StatCounter

Tuesday, August 24, 2010

ਅਪੀਲ

ਕਸ਼ਮੀਰ 'ਚ ਨਿਹੱਥੇ ਸ਼ਹਿਰੀਆਂ ਖਿਲਾਫ਼ ਹਿੰਸਾ ਬੰਦ ਕਰੋ !
(9 ਜੁਲਾਈ, 2010)

ਵੱਲ,

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ,

ਬੱਚਿਆਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ,
ਦਫ਼ਤਰ, ਚੀਫ਼ ਜਸਟਿਸ, ਭਾਰਤ,
ਮੰਤਰਾਲਾ, ਘਰੇਲੂ ਮਾਮਲੇ,
ਮੁੱਖ ਮੰਤਰੀ, ਜੰਮੂ ਤੇ ਕਸ਼ਮੀਰ,
ਯੋਜਨਾ ਕਮਿਸ਼ਨ,

ਸ਼੍ਰੀ ਮਾਨ ਜੀ,
ਅਸੀਂ ਨਿਮਨ ਹਸਤਾਖਰ, ਨਾਗਰਿਕਾਂ ਦੇ ਇੱਕ ਚੌਕਸ ਗਰੁੱਪ ਦੇ ਤੌਰ 'ਤੇ, ਜੰਮੂ-ਕਸ਼ਮੀਰ ਵਿਚਲੀ ਮੌਜੂਦਾ ਸਥਿਤੀ ਬਾਰੇ ਆਪਣੇ ਫ਼ਿਕਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ ਜਾਨ ਤੇ ਮਾਲ ਦੀ ਹੋਰ ਹਾਨੀ ਨੂੰ ਰੋਕਣ ਵਾਸਤੇ ਅਤੇ ਖਿੱਤੇ 'ਚ ਤਾਜ਼ਾ ਹੱਤਿਆਵਾਂ ਦੀ ਨਿਰਪੱਖ ਪੜਤਾਲ ਸ਼ੁਰੂ ਕਰਵਾਉਣ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਫੌਰੀ ਕਦਮਾਂ ਨੂੰ ਸੁਨਿਸ਼ਚਤ ਕਰਵਾਉਣ ਵਾਸਤੇ ਅਸੀਂ ਤੁਹਾਨੂੰ ਫੌਰੀ ਮਦੱਦ ਦੀ ਅਪੀਲ ਕਰਦੇ ਹਾਂ
ਜੰਮੂ ਅਤੇ ਕਸ਼ਮੀਰ ਦੀ ਸਿਆਸੀ ਸਥਿਤੀ 'ਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੋਰ ਨਿਘਾਰ ਆਇਆ ਹੈ ਅਤੇ ਇਸਨੇ ਖਿੱਤੇ ਅੰਦਰ ਪ੍ਰਵਾਨਤ ਨਾਗਰਿਕ ਅਧਿਕਾਰਾਂ ਦੀਆਂ ਬੇਲਗ਼ਾਮ ਉਲੰਘਣਾਵਾਂ ਦੇ ਸਭਿਆਚਾਰ ਨੂੰ ਹੋਰ ਮਜ਼ਬੂਤ ਕੀਤਾ ਹੈਮੌਜੂਦਾ ਸੰਕਟ ਦੇ ਗੰਭੀਰ ਮਨੁੱਖਤਾਵਾਦੀ ਸਿੱਟੇ ਵੀ ਹਨ
ਕਸ਼ਮੀਰ ਵਾਦੀ ਦੇ ਅਨੰਨਤਨਾਗ ਜ਼ਿਲੇ ਵਿੱਚ ਮਿਤੀ 29, ਜੂਨ, 2010 ਨੂੰ ਪੁਲਸ ਵਲੋਂ ਬੇਤਿਹਾਸ਼ਾ ਤਾਕਤ ਦੀ ਵਰਤੋਂ ਤੇ ਅੰਨੇਵਾਹ ਗੋਲੀਬਾਰੀ ਕਾਰਣ ਘੱਟੋ-ਘੱਟ ਤਿੱਨ ਵਿਅਕਤੀ ਹਲਾਕ ਹੋ ਗਏ 5/6 ਜੁਲਾਈ ਨੂੰ ਚਾਰ ਵਿਅਕਤੀ ਮਾਰੇ ਗਏ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਪਿਛਲੇ ਦੋ-ਤਿੰਨ ਹਫ਼ਤਿਆਂ ਦੌਰਾਨ ਹੀ, ਜੰਮੂ ਕਸ਼ਮੀਰ ਪੁਲਸ ਤੇ ਨੀਮ-ਫੌਜੀ ਦਸਤਿਆਂ, ਖਾਸਕਰ ਸੀ.ਆਰ.ਪੀ.ਐਫ਼ ਦੁਆਰਾ ਅਭੂਤਪੂਰਵ ਤਾਕਤ ਦੀ ਵਰਤੋਂ ਕਰਨ ਕਰਕੇ 15 ਨਾਗਰਿਕ ਮਾਰੇ ਗਏ ਹਨ ਤੇ ਅਨੇਕਾਂ ਫੱਟੜ ਹੋਏ ਹਨ ਮ੍ਰਿਤਕਾਂ 'ਚੋਂ ਕਾਫੀ ਬੱਚੇ ਹਨ: ਤੁਫੈਲ ਮੱਤੂ(17), ਜਵੇਦ ਅਹਿਮਦ ਮੱਲਾ(18), ਸ਼ਕੀਲ ਅਹਿਮਦ ਗਨਾਈ(14), ਫਿਰਦੌਸ ਅਹਿਮਦ ਕਕੜੂ(17), ਆਫਿਸ ਹੁਸੈਨ ਰੱਥੜ(9), ਇਸ਼ਤਿਆਕ ਅਹਿਮਦ ਖੰਡੇ(15), ਇਮਤਿਆਜ਼ ਅਹਿਮਦ ਟਿੱਕੂ (17), ਮੁਜ਼ਫਰ ਅਹਿਮਦ ਭੱਟ(17) ਅਤੇ ਅਬਰਾਰ ਅਹਿਮਦ (17) ਇਹਨਾਂ ਹੱਤਿਆਵਾਂ ਦੇ ਪ੍ਰਤੀਕ੍ਰਮ ਵਜੋਂ ਵਾਦੀ 'ਚ ਕੀਤੇ ਗਏ ਕਾਫੀ ਮੁਜ਼ਾਹਰਿਆਂ 'ਤੇ ਖਿੱਤੇ 'ਚ ਤਾਇਨਾਤ ਸੁਰੱਖਿਆ ਦਸਤਿਆਂ ਨੇ ਅੰਨੇਵਾਹ ਫਾਇਰਿੰਗ ਕੀਤੀ ਅਸੀਂ ਕਸ਼ਮੀਰ 'ਚ ਬੱਚਿਆਂ ਦੀਆਂ ਕੀਤੀਆਂ ਹਾਲੀਆ ਹੱਤਿਆਵਾਂ ਦੀ ਨਿੰਦਾ ਕਰਦੇ ਹਾਂ
ਹਾਸਲ ਤਫ਼ਸੀਲਾਂ ਮੁਤਾਬਕ, ਬੀਤੇ ਕੁਝ ਦਿਨਾਂ ਤੋਂ ਸੁਰੱਖਿਆ ਦਸਤਿਆਂ ਦਾ ਪ੍ਰਤੀਕਰਮ ਅਜਿਹਾ ਰਿਹਾ ਹੈ ਕਿ ਐਂਬੂਲੈਂਸਾਂ ਤੱਕ ਨੂੰ ਬਖਸ਼ਿਆ ਨਹੀਂ ਗਿਆ ਮੀਡੀਆ ਰਿਪੋਰਟਾਂ ਮੁਤਾਬਕ, ਸਫਕਾਦਲ ਅਤੇ ਜੰਮੂ ਕਸ਼ਮੀਰ ਹਾਈ-ਵੇ ਉੱਪਰ ਸਥਿਤ ਸੰਗਮ ਸਮੇਤ ਤਿੰਨ ਥਾਵਾਂ 'ਤੇ ਸੀ.ਆਰ.ਪੀ.ਐਫ਼ ਨੇ ਐਂਬੂਲੈਂਸਾਂ 'ਤੇ ਫਾਇਰਿੰਗ ਕੀਤੀ ਏਦੂਂ ਵੀ ਅੱਗੇ, ਵਾਦੀ 'ਚ ਲਾਗੂ ਕਰਫਿਊ ਕਾਰਣ, ਮੈਡੀਕਲ ਸਟਾਫ਼ ਹਸਪਤਾਲਾਂ 'ਚ ਪਹੁੰਚ ਨਹੀਂ ਸਕਿਆ ਤੇ ਮੌਜੂਦ ਸਟਾਫ਼ ਨੇ 36 ਘੰਟੇ ਦੀ ਸ਼ਿਫਟ 'ਚ ਕੰਮ ਕਰਕੇ ਜਖ਼ਮੀਆਂ ਦੀ ਸੰਭਾਲ ਕੀਤੀ ਇੱਥੋਂ ਤੱਕ ਕਿ ਪਤੱਰਕਾਰਾਂ, ਜਿਨ੍ਹਾਂ ਪਾਸ ਦਰੁੱਸਤ ਪਾਸ ਵੀ ਸਨ, 'ਤੇ ਵੀ ਹਮਲੇ ਕੀਤੇ ਗਏ ਮਿਤੀ 28 ਜੂਨ, 2010 ਨੂੰ ਸ਼੍ਰੀਨਗਰ ਦੇ ਕਮਾਰਵਾੜੀ ਏਰੀਏ ਵਿੱਚ, ਕੌਮੀ ਤੇ ਸਥਾਨਕ ਮੀਡੀਆ ਸਮੂਹਾਂ ਨਾਲ ਸਬੰਧਿਤ ਪੱਤਰਕਾਰਾਂ 'ਤੇ ਵੀ ਸੀ.ਆਰ.ਪੀ.ਐਫ਼ ਨੇ ਹਮਲਾ ਕੀਤਾ
ਹਾਲ 'ਚ ਵਾਪਰੀਆਂ ਘਟਨਾਵਾਂ ਨੇ ਇੱਕ ਵਾਰ ਫਿਰ, ਖਿੱਤੇ ਅੰਦਰ ਸੁਰੱਖਿਆ ਦਸਤਿਆਂ ਨੂੰ ਖੁਲ੍ਹ-ਖੇਡਣ ਦੀਆਂ ਮਿਲੀਆਂ ਛੋਟਾਂ ਦਾ ਪ੍ਰਗਟਾਵਾ ਕੀਤਾ ਹੈ ਵਾਦੀ 'ਚ ਤਾਇਨਾਤ ਰਾਸ਼ਟ੍ਰੀਯ ਰਾਈਫ਼ਲਜ਼ ਨਾਂ ਦੇ ਫੌਜੀ ਯੂਨਿਟ ਵਲੋਂ, ਮਨੁੱਖੀ ਅਧਿਕਾਰਾਂ ਦੇ ਚਰਚਿਤ ਕਾਰਕੁੰਨ ਜਲੀਲ ਅੰਦਰਾਬੀ ਦੀ ਗਿਣੀਮਿਥੀ ਗੁੰਮਸ਼ੁਦਗੀ ਤੇ ਕਤਲ, ਇਸ ਕਨੂੰਨੀ ਛੂਟ ਨੂੰ ਦਰਸਾਉਂਦੇ ਉਘੜਵੇਂ ਕੇਸਾਂ 'ਚੋਂ ਇੱਕ ਹੈ ਮਾਰਚ 1996 ਵਿੱਚ, ਕੰਮ ਤੋਂ ਪਰਤਦੇ ਹੋਏ ਅੰਦਰਾਬੀ ਨੂੰ ਸੁਰੱਖਿਆ ਦਸਤਿਆਂ ਦੇ ਮੁਲਾਜ਼ਮਾਂ ਨੇ ਗ਼ੈਰ-ਕਾਨੂੰਨੀ ਹਿਰਾਸਤ 'ਚ ਲੈ ਲਿਆ ਸੀ ਤਿੰਨ ਹਫ਼ਤਿਆਂ ਮਗਰੋਂ, ਉਸਦੀ ਕੱਟੀ-ਵੱਢੀ ਲਾਸ਼ ਜੇਹਲਮ ਕਿਨਾਰਿਓਂ ਲੱਭੀ ਕੌਮੀ ਤੇ ਕੌਮਾਂਤਰੀ ਦਬਾਅ ਸਦਕਾ ਪੁਲਸ ਨੂੰ ਪੰਜ ਦੋਸ਼ੀਆਂ ਖਿਲਾਫ ਇੱਕ ਚਾਰਜਸ਼ੀਟ ਸ਼ੈਸਨ ਕੋਰਟ, ਬੜਗਾਮ ਵਿਖੇ ਦਾਖਲ ਕਰਨੀ ਪਈ ਸੀ ਪਰ ਇਸਦੇ ਬਾਵਜੂਦ, ਅੰਦਰਾਬੀ ਕਤਲ ਦਾ ਮੁੱਖ ਦੋਸ਼ੀ, ਮੇਜਰ ਅਵਤਾਰ ਸਿੰਘ, ਅੱਜ ਤੱਕ ਅਜ਼ਾਦ ਫਿਰਦਾ ਹੈ ਜਲੀਲ ਅੰਦਰਾਬੀ ਦਾ ਕੇਸ ਤਾਂ ਮਨੁੱਖੀ ਅਧਿਕਾਰਾਂ ਦੀਆਂ ਜਾਰੀ ਉਲੰਘਣਾਵਾਂ ਦੀ ਮਹਿਜ਼ ਇੱਕ ਉਦਾਹਰਣ ਹੈ ਬਹੁਤ ਸਾਰੀਆਂ ਸਥਾਨਕ ਤੇ ਕੌਮਾਂਤਰੀ ਮਨੁੱਖੀ ਅਧਿਕਾਰ ਜੱਥੇਬੰਦੀਆਂ, ਜਿਨ੍ਹਾਂ 'ਚ ਹਿਊਮਨ ਰਾਈਟ ਵਾਚ, ਅਮਨੈਸਟੀ ਇੰਟਰਨੈਸ਼ਨਲ ਤੇ ਫਜ਼ੀਸ਼ੀਅਨ ਫਾਰ ਹਿਊਮਨ ਰਾਈਟਜ਼ ਸ਼ਾਮਲ ਹਨ, ਨੇ, ਹਕੂਮਤੀ ਤੇ ਗ਼ੈਰ-ਹਕੂਮਤੀ ਸ਼ਕਤੀਆਂ ਦੁਆਰਾ ਮਨੁੱਖੀ ਅਧਿਕਾਰਾਂ ਦੀਆਂ ਵਿਉਂਤਬੱਧ ਉਲੰਘਣਾਵਾਂ ਤੇ ਖੁਲ੍ਹ-ਖੇਡਣ ਸਥਾਪਤ ਸਭਿਆਚਾਰ ਨੂੰ ਸਹੀਬੰਦ ਕੀਤਾ ਹੈ
