾਂਚ ਨਾਲ ਛਲਕ ਜਾਂਦੇ ਸਨ। ਦੂਜੀ ਗੱਲ ਜੋ ਮੈਂ ਵੇਖੀ ਉਹ ਇਹ ਕਿ ਸਭ ਨੇ ਸਸਤੇ ਗਰਮ ਕੱਪੜੇ ਤੇ ਪਾਟੇ-ਪੁਰਾਣੇ ਬੂਟ ਪਾਏ ਹੋਏ ਸਨ। ਉਹ ਗੇਟ ਨੰਬਰ 3 ਦੇ ਬਾਹਰ 588 ਨੰਬਰ ਦੀ ਤਿਲਕ ਨਗਰ- ਨਹਿਰੂ ਸਟੇਡੀਅਮ ਦੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜੋ ਸ਼ਾਇਦ ਉਹਨਾਂ ਨੂੰ ਧੌਲਾ ਕੂਆਂ ਚੌਂਕ ਤੱਕ ਛੱਡ ਦੇਵੇਗੀ। ਉਹ ਇਸ ਦੇਸ਼ ਦੀ ਗਰੀਬ ਜਨਤਾ ਹੈ। ਯਾਦ ਆਇਆ ਰਾਸ਼ਟਰਪਤੀ ਅਬਦੁਲ ਕਲਾਮ ਦਾ ਕਹਿਣਾ ਕਿ ਕਿਵੇਂ ਗਰੀਬ ਲੋਕ ਮੌਤ ਦੀ ਸਜ਼ਾ ਦੇ ਹੱਕਦਾਰ ਬਣਦੇ ਹਨ। ਜਿਸ ਨਾਲ ਮੈਂ ਗੱਲਬਾਤ ਕੀਤੀ, ਉਹ ਵੀ ਗਰੀਬ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਕੋਲ ਕਿੰਨੇ ਟੋਕਣ (ਜੇਲ੍ਹ ਵਿੱਚ ਚੱਲਣ ਵਾਲੀ ਕਰੰਸੀ) ਹਨ, ਤਾਂ ਉਸ ਨੇ ਕਿਹਾ, “ਜਿਉਂਦੇ ਰਹਿਣ ਜੋਗੇ।”

Wednesday, October 27, 2010

Arundhati Roy


ਤਰਸ ਅਜਿਹੇ ਦੇਸ 'ਤੇ, ਜੋ ਕਲਮਾਂ ਨੂੰ ਖਾਮੋਸ਼ ਕਰੇ !

ਮੈਂ ਸ਼੍ਰੀਨਗਰ, ਕਸ਼ਮੀਰ ਤੋਂ ਲਿਖ ਰਹੀ ਹਾਂ। ਅੱਜ ਸਵੇਰ ਦੇ ਅਖ਼ਬਾਰ ਦੱਸਦੇ ਹਨ ਕਿ ਮੈਂ ਜੋ ਕੁਝ ਕਸ਼ਮੀਰ ਬਾਰੇ ਪਿੱਛੇ ਜਿਹੇ ਇੱਕ ਜਨਤਕ ਸਭਾ ਵਿੱਚ ਕਿਹਾ ਹੈ, ਉਸ ਬਦਲੇ ਮੈਨੂੰ 'ਦੇਸ-ਧ੍ਰੋਹ' ਦੇ ਦੋਸ਼ਾਂ ਥੱਲੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮੈਂ ਜੋ ਕੁਝ ਕਿਹਾ ਹੈ, ਉਹ ਇੱਥੇ ਲੱਖੂਖਾਂ ਲੋਕ ਹਰ ਰੋਜ਼ ਕੰਹਿਦੇ ਹਨ। ਮੈਂ ਜੋ ਕੁਝ ਕਿਹਾ ਹੈ, ਉਹ ਮੈਂ ਤੇ ਹੋਰ ਟਿੱਪਣੀਕਾਰ ਬਹੁਤ ਸਾਲਾਂ ਤੋਂ ਲਿਖ ਤੇ ਕਹਿ ਰਹੇ ਹਾਂ। ਜੋ ਕੋਈ ਵੀ ਮੇਰੇ ਭਾਸ਼ਣਾਂ ਦੀਆਂ ਲਿਖਤਾਂ ਨੂੰ ਪੜ੍ਹਨ ਦੀ ਜਹਿਮਤ ਉਠਾਏ ਤਾਂ ਉਸਨੂੰ ਪਤਾ ਲੱਗੇਗਾ ਕਿ ਉਹਨਾਂ ਵਿੱਚ ਬੁਨਿਆਦੀ ਤੌਰ 'ਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਮੈਂ ਕਸ਼ਮੀਰ ਦੇ ਉਹਨਾਂ ਲੋਕਾਂ ਲਈ ਇਨਸਾਫ਼ ਦੇ ਹੱਕ ਵਿੱਚ ਬੋਲੀ ਹਾਂ ਜੋ ਸੰਸਾਰ ਦੇ ਸਭ ਤੋਂ ਵੱਧ ਜਾਲਮ ਫੌਜੀ ਕਬਜਿਆਂ 'ਚੋਂ ਇੱਕ ਥੱਲੇ ਜੀਵਨ ਬਸਰ ਕਰਨ ਲਈ ਮਜ਼ਬੂਰ ਹਨ; ਉਹਨਾਂ ਕਸ਼ਮੀਰੀ ਪੰਡਤਾਂ ਦੇ ਹੱਕ ਵਿੱਚ ਜੋ ਆਪਣੀ ਮਾਤਭੂਮੀ ਤੋਂ ਖਦੇੜੇ ਜਾਣ ਦੀ ਤ੍ਰਾਸਦੀ ਹੰਢਾ ਰਹੇ ਹਨ; ਕਸ਼ਮੀਰ 'ਚ ਮਾਰੇ ਗਏ ਕੁਡਾਲੋਰ ਦੇ ਉਹਨਾਂ ਦਲਿਤ ਸਿਪਾਹੀਆਂ ਦੇ ਹੱਕ ਵਿੱਚ, ਕੂੜੇ ਦੇ ਢੇਰਾਂ 'ਤੇ ਬਣੀਆਂ ਜਿਹਨਾਂ ਦੀਆਂ ਕਬਰਾਂ 'ਤੇ ਮੈਂ ਜਾ ਆਈ ਹਾਂ; ਭਾਰਤ ਦੇ ਉਹਨਾਂ ਗਰੀਬਾਂ ਦੇ ਹੱਕ ਵਿੱਚ ਜੋ ਇਸ ਫੌਜੀ ਕਬਜੇ ਦੀ ਭੌਤਿਕ ਰੂਪ 'ਚ ਕੀਮਤ ਅਦਾ ਕਰ ਰਹੇ ਹਨ ਤੇ ਜਿਹੜੇ, ਇਸ ਬਣ ਰਹੇ ਪੁਲਸੀ-ਰਾਜ ਥੱਲੇ ਜਿਉਣ ਦਾ ਵੱਲ ਸਿਖ ਰਹੇ ਹਨ।

ਕੱਲ੍ਹ ਮੈਂ ਸ਼ੋਪੀਆਂ ਦਾ ਦੌਰਾ ਕੀਤਾ, ਦੱਖਣੀ ਕਸ਼ਮੀਰ ਦਾ ਸੇਬਾਂ ਲਈ ਮਸ਼ਹੂਰ ਸ਼ਹਿਰ ਜੋ ਪਿਛਲੇ ਵਰ੍ਹੇ ਆਸੀਆ ਤੇ ਨੀਲੋਫਰ ਨਾਂ ਦੀਆਂ ਨੌਜਵਾਨ ਔਰਤਾਂ ਦੇ ਬੇਰਹਿਮ ਬਲਾਤਕਾਰ ਤੇ ਕਤਲਾਂ ਖਿਲਾਫ਼ ਰੋਸ ਵਜੋਂ ਪਿਛਲੇ ਸਾਲ 47 ਦਿਨ ਬੰਦ ਰਿਹਾ, ਜਿਹਨਾਂ ਦੀਆਂ ਲਾਸ਼ਾਂ ਘਰ ਨੇੜਲੀ ਉਥਲੀ ਨਦੀ ਦੇ ਕਿਨਾਰਿਓਂ ਮਿਲੀਆਂ ਸਨ ਤੇ ਜਿਹਨਾਂ ਦੇ ਕਾਤਲਾਂ ਨੂੰ ਹਾਲੇ ਤੱਕ ਵੀ ਕੀਤੇ ਦੀ ਸਜ਼ਾ ਨਹੀਂ ਮਿਲੀ। ਮੈਂ ਸ਼ਕੀਲ ਨੂੰ ਮਿਲੀ, ਨੀਲੋਫਰ ਦਾ ਪਤੀ ਤੇ ਆਸੀਆ ਦਾ ਭਰਾ ਤੇ ਉੱਥੇ ਮੌਜੂਦ ਅਸੀਂ ਸਭ ਜਣੇ ਘੇਰਾ ਬਣਾਕੇ ਬੈਠ ਗਏ ਤੇ ਇਸ ਘੇਰੇ 'ਚ ਬੈਠੇ, ਦੁੱਖ ਤੇ ਰੋਹ 'ਚ ਧੁਖਦੇ ਲੋਕਾਂ ਨੂੰ ਭਾਰਤ ਤੋਂ ਇਨਸਾਫ਼ ਦੀ ਹਰ ਉਮੀਦ ਖਤਮ ਹੋ ਚੁੱਕੀ ਸੀ ਤੇ ਹੁਣ ਉਹਨਾਂ ਨੂੰ "ਅਜ਼ਾਦੀ" ਤੋਂ ਹੀ ਇੱਕੋ-ਇੱਕ ਉਮੀਦ ਸੀ। ਮੈਂ ਨੌਜਵਾਨ ਪੱਥਰਬਾਜਾਂ ਨੂੰ ਮਿਲੀ, ਜਿਹਨਾਂ ਦੀਆਂ ਅੱਖਾਂ 'ਚ ਗੋਲੀਆਂ ਦਾਗ਼ ਦਿੱਤੀਆਂ ਗਈਆਂ ਸਨ। ਮੈਂ ਇੱਕ ਅਜਿਹੇ ਨੌਜਵਾਨ ਲੜਕੇ ਨਾਲ ਸਫ਼ਰ ਕੀਤਾ ਜਿਸਨੇ ਦੱਸਿਆ ਕਿ ਕਿਵੇਂ ਅਨੰਤਨਾਗ ਜਿਲੇ ਵਿੱਚ, ਉਸਦੇ ਅੱਲੜ੍ਹ ਉਮਰ ਦੇ ਤਿੰਨ ਮਿੱਤਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੱਥਰ ਸੁੱਟਣ ਖਿਲਾਫ਼ ਸਜ਼ਾ ਵਜੋਂ ਉਹਨਾਂ ਦੇ ਨਹੁੰ ਪੱਟ ਦਿੱਤੇ ਗਏ।

ਅਖ਼ਬਾਰਾਂ 'ਚ ਕਈਆਂ ਨੇ ਮੇਰੇ 'ਤੇ ਦੂਸ਼ਣ ਲਾਇਆ ਹੈ ਕਿ ਮੈਂ "ਭੜਕਾਊ - ਭਾਸ਼ਣ" ਦਿੱਤੇ ਹਨ, ਕਿ ਮੈਂ ਦੇਸ ਨੂੰ ਤੋੜਨਾ ਚਾਹੁੰਦੀ ਹਾਂ। ਇਸ ਤੋਂ ਬਿਲਕੁੱਲ ਉਲਟ, ਮੈਂ ਜੋ ਕਿਹਾ ਹੈ ਉਹ ਮੋਹ ਤੇ ਮਾਣ 'ਚੋਂ ਕਿਹਾ ਹੈ। ਇਸ 'ਚੋਂ ਕਿਹਾ ਕਿ ਲੋਕਾਂ ਨੂੰ ਮਾਰ ਕੇ, ਬਲਾਤਕਾਰ ਕਰਕੇ, ਜੇਲ੍ਹਾਂ 'ਚ ਸੁੱਟ ਕੇ ਜਾਂ ਉਹਨਾਂ ਦੇ ਨਹੁੰ ਪੱਟ ਕੇ ਉਹਨਾਂ ਨੂੰ ਭਾਰਤੀ ਹੋਣਾ ਮੰਨਣ ਲਈ ਮਜ਼ਬੂਰ ਨਾਂ ਕੀਤਾ ਜਾਵੇ। ਇੱਕ ਅਜਿਹੇ ਸਮਾਜ 'ਚ ਜਿਉਣ ਦੀ ਇੱਛਾ 'ਚੋਂ ਕਿਹਾ ਹੈ ਜੋ ਇਨਾਸਫ਼ ਲਈ ਤਰਲੋਮੱਛੀ ਹੈ। ਤਰਸ ਅਜਿਹੇ ਦੇਸ 'ਤੇ, ਜੋ ਆਪਣੇ ਲੇਖਕਾਂ ਨੂੰ ਆਪਣਾ ਇਜ਼ਹਾਰ ਕਰਨ ਵਰਜੇ। ਤਰਸ ਅਜਿਹੇ ਦੇਸ 'ਤੇ ਜਿਸਨੂੰ ਇਨਸਾਫ਼ ਦੀ ਮੰਗ ਕਰਨ ਵਾਲਿਆਂ ਨੂੰ ਜੇਲ੍ਹਾਂ 'ਚ ਸੁੱਟਣਾ ਪਵੇ ਜਦੋਂ ਕਿ ਫ਼ਿਰਕਾਪ੍ਰਸਤ ਹੱਤਿਆਰੇ, ਜਨਤਕ-ਕਤਲਿਆਮਾਂ ਦੇ ਮੁਜ਼ਰਮ, ਕਾਰਪੋਰੇਟ ਘਪਲੇਬਾਜ, ਲੁਟੇਰੇ, ਬਲਾਤਕਾਰੀਏ ਤੇ ਸਭ ਤੋਂ ਗ਼ਰੀਬ ਜਨਤਾ ਦਾ ਸ਼ਿਕਾਰ ਖੇਡਣ ਵਾਲੇ ਅਜ਼ਾਦ ਘੁੰਮਦੇ ਹੋਣ।

Pity the nation that has to silence its writers.

Arundhati Roy responds to reports of possible arrest on charges of sedition

October 26 2010
I write this from Srinagar, Kashmir. This morning’s papers say that I may be arrested on charges of sedition for what I have said at recent public meetings on Kashmir. I said what millions of people here say every day. I said what I, as well as other commentators have written and said for years. Anybody who cares to read the transcripts of my speeches will see that they were fundamentally a call for justice. I spoke about justice for the people of Kashmir who live under one of the most brutal military occupations in the world; for Kashmiri Pandits who live out the tragedy of having been driven out of their homeland; for Dalit soldiers killed in Kashmir whose graves I visited on garbage heaps in their villages in Cuddalore; for the Indian poor who pay the price of this occupation in material ways and who are now learning to live in the terror of what is becoming a police state.

Yesterday I traveled to Shopian, the apple-town in South Kashmir which had remained closed for 47 days last year in protest against the brutal rape and murder of Asiya and Nilofer, the young women whose bodies were found in a shallow stream near their homes and whose murderers have still not been brought to justice. I met Shakeel, who is Nilofer’s husband and Asiya’s brother. We sat in a circle of people crazed with grief and anger who had lost hope that they would ever get ‘insaf’—justice—from India, and now believed that Azadi—freedom— was their only hope. I met young stone pelters who had been shot through their eyes. I traveled with a young man who told me how three of his friends, teenagers in Anantnag district, had been taken into custody and had their finger-nails pulled out as punishment for throwing stones.
In the papers some have accused me of giving ‘hate-speeches’, of wanting India to break up. On the contrary, what I say comes from love and pride. It comes from not wanting people to be killed, raped, imprisoned or have their finger-nails pulled out in order to force them to say they are Indians. It comes from wanting to live in a society that is striving to be a just one. Pity the nation that has to silence its writers for speaking their minds. Pity the nation that needs to jail those who ask for justice, while communal killers, mass murderers, corporate scamsters, looters, rapists, and those who prey on the poorest of the poor, roam free.

