Saturday, July 31, 2010

In Punjab

Now-a-days, the Punjab Police is too much pre-occupied with Naxalite-phobia. Some months ago the DGP himself came out with an extremely irresponsible statement, branding the 17 mass organizations of farmers and agri-labour as front organizations of the Naxalites/Maoists, because they have been consistently fighting against the anti-people and anti-national policies of the rulers. The police arrested Surjit Singh Phul, President of Bharti Kisan Union Krantikari, subjected him to severe torture at the Joint Interrogation Center Amritsar and slapped on him a case under the Unlawful Activities (Prevention) Act. During the agitation against PSEB unbundling, Dr. Darshan Pal of the Revolutionary Democratic Front, was illegally detained and interrogated by the police. In May 2010, a poster jointly brought out by various communist revolutionary parties appeared in the state. Thereafter many activists of Krantikari Pendu Mazdoor Union were arrested under the Unlawful Activities (Prevention) Act. One of them, Dilbag Singh from Zira has been even charged under S.121-A IPC (attempting to wage war against the State), which attracts a punishment of life imprisonment, despite there being absolutely no such evidence against him. It goes to the credit of democratic revolutionary movement in Punjab that it has massively resisted all these attempts by mobilizing various sections of the people. A large number of prominent intellectuals of Punjab under the leadership of noted peoples’ dramatist Gursharan Singh formed a ‘Democratic Front Against Operation Green Hunt’ and held state-wide conventions in 15 main cities and 20 villages/towns, which were addressed by Sh. Himanshu Kumar, Gandhian Social Worker from Dantewara. The state police kept close surveillance on these conventions, and attempted to video record the proceedings by smuggling their agents under the garb of fictitious press/TV reporters. They even attempted to video photograph all the audiences. When the organizers objected to it a case under Section 384 (dacoity), 506 (intimidation), 148, 149 IPC (rioting armed with deadly weapons) was got registered at Giddarbaha Distt Mukatsar against members of the Democratic Front and Sh. Himanshu Kumar.

In continuation with this, on 28.7.2010, at about 07.00 PM Daljit Singh, aged about 60 years resident of Hazura Kapura Basti Bathinda was abducted from his house by 15/20 armed policemen in plain clothes, posing as members of a power theft checking team. His wife Sunder Pal Kaur, who is employed as Senior Telephone Supervisor in BSNL at Bathinda raised hue and cry and a large number of neighbourers assembled. On being asked the plain-clothes men refused to divulge their identity but some people in the crowd recognized them to be from CIA Police Station Bathinda. They refused to tell under which FIR or offence Daljit Singh was being arrested or where he is to be kept and when he shall be produced in court. When contacted, the SSP Bathinda expressed total ignorance about the incident. The people apprehended that the armed abductors, who were in fact policemen in mufti, might cause physical harm to Daljit Singh or implicate him in some false criminal case. Advocate N.K.Jeet, President Lok Morcha Punjab, Advocate Balwant Singh Dhillon, President Lawyers For Justice & Democratic Rights, and Gurdeep Singh, Editor AJ DI AWAZ, a Punjabi Daily, immediately brought this incident in the notice of press, Human Rights Commission, Punjab & Haryana High Court, DGP Punjab, Chief Secretary Govt of Punjab & other authorities. They contacted the SHO Police Station CIA Staff Bathinda, who admitted, having taken Daljit Singh in custody and demanded his identity proof. A large number of people along with the Corporator of the area went to the police station. The police, in order to scare away the people alleged that the said Daljit Singh is in fact Jagdish Kumar, a Naxalite leader, who has been underground since 1992, and is inciting the people in Orissa, Andhra Pradesh etc to join the Naxalite movement. They further alleged that he has assumed a false name to conceal his real identity. The people asked the police officials, to disclose the offence and FIR under which he has been arrested. The police did not have any reply. When the people expressed their apprehension that Daljit Singh might be implicated in some false criminal case or physically liquidated, the police agreed to record his formal arrest, but said that the offences under which he was to charged were yet to be determined and shall be added afterwards in consultation with the I.G.of Police.

The police afterwards registered a case FIR No. 35 dated 28.7.2010 at Police Station Thermal Bathinda against him under section 420 (Cheating), 467, 468, 471 of the IPC, on the allegation that he changed his name from Jagdish Kumar to Daljit Singh and got prepared Ration Card & other documents in the said name. However the police failed to provide any information as to whom he has cheated and in which manner. On 29.7.2010, the police presented him in the court of Sh. K.K.Singla JMIC Bathinda and sought his police remand for 10 days for affecting recoveries of the documents such as Ration Card etc. The Ration Card was immediately placed on record of the court. Thereafter no ground was left for seeking police remand. Then the police came out with another story. They claimed that Daljit Singh is a Naxalite leader and a special team of the Intelligence Bureau has arrived from Chandigarh to interrogate him and as such he should be sent to police custody. The court after hearing the arguments granted police remand for one day, with the rider that the while interrogating, the police should bear in mind that the accused is an arthritis & heart patient and he should be provided with medical care and necessary medicines. In police remand, Daljit Singh was subjected to lengthy and strenuous interrogation by the officials of the I.B., Intelligence Wing of the Punjab Police and various other agencies.
In order to cause a scare amongst the people, the police resorted to spreading lies and disinformation. In a press note issued by the District police, Daljit Singh was described as a top Naxalite leader of CPRCPI (ML) who has taken command of the organization after the death of Com. Harbhajan Singh Sohi. He was further accused of having remained underground for the last 40 years under an assumed name and inciting various organizations of farmers, agri-labour, and employees etc to resort to agitations against the Govt policies and indulge in violence. Despite this, hundreds of people including a large number of women came to the court to express moral support and solidarity with Daljit Singh when on 30.7.2010; he was again produced in the court. Earlier residents of Hazura Kapura Basti held rallies to condemn his illegal arrest and false implication and had decided to stand with and support his family. The ‘Maoist’ and the ‘Naxalite’ tag put on him by the police, did not scare them. Daljit Singh was also in high spirits. He raised slogans such as ‘Inquilab-Zindabad’, ‘Long live the Communist Revolutionary movement’ etc.

On 30.7.2010, the Police sought his police remand for 10 days on the plea that he was to be interrogated by the Intelligence sleuths at Joint Interrogation Center at Amritsar, as he was a Maoist. The police even claimed to have recovered some Maoist literature from him. This plea was vigorously opposed by the defense lawyers stating that the police cannot indulge in a fishing inquiry and shall have to limit its investigation to the accusations made in the FIR. They further pleaded that changing name is not an offence. Moreover he has been using the changed name for the last three decades and it has been duly recorded in the service record of his wife as well as birth and school record of his children. The court refused to remand him in police custody and instead sent him to judicial custody for 14 days.

Although under mass pressure, the police attack has been temporarily repulsed, but there is every possibility that Daljit Singh may be falsely implicated in a fresh criminal case or named as an accused in any pending criminal case at Bathinda or at any other place in Punjab or in any other state, to subject him to physical torture. The police is also looking for Jaspal Jassi, Editor of a revolutionary democratic monthly magazine ‘SURAKH REKHA’, currently being published from Bathinda. Their intention is to silence all the pro-people voices of dissent. Therefore democratic minded people shall have to remain vigilant.

Saturday, July 17, 2010

18 ਜੁਲਾਈ ਸ਼ਹੀਦੀ ਦਿਵਸ 'ਤੇ

ਸਾਡੇ ਸੱਜਰੇ ਇਤਿਹਾਸ ਦੇ ਪੰਨੇ
ਪ੍ਰੇਰਨਾਮਈ ਹੈ ਪ੍ਰਿਥੀ ਦਾ ਜੀਵਨ ਤੇ ਕੁਰਬਾਨੀ

ਅੱਜ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਨੂੰ 31 ਵਰ੍ਹੇ ਹੋ ਗਏ ਹਨ। ਉਹਦੀ ਸ਼ਹਾਦਤ ਦੀ ਖਬਰ ਪੰਜਾਬ ਦੇ ਵਿਦਿਆਰਥੀ ਜਗਤ ਤੇ ਹੋਰਨਾਂ ਮਿਹਨਤਕਸ਼ ਲੋਕਾਂ ਲਈ ਵੱਡਾ ਝੰਜੋੜਾ ਲੈ ਕੇ ਆਈ ਸੀ। ਪ੍ਰਿਥੀ 70ਵਿਆਂ ਦੀ ਉਸ ਵਿਦਿਆਰਥੀ ਲਹਿਰ ਦਾ ਮਾਣ ਤੇ ਸ਼ਾਨ ਸੀ ਜੀਹਨੇ ਪੰਜਾਬ ਦੀ ਜਵਾਨੀ ਨੂੰ ਜ਼ਿੰਦਗੀ ਜਿਉਣ ਦਾ ਪਾਠ ਪੜ੍ਹਾਇਆ। ਉਸਨੇ ਲੱਗਭਗ 7 ਵਰ੍ਹੇ ਪੀ.ਐਸ.ਯੂ. ਦੇ ਜਨਰਲ ਸਕੱਤਰ ਵਜੋਂ ਵਿਦਿਆਰਥੀ ਵਰਗ ਦੀ ਅਗਵਾਈ ਕੀਤੀ।