ਜੰਮੂ-ਕਸ਼ਮੀਰ ਸੂਬੇ 'ਚ ਵਿਸ਼ੇਸ਼ ਕਨੂੰਨ ਲਾਗੂ ਹੋਣ ਨਾਲ ਹਥਿਆਰਬੰਦ ਦਸਤਿਆਂ ਨੂੰ ਖੁਲ੍ਹ ਖੇਡਣ ਲਈ ਕਨੂੰਨੀ ਸੁਰੱਖਿਆ ਛੱਤਰੀ ਮੁੱਹਈਆ ਹੋਈ ਹੈ ਆਰਮਡ ਫੋਰਸਿਜ਼ ਸਪੈਸ਼ਲ (ਜੰਮੂ ਅਤੇ ਕਸ਼ਮੀਰ), ਸਪੈਸ਼ਲ ਪਾਵਰਜ਼ ਐਕਟ, 1990 ਤਹਿਤ ਹਥਿਆਰਬੰਦ ਦਸਤਿਆਂ ਦੇ ਅਮਲੇ ਜੋ ਕਿ ਕਮਿਸ਼ਨਡ ਅਫ਼ਸਰ, ਵਰੰਟ ਅਫ਼ਸਰ, ਨਾਨ-ਕਮਿਸ਼ਨਡ ਅਫ਼ਸਰ ਜਾਂ ਬਰਾਬਰ ਰੈਂਕ ਦੇ ਅਧਿਕਾਰੀ ਹੋਣ, ਨੂੰ, ਕਨੂੰਨੀ ਉਲੰਘਣਾ ਦੇ ਕਿਸੇ ਵੀ ਸ਼ੱਕੀ ਨੂੰ ਗੋਲੀ ਮਾਰਨ ਤੇ ਮਾਰ ਦੇਣ ਦੇ ਅਧਿਕਾਰ ਵਰਗੀਆਂ ਅਸਧਾਰਨ ਸ਼ਕਤੀਆਂ ਹਾਸਲ ਹਨ ਇਦੂੰ ਅੱਗੇ, ਇਹ ਕਨੂੰਨ ਕਿਸੇ ਦੋਸ਼ੀ ਅਧਿਕਾਰੀ ਖਿਲਾਫ ਮੁਕੱਦਮਾਂ ਦਰਜ਼ ਕਰਨ ਤੋਂ ਪਹਿਲਾਂ ਪੂਰਵ-ਪ੍ਰਵਾਨਗੀ ਦੀ ਸ਼ਰਤ ਮੜ੍ਹਦਾ ਹੈ ਅਤੇ ਇਹ ਮੱਦ, ਤਸ਼ੱਦਦ ਤੇ ਗਿਣੀਆਂ-ਮਿੱਥੀਆਂ ਗੁੰਮਸ਼ੁਦਗੀਆਂ ਵਰਗੀਆਂ ਘੋਰ ਮਨੁੱਖੀ ਉਲੰਘਣਾਵਾਂ ਵਿੱਚ ਸ਼ਾਮਲ ਸੁਰੱਖਿਆ ਦਸਤਿਆਂ ਦੇ ਅਮਲੇ ਨੂੰ ਕੇਸਾਂ ਤੋਂ ਬਚਾਉਣ ਲਈ ਸੁਰੱਖਿਆ ਛਤਰੀ ਮੁੱਹਈਆ ਕਰਦੀ ਹੈ ਹੁਣ ਤੱਕ, ਮੁੱਠੀ-ਭਰ ਮਾਮਲਿਆਂ 'ਚ ਹੀ ਕੇਸ ਦਰਜ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਦੋਸ਼ੀ ਅਜ਼ਾਦ ਘੁੰਮ ਰਹੇ ਹਨ ਇਸ ਲਈ ਘੱਟੋ ਤੋਂ ਘੱਟ, ਮੁੱਕਦਮਾਂ ਚਲਾਉਣ ਲਈ ਪ੍ਰਵਾਨਗੀ ਦਾ ਅਮਲ ਤਾਂ ਮੁਸਤੈਦ, ਪ੍ਰਭਾਵਸ਼ਾਲੀ ਤੇ ਇਨਸਾਫਪਸੰਦ ਬਣਾਇਆ ਜਾਣਾ ਚਾਹੀਦਾ ਹੈ
ਇਸ ਪ੍ਰਸੰਗ 'ਚ, ਖਿੱਤੇ ਅੰਦਰ ਸੁਰੱਖਿਆ ਦਸਤਿਆਂ ਦੀਆਂ ਕਾਰਵਾਈਆਂ ਦੀ ਜਵਾਬਦੇਹੀ ਦੀ ਮੰਗ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ ਕੌਮੀ ਤੇ ਕੌਮਾਂਤਰੀ ਲਾਗੂ ਕਨੂੰਨਾਂ ਮੁਤਾਬਕ, ਬੱਚਿਆਂ ਦੀਆਂ ਹੱਤਿਆਵਾਂ ਅਤੇ ਹਸਪਤਾਲਾਂ ਤੇ ਮੈਡੀਕਲ ਸਾਜੋ-ਸਮਾਨ 'ਤੇ ਹਮਲੇ ਪ੍ਰਤੀਬੰਧਤ ਹਨ
ਅਸਲ 'ਚ ਭਾਰਤ ਦੇ ਪਲੈਨਿੰਗ ਕਮਿਸ਼ਨ ਨੇ ਆਪਣੀ 11ਵੀਂ ਯੋਜਨਾ 'ਚ, ਭਾਰਤ ਅੰਦਰ ਮੌਜੂਦ ਟਕਰਾ ਵਾਲੇ ਖਿੱਤਿਆਂ ਦੀਆਂ ਔਰਤਾਂ ਵਾਸਤੇ ਵਿਸ਼ੇਸ਼ ਉਪਾਅ ਸੁਝਾਏ ਹਨ ਜਿਸਦਾ ਭਾਵ ਇਹ ਪ੍ਰਵਾਨ ਕਰਨਾ ਹੈ ਕਿ ਭਾਰਤ ਅੰਦਰ ਟਕਰਾ ਵਾਲੇ ਖਿੱਤੇ ਹਨ ਉਕਤ ਬਿਆਨ ਕੀਤੀ, ਜਾਰੀ ਰਹਿ ਰਹੀ ਸਥਿਤੀ - ਕੌਮਾਂਤਰੀ ਕਨੂੰਨਾਂ, ਮਨੁੱਖਤਾਵਦੀ ਕਨੂੰਨਾਂ ਤੇ ਭਾਰਤੀ ਸੰਵਿਧਾਨ 'ਚ, ਧਾਰਾ 21 ਤਹਿਤ ਮਿਲੇ ਜ਼ਿੰਦਗੀ ਦੇ ਅਧਿਕਾਰ ਸਮੇਤ ਬੁਨਿਆਦੀ ਗਰੰਟੀਆਂ ਦੀ ਉਲੰਘਣਾ ਹੈ ਕੌਮਾਂਤਰੀ ਕਨੂੰਨਾਂ ਦੇ ਮੱਦੇਨਜ਼ਰ, ਅਸੀਂ ਤੁਹਾਡਾ ਧਿਆਨ ਉਨ੍ਹਾਂ ਅਸੂਲਾਂ ਵੱਲ ਦਿਵਾਉਣਾ ਚਾਹੁੰਦੇ ਹਾਂ ਜੋ - ਜਨੇਵਾ ਕਨਵੈਨਸ਼ਨ ਦੀ ਆਮ ਧਾਰਾ 3; ਨਾਗਰਿਕ ਤੇ ਸਿਆਸੀ ਅਧਿਕਾਰਾਂ ਬਾਰੇ ਕੌਮਾਂਤਰੀ ਪ੍ਰਤਿੱਗਿਆ-ਪੱਤਰ, 1976; ਬੱਚਿਆਂ ਦੇ ਅਧਿਕਾਰਾਂ ਬਾਰੇ ਕਨਵੈਨਸ਼ਨ,1990 ਤੇ ਬੱਚਿਆਂ ਦੀ ਸੁਰੱਖਿਆ ਬਾਰੇ ਯੂ.ਐਨ ਸੁਰੱਖਿਆ ਕੌਂਸਲ ਦੇ ਮਤਾ 1882 ਵਿੱਚ ਦਰਸਾਏ ਗਏ ਹਨ
ਸੰਵਿਧਾਨਕ ਤੇ ਕੌਮੀ ਕਨੂੰਨਾਂ ਤੇ ਲਾਗੂ ਨੀਤੀਆਂ ਦੇ ਮੱਦੇਨਜ਼ਰ, ਅਸੀਂ ਤੁਹਾਡਾ ਧਿਆਨ ਹੇਠ ਲਿਖੇ ਵੱਲ ਦਿਵਾਉਣਾ ਚਾਹੁੰਦੇ ਹਾਂ:-
  • ਪੁਲਸ ਕਾਰਵਾਈ ਬਾਰੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਪੁਲਸ ਮੈਨੁਅਲ ਦੁਆਰਾ ਤੈਅਸ਼ੁਦਾ ਦਿਸ਼ਾ-ਨਿਰਦੇਸ਼ਾਂ ਦਾ ਸਨਮਾਨ ਕੀਤਾ ਜਾਵੇ।
  • ਡੀ.ਕੇ ਬਾਸੂ ਬਨਾਮ ਬੰਗਾਲ ਸਰਕਾਰ (A.I.R 1997 S.C 610) ਅਤੇ ਰਜੇਸ਼ ਗੁਲ੍ਹਾਟੀ ਬਨਾਮ ਦਿੱਲੀ ਸਰਕਾਰ, ਮੁੱਕਦਮਿਆਂ ਵਿੱਚ ਸੁਪ੍ਰੀਮ ਕੋਰਟ ਦੇ ਫੈਸਲੇ।
  • ਪੁਲਸ ਦੀਆਂ ਮਨਮਾਨੀਆਂ 'ਤੇ ਰੋਕ ਲਾਉਣ ਤੇ ਦੋਸ਼ੀਆਂ ਦੀ ਸਜ਼ਾ ਯਕੀਨੀ ਕਰਨ ਬਾਰੇ ਸੁਪ੍ਰੀਮ ਕੋਰਟ ਦੇ ਦਿਸ਼ਾ-ਨਿਰਦੇਸ਼।
ਬੇਮਿਸਾਲ ਤਾਕਤ ਦੀ ਵਰਤੋਂ ਦੇ ਮੱਦੇਨਜ਼ਰ, ਅਸੀਂ ਸੁਰੱਖਿਆ ਦਸਤਿਆਂ ਨੂੰ ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਨਜਿੱਠਣ ਸਮੇਂ ਸੰਜਮ ਦੀ ਵਰਤੋਂ ਕਰਨ ਤੇ ਗੋਲੀਬਾਰੀ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦੇ ਹਾਂ ਕੇਂਦਰੀ ਤੇ ਰਾਜ ਸਰਕਾਰਾਂ ਯਕੀਨੀ ਕਰਨ ਕਿ ਨਾਗਰਿਕਾਂ ਖਿਲਾਫ਼ ਮਨਮਾਨੀ ਤੇ ਗ਼ੈਰ-ਅਨੁਪਾਤੀ ਤਾਕਤ ਦੀ ਵਰਤੋਂ ਫੌਰੀ ਤੌਰ 'ਤੇ ਬੰਦ ਕੀਤੀ ਜਾਵੇ ਤੇ ਨਾਗਰਿਕਾਂ ਦੀਆਂ ਹੱਤਿਆਵਾਂ ਬਾਰੇ ਫੌਰੀ ਤੌਰ 'ਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਸੀਂ ਭਾਰਤ ਸਰਕਾਰ ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਊਮਰ ਅਬਦੁੱਲਾ ਤੋਂ ਨਿਮਨ ਲਿਖਤ ਕਦਮ ਫੌਰੀ ਤੌਰ 'ਤੇ ਚੁੱਕੇ ਜਾਣ ਦੀ ਬੇਨਤੀ ਕਰਦੇ ਹਾਂ:-
  • ਸੁਰੱਖਿਆ ਦਸਤਿਆਂ ਦੁਆਰਾ ਵਿੱਢੀ ਹਿੰਸਾ ਨੂੰ ਫੌਰੀ ਤੌਰ 'ਤੇ ਬੰਦ ਕੀਤਾ ਜਾਵੇ
  • ਹਸਪਤਾਲਾਂ, ਐਂਬੂਲੈਂਸਾਂ ਸਮੇਤ ਨਾਗਰਿਕ ਬੁਨਿਆਦੀ ਸੁਵਿਧਾਵਾਂ 'ਤੇ ਹਮਲੇ ਬੰਦ ਕੀਤੇ ਜਾਣ
  • ਨਾਗਰਿਕ ਪ੍ਰਦਰਸ਼ਨਾਂ ਨੂੰ ਨਜਿੱਠਣ ਸਮੇਂ ਸੁਰੱਖਿਆ ਦਸਤਿਆਂ ਦੁਆਰਾ ਅਨੁਪਾਤੀ ਤਾਕਤ ਦੇ ਅਸੂਲ ਦਾ ਸਨਮਾਨ ਕਰਨਾ ਯਕੀਨੀ ਬਣਾਇਆ ਜਾਵੇ
  • ਅਮਨਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ, ਜਿਨ੍ਹਾਂ 'ਚੋਂ ਕਾਫ਼ੀ ਬੱਚੇ ਸਨ, ਦੀਆਂ ਹੱਤਿਆਵਾਂ ਦੀ ਅਜ਼ਾਦ ਤੇ ਨਿਰਪੱਖ ਪੜਤਾਲ ਕਰਵਾਈ ਜਾਵੇ
  • ਇਹ ਯਕੀਨੀ ਕੀਤਾ ਜਾਵੇ ਕਿ ਪੜਤਾਲਾਂ ਸਮੇਂਬੱਧ ਤਰੀਕੇ 'ਚ ਹੋਣ ਤੇ ਨਤੀਜੇ ਜਨਤਕ ਕੀਤੇ ਜਾਣ
  • ਨਾਗਰਿਕਾਂ ਦੀਆਂ ਹੱਤਿਆਵਾਂ ਲਈ ਜੁੰਮੇਵਾਰ ਵਿਅਕਤੀਆਂ ਖਿਲਾਫ਼ ਕਨੂੰਨੀ ਤੇ ਦੰਡਾਤਮਕ ਕਦਮ ਲਏ ਜਾਣ
  • ਖਿੱਤੇ 'ਚ ਵਿਉਂਤਬੱਧ ਗੁੰਮਸ਼ੁਦਗੀਆਂ, ਹੱਤਿਆਵਾਂ, ਤਸ਼ੱਦਦ, ਬਲਾਤਕਾਰਾਂ ਤੇ ਯੌਨ-ਹਿੰਸਾ ਵਰਗੇ ਮਨੁੱਖੀ ਅਧਿਕਾਰਾਂ ਦੀਆਂ ਗੰਭੀਰ ਉਲੰਣਾਵਾਂ ਦੇ ਮਾਮਲਿਆਂ ਦੀ ਪੜਤਾਲ ਲਈ ਸਵਤੰਤਰ ਪੜਤਾਲ ਕਮਿਸ਼ਨ ਸਥਾਪਤ ਕੀਤਾ ਜਾਵੇ
  • ਯੂ.ਐਨ ਦੇ ਸਬੰਧਤ ਪੜਤਾਲ-ਕਰਤਾਵਾਂ, ਵਿਉਂਤਬੱਧ ਗੁੰਮਸ਼ੁਦਗੀਆਂ ਬਾਰੇ ਯੂ.ਐਨ ਦੇ ਵਿਸ਼ੇਸ਼ ਨੁਮਾਇੰਦਿਆਂ ਤੇ ਵਰਕਿੰਗ ਗਰੁੱਪ ਦੇ ਮੈਂਬਰਾਂ ਨੂੰ ਖਿੱਤੇ ਅੰਦਰ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਮਾਮਲਿਆਂ 'ਚ ਪੜਤਾਲ ਕਰਨ ਲਈ ਸੱਦਾ ਅਤੇ ਇਜ਼ਾਜ਼ਤ ਦਿੱਤੀ ਜਾਵੇ
  • ਸਪੈਸ਼ਲ ਕਨੂੰਨਾਂ (AFSPA) ਤੇ ਮਨਮਾਨੀਆਂ ਕਰਨ ਨੂੰ ਮਿਲੀ ਕਨੂੰਨੀ ਛੱਤਰੀ ਬਾਰੇ ਬਹਿਸ-ਮੁਹਾਬਸਾ ਸ਼ੁਰੂ ਕੀਤਾ ਜਾਵੇ, ਜਿਸ ਵਿੱਚ ਕਸ਼ਮੀਰੀ ਨਾਗਰਿਕ ਸਮਾਜ ਦੇ ਮੈਂਬਰਾਂ ਤੇ ਹੋਰਨਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਅਜਿਹੀਆਂ ਮਨਮਾਨੀਆਂ ਨਾਲ ਨਜਿੱਠਣ ਲਈ ਢੁੱਕਵੀਂ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇ

ਸੰਵਿਧਾਨਕ’ ਤੁਹਾਡੇ,
ਹਸਤਾਖਰ ਕਰਤਿਆਂ ਦੀ ਸੂਚੀ:

  1. Professor Upendra Baxi, Emeritus Professor of Law, University of Delhi
  2. Dr Mallika V. Sarabhhai
  3. Mrinalini V. Sarabhai
  4. Navsharan Singh
  5. Bhagat Oinam, Jawahar Lal Nehru University
  6. Alternative Law Forum
  7. The Patna Collective
  8. Uma Chakravarti, Historian
  9. Anuradha Bhasin, Kashmir Times
  10. Prabodh Jamwal, Kashmir Times
  11. Laxmi Murthy, Consulting Editor, Himal SouthAsia
  12. Sahba Hussain
  13. Shahrukh Alam
  14. Trideep Pais, Advocate
  15. Tenzing Choesang, Advocate
  16. Tahseen Alam
  17. Anouhita Majumdar, Senior Journalist
  18. Anant Nath, The Caravan
  19. Vasuman Khandelwal, Advocate
  20. Bipin Aspatwar, Advocate
  21. Shabnam Hashmi, Anhad
  22. Ashok Agrwaal, Advocate
  23. Prof. Sitaram Kakarala, CSCS
  24. Ved Bhasin, Chairman Kashmir Times group of publications
  25. Rajeev Dhavan
  26. Kanak Mani Dixit, Himal South Asia
  27. Professor Sushil Khanna, Indian Institute of Management, Kolkata
  28. Rajashri Dasgupta, Journalist
  29. Ram Puniyani, All India Secular Forum
  30. Jashodhara Dasgupta, SAHAYOG, Lucknow
  31. Warisha Farasat, Advocate
  32. Jyoti Punwani, Journalist, Mumbai
  33. K. Lalitha, Researcher, Hyderabad
  34. Nitya Vasudevan, Research Scholar
  35. Randhir Singh, Professor (retd.), Delhi University
  36. Priyaleen Singh
  37. Abid Mir
  38. Areet Kaur
  39. Anand Bala
  40. Shahla Raza
  41. Hafeez Khan
  42. Paray Hilal
  43. Dr. Pritam Singh
  44. Dr. Meena Dhandha, Philospher
  45. Dinesh Sharma, Bangalore
  46. Dr Atul Sood, Jawaharlal University
  47. Gursharan Singh, Convenor against Democratic Front Against Operation Green Hunt
  48. Chakraverti Mahajan, Doctoral Student, Punjab University
  49. Kavita Pai
  50. Sheba George, Sahrwaru
  51. Prof. Ranabir Samaddar, Director, Mahanirban Calcutta Research Group
  52. Rita Manchanda, Safhr
  53. Zakia Jowher, Action Aid
  54. Roop Rekha Verma
  55. Pushkar Raj, General Secretary PUCL
  56. Binu Mathew,Editor, CounterCurrents.org
  57. Indian Social Action Forum (INSAF)
  58. Dr. Kaveri Rajaraman
  59. Partho Sarathi Ray, Sanhati
  60. Pyare Shivpuri
  61. Humra Quraishi, Freelance columnist
  62. Haley Duschinski, Assistant Professor of Anthropology, Department of Sociology and Anthropology, Ohio University
  63. Sahana Basavapatna, Advocate Sukla Sen, EKTA (Committee for Communal Amity), Mumbai
  64. Zainab Bawa, Ph.D. student and independent researcher
  65. Chetna Kaul, filmmaker
  66. Manish Kumar Tipu, music composer
  67. Javed Naqi, Senior Research Fellow, Jawaharlal Nehru University , New Delhi
  68. PUCL (Andhra Pradesh)
  69. Harsh Kapoor, South Asia Citizens Web
  70. Naga People's Movement for Human Rights (NPMHR)
  71. Badri Raina
  72. Manasi Pingle, Filmmaker
  73. Pushpa Achanta (Independent writer, Bangalore )
  74. Navaid Hamid, Member National Integration Council
  75. Aamir Bashir, Actor and film-maker
  76. Dipti Gupta, Professor, Media Studies.
  77. Santanu Chakraborty (Student - Christ University )
  78. Madhuri, Jagrit Adivasi Dalit Sangathan, Madhya Pradesh
  79. Rosemary Dzuvichu, Nagaland University ,Kohima
  80. Vidyarthi Yuvjan Sabha
  81. Uma V Chandru, Peace and Human Rights Activist, Bangalore
  82. Advocate Narjees, Human Rights Law Network, Kashmir unit
  83. AIPWA
  84. Shoma, CAVOW
  85. Geeta Charusivam, Social Activist Tamil Nadu
  86. Arati Chokshi, Member – PUCL (Bangalore- Karnataka)
  87. Dr Ritu Dewan, Professor, University of Mumbai
  88. Dr Lena Ganesh, Mumbai
  89. Pooja Sharma, cinematographer
  90. Sajid Iqbal Khandey
  91. Vrijendra
  92. Sundera Babu
  93. Aamer Trambu, Reporter, Press TV Iran
  94. Saamer Mansoor, Student, University of Texas , Dallas
  95. Nashwa Mansoor, Student of Medicine, Sangli
  96. Dr Ben Rogaly, University Lecturer, UK Meher Engineer, Teachers & Scientists Against Maldevelopment
  97. Asish Gupta, Journalist, New Delhi
  98. Ashok Choudhary, National Forum of Forest People and Forest Workers (NFFPFW)
  99. Madhu Bhaduri, Ambassador of India (Retd)
  100. Bipin Kumar, AHUTTI, Patna
  101. Women Against Militarization and State Violence
  102. The Other Media
  103. Subir Banerjee, Distinguished Professor Emeritus, University of Minnesota
  104. Ram Bhat, Maraa, Bangalore
  105. J. Devika, Associate Professor, CDS, Trivandrum , Kerala
  106. Priya Jain
  107. Jawed Naqvi, journalist

We received several names after we had posted the appeal. We would like to add these names here:

  1. Gautam Navlakha
  2. Harsh Mander
  3. Sukhman Dhami, ENSAAF
  4. Kannan Srinivasan
  5. Prof. Nandini Sundar, Delhi University
  6. Dr Usha Zacharias, Associate Professor, Westfield State College , Massachusetts , USA
  7. Feroze Mithiborwala, Bharat Bachao Andolan, National President
  8. Anand Chakerverti
  9. Shafat N Ahmed
  10. Gagan Rism
  11. Kabir Arora
  12. Gazala Raza
  13. Neelakshi Suryanarayan
  14. N.K.Jeet
    Lok Morcha Punjab, joins all of you, enlightened citizens in denouncing the killings of innocent persons by CRPF in Kashmir. The Central Govt and its Home Minister P.Chidambram owe moral responsibility for these brutal killings. We demand scrapping of AFSP Act, withdrawl of security forces from Kashmir, lifting of ban of the press, safeguarding the peoples right to protest, registration of criminal cases against the guilty para-military officials and their immediate arrest, suitable & adequate compensation to the kins of those killed in these incidents, dialogue with Kashmiri people to ascertain their wishes and recognizing their right to self determination.




Sunday, August 22, 2010

Kashmir


ਮੈਂ ਸ਼ਾਂਤੀਪਸੰਦ ਹਾਂ:

ਪਰ ਤੁਸੀਂ ਮੈਨੂੰ ਪੱਥਰ ਮਾਰਨ ਲਈ ਮਜ਼ਬੂਰ ਕਰ ਰਹੇ ਹੋ !

(ਹਥਲਾ ਲੇਖ 'ਮੁਖਧਾਰਾ' ਨਾਲ ਸਬੰਧਿਤ ਇੱਕ ਕਸ਼ਮੀਰੀ ਨੌਜਵਾਨ ਪੱਤਰਕਾਰ ਜਹੀਦ ਰਫ਼ੀਕ ਵਲੋਂ ਲਿਖਿਆ ਗਿਆ ਹੈ। ਇਸ ਲੇਖ਼ ਰਾਹੀਂ ਕਸ਼ਮੀਰ ਦੀਆਂ ਘਟਨਾਵਾਂ ਤੇ ਉਹਨਾਂ ਦੇ ਕਸ਼ਮੀਰੀ ਮਨਾਂ ਉੱਪਰ ਪੈ ਰਹੇ ਅਸਰਾਂ ਦਾ ਝਲਕਾਰਾ ਮਿਲਦਾ ਹੈ - ਸੰਪਾਦਕ)


ਮੈਂ ਹਮੇਸ਼ਾ ਸਰੀਰਕ ਲੜਾਈਆਂ ਤੋਂ ਟਲਦਾ ਰਿਹਾ ਹਾਂ। ਕਾਲਜ ਦੇ ਦਿਨਾਂ 'ਚ ਮੈਂ ਮੁੰਡਿਆਂ ਦੇ ਕਿਸੇ ਟੋਲੇ ਦਾ ਹਿੱਸਾ ਰਿਹਾ ਹਾਂ ਪਰ ਮੇਰੇ ਮਿੱਤਰ ਮੇਰੇ ਤੇ ਹਮੇਸ਼ਾ ਕਮਜ਼ੋਰ ਹੋਣ ਦਾ ਦੂਸ਼ਣ ਲਾਉਂਦੇ ਸੀ। ਉਹ ਆਖਦੇ ਕਿ ਮੈਂ ਕਿਸੇ ਅਜਿਹੇ ਵਿਅਕਤੀ ਤੇ ਵੀ ਹੱਥ ਨਹੀਂ ਚੁੱਕ ਸਕਦਾ ਜਿਸਨੂੰ ਉਹਨਾਂ ਨੇ ਪਹਿਲਾਂ ਹੀ ਕਾਬੂ ਕਰ ਲਿਆ ਹੋਵੇ। ਮੈਂ ਕਮਜ਼ੋਰ ਨਹੀਂ ਸੀ। ਮਾਮਲਾ ਇਹ ਸੀ ਕਿ ਝਗੜਾ ਸ਼ੁਰੂ ਹੋਣ ਵੇਲੇ ਹੀ ਮੈਨੂੰ ਇਸ ਦੇ ਵਿਅਰਥ ਹੋਣ ਦਾ ਅਹਿਸਾਸ ਹੋਣ ਲਗਦਾ। ਮੈਨੂੰ 'ਸ਼ਾਂਤੀਪਸੰਦ' ਸ਼ਬਦ ਤੋਂ ਚਿੜ ਹੈ ਪਰ ਮੈਂ ਹਾਂ। ਮੈਨੂੰ ਲਗਦਾ ਸੀ ਕਿ ਝਗੜਿਆਂ ਨੂੰ ਨਿਪਟਾਉਣ ਲਈ ਹਿੰਸਾ ਤੋਂ ਵਧੀਆ ਤਰੀਕੇ ਹੋ ਸਕਦੇ ਹਨ - ਸ਼ਾਇਦ ਗੱਲਬਾਤ ਜਾਂ ਬਹਿਸ - ਮੁਹਾਬਸਾ।

ਪਰ ਅੱਜ, ਜੇ ਮੈਂ ਪੱਤਰਕਾਰ ਨਾ ਹੁੰਦਾ ਅਤੇ ਜੇ, ਲਿਖਣਾ, ਨਾਬਰੀ ਦਾ ਇੱਕ ਤਰੀਕਾ ਨਾ ਹੁੰਦਾ, ਤਾਂ ਮੈਨੂੰ ਪਤਾ ਹੈ ਕਿ ਮੈਂ ਵੀ ਪੱਥਰਬਾਜੀ ਵਿੱਚ ਹਿੱਸਾ ਲੈ ਰਿਹਾ ਹੁੰਦਾ, ਬਿਲਕੁਲ ਆਪਣੇ ਮਿੱਤਰਾਂ ਦੀ ਤਰ੍ਹਾਂ।

ਜਦੋਂ ਤੋਂ ਮੈਨੂੰ ਸੁਰਤ ਹੈ, ਮੈਂ ਕਸ਼ਮੀਰ 'ਚ ਹੁੰਦੇ ਤਸ਼ੱਦਦ ਤੇ ਕਤਲੇਆਮਾਂ ਦਾ ਚਸ਼ਮਦੀਦ ਹਾਂ। ਸਭ ਕੁੱਝ ਧੁੰਦਲਾ ਪੈ ਗਿਆ ਜਾਪਦਾ ਸੀ ਪਰ ਪਿਛਲੇ ਦੋ ਮਹੀਨਿਆਂ 'ਚ ਹੀ, ਕਸ਼ਮੀਰ ਦੀ ਸਥਿਤੀ ਸਫੈਦ ਤੇ ਸਿਆਹ ਤਸਵੀਰ ਵਾਂਗ ਦੋ ਰੰਗੀ ਹੋ ਗਈ ਹੈ। ਸੰਸਾਰ, ਜਾਪਦਾ ਹੈ, ਖਾਮੋਸ਼ੀ ਦੀ ਸਾਜਿਸ਼ ਕਰ ਰਿਹਾ ਹੈ, ਬਿਲਕੁਲ ਜਿਵੇਂ ਬੁਲ੍ਹਾਂ 'ਤੇ ਉਂਗਲ ਰੱਖੀ ਹੋਵੇ। ਇਨ੍ਹਾਂ ਜੁੜੇ ਬੁਲ੍ਹਾਂ ਤੇ ਇਸ ਖਾਮੋਸ਼ੀ ਦੀ ਬਲੀ-ਵੇਦੀ 'ਤੇ ਹੀ, ਅਮਨਪਸੰਦੀ, ਨਿੱਤ ਦਿਹਾੜੇ, ਬਲੀ ਚੜ੍ਹ ਰਹੀ ਹੈ। ਇਹੀ ਉਹ ਚੁੱਪ ਹੈ ਜਿਥੋਂ ਸਾਰੀ ਹਿੰਸਾ ਦਾ ਆਗਾਜ਼ ਹੁੰਦਾ ਹੈ।

ਘਰੋਂ ਫੋਨ 'ਤੇ ਆਈ ਹਰ ਮਨਹੂਸ ਖ਼ਬਰ ਨਾਲ, ਮੈਂ ਆਪਣੇ ਅੰਦਰ ਵਜੂਦ ਧਾਰ ਰਹੀ ਹਿੰਸਾ ਨੂੰ ਮਹਿਸੂਸ ਕਰ ਰਿਹਾ ਹਾਂ - ਪੱਥਰ ਦਰ ਪੱਥਰ। ਮੈਂ ਦਿੱਲੀ 'ਚ ਸੀ, ਜਦੋਂ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਸਾਡੇ ਘਰ ਲਾਗਲੇ ਸਬਜੀ ਵਿਕਰੇਤਾ ਨੂੰ ਗੋਲੀ ਮਾਰ ਦਿੱਤੀ ਗਈ ਹੈ। ਜਦੋਂ ਮੈਂ ਦਿੱਲੀ ਨੂੰ ਤੁਰਿਆ, ਤਾਂ ਉਹ ਮੇਰੇ ਗੁਆਂਢ ਦਾ ਆਖਰੀ ਵਿਅਕਤੀ ਸੀ ਜਿਸ ਨਾਲ ਮੈਂ ਦੁਆ-ਸਲਾਮ ਕੀਤੀ ਤੇ ਮੁਸਕਰਾਹਟ ਨਾਲ ਵਿਦਾਇਗੀ ਲਈ। ਮੈਂ ਆਪਣੇ ਅੰਦਰ ਬਦਲਾ-ਲਊ ਰੋਹ ਦੇ ਭਾਂਬੜ ਬਲਦੇ ਮਹਿਸੂਸ ਕੀਤੇ।

ਮੇਰੇ ਛੋਟੇ ਭਰਾ ਨੇ ਮੈਨੂੰ ਫ਼ੋਨ 'ਤੇ ਦੱਸਿਆ ਕਿ ਸੀ.ਆਰ.ਪੀ.ਐਫ਼ ਪਾਗਲ ਹੋ ਗਈ ਹੈ, ਘਰਾਂ ਦੀਆਂ ਖਿੜਕੀਆਂ ਤੋੜ ਰਹੀ ਹੈ ਤੇ ਰਸਤੇ 'ਚ ਟਕਰਨ ਵਾਲੇ ਹਰ ਰਾਹਗੀਰ ਦੀ ਕੁੱਟਮਾਰ ਕਰ ਰਹੀ ਹੈ।

ਮੇਰੇ ਇੱਕ ਕਸ਼ਮੀਰੀ ਮਿੱਤਰ ਨੇ, ਜੋ ਕਸ਼ਮੀਰ ਬਾਰੇ ਘਾਗ-ਮੁਤਾਲਿਆ ਕਰਨ ਵਾਲੀ ਕਿਸੇ ਸੰਸਥਾ 'ਚ ਕੰਮ ਕਰਦਾ ਹੈ- ਜਿਸਨੂੰ ਉਹ 'ਦੂਸਰੇ ਰਸਤੇ' ਰਾਹੀਂ ਕੰਮ ਕਰਨ ਵਾਲੀ ਸੰਸਥਾ ਕਹਿਣਾ ਪਸੰਦ ਕਰਦੇ ਹਨ- ਮੇਰੇ ਨਾਲ ਸੰਪਰਕ ਕੀਤਾ। ਉਹ ਰੋ ਰਿਹਾ ਸੀ ਤੇ ਉਸਦੇ ਰੁਦਨਾਂ ਦੇ ਦਰਮਿਆਨ ਮੈਨੂੰ ਸਮਝ ਆਇਆ ਕਿ ਉਸਨੇ ਸਮੀਰ ਅਹਿਮਦ ਨਾਂ ਦੇ ਉਸ ਨੌਂ ਸਾਲਾ ਲੜਕੇ ਦੀ ਲਾਸ਼ ਦੀ ਤਸਵੀਰ ਦੇਖ ਲਈ ਹੈ ਜਿਸਨੂੰ ਸੀ.ਆਰ.ਪੀ.ਐਫ਼ ਨੇ ਬਟਮਾਲੂ ਵਿਖੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਉਸਦੀ ਦੇਹ ਕੁੱਟਮਾਰ ਦੇ ਨਿਸ਼ਾਨਾਂ ਨਾਲ ਭਰੀ ਪਈ ਸੀ ਅਤੇ ਅੱਧੀ-ਚਿੱਥੀ ਟਾਫ਼ੀ ਹਾਲੇ ਵੀ ਉਸਦੇ ਮੂੰਹ 'ਚ ਸੀ। ਮੈਂ ਆਪਣੇ ਮਿੱਤਰ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਵਾਰੀ ਵਾਰੀ ਹੀ ਇੱਕ ਦੂਜੇ ਨੂੰ ਚੁੱਪ ਕਰਵਾ ਸਕੇ। ਉਸਨੇ ਕਿਹਾ ਕਿ ਉਹ ਅਗਲੀ ਸਵੇਰ ਕਸ਼ਮੀਰ ਪਰਤ ਰਿਹਾ ਹੈ, "ਇੱਥੇ, ਸਾਰੇ ਝੂਠ ਮਾਰ ਰਹੇ ਨੇ ਅਤੇ ਆਪਣੇ ਹੀ ਮਾਰੇ ਗੱਪ 'ਤੇ ਯਕੀਨ ਕਰ ਰਹੇ ਨੇ।"