Arundhati Roy
(Courtesy SANHATI)

Tuesday, August 24, 2010

ਅਪੀਲ

ਕਸ਼ਮੀਰ 'ਚ ਨਿਹੱਥੇ ਸ਼ਹਿਰੀਆਂ ਖਿਲਾਫ਼ ਹਿੰਸਾ ਬੰਦ ਕਰੋ !
(9 ਜੁਲਾਈ, 2010)

ਵੱਲ,

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ,

ਬੱਚਿਆਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ,
ਦਫ਼ਤਰ, ਚੀਫ਼ ਜਸਟਿਸ, ਭਾਰਤ,
ਮੰਤਰਾਲਾ, ਘਰੇਲੂ ਮਾਮਲੇ,
ਮੁੱਖ ਮੰਤਰੀ, ਜੰਮੂ ਤੇ ਕਸ਼ਮੀਰ,
ਯੋਜਨਾ ਕਮਿਸ਼ਨ,

ਸ਼੍ਰੀ ਮਾਨ ਜੀ,
ਅਸੀਂ ਨਿਮਨ ਹਸਤਾਖਰ, ਨਾਗਰਿਕਾਂ ਦੇ ਇੱਕ ਚੌਕਸ ਗਰੁੱਪ ਦੇ ਤੌਰ 'ਤੇ, ਜੰਮੂ-ਕਸ਼ਮੀਰ ਵਿਚਲੀ ਮੌਜੂਦਾ ਸਥਿਤੀ ਬਾਰੇ ਆਪਣੇ ਫ਼ਿਕਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ ਜਾਨ ਤੇ ਮਾਲ ਦੀ ਹੋਰ ਹਾਨੀ ਨੂੰ ਰੋਕਣ ਵਾਸਤੇ ਅਤੇ ਖਿੱਤੇ 'ਚ ਤਾਜ਼ਾ ਹੱਤਿਆਵਾਂ ਦੀ ਨਿਰਪੱਖ ਪੜਤਾਲ ਸ਼ੁਰੂ ਕਰਵਾਉਣ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਫੌਰੀ ਕਦਮਾਂ ਨੂੰ ਸੁਨਿਸ਼ਚਤ ਕਰਵਾਉਣ ਵਾਸਤੇ ਅਸੀਂ ਤੁਹਾਨੂੰ ਫੌਰੀ ਮਦੱਦ ਦੀ ਅਪੀਲ ਕਰਦੇ ਹਾਂ
ਜੰਮੂ ਅਤੇ ਕਸ਼ਮੀਰ ਦੀ ਸਿਆਸੀ ਸਥਿਤੀ 'ਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੋਰ ਨਿਘਾਰ ਆਇਆ ਹੈ ਅਤੇ ਇਸਨੇ ਖਿੱਤੇ ਅੰਦਰ ਪ੍ਰਵਾਨਤ ਨਾਗਰਿਕ ਅਧਿਕਾਰਾਂ ਦੀਆਂ ਬੇਲਗ਼ਾਮ ਉਲੰਘਣਾਵਾਂ ਦੇ ਸਭਿਆਚਾਰ ਨੂੰ ਹੋਰ ਮਜ਼ਬੂਤ ਕੀਤਾ ਹੈਮੌਜੂਦਾ ਸੰਕਟ ਦੇ ਗੰਭੀਰ ਮਨੁੱਖਤਾਵਾਦੀ ਸਿੱਟੇ ਵੀ ਹਨ
ਕਸ਼ਮੀਰ ਵਾਦੀ ਦੇ ਅਨੰਨਤਨਾਗ ਜ਼ਿਲੇ ਵਿੱਚ ਮਿਤੀ 29, ਜੂਨ, 2010 ਨੂੰ ਪੁਲਸ ਵਲੋਂ ਬੇਤਿਹਾਸ਼ਾ ਤਾਕਤ ਦੀ ਵਰਤੋਂ ਤੇ ਅੰਨੇਵਾਹ ਗੋਲੀਬਾਰੀ ਕਾਰਣ ਘੱਟੋ-ਘੱਟ ਤਿੱਨ ਵਿਅਕਤੀ ਹਲਾਕ ਹੋ ਗਏ 5/6 ਜੁਲਾਈ ਨੂੰ ਚਾਰ ਵਿਅਕਤੀ ਮਾਰੇ ਗਏ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਪਿਛਲੇ ਦੋ-ਤਿੰਨ ਹਫ਼ਤਿਆਂ ਦੌਰਾਨ ਹੀ, ਜੰਮੂ ਕਸ਼ਮੀਰ ਪੁਲਸ ਤੇ ਨੀਮ-ਫੌਜੀ ਦਸਤਿਆਂ, ਖਾਸਕਰ ਸੀ.ਆਰ.ਪੀ.ਐਫ਼ ਦੁਆਰਾ ਅਭੂਤਪੂਰਵ ਤਾਕਤ ਦੀ ਵਰਤੋਂ ਕਰਨ ਕਰਕੇ 15 ਨਾਗਰਿਕ ਮਾਰੇ ਗਏ ਹਨ ਤੇ ਅਨੇਕਾਂ ਫੱਟੜ ਹੋਏ ਹਨ ਮ੍ਰਿਤਕਾਂ 'ਚੋਂ ਕਾਫੀ ਬੱਚੇ ਹਨ: ਤੁਫੈਲ ਮੱਤੂ(17), ਜਵੇਦ ਅਹਿਮਦ ਮੱਲਾ(18), ਸ਼ਕੀਲ ਅਹਿਮਦ ਗਨਾਈ(14), ਫਿਰਦੌਸ ਅਹਿਮਦ ਕਕੜੂ(17), ਆਫਿਸ ਹੁਸੈਨ ਰੱਥੜ(9), ਇਸ਼ਤਿਆਕ ਅਹਿਮਦ ਖੰਡੇ(15), ਇਮਤਿਆਜ਼ ਅਹਿਮਦ ਟਿੱਕੂ (17), ਮੁਜ਼ਫਰ ਅਹਿਮਦ ਭੱਟ(17) ਅਤੇ ਅਬਰਾਰ ਅਹਿਮਦ (17) ਇਹਨਾਂ ਹੱਤਿਆਵਾਂ ਦੇ ਪ੍ਰਤੀਕ੍ਰਮ ਵਜੋਂ ਵਾਦੀ 'ਚ ਕੀਤੇ ਗਏ ਕਾਫੀ ਮੁਜ਼ਾਹਰਿਆਂ 'ਤੇ ਖਿੱਤੇ 'ਚ ਤਾਇਨਾਤ ਸੁਰੱਖਿਆ ਦਸਤਿਆਂ ਨੇ ਅੰਨੇਵਾਹ ਫਾਇਰਿੰਗ ਕੀਤੀ ਅਸੀਂ ਕਸ਼ਮੀਰ 'ਚ ਬੱਚਿਆਂ ਦੀਆਂ ਕੀਤੀਆਂ ਹਾਲੀਆ ਹੱਤਿਆਵਾਂ ਦੀ ਨਿੰਦਾ ਕਰਦੇ ਹਾਂ
ਹਾਸਲ ਤਫ਼ਸੀਲਾਂ ਮੁਤਾਬਕ, ਬੀਤੇ ਕੁਝ ਦਿਨਾਂ ਤੋਂ ਸੁਰੱਖਿਆ ਦਸਤਿਆਂ ਦਾ ਪ੍ਰਤੀਕਰਮ ਅਜਿਹਾ ਰਿਹਾ ਹੈ ਕਿ ਐਂਬੂਲੈਂਸਾਂ ਤੱਕ ਨੂੰ ਬਖਸ਼ਿਆ ਨਹੀਂ ਗਿਆ ਮੀਡੀਆ ਰਿਪੋਰਟਾਂ ਮੁਤਾਬਕ, ਸਫਕਾਦਲ ਅਤੇ ਜੰਮੂ ਕਸ਼ਮੀਰ ਹਾਈ-ਵੇ ਉੱਪਰ ਸਥਿਤ ਸੰਗਮ ਸਮੇਤ ਤਿੰਨ ਥਾਵਾਂ 'ਤੇ ਸੀ.ਆਰ.ਪੀ.ਐਫ਼ ਨੇ ਐਂਬੂਲੈਂਸਾਂ 'ਤੇ ਫਾਇਰਿੰਗ ਕੀਤੀ ਏਦੂਂ ਵੀ ਅੱਗੇ, ਵਾਦੀ 'ਚ ਲਾਗੂ ਕਰਫਿਊ ਕਾਰਣ, ਮੈਡੀਕਲ ਸਟਾਫ਼ ਹਸਪਤਾਲਾਂ 'ਚ ਪਹੁੰਚ ਨਹੀਂ ਸਕਿਆ ਤੇ ਮੌਜੂਦ ਸਟਾਫ਼ ਨੇ 36 ਘੰਟੇ ਦੀ ਸ਼ਿਫਟ 'ਚ ਕੰਮ ਕਰਕੇ ਜਖ਼ਮੀਆਂ ਦੀ ਸੰਭਾਲ ਕੀਤੀ ਇੱਥੋਂ ਤੱਕ ਕਿ ਪਤੱਰਕਾਰਾਂ, ਜਿਨ੍ਹਾਂ ਪਾਸ ਦਰੁੱਸਤ ਪਾਸ ਵੀ ਸਨ, 'ਤੇ ਵੀ ਹਮਲੇ ਕੀਤੇ ਗਏ ਮਿਤੀ 28 ਜੂਨ, 2010 ਨੂੰ ਸ਼੍ਰੀਨਗਰ ਦੇ ਕਮਾਰਵਾੜੀ ਏਰੀਏ ਵਿੱਚ, ਕੌਮੀ ਤੇ ਸਥਾਨਕ ਮੀਡੀਆ ਸਮੂਹਾਂ ਨਾਲ ਸਬੰਧਿਤ ਪੱਤਰਕਾਰਾਂ 'ਤੇ ਵੀ ਸੀ.ਆਰ.ਪੀ.ਐਫ਼ ਨੇ ਹਮਲਾ ਕੀਤਾ
ਹਾਲ 'ਚ ਵਾਪਰੀਆਂ ਘਟਨਾਵਾਂ ਨੇ ਇੱਕ ਵਾਰ ਫਿਰ, ਖਿੱਤੇ ਅੰਦਰ ਸੁਰੱਖਿਆ ਦਸਤਿਆਂ ਨੂੰ ਖੁਲ੍ਹ-ਖੇਡਣ ਦੀਆਂ ਮਿਲੀਆਂ ਛੋਟਾਂ ਦਾ ਪ੍ਰਗਟਾਵਾ ਕੀਤਾ ਹੈ ਵਾਦੀ 'ਚ ਤਾਇਨਾਤ ਰਾਸ਼ਟ੍ਰੀਯ ਰਾਈਫ਼ਲਜ਼ ਨਾਂ ਦੇ ਫੌਜੀ ਯੂਨਿਟ ਵਲੋਂ, ਮਨੁੱਖੀ ਅਧਿਕਾਰਾਂ ਦੇ ਚਰਚਿਤ ਕਾਰਕੁੰਨ ਜਲੀਲ ਅੰਦਰਾਬੀ ਦੀ ਗਿਣੀਮਿਥੀ ਗੁੰਮਸ਼ੁਦਗੀ ਤੇ ਕਤਲ, ਇਸ ਕਨੂੰਨੀ ਛੂਟ ਨੂੰ ਦਰਸਾਉਂਦੇ ਉਘੜਵੇਂ ਕੇਸਾਂ 'ਚੋਂ ਇੱਕ ਹੈ ਮਾਰਚ 1996 ਵਿੱਚ, ਕੰਮ ਤੋਂ ਪਰਤਦੇ ਹੋਏ ਅੰਦਰਾਬੀ ਨੂੰ ਸੁਰੱਖਿਆ ਦਸਤਿਆਂ ਦੇ ਮੁਲਾਜ਼ਮਾਂ ਨੇ ਗ਼ੈਰ-ਕਾਨੂੰਨੀ ਹਿਰਾਸਤ 'ਚ ਲੈ ਲਿਆ ਸੀ ਤਿੰਨ ਹਫ਼ਤਿਆਂ ਮਗਰੋਂ, ਉਸਦੀ ਕੱਟੀ-ਵੱਢੀ ਲਾਸ਼ ਜੇਹਲਮ ਕਿਨਾਰਿਓਂ ਲੱਭੀ ਕੌਮੀ ਤੇ ਕੌਮਾਂਤਰੀ ਦਬਾਅ ਸਦਕਾ ਪੁਲਸ ਨੂੰ ਪੰਜ ਦੋਸ਼ੀਆਂ ਖਿਲਾਫ ਇੱਕ ਚਾਰਜਸ਼ੀਟ ਸ਼ੈਸਨ ਕੋਰਟ, ਬੜਗਾਮ ਵਿਖੇ ਦਾਖਲ ਕਰਨੀ ਪਈ ਸੀ ਪਰ ਇਸਦੇ ਬਾਵਜੂਦ, ਅੰਦਰਾਬੀ ਕਤਲ ਦਾ ਮੁੱਖ ਦੋਸ਼ੀ, ਮੇਜਰ ਅਵਤਾਰ ਸਿੰਘ, ਅੱਜ ਤੱਕ ਅਜ਼ਾਦ ਫਿਰਦਾ ਹੈ ਜਲੀਲ ਅੰਦਰਾਬੀ ਦਾ ਕੇਸ ਤਾਂ ਮਨੁੱਖੀ ਅਧਿਕਾਰਾਂ ਦੀਆਂ ਜਾਰੀ ਉਲੰਘਣਾਵਾਂ ਦੀ ਮਹਿਜ਼ ਇੱਕ ਉਦਾਹਰਣ ਹੈ ਬਹੁਤ ਸਾਰੀਆਂ ਸਥਾਨਕ ਤੇ ਕੌਮਾਂਤਰੀ ਮਨੁੱਖੀ ਅਧਿਕਾਰ ਜੱਥੇਬੰਦੀਆਂ, ਜਿਨ੍ਹਾਂ 'ਚ ਹਿਊਮਨ ਰਾਈਟ ਵਾਚ, ਅਮਨੈਸਟੀ ਇੰਟਰਨੈਸ਼ਨਲ ਤੇ ਫਜ਼ੀਸ਼ੀਅਨ ਫਾਰ ਹਿਊਮਨ ਰਾਈਟਜ਼ ਸ਼ਾਮਲ ਹਨ, ਨੇ, ਹਕੂਮਤੀ ਤੇ ਗ਼ੈਰ-ਹਕੂਮਤੀ ਸ਼ਕਤੀਆਂ ਦੁਆਰਾ ਮਨੁੱਖੀ ਅਧਿਕਾਰਾਂ ਦੀਆਂ ਵਿਉਂਤਬੱਧ ਉਲੰਘਣਾਵਾਂ ਤੇ ਖੁਲ੍ਹ-ਖੇਡਣ ਸਥਾਪਤ ਸਭਿਆਚਾਰ ਨੂੰ ਸਹੀਬੰਦ ਕੀਤਾ ਹੈ