ਪ੍ਰਿਥੀ ਦੀ ਜਵਾਨੀ ਦਾ ਉਹ ਦਹਾਕਾ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਲਹਿਰ ਦਾ ਉਹ ਸੁਨਹਿਰੀ ਪੰਨਾ ਹੈ ਜਿਹੜਾ ਸਾਨੂੰ ਭਾਵੇਂ ਕਿਧਰੇ ਕਿਤਾਬਾਂ 'ਚੋਂ ਨਹੀਂ ਮਿਲਦਾ ਪਰ ਪੰਜਾਬ ਦੇ ਕਾਲਜਾਂ ਦੀਆਂ ਕੰਧਾਂ ਤੇ ਉਹਦੀ ਪੀੜ੍ਹੀ ਦੇ ਲੋਕਾ ਦੇ ਚੇਤਿਆਂ 'ਤੇ ਉਕਰਿਆ ਦਿਖਦਾ ਹੈ। ਆਪਣੀ ਵਿਦਿਆਰਥੀ ਸਰਗਰਮੀ ਦੌਰਾਨ ਮੈਂ ਬਹੁਤ ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ, ਪੱਤਰਕਾਰਾਂ ਤੇ ਵੱਖ-2 ਜਥੇਬੰਦੀਆਂ 'ਚ ਸਰਗਰਮ ਵਿਅਕਤੀਆਂ ਦੇ ਸੰਪਰਕ 'ਚ ਆਇਆ ਹਾਂ, ਸਭਨਾਂ ਦੀਆਂ ਗੱਲਾਂ 'ਚ ਪ੍ਰਿਥੀ ਦਾ ਜ਼ਿਕਰ ਜ਼ਰੂਰ ਛਿੜ ਪੈਂਦਾ ਹੈ, ਜੀਹਦੇ 'ਚ ਓਹਦੀ ਸ਼ਹਾਦਤ ਤੇ ਜੀਵਨ ਘਾਲਣਾ ਲਈ ਸ਼ਰਧਾ ਤੇ ਸਨਮਾਨ ਦਾ ਭਾਵ ਤਾਂ ਦਿਖਦਾ ਹੀ ਹੈ ਸਗੋਂ ਉਹਦੇ ਸਮਕਾਲੀ ਹੋਣ ਦਾ ਮਾਣ ਵੀ ਝਲਕਦਾ ਹੈ।

ਪੰਜਾਬ ਦੇ ਲੋਕਾਂ ਖਾਸ ਕਰ ਨੌਜਵਾਨਾਂ ਤੇ ਵਿਦਿਆਰਥੀਆਂ 'ਚ ਪ੍ਰਿਥੀ ਦੇ ਪਿਆਰੇ ਤੇ ਸਤਿਕਾਰੇ ਜਾਣ ਦਾ ਅੰਦਾਜ਼ਾ ਉਹਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਚੱਲੀ ਵਿਸ਼ਾਲ ਰੋਸ ਲਹਿਰ ਦੇ ਝਲਕਾਰਿਆਂ ਤੋਂ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਅੰਦਰ ਜਨਤਕ ਰੋਹ ਦੇ ਸੇਕ ਨੇ ਅੰਗਰੇਜ਼ ਹਾਕਮਾਂ ਨੂੰ ਲੂਹ ਸੁੱਟਿਆ ਸੀ। ਉਸ ਤੋਂ ਬਾਅਦ ਕਿਸੇ ਜਨਤਕ ਆਗੂ ਦੀ ਸ਼ਹਾਦਤ ਨੇ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਹਲੂਣਾ ਦਿੱਤਾ ਤਾਂ ਉਹ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਸੀ।

ਪ੍ਰਿਥੀ 19 ਵਰ੍ਹਿਆਂ ਦਾ ਸੀ ਜਦੋਂ ਪੀ.ਏ.ਯੂ. ਲੁਧਿਆਣੇ 'ਚ ਆਪਣੇ ਸੰਗੀਆਂ ਦੀ ਛੋਟੀ ਟੁਕੜੀ ਨਾਲ ਰਲ ਕੇ ਕਦੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਬਣਾਈ ਪੰਜਾਬ ਸਟੂਡੈਂਟ ਯੂਨੀਅਨ ਦੇ ਨਾਂ ਹੇਠ ਵਿਦਿਆਰਥੀਆਂ ਨੂੰ ਚੇਤਨ ਕਰਨ ਤੇ ਜਥੇਬੰਦ ਕਰਨ 'ਚ ਜੁਟ ਗਿਆ ਸੀ। ਅਜਿਹੇ ਸਮਿਆਂ 'ਚ ਜਦੋਂ ਹੱਕ ਸੱਚ ਦੀ ਗੱਲ ਕਰਨ ਦੀ ਕੀਮਤ ਕਾਲਜ 'ਚੋਂ ਕੱਢੇ ਜਾਣ ਤੋਂ ਲੈ ਕੇ ਜਾਨ ਤੱਕ ਹੋ ਸਕਦੀ ਸੀ । ਪਰ ਪ੍ਰਿਥੀ ਨੇ ਇਹਨਾਂ ਬੇਹੱਦ ਔਖੀਆਂ ਹਾਲਤਾਂ 'ਚ ਵੱਡੇ ਹੌਂਸਲੇ ਤੇ ਲੋਹੜੇ ਦੇ ਸਬਰ ਨਾਲ, ਹੱਕ ਸੱਚ ਦਾ ਪਰਚਮ ਬੁਲੰਦ ਰੱਖਣ ਦੀਆਂ ਅਜਿਹੀਆਂ ਰਵਾਇਤਾਂ ਸਿਰਜੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਰੁਸ਼ਨਾਉਂਦੀਆਂ ਰਹਿਣਗੀਆਂ।

ਜਦੋਂ ਅਕਤੂਬਰ 1972 'ਚ ਮੋਗੇ ਦੇ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਤੇ ਹਕੂਮਤੀ ਧੱਕੇਸ਼ਾਹੀ ਖਿਲਾਫ਼ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ 'ਚ ਸ਼ਾਨਾਮੱਤਾ ਸੰਗਰਾਮ ਲੜਿਆ ਤਾਂ ਪੀ.ਐਸ.ਯੂ. ਹਰ ਸਕੂਲ/ਕਾਲਜ ਤੱਕ ਫੈਲ਼ ਗਈ। ਵਿਦਿਆਰਥੀ ਨਿਆਸਰੇ ਨਾ ਰਹੇ ਸਗੋਂ ਇਕ ਚੇਤਨ ਤੇ ਜਥੇਬੰਦ ਤਾਕਤ ਬਣ ਗਏ। ਵਿਦਿਅਕ ਪ੍ਰਬੰਧਾਂ ਦੇ ਵਿਗਾੜਾਂ ਖਿਲਾਫ਼ ਅਤੇ ਵਿਦਿਅਕ ਸੰਸਥਾਵਾਂ 'ਚ ਜਮਹੂਰੀ ਮਾਹੌਲ ਦੀ ਸਥਾਪਤੀ ਲਈ ਜੂਝਦੇ ਵਿਦਿਆਰਥੀਆਂ ਦੇ ਜੋਸ਼ੀਲੇ ਤੇ ਜ਼ਬਤਬੱਧ ਕਾਫ਼ਲੇ ਹੋਰਨਾਂ ਮਿਹਤਨਕਸ਼ਲ ਤਬਕਿਆਂ ਲਈ ਵੀ ਜਥੇਬੰਦ ਹੋਣ ਤੇ ਜੂਝਣ ਦੀ ਪ੍ਰੇਰਨਾ ਬਣਨ ਲੱਗੇ। ਇਹ ਪ੍ਰਿਥੀਪਾਲ ਰੰਧਾਵੇ ਦੀ ਅਗਵਾਈ ਹੀ ਸੀ ਕਿ ਜੇਕਰ 1974 'ਚ ਦੇਸ਼ ਅੰਦਰ ਜੇ.ਪੀ. ਲਹਿਰ ਚੱਲੀ ਤਾਂ ਪੀ.ਐਸ.ਯੂ. ਨੇ ਲੋਕਾਂ ਨੂੰ ਭਟਕਾਊ ਨਾਅਰਿਆਂ ਤੋਂ ਸੁਚੇਤ ਕੀਤਾ ਅਤੇ ਆਪਣੇ ਸਮਾਜਿਕ ਰੋਲ ਨੂੰ ਪਹਿਚਾਣਦਿਆਂ ਸਿਰਫ ਵਿਦਿਆਰਥੀ ਮਸਲਿਆਂ ਤੱਕ ਸੀਮਤ ਨਾ ਰਹਿ ਕੇ ਵੱਡੀ ਜ਼ਿੰਮੇਵਾਰੀ ਨਿਭਾਉਦਿਆਂ, ਮੋਗੇ 'ਚ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀ ਵੱਡੀ ਸੰਗਰਾਮ ਰੈਲੀ ਜਥੇਬੰਦ ਕੀਤੀ ਤੇ ਕੌਮ ਲਈ ਕਲਿਆਣ ਦਾ ਮਾਰਗ ਪੇਸ਼ ਕੀਤਾ। ਜੂਨ 75 'ਚ ਦੇਸ਼ ਅੰਦਰ ਐਮਰਜੈਂਸੀ ਲੱਗੀ। ਵੱਡੀਆਂ-2 ਸਿਆਸੀ ਪਾਰਟੀਆਂ ਬੇ-ਅਸਰ ਹੋ ਗਈਆਂ ਪਰ ਪ੍ਰਿਥੀ ਦੀ ਅਗਵਾਈ 'ਚ ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦਾ ਪਰਚਮ ਲਹਿਰਾਉਂਦਾ ਰੱਖਿਆ, ਐਮਰਜੈਂਸੀ ਦਾ ਸਰਗਰਮ ਵਿਰੋਧ ਕੀਤਾ। ਇਹ ਅਜਿਹਾ ਮੌਕਾ ਸੀ ਜਦੋਂ ਚਾਰੇ ਪਾਸੇ ਪਸਰੀ ਚੁੱਪ 'ਚ ਪੰਜਾਬ ਦੇ ਕਾਲਜਾਂ 'ਚ 'ਅਸੀਂ ਜਿਉਂਦੇ-ਅਸੀਂ ਜਾਗਦੇ' ਦੀਆਂ ਅਵਾਜ਼ਾਂ ਉਚੀਆਂ ਹੋ ਰਹੀਆਂ ਸਨ। ਰੰਧਾਵੇ ਨੇ ਗਿਰਫਤਾਰੀ ਦਿੱਤੀ ਅਤੇ ਅੰਮ੍ਰਿਤਸਰ ਦੇ ਤਸੀਹਾ ਕੇਂਦਰ 'ਚ ਕਹਿਰਾਂ ਦੇ ਤਸ਼ਦੱਦ ਦਾ ਸਿਦਕਦਿਲੀ ਨਾਲ ਸਾਹਮਣਾ ਕਰਦਿਆਂ ਲੋਕਾ ਹਿਤਾਂ ਲਈ ਆਪਣੀ ਵਫ਼ਾਦਾਰੀ ਦੀ ਰੌਸ਼ਨ ਮਿਸਾਲ ਪੇਸ਼ ਕੀਤੀ। ਪ੍ਰਿਥੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹਰ ਮਿਹਨਤਕਸ਼ ਤਬਕੇ ਨੂੰ ਸਹਿਯੋਗੀ ਮੋਢਾ ਲਾਇਆ ਤੇ ਸਭਨਾਂ ਸੰਘਰਸ਼ਸ਼ੀਲ ਕਾਫਲਿਆਂ 'ਚ ਆਪਸੀ ਸਾਂਝ ਦਾ ਸੰਚਾਰ ਕੀਤਾ।