ਭਾਰਤ 'ਚ ਇੱਕ ਮਿੱਥ, ਜਿਸਨੂੰ ਮੀਡੀਆ ਦੇ ਇੱਕ ਪਿਛਲੱਗੂ ਵਰਗ ਨੇ ਸਿਰਜਿਆ ਹੈ, ਪ੍ਰਚਲਿਤ ਹੈ ਕਿ ਫੌਜ ਅਤੇ ਸੀ.ਆਰ.ਪੀ.ਐਫ਼ ਕਸ਼ਮੀਰੀਆਂ ਦੀ ਸੁਰੱਖਿਆ ਕਰਦੇ ਹਨ। ਕੋਈ ਵੀ ਕਸ਼ਮੀਰੀ ਫੌਜ ਤੇ ਸੀ.ਆਰ.ਪੀ.ਐਫ਼ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਭਾਰਤ 'ਚ ਲੋਕ ਉਨ੍ਹਾਂ ਨੂੰ 'ਸੁਰੱਖਿਆ ਦਸਤੇ' ਕਹਿੰਦੇ ਹਨ ਅਤੇ ਸਮਝਦੇ ਹਨ ਕਿ ਉਹ ਕਸ਼ਮੀਰੀਆਂ ਨੂੰ ਅੱਤਵਾਦੀਆਂ ਤੋਂ ਬਚਾਉਂਦੇ ਹਨ ਪਰ ਅਸਲ 'ਚ, ਕਸ਼ਮੀਰੀਆਂ ਨੂੰ ਇਨ੍ਹਾਂ ਦਸਤਿਆਂ ਤੋਂ ਹੀ ਬਚਾਏ ਜਾਣ ਦੀ ਜਰੂਰਤ ਹੈ। ਕਸ਼ਮੀਰੀ ਇਨ੍ਹਾਂ ਧਾੜਵੀ ਸੈਨਾਵਾਂ ਦੀ ਆਪਣੀ ਸਰਜਮੀਂ ਤੋਂ ਵਾਪਸੀ ਚਾਹੁੰਦੇ ਹਨ। ਉਨ੍ਹਾਂ ਪ੍ਰਤੀ ਜੇ ਕੋਈ ਭਾਵਨਾਵਾਂ ਕਸ਼ਮੀਰੀਆਂ ਦੇ ਮਨ 'ਚ ਹਨ ਤਾਂ ਉਹ ਕੇਵਲ ਗੁੱਸੇ, ਨਫ਼ਰਤ ਤੇ ਬਦਲੇ ਦੀਆਂ ਹਨ।

ਪਿਛਲੇ ਦੋ ਮਹੀਨਿਆਂ 'ਚ, ਕਸ਼ਮੀਰ ਅੰਦਰ ਪੁਲਸ ਤੇ ਸੀ.ਆਰ.ਪੀ.ਐਫ਼ ਦੀ ਗੋਲੀਬਾਰੀ 'ਚ 55 ਨਿਹੱਥੇ ਸ਼ਹਿਰੀ ਹਲਾਕ ਹੋਏ ਹਨ। ਉਨ੍ਹਾਂ 'ਚੋਂ ਜਿਆਦਾਤਰ ਉਹ ਲੜਕੇ ਸਨ ਜੋ ਜਾਂ ਤਾਂ ਪਥਰਾਓ ਕਰ ਰਹੇ ਸਨ ਜਾਂ ਆਂਢ-ਗੁਆਂਢ 'ਚ ਖੇਡ ਰਹੇ ਸਨ। ਮੈਂ ਉਦੋਂ ਕਸ਼ਮੀਰ ਵਿਚ ਸੀ ਜਦੋਂ ਬੇਚੈਨੀ ਦਾ ਉਮਨਾਦ ਬਨਣਾ ਸ਼ੁਰੂ ਹੋਇਆ ਅਤੇ ਜਿਸ ਵੀ ਜਨਾਜ਼ੇ 'ਚ ਮੈਂ ਸ਼ਾਮਲ ਹੋਇਆ, ਮੈਂ ਵੇਖਿਆ ਕਿ ਕਸ਼ਮੀਰੀ ਕਿੰਨੇ ਗੁੱਸੇ ਵਿਚ ਸਨ। ਗੰਗਾਬੱਘ 'ਚ, ਮੈਂ ਹਜ਼ਾਰਾਂ ਨੂੰ ਕਰਫਿਊ ਦੀ ਉਲੰਘਣਾ ਕਰਕੇ 17 ਸਾਲਾ ਲੜਕੇ ਦੇ ਜਨਾਜ਼ੇ 'ਚ ਸ਼ਾਮਲ ਹੁੰਦਿਆਂ ਵੇਖਿਆ। ਜਦੋਂ ਕਿ ਉਸਦੇ ਦੋ ਮਿੱਤਰਾਂ ਨੇ ਕੈਮਰੇ ਅੱਗੇ ਆ ਕੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਉਸਨੂੰ ਅਗਵਾ ਕਰਦਿਆਂ ਵੇਖਿਆ ਹੈ ਪਰ ਪੁਲਸ ਨੇ ਦਾਅਵਾ ਕੀਤਾ ਕਿ ਉਸਦੀ ਮੌਤ ਡੁੱਬਣ ਨਾਲ ਹੋਈ ਹੈ। ਪਰ ਮ੍ਰਿਤਕ ਲੜਕਾ ਨਾ ਸਿਰਫ਼ ਚੰਗਾ ਤੈਰਾਕ ਸੀ ਸਗੋਂ ਉਸਦੇ ਪੋਸਟ-ਮਾਰਟਮ ਨੇ ਵੀ ਉਸਦੇ ਸਿਰ ਉਪਰ ਚੋਟ ਦੇ ਦੋ ਨਿਸ਼ਾਨਾਂ ਦੀ ਪੁਸ਼ਟੀ ਕੀਤੀ ਹੈ।

ਅਗਲੇ ਦਿਨ ਇੱਕ ਇੰਟਰਵਿਊ ਦੌਰਾਨ ਮੁੱਖ-ਮੰਤਰੀ ਉਮਰ ਅਬਦੁੱਲਾ ਨੇ ਟਿੱਪਣੀ ਕੀਤੀ," ਜੇ ਉਸਦੀ ਜਾਨ ਦੀ ਏਨੀ ਚਿੰਤਾ ਸੀ ਤਾਂ ਦੂਜੇ ਦੋਹਾਂ ਨੇ ਉਸਨੂੰ ਬਾਹਰ ਕਿਉਂ ਨਾ ਕੱਢਿਆ?" ਇਹ ਇੱਕ ਖ਼ਰਵੀ ਟਿੱਪਣੀ ਹੀ ਨਹੀਂ ਸਗੋਂ, ਇਹ ਉਮਰ ਅਬਦੁੱਲਾ ਦਾ ਅਸਲ ਨਜ਼ਰੀਆ ਹੈਉਸ ਵਾਸਤੇ ਤਾਂ ਕਸ਼ਮੀਰੀਏ ਮਹਿਜ਼ ਅਜਿਹੇ ਨਾ-ਸ਼ੁਕਰੇ ਏਜੰਟ ਹਨ ਜੋ ਪੀ.ਡੀ.ਪੀ ਦੇ ਪੈਸਿਆਂ ਅਤੇ ਆਈ.ਐਸ.ਆਈ ਦੇ ਇਸ਼ਾਰਿਆਂ 'ਤੇ ਜਾਨ ਦੇਣ ਨੂੰ ਤਿਆਰ ਰੰਹਿਦੇ ਹਨ। ਉਮਰ ਨੇ ਇਹ ਨਜ਼ਰੀਆ, ਭਾਰਤ ਦੀ ਮੁੱਖ-ਭੂਮੀ 'ਤੇ ਬਿਤਾਈ ਆਪਣੀ ਜਿੰਦਗੀ, ਜੋ ਉਸਦੀ ਉਮਰ ਦੇ 40 ਸਾਲਾਂ 'ਚੋਂ ਬਹੁਤਾ ਹਿੱਸਾ ਬਣਦਾ ਹੈ, ਤੋਂ ਗ੍ਰਹਿਣ ਕੀਤਾ ਹੈ। ਜਿੱਥੋਂ ਤੱਕ ਮੁਫ਼ਤੀਆਂ ਦਾ ਤੱਅਲਕ ਹੈ, ਉਹ ਕਸ਼ਮੀਰੀ ਸਿਆਸਤ ਦੀ ਏਨੀ ਪਤਲੀ ਡੋਰੀ 'ਤੇ ਚੱਲ ਰਹੇ ਹਨ ਕਿ ਦੱਸਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਦੋਂ ਉਹ ਅਲਗਾਓ-ਵਾਦੀ ਤੇ ਕਦੋਂ ਭਾਰਤੀ ਕੌਮ-ਪ੍ਰਸਤ ਬਣ ਜਾਂਦੇ ਹਨ। ਅਸਲ 'ਚ ਜੋ ਉਹ ਚਾਹੁੰਦੇ ਹਨ ਉਹ ਹੈ ਸੱਤਾ। ਉਹ ਚਾਹੰਦੇ ਹਨ ਕਿ ਕੇਂਦਰ, ਉਮਰ ਨੂੰ ਗੱਦੀ ਤੋਂ ਲਾਹ ਕਿ ਮਹਿਬੂਬਾ ਨੂੰ ਬਿਠਾ ਦੇਵੇ।

ਇੱਕ ਲਗਭੱਗ ਅਪਾਰਦਰਸ਼ੀ ਦੀਵਾਰ ਅਬਦੁੱਲਿਆਂ ਤੇ ਕਸ਼ਮੀਰੀਆਂ ਨੂੰ ਵੰਡਦੀ ਹੈ। ਜਿਸ ਬੰਦੂਕ ਦੀ ਨਾਲ਼ ਹਰ ਵਕਤ ਕਸ਼ਮੀਰੀਆਂ 'ਤੇ ਤਣੀ ਰੰਹਿਦੀ ਹੈ ਉਸਨੂੰ, ਜਿਵੇਂ ਕਿ ਉਮਰ ਨੇ ਉਕਤ ਇੰਟਰਵਿਊ 'ਚ ਸਪੱਸ਼ਟ ਤਰੀਕੇ ਨਾਲ ਦਰਸਾਇਆ, ਅਬਦੁੱਲਿਆਂ ਦੇ ਮੋਢੇ ਦਾ ਆਸਰਾ ਮਿਲਦਾ ਹੈ। ਕਸ਼ਮੀਰ 'ਚ ਲੋਕ ਕੰਹਿਦੇ ਹਨ ਕਿ ਅਬਦੁੱਲੇ ਤੇ ਮੁਫ਼ਤੀ ਕਦੇ ਨਹੀਂ ਸਮਝ ਸਕਦੇ ਕਿ 'ਆਤਮਘਾਤੀ' ਕਸ਼ਮੀਰੀ ਕਿਉਂ ਕਰਫ਼ਿਊ ਦੀ ਉਲੰਘਣਾ ਕਰਦੇ ਹਨ ਤੇ ਪਥਰਾਓ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਵੀ ਆਪਣਾ ਉਨ੍ਹਾਂ 70 ਹਜ਼ਾਰ ਕਬਰਾਂ 'ਚ ਦਫ਼ਨ ਨਹੀਂ ਜਿਹੜੀਆਂ ਕਸ਼ਮੀਰ ਨੂੰ ਪਿਛਲੇ ਦੋ ਦਹਾਕਿਆਂ 'ਚ ਹਾਸਲ ਹੋਈਆਂ ਹਨ। ਹੁਣ ਮੈਂ ਸਮਝ ਸਕਦਾ ਹਾਂ ਕਿ ਸਾਡਾ ਇੱਕ ਬੁੱਢਾ ਰਿਸ਼ਤੇਦਾਰ, ਜਿਹੜਾ ਪਹਿਲਾਂ ਨੈਸ਼ਨਲ ਕਾਨਫਰੰਸ ਦਾ ਕੱਟੜ ਹਮਾਇਤੀ ਸੀ, ਕਿਉਂ, ਅਬਦੁੱਲਿਆਂ ਤੋਂ ਜਾਤੀ ਤੌਰ 'ਤੇ ਠੱਗਿਆ ਗਿਆ ਮਹਿਸੂਸ ਕਰਦਾ ਹੈ। ਉਹ ਲਗਭੱਗ ਹਰ ਰੋਜ਼ ਦੁਹਰਾਉਂਦਾ ਹੈ ਕਿ ਸ਼ੇਰ-ਏ-ਕਸ਼ਮੀਰ (ਸ਼ੇਖ਼ ਅਬਦੁੱਲਾ) ਕਸ਼ਮੀਰੀਆਂ ਨੂੰ ਡੋਗਰਿਆਂ ਦੇ ਜ਼ਾਲਮ ਰਾਜ ਤੋਂ ਨਿਜਾਤ ਦਵਾਉਣ ਲਈ ਲੜਿਆ ਪਰ ਉਸਨੇ, ਬਦਲੇ 'ਚ ਉਸਤੋਂ ਵੀ ਵਧੇਰੇ ਮਾੜੀ ਵਿਰਾਸਤ ਦੀ ਸਥਾਪਨਾ ਕੀਤੀ।

ਮੈਂ ਸ਼੍ਰੀਨਗਰ ਦੇ ਹਜ਼ੂਰੀ ਬਾਗ ਦੀ ਇੱਕ ਤਸਵੀਰ ਵੇਖੀ ਜਿਸ ਵਿੱਚ ਇੱਕ ਬੁੱਢਾ ਵਿਅਕਤੀ ਆਪਣੇ ਪੁੱਤ ਦੀ ਲਾਸ਼ ਨਾਲ ਚਿੰਬੜਿਆ ਹੋਇਆ ਸੀ। ਅੱਧੀ ਦਰਜਨ ਪੁਲਸ ਵਾਲੇ ਉਸਨੂੰ ਉਸਦੇ ਪੁੱਤ ਦੀ ਲਾਸ਼ ਨਾਲੋਂ ਧੂਹ ਕੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਲਾਸ਼ ਨੂੰ ਛੱਡ ਨਹੀਂ ਸੀ ਰਿਹਾ। ਉਸਦੀ ਕਮੀਜ਼ ਖ਼ੂਨ ਨਾਲ ਭਿੱਜੀ ਪਈ ਸੀ ਤੇ ਉਸਦੀ ਦਾੜ੍ਹੀ 'ਤੇ ਲਾਲ ਧੱਬੇ ਪਏ ਹੋਏ ਸੀ। ਮੈਂ ਉਸ ਤਸਵੀਰ ਨੂੰ ਕਾਫ਼ੀ ਚਿਰ ਵੇਖਦਾ ਰਿਹਾ, ਜਾਣੋ ਇਹ ਕੁੱਝ ਕਹਿ ਰਹੀ ਸੀ। ਮੈਂ ਕਲਪਨਾ ਨਹੀਂ ਕਰ ਸਕਿਆ ਕਿ ਉਸ ਬਾਪ 'ਤੇ ਕੀ ਗੁਜ਼ਰਦੀ ਹੋਊ ਜਿਸਨੂੰ ਧੱਕੇ ਨਾਲ ਆਪਣੇ ਪੁੱਤ ਦੀ ਲਾਸ਼ ਤੋਂ ਜੁਦਾ ਕੀਤਾ ਜਾ ਰਿਹਾ ਸੀ ਤੇ ਵਿਰਲਾਪ ਕਰਨ ਤੋਂ ਵੀ ਵਰਜਿਆ ਜਾ ਰਿਹਾ ਸੀ। ਕੀ ਉਮਰ ਦੀ ਅਪੀਲ ਉਸ ਬਾਪ ਨੂੰ ਕਰਫ਼ਿਊ ਦੀ ਉਲੰਘਣਾ ਕਰਨੋਂ ਤੇ ਹਜ਼ੂਮ 'ਚ ਹਿੱਸਾ ਲੈਣ ਤੋ ਰੋਕ ਸਕੇਗੀ? ਉਮਰ ਕੀ ਕਰਦਾ ਜੇ ਉਹ ਉਸ ਬੁੱਢੇ ਵਿਅਕਤੀ ਦੀ ਥਾਂ 'ਤੇ ਹੁੰਦਾ - ਇੱਕ ਬਾਪ ਤੇ ਤੌਰ 'ਤੇ, ਇੱਕ ਮੁੱਖ-ਮੰਤਰੀ ਹੁੰਦਿਆਂ? ਕੀ ਉਹ ਸ਼ਹਿਰ ਨੂੰ ਤਬਾਹ ਨਾ ਕਰ ਦਿੰਦਾ? ਮੈਂ ਸ਼੍ਰੀਨਗਰ ਦੇ ਸੜ-ਬਲਣ ਦੀ ਕਲਪਨਾ ਕੀਤੀ।

ਤੇ ਫਿਰ ਮੈਂ ਉਨ੍ਹਾਂ ਸਭਨਾਂ ਪਿਤਾਵਾਂ, ਭਰਾਵਾਂ, ਚਾਚਿਆਂ-ਤਾਇਆਂ, ਦੋਸਤਾਂ ਤੇ ਗੁਆਂਢੀਆਂ ਦਾ ਚੇਤਾ ਕੀਤਾ ਜਿਨ੍ਹਾਂ ਨੂੰ ਮੈਂ ਕਸ਼ਮੀਰ 'ਚ ਉਨ੍ਹਾਂ ਦੇ ਮ੍ਰਿਤਕ ਸਨੇਹੀਆਂ ਨੂੰ ਉਠਾਲਣ ਦੀ ਵਿਅਰਥ ਕੋਸ਼ਿਸ਼ ਕਰਦੇ ਵੇਖਿਆ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਪਥਰਾਓ ਕਰਕੇ, ਠਾਣਿਆਂ ਤੇ ਸਪੈਸ਼ਲ ਓਪ੍ਰੇਸ਼ਨ ਗਰੁੱਪ ਦੇ ਕੈਂਪਾਂ ਨੂੰ ਸਾੜ ਕੇ ਉਹ ਬਹੁਤ ਥੋੜਾ ਕਰ ਰਹੇ ਹਨ।