ਜੰਮੂ-ਕਸ਼ਮੀਰ ਸੂਬੇ 'ਚ ਵਿਸ਼ੇਸ਼ ਕਨੂੰਨ ਲਾਗੂ ਹੋਣ ਨਾਲ ਹਥਿਆਰਬੰਦ ਦਸਤਿਆਂ ਨੂੰ ਖੁਲ੍ਹ ਖੇਡਣ ਲਈ ਕਨੂੰਨੀ ਸੁਰੱਖਿਆ ਛੱਤਰੀ ਮੁੱਹਈਆ ਹੋਈ ਹੈ ਆਰਮਡ ਫੋਰਸਿਜ਼ ਸਪੈਸ਼ਲ (ਜੰਮੂ ਅਤੇ ਕਸ਼ਮੀਰ), ਸਪੈਸ਼ਲ ਪਾਵਰਜ਼ ਐਕਟ, 1990 ਤਹਿਤ ਹਥਿਆਰਬੰਦ ਦਸਤਿਆਂ ਦੇ ਅਮਲੇ ਜੋ ਕਿ ਕਮਿਸ਼ਨਡ ਅਫ਼ਸਰ, ਵਰੰਟ ਅਫ਼ਸਰ, ਨਾਨ-ਕਮਿਸ਼ਨਡ ਅਫ਼ਸਰ ਜਾਂ ਬਰਾਬਰ ਰੈਂਕ ਦੇ ਅਧਿਕਾਰੀ ਹੋਣ, ਨੂੰ, ਕਨੂੰਨੀ ਉਲੰਘਣਾ ਦੇ ਕਿਸੇ ਵੀ ਸ਼ੱਕੀ ਨੂੰ ਗੋਲੀ ਮਾਰਨ ਤੇ ਮਾਰ ਦੇਣ ਦੇ ਅਧਿਕਾਰ ਵਰਗੀਆਂ ਅਸਧਾਰਨ ਸ਼ਕਤੀਆਂ ਹਾਸਲ ਹਨ ਇਦੂੰ ਅੱਗੇ, ਇਹ ਕਨੂੰਨ ਕਿਸੇ ਦੋਸ਼ੀ ਅਧਿਕਾਰੀ ਖਿਲਾਫ ਮੁਕੱਦਮਾਂ ਦਰਜ਼ ਕਰਨ ਤੋਂ ਪਹਿਲਾਂ ਪੂਰਵ-ਪ੍ਰਵਾਨਗੀ ਦੀ ਸ਼ਰਤ ਮੜ੍ਹਦਾ ਹੈ ਅਤੇ ਇਹ ਮੱਦ, ਤਸ਼ੱਦਦ ਤੇ ਗਿਣੀਆਂ-ਮਿੱਥੀਆਂ ਗੁੰਮਸ਼ੁਦਗੀਆਂ ਵਰਗੀਆਂ ਘੋਰ ਮਨੁੱਖੀ ਉਲੰਘਣਾਵਾਂ ਵਿੱਚ ਸ਼ਾਮਲ ਸੁਰੱਖਿਆ ਦਸਤਿਆਂ ਦੇ ਅਮਲੇ ਨੂੰ ਕੇਸਾਂ ਤੋਂ ਬਚਾਉਣ ਲਈ ਸੁਰੱਖਿਆ ਛਤਰੀ ਮੁੱਹਈਆ ਕਰਦੀ ਹੈ ਹੁਣ ਤੱਕ, ਮੁੱਠੀ-ਭਰ ਮਾਮਲਿਆਂ 'ਚ ਹੀ ਕੇਸ ਦਰਜ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਦੋਸ਼ੀ ਅਜ਼ਾਦ ਘੁੰਮ ਰਹੇ ਹਨ ਇਸ ਲਈ ਘੱਟੋ ਤੋਂ ਘੱਟ, ਮੁੱਕਦਮਾਂ ਚਲਾਉਣ ਲਈ ਪ੍ਰਵਾਨਗੀ ਦਾ ਅਮਲ ਤਾਂ ਮੁਸਤੈਦ, ਪ੍ਰਭਾਵਸ਼ਾਲੀ ਤੇ ਇਨਸਾਫਪਸੰਦ ਬਣਾਇਆ ਜਾਣਾ ਚਾਹੀਦਾ ਹੈ
ਇਸ ਪ੍ਰਸੰਗ 'ਚ, ਖਿੱਤੇ ਅੰਦਰ ਸੁਰੱਖਿਆ ਦਸਤਿਆਂ ਦੀਆਂ ਕਾਰਵਾਈਆਂ ਦੀ ਜਵਾਬਦੇਹੀ ਦੀ ਮੰਗ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ ਕੌਮੀ ਤੇ ਕੌਮਾਂਤਰੀ ਲਾਗੂ ਕਨੂੰਨਾਂ ਮੁਤਾਬਕ, ਬੱਚਿਆਂ ਦੀਆਂ ਹੱਤਿਆਵਾਂ ਅਤੇ ਹਸਪਤਾਲਾਂ ਤੇ ਮੈਡੀਕਲ ਸਾਜੋ-ਸਮਾਨ 'ਤੇ ਹਮਲੇ ਪ੍ਰਤੀਬੰਧਤ ਹਨ
ਅਸਲ 'ਚ ਭਾਰਤ ਦੇ ਪਲੈਨਿੰਗ ਕਮਿਸ਼ਨ ਨੇ ਆਪਣੀ 11ਵੀਂ ਯੋਜਨਾ 'ਚ, ਭਾਰਤ ਅੰਦਰ ਮੌਜੂਦ ਟਕਰਾ ਵਾਲੇ ਖਿੱਤਿਆਂ ਦੀਆਂ ਔਰਤਾਂ ਵਾਸਤੇ ਵਿਸ਼ੇਸ਼ ਉਪਾਅ ਸੁਝਾਏ ਹਨ ਜਿਸਦਾ ਭਾਵ ਇਹ ਪ੍ਰਵਾਨ ਕਰਨਾ ਹੈ ਕਿ ਭਾਰਤ ਅੰਦਰ ਟਕਰਾ ਵਾਲੇ ਖਿੱਤੇ ਹਨ ਉਕਤ ਬਿਆਨ ਕੀਤੀ, ਜਾਰੀ ਰਹਿ ਰਹੀ ਸਥਿਤੀ - ਕੌਮਾਂਤਰੀ ਕਨੂੰਨਾਂ, ਮਨੁੱਖਤਾਵਦੀ ਕਨੂੰਨਾਂ ਤੇ ਭਾਰਤੀ ਸੰਵਿਧਾਨ 'ਚ, ਧਾਰਾ 21 ਤਹਿਤ ਮਿਲੇ ਜ਼ਿੰਦਗੀ ਦੇ ਅਧਿਕਾਰ ਸਮੇਤ ਬੁਨਿਆਦੀ ਗਰੰਟੀਆਂ ਦੀ ਉਲੰਘਣਾ ਹੈ ਕੌਮਾਂਤਰੀ ਕਨੂੰਨਾਂ ਦੇ ਮੱਦੇਨਜ਼ਰ, ਅਸੀਂ ਤੁਹਾਡਾ ਧਿਆਨ ਉਨ੍ਹਾਂ ਅਸੂਲਾਂ ਵੱਲ ਦਿਵਾਉਣਾ ਚਾਹੁੰਦੇ ਹਾਂ ਜੋ - ਜਨੇਵਾ ਕਨਵੈਨਸ਼ਨ ਦੀ ਆਮ ਧਾਰਾ 3; ਨਾਗਰਿਕ ਤੇ ਸਿਆਸੀ ਅਧਿਕਾਰਾਂ ਬਾਰੇ ਕੌਮਾਂਤਰੀ ਪ੍ਰਤਿੱਗਿਆ-ਪੱਤਰ, 1976; ਬੱਚਿਆਂ ਦੇ ਅਧਿਕਾਰਾਂ ਬਾਰੇ ਕਨਵੈਨਸ਼ਨ,1990 ਤੇ ਬੱਚਿਆਂ ਦੀ ਸੁਰੱਖਿਆ ਬਾਰੇ ਯੂ.ਐਨ ਸੁਰੱਖਿਆ ਕੌਂਸਲ ਦੇ ਮਤਾ 1882 ਵਿੱਚ ਦਰਸਾਏ ਗਏ ਹਨ
ਸੰਵਿਧਾਨਕ ਤੇ ਕੌਮੀ ਕਨੂੰਨਾਂ ਤੇ ਲਾਗੂ ਨੀਤੀਆਂ ਦੇ ਮੱਦੇਨਜ਼ਰ, ਅਸੀਂ ਤੁਹਾਡਾ ਧਿਆਨ ਹੇਠ ਲਿਖੇ ਵੱਲ ਦਿਵਾਉਣਾ ਚਾਹੁੰਦੇ ਹਾਂ:-
  • ਪੁਲਸ ਕਾਰਵਾਈ ਬਾਰੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਪੁਲਸ ਮੈਨੁਅਲ ਦੁਆਰਾ ਤੈਅਸ਼ੁਦਾ ਦਿਸ਼ਾ-ਨਿਰਦੇਸ਼ਾਂ ਦਾ ਸਨਮਾਨ ਕੀਤਾ ਜਾਵੇ।
  • ਡੀ.ਕੇ ਬਾਸੂ ਬਨਾਮ ਬੰਗਾਲ ਸਰਕਾਰ (A.I.R 1997 S.C 610) ਅਤੇ ਰਜੇਸ਼ ਗੁਲ੍ਹਾਟੀ ਬਨਾਮ ਦਿੱਲੀ ਸਰਕਾਰ, ਮੁੱਕਦਮਿਆਂ ਵਿੱਚ ਸੁਪ੍ਰੀਮ ਕੋਰਟ ਦੇ ਫੈਸਲੇ।
  • ਪੁਲਸ ਦੀਆਂ ਮਨਮਾਨੀਆਂ 'ਤੇ ਰੋਕ ਲਾਉਣ ਤੇ ਦੋਸ਼ੀਆਂ ਦੀ ਸਜ਼ਾ ਯਕੀਨੀ ਕਰਨ ਬਾਰੇ ਸੁਪ੍ਰੀਮ ਕੋਰਟ ਦੇ ਦਿਸ਼ਾ-ਨਿਰਦੇਸ਼।
ਬੇਮਿਸਾਲ ਤਾਕਤ ਦੀ ਵਰਤੋਂ ਦੇ ਮੱਦੇਨਜ਼ਰ, ਅਸੀਂ ਸੁਰੱਖਿਆ ਦਸਤਿਆਂ ਨੂੰ ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਨਜਿੱਠਣ ਸਮੇਂ ਸੰਜਮ ਦੀ ਵਰਤੋਂ ਕਰਨ ਤੇ ਗੋਲੀਬਾਰੀ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦੇ ਹਾਂ ਕੇਂਦਰੀ ਤੇ ਰਾਜ ਸਰਕਾਰਾਂ ਯਕੀਨੀ ਕਰਨ ਕਿ ਨਾਗਰਿਕਾਂ ਖਿਲਾਫ਼ ਮਨਮਾਨੀ ਤੇ ਗ਼ੈਰ-ਅਨੁਪਾਤੀ ਤਾਕਤ ਦੀ ਵਰਤੋਂ ਫੌਰੀ ਤੌਰ 'ਤੇ ਬੰਦ ਕੀਤੀ ਜਾਵੇ ਤੇ ਨਾਗਰਿਕਾਂ ਦੀਆਂ ਹੱਤਿਆਵਾਂ ਬਾਰੇ ਫੌਰੀ ਤੌਰ 'ਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਸੀਂ ਭਾਰਤ ਸਰਕਾਰ ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਊਮਰ ਅਬਦੁੱਲਾ ਤੋਂ ਨਿਮਨ ਲਿਖਤ ਕਦਮ ਫੌਰੀ ਤੌਰ 'ਤੇ ਚੁੱਕੇ ਜਾਣ ਦੀ ਬੇਨਤੀ ਕਰਦੇ ਹਾਂ:-
  • ਸੁਰੱਖਿਆ ਦਸਤਿਆਂ ਦੁਆਰਾ ਵਿੱਢੀ ਹਿੰਸਾ ਨੂੰ ਫੌਰੀ ਤੌਰ 'ਤੇ ਬੰਦ ਕੀਤਾ ਜਾਵੇ
  • ਹਸਪਤਾਲਾਂ, ਐਂਬੂਲੈਂਸਾਂ ਸਮੇਤ ਨਾਗਰਿਕ ਬੁਨਿਆਦੀ ਸੁਵਿਧਾਵਾਂ 'ਤੇ ਹਮਲੇ ਬੰਦ ਕੀਤੇ ਜਾਣ
  • ਨਾਗਰਿਕ ਪ੍ਰਦਰਸ਼ਨਾਂ ਨੂੰ ਨਜਿੱਠਣ ਸਮੇਂ ਸੁਰੱਖਿਆ ਦਸਤਿਆਂ ਦੁਆਰਾ ਅਨੁਪਾਤੀ ਤਾਕਤ ਦੇ ਅਸੂਲ ਦਾ ਸਨਮਾਨ ਕਰਨਾ ਯਕੀਨੀ ਬਣਾਇਆ ਜਾਵੇ
  • ਅਮਨਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ, ਜਿਨ੍ਹਾਂ 'ਚੋਂ ਕਾਫ਼ੀ ਬੱਚੇ ਸਨ, ਦੀਆਂ ਹੱਤਿਆਵਾਂ ਦੀ ਅਜ਼ਾਦ ਤੇ ਨਿਰਪੱਖ ਪੜਤਾਲ ਕਰਵਾਈ ਜਾਵੇ
  • ਇਹ ਯਕੀਨੀ ਕੀਤਾ ਜਾਵੇ ਕਿ ਪੜਤਾਲਾਂ ਸਮੇਂਬੱਧ ਤਰੀਕੇ 'ਚ ਹੋਣ ਤੇ ਨਤੀਜੇ ਜਨਤਕ ਕੀਤੇ ਜਾਣ
  • ਨਾਗਰਿਕਾਂ ਦੀਆਂ ਹੱਤਿਆਵਾਂ ਲਈ ਜੁੰਮੇਵਾਰ ਵਿਅਕਤੀਆਂ ਖਿਲਾਫ਼ ਕਨੂੰਨੀ ਤੇ ਦੰਡਾਤਮਕ ਕਦਮ ਲਏ ਜਾਣ
  • ਖਿੱਤੇ 'ਚ ਵਿਉਂਤਬੱਧ ਗੁੰਮਸ਼ੁਦਗੀਆਂ, ਹੱਤਿਆਵਾਂ, ਤਸ਼ੱਦਦ, ਬਲਾਤਕਾਰਾਂ ਤੇ ਯੌਨ-ਹਿੰਸਾ ਵਰਗੇ ਮਨੁੱਖੀ ਅਧਿਕਾਰਾਂ ਦੀਆਂ ਗੰਭੀਰ ਉਲੰਣਾਵਾਂ ਦੇ ਮਾਮਲਿਆਂ ਦੀ ਪੜਤਾਲ ਲਈ ਸਵਤੰਤਰ ਪੜਤਾਲ ਕਮਿਸ਼ਨ ਸਥਾਪਤ ਕੀਤਾ ਜਾਵੇ
  • ਯੂ.ਐਨ ਦੇ ਸਬੰਧਤ ਪੜਤਾਲ-ਕਰਤਾਵਾਂ, ਵਿਉਂਤਬੱਧ ਗੁੰਮਸ਼ੁਦਗੀਆਂ ਬਾਰੇ ਯੂ.ਐਨ ਦੇ ਵਿਸ਼ੇਸ਼ ਨੁਮਾਇੰਦਿਆਂ ਤੇ ਵਰਕਿੰਗ ਗਰੁੱਪ ਦੇ ਮੈਂਬਰਾਂ ਨੂੰ ਖਿੱਤੇ ਅੰਦਰ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਮਾਮਲਿਆਂ 'ਚ ਪੜਤਾਲ ਕਰਨ ਲਈ ਸੱਦਾ ਅਤੇ ਇਜ਼ਾਜ਼ਤ ਦਿੱਤੀ ਜਾਵੇ
  • ਸਪੈਸ਼ਲ ਕਨੂੰਨਾਂ (AFSPA) ਤੇ ਮਨਮਾਨੀਆਂ ਕਰਨ ਨੂੰ ਮਿਲੀ ਕਨੂੰਨੀ ਛੱਤਰੀ ਬਾਰੇ ਬਹਿਸ-ਮੁਹਾਬਸਾ ਸ਼ੁਰੂ ਕੀਤਾ ਜਾਵੇ, ਜਿਸ ਵਿੱਚ ਕਸ਼ਮੀਰੀ ਨਾਗਰਿਕ ਸਮਾਜ ਦੇ ਮੈਂਬਰਾਂ ਤੇ ਹੋਰਨਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਅਜਿਹੀਆਂ ਮਨਮਾਨੀਆਂ ਨਾਲ ਨਜਿੱਠਣ ਲਈ ਢੁੱਕਵੀਂ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇ

ਸੰਵਿਧਾਨਕ’ ਤੁਹਾਡੇ,
ਹਸਤਾਖਰ ਕਰਤਿਆਂ ਦੀ ਸੂਚੀ:

  1. Professor Upendra Baxi, Emeritus Professor of Law, University of Delhi
  2. Dr Mallika V. Sarabhhai
  3. Mrinalini V. Sarabhai
  4. Navsharan Singh
  5. Bhagat Oinam, Jawahar Lal Nehru University
  6. Alternative Law Forum
  7. The Patna Collective
  8. Uma Chakravarti, Historian
  9. Anuradha Bhasin, Kashmir Times
  10. Prabodh Jamwal, Kashmir Times
  11. Laxmi Murthy, Consulting Editor, Himal SouthAsia
  12. Sahba Hussain
  13. Shahrukh Alam
  14. Trideep Pais, Advocate
  15. Tenzing Choesang, Advocate
  16. Tahseen Alam
  17. Anouhita Majumdar, Senior Journalist
  18. Anant Nath, The Caravan
  19. Vasuman Khandelwal, Advocate
  20. Bipin Aspatwar, Advocate
  21. Shabnam Hashmi, Anhad
  22. Ashok Agrwaal, Advocate
  23. Prof. Sitaram Kakarala, CSCS
  24. Ved Bhasin, Chairman Kashmir Times group of publications
  25. Rajeev Dhavan
  26. Kanak Mani Dixit, Himal South Asia
  27. Professor Sushil Khanna, Indian Institute of Management, Kolkata
  28. Rajashri Dasgupta, Journalist
  29. Ram Puniyani, All India Secular Forum
  30. Jashodhara Dasgupta, SAHAYOG, Lucknow
  31. Warisha Farasat, Advocate
  32. Jyoti Punwani, Journalist, Mumbai
  33. K. Lalitha, Researcher, Hyderabad
  34. Nitya Vasudevan, Research Scholar
  35. Randhir Singh, Professor (retd.), Delhi University
  36. Priyaleen Singh
  37. Abid Mir
  38. Areet Kaur
  39. Anand Bala
  40. Shahla Raza
  41. Hafeez Khan
  42. Paray Hilal
  43. Dr. Pritam Singh
  44. Dr. Meena Dhandha, Philospher
  45. Dinesh Sharma, Bangalore
  46. Dr Atul Sood, Jawaharlal University
  47. Gursharan Singh, Convenor against Democratic Front Against Operation Green Hunt
  48. Chakraverti Mahajan, Doctoral Student, Punjab University
  49. Kavita Pai
  50. Sheba George, Sahrwaru
  51. Prof. Ranabir Samaddar, Director, Mahanirban Calcutta Research Group
  52. Rita Manchanda, Safhr
  53. Zakia Jowher, Action Aid
  54. Roop Rekha Verma
  55. Pushkar Raj, General Secretary PUCL
  56. Binu Mathew,Editor, CounterCurrents.org
  57. Indian Social Action Forum (INSAF)
  58. Dr. Kaveri Rajaraman
  59. Partho Sarathi Ray, Sanhati
  60. Pyare Shivpuri
  61. Humra Quraishi, Freelance columnist
  62. Haley Duschinski, Assistant Professor of Anthropology, Department of Sociology and Anthropology, Ohio University
  63. Sahana Basavapatna, Advocate Sukla Sen, EKTA (Committee for Communal Amity), Mumbai
  64. Zainab Bawa, Ph.D. student and independent researcher
  65. Chetna Kaul, filmmaker
  66. Manish Kumar Tipu, music composer
  67. Javed Naqi, Senior Research Fellow, Jawaharlal Nehru University , New Delhi
  68. PUCL (Andhra Pradesh)
  69. Harsh Kapoor, South Asia Citizens Web
  70. Naga People's Movement for Human Rights (NPMHR)
  71. Badri Raina
  72. Manasi Pingle, Filmmaker
  73. Pushpa Achanta (Independent writer, Bangalore )
  74. Navaid Hamid, Member National Integration Council
  75. Aamir Bashir, Actor and film-maker
  76. Dipti Gupta, Professor, Media Studies.
  77. Santanu Chakraborty (Student - Christ University )
  78. Madhuri, Jagrit Adivasi Dalit Sangathan, Madhya Pradesh
  79. Rosemary Dzuvichu, Nagaland University ,Kohima
  80. Vidyarthi Yuvjan Sabha
  81. Uma V Chandru, Peace and Human Rights Activist, Bangalore
  82. Advocate Narjees, Human Rights Law Network, Kashmir unit
  83. AIPWA
  84. Shoma, CAVOW
  85. Geeta Charusivam, Social Activist Tamil Nadu
  86. Arati Chokshi, Member – PUCL (Bangalore- Karnataka)
  87. Dr Ritu Dewan, Professor, University of Mumbai
  88. Dr Lena Ganesh, Mumbai
  89. Pooja Sharma, cinematographer
  90. Sajid Iqbal Khandey
  91. Vrijendra
  92. Sundera Babu
  93. Aamer Trambu, Reporter, Press TV Iran
  94. Saamer Mansoor, Student, University of Texas , Dallas
  95. Nashwa Mansoor, Student of Medicine, Sangli
  96. Dr Ben Rogaly, University Lecturer, UK Meher Engineer, Teachers & Scientists Against Maldevelopment
  97. Asish Gupta, Journalist, New Delhi
  98. Ashok Choudhary, National Forum of Forest People and Forest Workers (NFFPFW)
  99. Madhu Bhaduri, Ambassador of India (Retd)
  100. Bipin Kumar, AHUTTI, Patna
  101. Women Against Militarization and State Violence
  102. The Other Media
  103. Subir Banerjee, Distinguished Professor Emeritus, University of Minnesota
  104. Ram Bhat, Maraa, Bangalore
  105. J. Devika, Associate Professor, CDS, Trivandrum , Kerala
  106. Priya Jain
  107. Jawed Naqvi, journalist

We received several names after we had posted the appeal. We would like to add these names here:

  1. Gautam Navlakha
  2. Harsh Mander
  3. Sukhman Dhami, ENSAAF
  4. Kannan Srinivasan
  5. Prof. Nandini Sundar, Delhi University
  6. Dr Usha Zacharias, Associate Professor, Westfield State College , Massachusetts , USA
  7. Feroze Mithiborwala, Bharat Bachao Andolan, National President
  8. Anand Chakerverti
  9. Shafat N Ahmed
  10. Gagan Rism
  11. Kabir Arora
  12. Gazala Raza
  13. Neelakshi Suryanarayan
  14. N.K.Jeet
    Lok Morcha Punjab, joins all of you, enlightened citizens in denouncing the killings of innocent persons by CRPF in Kashmir. The Central Govt and its Home Minister P.Chidambram owe moral responsibility for these brutal killings. We demand scrapping of AFSP Act, withdrawl of security forces from Kashmir, lifting of ban of the press, safeguarding the peoples right to protest, registration of criminal cases against the guilty para-military officials and their immediate arrest, suitable & adequate compensation to the kins of those killed in these incidents, dialogue with Kashmiri people to ascertain their wishes and recognizing their right to self determination.




Sunday, August 22, 2010

Kashmir


ਮੈਂ ਸ਼ਾਂਤੀਪਸੰਦ ਹਾਂ:

ਪਰ ਤੁਸੀਂ ਮੈਨੂੰ ਪੱਥਰ ਮਾਰਨ ਲਈ ਮਜ਼ਬੂਰ ਕਰ ਰਹੇ ਹੋ !

(ਹਥਲਾ ਲੇਖ 'ਮੁਖਧਾਰਾ' ਨਾਲ ਸਬੰਧਿਤ ਇੱਕ ਕਸ਼ਮੀਰੀ ਨੌਜਵਾਨ ਪੱਤਰਕਾਰ ਜਹੀਦ ਰਫ਼ੀਕ ਵਲੋਂ ਲਿਖਿਆ ਗਿਆ ਹੈ। ਇਸ ਲੇਖ਼ ਰਾਹੀਂ ਕਸ਼ਮੀਰ ਦੀਆਂ ਘਟਨਾਵਾਂ ਤੇ ਉਹਨਾਂ ਦੇ ਕਸ਼ਮੀਰੀ ਮਨਾਂ ਉੱਪਰ ਪੈ ਰਹੇ ਅਸਰਾਂ ਦਾ ਝਲਕਾਰਾ ਮਿਲਦਾ ਹੈ - ਸੰਪਾਦਕ)


ਮੈਂ ਹਮੇਸ਼ਾ ਸਰੀਰਕ ਲੜਾਈਆਂ ਤੋਂ ਟਲਦਾ ਰਿਹਾ ਹਾਂ। ਕਾਲਜ ਦੇ ਦਿਨਾਂ 'ਚ ਮੈਂ ਮੁੰਡਿਆਂ ਦੇ ਕਿਸੇ ਟੋਲੇ ਦਾ ਹਿੱਸਾ ਰਿਹਾ ਹਾਂ ਪਰ ਮੇਰੇ ਮਿੱਤਰ ਮੇਰੇ ਤੇ ਹਮੇਸ਼ਾ ਕਮਜ਼ੋਰ ਹੋਣ ਦਾ ਦੂਸ਼ਣ ਲਾਉਂਦੇ ਸੀ। ਉਹ ਆਖਦੇ ਕਿ ਮੈਂ ਕਿਸੇ ਅਜਿਹੇ ਵਿਅਕਤੀ ਤੇ ਵੀ ਹੱਥ ਨਹੀਂ ਚੁੱਕ ਸਕਦਾ ਜਿਸਨੂੰ ਉਹਨਾਂ ਨੇ ਪਹਿਲਾਂ ਹੀ ਕਾਬੂ ਕਰ ਲਿਆ ਹੋਵੇ। ਮੈਂ ਕਮਜ਼ੋਰ ਨਹੀਂ ਸੀ। ਮਾਮਲਾ ਇਹ ਸੀ ਕਿ ਝਗੜਾ ਸ਼ੁਰੂ ਹੋਣ ਵੇਲੇ ਹੀ ਮੈਨੂੰ ਇਸ ਦੇ ਵਿਅਰਥ ਹੋਣ ਦਾ ਅਹਿਸਾਸ ਹੋਣ ਲਗਦਾ। ਮੈਨੂੰ 'ਸ਼ਾਂਤੀਪਸੰਦ' ਸ਼ਬਦ ਤੋਂ ਚਿੜ ਹੈ ਪਰ ਮੈਂ ਹਾਂ। ਮੈਨੂੰ ਲਗਦਾ ਸੀ ਕਿ ਝਗੜਿਆਂ ਨੂੰ ਨਿਪਟਾਉਣ ਲਈ ਹਿੰਸਾ ਤੋਂ ਵਧੀਆ ਤਰੀਕੇ ਹੋ ਸਕਦੇ ਹਨ - ਸ਼ਾਇਦ ਗੱਲਬਾਤ ਜਾਂ ਬਹਿਸ - ਮੁਹਾਬਸਾ।

ਪਰ ਅੱਜ, ਜੇ ਮੈਂ ਪੱਤਰਕਾਰ ਨਾ ਹੁੰਦਾ ਅਤੇ ਜੇ, ਲਿਖਣਾ, ਨਾਬਰੀ ਦਾ ਇੱਕ ਤਰੀਕਾ ਨਾ ਹੁੰਦਾ, ਤਾਂ ਮੈਨੂੰ ਪਤਾ ਹੈ ਕਿ ਮੈਂ ਵੀ ਪੱਥਰਬਾਜੀ ਵਿੱਚ ਹਿੱਸਾ ਲੈ ਰਿਹਾ ਹੁੰਦਾ, ਬਿਲਕੁਲ ਆਪਣੇ ਮਿੱਤਰਾਂ ਦੀ ਤਰ੍ਹਾਂ।

ਜਦੋਂ ਤੋਂ ਮੈਨੂੰ ਸੁਰਤ ਹੈ, ਮੈਂ ਕਸ਼ਮੀਰ 'ਚ ਹੁੰਦੇ ਤਸ਼ੱਦਦ ਤੇ ਕਤਲੇਆਮਾਂ ਦਾ ਚਸ਼ਮਦੀਦ ਹਾਂ। ਸਭ ਕੁੱਝ ਧੁੰਦਲਾ ਪੈ ਗਿਆ ਜਾਪਦਾ ਸੀ ਪਰ ਪਿਛਲੇ ਦੋ ਮਹੀਨਿਆਂ 'ਚ ਹੀ, ਕਸ਼ਮੀਰ ਦੀ ਸਥਿਤੀ ਸਫੈਦ ਤੇ ਸਿਆਹ ਤਸਵੀਰ ਵਾਂਗ ਦੋ ਰੰਗੀ ਹੋ ਗਈ ਹੈ। ਸੰਸਾਰ, ਜਾਪਦਾ ਹੈ, ਖਾਮੋਸ਼ੀ ਦੀ ਸਾਜਿਸ਼ ਕਰ ਰਿਹਾ ਹੈ, ਬਿਲਕੁਲ ਜਿਵੇਂ ਬੁਲ੍ਹਾਂ 'ਤੇ ਉਂਗਲ ਰੱਖੀ ਹੋਵੇ। ਇਨ੍ਹਾਂ ਜੁੜੇ ਬੁਲ੍ਹਾਂ ਤੇ ਇਸ ਖਾਮੋਸ਼ੀ ਦੀ ਬਲੀ-ਵੇਦੀ 'ਤੇ ਹੀ, ਅਮਨਪਸੰਦੀ, ਨਿੱਤ ਦਿਹਾੜੇ, ਬਲੀ ਚੜ੍ਹ ਰਹੀ ਹੈ। ਇਹੀ ਉਹ ਚੁੱਪ ਹੈ ਜਿਥੋਂ ਸਾਰੀ ਹਿੰਸਾ ਦਾ ਆਗਾਜ਼ ਹੁੰਦਾ ਹੈ।

ਘਰੋਂ ਫੋਨ 'ਤੇ ਆਈ ਹਰ ਮਨਹੂਸ ਖ਼ਬਰ ਨਾਲ, ਮੈਂ ਆਪਣੇ ਅੰਦਰ ਵਜੂਦ ਧਾਰ ਰਹੀ ਹਿੰਸਾ ਨੂੰ ਮਹਿਸੂਸ ਕਰ ਰਿਹਾ ਹਾਂ - ਪੱਥਰ ਦਰ ਪੱਥਰ। ਮੈਂ ਦਿੱਲੀ 'ਚ ਸੀ, ਜਦੋਂ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਸਾਡੇ ਘਰ ਲਾਗਲੇ ਸਬਜੀ ਵਿਕਰੇਤਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਜਦੋਂ ਮੈਂ ਦਿੱਲੀ ਨੂੰ ਤੁਰਿਆ, ਤਾਂ ਉਹ ਮੇਰੇ ਗੁਆਂਢ ਦਾ ਆਖਰੀ ਵਿਅਕਤੀ ਸੀ ਜਿਸ ਨਾਲ ਮੈਂ ਦੁਆ-ਸਲਾਮ ਕੀਤੀ ਤੇ ਮੁਸਕਰਾਹਟ ਨਾਲ ਵਿਦਾਇਗੀ ਲਈ। ਮੈਂ ਆਪਣੇ ਅੰਦਰ ਬਦਲਾ-ਲਊ ਰੋਹ ਦੇ ਭਾਂਬੜ ਬਲਦੇ ਮਹਿਸੂਸ ਕੀਤੇ।

ਮੇਰੇ ਛੋਟੇ ਭਰਾ ਨੇ ਮੈਨੂੰ ਫ਼ੋਨ 'ਤੇ ਦੱਸਿਆ ਕਿ ਸੀ.ਆਰ.ਪੀ.ਐਫ਼ ਪਾਗਲ ਹੋ ਗਈ ਹੈ, ਘਰਾਂ ਦੀਆਂ ਖਿੜਕੀਆਂ ਤੋੜ ਰਹੀ ਹੈ ਤੇ ਰਸਤੇ 'ਚ ਟਕਰਨ ਵਾਲੇ ਹਰ ਰਾਹਗੀਰ ਦੀ ਕੁੱਟਮਾਰ ਕਰ ਰਹੀ ਹੈ।

ਮੇਰੇ ਇੱਕ ਕਸ਼ਮੀਰੀ ਮਿੱਤਰ ਨੇ, ਜੋ ਕਸ਼ਮੀਰ ਬਾਰੇ ਘਾਗ-ਮੁਤਾਲਿਆ ਕਰਨ ਵਾਲੀ ਕਿਸੇ ਸੰਸਥਾ 'ਚ ਕੰਮ ਕਰਦਾ ਹੈ- ਜਿਸਨੂੰ ਉਹ 'ਦੂਸਰੇ ਰਸਤੇ' ਰਾਹੀਂ ਕੰਮ ਕਰਨ ਵਾਲੀ ਸੰਸਥਾ ਕਹਿਣਾ ਪਸੰਦ ਕਰਦੇ ਹਨ- ਮੇਰੇ ਨਾਲ ਸੰਪਰਕ ਕੀਤਾ। ਉਹ ਰੋ ਰਿਹਾ ਸੀ ਤੇ ਉਸਦੇ ਰੁਦਨਾਂ ਦੇ ਦਰਮਿਆਨ ਮੈਨੂੰ ਸਮਝ ਆਇਆ ਕਿ ਉਸਨੇ ਸਮੀਰ ਅਹਿਮਦ ਨਾਂ ਦੇ ਉਸ ਨੌਂ ਸਾਲਾ ਲੜਕੇ ਦੀ ਲਾਸ਼ ਦੀ ਤਸਵੀਰ ਦੇਖ ਲਈ ਹੈ ਜਿਸਨੂੰ ਸੀ.ਆਰ.ਪੀ.ਐਫ਼ ਨੇ ਬਟਮਾਲੂ ਵਿਖੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਉਸਦੀ ਦੇਹ ਕੁੱਟਮਾਰ ਦੇ ਨਿਸ਼ਾਨਾਂ ਨਾਲ ਭਰੀ ਪਈ ਸੀ ਅਤੇ ਅੱਧੀ-ਚਿੱਥੀ ਟਾਫ਼ੀ ਹਾਲੇ ਵੀ ਉਸਦੇ ਮੂੰਹ 'ਚ ਸੀ। ਮੈਂ ਆਪਣੇ ਮਿੱਤਰ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵਾਰੀ ਵਾਰੀ ਹੀ ਇੱਕ ਦੂਜੇ ਨੂੰ ਚੁੱਪ ਕਰਵਾ ਸਕੇ। ਉਸਨੇ ਕਿਹਾ ਕਿ ਉਹ ਅਗਲੀ ਸਵੇਰ ਕਸ਼ਮੀਰ ਪਰਤ ਰਿਹਾ ਹੈ, "ਇੱਥੇ, ਸਾਰੇ ਝੂਠ ਮਾਰ ਰਹੇ ਨੇ ਅਤੇ ਆਪਣੇ ਹੀ ਮਾਰੇ ਗੱਪ 'ਤੇ ਯਕੀਨ ਕਰ ਰਹੇ ਨੇ।"