ਪੰਜਾਬ ਦੀ ਨੌਜਵਾਨ-ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਇਹ ਉਹ ਦੌਰ ਹੈ ਜਦੋਂ ਨੌਜਵਾਨਾਂ 'ਚ ਤੇਜ਼ੀ ਨਾਲ ਸਮਾਜਿਕ ਚੇਤਨਾ ਤੇ ਜਮਹੂਰੀ ਸੋਝੀ ਦਾ ਪਸਾਰਾ ਹੋਇਆ। ਪ੍ਰਿਥੀ ਪਾਲ ਰੰਧਾਵੇ ਤੇ ਉਹਦੇ ਸਾਥੀਆਂ ਦੀ ਘਾਲਣਾ ਦਾ ਸਿੱਟਾ ਹੀ ਸੀ ਕਿ ਉਹਨਾਂ ਸਮਿਆਂ 'ਚ ਪੰਜਾਬ ਦੇ ਕਾਲਜਾਂ 'ਚ ਬਹੁਤ ਗੰਭੀਰ ਤੇ ਸਿਹਤਮੰਦ-ਉਸਾਰੂ ਮਹੌਲ ਦੀ ਸਥਾਪਨਾ ਹੋਈ। ਵਿਦਿਅਕ ਸੰਸਥਾਵਾਂ ਐਸ਼ਪ੍ਰਸਤੀ, ਗੈਰ-ਇਖਲਾਕੀ, ਮਰਨਊ ਤੇ ਢਾਹੂ ਰੁਚੀਆਂ ਦੇ ਸੰਚਾਰ ਦਾ ਸਾਧਨ ਬਣਨ ਦੀ ਥਾਂ ਅਗਾਂਹ-ਵਧੂ ਸਭਿਆਚਾਰਕ ਤੇ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣੀਆਂ। ਕਾਲਜਾਂ ਦੇ ਦਮਘੋਟੂ ਮਾਹੌਲ ਖਿਲਾਫ਼ ਜਦੋਜਹਿਦ ਕਰਕੇ ਸਿਰਜੇ ਗਏ ਜਮਹੂਰੀ ਮਾਹੌਲ 'ਚ ਵਿਦਿਆਰਥੀਆਂ ਨੇ ਆਪ ਸਿਰਜੀ ਜਮਹੂਰੀਅਤ ਨੂੰ ਮਾਣਿਆ। ਵਿਦਿਆਰਥੀਆਂ 'ਚ ਸਮਾਜਿਕ ਤੇ ਰਾਜਨੀਤਕ ਸਰੋਕਾਰਾਂ ਪੱਖੋਂ ਹਾਲਤ ਇੱਥੋਂ ਤੱਕ ਪਹੁੰਚੀ ਕਿ ਰੂਸ ਵੱਲੋਂ ਅਫਗਾਨਿਸਤਾਨ 'ਤੇ ਨਿਹੱਕੇ ਹਮਲੇ ਖਿਲਾਫ਼ ਵੀ ਪੰਜਾਬ ਦੇ ਵਿਦਿਆਰਥੀ ਸੜਕਾਂ 'ਤੇ ਨਿਤਰਦੇ ਰਹੇ।

ਆਪਣੇ ਵਿਦਿਅਕ ਜੀਵਨ ਦੀ ਸਮਾਪਤੀ ਤੋਂ ਬਾਅਦ, ਆਪਣੇ ਅੰਤਲੇ ਦਿਨਾਂ 'ਚ ਰੰਧਾਵੇ ਨੇ ਜਮਹੂਰੀ ਹੱਕਾਂ ਦੀ ਜਥੇਬੰਦੀ ਖੜੀ ਕਰਨ ਲਈ ਯਤਨ ਜੁਟਾਏ ਤੇ ਸਿੱਟੇ ਵਜੋਂ ਜਮਹੂਰੀ ਅਧਿਕਾਰ ਸਭਾ ਦੀ ਸਥਾਪਨਾ ਹੋਈ। 18 ਜੁਲਾਈ 1979 ਨੂੰ ਪੀ.ਏ.ਯੂ. ਦੇ ਸਿਆਸੀ ਸਰਪ੍ਰਸਤੀ ਵਾਲੇ ਗੁੰਡਾ ਟੋਲੇ ਵੱਲੋਂ ਪ੍ਰਿਥੀ ਨੂੰ ਅਗਵਾ ਕਰਕੇ, ਕੋਹ ਕੋਹ ਕੇ ਸ਼ਹੀਦ ਕਰ ਦਿੱਤਾ। ਪ੍ਰਿਥੀ ਦੇ ਵਾਰਸਾਂ ਨੇ ਮਹੀਨਿਆਂ ਬੱਧੀ ਵੱਡਾ ਸੰਗਰਾਮ ਲੜ ਕੇ ਉਹਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ। ਉਹਦੀ ਸ਼ਹਾਦਤ ਤੇ ਉਘੇ ਕਵੀ ਪਾਸ਼ ਨੇ ਕਵਿਤਾ ਰਾਹੀਂ ਸਿਜਦਾ ਕੀਤਾ

ਜਿੱਦਣ ਤੂੰ ਪ੍ਰਿਥੀ ਨੂੰ ਜੰਮਿਆ

ਉਹ ਕਿਹੜਾ ਦਿਨ ਸੀ ਮਾਂ

ਰੱਬ ਬਣਕੇ ਮੈਂ ਕੁੱਲ ਕੈਲੰਡਰ

ਉਹੀਉ ਦਿਨ ਕਰਦਾਂ


27 ਵਰ੍ਹੇ ਦੀ ਉਮਰ 'ਚ ਹੀ ਜੇਕਰ ਉਹ ਅਜਿਹੀਆਂ ਪੈੜਾਂ ਪਾ ਸਕਿਆ ਤਾਂ ਇਹ ਲੋਕ ਹਿਤਾਂ ਦੇ ਕਾਜ਼ ਪ੍ਰਤੀ ਉਹਦੀ ਨਿਹਚਾ ਤੇ ਸਮਰਪਣ ਭਾਵਨਾ ਦਾ ਹੀ ਸਿੱਟਾ ਹੈ । ਅਜਿਹਾ ਆਪਣੀ ਲਿਆਕਤ ਤੇ ਸੂਝ ਸਿਆਣਪ ਦਾ ਹਰ ਅੰਸ਼ ਮਿਹਤਨਕਸ਼ ਲੋਕਾਂ ਦੀ ਮੁਕਤੀ ਦੇ ਕਾਜ਼ ਨੂੰ ਅਰਪਣ ਕਰਨ ਦੀ ਭਾਵਨਾ ਕਰਕੇ ਹੀ ਸੰਭਵ ਹੋ ਸਕਿਆ। ਪ੍ਰਿਥੀ ਅੱਜ ਜਿਸਮਾਨੀ ਤੌਰ 'ਤੇ ਭਾਵੇਂ ਇਸ ਦੁਨੀਆਂ 'ਚ ਨਹੀਂ ਪਰ ਪੰਜਾਬ 'ਚ ਲੋਕ ਹੱਕਾਂ ਦੀ ਲਹਿਰ ਉਸਾਰਨ ਦਾ ਉਹਦਾ ਲਾਇਆ ਬੂਟਾ ਅੱਜ ਭਰ ਜਵਾਨ ਹੋਣ ਜਾ ਰਿਹਾ ਹੈ।

ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਨਾਇਕ ਸ਼ਹੀਦ ਪ੍ਰਿਥੀਪਾਲ ਰੰਧਾਵਾ ਸ਼ਹੀਦ ਭਗਤ ਸਿੰਘ ਦਾ ਅਸਲ ਵਾਰਸ ਬਣ ਕੇ ਜਿਉਂਇਆਂ ਤੇ ਵਿਦਾ ਹੋਇਆ। ਅੱਜ ਪੰਜਾਬ ਦੀ ਜਵਾਨੀ ਜਿਹਨਾਂ ਹਾਲਤਾਂ 'ਚੋਂ ਗੁਜ਼ਰ ਰਹੀ ਹੈ, ਉਹ ਹਾਲਾਤ ਪ੍ਰਿਥੀ ਦੇ ਵੇਲ਼ਿਆਂ ਤੋਂ ਵੀ ਬਦਤਰ ਹਨ। ਸਿੱਖਿਆ ਤੇ ਰੁਜ਼ਗਾਰ ਬੁਰੀ ਤਰ੍ਹਾਂ ਉਜਾੜੇ ਮੂੰਹ ਆਇਆ ਹੋਇਆ ਹੈ। ਬੇਹੱਦ ਮਹਿੰਗੀਆਂ ਪੜ੍ਹਾਈਆਂ ਪੜ੍ਹ ਕੇ ਵੀ ਨੌਜਵਾਨ ਜ਼ਿੰਦਗੀ ਦਾ ਨਿਰਬਾਹ ਕਰਨ ਤੋਂ ਅਸਮਰੱਥ ਰਹਿ ਰਹੇ ਹਨ ਤੇ ਸਿਰੇ ਦੀ ਬੇ-ਵੁੱਕਤੀ ਵਾਲੀ ਹਾਲਤ ਦਾ ਸਹਾਮਣਾ ਕਰ ਰਹੇ ਹਨ। ਇਸ ਹਾਲਤ 'ਚੋਂ ਨਿਰਾਸ਼ਾਮਈ ਸੋਚਾਂ ਉਪਜਦੀਆਂ ਹਨ, ਜਵਾਨੀ ਨਸ਼ਿਆਂ ਦਾ ਆਸਰਾ ਤੱਕਦੀ ਹੈ, ਜ਼ਿੰਦਗੀ ਦੀ ਲੜਾਈ ਹਾਰ ਕੇ ਖੁਦਕੁਸ਼ੀਆਂ ਦੇ ਰਾਹ ਤੁਰਦੀ ਹੈ। ਕੁਝ ਹਿੱਸੇ ਬੇਵਸੀ ਦੀ ਹਾਲ਼ਤ 'ਚੋਂ ਹਾਕਮਾਂ ਦੇ ਸਿਰ ਚੜ੍ਹ ਕੇ ਮਰਨ ਦੇ ਰਾਹ ਵੀ ਤੁਰਦੇ ਹਨ। ਅਜਿਹੇ ਵੇਲਿਆਂ 'ਚ ਸਾਨੂੰ ਆਪਣੇ ਸੱਜਰੇ ਇਤਿਹਾਸ ਤੇ ਜੰਮ ਗਈ ਧੂੜ ਪਾਸੇ ਕਰਕੇ ਪ੍ਰਿਥੀਪਾਲ ਰੰਧਾਵੇ ਦੀ ਬੀਰ ਗਾਥਾ ਦੇ ਪੰਨੇ ਫਰੋਲਣੇ ਚਾਹੀਦੇ ਹਨ। ਕਾਲਜਾਂ 'ਚ ਬੇ-ਵੁੱਕਤੇ ਬਣੇ ਨੌਜਵਾਨ ਕਿਵੇਂ ਸਿਆਸੀ ਪਾਰਟੀਆਂ ਦੇ ਮੁਥਾਜ਼ ਨਾ ਰਹਿ ਕੇ ਇਕ ਆਜ਼ਾਦ ਤਾਕਤ ਬਣਕੇ ਉਭਰੇ ਤੇ ਸਮੇਂ ਦਾ ਵਹਿਣ ਬਦਲ ਗਏ। ਪ੍ਰਿਥੀ ਦੀ ਅਗਵਾਈ 'ਚ ਵਿਦਿਆਰਥੀਆਂ ਦੇ ਕਾਰਨਾਮਿਆਂ ਦੀ ਰੋਸ਼ਨ ਮਿਸਾਲ ਤੋਂ ਰੌਸ਼ਨੀ ਲੈ ਕੇ ਅੱਜ ਦੇ ਹਾਲਤਾਂ 'ਚ ਹੱਕ ਲਈ ਜੂਝਣ ਦਾ ਜੇਰਾ ਕਰਨਾ ਚਾਹੀਦਾ ਹੈ। 31 ਵਰ੍ਹੇ ਬਾਅਦ ਵੀ ਪ੍ਰਿਥੀ ਦੇ ਬਣਾਏ ਰਾਹ ਅਜੋਕੇ ਪੰਜਾਬ ਦੀ ਜਵਾਨੀ ਦੇ ਕਦਮਾਂ ਦੀ ਤਾਲ ਨੂੰ ਉਡੀਕ ਰਹੇ ਹਨ।

ਮਿਤੀ: 10-07-2010

ਪਾਵੇਲ ਕੁੱਸਾ ਫੋਨ ਨੰ: 94170-54015

ਪਿੰਡ ਤੇ ਡਾਕ ਕੁੱਸਾ ਜ਼ਿਲ੍ਹਾ : ਮੋਗਾ

Wednesday, July 14, 2010


Lok Morcha Punjab expresses its deep grief and anguish at the tragic and untimely death of Sh. Balkar Singh Dakonda and his wife in a road accident on the night intervening 12th & 13th July 2010. Sh. Balkar Singh remained active in the farmers movement in Punjab for the last about 28 years. In the eighties, when Punjab farmers organized a massive spectacular Gherao of Punjab Raj Bhawan at Chandigarh, he was Nabha block President of the BKU. With the sheer dint of his hard work, commitment and dedication to the cause of farmers, he emerged as a front-ranking leader of the BKU. For the past many years, Sh. Balkar Singh Dakonda remained part of a united revolutionary democratic movement of farmers and agricultural laborers fervently struggling against the neo-liberal policies of the ruling classes in Punjab.

While fighting for the farmers he suffered immense repression at the hands of the police. He was sent to jail six times, the last one being in March 2010. A few years ago he suffered injuries on his head and knee in a brutal lathi-charge by the police at Mansa, on a peaceful demonstration of peasants.

Sh. Balkar Singh Dakonda was deeply interested in progressive literature & cultural activities, particularly the poetry of Surjit Paatar and plays of Sh. Gursharan Singh. He used to organize Gursharan Singh’s plays in and around his village and recite Surjit Paatar’s poems to enthuse the peasants in their gatherings.

Balkar Singh Dakonda’s death is a great loss to the peoples’ democratic revolutionary movement.

ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦਾ ਸੜਕ ਹਾਦਸੇ 'ਚ ਦੇਹਾਂਤ

ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੇ ਪ੍ਰਧਾਨ ਬਲਕਾਰ ਸਿੰਘ ਡਕੌਂਦਾ (55 ਸਾਲ) ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਦਾ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਉਹ ਸੋਮਵਾਰ ਰਾਤੀਂ 9 ਕੁ ਵਜੇ ਸਰਹਿੰਦ ਦੇ ਆਮ-ਖ਼ਾਸ ਬਾਗ ਨੇੜੇ ਆਪਣੇ ਮੋਟਰ ਸਾਈਕਲ ਉੱਤੇ ਪਿੰਡ ਫਤਿਹਪੁਰ ਜਾ ਰਹੇ ਸਨ ਕਿ ਕੋਈ ਵਾਹਨ ਵਾਲਾ ਉਨ੍ਹਾਂ ਨੂੰ ਫੇਟ ਮਾਰ ਗਿਆ। ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ 14 ਜੁਲਾਈ ਨੂੰ ਬਾਅਦ ਦੁਪਹਿਰ 2 ਵਜੇ ਪਿੰਡ ਡਕੌਂਦਾ (ਨੇੜੇ ਪਿੰਡ ਟੌਹੜਾ) ਵਿਖੇ ਕੀਤਾ ਜਾਵੇਗਾ।

ਕਾਮਰੇਡ ਡਕੌਂਦਾ ਪਹਿਲਾਂ ਆਰ.ਐੱਮ.ਪੀ. (ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ) ਸਨ। ਗੁਆਂਢੀ ਪਿੰਡ ਦਿੱਤੂਪੁਰ ਦੇ ਕਿਸਾਨ ਆਗੂ ਗੁਰਮੀਤ ਸਿੰਘ ਦਿੱਤੂਪੁਰ ਦੇ ਪ੍ਰਭਾਵ ਸਦਕਾ ਉਹ ਕਿਸਾਨ ਘੋਲ਼ਾਂ ਨਾਲ ਜੁੜ ਗਏ। ਸੰਨ 1984 ਵਿਚ ਭਾਰਤੀ ਕਿਸਾਨ ਯੂਨੀਅਨ ਦੀ ਨਾਭਾ ਇਕਾਈ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਦੀ ਪਟਿਆਲਾ ਇਕਾਈ ਦੇ ਸਕੱਤਰ, ਸੂਬਾ ਪ੍ਰੱਸ ਸਕੱਤਰ ਅਤੇ ਸੂਬਾ ਜਨਰਲ ਸਕੱਤਰ ਦੇ ਅਹੁਦੇ ਤੇ ਰਹਿੰਦਿਆਂ ਕਿਸਾਨਾਂ ਦੀ ਅਗਵਾਈ ਕੀਤੀ। ਅੱਜਕੱਲ੍ਹ ਉਹ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੇ ਪ੍ਰਧਾਨ ਸਨ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਛੋਟੀ ਕਿਸਾਨੀ ਵਿਚੋਂ ਸੀ। 26 ਸਾਲ ਤੋਂ ਉਹ ਲਹਿਰ ਨਾਲ ਬਤੌਰ ਕੁਲਵਕਤੀ ਕਾਰਕੁਨ ਜੁੜੇ ਹੋਏ ਸਨ। ਇਸ ਵੇਲੇ 17 ਜਥੇਬੰਦੀਆਂ ਵੱਲੋਂ ਵਿੱਢੇ ਘੋਲ ਦੇ ਉਹ ਸਿਰਕੱਢ ਆਗੂ ਸਨ। ਉਨ੍ਹਾਂ ਦੀ ਜੀਵਨਸਾਥਣ ਜਸਵੀਰ ਕੌਰ ਹਾਲ ਹੀ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸਕੂਲ, ਫ਼ਤਿਹਗੜ੍ਹ ਸਾਹਿਬ ਤੋਂ ਬਤੌਰ ਅਧਿਆਪਕ ਰਿਟਾਇਰ ਹੋਏ ਸਨ। ਉਨ੍ਹਾਂ ਦਾ ਇਕਲੌਤਾ ਬੇਟਾ ਆਸਟਰੇਲੀਆ ਵਿਚ ਹੈ ਅਤੇ ਭਲਕੇ ਪਿੰਡ ਪੁੱਜ ਰਿਹਾ ਹੈ।

(ਗੁਲਾਮ ਕਲਮ 'ਚੋਂ ਧੰਨਵਾਦ ਸਹਿਤ)