ਕਸ਼ਮੀਰ, ਦਰਦ ਤੇ ਲਹੂ 'ਚ ਲਥਪੱਥ ਇੱਕ ਬਹੁਤ ਲੰਬੀ ਗਾਥਾ ਹੈ ਤੇ ਇਸਨੂੰ 'ਅਮਨ-ਕਨੂੰਨ' ਦੀ ਸਮੱਸਿਆ ਗਰਦਾਨਣਾ ਸੰਭਵ ਨਹੀਂ। ਜੇ ਸਿਰਫ, ਕਸ਼ਮੀਰ 'ਚ ਸੁਰੱਖਿਆ ਦਸਤਿਆਂ ਦੁਆਰਾ ਅਨਾਥ ਕੀਤੇ ਬੱਚਿਆਂ ਨੇ ਹੀ ਪੱਥਰ ਮਾਰਨੇ ਹੋਣ ਤਾਂ ਤੁਹਾਡੇ ਸਾਹਮਣੇ 60,000 ਪਥਰਾਓਕਾਰੀਆਂ ਦੀ ਭੀੜ ਹੋਵੇਗੀ। ਜੇ ਉਨ੍ਹਾਂ ਵਿੱਚ, ਸੁਰੱਖਿਆ ਦਸਤਿਆਂ ਦੁਆਰਾ ਵਿਧਵਾ ਕੀਤੀਆਂ ਔਰਤਾਂ ਵੀ ਸ਼ਾਮਲ ਹੋ ਜਾਣ, ਤਾਂ ਅਜਿਹੀਆਂ 30,000 ਔਰਤਾਂ ਹੋਣਗੀਆਂ ਜੋ ਹਰ ਬੰਕਰ, ਹਰ ਕੈਂਪ ਤੇ ਹਰ ਫੌਜੀ 'ਤੇ ਪੱਥਰ ਬਰਸਾ ਰਹੀਆਂ ਹੋਣਗੀਆਂ।

ਜਦੋਂ ਕਸ਼ਮੀਰ ਅੰਦਰ ਇੱਕ ਲੜਕਾ, ਹੱਥ 'ਚ ਰੋੜਾ ਫੜੀਂ, ਇੱਕ ਹਥਿਆਰਬੰਦ ਸਿਪਾਹੀ ਵੱਲ ਵੱਧਦਾ ਹੈ ਤਾਂ ਉਹ ਉਨ੍ਹਾਂ ਵਿਚਕਾਰ ਤਾਕਤ ਦੇ ਪਾੜੇ ਬਾਰੇ ਸੁਚੇਤ ਹੁੰਦਾ ਹੈ। ਉਸਦਾ ਵਧੀਆ ਤੋਂ ਵਧੀਆ ਨਿਸ਼ਾਨਾ, ਵੱਧ ਤੋਂ ਵੱਧ ਸਿਪਾਹੀ ਤੇ ਗਮ੍ਹੋੜਾ (ਸੋਜਾ) ਪਾ ਸਕਦਾ ਹੈ ਜਾਂ ਫਿਰ ਉਸਨੂੰ ਕੁੱਝ ਟਾਂਕੇ ਲਵਾਉਣੇ ਪੈ ਸਕਦੇ ਹਨ, ਉਹ ਵੀ ਤਾਂ ਜੇ ਉਸਦਾ ਰੋੜਾ, ਸਿਪਾਹੀ ਦੀ ਬੁਲਟ-ਪਰੂਫ਼ ਜਾਕਟ, ਲੋਹ-ਟੋਪ ਜਾਂ ਢਾਲ ਨੂੰ ਟੱਪ ਸਕਿਆ। ਪਰ ਸਿਪਾਹੀ - ਤੇ ਲੜਕਾ, ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਪਾਹੀ ਦੀ ਗੋਲੀ ਜਾਂ ਹੰਝੂ-ਗੈਸ ਦਾ ਗੋਲਾ, ਲੜਕੇ ਦੀ ਜਾਨ ਲੈ ਸਕਦੇ ਹਨ ਜਾਂ ਉਸਨੂੰ ਗੰਭੀਰ ਫੱਟੜ ਕਰ ਸਕਦੇ ਹਨ।

ਪੱਥਰ ਨੂੰ ਹਥਿਆਰ ਦੇ ਤੌਰ 'ਤੇ ਵਰਤਣ ਦੀ ਚੋਣ ਹੀ, ਲੜਕੇ ਦਾ ਯਕੀਨ ਹੈ, ਉਸਨੂੰ ਉਚੇਰੇ ਨੈਤਿਕ ਪੱਧਰ 'ਤੇ ਲਿਆ ਖੜਾਉਂਦੀ ਹੈ। ਉਸਦਾ ਮੰਤਵ ਸਿਪਾਹੀ ਦੀ ਜਾਨ ਲੈਣਾ ਨਹੀਂ ਹੈ ਬਲਕਿ ਇਹ ਦਰਸਾਉਣਾ ਹੈ ਕਿ ਸਥਿਤੀ ਅੰਦਰ ਕੋਈ ਗੱਲ ਗੰਭੀਰ ਰੂਪ 'ਚ ਗਲਤ ਵਾਪਰ ਰਹੀ ਹੈ। ਇਹੋ ਵਜ੍ਹਾ ਹੈ ਕਿ ਬੀਤੇ ਦੋ ਸਾਲਾਂ ਦੌਰਾਨ ਇੱਕ ਵੀ ਫੌਜੀ ਜਾਂ ਪੁਲਸਵਾਲੇ ਦੀ ਪੱਥਰਾਓ ਦੌਰਾਨ ਮੌਤ ਨਹੀਂ ਹੋਈ ਭਾਵੇਂ ਕਿ ਅਸੀਂ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਹਨ ਜਿਨ੍ਹਾਂ ਅੰਦਰ ਬਹੁਤ ਸਾਰੇ ਪੱਥਰਾਓ-ਕਾਰੀਆਂ ਨੇ ਇਕੱਲੇ-ਦੁਕੱਲੇ ਫੌਜੀਆਂ ਨੂੰ ਕਾਬੂ ਕੀਤਾ ਹੁੰਦਾ ਹੈ।

ਕਸ਼ਮੀਰੀਆਂ ਨੇ ਬਹੁਤ ਦੇਰ ਤੱਕ ਇੰਤਜ਼ਾਰ ਕੀਤਾ ਹੈ ਕਿ ਭਾਰਤ ਤੇ ਸੰਸਾਰ ਉਨ੍ਹਾਂ ਦੀ ਗੱਲ ਸੁਣੇ ਪਰ ਜਾਪਦਾ ਹੈ ਕਿ ਉਨ੍ਹਾਂ ਦਾ ਕਿਹਾ ਕਿਸੇ ਦੇ ਪੱਲੇ ਨਹੀਂ ਪੈਂਦਾ। ਫੇਰ ਜਿਵੇਂ ਕਸ਼ਮੀਰੀਆਂ ਨੇ ਉਸ ਭਾਸ਼ਾ ਦਾ ਸਹਾਰਾ ਲਿਆ ਹੈ ਜੋ ਹਰ ਇਨਸਾਨ ਦੇ ਸਮਝ ਪੈ ਸਕਦੀ ਹੈ। ਪਿਛਲੇ ਦੋ ਮਹੀਨਿਆਂ ਤੋਂ, ਉਹ ਪੱਥਰਾਓ ਦੀ ਬੋਲੀ ਬੋਲ ਰਹੇ ਹਨ।

ਮਾਵਾਂ, ਜਿਨ੍ਹਾਂ ਨੂੰ ਉਮਰ ਨੇ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਤਾੜਨ ਦੀ ਅਪੀਲ ਕੀਤੀ ਸੀ, ਖ਼ੁਦ ਸੜਕਾਂ 'ਤੇ ਪੱਥਰ ਬਰਸਾਉਣ ਲਈ ਆ ਨਿੱਤਰੀਆਂ ਹਨ। ਜਦੋਂ ਪਿਛਲੇ ਮਹੀਨੇ ਮੈਂ ਟੈਲੀਵਿਜ਼ਨ ਉੱਪਰ ਪਥਰਾਓ ਦੀਆਂ ਤਸਵੀਰਾਂ ਵੇਖੀਆਂ ਜਿਨ੍ਹਾਂ 'ਤੇ ਇਹ ਸਿਰਲੇਖ਼ ਦਿੱਤੇ ਜਾ ਰਹੇ ਸਨ ਕਿ ਲਕਸ਼ਰੇ-ਤੋਇਬਾ ਭਾੜੇ ਦੇ ਏਜੰਟਾਂ ਰਾਹੀਂ ਗੜਬੜ ਫੈਲਾ ਰਹੀ ਹੈ, ਤਾਂ ਮੈਂ ਇਸ 'ਭਾੜੇ ਦੀ ਭੀੜ' 'ਚੋਂ ਆਪਣੇ ਗੁਆਂਢ ਦੇ ਕਈ ਵਾਕਫ਼ ਚਿਹਰੇ ਸਿਆਣੇ। ਮੈਂ ਪੱਥਰ ਵਰਸਾ ਰਹੀਆਂ ਦੋ ਭੈਣਾਂ ਵੇਖੀਆਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ; 2005 'ਚ ਬੀ.ਐਸ.ਐਫ ਨੇ ਉਨ੍ਹਾਂ ਦਾ ਭਰਾ ਚੁੱਕ ਲਿਆ ਸੀ ਤੇ ਦੋਹਾਂ ਭੈਂਣਾਂ 'ਚੋਂ ਇੱਕ ਨੇ ਨੰਗੇ ਪੈਰ੍ਹੀਂ ਬੀ.ਐਸ.ਐਫ ਦੀ ਜੀਪ ਦਾ ਮਗਰਾ ਵੀ ਕੀਤਾ ਸੀ। ਦਸ ਦਿਨਾਂ ਮਗਰੋਂ, ਉਨ੍ਹਾਂ ਦਾ ਭਰਾ, ਲਾਗਲੀ ਗਲੀ 'ਚੋਂ ਡਿੱਗਿਆ ਮਿਲਿਆ, ਉਸਦੀ ਚਮੜੀ ਸੜੀ ਹੋਈ ਸੀ, ਗੇਲੀਆਂ ਨਾਲ ਉਸਦਾ ਪਿੰਡਾ ਫੇਹਿਆ ਪਿਆ ਸੀ ਤੇ ਉਸਦੇ ਲਿੰਗ ਥਾਣੀਂ ਤਾਰਾਂ ਪਰੋਈਆਂ ਪਈਆਂ ਸੀ। ਉਹ ਦੁਬਾਰਾ ਫਿਰ ਕਦੇ ਪਹਿਲਾਂ ਵਰਗਾ ਨਹੀਂ ਹੋ ਸਕਿਆ। ਮੈਂ ਇੱਕ ਦਰਮਿਆਨੀ ਉਮਰ ਦੀ ਔਰਤ ਵੇਖੀ ਜਿਸਦਾ ਪਤੀ 1995 ਤੋਂ ਲਾਪਤਾ ਸੀ। ਮੈਂ ਇੱਕ ਮਾਂ ਸਿਆਣੀ ਜਿਸਦਾ ਪੁੱਤ ਸੁਰੱਖਿਆ ਦਸਤਿਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਵਿੱਚੋਂ ਹਰੇਕ ਪਾਸ, ਪਿਛਲੇ 20 ਸਾਲਾਂ ਤੋਂ, ਦੱਸਣ ਨੂੰ ਇੱਕ ਕਹਾਣੀ ਸੀ ਤੇ ਆਖ਼ਰ ਉਹ ਪੱਥਰਾਂ ਰਾਹੀਂ ਆਪਣੀ ਗੱਲ ਕਹਿ ਰਹੇ ਸੀ। ਉਨ੍ਹਾਂ ਦੇ ਪੱਥਰ ਮੁਸ਼ਕਲ ਨਾਲ ਹੀ ਫੌਜੀਆਂ ਤੱਕ ਅੱਪੜਦੇ ਹਨ, ਪਰ, ਇਹ ਮੁੱਖ ਗੱਲ ਨਹੀਂ ਹੈ। ਪੱਥਰ ਮਾਰਨ ਦਾ ਕਾਰਜ, ਨਾ ਕਿ ਵੱਜਣ ਦਾ ਸਿੱਟਾ, ਇਹ ਹੈ ਜੋ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਲਿਆ ਰਿਹਾ ਹੈ।

ਔਰਤਾਂ ਇਸ ਟਕਰਾਓ ਦੀਆਂ ਮੂਕ ਪੀੜਤ ਰਹੀਆਂ ਹਨ। ਬਲਾਤਕਾਰ ਤੇ ਜਿਸਮਾਨੀ ਸ਼ੋਸ਼ਣ, ਜੋ ਕਿ ਫੌਜ ਦੀ ਸਾਈਕੌਲੋਜੀਕਲ ਲੜਾਈ ਦਾ ਹਿੱਸਾ ਹੈ, ਘੱਟ ਨਸ਼ਰ ਕੀਤਾ ਗਿਆ ਹੈ। ਪਰ ਔਰਤਾਂ ਇਸਤੋਂ ਭਲੀ-ਭਾਂਤ ਵਾਕਫ ਹਨ ਤੇ ਮਨੋਰੋਗਾਂ ਦੇ ਮਾਹਿਰ ਵੀ। ਉਨ੍ਹਾਂ ਮੁਤਾਬਕ, ਪੱਥਰ ਸੁੱਟਣ ਦੀ ਕ੍ਰਿਆ ਚਿੱਤ ਹੌਲਾ ਕਰਨ ਦਾ ਜਰੀਆ ਵੀ ਹੈ। ਹਰੇਕ ਪੱਥਰ ਜੋ ਉਹ ਸੁੱਟਦੇ ਹਨ, ਉਨ੍ਹਾਂ ਦੀ ਛਾਤੀ 'ਤੇ ਪਏ ਪਹਾੜ ਦਾ ਭਾਰ ਕੁੱਝ ਹੌਲਾ ਕਰਦਾ ਹੈ।

ਕੁੱਝ ਹਫ਼ਤੇ ਪਹਿਲਾਂ, ਮੇਰੇ ਪੰਜ ਸਾਲਾ ਚਚੇਰਾ ਭਰਾ, ਅਥਰ, ਬਟਮਾਲੂ ਵਿਖੇ ਆਪਦੇ ਗੇਟ ਤੋਂ ਬਾਹਰ ਨਿੱਕਲਿਆ ਹੀ ਸੀ ਕਿ ਫੌਜੀਆਂ ਨੇ ਉਸਦੇ ਵੱਲ ਅਹੁਲਦੇ ਹੋਏ ਲਲਕਾਰਾ ਮਾਰਿਆ," ਹਮ ਮਾਰ ਡਾਲੇਂਗੇ।" ਉਹ ਅੰਦਰ ਵੱਲ ਦੌੜਿਆ ਤੇ ਡੌਰ-ਭੌਰ ਹੋ ਗਿਆ। ਮੇਰੀ ਚਾਚੀ ਨੇ ਉਸਨੂੰ ਬੋਲਣ ਲਈ ਬਥੇਰਾ ਜ਼ੋਰ ਪਾਇਆ ਪਰ ਮੁੰਡੇ ਦਾ ਬੋਲ ਨਾ ਨਿੱਕਲੇ। 10 ਮਿੰਟਾਂ ਬਾਅਦ ਜਾ ਕੇ ਕਿਤੇ ਬੱਚਾ ਆਪਦੀ ਮਾਂ ਨੂੰ ਫੌਜੀਆਂ ਦਾ ਕਿਹਾ ਦੱਸਣ ਲਈ ਸੰਭਲ ਸਕਿਆ। ਮੇਰੀ ਚਾਚੀ ਨੇ, ਜੋ ਵਣਜ ਦੀ ਬੀ.ਏ ਹੈ, ਹਰਖ਼ 'ਚ ਹੰਝੂ ਪੂੰਝੇ, ਜਵਾਕ ਨੂੰ ਮੋਢਿਆਂ 'ਤੇ ਚੁੱਕਿਆ ਤੇ ਉਸਨੂੰ ਘਰ ਦੇ ਨੇੜੇ ਹੀ ਹੋ ਰਹੇ ਅਜ਼ਾਦੀ-ਪੱਖੀ ਮੁਜ਼ਾਹਰੇ 'ਚ ਲੈ ਗਈ। ਦਹਿਸ਼ਤ ਦੇ ਪ੍ਰਭਾਵ ਨੂੰ ਖਤਮ ਕਰਨ ਲਈ, ਉਨ੍ਹਾਂ ਦੋਹਾਂ ਨੇ ਹੀ ਅਜ਼ਾਦੀ ਪੱਖੀ ਨਾਹਰੇ ਗੁੰਜਾਏ ਤੇ ਇਹ ਤਰੀਕਾ ਕਾਮਯਾਬ ਰਿਹਾ। ਹੁਣ ਮੇਰੀ ਚਾਚੀ, ਆਪਣੀ ਨੌਕਰੀ ਦੌਰਾਨ ਜੋ ਵੀ ਨੋਟ ਉਹ ਸੰਭਾਲਦੀ ਹੈ, ਉਨ੍ਹਾਂ ਤੇ 'ਗੋ ਇੰਡੀਆ, ਗੋ ਬੈਕ' ਲਿਖਦੀ ਰੰਹਿਦੀ ਹੈ ਤੇ ਮੇਰਾ ਚਚੇਰਾ ਭਰਾ ਇਹੋ ਇਬਾਰਤ ਕੰਧਾਂ 'ਤੇ ਲਿਖ ਦਿੰਦਾ ਹੈ, ਅੰਗਰੇਜ਼ੀ ਦੀ ਇਹ ਇੱਕਲੌਤੀ ਇਬਾਰਤ ਹੈ ਜੋ ਉਸਨੂੰ ਆਉਂਦੀ ਹੈ।ਅਜਿਹੇ ਬੱਚਿਆਂ ਦੀ ਬਦੌਲਤ ਹੀ ਸ਼੍ਰੀਨਗਰ, ਜੋ ਕਿ ਬੰਦ ਸ਼ਟਰਾਂ, ਸੁੰਨੀਆਂ ਸੜਕਾਂ, ਧੂੜ ਲੱਦੀਆਂ ਕੰਧਾਂ ਤੇ ਭਿੜੇ ਦਰਵਾਜ਼ਿਆਂ ਦਾ ਸ਼ਹਿਰ ਹੈ, ਅਜ਼ਾਦੀ-ਪੱਖੀ ਨਾਹਰਿਆਂ ਨਾਲ ਭਰਿਆ ਪਿਆ ਹੈ।