ਭਾਰਤ 'ਚ ਇੱਕ ਮਿੱਥ, ਜਿਸਨੂੰ ਮੀਡੀਆ ਦੇ ਇੱਕ ਪਿਛਲੱਗੂ ਵਰਗ ਨੇ ਸਿਰਜਿਆ ਹੈ, ਪ੍ਰਚਲਿਤ ਹੈ ਕਿ ਫੌਜ ਅਤੇ ਸੀ.ਆਰ.ਪੀ.ਐਫ਼ ਕਸ਼ਮੀਰੀਆਂ ਦੀ ਸੁਰੱਖਿਆ ਕਰਦੇ ਹਨ। ਕੋਈ ਵੀ ਕਸ਼ਮੀਰੀ ਫੌਜ ਤੇ ਸੀ.ਆਰ.ਪੀ.ਐਫ਼ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਭਾਰਤ 'ਚ ਲੋਕ ਉਨ੍ਹਾਂ ਨੂੰ 'ਸੁਰੱਖਿਆ ਦਸਤੇ' ਕਹਿੰਦੇ ਹਨ ਅਤੇ ਸਮਝਦੇ ਹਨ ਕਿ ਉਹ ਕਸ਼ਮੀਰੀਆਂ ਨੂੰ ਅੱਤਵਾਦੀਆਂ ਤੋਂ ਬਚਾਉਂਦੇ ਹਨ ਪਰ ਅਸਲ 'ਚ, ਕਸ਼ਮੀਰੀਆਂ ਨੂੰ ਇਨ੍ਹਾਂ ਦਸਤਿਆਂ ਤੋਂ ਹੀ ਬਚਾਏ ਜਾਣ ਦੀ ਜਰੂਰਤ ਹੈ। ਕਸ਼ਮੀਰੀ ਇਨ੍ਹਾਂ ਧਾੜਵੀ ਸੈਨਾਵਾਂ ਦੀ ਆਪਣੀ ਸਰਜਮੀਂ ਤੋਂ ਵਾਪਸੀ ਚਾਹੁੰਦੇ ਹਨ। ਉਨ੍ਹਾਂ ਪ੍ਰਤੀ ਜੇ ਕੋਈ ਭਾਵਨਾਵਾਂ ਕਸ਼ਮੀਰੀਆਂ ਦੇ ਮਨ 'ਚ ਹਨ ਤਾਂ ਉਹ ਕੇਵਲ ਗੁੱਸੇ, ਨਫ਼ਰਤ ਤੇ ਬਦਲੇ ਦੀਆਂ ਹਨ।

ਪਿਛਲੇ ਦੋ ਮਹੀਨਿਆਂ 'ਚ, ਕਸ਼ਮੀਰ ਅੰਦਰ ਪੁਲਸ ਤੇ ਸੀ.ਆਰ.ਪੀ.ਐਫ਼ ਦੀ ਗੋਲੀਬਾਰੀ 'ਚ 55 ਨਿਹੱਥੇ ਸ਼ਹਿਰੀ ਹਲਾਕ ਹੋਏ ਹਨ। ਉਨ੍ਹਾਂ 'ਚੋਂ ਜਿਆਦਾਤਰ ਉਹ ਲੜਕੇ ਸਨ ਜੋ ਜਾਂ ਤਾਂ ਪਥਰਾਓ ਕਰ ਰਹੇ ਸਨ ਜਾਂ ਆਂਢ-ਗੁਆਂਢ 'ਚ ਖੇਡ ਰਹੇ ਸਨ। ਮੈਂ ਉਦੋਂ ਕਸ਼ਮੀਰ ਵਿਚ ਸੀ ਜਦੋਂ ਬੇਚੈਨੀ ਦਾ ਉਮਨਾਦ ਬਨਣਾ ਸ਼ੁਰੂ ਹੋਇਆ ਅਤੇ ਜਿਸ ਵੀ ਜਨਾਜ਼ੇ 'ਚ ਮੈਂ ਸ਼ਾਮਲ ਹੋਇਆ, ਮੈਂ ਵੇਖਿਆ ਕਿ ਕਸ਼ਮੀਰੀ ਕਿੰਨੇ ਗੁੱਸੇ ਵਿਚ ਸਨ। ਗੰਗਾਬੱਘ 'ਚ, ਮੈਂ ਹਜ਼ਾਰਾਂ ਨੂੰ ਕਰਫਿਊ ਦੀ ਉਲੰਘਣਾ ਕਰਕੇ 17 ਸਾਲਾ ਲੜਕੇ ਦੇ ਜਨਾਜ਼ੇ 'ਚ ਸ਼ਾਮਲ ਹੁੰਦਿਆਂ ਵੇਖਿਆ। ਜਦੋਂ ਕਿ ਉਸਦੇ ਦੋ ਮਿੱਤਰਾਂ ਨੇ ਕੈਮਰੇ ਅੱਗੇ ਆ ਕੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਉਸਨੂੰ ਅਗਵਾ ਕਰਦਿਆਂ ਵੇਖਿਆ ਹੈ ਪਰ ਪੁਲਸ ਨੇ ਦਾਅਵਾ ਕੀਤਾ ਕਿ ਉਸਦੀ ਮੌਤ ਡੁੱਬਣ ਨਾਲ ਹੋਈ ਹੈ। ਪਰ ਮ੍ਰਿਤਕ ਲੜਕਾ ਨਾ ਸਿਰਫ਼ ਚੰਗਾ ਤੈਰਾਕ ਸੀ ਸਗੋਂ ਉਸਦੇ ਪੋਸਟ-ਮਾਰਟਮ ਨੇ ਵੀ ਉਸਦੇ ਸਿਰ ਉਪਰ ਚੋਟ ਦੇ ਦੋ ਨਿਸ਼ਾਨਾਂ ਦੀ ਪੁਸ਼ਟੀ ਕੀਤੀ ਹੈ।

ਅਗਲੇ ਦਿਨ ਇੱਕ ਇੰਟਰਵਿਊ ਦੌਰਾਨ ਮੁੱਖ-ਮੰਤਰੀ ਉਮਰ ਅਬਦੁੱਲਾ ਨੇ ਟਿੱਪਣੀ ਕੀਤੀ," ਜੇ ਉਸਦੀ ਜਾਨ ਦੀ ਏਨੀ ਚਿੰਤਾ ਸੀ ਤਾਂ ਦੂਜੇ ਦੋਹਾਂ ਨੇ ਉਸਨੂੰ ਬਾਹਰ ਕਿਉਂ ਨਾ ਕੱਢਿਆ?" ਇਹ ਇੱਕ ਖ਼ਰਵੀ ਟਿੱਪਣੀ ਹੀ ਨਹੀਂ ਸਗੋਂ, ਇਹ ਉਮਰ ਅਬਦੁੱਲਾ ਦਾ ਅਸਲ ਨਜ਼ਰੀਆ ਹੈਉਸ ਵਾਸਤੇ ਤਾਂ ਕਸ਼ਮੀਰੀਏ ਮਹਿਜ਼ ਅਜਿਹੇ ਨਾ-ਸ਼ੁਕਰੇ ਏਜੰਟ ਹਨ ਜੋ ਪੀ.ਡੀ.ਪੀ ਦੇ ਪੈਸਿਆਂ ਅਤੇ ਆਈ.ਐਸ.ਆਈ ਦੇ ਇਸ਼ਾਰਿਆਂ 'ਤੇ ਜਾਨ ਦੇਣ ਨੂੰ ਤਿਆਰ ਰੰਹਿਦੇ ਹਨ। ਉਮਰ ਨੇ ਇਹ ਨਜ਼ਰੀਆ, ਭਾਰਤ ਦੀ ਮੁੱਖ-ਭੂਮੀ 'ਤੇ ਬਿਤਾਈ ਆਪਣੀ ਜਿੰਦਗੀ, ਜੋ ਉਸਦੀ ਉਮਰ ਦੇ 40 ਸਾਲਾਂ 'ਚੋਂ ਬਹੁਤਾ ਹਿੱਸਾ ਬਣਦਾ ਹੈ, ਤੋਂ ਗ੍ਰਹਿਣ ਕੀਤਾ ਹੈ। ਜਿੱਥੋਂ ਤੱਕ ਮੁਫ਼ਤੀਆਂ ਦਾ ਤੱਅਲਕ ਹੈ, ਉਹ ਕਸ਼ਮੀਰੀ ਸਿਆਸਤ ਦੀ ਏਨੀ ਪਤਲੀ ਡੋਰੀ 'ਤੇ ਚੱਲ ਰਹੇ ਹਨ ਕਿ ਦੱਸਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਦੋਂ ਉਹ ਅਲਗਾਓ-ਵਾਦੀ ਤੇ ਕਦੋਂ ਭਾਰਤੀ ਕੌਮ-ਪ੍ਰਸਤ ਬਣ ਜਾਂਦੇ ਹਨ। ਅਸਲ 'ਚ ਜੋ ਉਹ ਚਾਹੁੰਦੇ ਹਨ ਉਹ ਹੈ ਸੱਤਾ। ਉਹ ਚਾਹੰਦੇ ਹਨ ਕਿ ਕੇਂਦਰ, ਉਮਰ ਨੂੰ ਗੱਦੀ ਤੋਂ ਲਾਹ ਕਿ ਮਹਿਬੂਬਾ ਨੂੰ ਬਿਠਾ ਦੇਵੇ।

ਇੱਕ ਲਗਭੱਗ ਅਪਾਰਦਰਸ਼ੀ ਦੀਵਾਰ ਅਬਦੁੱਲਿਆਂ ਤੇ ਕਸ਼ਮੀਰੀਆਂ ਨੂੰ ਵੰਡਦੀ ਹੈ। ਜਿਸ ਬੰਦੂਕ ਦੀ ਨਾਲ਼ ਹਰ ਵਕਤ ਕਸ਼ਮੀਰੀਆਂ 'ਤੇ ਤਣੀ ਰੰਹਿਦੀ ਹੈ ਉਸਨੂੰ, ਜਿਵੇਂ ਕਿ ਉਮਰ ਨੇ ਉਕਤ ਇੰਟਰਵਿਊ 'ਚ ਸਪੱਸ਼ਟ ਤਰੀਕੇ ਨਾਲ ਦਰਸਾਇਆ, ਅਬਦੁੱਲਿਆਂ ਦੇ ਮੋਢੇ ਦਾ ਆਸਰਾ ਮਿਲਦਾ ਹੈ। ਕਸ਼ਮੀਰ 'ਚ ਲੋਕ ਕੰਹਿਦੇ ਹਨ ਕਿ ਅਬਦੁੱਲੇ ਤੇ ਮੁਫ਼ਤੀ ਕਦੇ ਨਹੀਂ ਸਮਝ ਸਕਦੇ ਕਿ 'ਆਤਮਘਾਤੀ' ਕਸ਼ਮੀਰੀ ਕਿਉਂ ਕਰਫ਼ਿਊ ਦੀ ਉਲੰਘਣਾ ਕਰਦੇ ਹਨ ਤੇ ਪਥਰਾਓ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਵੀ ਆਪਣਾ ਉਨ੍ਹਾਂ 70 ਹਜ਼ਾਰ ਕਬਰਾਂ 'ਚ ਦਫ਼ਨ ਨਹੀਂ ਜਿਹੜੀਆਂ ਕਸ਼ਮੀਰ ਨੂੰ ਪਿਛਲੇ ਦੋ ਦਹਾਕਿਆਂ 'ਚ ਹਾਸਲ ਹੋਈਆਂ ਹਨ। ਹੁਣ ਮੈਂ ਸਮਝ ਸਕਦਾ ਹਾਂ ਕਿ ਸਾਡਾ ਇੱਕ ਬੁੱਢਾ ਰਿਸ਼ਤੇਦਾਰ, ਜਿਹੜਾ ਪਹਿਲਾਂ ਨੈਸ਼ਨਲ ਕਾਨਫਰੰਸ ਦਾ ਕੱਟੜ ਹਮਾਇਤੀ ਸੀ, ਕਿਉਂ, ਅਬਦੁੱਲਿਆਂ ਤੋਂ ਜਾਤੀ ਤੌਰ 'ਤੇ ਠੱਗਿਆ ਗਿਆ ਮਹਿਸੂਸ ਕਰਦਾ ਹੈ। ਉਹ ਲਗਭੱਗ ਹਰ ਰੋਜ਼ ਦੁਹਰਾਉਂਦਾ ਹੈ ਕਿ ਸ਼ੇਰ-ਏ-ਕਸ਼ਮੀਰ (ਸ਼ੇਖ਼ ਅਬਦੁੱਲਾ) ਕਸ਼ਮੀਰੀਆਂ ਨੂੰ ਡੋਗਰਿਆਂ ਦੇ ਜ਼ਾਲਮ ਰਾਜ ਤੋਂ ਨਿਜਾਤ ਦਵਾਉਣ ਲਈ ਲੜਿਆ ਪਰ ਉਸਨੇ, ਬਦਲੇ 'ਚ ਉਸਤੋਂ ਵੀ ਵਧੇਰੇ ਮਾੜੀ ਵਿਰਾਸਤ ਦੀ ਸਥਾਪਨਾ ਕੀਤੀ।

ਮੈਂ ਸ਼੍ਰੀਨਗਰ ਦੇ ਹਜ਼ੂਰੀ ਬਾਗ ਦੀ ਇੱਕ ਤਸਵੀਰ ਵੇਖੀ ਜਿਸ ਵਿੱਚ ਇੱਕ ਬੁੱਢਾ ਵਿਅਕਤੀ ਆਪਣੇ ਪੁੱਤ ਦੀ ਲਾਸ਼ ਨਾਲ ਚਿੰਬੜਿਆ ਹੋਇਆ ਸੀ। ਅੱਧੀ ਦਰਜਨ ਪੁਲਸ ਵਾਲੇ ਉਸਨੂੰ ਉਸਦੇ ਪੁੱਤ ਦੀ ਲਾਸ਼ ਨਾਲੋਂ ਧੂਹ ਕੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਲਾਸ਼ ਨੂੰ ਛੱਡ ਨਹੀਂ ਸੀ ਰਿਹਾ। ਉਸਦੀ ਕਮੀਜ਼ ਖ਼ੂਨ ਨਾਲ ਭਿੱਜੀ ਪਈ ਸੀ ਤੇ ਉਸਦੀ ਦਾੜ੍ਹੀ 'ਤੇ ਲਾਲ ਧੱਬੇ ਪਏ ਹੋਏ ਸੀ। ਮੈਂ ਉਸ ਤਸਵੀਰ ਨੂੰ ਕਾਫ਼ੀ ਚਿਰ ਵੇਖਦਾ ਰਿਹਾ, ਜਾਣੋ ਇਹ ਕੁੱਝ ਕਹਿ ਰਹੀ ਸੀ। ਮੈਂ ਕਲਪਨਾ ਨਹੀਂ ਕਰ ਸਕਿਆ ਕਿ ਉਸ ਬਾਪ 'ਤੇ ਕੀ ਗੁਜ਼ਰਦੀ ਹੋਊ ਜਿਸਨੂੰ ਧੱਕੇ ਨਾਲ ਆਪਣੇ ਪੁੱਤ ਦੀ ਲਾਸ਼ ਤੋਂ ਜੁਦਾ ਕੀਤਾ ਜਾ ਰਿਹਾ ਸੀ ਤੇ ਵਿਰਲਾਪ ਕਰਨ ਤੋਂ ਵੀ ਵਰਜਿਆ ਜਾ ਰਿਹਾ ਸੀ। ਕੀ ਉਮਰ ਦੀ ਅਪੀਲ ਉਸ ਬਾਪ ਨੂੰ ਕਰਫ਼ਿਊ ਦੀ ਉਲੰਘਣਾ ਕਰਨੋਂ ਤੇ ਹਜ਼ੂਮ 'ਚ ਹਿੱਸਾ ਲੈਣ ਤੋ ਰੋਕ ਸਕੇਗੀ? ਉਮਰ ਕੀ ਕਰਦਾ ਜੇ ਉਹ ਉਸ ਬੁੱਢੇ ਵਿਅਕਤੀ ਦੀ ਥਾਂ 'ਤੇ ਹੁੰਦਾ - ਇੱਕ ਬਾਪ ਤੇ ਤੌਰ 'ਤੇ, ਇੱਕ ਮੁੱਖ-ਮੰਤਰੀ ਹੁੰਦਿਆਂ? ਕੀ ਉਹ ਸ਼ਹਿਰ ਨੂੰ ਤਬਾਹ ਨਾ ਕਰ ਦਿੰਦਾ? ਮੈਂ ਸ਼੍ਰੀਨਗਰ ਦੇ ਸੜ-ਬਲਣ ਦੀ ਕਲਪਨਾ ਕੀਤੀ।