Tuesday, July 6, 2010

ਸਰਕਾਰੀ ਨੀਤੀ ਦੀ ਮਾਰ ਹੇਠ ਘਰੇਲੂ ਸਨਅਤ

'ਪੰਜਾਬੀ ਟ੍ਰਿਬਿਊਨ' ਅੰਦਰ ਪੰਜਾਬ ਦੀ ਸਨਅਤ ਦੇ ਹਾਲਤਾਂ ਬਾਰੇ ਖਬਰਾਂ ਦੀ ਇਕ ਲੰਮੀ ਲੜੀ ਛਪੀ ਹੈ ਜੀਹਦੇ 'ਚ ਪੰਜਾਬ ਦੀ ਸਨਅਤ ਦੇ ਬਹੁਤ ਮੰਦੇ ਹਾਲੀਂ ਹੋਣ ਦੀ ਤਸਵੀਰ ਸਪੱਸ਼ਟ ਉਘੜਦੀ ਹੈ। ਬਹੁਤੇ ਕਾਰੋਬਾਰ ਬੰਦ ਹੋ ਚੁੱਕੇ ਹਨ ਤੇ ਰਹਿੰਦੇ ਵੀ ਘਾਟਾ ਸਹਿੰਦੇ ਹੋਏ ਬੰਦ ਹੋਣ ਦੀ ਤਿਆਰੀ 'ਚ ਹਨ। ਪੰਜਾਬ ਛੋਟੀਆਂ ਸਨਅਤਾਂ ਵਾਲਾ ਸੂਬਾ ਹੈ। ਚਮੜਾ, ਕੱਪੜਾ, ਹੈਂਡਲੂਮ, ਹੌਜਰੀ ਫਰਨੀਚਰ ਤੇ ਰਬੜ ਉਦਯੋਗ ਵਗੈਰਾ ਇਹਦੀ ਸਨਅਤ ਦੇ ਪ੍ਰਮੁੱਖ ਖੇਤਰ ਹਨ। ਇਹਨਾਂ ਸਭਨਾਂ ਖੇਤਰਾਂ ਤੇ ਇਹਦੀਆਂ ਸਹਾਇਕ ਸਨਅਤੀ ਇਕਾਈਆਂ ਦੇ ਬੰਦ ਹੋਣ ਦਾ ਅਮਲ ਚਿੰਤਾ ਦਾ ਵਿਸ਼ਾ ਹੈ। ਖਬਰਾਂ ਦੱਸਦੀਆਂ ਹਨ ਕਿ ਰਬੜ ਦੇ ਖੇਤਰ 'ਚ 400 ਦੇ ਲਗਭਗ ਸਨਅਤੀ ਇਕਾਈਆਂ ਕੰਮ ਕਰਦੀਆਂ ਸਨ ਜਿੰਨ੍ਹਾਂ ਦੀ ਗਿਣਤੀ ਹੁਣ ਲਗਭਗ 100 ਦੇ ਕਰੀਬ ਰਹਿ ਗਈ ਹੈ, ਬਾਕੀ ਦੀਆਂ ਦਮ ਤੋੜ ਗਈਆਂ ਹਨ। ਬਟਾਲਾ ਵਰਗੇ ਸਨਂਅਤੀ ਸ਼ਹਿਰ ਅੰਦਰ ਕਦੇ ਛੋਟੇ ਵੱਡੇ ਸਨਅਤੀ ਯੂਨਿਟਾਂ ਦੀ ਗਿਣਤੀ ਕਦੇ 3000 ਹਜ਼ਾਰ ਹੋਇਆ ਕਰਦੀ ਸੀ ਜੋ ਘਟ ਕੇ 300 ਵੱਡੀਆਂ ਸਨਅਤਾਂ ਅਤੇ ਆਖਰੀ ਸਾਹਾਂ 'ਤੇ ਆਈਆਂ ਗਿਣਤੀ ਦੀਆਂ ਛੋਟੀਆਂ ਇਕਾਈਆਂ ਤੱਕ ਸੀਮਤ ਰਹਿ ਗਈ ਹੈ। ਗੁਰਦਾਸਪੁਰ ਦੀ ਧਾਗਾ ਫੈਕਟਰੀ 'ਚੋਂ ਸੈਂਕੜੇ ਔਰਤਾਂ ਦਾ ਰੁਜ਼ਗਾਰ ਖੁੱਸਿਆ ਹੈ। ਰਾਜਪੁਰਾ ਦੀ ਸਨਅਤਾਂ ਬੰਦ ਹੋਣ ਤੋਂ ਬਾਦ ਉਥੋਂ ਹਜ਼ਾਰਾ ਕਾਮੇ ਵਿਹਲੇ ਹੋਏ ਹਨ। ਗੁਰਾਇਆ ਦੀ ਸਨਅਤ 'ਚ ਕਦੇ ਦੋ ਢਾਈ ਸੌ ਯੂਨਿਟ ਸਨ ਜਿਹੜੇ ਹੁਣ 10-12 ਹੀ ਰਹਿ ਗਏ ਹਨ। ਪੂਰੇ ਪੰਜਾਬ ਦੇ ਸਮੁੱਚੇ ਸਨਅਤੀ ਖੇਤਰ ਦਾ ਇਹੀ ਆਲਮ ਹੈ। ਲੱਖਾਂ ਦੀ ਤਾਦਾਦ ਵਿਚ ਕਾਮੇ ਵਿਹਲੇ ਹੋ ਗਏ ਹਨ। ਕਿਸੇ ਸਮੇਂ ਪੈਦਾਵਾਰ ਦੇ ਖੇਤਰ 'ਚ ਜੁਟੇ ਲੋਕ ਹੁਣ ਛੋਟੀਆਂ ਦੁਕਾਨਾਂ ਤੇ ਸਮਾਨ ਵੇਚਣ ਤੱਕ ਸੀਮਤ ਹੋ ਕੇ ਰਹਿ ਗਏ ਹਨ।

ਇਹਨਾਂ ਸਮੁੱਚੀਆਂ ਖਬਰਾਂ ਅੰਦਰ ਛੋਟੀਆਂ ਸਨਅਤਾਂ ਦੀ ਅਜਿਹੀ ਮੰਦੀ ਹਾਲਤ ਦੇ ਜੋ ਕਾਰਨ ਉਭਰਦੇ ਹਨ ਜਾਂ ਜੋ ਸਨਅਤਕਾਰਾਂ ਦੇ ਮੂੰਹੋਂ ਬਿਆਨੇ ਗਏ ਹਨ, ਉਹ ਸਭਨਾਂ ਦੇ ਸਾਂਝੇ ਹੀ ਹਨ। ਕੱਚੇ ਮਾਲ ਦਾ ਬੇਹੱਦ ਮਹਿੰਗਾ ਹੋਣਾ, ਟੈਕਸਾਂ ਦਾ ਭਾਰੀ ਬੋਝ, ਬਿਜਲੀ ਦੀ ਕਮੀ ਤੇ ਮਹਿੰਗਾਈ, ਮੰਡੀਕਰਨ ਦੀ ਸਮੱਸਿਆ, ਵਿਦੇਸ਼ੀ ਸਮਾਨ ਦਾ ਮੁਕਾਬਲਾ ਨਾ ਕਰ ਸਕਣਾ, ਸਨਅਤ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀ ਕਮੀ ਤੇ ਸਨਅਤੀ ਉਦਮੀਆਂ ਲਈ ਸਸਤੇ ਕਰਜ਼ੇ ਮੁਹੱਈਆ ਨਾ ਹੋਣਾ ਆਦਿ ਪ੍ਰਮੁੱਖ ਕਾਰਨ ਬਣਦੇ ਹਨ। ਸਭਨਾਂ ਛੋਟੇ ਸਨਅਤਕਾਰਾਂ ਦਾ ਇਹੀ ਕਹਿਣਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਜਿਵੇਂ ਪਿਛਲੇ ਕੁਝ ਸਮੇਂ ਦੌਰਾਨ ਹੀ ਕੱਚੇ ਧਾਗੇ ਦੀਆਂ ਕੀਮਤਾਂ 'ਚ 50 ਫੀਸਦੀ ਵਾਧਾ ਹੋਇਆ ਹੈ ਜੀਹਦਾ ਹੌਜ਼ਰੀ ਸਨਅਤ 'ਤੇ ਬਹੁਤ ਮਾੜਾ ਅਸਰ ਪਿਆ ਹੈ। ਇਉਂ ਹੀ ਰਬੜ ਉਦਯੋਗ 'ਚ ਵੀ ਕਿਸਾਨਾਂ ਕੋਲੋਂ 32 ਰੁ: ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਰਬੜ ਮੈਨੂਫੈਕਚਰਾਂ ਲਈ 164 ਰੁ: ਪ੍ਰਤੀ ਕਿਲੋ ਦੇ ਰੇਟ ਤੱਕ ਦਿੱਤੀ ਜਾਂਦੀ ਹੈ। ਇਹੀ ਹਾਲ ਲੋਹੇ ਤੇ ਸਟੀਲ ਦੇ ਕੱਚੇ ਮਾਲ ਦੀਆਂ ਕੀਮਤਾਂ ਦਾ ਹੈ ਜਿਹੜੀਆਂ ਏਥੋਂ ਦੇ ਸਨਅਤਕਾਰਾਂ ਲਈ ਚੀਨ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹਨ। ਇਹਤੋਂ ਬਾਅਦ ਟੈਕਸਾਂ ਦੇ ਭਾਰੀ ਬੋਝ ਦਾ ਸਾਹਮਣਾ ਹੈ ਜਿਵੇਂ ਰਬੜ ਦੇ ਸਮਾਨ 'ਤੇ ਸਾਢੇ ਪੰਜ ਫੀਸਦੀ ਵੈਟ ਲੱਗਦਾ ਹੈ। ਬਿਜਲੀ ਦੀਆਂ ਸਵਿਚਾਂ ਉਪਰ 13.2% ਵੈਟ ਲੱਗਦਾ ਹੈ। ਵੈਟ ਤੋਂ ਬਿਨਾਂ ਹੋਰ ਵੀ ਕਈ ਤਰ੍ਹਾਂ ਦੇ ਟੈਕਸ ਹਨ ਜੋ ਛੋਟੇ ਸਨਅਤਕਾਰਾਂ ਲਈ ਸਹਿਣਯੋਗ ਨਾ ਹੋਣ ਕਰਕੇ ਪਹਿਲਾਂ ਉਤਪਾਦਨ ਘਟਾਉਣ ਤੇ ਫਿਰ ਸਨਅਤੀ ਇਕਾਈਆਂ ਦੇ ਬੰਦ ਹੋਣ 'ਚ ਆਪਣਾ ਹਿੱਸਾ ਪਾਉਂਦੇ ਹਨ। ਭਾਵੇਂ ਪੰਜਾਬ ਅੰਦਰ ਵਾਰੋ-ਵਾਰੀ ਆਈਆਂ ਸਭਨਾਂ ਸਰਕਾਰਾਂ ਵੱਲੋਂ ਬਿਜਲੀ ਆਮ ਕਰਨ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਹਕੀਕਤ 'ਚ ਪੰਜਾਬ ਦੀ ਸਨਅਤ ਤੇ ਖੇਤੀ ਦੋਨੋਂ ਹੀ ਬਿਜਲੀ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਲੰਮੇ ਲੰਮੇ ਕੱਟਾਂ ਨਾਲ ਉਤਪਾਦਨ ਠੱਪ ਹੋ ਕੇ ਰਹਿ ਜਾਂਦਾ ਹੈ। ਬਿਜਲੀ ਦੀਆਂ ਦਰਾਂ ਬਹੁਤ ਉਚੀਆਂ ਹਨ ਜੋ ਵੱਡੇ ਖਰਚੇ ਦਾ ਕਾਰਨ ਬਣਦੀਆਂ ਹਨ। ਪਿਛਲੇ ਦਿਨਾਂ 'ਚ ਸਨਅਤਾਕਾਰਾਂ ਦੀ ਜਥੇਬੰਦੀ ਨੇ ਇਹ ਦਰਾਂ ਨਾ ਘਟਣ ਦੀ ਸੂਰਤ 'ਚ ਸਮੁੱਚਾ ਉਤਪਾਦਨ ਠੱਪ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਘਰੇਲੂ ਸਨਅਤੀ ਪੈਦਾਵਾਰ ਲਈ ਯਕੀਨੀ ਮੰਡੀ ਨਾ ਹੋਣਾ ਦੀ ਸਮੱਸਿਆ ਦਾ ਵੀ ਸਾਹਮਣਾ ਹੈ। ਲੁਧਿਆਣੇ ਦੇ ਹੌਜ਼ਰੀ ਸਨਅਤਾਕਾਰਾਂ ਦਾ ਕਹਿਣਾ ਹੈ ਕਿ ਜੇਕਰ ਬਾਹਰੋਂ ਆਰਡਰ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਹੱਥ 'ਤੇ ਹੱਥ ਧਰ ਕੇ ਬੈਠਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜਲੰਧਰ ਦਾ ਚਮੜਾ ਉਦਯੋਗ ਵੀ ਵਿਦੇਸ਼ੀ ਸਮਾਨ ਦੇ ਆ ਜਾਣ ਨਾਲ ਮੰਦੇ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ।