ਕਸ਼ਮੀਰ ਦੀ ਲਹਿਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਪ੍ਰਛਾਵੇਂ ਤੋਂ ਅੱਗੇ ਨਿੱਕਲ ਗਈ ਹੈ। ਕਸ਼ਮੀਰ ਨੇ ਬੰਦੂਕਾਂ ਤੋਂ ਨਾਹਰਿਆਂ ਦੀ ਤਬਦੀਲੀ ਹੰਢਾਈ ਹੈ ਤੇ ਪੱਥਰ ਉਦੋਂ ਚੁੱਕੇ ਹਨ ਜਦੋਂ ਹਕੂਮਤ ਨੇ ਉਨ੍ਹਾਂ ਦੇ ਮੁਜ਼ਾਹਰੇ ਜਬਰੀ ਰੋਕ ਦਿੱਤੇ ਹਨ। 2008 'ਚ, ਕਸ਼ਮੀਰ ਵਿੱਚ ਲੱਖਾਂ ਨੇ ਮਾਰਚ ਕੀਤਾ, ਮਨੁੱਖੀ ਕਤਾਰਾਂ ਬਣਾਈਆਂ ਤਾਂ ਜੋ ਫੌਜੀਆਂ ਤੇ ਬੰਕਰਾਂ ਨੂੰ ਕੋਈ ਛੂਹ ਨਾ ਸਕੇ। ਇਸ ਵਰ੍ਹੇ, ਹਕੂਮਤ ਨੇ ਸਫ਼ਲਤਾ-ਪੂਰਵਕ ਕਸ਼ਮੀਰੀਆਂ ਨੂੰ ਅਹਿੰਸਕ ਮੁਜ਼ਾਹਰੇ ਕਰਨ ਤੋਂ ਰੋਕ ਦਿੱਤਾ ਤੇ ਹਥਿਆਰਬੰਦ ਦਸਤਿਆਂ ਨੂੰ ਪਹਿਲਾ ਹੁਕਮ ਹੀ ਗੋਲੀ ਚਲਾ ਕੇ ਖਿੰਡਾਉਣ ਦਾ ਦਿੱਤਾ ਗਿਆ। ਕਿਸੇ ਵੀ ਹਾਲਤ 'ਚ, ਇਸ ਵਰ੍ਹੇ, ਹਥਿਆਰਬੰਦ ਦਸਤਿਆਂ ਨੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਇੱਤੋਂ ਤੱਕ ਕਿ ਉਨ੍ਹਾਂ ਨੇ ਦਰਜ਼ਨਾਂ ਵਾਰ ਵੈਣ ਪਾਉਂਦੇ ਲੋਕਾਂ 'ਤੇ ਗੋਲੀਆਂ ਚਲਾਈਆਂ 'ਤੇ ਉਨ੍ਹਾਂ ਨੂੰ ਪਥਰਾਓ ਕਰਨ ਲਈ ਮਜ਼ਬੂਰ ਕਰ ਦਿੱਤਾ।

ਅੱਜ ਦੀ ਘੜੀ ਕਸ਼ਮੀਰ ਵਿੱਚ, ਖਾੜਕੂਵਾਦ ਵਾਸਤੇ ਪ੍ਰਾਹੁਣਾਚਾਰੀ ਕਰਨ ਵਾਲੇ ਘਰ ਅਤੇ ਇੱਛੁਕ ਹੱਥ ਲੱਭਣੇ ਮੁਸ਼ਕਲ ਹੋਣਗੇ। ਕਸ਼ਮੀਰੀ, ਭਾਰਤ ਨਾਲ ਉਨ੍ਹਾਂ ਦੇ ਝਗੜੇ ਦਾ ਨਬੇੜਾ ਬਿਨਾਂ ਬੰਦੂਕਾਂ ਤੋਂ ਕਰਨਾ ਚਾਹੁੰਦੇ ਹਨ। ਮੈਨੂੰ ਸਭ ਤੋਂ ਵੱਧ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਕਸ਼ਮੀਰੀਆਂ ਨੂੰ ਪਾਕਿਸਤਾਨ ਦੇ ਭਾੜੇ ਦੇ ਏਜੰਟ ਤੇ ਪੀ.ਡੀ.ਪੀ ਦੇ ਕਾਰਕੁੰਨ ਕਿਹਾ ਜਾਂਦਾ ਹੈ। ਨੈਸ਼ਨਲ ਕਾਨਫਰੰਸ ਨੇ, ਨਾ ਕਿ ਪੀ.ਡੀ.ਪੀ ਨੇ, ਸ਼੍ਰੀਨਗਰ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਹਨ ਜਿਹਨੂੰ ਅੱਜ ਸਰਕਾਰ ਪਥਰਾਓ ਦਾ ਗੜ੍ਹ ਕਹਿ ਰਹੀ ਹੈ। ਇਸੇ ਵਰ੍ਹੇ ਕੁਝ ਸਮਾਂ ਪਹਿਲਾਂ, ਮੈਂ ਇੱਕ ਇੰਟਰਵਿਊ ਦੌਰਾਨ ਉਮਰ ਨੂੰ ਪੁੱਛਿਆ ਕਿ ਉਹ ਖੁਦ ਨੂੰ ਕਸ਼ਮੀਰ ਦੇ ਆਗੂ ਵਜੋਂ ਵੇਖਦਾ ਹੈ ਜਾਂ ਕਸ਼ਮੀਰ ਤੋਂ ਇੱਕ ਸਿਆਸਤਦਾਨ ਵਜੋਂ। ਉਸਨੇ ਕਾਫੀ ਉਤੇਜਨਾ 'ਚ ਜਵਾਬ ਦਿੱਤਾ ਕਿ ਉਹ 60 ਪ੍ਰਤੀਸ਼ਤ ਵੋਟਾਂ ਨਾਲ ਚੁਣਿਆ ਗਿਆ ਹੈ ਅਤੇ ਕਿ ਇਹੀ ਗੱਲ ਸਭ ਕੁੱਝ ਬਿਆਨ ਕਰਦੀ ਹੈ। ਹੁਣ ਉਹ ਕੀ ਸੋਚਦਾ ਹੈ ਕਿ ਇਹ ਵੋਟਾਂ ਕਿੱਥੇ ਹਨ?

ਜੇਕਰ ਪਥਰਾਓ-ਕਾਰੀ ਅਤੇ ਮੁਜ਼ਾਹਰਾਕਾਰੀਆਂ ਨੂੰ ਅਤਿਵਾਦੀ ਗਰਦਾਨ ਕੇ ਮਾਰਿਆ ਜਾਣਾ ਜਾਰੀ ਰਿਹਾ ਤਾਂ ਕਸ਼ਮੀਰੀਏ ਦੱਬੀਆਂ ਬੰਦੂਕਾਂ ਨੂੰ ਕੱਢਣ ਲਈ ਮਜ਼ਬੂਰ ਹੋ ਜਾਣਗੇ। ਅਤੇ ਜਾਪਦਾ ਹੈ ਕਿ ਭਾਰਤੀ ਰਾਜ, ਜੋ ਕਿ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰੀ ਹੈ ਅਤੇ ਕਸ਼ਮੀਰ 'ਚ ਇਸਦੇ 7,00,000 ਫੌਜੀਆਂ ਦੇ ਚਲਦਿਆਂ, ਇੱਕ ਹੋਰ ਹਥਿਆਰਬੰਦ ਬਗਾਵਤ ਦੀ ਗੁੰਜਾਇਸ਼ ਤੋਂ ਖੁਸ਼ ਹੈ, ਜਿਸਤੇ ਇਹ ਅਤਿਵਾਦੀ ਹੋਣ ਦਾ ਠੱਪਾ ਲਾ ਸਕਦਾ ਹੈ। ਪਰ ਜੇ ਕਸ਼ਮੀਰੀਆਂ ਦੀ ਅਜੌਕੀ ਪੀੜ੍ਹੀ, ਜੋ ਹੱਥਾਂ 'ਚ ਪੱਥਰ ਚੱਕਕੇ ਏ.ਕੇ ਸੰਤਾਲੀਆਂ ਨਾਲ ਮੱਥਾ ਲਾ ਰਹੀ ਹੈ, ਨੇ ਖ਼ੁਦ ਸੰਤਾਲੀਆਂ ਸੰਭਾਲ ਲਈਆਂ ਤਾਂ ਹਾਲਤਾਂ 90ਵਿਆਂ ਨਾਲੋਂ ਕਿਤੇ ਬਦਤਰ ਹੋ ਜਾਣਗੀਆਂ। ਕਸ਼ਮੀਰ ਭਲੀਂ ਭਾਂਤ ਜਾਣਦਾ ਹੈ ਕਿ ਕਿਵੇਂ ਇੱਕ ਹਥਿਆਰਬੰਦ ਬਗਾਵਤ ਇਸਦੇ ਬੱਚਿਆਂ ਨੂੰ ਨਿਗਲ ਸਕਦੀ ਹੈ ਪਰ ਇਹ ਖਤਰਾ ਵੀ ਉਸਨੂੰ ਠੱਲਣ ਲਈ ਕਾਫੀ ਨਹੀਂ ਹੋਵੇਗਾ। ਕਸ਼ਮੀਰ ਦੁਬਾਰਾ ਫਿਰ ਪੱਥਰਾਂ ਵਾਂਗ ਖਿੰਡ ਜਾਵੇਗਾ ਪਰ ਲਾਗਲੇ ਸ਼ੀਸ਼-ਮਹਿਲ ਵੀ ਪਹਿਲਾਂ ਵਰਗੇ ਨਹੀਂ ਰਹਿ ਸਕਣਗੇ। ਇਹ ਇੱਕ ਜੰਗ ਹੈ, ਮੇਰੇ ਅੰਦਰਲਾ ਸ਼ਾਂਤੀਪਸੰਦ ਕਹਿੰਦਾ ਹੈ, ਜੋ ਟਾਲੀ ਜਾਣੀ ਚਾਹੀਦੀ ਹੈ।

ਕਸ਼ਮੀਰ ਵਿੱਚ, ਇਸਲਾਮ ਇੱਕ ਵਿਚਾਰ ਵਜੋਂ ਆਇਆ ਤੇ ਕਸ਼ਮੀਰੀਆਂ ਨੇ ਇਸਨੂੰ ਨਿਰਾਲੇ ਅੰਦਾਜ਼ 'ਚ ਪ੍ਰਵਾਨ ਕੀਤਾ। ਮੇਰੀ ਮਾਂ ਮਜ਼ਾਰਾਂ 'ਤੇ ਜਾਂਦੀ ਹੈ, ਮੇਰੀ ਮਿੱਤਰ ਕੁੜੀ ਵੀ ਤੇ ਲਗਭਗ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਹ ਵੀ। ਮਜ਼ਾਰਾਂ ਹਮੇਸ਼ਾਂ ਲੋਕਾਂ ਨਾਲ ਭਰੀਆਂ ਰਹਿੰਦੀਆਂ ਹਨ, ਮਸੀਤਾਂ ਨਾਲੋਂ ਵੀ ਜਿਆਦਾ। ਸੂਫ਼ੀ ਇਸਲਾਮ ਇੱਥੇ ਹਜ਼ਾਰਾਂ ਵਰ੍ਹੇ ਤੋਂ ਹੈ ਅਤੇ ਜੇ ਕੱਟੜਵਾਦੀ ਤਬਦੀਲੀ-ਪਸੰਦਾਂ ਨੇ ਇਸਨੂੰ ਭਾਂਜ ਦੇ ਦਿੱਤੀ ਤਾਂ ਇਸਦੀ ਵਜ੍ਹਾ ਹੋਵੇਗੀ, ਰਾਜਕੀ ਜ਼ਬਰ ਤੇ ਭਾਰਤ ਦੀ ਯਥਾ-ਸਥਿਤੀ ਕਾਇਮ ਰੱਖਣ ਦੀ ਜ਼ਿਦ ਕਿਉਂਕਿ ਇਹ ਚੀਜ਼ ਕਸ਼ਮੀਰੀਆਂ ਨੂੰ ਨਿਤਾਣੇ ਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਵਜੋਂ ਉਭਾਰਦੀ ਹੈ।

ਜਿਥੋਂ ਤੱਕ, 1990ਵਿਆਂ ਵਿੱਚ ਕਸ਼ਮੀਰੀ ਪੰਡਤਾਂ ਨਾਲ ਵਾਪਰੇ ਦਾ ਤੱਅਲਕ ਹੈ, ਇਹ ਮੇਰੀ ਸੁਰਤ ਤੋਂ ਪਹਿਲਾਂ ਦੀ ਗੱਲ ਹੈ ਤੇ ਉਦੋਂ ਤੋਂ ਹੁੱਣ ਤੱਕ ਇਸ ਕਹਾਣੀ ਨੂੰ ਬਹੁਤ ਤੋੜ-ਮਰੋੜ ਦਿੱਤਾ ਗਿਆ ਹੈ। ਮੈਂ ਕਸ਼ਮੀਰੀ ਮੁਸਲਮਾਨਾਂ ਦੀ ਉਸ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ ਜਿਸਨੇ ਪੰਡਤ ਨਹੀਂ ਵੇਖੇ ਪਰ ਉਸ ਵਰ੍ਹੇ ਵਾਪਰੀਆਂ ਘਟਵਨਾਵਾਂ ਦੇ ਬਹੁਤ ਸਾਰੇ ਤਵਸਰੇ ਸੁਣੇ ਹਨ। ਜਦੋਂ ਵੀ ਮੈਂ ਇਸਦੇ ਅਰਥ ਤਲਾਸ਼ਣੇ ਚਾਹੇ ਤਾਂ ਤਸਵੀਰ ਹੋਰ ਵੀ ਧੁੰਦਲੀ ਹੋ ਗਈ ਜਾਪੀ। ਬਿਲਕੁਲ ਜਿਵੇਂ ਕਿਸੇ ਤੰਗ ਗਲੀ ਵਿਚ ਹੰਝੂ-ਗੈਸ ਦੇ ਧੂੰਏ ਵਿੱਚੋਂ ਆਪਣਾ ਰਾਹ ਤਲਾਸ਼ਣਾ ਹੋਵੇ।ਮੈਂ ਕਸ਼ਮੀਰੀ ਪੰਡਿਤਾਂ ਨੂੰ ਆਪਣੀ ਮਾਂ ਤੇ ਚਾਚਿਆਂ-ਤਾਇਆਂ ਦੇ ਵੈਰਾਗ 'ਚੋਂ ਤਲਾਸ਼ਿਆ ਹੈ ਤੇ ਪੁਰਾਣੀਆਂ ਐਲਬਮਾਂ 'ਚੋਂ ਲੱਭਿਆ ਹੈ। ਮੇਰੇ ਪਰਿਵਾਰ ਵਿੱਚ, ਪੰਡਿਤਾਂ ਖਿਲਾਫ਼ ਕੁਝ ਕਹਿਣ ਨੂੰ ਬੁਰਾ ਸਮਝਿਆ ਜਾਂਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਸੱਜ-ਪੱਖੀ ਪੰਡਤ ਸਮੂਹਾਂ ਬਾਰੇ ਵੀ ਜੋ ਕਸ਼ਮੀਰ ਦੀ ਸਿਆਸੀ ਲਹਿਰ ਨੂੰ ਫ਼ਿਰਕੂ ਰੰਗਤ 'ਚ ਪੇਸ਼ ਕਰਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਪਡੰਤ ਆਪਣੀ ਮਾਤ-ਭੂਮੀ ਨੂੰ ਪਰਤਣਗੇ ਅਤੇ ਅਗਲੀ ਪੀੜ੍ਹੀ ਮਿੱਤਰਾਂ ਵਾਂਗ ਵੱਡੀ ਹੋਵੇਗੀ, ਸਾਡੇ ਵਾਂਗ, ਅਜਨਬੀਆਂ ਵਾਂਗ ਨਹੀਂ।