ਤੇ ਫਿਰ ਮੈਂ ਉਨ੍ਹਾਂ ਸਭਨਾਂ ਪਿਤਾਵਾਂ, ਭਰਾਵਾਂ, ਚਾਚਿਆਂ-ਤਾਇਆਂ, ਦੋਸਤਾਂ ਤੇ ਗੁਆਂਢੀਆਂ ਦਾ ਚੇਤਾ ਕੀਤਾ ਜਿਨ੍ਹਾਂ ਨੂੰ ਮੈਂ ਕਸ਼ਮੀਰ 'ਚ ਉਨ੍ਹਾਂ ਦੇ ਮ੍ਰਿਤਕ ਸਨੇਹੀਆਂ ਨੂੰ ਉਠਾਲਣ ਦੀ ਵਿਅਰਥ ਕੋਸ਼ਿਸ਼ ਕਰਦੇ ਵੇਖਿਆ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਪਥਰਾਓ ਕਰਕੇ, ਠਾਣਿਆਂ ਤੇ ਸਪੈਸ਼ਲ ਓਪ੍ਰੇਸ਼ਨ ਗਰੁੱਪ ਦੇ ਕੈਂਪਾਂ ਨੂੰ ਸਾੜ ਕੇ ਉਹ ਬਹੁਤ ਥੋੜਾ ਕਰ ਰਹੇ ਹਨ।

ਕਸ਼ਮੀਰ, ਦਰਦ ਤੇ ਲਹੂ 'ਚ ਲਥਪੱਥ ਇੱਕ ਬਹੁਤ ਲੰਬੀ ਗਾਥਾ ਹੈ ਤੇ ਇਸਨੂੰ 'ਅਮਨ-ਕਨੂੰਨ' ਦੀ ਸਮੱਸਿਆ ਗਰਦਾਨਣਾ ਸੰਭਵ ਨਹੀਂ। ਜੇ ਸਿਰਫ, ਕਸ਼ਮੀਰ 'ਚ ਸੁਰੱਖਿਆ ਦਸਤਿਆਂ ਦੁਆਰਾ ਅਨਾਥ ਕੀਤੇ ਬੱਚਿਆਂ ਨੇ ਹੀ ਪੱਥਰ ਮਾਰਨੇ ਹੋਣ ਤਾਂ ਤੁਹਾਡੇ ਸਾਹਮਣੇ 60,000 ਪਥਰਾਓਕਾਰੀਆਂ ਦੀ ਭੀੜ ਹੋਵੇਗੀ। ਜੇ ਉਨ੍ਹਾਂ ਵਿੱਚ, ਸੁਰੱਖਿਆ ਦਸਤਿਆਂ ਦੁਆਰਾ ਵਿਧਵਾ ਕੀਤੀਆਂ ਔਰਤਾਂ ਵੀ ਸ਼ਾਮਲ ਹੋ ਜਾਣ, ਤਾਂ ਅਜਿਹੀਆਂ 30,000 ਔਰਤਾਂ ਹੋਣਗੀਆਂ ਜੋ ਹਰ ਬੰਕਰ, ਹਰ ਕੈਂਪ ਤੇ ਹਰ ਫੌਜੀ 'ਤੇ ਪੱਥਰ ਬਰਸਾ ਰਹੀਆਂ ਹੋਣਗੀਆਂ।

ਜਦੋਂ ਕਸ਼ਮੀਰ ਅੰਦਰ ਇੱਕ ਲੜਕਾ, ਹੱਥ 'ਚ ਰੋੜਾ ਫੜੀਂ, ਇੱਕ ਹਥਿਆਰਬੰਦ ਸਿਪਾਹੀ ਵੱਲ ਵੱਧਦਾ ਹੈ ਤਾਂ ਉਹ ਉਨ੍ਹਾਂ ਵਿਚਕਾਰ ਤਾਕਤ ਦੇ ਪਾੜੇ ਬਾਰੇ ਸੁਚੇਤ ਹੁੰਦਾ ਹੈ। ਉਸਦਾ ਵਧੀਆ ਤੋਂ ਵਧੀਆ ਨਿਸ਼ਾਨਾ, ਵੱਧ ਤੋਂ ਵੱਧ ਸਿਪਾਹੀ ਤੇ ਗਮ੍ਹੋੜਾ (ਸੋਜਾ) ਪਾ ਸਕਦਾ ਹੈ ਜਾਂ ਫਿਰ ਉਸਨੂੰ ਕੁੱਝ ਟਾਂਕੇ ਲਵਾਉਣੇ ਪੈ ਸਕਦੇ ਹਨ, ਉਹ ਵੀ ਤਾਂ ਜੇ ਉਸਦਾ ਰੋੜਾ, ਸਿਪਾਹੀ ਦੀ ਬੁਲਟ-ਪਰੂਫ਼ ਜਾਕਟ, ਲੋਹ-ਟੋਪ ਜਾਂ ਢਾਲ ਨੂੰ ਟੱਪ ਸਕਿਆ। ਪਰ ਸਿਪਾਹੀ - ਤੇ ਲੜਕਾ, ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਪਾਹੀ ਦੀ ਗੋਲੀ ਜਾਂ ਹੰਝੂ-ਗੈਸ ਦਾ ਗੋਲਾ, ਲੜਕੇ ਦੀ ਜਾਨ ਲੈ ਸਕਦੇ ਹਨ ਜਾਂ ਉਸਨੂੰ ਗੰਭੀਰ ਫੱਟੜ ਕਰ ਸਕਦੇ ਹਨ।

ਪੱਥਰ ਨੂੰ ਹਥਿਆਰ ਦੇ ਤੌਰ 'ਤੇ ਵਰਤਣ ਦੀ ਚੋਣ ਹੀ, ਲੜਕੇ ਦਾ ਯਕੀਨ ਹੈ, ਉਸਨੂੰ ਉਚੇਰੇ ਨੈਤਿਕ ਪੱਧਰ 'ਤੇ ਲਿਆ ਖੜਾਉਂਦੀ ਹੈ। ਉਸਦਾ ਮੰਤਵ ਸਿਪਾਹੀ ਦੀ ਜਾਨ ਲੈਣਾ ਨਹੀਂ ਹੈ ਬਲਕਿ ਇਹ ਦਰਸਾਉਣਾ ਹੈ ਕਿ ਸਥਿਤੀ ਅੰਦਰ ਕੋਈ ਗੱਲ ਗੰਭੀਰ ਰੂਪ 'ਚ ਗਲਤ ਵਾਪਰ ਰਹੀ ਹੈ। ਇਹੋ ਵਜ੍ਹਾ ਹੈ ਕਿ ਬੀਤੇ ਦੋ ਸਾਲਾਂ ਦੌਰਾਨ ਇੱਕ ਵੀ ਫੌਜੀ ਜਾਂ ਪੁਲਸਵਾਲੇ ਦੀ ਪੱਥਰਾਓ ਦੌਰਾਨ ਮੌਤ ਨਹੀਂ ਹੋਈ ਭਾਵੇਂ ਕਿ ਅਸੀਂ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਹਨ ਜਿਨ੍ਹਾਂ ਅੰਦਰ ਬਹੁਤ ਸਾਰੇ ਪੱਥਰਾਓ-ਕਾਰੀਆਂ ਨੇ ਇਕੱਲੇ-ਦੁਕੱਲੇ ਫੌਜੀਆਂ ਨੂੰ ਕਾਬੂ ਕੀਤਾ ਹੁੰਦਾ ਹੈ।

ਕਸ਼ਮੀਰੀਆਂ ਨੇ ਬਹੁਤ ਦੇਰ ਤੱਕ ਇੰਤਜ਼ਾਰ ਕੀਤਾ ਹੈ ਕਿ ਭਾਰਤ ਤੇ ਸੰਸਾਰ ਉਨ੍ਹਾਂ ਦੀ ਗੱਲ ਸੁਣੇ ਪਰ ਜਾਪਦਾ ਹੈ ਕਿ ਉਨ੍ਹਾਂ ਦਾ ਕਿਹਾ ਕਿਸੇ ਦੇ ਪੱਲੇ ਨਹੀਂ ਪੈਂਦਾ। ਫੇਰ ਜਿਵੇਂ ਕਸ਼ਮੀਰੀਆਂ ਨੇ ਉਸ ਭਾਸ਼ਾ ਦਾ ਸਹਾਰਾ ਲਿਆ ਹੈ ਜੋ ਹਰ ਇਨਸਾਨ ਦੇ ਸਮਝ ਪੈ ਸਕਦੀ ਹੈ। ਪਿਛਲੇ ਦੋ ਮਹੀਨਿਆਂ ਤੋਂ, ਉਹ ਪੱਥਰਾਓ ਦੀ ਬੋਲੀ ਬੋਲ ਰਹੇ ਹਨ।

ਮਾਵਾਂ, ਜਿਨ੍ਹਾਂ ਨੂੰ ਉਮਰ ਨੇ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਤਾੜਨ ਦੀ ਅਪੀਲ ਕੀਤੀ ਸੀ, ਖ਼ੁਦ ਸੜਕਾਂ 'ਤੇ ਪੱਥਰ ਬਰਸਾਉਣ ਲਈ ਆ ਨਿੱਤਰੀਆਂ ਹਨ। ਜਦੋਂ ਪਿਛਲੇ ਮਹੀਨੇ ਮੈਂ ਟੈਲੀਵਿਜ਼ਨ ਉੱਪਰ ਪਥਰਾਓ ਦੀਆਂ ਤਸਵੀਰਾਂ ਵੇਖੀਆਂ ਜਿਨ੍ਹਾਂ 'ਤੇ ਇਹ ਸਿਰਲੇਖ਼ ਦਿੱਤੇ ਜਾ ਰਹੇ ਸਨ ਕਿ ਲਕਸ਼ਰੇ-ਤੋਇਬਾ ਭਾੜੇ ਦੇ ਏਜੰਟਾਂ ਰਾਹੀਂ ਗੜਬੜ ਫੈਲਾ ਰਹੀ ਹੈ, ਤਾਂ ਮੈਂ ਇਸ 'ਭਾੜੇ ਦੀ ਭੀੜ' 'ਚੋਂ ਆਪਣੇ ਗੁਆਂਢ ਦੇ ਕਈ ਵਾਕਫ਼ ਚਿਹਰੇ ਸਿਆਣੇ। ਮੈਂ ਪੱਥਰ ਵਰਸਾ ਰਹੀਆਂ ਦੋ ਭੈਣਾਂ ਵੇਖੀਆਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ; 2005 'ਚ ਬੀ.ਐਸ.ਐਫ ਨੇ ਉਨ੍ਹਾਂ ਦਾ ਭਰਾ ਚੁੱਕ ਲਿਆ ਸੀ ਤੇ ਦੋਹਾਂ ਭੈਂਣਾਂ 'ਚੋਂ ਇੱਕ ਨੇ ਨੰਗੇ ਪੈਰ੍ਹੀਂ ਬੀ.ਐਸ.ਐਫ ਦੀ ਜੀਪ ਦਾ ਮਗਰਾ ਵੀ ਕੀਤਾ ਸੀ। ਦਸ ਦਿਨਾਂ ਮਗਰੋਂ, ਉਨ੍ਹਾਂ ਦਾ ਭਰਾ, ਲਾਗਲੀ ਗਲੀ 'ਚੋਂ ਡਿੱਗਿਆ ਮਿਲਿਆ, ਉਸਦੀ ਚਮੜੀ ਸੜੀ ਹੋਈ ਸੀ, ਗੇਲੀਆਂ ਨਾਲ ਉਸਦਾ ਪਿੰਡਾ ਫੇਹਿਆ ਪਿਆ ਸੀ ਤੇ ਉਸਦੇ ਲਿੰਗ ਥਾਣੀਂ ਤਾਰਾਂ ਪਰੋਈਆਂ ਪਈਆਂ ਸੀ। ਉਹ ਦੁਬਾਰਾ ਫਿਰ ਕਦੇ ਪਹਿਲਾਂ ਵਰਗਾ ਨਹੀਂ ਹੋ ਸਕਿਆ। ਮੈਂ ਇੱਕ ਦਰਮਿਆਨੀ ਉਮਰ ਦੀ ਔਰਤ ਵੇਖੀ ਜਿਸਦਾ ਪਤੀ 1995 ਤੋਂ ਲਾਪਤਾ ਸੀ। ਮੈਂ ਇੱਕ ਮਾਂ ਸਿਆਣੀ ਜਿਸਦਾ ਪੁੱਤ ਸੁਰੱਖਿਆ ਦਸਤਿਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਵਿੱਚੋਂ ਹਰੇਕ ਪਾਸ, ਪਿਛਲੇ 20 ਸਾਲਾਂ ਤੋਂ, ਦੱਸਣ ਨੂੰ ਇੱਕ ਕਹਾਣੀ ਸੀ ਤੇ ਆਖ਼ਰ ਉਹ ਪੱਥਰਾਂ ਰਾਹੀਂ ਆਪਣੀ ਗੱਲ ਕਹਿ ਰਹੇ ਸੀ। ਉਨ੍ਹਾਂ ਦੇ ਪੱਥਰ ਮੁਸ਼ਕਲ ਨਾਲ ਹੀ ਫੌਜੀਆਂ ਤੱਕ ਅੱਪੜਦੇ ਹਨ, ਪਰ, ਇਹ ਮੁੱਖ ਗੱਲ ਨਹੀਂ ਹੈ। ਪੱਥਰ ਮਾਰਨ ਦਾ ਕਾਰਜ, ਨਾ ਕਿ ਵੱਜਣ ਦਾ ਸਿੱਟਾ, ਇਹ ਹੈ ਜੋ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਲਿਆ ਰਿਹਾ ਹੈ।

ਔਰਤਾਂ ਇਸ ਟਕਰਾਓ ਦੀਆਂ ਮੂਕ ਪੀੜਤ ਰਹੀਆਂ ਹਨ। ਬਲਾਤਕਾਰ ਤੇ ਜਿਸਮਾਨੀ ਸ਼ੋਸ਼ਣ, ਜੋ ਕਿ ਫੌਜ ਦੀ ਸਾਈਕੌਲੋਜੀਕਲ ਲੜਾਈ ਦਾ ਹਿੱਸਾ ਹੈ, ਘੱਟ ਨਸ਼ਰ ਕੀਤਾ ਗਿਆ ਹੈ। ਪਰ ਔਰਤਾਂ ਇਸਤੋਂ ਭਲੀ-ਭਾਂਤ ਵਾਕਫ ਹਨ ਤੇ ਮਨੋਰੋਗਾਂ ਦੇ ਮਾਹਿਰ ਵੀ। ਉਨ੍ਹਾਂ ਮੁਤਾਬਕ, ਪੱਥਰ ਸੁੱਟਣ ਦੀ ਕ੍ਰਿਆ ਚਿੱਤ ਹੌਲਾ ਕਰਨ ਦਾ ਜਰੀਆ ਵੀ ਹੈ। ਹਰੇਕ ਪੱਥਰ ਜੋ ਉਹ ਸੁੱਟਦੇ ਹਨ, ਉਨ੍ਹਾਂ ਦੀ ਛਾਤੀ 'ਤੇ ਪਏ ਪਹਾੜ ਦਾ ਭਾਰ ਕੁੱਝ ਹੌਲਾ ਕਰਦਾ ਹੈ।