ਖਬਰਾਂ ਦੀ ਇਸ ਪੂਰੀ ਲੜੀ ਦੌਰਾਨ ਛੋਟੀ ਸਨਅਤ ਨੂੰ ਦਰਪੇਸ਼ ਇਹਨਾਂ ਸਭਨਾਂ ਸਮੱਸਿਆਵਾਂ ਸਬੰਧ ਅਸਲ 'ਚ ਸਾਡੀਆਂ ਸਰਕਾਰਾਂ ਵੱਲੋਂ ਘਰੇਲੂ ਛੋਟੀ ਸਨਅਤ ਪ੍ਰਤੀ ਅਖਤਿਆਰ ਕੀਤੇ ਰਵੱਈਏ ਨਾਲ ਜੁੜਦਾ ਹੈ ਜੋ ਕਿਸੇ ਲਾ-ਪ੍ਰਵਾਹੀ ਦਾ ਮਾਮਲਾ ਨਹੀਂ ਸਗੋਂ ਛੋਟੀ ਸਨਅਤ ਪ੍ਰਤੀ ਅਖਤਿਆਰ ਕੀਤੀ ਬਕਾਇਦਾ ਨੀਤੀ ਦਾ ਸਿੱਟਾ ਹੈ। ਮੁਲਕ ਦੇ ਆਰਥਿਕ ਢਾਂਚੇ ਅੰਦਰ ਖੇਤੀ ਤੇ ਸਨਅਤ ਦੋ ਮੁੱਖ ਖੇਤਰ ਹਨ ਜਿੰਨ੍ਹਾਂ ਦੁਆਲੇ ਮੁਲਕ ਦੀ ਸਮੁੱਚੀ ਆਰਥਿਕ ਸਰਗਰਮੀ ਘੁੰਮਦੀ ਹੈ। ਵਿਕਸਿਤ ਮੁਲਕਾਂ ਅੰਦਰ ਸਨਅਤ ਰੁਜ਼ਗਾਰ ਦਾ ਪ੍ਰਮੁੱਖ ਸਰੋਤ ਹੈ ਪਰ ਸਾਡੇ ਦੇਸ਼ 'ਚ ਬੇਂਅੰਤ ਮਨੁੱਖਾ ਸ਼ਕਤੀ ਬੇ-ਰੁਜ਼ਗਾਰੀ ਦਾ ਸਾਹਮਣਾ ਕਰ ਰਹੀ ਹੈ। ਕੰਮ ਕਾਜੀ ਉਮਰ ਦੀ ਆਬਾਦੀ ਦੇ ਅੱਧ ਤੋਂ ਵੀ ਘੱਟ ਹਿੱਸੇ ਨੂੰ ਹੀ ਰੁਜ਼ਗਾਰ ਹਾਸਲ ਹੈ। ਇਹਦੇ 'ਚ ਸਨਅਤੀ ਖੇਤਰ ਵਿਚਲੇ ਰੁਜ਼ਗਾਰ ਦਾ ਹਿੱਸਾ ਤਾਂ ਬਹੁਤ ਹੀ ਨਿਗੂਣਾ ਹੈ। ਭਾਵੇ ਸਾਡੇ ਮੁਲਕ ਦੀ ਸਨਅਤ ਮੁਲਕ ਨੂੰ ਸਵੈ-ਨਿਰਭਰ ਵਿਕਾਸ ਦੀਆਂ ਲੀਹਾਂ 'ਤੇ ਤੋਰਨ ਤੋਂ ਅਸਮਰੱਥ ਰਹੀ ਹੈ।

1947 ਦੀ ਸੱਤਾ ਤਬਦੀਲੀ ਤੋਂ ਬਾਅਦ ਵੀ ਸਾਡੇ ਮੁਲਕ ਅੰਦਰ ਆਜ਼ਾਦ ਤੇ ਸਵੈ-ਨਿਰਭਰ ਕੌਮੀ ਸਨਅਤ ਦੀ ਉਸਾਰੀ ਲਈ ਕੋਈ ਕੋਸ਼ਿਸ਼ਾਂ ਜੁਟਾਈਆਂ ਹੀ ਨਹੀਂ ਗਈਆਂ। ਨਵੀਆਂ ਬਣੀਆਂ ਸਰਕਾਰਾਂ ਨੇ ਸਦਾ ਹੀ ਵਿਦੇਸ਼ੀ ਪੂੰਜੀ ਅਤੇ ਤਕਨੀਕ ਉਪਰ ਨਿਰਭਰਤਾ ਬਣਾਈ ਰੱਖੀ ਹੈ। ਜੀਹਨੇ ਸਾਡੀ ਸਵੈ-ਨਿਰਭਰ ਕੌਮੀ ਸਨਅਤ ਦਾ ਵਿਕਾਸ ਰੋਕੀ ਰੱਖਿਆ ਹੈ। ਭਾਵ ਇਹ ਕਿ ਰੁਜ਼ਗਾਰ-ਮੁਖੀ, ਔਸਤ ਤਕਨੀਕ 'ਤੇ ਅਧਾਰਿਤ, ਮੁਲਕ ਦੀਆਂ ਲੋੜਾਂ 'ਚੋਂ ਉਪਜੀ ਸਨਅਤ ਨੂੰ ਸਦਾ ਹੀ ਵਿਦੇਸ਼ੀ ਤਕਨੀਕ ਤੇ ਪੂੰਜੀ ਉਪਰ ਨਿਰਭਰ ਸਨਅਤ ਦੇ ਮਾਤਹਿਤ ਰੱਖਿਆ ਗਿਆ ਹੈ।

ਹੁਣ 1991 ਤੋਂ ਬਾਅਦ ਆਰਥਿਕ ਸੁਧਾਰਾਂ ਦੇ ਲਾਗੂ ਹੋਣ ਦੇ ਦੌਰ 'ਚ ਬਹੁਕੌਮੀ ਕੰਪਨੀਆਂ ਦੇ ਸਾਮਰਾਜੀ ਸਾਮਰਾਏ ਦੀ ਹਰ ਖੇਤਰ 'ਚ ਸਰਦਾਰੀ ਨੂੰ ਹੀ ਸਨਅਤੀ ਵਿਕਾਸ ਦਾ ਮਾਰਗ ਮੰਨਿਆ ਹੈ ਤੇ ਵਿਦੇਸ਼ੀ ਪੂੰਜੀ ਨੂੰ ਹਰ ਤਰ੍ਹਾਂ ਦੇ ਖੇਤਰ 'ਚ ਆਉਣ ਦੀਆਂ ਖੁੱਲ੍ਹਾਂ ਦੇ ਦਿੱਤੀਆਂ ਗਈਆਂ ਹਨ। ਇਉਂ ਸਾਡੇ ਮੁਲਕ ਦੀ ਸਨਅਤ ਉਪਰ ਬਹੁਕੌਮੀ ਸਾਮਰਾਜੀ ਕੰਪਨੀਆਂ ਤੇ ਇਹਨਾਂ ਉਪਰ ਨਿਰਭਰ ਵੱਡੇ ਭਾਰਤੀ ਸਰਮਾਏਦਾਰਾਂ ਦਾ ਗਲਬਾ ਸਥਾਪਿਤ ਹੋ ਚੁੱਕਿਆ ਹੈ। ਇਹ ਰਲ ਕੇ ਤਕਨੀਕੀ ਫੀਸਾਂ, ਰਾਇਲਟੀਆਂ, ਭਾਰੀ ਵਿਆਜ-ਰਕਮਾਂ ਤੇ ਅਥਾਹ ਟੈਕਸ ਛੋਟਾਂ ਤੇ ਰਿਆÂਤੀ ਸ਼ੇਅਰ ਬਟੋਰਨ ਦੀਆਂ ਖੁੱਲ੍ਹਾਂ ਮਾਣ ਰਹੇ ਹਨ। ਇਹ ਕਾਰਪੋਰੇਸ਼ਨਾਂ ਅਤਿ ਮਹਿੰਗੀ ਮਸ਼ੀਨਰੀ ਤੇ ਪੂੰਜੀ ਵਸਤਾਂ ਦੀ ਸਪਲਾਈ ਰਾਹੀਂ ਭਾਰੀ ਮੁਨਾਫੇ ਕਮਾਉਂਦੀਆਂ ਹਨ। ਇਹਨਾਂ ਨੂੰ ਬੁਲਾਵਾ ਦੇਣ ਲਈ ਪਹਿਲਾਂ ਵੱਡੇ ਮੁਨਾਫਿਆਂ ਦੀ ਗਾਰੰਟੀ ਕੀਤੀ ਜਾਂਦੀ ਹੈ ਜਿਵੇਂ ਕਿ ਜਦੋਂ ਐਨਰੋਨ ਕੰਪਨੀ ਨੂੰ ਮਹਾਂਰਾਸ਼ਟਰ ਵਿਚ ਦਭੋਲ ਪ੍ਰੋਜੈਕਟ ਲਈ ਸੱÎਦਿਆ ਗਿਆ ਤਾਂ ਉਹਨੂੰ 16 ਫੀਸਦੀ ਮੁਨਾਫੇ ਦੀ ਗਾਰੰਟੀ ਕੀਤੀ ਗਈ। ਇਹਨਾਂ ਕੰਪਨੀਆਂ ਵੱਲੋਂ ਅੱਜ ਸਾਡੇ ਮੁਲਕ 'ਚ ਪ੍ਰਮਾਣੂੰ ਪਲਾਂਟ ਲੱਗਣ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਇਹਦੇ 'ਚ ਵਰਤੇ ਜਾਣ ਵਾਲੇ ਰਿਐਕਟਰ ਤੇ ਕੱਚਾ ਮਾਲ ਵਿਦੇਸ਼ਾਂ ਤੋਂ ਹੀ ਆਉਣਾ ਹੈ ਜੀਹਦੇ ਰਾਹੀਂ ਇਹਨਾਂ ਮੁਲਕਾਂ ਦੀ ਵਾਧੂ ਪਈ ਸਨਅਤੀ ਪੈਦਾਵਾਰ ਨੂੰ ਅਰਬਾਂ-ਖਰਬਾਂ ਦੀ ਕਮਾਈ ਹੋਣੀ ਹੈ।