ਮੇਰੇ ਵਾਸਤੇ ਕਸ਼ਮੀਰ ਦੀ ਵਿਆਖਿਆ, ਹੈਨਰੀ ਕੈਰਟੀਅਰ-ਬ੍ਰੈਸਨ ਦੀ ਤਸਵੀਰ ਵਰਗੀ ਹੈ ਜਿਸ 'ਚ ਦੋ ਕਸ਼ਮੀਰੀ ਔਰਤਾਂ, ਕੋਹਿ-ਮਰਾਨ ਦੀ ਚੋਟੀ 'ਤੇ ਖੜ੍ਹੋ ਕੇ, ਖੁਲ੍ਹੇ ਹੱਥਾਂ ਨਾਲ ਦੁਆ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਪੁਰਾਣਾ ਕਸ਼ਮੀਰੀ ਬੁਰਕਾ, ਜਿਸ 'ਚ ਅੱਖਾਂ ਨੂੰ ਜਾਲੀ ਨਾਲ ਢਕਿਆ ਜਾਂਦਾ ਹੈ ਤੇ ਦੂਸਰੀ ਨੇ ਇੱਕ ਫ਼ੀਰਾਂ (ਢਿੱਲਾ-ਢਾਲਾ ਰਵਾਇਤੀ ਕਸ਼ਮੀਰੀ ਗਾਊਨ) ਪਹਿਨਿਆ ਹੋਇਆ ਹੈ।ਉਹ ਨਾਲੋ-ਨਾਲ ਖੜ੍ਹੀਆਂ ਹਨ, ਖੁਲ੍ਹੇ ਅਸਮਾਨ ਵੱਲ ਵੇਖਦੀਆਂ ਤੇ ਵਿਸ਼ਾਲ ਪਰਬੱਤ, ਉਨ੍ਹਾਂ ਵਿਚਲੇ ਕਿਸੇ ਫ਼ਰਕ ਤੋਂ ਅਣਜਾਣ ਤੇ ਬੇਧਿਆਨ, ਰੱਬ ਨੂੰ ਧਿਆ ਰਹੇ ਹਨ। ਇਸ ਟਕਰਾ 'ਚ ਪਹਿਲਾਂ ਹੀ ਉਹ ਔਰਤਾਂ ਗੁਆਚ ਗਈਆਂ ਹਨ। ਅਤੇ ਜੇ ਨਿੱਹਥੇ ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਜਾਣਾ ਜਾਰੀ ਰਿਹਾ ਤਾਂ ਉਹ ਪਰਬਤ ਵੀ ਜਿੱਥੇ ਕਦੇ ਦੁਬਾਰਾ ਉਹ ਔਰਤਾਂ ਇੱਕਠੀਆਂ ਹੋ ਸਕਦੀਆਂ ਹਨ, ਗੁਆਚ ਜਾਵੇਗਾ। ਸਾਡੇ ਸੁਪਨਿਆਂ ਅਤੇ ਉਮੀਦਾਂ ਦਾ ਕਸ਼ਮੀਰ ਹਮੇਸ਼ਾ ਲਈ ਗੁਆਚ ਜਾਵੇਗਾ।

ਪੰਜ ਵਰ੍ਹੇ ਪਹਿਲਾਂ, ਮੈਨੂੰ ਲੱਗਿਆ ਜਿਵੇਂ ਅਜ਼ਾਦੀ ਦੀ ਤੜਪ ਮਰ ਚੁੱਕੀ ਹੈ ਪਰ ਇਹ ਤਾਂ ਬੰਦੂਕਾਂ ਤੋਂ ਪੱਥਰਾਂ ਵੱਲ ਤਬਦੀਲੀ ਦਾ ਖਾਮੋਸ਼ ਦੌਰ ਸੀ। 1953 ਦੇ ਜਨਮੱਤ ਫ਼ਰੰਟ ਤੋਂ 1990ਵਿਆਂ ਦੇ ਅਲ ਫਤਿਹ ਤੱਕ, 1989 ਦੇ ਜੇ.ਕੇ ਐਲ.ਐਫ਼ ਤੋਂ ਅਜੋਕੇ ਨੌਂ-ਸਾਲਾ-ਪੱਥਰਾਓ ਕਾਰੀ ਤੱਕ, ਕਸ਼ਮੀਰ ਅੰਦਰ ਅਜ਼ਾਦੀ ਦਾ ਜਜ਼ਬਾ ਕਿਵੇਂ ਨਾ ਕਿਵੇਂ ਹਮੇਸ਼ਾ ਜ਼ਿੰਦਾ ਰਿਹਾ ਹੈ।

ਭਾਰਤ - ਇੱਕ ਵਿਸ਼ਾਲ ਆਰਥਕਤਾ ਤੇ ਵਿਕਸਾਮਾਨ ਤਾਕਤ- ਨੇ ਕਸ਼ਮੀਰੀਆਂ ਦੇ ਦਿਲ ਤੇ ਮਨ ਜਿੱਤਣ ਲਈ ਹਜ਼ਾਰਾਂ ਕਰੋੜ ਖਰਚੇ ਹਨ। ਜਾਪਦਾ ਹੈ, ਉਨ੍ਹਾਂ 'ਚੋਂ ਜਿਆਦਾਤਰ ਇਸਦੇ ਗਾਹਕ ਨਹੀਂ ਹਨ ਅਤੇ ਜੇ ਉਨ੍ਹਾਂ ਨੇ ਧਨ ਨੂੰ ਖੁਸ਼ੀ ਨਾਲ ਸਵਿਕਾਰ ਵੀ ਕੀਤਾ ਹੋਵੇ, ਤਾਂ ਵੀ ਉਹ ਜ਼ਜਬੇ ਦਾ ਸੌਦਾ ਨਹੀਂ ਕਰ ਰਹੇ। 'ਪਹਿਲਾ' ਰਸਤਾ ਹਮੇਸ਼ਾ ਹੀ ਔਟਲਿਆ ਰਿਹਾ ਹੈ ਤੇ "ਦੂਸਰਾ ਰਸਤਾ" ਪੰਜ ਸਿਤਾਰਾ ਹੋਟਲਾਂ 'ਚ ਗਲਤ ਵਿਅਕਤੀਆਂ ਨਾਲ ਮਸਰੂਫ਼ ਰਿਹਾ ਹੈ ਤੇ ਇਹ, ਬੱਸ ਵਿਅਰਥ ਹੈ।

ਕਸ਼ਮੀਰ ਮਸਲੇ ਦੇ ਹੱਲ ਵਾਸਤੇ, ਭਾਰਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੰਦੂਕ ਤੇ ਧਨ ਪਾਸੇ ਰੱਖੇ ਤੇ ਕਸ਼ਮੀਰੀਆਂ ਨਾਲ ਗੱਲਬਾਤ ਕਰੇ। ਦੋ ਰਸਤੇ ਹਨ, ਜਿਨ੍ਹਾਂ ਰਾਹੀਂ ਨਵੀਂ ਦਿੱਲੀ ਕਸ਼ਮੀਰ ਤੱਕ ਪਹੁੰਚ ਕਰ ਸਕਦੀ ਹੈ। ਇਸਨੂੰ ਇੱਕ ਮੱਤਭੇਦ ਦੇ ਤੌਰ ਵੇਖਣਾ ਤੇ ਹੱਲ ਕਰਨ ਦੇ ਮਕਸਦ ਨਾਲ ਬਰਾਬਰ ਦੇ ਹਿੱਸੇਦਾਰਾਂ ਵਜੋਂ ਗੱਲਬਾਤ ਕਰਨੀ ਜਾਂ ਫਿਰ ਇਸਨੂੰ ਅਮਨ-ਕਨੂੰਨ ਦੀ ਸਮੱਸਿਆ ਗਰਦਾਨਣਾ ਤੇ ਰੋਗ ਦੀ ਬਜਾਇ, ਲੱਛਣਾਂ ਦਾ ਇਲਾਜ ਕਰਨਾ ਜਾਰੀ ਰੱਖਣਾ।

ਨੈਸ਼ਨਲ ਕਾਨਫ਼ਰੰਸ ਤੇ ਪੀ.ਡੀ.ਪੀ ਵਰਗੀਆਂ ਮੁੱਖਧਾਰਾ ਪਾਰਟੀਆਂ, ਜੋ ਕਿ ਭਾਰਤੀ ਸੰਵਿਧਾਨ ਦੇ ਘੇਰੇ 'ਚ ਗੱਲਬਾਤ ਕਰਦੀਆਂ ਹਨ, ਵਲੋਂ ਪੇਸ਼ ਕੀਤੇ ਸਵਰਾਜ ਤੇ ਖੁਦ-ਮੁਖ਼ਤਿਆਰੀ ਦੇ ਦਸਤਾਵੇਜ ਕੇਂਦਰ ਨੇ ਰੱਦੀ ਦੀ ਟੋਕਰੀ 'ਚ ਸੁੱਟ ਦਿੱਤੇ। ਪੀਪਲਜ਼ ਕਾਨਫ਼ਰੰਸ ਦੇ ਆਗੂ ਸਾਜਿਦ ਲੋਨ ਨੇ ਦੋ ਸਾਲ 'ਹਾਸਲਯੋਗ ਰਾਸ਼ਟਰ' ਦੀ ਧਾਰਨਾ ਉੱਪਰ ਮੱਥਾ ਮਾਰਿਆ ਪਰ ਕਿਸੇ ਨੇ ਇਸਦੀ ਬਾਤ ਵੀ ਨਹੀਂ ਪੁੱਛੀ। ਜਿਵੇਂ ਕਿ ਹੁਰੀਅਤ ਮੁਖੀ ਮੀਰਵਾਇਜ਼ ਉਮਰ ਨੇ ਕਿਹਾ ਕਿ ਨਵੀਂ ਦਿੱਲੀ ਨਾਲ ਗੱਲਬਾਤ ਕਰਕੇ, ਉਹ ਆਪਣੀਆਂ ਜਾਨਾਂ 'ਤੇ ਪੜ੍ਹਤ ਦਾਅ 'ਤੇ ਲਗਾ ਰਹੇ ਹਨ। ਇਸ ਦਫ਼ਾ ਭਾਰਤ ਨੂੰ ਗੱਲਬਾਤ ਵਿੱਚ ਰਤਾ ਵਧੇਰੇ ਇਮਾਨਦਾਰ ਹੋਣ ਤੇ ਉਨ੍ਹਾਂ ਬਾਰੇ, ਮਹਿਜ਼ ਤਸਵੀਰਾਂ ਖਿਚਾਉਣ ਦੇ ਇੱਕ ਮੌਕੇ ਤੋਂ ਵੱਧ ਸੋਚਣ ਦੀ ਜਰੂਰਤ ਹੈ।

ਜਿਥੋਂ ਤੱਕ ਭਾਰਤੀ ਫੌਜੀਆਂ ਦੀ ਗੱਲ ਹੈ, ਉਨ੍ਹਾਂ 'ਚੋਂ ਜਿਆਦਾਤਰ ਮੈਦਾਨਾਂ ਦੇ ਗਰੀਬ ਪਿੰਡਾਂ 'ਚੋਂ ਆਏ ਹਨ ਅਤੇ ਕਸ਼ਮੀਰ 'ਚ ਰੇਤੇ ਦੇ ਨਿਖੜੇ ਬੰਕਰਾਂ 'ਚ ਦਿਨ-ਕਟੀ ਕਰਨ ਲਈ ਮਜ਼ਬੂਰ ਹਨ।ਉਹ ਪੱਥਰਾਂ ਦਾ ਸਾਹਮਣਾ ਕਰਦੇ ਹਨ ਤੇ ਫਿਰ ਕਸ਼ਮੀਰੀ ਲੜਕਿਆਂ ਦੀਆਂ ਜਾਨਾਂ ਲੈਂਦੇ ਹਨ। ਕੰਡਿਆਲੀਆਂ ਤਾਰਾਂ ਨੇ ਉਨ੍ਹਾਂ ਦੀਆਂ ਜਿੰਦਗੀਆਂ ਵਲੀਆਂ ਹੋਈਆਂ ਹਨ ਤੇ ਇਸਦਾ ਪ੍ਰਗਟਾਵਾ ਕਸ਼ਮੀਰ ਅੰਦਰ ਉਨ੍ਹਾਂ ਦੀ ਖੁਦਕਸ਼ੀਆਂ ਦੀਆਂ ਉੱਚੀਆਂ ਦਰਾਂ ਤੇ ਭਰਾਮਾਰ ਹੱਤਿਆਵਾਂ ਤੋਂ ਹੁੰਦਾ ਹੈ।ਜੇ ਭਾਰਤੀ ਰਾਜ, ਉਨ੍ਹਾਂ ਨਾਲ ਕੌਮਪ੍ਰਸਤੀ ਦੇ ਮੁਹਰਿਆਂ ਦੀ ਬਜਾਇ ਸਨਮਾਨਿਤ ਸ਼ਹਿਰੀਆਂ ਦੇ ਤੌਰ 'ਤੇ ਵਰਤੇ ਤਾਂ ਫੌਜੀਆਂ ਨੂੰ ਵੀ ਇਸ ਹਾਲਤ ਤੋਂ ਨਿਜ਼ਾਤ ਮਿਲੇਗੀ।

ਨਾ ਤਾਂ ਭਾਰਤ ਗੋਲੀ ਦੀ ਵਰਤੋਂ ਨਾਲ ਕਸ਼ਮੀਰ 'ਚੋਂ ਆਪਣਾ ਰਾਹ ਕੱਢ ਸਕਦਾ ਹੈ ਅਤੇ ਨਾ ਹੀ ਜ਼ਜਬੇ ਨੂੰ ਖ਼ਰੀਦ ਸਕਦਾ ਹੈ। ਜਿੱਥੋਂ ਤੱਕ ਵਕਤ ਹਾਸਲ ਕਰਨ ਦੀ ਗੱਲ ਹੈ ਪਹਿਲਾਂ ਹੀ 63 ਸਾਲ ਗੁਜ਼ਰ ਚੁੱਕੇ ਹਨ।

('ਤਹਿਲਕਾ' 'ਚੋਂ ਧੰਨਵਾਦ ਸਹਿਤ)

Wednesday, August 11, 2010

Convention Against Operation Green Hunt at Chandigarh

Himanshu Kumar on his Cycle Yatra to Punjab

Himanshu Kumar Addressing Chandigarh Convention

Sh. Gursharan Singh (noted peoples Dramatist), Convener, Democratic Front Against Operation Green Hunt, Punjab, addressing the Convention

A section of the Audience

A section of the Audience

Sh Gursharan Singh in wheel chair, blessing the Cycle Yatra

Beginning of Cycle Yatra

Sh. Gursharan Singh coming to Convention venue at Chandigarh

Sh. Gursharan Singh, Prof Ajmer Aulakh, Prof A.K.Maleri presenting the poster issued to commemorate the beginning of the Democratic Front's compaign against Operation Green Hunt

Tuesday, August 3, 2010

PRESS RELEASE BY Democratic Front Against Operation Green Hunt, Punjab


A Section of the audience in the Convention Against Operation Gren Hunt at Bathinda

Sh. Himanshu Kumar addressing the Convention

Sh. Attarjit Singh,Sh Jagmohan Kaushal, Sh Himanshu, Dr. Parminder Singh, Sh. Ved Gupta on the dias




ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਚੇਤਨਾ ਮੁਹਿੰਮ ਨੂੰ ਭਰਪੂਰ ਹੁੰਘਾਰਾ