ਕੁੱਝ ਹਫ਼ਤੇ ਪਹਿਲਾਂ, ਮੇਰੇ ਪੰਜ ਸਾਲਾ ਚਚੇਰਾ ਭਰਾ, ਅਥਰ, ਬਟਮਾਲੂ ਵਿਖੇ ਆਪਦੇ ਗੇਟ ਤੋਂ ਬਾਹਰ ਨਿੱਕਲਿਆ ਹੀ ਸੀ ਕਿ ਫੌਜੀਆਂ ਨੇ ਉਸਦੇ ਵੱਲ ਅਹੁਲਦੇ ਹੋਏ ਲਲਕਾਰਾ ਮਾਰਿਆ," ਹਮ ਮਾਰ ਡਾਲੇਂਗੇ।" ਉਹ ਅੰਦਰ ਵੱਲ ਦੌੜਿਆ ਤੇ ਡੌਰ-ਭੌਰ ਹੋ ਗਿਆ। ਮੇਰੀ ਚਾਚੀ ਨੇ ਉਸਨੂੰ ਬੋਲਣ ਲਈ ਬਥੇਰਾ ਜ਼ੋਰ ਪਾਇਆ ਪਰ ਮੁੰਡੇ ਦਾ ਬੋਲ ਨਾ ਨਿੱਕਲੇ। 10 ਮਿੰਟਾਂ ਬਾਅਦ ਜਾ ਕੇ ਕਿਤੇ ਬੱਚਾ ਆਪਦੀ ਮਾਂ ਨੂੰ ਫੌਜੀਆਂ ਦਾ ਕਿਹਾ ਦੱਸਣ ਲਈ ਸੰਭਲ ਸਕਿਆ। ਮੇਰੀ ਚਾਚੀ ਨੇ, ਜੋ ਵਣਜ ਦੀ ਬੀ.ਏ ਹੈ, ਹਰਖ਼ 'ਚ ਹੰਝੂ ਪੂੰਝੇ, ਜਵਾਕ ਨੂੰ ਮੋਢਿਆਂ 'ਤੇ ਚੁੱਕਿਆ ਤੇ ਉਸਨੂੰ ਘਰ ਦੇ ਨੇੜੇ ਹੀ ਹੋ ਰਹੇ ਅਜ਼ਾਦੀ-ਪੱਖੀ ਮੁਜ਼ਾਹਰੇ 'ਚ ਲੈ ਗਈ। ਦਹਿਸ਼ਤ ਦੇ ਪ੍ਰਭਾਵ ਨੂੰ ਖਤਮ ਕਰਨ ਲਈ, ਉਨ੍ਹਾਂ ਦੋਹਾਂ ਨੇ ਹੀ ਅਜ਼ਾਦੀ ਪੱਖੀ ਨਾਹਰੇ ਗੁੰਜਾਏ ਤੇ ਇਹ ਤਰੀਕਾ ਕਾਮਯਾਬ ਰਿਹਾ। ਹੁਣ ਮੇਰੀ ਚਾਚੀ, ਆਪਣੀ ਨੌਕਰੀ ਦੌਰਾਨ ਜੋ ਵੀ ਨੋਟ ਉਹ ਸੰਭਾਲਦੀ ਹੈ, ਉਨ੍ਹਾਂ ਤੇ 'ਗੋ ਇੰਡੀਆ, ਗੋ ਬੈਕ' ਲਿਖਦੀ ਰੰਹਿਦੀ ਹੈ ਤੇ ਮੇਰਾ ਚਚੇਰਾ ਭਰਾ ਇਹੋ ਇਬਾਰਤ ਕੰਧਾਂ 'ਤੇ ਲਿਖ ਦਿੰਦਾ ਹੈ, ਅੰਗਰੇਜ਼ੀ ਦੀ ਇਹ ਇੱਕਲੌਤੀ ਇਬਾਰਤ ਹੈ ਜੋ ਉਸਨੂੰ ਆਉਂਦੀ ਹੈ।ਅਜਿਹੇ ਬੱਚਿਆਂ ਦੀ ਬਦੌਲਤ ਹੀ ਸ਼੍ਰੀਨਗਰ, ਜੋ ਕਿ ਬੰਦ ਸ਼ਟਰਾਂ, ਸੁੰਨੀਆਂ ਸੜਕਾਂ, ਧੂੜ ਲੱਦੀਆਂ ਕੰਧਾਂ ਤੇ ਭਿੜੇ ਦਰਵਾਜ਼ਿਆਂ ਦਾ ਸ਼ਹਿਰ ਹੈ, ਅਜ਼ਾਦੀ-ਪੱਖੀ ਨਾਹਰਿਆਂ ਨਾਲ ਭਰਿਆ ਪਿਆ ਹੈ।

ਕਸ਼ਮੀਰ ਦੀ ਲਹਿਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਪ੍ਰਛਾਵੇਂ ਤੋਂ ਅੱਗੇ ਨਿੱਕਲ ਗਈ ਹੈ। ਕਸ਼ਮੀਰ ਨੇ ਬੰਦੂਕਾਂ ਤੋਂ ਨਾਹਰਿਆਂ ਦੀ ਤਬਦੀਲੀ ਹੰਢਾਈ ਹੈ ਤੇ ਪੱਥਰ ਉਦੋਂ ਚੁੱਕੇ ਹਨ ਜਦੋਂ ਹਕੂਮਤ ਨੇ ਉਨ੍ਹਾਂ ਦੇ ਮੁਜ਼ਾਹਰੇ ਜਬਰੀ ਰੋਕ ਦਿੱਤੇ ਹਨ। 2008 'ਚ, ਕਸ਼ਮੀਰ ਵਿੱਚ ਲੱਖਾਂ ਨੇ ਮਾਰਚ ਕੀਤਾ, ਮਨੁੱਖੀ ਕਤਾਰਾਂ ਬਣਾਈਆਂ ਤਾਂ ਜੋ ਫੌਜੀਆਂ ਤੇ ਬੰਕਰਾਂ ਨੂੰ ਕੋਈ ਛੂਹ ਨਾ ਸਕੇ। ਇਸ ਵਰ੍ਹੇ, ਹਕੂਮਤ ਨੇ ਸਫ਼ਲਤਾ-ਪੂਰਵਕ ਕਸ਼ਮੀਰੀਆਂ ਨੂੰ ਅਹਿੰਸਕ ਮੁਜ਼ਾਹਰੇ ਕਰਨ ਤੋਂ ਰੋਕ ਦਿੱਤਾ ਤੇ ਹਥਿਆਰਬੰਦ ਦਸਤਿਆਂ ਨੂੰ ਪਹਿਲਾ ਹੁਕਮ ਹੀ ਗੋਲੀ ਚਲਾ ਕੇ ਖਿੰਡਾਉਣ ਦਾ ਦਿੱਤਾ ਗਿਆ। ਕਿਸੇ ਵੀ ਹਾਲਤ 'ਚ, ਇਸ ਵਰ੍ਹੇ, ਹਥਿਆਰਬੰਦ ਦਸਤਿਆਂ ਨੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਇੱਤੋਂ ਤੱਕ ਕਿ ਉਨ੍ਹਾਂ ਨੇ ਦਰਜ਼ਨਾਂ ਵਾਰ ਵੈਣ ਪਾਉਂਦੇ ਲੋਕਾਂ 'ਤੇ ਗੋਲੀਆਂ ਚਲਾਈਆਂ 'ਤੇ ਉਨ੍ਹਾਂ ਨੂੰ ਪਥਰਾਓ ਕਰਨ ਲਈ ਮਜ਼ਬੂਰ ਕਰ ਦਿੱਤਾ।

ਅੱਜ ਦੀ ਘੜੀ ਕਸ਼ਮੀਰ ਵਿੱਚ, ਖਾੜਕੂਵਾਦ ਵਾਸਤੇ ਪ੍ਰਾਹੁਣਾਚਾਰੀ ਕਰਨ ਵਾਲੇ ਘਰ ਅਤੇ ਇੱਛੁਕ ਹੱਥ ਲੱਭਣੇ ਮੁਸ਼ਕਲ ਹੋਣਗੇ। ਕਸ਼ਮੀਰੀ, ਭਾਰਤ ਨਾਲ ਉਨ੍ਹਾਂ ਦੇ ਝਗੜੇ ਦਾ ਨਬੇੜਾ ਬਿਨਾਂ ਬੰਦੂਕਾਂ ਤੋਂ ਕਰਨਾ ਚਾਹੁੰਦੇ ਹਨ। ਮੈਨੂੰ ਸਭ ਤੋਂ ਵੱਧ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਕਸ਼ਮੀਰੀਆਂ ਨੂੰ ਪਾਕਿਸਤਾਨ ਦੇ ਭਾੜੇ ਦੇ ਏਜੰਟ ਤੇ ਪੀ.ਡੀ.ਪੀ ਦੇ ਕਾਰਕੁੰਨ ਕਿਹਾ ਜਾਂਦਾ ਹੈ। ਨੈਸ਼ਨਲ ਕਾਨਫਰੰਸ ਨੇ, ਨਾ ਕਿ ਪੀ.ਡੀ.ਪੀ ਨੇ, ਸ਼੍ਰੀਨਗਰ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਹਨ ਜਿਹਨੂੰ ਅੱਜ ਸਰਕਾਰ ਪਥਰਾਓ ਦਾ ਗੜ੍ਹ ਕਹਿ ਰਹੀ ਹੈ। ਇਸੇ ਵਰ੍ਹੇ ਕੁਝ ਸਮਾਂ ਪਹਿਲਾਂ, ਮੈਂ ਇੱਕ ਇੰਟਰਵਿਊ ਦੌਰਾਨ ਉਮਰ ਨੂੰ ਪੁੱਛਿਆ ਕਿ ਉਹ ਖੁਦ ਨੂੰ ਕਸ਼ਮੀਰ ਦੇ ਆਗੂ ਵਜੋਂ ਵੇਖਦਾ ਹੈ ਜਾਂ ਕਸ਼ਮੀਰ ਤੋਂ ਇੱਕ ਸਿਆਸਤਦਾਨ ਵਜੋਂ। ਉਸਨੇ ਕਾਫੀ ਉਤੇਜਨਾ 'ਚ ਜਵਾਬ ਦਿੱਤਾ ਕਿ ਉਹ 60 ਪ੍ਰਤੀਸ਼ਤ ਵੋਟਾਂ ਨਾਲ ਚੁਣਿਆ ਗਿਆ ਹੈ ਅਤੇ ਕਿ ਇਹੀ ਗੱਲ ਸਭ ਕੁੱਝ ਬਿਆਨ ਕਰਦੀ ਹੈ। ਹੁਣ ਉਹ ਕੀ ਸੋਚਦਾ ਹੈ ਕਿ ਇਹ ਵੋਟਾਂ ਕਿੱਥੇ ਹਨ?

ਜੇਕਰ ਪਥਰਾਓ-ਕਾਰੀ ਅਤੇ ਮੁਜ਼ਾਹਰਾਕਾਰੀਆਂ ਨੂੰ ਅਤਿਵਾਦੀ ਗਰਦਾਨ ਕੇ ਮਾਰਿਆ ਜਾਣਾ ਜਾਰੀ ਰਿਹਾ ਤਾਂ ਕਸ਼ਮੀਰੀਏ ਦੱਬੀਆਂ ਬੰਦੂਕਾਂ ਨੂੰ ਕੱਢਣ ਲਈ ਮਜ਼ਬੂਰ ਹੋ ਜਾਣਗੇ। ਅਤੇ ਜਾਪਦਾ ਹੈ ਕਿ ਭਾਰਤੀ ਰਾਜ, ਜੋ ਕਿ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰੀ ਹੈ ਅਤੇ ਕਸ਼ਮੀਰ 'ਚ ਇਸਦੇ 7,00,000 ਫੌਜੀਆਂ ਦੇ ਚਲਦਿਆਂ, ਇੱਕ ਹੋਰ ਹਥਿਆਰਬੰਦ ਬਗਾਵਤ ਦੀ ਗੁੰਜਾਇਸ਼ ਤੋਂ ਖੁਸ਼ ਹੈ, ਜਿਸਤੇ ਇਹ ਅਤਿਵਾਦੀ ਹੋਣ ਦਾ ਠੱਪਾ ਲਾ ਸਕਦਾ ਹੈ। ਪਰ ਜੇ ਕਸ਼ਮੀਰੀਆਂ ਦੀ ਅਜੌਕੀ ਪੀੜ੍ਹੀ, ਜੋ ਹੱਥਾਂ 'ਚ ਪੱਥਰ ਚੱਕਕੇ ਏ.ਕੇ ਸੰਤਾਲੀਆਂ ਨਾਲ ਮੱਥਾ ਲਾ ਰਹੀ ਹੈ, ਨੇ ਖ਼ੁਦ ਸੰਤਾਲੀਆਂ ਸੰਭਾਲ ਲਈਆਂ ਤਾਂ ਹਾਲਤਾਂ 90ਵਿਆਂ ਨਾਲੋਂ ਕਿਤੇ ਬਦਤਰ ਹੋ ਜਾਣਗੀਆਂ। ਕਸ਼ਮੀਰ ਭਲੀਂ ਭਾਂਤ ਜਾਣਦਾ ਹੈ ਕਿ ਕਿਵੇਂ ਇੱਕ ਹਥਿਆਰਬੰਦ ਬਗਾਵਤ ਇਸਦੇ ਬੱਚਿਆਂ ਨੂੰ ਨਿਗਲ ਸਕਦੀ ਹੈ ਪਰ ਇਹ ਖਤਰਾ ਵੀ ਉਸਨੂੰ ਠੱਲਣ ਲਈ ਕਾਫੀ ਨਹੀਂ ਹੋਵੇਗਾ। ਕਸ਼ਮੀਰ ਦੁਬਾਰਾ ਫਿਰ ਪੱਥਰਾਂ ਵਾਂਗ ਖਿੰਡ ਜਾਵੇਗਾ ਪਰ ਲਾਗਲੇ ਸ਼ੀਸ਼-ਮਹਿਲ ਵੀ ਪਹਿਲਾਂ ਵਰਗੇ ਨਹੀਂ ਰਹਿ ਸਕਣਗੇ। ਇਹ ਇੱਕ ਜੰਗ ਹੈ, ਮੇਰੇ ਅੰਦਰਲਾ ਸ਼ਾਂਤੀਪਸੰਦ ਕਹਿੰਦਾ ਹੈ, ਜੋ ਟਾਲੀ ਜਾਣੀ ਚਾਹੀਦੀ ਹੈ।

ਕਸ਼ਮੀਰ ਵਿੱਚ, ਇਸਲਾਮ ਇੱਕ ਵਿਚਾਰ ਵਜੋਂ ਆਇਆ ਤੇ ਕਸ਼ਮੀਰੀਆਂ ਨੇ ਇਸਨੂੰ ਨਿਰਾਲੇ ਅੰਦਾਜ਼ 'ਚ ਪ੍ਰਵਾਨ ਕੀਤਾ। ਮੇਰੀ ਮਾਂ ਮਜ਼ਾਰਾਂ 'ਤੇ ਜਾਂਦੀ ਹੈ, ਮੇਰੀ ਮਿੱਤਰ ਕੁੜੀ ਵੀ ਤੇ ਲਗਭਗ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਹ ਵੀ। ਮਜ਼ਾਰਾਂ ਹਮੇਸ਼ਾਂ ਲੋਕਾਂ ਨਾਲ ਭਰੀਆਂ ਰਹਿੰਦੀਆਂ ਹਨ, ਮਸੀਤਾਂ ਨਾਲੋਂ ਵੀ ਜਿਆਦਾ। ਸੂਫ਼ੀ ਇਸਲਾਮ ਇੱਥੇ ਹਜ਼ਾਰਾਂ ਵਰ੍ਹੇ ਤੋਂ ਹੈ ਅਤੇ ਜੇ ਕੱਟੜਵਾਦੀ ਤਬਦੀਲੀ-ਪਸੰਦਾਂ ਨੇ ਇਸਨੂੰ ਭਾਂਜ ਦੇ ਦਿੱਤੀ ਤਾਂ ਇਸਦੀ ਵਜ੍ਹਾ ਹੋਵੇਗੀ, ਰਾਜਕੀ ਜ਼ਬਰ ਤੇ ਭਾਰਤ ਦੀ ਯਥਾ-ਸਥਿਤੀ ਕਾਇਮ ਰੱਖਣ ਦੀ ਜ਼ਿਦ ਕਿਉਂਕਿ ਇਹ ਚੀਜ਼ ਕਸ਼ਮੀਰੀਆਂ ਨੂੰ ਨਿਤਾਣੇ ਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਵਜੋਂ ਉਭਾਰਦੀ ਹੈ।