ਹਾਕਾਂ ਮਾਰ ਕੇ ਸੱਦੀ ਵਿਦੇਸ਼ੀ ਪੂੰਜੀ ਤੇ ਮਹਿੰਗੇ ਭਾਅ ਕਰਜ਼ੇ ਲੈ ਕੇ ਬਾਹਰੋਂ ਮੰਗਵਾਈ ਮਹਿੰਗੀ ਤਕਨੀਕ ਤੇ ਮਸ਼ੀਨਰੀ ਨੇ ਸਾਡੇ ਮੁਲਕ ਨੂੰ ਕਰਜ਼ੇ ਦੀ ਅਜਿਹੀ ਜਿੱਲਣ 'ਚ ਸੁੱਟ ਦਿੱਤਾ ਹੈ ਕਿ ਸਾਡੇ ਦੇਸ਼ ਦੇ ਬੱਜਟ 'ਚ ਅੱਜ ਵੱਡਾ ਹਿੱਸਾ ਵਿਦੇਸ਼ੀ ਕਰਜ਼ੇ ਉਪਰਲੇ ਵਿਆਜ ਦੇ ਭੁਗਤਾਣ ਲਈ ਰੱਖਿਆ ਪੈਸਾ ਹੁੰਦਾ ਹੈ। ਇਹ ਕਰਜ਼ਾ ਆਏ ਦਿਨ ਵਧਦਾ ਜਾ ਰਿਹਾ ਹੈ ਜਿਹੜਾ ਅਗਾਂਹ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਵਪਾਰ ਸੰਸਥਾ ਦੀਆਂ ਹੋਰ ਸ਼ਰਤਾਂ ਮੰਨਣ ਲਈ ਮਜ਼ਬੂਰ ਕਰਦਾ ਹੈ। ਇਹ ਸ਼ਰਤਾਂ ਨਵੀਆਂ ਆਰਥਿਕ ਨੀਤੀਆਂ ਤੇ ਆਰਥਿਕ ਸੁਧਾਰਾਂ ਦੀ ਗਤੀ ਹੋਰ ਤੇਜ਼ ਕਰਨ ਨੂੰ ਕਹਿੰਦੀਆਂ ਹਨ ਭਾਵ ਵਿਦੇਸ਼ੀ ਸਾਮਰਾਜੀ ਪੂੰਜੀ ਹੋਰ ਖੁੱਲਾਂ ਚਾਹੁੰਦੀ ਹੈ।

ਵਿਦੇਸ਼ੀ ਪੂੰਜੀ ਦੀ ਇਹ ਮਹਿੰਗੀ ਤਕਨੀਕ ਅਤੇ ਮਸ਼ੀਨਰੀ ਤੇ ਅਧਾਰਿਤ ਅਜਿਹੀ ਸਨਅਤ ਹੈ ਜੋ ਬਹੁਤ ਹੀ ਨਿਗੂਣਾ ਰੁਜ਼ਗਾਰ ਪੈਦਾ ਕਰਦੀ ਹੈ ਜਦੋਂ ਕਿ ਸਾਡੇ ਮੁਲਕ ਦੀ ਬੇ-ਸ਼ੁਮਾਰ ਦੌਲਤ ਨੂੰ ਬਾਹਰ ਭੇਜਦੀ ਹੈ। ਇਹਦੀਆਂ ਪੈਦਾਵਾਰੀ ਵਸਤਾਂ ਦੀ ਮੰਡੀ ਵੀ ਸਮਾਜ ਦਾ ਉਪਰਲਾ ਅਮੀਰ ਤਬਕਾ ਹੀ ਬਣਦਾ ਹੈ ਕਿਉਂਕਿ ਇਹ ਆਮ ਤੌਰ ਤੇ ਐਸ਼ੋ ਇਸ਼ਰਤ ਵਾਲੀਆਂ ਵਸਤਾਂ ਦੀ ਪੈਦਾਵਾਰ ਹੀ ਕਰਦੀ ਹੈ।

ਪਰ ਦੂਜੇ ਪਾਸੇ ਸਾਡੇ ਮੁਲਕ ਦੀ ਵਿਸ਼ਾਲ ਬਹੁਗਿਣਤੀ ਮਜ਼ਦੂਰ ਕਿਸਾਨ ਜਨਤਾ ਦੀਆਂ ਨਿਤ ਪ੍ਰਤੀ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੀ ਸਾਡੀ ਦੇਸੀ ਛੋਟੀ ਸਨਅਤ ਹੈ ਜੋ ਇਹਨਾਂ ਸਰਕਾਰੀ ਨੀਤੀਆਂ ਦੀ ਮਾਰ ਹੰਢਾ ਰਹੀ ਹੈ। ਔਸਤ ਤਕਨੀਕ ਤੇ ਅਧਾਰਿਤ ਇਹ ਸਨਅਤ ਰੁਜ਼ਗਾਰਮੁਖੀ ਹੈ ਕਿਉਂਕਿ ਇਹਦੇ 'ਚ ਬਹੁਤੇ ਕਾਮਿਆਂ ਦੀ ਜ਼ਰੂਰਤ ਪੈਂਦੀ ਹੈ। ਪੂੰਜੀ ਦੀ ਥੁੜ ਦੇ ਸ਼ਿਕਾਰ ਸਾਡੇ ਮੁਲਕ 'ਚ ਇਹ ਸਨਅਤ ਬੇਅੰਤ ਮਨੁੱਖਾ ਸ਼ਕਤੀ ਦੀ ਅਮੀਰੀ ਨੂੰ ਵਰਤੋਂ 'ਚ ਲਿਆਉਂਦੀ ਹੈ। ਇਹਦੇ 'ਚ ਵਰਤੇ ਜਾਣ ਵਾਲੇ ਸਮਾਨ ਨਾਲ ਪਿੱਛੇ ਛੋਟੀਆਂ ਸਨਅਤੀ ਇਕਾਈਆਂ ਦੀ ਇਕ ਪੂਰੀ ਲੜੀ ਹਰਕਤ 'ਚ ਆਉਂਦੀ ਹੈ ਜਿਹੜੀ ਅਗਾਂਹ ਹੋਰ ਰੁਜ਼ਗਾਰ ਪੈਦਾ ਕਰਨ ਦਾ ਸਾਧਨ ਬਣਦੀ ਹੈ। ਇਹ ਅਜਿਹੀ ਸਨਅਤ ਹੈ ਜੋ ਆਪਣੇ ਮੁਲਕ ਦੇ ਸਾਧਨਾਂ ਤੇ ਕੁੱਲ ਵਸੀਲਿਆਂ ਭਾਵ ਮਨੁੱਖਾ ਸ਼ਕਤੀ ਤੇ ਕੱਚੇ ਮਾਲ ਨੂੰ ਵਰਤੋਂ 'ਚ ਲਿਆ ਕੇ ਉਸਾਰਦੀ ਹੈ।

ਪਰ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਇਹਦਾ ਦਮ ਘੁੱਟ ਰਿਹਾ ਹੈ। ਪੰਜਾਬ ਅੰਦਰ ਇਹਨਾਂ ਸਨਅਤਾਂ ਦੀ ਇਹ ਕਹਾਣੀ ਸਿਰਫ ਕੇਂਦਰ ਦੀਆਂ ਹੀ ਨੀਤੀਆਂ ਦਾ ਸਿੱਟਾ ਨਹੀਂ ਹੈ ਸਗੋਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਕਿਉਂਕਿ ਇਹਦੇ ਵੱਲੋਂ ਵੀ ਇਹਨਾਂ ਨੀਤੀਆਂ ਉਪਰ ਪੂਰੀ ਸਹਿਮਤੀ ਹੈ। ਪਿਛਲੇ 60 ਵਰਿਆਂ 'ਚ ਬਦਲ ਬਦਲ ਕੇ ਆਈਆਂ ਸਭਨਾਂ ਸਰਕਾਰਾਂ ਨੇ ਏਸੇ ਰਾਹ ਤੇ ਹੀ ਅੱਗੇ ਕਦਮ ਵਧਾਏ ਹਨ । ਪੰਜਾਬ ਦੀ ਸਨਅਤ ਦੀ ਅੱਜ ਏਥੇ ਪਹੁੰਚੀ ਸਥਿਤੀ ਨੂੰ ਏਸੇ ਪ੍ਰਸੰਗ 'ਚ ਹੀ ਸਮਝਿਆ ਜਾਣਾ ਚਾਹੀਦਾ ਹੈ।