ਜਿਥੋਂ ਤੱਕ, 1990ਵਿਆਂ ਵਿੱਚ ਕਸ਼ਮੀਰੀ ਪੰਡਤਾਂ ਨਾਲ ਵਾਪਰੇ ਦਾ ਤੱਅਲਕ ਹੈ, ਇਹ ਮੇਰੀ ਸੁਰਤ ਤੋਂ ਪਹਿਲਾਂ ਦੀ ਗੱਲ ਹੈ ਤੇ ਉਦੋਂ ਤੋਂ ਹੁੱਣ ਤੱਕ ਇਸ ਕਹਾਣੀ ਨੂੰ ਬਹੁਤ ਤੋੜ-ਮਰੋੜ ਦਿੱਤਾ ਗਿਆ ਹੈ। ਮੈਂ ਕਸ਼ਮੀਰੀ ਮੁਸਲਮਾਨਾਂ ਦੀ ਉਸ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ ਜਿਸਨੇ ਪੰਡਤ ਨਹੀਂ ਵੇਖੇ ਪਰ ਉਸ ਵਰ੍ਹੇ ਵਾਪਰੀਆਂ ਘਟਵਨਾਵਾਂ ਦੇ ਬਹੁਤ ਸਾਰੇ ਤਵਸਰੇ ਸੁਣੇ ਹਨ। ਜਦੋਂ ਵੀ ਮੈਂ ਇਸਦੇ ਅਰਥ ਤਲਾਸ਼ਣੇ ਚਾਹੇ ਤਾਂ ਤਸਵੀਰ ਹੋਰ ਵੀ ਧੁੰਦਲੀ ਹੋ ਗਈ ਜਾਪੀ। ਬਿਲਕੁਲ ਜਿਵੇਂ ਕਿਸੇ ਤੰਗ ਗਲੀ ਵਿਚ ਹੰਝੂ-ਗੈਸ ਦੇ ਧੂੰਏ ਵਿੱਚੋਂ ਆਪਣਾ ਰਾਹ ਤਲਾਸ਼ਣਾ ਹੋਵੇ।ਮੈਂ ਕਸ਼ਮੀਰੀ ਪੰਡਿਤਾਂ ਨੂੰ ਆਪਣੀ ਮਾਂ ਤੇ ਚਾਚਿਆਂ-ਤਾਇਆਂ ਦੇ ਵੈਰਾਗ 'ਚੋਂ ਤਲਾਸ਼ਿਆ ਹੈ ਤੇ ਪੁਰਾਣੀਆਂ ਐਲਬਮਾਂ 'ਚੋਂ ਲੱਭਿਆ ਹੈ। ਮੇਰੇ ਪਰਿਵਾਰ ਵਿੱਚ, ਪੰਡਿਤਾਂ ਖਿਲਾਫ਼ ਕੁਝ ਕਹਿਣ ਨੂੰ ਬੁਰਾ ਸਮਝਿਆ ਜਾਂਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਸੱਜ-ਪੱਖੀ ਪੰਡਤ ਸਮੂਹਾਂ ਬਾਰੇ ਵੀ ਜੋ ਕਸ਼ਮੀਰ ਦੀ ਸਿਆਸੀ ਲਹਿਰ ਨੂੰ ਫ਼ਿਰਕੂ ਰੰਗਤ 'ਚ ਪੇਸ਼ ਕਰਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਪਡੰਤ ਆਪਣੀ ਮਾਤ-ਭੂਮੀ ਨੂੰ ਪਰਤਣਗੇ ਅਤੇ ਅਗਲੀ ਪੀੜ੍ਹੀ ਮਿੱਤਰਾਂ ਵਾਂਗ ਵੱਡੀ ਹੋਵੇਗੀ, ਸਾਡੇ ਵਾਂਗ, ਅਜਨਬੀਆਂ ਵਾਂਗ ਨਹੀਂ।

ਮੇਰੇ ਵਾਸਤੇ ਕਸ਼ਮੀਰ ਦੀ ਵਿਆਖਿਆ, ਹੈਨਰੀ ਕੈਰਟੀਅਰ-ਬ੍ਰੈਸਨ ਦੀ ਤਸਵੀਰ ਵਰਗੀ ਹੈ ਜਿਸ 'ਚ ਦੋ ਕਸ਼ਮੀਰੀ ਔਰਤਾਂ, ਕੋਹਿ-ਮਰਾਨ ਦੀ ਚੋਟੀ 'ਤੇ ਖੜ੍ਹੋ ਕੇ, ਖੁਲ੍ਹੇ ਹੱਥਾਂ ਨਾਲ ਦੁਆ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਪੁਰਾਣਾ ਕਸ਼ਮੀਰੀ ਬੁਰਕਾ, ਜਿਸ 'ਚ ਅੱਖਾਂ ਨੂੰ ਜਾਲੀ ਨਾਲ ਢਕਿਆ ਜਾਂਦਾ ਹੈ ਤੇ ਦੂਸਰੀ ਨੇ ਇੱਕ ਫ਼ੀਰਾਂ (ਢਿੱਲਾ-ਢਾਲਾ ਰਵਾਇਤੀ ਕਸ਼ਮੀਰੀ ਗਾਊਨ) ਪਹਿਨਿਆ ਹੋਇਆ ਹੈ।ਉਹ ਨਾਲੋ-ਨਾਲ ਖੜ੍ਹੀਆਂ ਹਨ, ਖੁਲ੍ਹੇ ਅਸਮਾਨ ਵੱਲ ਵੇਖਦੀਆਂ ਤੇ ਵਿਸ਼ਾਲ ਪਰਬੱਤ, ਉਨ੍ਹਾਂ ਵਿਚਲੇ ਕਿਸੇ ਫ਼ਰਕ ਤੋਂ ਅਣਜਾਣ ਤੇ ਬੇਧਿਆਨ, ਰੱਬ ਨੂੰ ਧਿਆ ਰਹੇ ਹਨ। ਇਸ ਟਕਰਾ 'ਚ ਪਹਿਲਾਂ ਹੀ ਉਹ ਔਰਤਾਂ ਗੁਆਚ ਗਈਆਂ ਹਨ। ਅਤੇ ਜੇ ਨਿੱਹਥੇ ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਜਾਣਾ ਜਾਰੀ ਰਿਹਾ ਤਾਂ ਉਹ ਪਰਬਤ ਵੀ ਜਿੱਥੇ ਕਦੇ ਦੁਬਾਰਾ ਉਹ ਔਰਤਾਂ ਇੱਕਠੀਆਂ ਹੋ ਸਕਦੀਆਂ ਹਨ, ਗੁਆਚ ਜਾਵੇਗਾ। ਸਾਡੇ ਸੁਪਨਿਆਂ ਅਤੇ ਉਮੀਦਾਂ ਦਾ ਕਸ਼ਮੀਰ ਹਮੇਸ਼ਾ ਲਈ ਗੁਆਚ ਜਾਵੇਗਾ।

ਪੰਜ ਵਰ੍ਹੇ ਪਹਿਲਾਂ, ਮੈਨੂੰ ਲੱਗਿਆ ਜਿਵੇਂ ਅਜ਼ਾਦੀ ਦੀ ਤੜਪ ਮਰ ਚੁੱਕੀ ਹੈ ਪਰ ਇਹ ਤਾਂ ਬੰਦੂਕਾਂ ਤੋਂ ਪੱਥਰਾਂ ਵੱਲ ਤਬਦੀਲੀ ਦਾ ਖਾਮੋਸ਼ ਦੌਰ ਸੀ। 1953 ਦੇ ਜਨਮੱਤ ਫ਼ਰੰਟ ਤੋਂ 1990ਵਿਆਂ ਦੇ ਅਲ ਫਤਿਹ ਤੱਕ, 1989 ਦੇ ਜੇ.ਕੇ ਐਲ.ਐਫ਼ ਤੋਂ ਅਜੋਕੇ ਨੌਂ-ਸਾਲਾ-ਪੱਥਰਾਓ ਕਾਰੀ ਤੱਕ, ਕਸ਼ਮੀਰ ਅੰਦਰ ਅਜ਼ਾਦੀ ਦਾ ਜਜ਼ਬਾ ਕਿਵੇਂ ਨਾ ਕਿਵੇਂ ਹਮੇਸ਼ਾ ਜ਼ਿੰਦਾ ਰਿਹਾ ਹੈ।

ਭਾਰਤ - ਇੱਕ ਵਿਸ਼ਾਲ ਆਰਥਕਤਾ ਤੇ ਵਿਕਸਾਮਾਨ ਤਾਕਤ- ਨੇ ਕਸ਼ਮੀਰੀਆਂ ਦੇ ਦਿਲ ਤੇ ਮਨ ਜਿੱਤਣ ਲਈ ਹਜ਼ਾਰਾਂ ਕਰੋੜ ਖਰਚੇ ਹਨ। ਜਾਪਦਾ ਹੈ, ਉਨ੍ਹਾਂ 'ਚੋਂ ਜਿਆਦਾਤਰ ਇਸਦੇ ਗਾਹਕ ਨਹੀਂ ਹਨ ਅਤੇ ਜੇ ਉਨ੍ਹਾਂ ਨੇ ਧਨ ਨੂੰ ਖੁਸ਼ੀ ਨਾਲ ਸਵਿਕਾਰ ਵੀ ਕੀਤਾ ਹੋਵੇ, ਤਾਂ ਵੀ ਉਹ ਜ਼ਜਬੇ ਦਾ ਸੌਦਾ ਨਹੀਂ ਕਰ ਰਹੇ। 'ਪਹਿਲਾ' ਰਸਤਾ ਹਮੇਸ਼ਾ ਹੀ ਔਟਲਿਆ ਰਿਹਾ ਹੈ ਤੇ "ਦੂਸਰਾ ਰਸਤਾ" ਪੰਜ ਸਿਤਾਰਾ ਹੋਟਲਾਂ 'ਚ ਗਲਤ ਵਿਅਕਤੀਆਂ ਨਾਲ ਮਸਰੂਫ਼ ਰਿਹਾ ਹੈ ਤੇ ਇਹ, ਬੱਸ ਵਿਅਰਥ ਹੈ।

ਕਸ਼ਮੀਰ ਮਸਲੇ ਦੇ ਹੱਲ ਵਾਸਤੇ, ਭਾਰਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੰਦੂਕ ਤੇ ਧਨ ਪਾਸੇ ਰੱਖੇ ਤੇ ਕਸ਼ਮੀਰੀਆਂ ਨਾਲ ਗੱਲਬਾਤ ਕਰੇ। ਦੋ ਰਸਤੇ ਹਨ, ਜਿਨ੍ਹਾਂ ਰਾਹੀਂ ਨਵੀਂ ਦਿੱਲੀ ਕਸ਼ਮੀਰ ਤੱਕ ਪਹੁੰਚ ਕਰ ਸਕਦੀ ਹੈ। ਇਸਨੂੰ ਇੱਕ ਮੱਤਭੇਦ ਦੇ ਤੌਰ ਵੇਖਣਾ ਤੇ ਹੱਲ ਕਰਨ ਦੇ ਮਕਸਦ ਨਾਲ ਬਰਾਬਰ ਦੇ ਹਿੱਸੇਦਾਰਾਂ ਵਜੋਂ ਗੱਲਬਾਤ ਕਰਨੀ ਜਾਂ ਫਿਰ ਇਸਨੂੰ ਅਮਨ-ਕਨੂੰਨ ਦੀ ਸਮੱਸਿਆ ਗਰਦਾਨਣਾ ਤੇ ਰੋਗ ਦੀ ਬਜਾਇ, ਲੱਛਣਾਂ ਦਾ ਇਲਾਜ ਕਰਨਾ ਜਾਰੀ ਰੱਖਣਾ।

ਨੈਸ਼ਨਲ ਕਾਨਫ਼ਰੰਸ ਤੇ ਪੀ.ਡੀ.ਪੀ ਵਰਗੀਆਂ ਮੁੱਖਧਾਰਾ ਪਾਰਟੀਆਂ, ਜੋ ਕਿ ਭਾਰਤੀ ਸੰਵਿਧਾਨ ਦੇ ਘੇਰੇ 'ਚ ਗੱਲਬਾਤ ਕਰਦੀਆਂ ਹਨ, ਵਲੋਂ ਪੇਸ਼ ਕੀਤੇ ਸਵਰਾਜ ਤੇ ਖੁਦ-ਮੁਖ਼ਤਿਆਰੀ ਦੇ ਦਸਤਾਵੇਜ ਕੇਂਦਰ ਨੇ ਰੱਦੀ ਦੀ ਟੋਕਰੀ 'ਚ ਸੁੱਟ ਦਿੱਤੇ। ਪੀਪਲਜ਼ ਕਾਨਫ਼ਰੰਸ ਦੇ ਆਗੂ ਸਾਜਿਦ ਲੋਨ ਨੇ ਦੋ ਸਾਲ 'ਹਾਸਲਯੋਗ ਰਾਸ਼ਟਰ' ਦੀ ਧਾਰਨਾ ਉੱਪਰ ਮੱਥਾ ਮਾਰਿਆ ਪਰ ਕਿਸੇ ਨੇ ਇਸਦੀ ਬਾਤ ਵੀ ਨਹੀਂ ਪੁੱਛੀ। ਜਿਵੇਂ ਕਿ ਹੁਰੀਅਤ ਮੁਖੀ ਮੀਰਵਾਇਜ਼ ਉਮਰ ਨੇ ਕਿਹਾ ਕਿ ਨਵੀਂ ਦਿੱਲੀ ਨਾਲ ਗੱਲਬਾਤ ਕਰਕੇ, ਉਹ ਆਪਣੀਆਂ ਜਾਨਾਂ 'ਤੇ ਪੜ੍ਹਤ ਦਾਅ 'ਤੇ ਲਗਾ ਰਹੇ ਹਨ। ਇਸ ਦਫ਼ਾ ਭਾਰਤ ਨੂੰ ਗੱਲਬਾਤ ਵਿੱਚ ਰਤਾ ਵਧੇਰੇ ਇਮਾਨਦਾਰ ਹੋਣ ਤੇ ਉਨ੍ਹਾਂ ਬਾਰੇ, ਮਹਿਜ਼ ਤਸਵੀਰਾਂ ਖਿਚਾਉਣ ਦੇ ਇੱਕ ਮੌਕੇ ਤੋਂ ਵੱਧ ਸੋਚਣ ਦੀ ਜਰੂਰਤ ਹੈ।

ਜਿਥੋਂ ਤੱਕ ਭਾਰਤੀ ਫੌਜੀਆਂ ਦੀ ਗੱਲ ਹੈ, ਉਨ੍ਹਾਂ 'ਚੋਂ ਜਿਆਦਾਤਰ ਮੈਦਾਨਾਂ ਦੇ ਗਰੀਬ ਪਿੰਡਾਂ 'ਚੋਂ ਆਏ ਹਨ ਅਤੇ ਕਸ਼ਮੀਰ 'ਚ ਰੇਤੇ ਦੇ ਨਿਖੜੇ ਬੰਕਰਾਂ 'ਚ ਦਿਨ-ਕਟੀ ਕਰਨ ਲਈ ਮਜ਼ਬੂਰ ਹਨ।ਉਹ ਪੱਥਰਾਂ ਦਾ ਸਾਹਮਣਾ ਕਰਦੇ ਹਨ ਤੇ ਫਿਰ ਕਸ਼ਮੀਰੀ ਲੜਕਿਆਂ ਦੀਆਂ ਜਾਨਾਂ ਲੈਂਦੇ ਹਨ। ਕੰਡਿਆਲੀਆਂ ਤਾਰਾਂ ਨੇ ਉਨ੍ਹਾਂ ਦੀਆਂ ਜਿੰਦਗੀਆਂ ਵਲੀਆਂ ਹੋਈਆਂ ਹਨ ਤੇ ਇਸਦਾ ਪ੍ਰਗਟਾਵਾ ਕਸ਼ਮੀਰ ਅੰਦਰ ਉਨ੍ਹਾਂ ਦੀ ਖੁਦਕਸ਼ੀਆਂ ਦੀਆਂ ਉੱਚੀਆਂ ਦਰਾਂ ਤੇ ਭਰਾਮਾਰ ਹੱਤਿਆਵਾਂ ਤੋਂ ਹੁੰਦਾ ਹੈ।ਜੇ ਭਾਰਤੀ ਰਾਜ, ਉਨ੍ਹਾਂ ਨਾਲ ਕੌਮਪ੍ਰਸਤੀ ਦੇ ਮੁਹਰਿਆਂ ਦੀ ਬਜਾਇ ਸਨਮਾਨਿਤ ਸ਼ਹਿਰੀਆਂ ਦੇ ਤੌਰ 'ਤੇ ਵਰਤੇ ਤਾਂ ਫੌਜੀਆਂ ਨੂੰ ਵੀ ਇਸ ਹਾਲਤ ਤੋਂ ਨਿਜ਼ਾਤ ਮਿਲੇਗੀ।

ਨਾ ਤਾਂ ਭਾਰਤ ਗੋਲੀ ਦੀ ਵਰਤੋਂ ਨਾਲ ਕਸ਼ਮੀਰ 'ਚੋਂ ਆਪਣਾ ਰਾਹ ਕੱਢ ਸਕਦਾ ਹੈ ਅਤੇ ਨਾ ਹੀ ਜ਼ਜਬੇ ਨੂੰ ਖ਼ਰੀਦ ਸਕਦਾ ਹੈ। ਜਿੱਥੋਂ ਤੱਕ ਵਕਤ ਹਾਸਲ ਕਰਨ ਦੀ ਗੱਲ ਹੈ ਪਹਿਲਾਂ ਹੀ 63 ਸਾਲ ਗੁਜ਼ਰ ਚੁੱਕੇ ਹਨ।

('ਤਹਿਲਕਾ' 'ਚੋਂ ਧੰਨਵਾਦ ਸਹਿਤ)