ਜੇਕਰ ਸਾਡੇ ਮੁਲਕ ਨੇ ਅਸਲ ਵਿਕਾਸ ਦੇ ਰਾਹ 'ਤੇ ਅੱਗੇ ਵਧਣਾ ਹੈ ਤਾਂ ਵਿਦੇਸ਼ੀ ਨਿਰਭਰਤਾ ਵਾਲੀ ਸਨਅਤੀ ਨੀਤੀ ਤਿਆਗ ਕੇ ਕੌਮੀ ਵਸੀਲਿਆਂ ਨੂੰ ਪੂਰੀ ਤਰ੍ਹਾਂ ਜੁਟਾ ਸਕਣ ਵਾਲੀ ਸਵੈਨਿਰਭਰ ਕੌਮੀ ਸਨਅਤੀ ਨੀਤੀ ਅਪਨਾਉਣ ਦੀ ਜ਼ਰੂਰਤ ਹੈ ਜਿਹੜੀ ਸਾਨੂੰ ਵਿਦੇਸ਼ੀ ਕਰਜ਼ੇ 'ਚ ਡੁੱਬਣੋਂ ਤਾਂ ਬਚਾਏਗੀ ਹੀ ਸਗੋਂ ਬੇਅਥਾਹ ਮਨੁੱਖਾ ਸ਼ਕਤੀ ਨੂੰ ਰੁਜ਼ਗਾਰ ਵੀ ਮਹੁੱਈਆ ਕਰਵਾਏਗੀ। ਇਸ ਲਈ ਸੰਘਣੀ-ਕਿਰਤ ਵਾਲੀਆਂ ਤੇ ਘੱਟ ਪੂੰਜੀ ਵਾਲੀਆਂ ਸਨਅਤੀ ਇਕਾਈਆਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਕੌਮੀ ਸਨਅਤ ਤੇ ਘਰੇਲੂ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਘਰੇਲੂ ਉਪਜ ਦੀਆਂ ਵਸਤਾਂ ਨੂੰ ਟੈਕਸਾਂ 'ਚ ਭਾਰੀ ਛੋਟ ਦਿੰਦਿਆਂ, ਇਹਨਾਂ ਸਨਅਤਾਂ ਲਈ ਕੱਚੇ ਮਾਲ ਦੀ ਸਸਤੇ ਭਾਅ ਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਕਰਨਾ ਚਾਹੀਦਾ ਹੈ। ਇਹਨਾਂ ਸਨਅਤਾਂ ਦੀਆਂ ਦਰਾਮਦਾਂ ਤੇ ਟੈਕਸਾਂ ਦਾ ਭਾਰ ਘਟਾਉਣਾ ਚਾਹੀਦਾ ਹੈ ਅਤੇ ਸਸਤੀਆਂ ਦਰਾਂ 'ਤੇ ਲੰਮੀ ਮਿਆਦ ਦੇ ਕਰਜ਼ੇ ਦਿੱਤੇ ਜਾਣੇ ਚਾਹੀਦੇ ਹਨ। ਇਹਨਾਂ ਦੇ ਤਿਆਰ ਮਾਲ ਦੀ ਵਿਕਰੀ ਨੂੰ ਯਕੀਨੀ ਕਰਦਿਆਂ, ਮੰਡੀ 'ਚ ਵਿਦੇਸ਼ੀ ਸਮਾਨ ਦੀ ਧੜਾਧੜ ਆਮਦ ਨੂੰ ਕੰਟਰੋਲ ਹੇਠ ਲਿਆਉਣਾ ਚਾਹੀਦਾ ਹੈ। ਛੋਟੀ ਸਨਅਤ ਲਈ ਰਾਖਵੇਂ ਬੈਂਕ ਕਰਜ਼ਿਆਂ ਦਾ ਹਿੱਸਾ ਵਧਾਉਦਿਆਂ ਇਹਦੇ ਉਤਪਾਦਨ ਲਈ ਰਾਖਵੀਆਂ ਵਸਤਾਂ ਦੀ ਸੂਚੀ ਹੋਰ ਵਧਾਈ ਜਾਣੀ ਚਾਹੀਦੀ ਹੈ। ਵੱਡੇ ਕਾਰੋਬਾਰਾਂ ਵੱਲੋਂ ਦਿਖਾਵੇ ਦੀਆਂ ਛੋਟੀਆਂ ਇਕਾਈਆਂ ਲਾ ਕੇ ਛੋਟੀ ਸਨਅਤ ਲਈ ਰਾਖਵੀਆਂ ਸਹੂਲਤਾਂ ਹੜੱਪਣ ਦਾ ਸਿਲਸਿਲਾ ਚਲਦਾ ਹੈ। ਇਹ ਤਾਂ ਹੀ ਰੁੱਕ ਸਕਦਾ ਹੈ ਜੇਕਰ ਸਨਅਤੀ ਨਿਯਮਾਂ ਤੇ ਨੀਤੀਆਂ 'ਚ ਮਹੱਤਵਪੂਰਨ ਤਬਦੀਲੀਆਂ ਕਰਦਿਆਂ ਅਜਿਹੇ ਰਾਹ ਬੰਦ ਕੀਤੇ ਜਾਣ। ਬਿਜਲੀ ਪੈਦਾਵਾਰ 'ਚ ਵਾਧਾ ਕਰਦਿਆਂ ਬਿਜਲੀ ਦੀ ਕਮੀ ਪੂਰੀ ਕੀਤੀ ਜਾਣੀ ਚਾਹੀਦੀ ਹੈ। ਇਹਦੇ ਲਈ ਵੀ ਵਿਦੇਸ਼ੀ ਤਕਨੀਕ 'ਤੇ ਅਧਾਰਿਤ ਪ੍ਰਮਾਣੂ ਪਲਾਂਟ ਜਾਂ ਥਰਮਲ ਪਲਾਂਟ ਲਗਾਉਣ ਦੀ ਥਾਂ ਏਥੋਂ ਦੇ ਸਾਧਨਾਂ ਜਿਵੇਂ ਸੂਰਜੀ ਊਰਜਾ, ਪੌਣ ਊਰਜਾ ਤੇ ਹਾਈਡਲ ਪ੍ਰੋਜੈਕਟਾਂ ਰਾਹੀਂ ਸਸਤੀ ਬਿਜਲੀ ਪੈਦਾ ਕਰਨੀ ਚਾਹੀਦੀ ਹੈ। ਪਹਿੱਲਾਂ ਚੱਲਿਆ ਕਰਦੀਆਂ ਸਹਿਕਾਰੀ ਮਿੱਲਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਉਪਰੋਕਤ ਕਦਮਾਂ ਨੂੰ ਲਾਗੂ ਕਰਨ ਨਾਲ ਤਬਾਹ ਹੋ ਰਹੀ ਛੋਟੀ ਸਨਅਤ ਨੂੰ ਬਚਾਇਆ ਜਾ ਸਕਦਾ ਹੈ ਤੇ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ। ਇਹ ਸਨਅਤ ਰੁਜ਼ਗਾਰ ਦਾ ਇਕ ਵੱਡਾ ਸਰੋਤ ਹੈ। ਬੇ-ਰੁਜ਼ਗਾਰ ਫਿਰਦੀ ਜਵਾਨੀ ਏਜੰਟਾਂ ਧੱਕੇ ਚੜ੍ਹ ਕੇ ਵਿਦੇਸ਼ੀ ਰੁਲਣ ਲਈ ਮਜ਼ਬੂਰ ਹੋ ਰਹੀ ਹੈ ਜਾਂ ਫਿਰ ਏਥੇ ਹਕੂਮਤਾਂ ਸਿਰ ਚੜ੍ਹ ਕੇ ਮਰਨ ਤੱਕ ਪਹੁੰਚ ਰਹੀ ਹੈ। ਵਿਦੇਸ਼ੀ ਜਾ ਕੇ ਕੰਮ ਕਰਦੀ ਇਹ ਜਵਾਨੀ ਸਾਡੇ ਮੁਲਕ 'ਚ ਏਸੇ ਮਿਹਨਤ ਨਾਲ ਦੌਲਤ ਦਾ ਅਥਾਹ ਭੰਡਾਰ ਸਿਰਜ ਸਕਦੀ ਹੈ। ਜੇਕਰ ਮੁਲਕ ਦੀ ਕੁੱਲ ਮਿਹਨਤਕਸ਼ ਲੋਕਾਈ ਦਾ ਵਿਕਾਸ ਹੋਣਾ ਹੈ ਤਾਂ ਉਹਦੇ ਲਈ ਮੁਕਤ ਵਪਾਰ ਤੇ ਸੰਸਾਰੀਕਰਨ, ਵਪਾਰੀਕਰਨ ਦੀਆਂ ਨੀਤੀਆਂ ਤਿਆਗਣੀਆਂ ਪੈਣੀਆਂ ਹਨ। ਇਹਨਾਂ ਨੀਤੀਆਂ ਦੇ ਰਹਿੰਦਿਆਂ ਪੰਜਾਬ ਦੀ ਹੀਂ ਨਹੀਂ ਸਗੋਂ ਪੂਰੇ ਮੁਲਕ ਦੀ ਛੋਟੀ ਸਨਅਤ ਦਮ ਤੋੜ ਦੇਵੇਗੀ। ਹਾਲਤ ਦੇ ਕਾਰਨਾਂ ਬਾਰੇ ਵਿਸ਼ਾਲ ਜਨਤਾ ਦੇ ਚੇਤੰਨ ਹੋਣ ਤੋਂ ਬਿਨਾਂ ਅਜਿਹੀਆਂ ਤਬਦੀਲੀਆਂ ਸੰਭਵ ਨਹੀਂ।

ਪਾਵੇਲ ਕੁੱਸਾ
(ਪੰਜਾਬੀ ਟ੍ਰਿਬਿਊਨ 'ਚੋਂ ਧੰਨਵਾਦ ਸਹਿਤ)
ਫੋਨ ਨੰ: 94170-54015