ਹਿਮਾਂਸ਼ੂ ਕੁਮਾਰ ਤੇ ਜਮਹੂਰੀ ਫਰੰਟ ਦੇ ਕਾਰਕੁੰਨਾਂ 'ਤੇ ਝੂਠਾ ਪਰਚਾ ਦਰਜ

ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਫਰੰਟ, ਪੰਜਾਬ ਦੀ ਸੂਬਾ ਕਮੇਟੀ, ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹੈ, ਜ੍ਹਿਨਾਂ ਨੇ ਪਹਿਲੀ ਜੁਲਾਈ ਤੋਂ ਸ਼ੁਰੂ ਕੀਤੀ ਪੰਦਰਵਾੜਾ ਮਹਿੰਮ ਦੌਰਾਨ ਵੱਖ ਵੱਖ ਥਾਵਾਂ 'ਤੇ ਕੀਤੀਆਂ ਕਨਵੈਨਸ਼ਨਾਂ ਅਤੇ ਮੀਟਿੰਗਾਂ 'ਚ ਭਰਪੂਰ ਸ਼ਮੂਲੀਅਤ ਕੀਤੀ ਹੈ । ਇਸ ਮੁਹਿੰਮ ਦਾ ਮਨੋਰਥ ਭਾਰਤ ਦੇ ਕਬਾਈਲੀ ਵਸੋਂ ਵਾਲੇ 6 ਰਾਜਾਂ, ਛੱਤੀਸਗੜ੍ਹ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਭਾਰਤੀ ਹਾਕਮਾਂ ਵਲੋਂ 'ਅਪ੍ਰੇਸ਼ਨ ਗ੍ਰੀਨ ਹੰਟ' ਦੇ ਨਾਂ ਥੱਲੇ ਲੋਕਾਂ ਖਿਲਾਫ਼ ਵਿੱਢੀ ਖੁੱਲੀ ਜੰਗ ਦੀ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕਰਨਾ ਅਤੇ ਉਹਨਾਂ ਦੀ ਚੇਤਨਾ ਵਿਕਸਤ ਕਰਨਾ ਸੀ। ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲੇ 'ਚ ਪਿਛਲੇ 18 ਸਾਲਾਂ ਤੋਂ 'ਵਣਵਾਸੀ ਚੇਤਨਾ ਆਸ਼ਰਮ' ਦੇ ਨਾਂ ਹੇਠ ਗੈਰ-ਸਰਕਾਰੀ ਸੰਸਥਾ ਚਲਾ ਰਹੇ ਪ੍ਰਸਿੱਧ ਗਾਂਧੀਵਾਦੀ ਸਮਾਜ ਸੇਵਕ ਹਿਮਾਂਸ਼ੂ ਕੁਮਾਰ, ਜੋ ਆਪਣੇ ਇੱਕ ਸਾਥੀ ਅਭੈ ਕੁਮਾਰ ਨਾਲ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੀ ਸਾਈਕਲ ਯਾਤਰਾ 'ਤੇ ਨਿਕਲੇ ਹੋਏ ਸਨ ਅਤੇ ਜਿਨ੍ਹਾਂ ਨੇ 'ਸਲਵਾ ਜੁਦਮ' ਅਤੇ 'ਅਪ੍ਰੇਸ਼ਨ ਗ੍ਰੀਨ ਹੰਟ' ਦੇ ਜਬਰ ਦਾ ਸੇਕ, ਕਬਾਈਲੀ ਲੋਕਾਂ ਦੇ ਸੰਗ ਆਪਣੇ ਪਿੰਡਿਆਂ 'ਤੇ ਹੰਢਾਇਆ ਹੈ, ਉਨ੍ਹਾਂ ਨੇ ਇਸ ਮੁਹਿੰਮ 'ਚ ਸ਼ਾਮਲ ਹੋਣ ਦਾ ਸਾਡਾ ਸੱਦਾ ਪ੍ਰਵਾਨ ਕੀਤਾ।

ਮੁਹਿੰਮ ਦੌਰਾਨ ਪੰਜਾਬ 'ਚ 15 ਥਾਈਂ - ਚੰਡੀਗੜ੍ਹ, ਸਮਰਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜ਼ੀਰਾ, ਮੋਗਾ, ਭਦੌੜ, ਬਰਨਾਲਾ, ਰਾਮਪੁਰਾ, ਬਠਿੰਡਾ, ਮੁਕਤਸਰ, ਗਿਦੱੜਬਾਹਾ, ਮਾਨਸਾ, ਸੁਨਾਮ ਅਤੇ ਹਰਿਆਣਾ 'ਚ ਸਿਰਸਾ ਵਿਖੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਵਾਲੀਆਂ ਕਨਵੈਨਸ਼ਨਾਂ ਕੀਤੀਆਂ ਗਈਆਂ ਇਨ੍ਹਾਂ ਤੋਂ ਇਲਾਵਾ ਖੱਟਕੜ ਕਲਾਂ, ਤਲਵੰਡੀ ਸਲੇਮ, ਹੁਸੈਨੀਵਾਲਾ, ਤਖਤੂਪੁਰਾ, ਸ਼ਹਿਣਾ, ਪੱਖੋ ਕੈਂਚੀਆਂ, ਫਤਿਹਗੜ੍ਹ ਛੰਨਾਂ, ਜੇਠੂਕੇ, ਲਹਿਰਾ ਮੁਹੱਬਤ, ਕੱਚੀ ਭੁੱਚੋ, ਦੋਦਾ, ਭਾਗਸਰ ਆਦਿ ਪਿੰਡਾਂ 'ਚ ਵੀ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ।

ਇਨ੍ਹਾਂ ਕਨਵੈਨਸ਼ਨਾਂ ਤੇ ਮੀਟਿੰਗਾਂ 'ਚ ਹਿਮਾਂਸ਼ੂ ਕੁਮਾਰ ਨੇ ਦਸਤਾਵੇਜੀ ਸਬੂਤਾਂ - ਫੋਟੋਆਂ, ਵਿਡੀਓ ਫਿਲਮਾਂ, ਪੱਤਰਾਂ, ਅਖਬਾਰੀ ਕਾਤਰਾਂ ਅਤੇ ਅਦਾਲਤੀ ਰਿਕਾਰਡ ਰਾਹੀਂ ਛੱਤੀਸਗੜ੍ਹ 'ਚ ਨੀਮ ਫੌਜੀ ਬਲਾਂ, ਪੁਲੀਸ ਅਤੇ 'ਸਲਵਾ ਜੁਦਮ' ਦੇ ਬੈਨਰ ਹੇਠ ਇਕੱਠੇ ਹੋਏ ਗੁੰਡਾ ਟੋਲਿਆਂ ਵਲੋਂ ਕਬਾਇਲੀ ਲੋਕਾਂ ਤੇ ਹਰ ਰੋਜ਼ ਢਾਹੇ ਜਾਂਦੇ ਜ਼ੁਲਮਾਂ ਦੀ ਦਾਸਤਾਨ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਹਾਕਮਾਂ ਨੇ ਕਬਾਇਲੀ ਖੇਤਰ ਦੇ ਜੰਗਲ, ਜ਼ਲ, ਜਮੀਨ ਅਤੇ ਖਣਿਜ-ਜਖੀਰੇ, ਦੇਸੀ ਬਦੇਸੀ ਵੱਡੀਆਂ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਲਈ, ਭਾਰੀ ਰਿਸ਼ਵਤਾਂ ਲੈ ਕੇ, ਉਨ੍ਹਾਂ ਨਾਲ ਦੇਸ-ਧ੍ਰੋਹੀ ਅਤੇ ਲੋਕ-ਦੋਖੀ ਸਮਝੌਤੇ ਕੀਤੇ ਹਨ। 'ਸਲਵਾ ਜੁਦਮ' ਅਤੇ 'ਅਪ੍ਰੇਸ਼ਨ ਗ੍ਰੀਨ ਹੰਟ' ਦਾ ਮੁੱਖ ਮਕਸਦ ਇਨ੍ਹਾਂ ਸਮਝੌਤਿਆਂ ਨੂੰ ਲਾਗੂ ਕਰਵਾਉਣ ਲਈ, ਕਬਾਇਲੀ ਲੋਕਾਂ ਤੋਂ ਉਨ੍ਹਾਂ ਦੇ ਜੰਗਲ, ਜਲ, ਜਮੀਨ ਅਤੇ ਖਣਿਜ ਜਖੀਰੇ ਖੋਹ ਕੇ ਕਾਰਪੋਰੇਸ਼ਨਾਂ ਦੇ ਹਵਾਲੇ ਕਰਨਾ ਹੈ। ਇਸ ਮਕਸਦ ਲਈ ਕਬਾਇਲੀ ਲੋਕਾਂ ਨੂੰ ਚੁਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੱਗਭਗ 700 ਪਿੰਡਾਂ ਨੂੰ ਸਾੜ ਕੇ 4 ਲੱਖ ਤੋਂ ਵੀ ਵੱਧ ਲੋਕਾਂ ਨੂੰ ਬੇਘਰ ਕਰਕੇ ਜੰਗਲਾਂ 'ਚ ਪਨਾਹ ਲੈਣ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਦੀਆਂ ਧੀਆਂ ਭੈਣਾਂ ਨਾਲ ਪਿੰਡਾਂ ਦੀਆਂ ਸੱਥਾਂ ਅਤੇ ਥਾਣਿਆਂ 'ਚ ਸਮੂਹਕ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ।ਵਿਰੋਧ ਕਰਨ ਵਾਲੇ ਲੋਕਾਂ ਨੂੰ 'ਮਾਓਵਾਦੀ' ਕਹਿਕੇ ਮਾਰ ਮੁਕਾਇਆ ਜਾਂਦਾ ਹੈ ਅਤੇ ਬਾਅਦ 'ਚ ਪੁਲਸ ਮੁਕਾਬਲੇ ਦਾ ਚਗਲਿਆ ਝੂਠ ਅਖਬਾਰਾਂ ਤੇ ਟੀ.ਵੀ ਚੈਨਲਾਂ ਰਾਹੀਂ ਫੈਲਾ ਦਿੱਤਾ ਜਾਂਦਾ ਹੈ। ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਕਰਨ ਲਈ ਮੈਦਾਨ 'ਚ ਨਿੱਤਰੇ ਬੁੱਧੀਜੀਵੀਆਂ, ਪੱਤਰਕਾਰਾਂ, ਡਾਕਟਰਾਂ, ਸਮਾਜ ਸੇਵਕਾਂ ਅਤੇ ਵਕੀਲਾਂ ਨੂੰ 'ਮਾਓਵਾਦੀਆਂ ਦੇ ਹਮਦਰਦ' ਦੱਸਕੇ ਝੂਠੇ ਪੁਲਸ ਕੇਸਾਂ 'ਚ ਫਸਾ ਕੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਹੈ। ਸਥਿਤੀ ਦਾ ਸਭ ਤੋਂ ਵੱਧ ਦਰਦਨਾਕ ਪਹਿਲੂ ਇਹ ਹੈ ਕਿ ਠਾਣੇ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਪੀੜਤ ਲੋਕਾਂ ਦੀ ਕਿਤੇ ਕੋਈ ਸੁਣਵਾਈ ਨਹੀਂ। ਸਰਵਉੱਚ ਅਦਾਲਤਾਂ ਦੇ ਹੁਕਮਾਂ ਨੂੰ ਸਰਕਾਰਾਂ, ਨੀਮ ਫੌਜੀ ਦਲ ਅਤੇ ਪੁਲਸ ਟਿੱਚ ਸਮਝਦੇ ਹਨ। ਸਰਕਾਰ ਨੇ ਲੋਕਾਂ ਖਿਲਾਫ ਖੁੱਲ੍ਹੀ ਜੰਗ ਵਿੱਢੀ ਹੋਈ ਹੈ।

ਹਿਮਾਂਸ਼ੂ ਕੁਮਾਰ ਦਾ ਭਾਸ਼ਣ ਹਿੰਦੀ 'ਚ ਹੋਣ ਦੇ ਬਾਵਜੂਦ ਸਾਰੀਆਂ ਥਾਵਾਂ 'ਤੇ ਲੋਕਾਂ ਨੇ ਲੋਹੜੇ ਦੀ ਗਰਮੀ 'ਚ ਵੀ ਸਾਹ ਰੋਕ ਕੇ ਸੁਣਿਆ। ਇਨ੍ਹਾਂ ਕਨਵੈਨਸ਼ਨਾਂ ਤੇ ਮੀਟਿੰਗਾਂ 'ਚ ਲੋਕਾਂ ਨੇ ਹੱਥ ਕੜ੍ਹੇ ਕਰ ਕੇ ਸਰਵਸਮਤੀ ਨਾਲ ਮੰਗ ਕੀਤੀ ਕਿ 'ਅਪ੍ਰੇਸ਼ਨ ਗ੍ਰੀਨ ਹੰਟ' ਰਾਹੀਂ ਕਬਾਇਲੀ ਲੋਕਾਂ ਖਿਲਾਫ ਸ਼ੁਰੂ ਕੀਤੀ ਜੰਗ ਤੁਰੰਤ ਬੰਦ ਕੀਤੀ ਜਾਵੇ, ਸਾਰੇ ਨੀਮ ਫੌਜੀ ਬਲ ਉਥੋਂ ਵਾਪਸ ਬੁਲਾਏ ਜਾਣ, 'ਸਲਵਾ ਜੁਦਮ' ਬੰਦ ਕੀਤਾ ਜਾਵੇ, ਇਨ੍ਹਾਂ ਇਲਾਕਿਆਂ 'ਚ ਜੰਗਲ, ਜਲ, ਜਮੀਨ ਅਤੇ ਖਣਿਜ-ਜਖੀਰਿਆਂ 'ਤੇ ਕਬਾਇਲੀ ਲੋਕਾਂ ਨੂੰ ਮਾਨਤਾ ਦਿੱਤੀ ਜਾਵੇ, ਦੇਸੀ-ਬਦੇਸੀ ਕੰਪਨੀਆਂ ਨਾਲ ਕੀਤੇ ਦੇਸ-ਧ੍ਰੋਹੀ ਸਮਝੌਤੇ ਰੱਦ ਕੀਤੇ ਜਾਣ, ਲੋਕਾਂ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ, ਸੀ.ਪੀ.ਆਈ ਮਾਓਵਾਦੀ ਤੇ ਇਹਦੇ ਨਾਲ ਸਬੰਧਤ ਜਥੇਬੰਦੀਆਂ ਅਤੇ ਪੱਤ੍ਰਿਕਾਵਾਂ 'ਤੇ ਪਾਬੰਦੀ ਖਤਮ ਕੀਤੀ ਜਾਵੇ, ਹਥਿਆਰਬੰਦ ਬਲਾਂ ਨੂੰ ਲੋਕਾਂ 'ਤੇ ਗੋਲੀਆਂ ਵਰ੍ਹਾਉਣ ਤੇ ਮਾਰ-ਮੁਕਾਉਣ ਦੀ ਖੁਲ੍ਹੀ ਛੋਟ ਦਿੰਦਾ ਕਨੂੰਨ ਰੱਦ ਕੀਤਾ ਜਾਵੇ ਆਦਿ।
ਇਸ ਮੁਹਿੰਮ ਦੌਰਾਨ, ਜਮਹੂਰੀ ਫਰੰਟ ਦੇ ਆਗੂਆਂ ਤੇ ਕਾਰਕੁੰਨਾਂ ਨਾਲ ਹਿਮਾਂਸ਼ੂ ਕੁਮਾਰ ਨੇ ਜ਼ਲਿਆਂਵਾਲੇ ਬਾਗ ਦੇ ਸ਼ਹੀਦਾਂ, ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਲੋਕ ਕਵੀ ਪਾਸ਼ ਅਤੇ ਹੰਸਰਾਜ, ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ, ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਾਸਟਰ ਭਗਵੰਤ ਸਿੰਘ, ਜੇਠੂਕੇ ਘੋਲ ਦੇ ਸ਼ਹੀਦਾਂ ਆਦਿ ਨਾਲ ਸਬੰਧਤ ਥਾਵਾਂ 'ਤੇ ਜਾਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਨਤਮਸਤਕ ਹੋਏ। ਉਨ੍ਹਾਂ ਨੇ ਹਰਿਮੰਦਿਰ ਸਾਹਿਬ ਜਾਕੇ ਵੀ ਮੱਥਾ ਟੇਕਿਆ।

ਪੁਲਸ ਅਤੇ ਸਰਕਾਰ ਦੀਆਂ ਏਜੰਸੀਆਂ ਸ਼ੁਰੂ ਤੋਂ ਹੀ ਇਸ ਮੁਹਿੰਮ 'ਤੇ ਡੂੰਘੀ ਅਤੇ ਕਹਿਰ ਭਰੀ ਨਜ਼ਰ ਰੱਖ ਰਹੀਆਂ ਸਨ। ਬੁੱਧੀਜੀਵੀਆਂ ਤੋਂ ਇਲਾਵਾ ਵੱਡੀ ਪੱਧਰ 'ਤੇ ਕਿਸਾਨਾਂ, ਖ਼ੇਤ-ਮਜ਼ਦੂਰਾਂ, ਛੋਟੇ ਮੁਲਾਜ਼ਮਾਂ, ਔਰਤਾਂ, ਨੌਜਵਾਨਾਂ ਅਤੇ ਪੱਤਰਕਾਰਾਂ ਦੀ ਸ਼ਮੂਲੀਅਤ ਅਤੇ ਸਾਰੇ ਪ੍ਰਮੁੱਖ ਅਖਬਾਰਾਂ 'ਚ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਹੋਏ ਭਾਸ਼ਣਾਂ ਨੂੰ ਪ੍ਰਮੁੱਖ ਥਾਂ ਮਿਲਣ 'ਤੇ ਸਰਕਾਰ ਦੀ ਔਖ ਵਧ ਗਈ। ਉਸਨੇ ਇਸ ਮੁਹਿੰਮ ਨੂੰ ਫੇਲ ਕਰਨ ਲਈ ਜਾਬਰ ਤੇ ਕਮੀਨੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ। ਕਨਵੈਨਸ਼ਨਾਂ ਵਾਲੀਆਂ ਥਾਵਾਂ 'ਤੇ ਭਾਰੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਜਾਂਦੀ ਰਹੀ। ਮੁੱਖ ਮੰਤਰੀ ਬਾਦਲ ਦੇ ਜੱਦੀ ਜ਼ਿਲੇ ਮੁਕਤਸਰ 'ਚ ਪੁਲਸ ਨੇ ਇੱਕ ਨਕਲੀ ਟੀ.ਵੀ ਪੱਤਰਕਾਰ ਰਾਹੀਂ ਕਨਵੈਨਸ਼ਨ 'ਚ ਸ਼ਾਮਲ ਲੋਕਾਂ - ਖਾਸ ਤੌਰ 'ਤੇ ਔਰਤਾਂ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਵਲੰਟੀਅਰਾਂ ਵਲੋਂ ਰੋਕਣ ਦੇ ਬਾਵਜੂਦ ਵੀ ਜਦੋਂ ਪੁਲਸ ਦਾ ਇਹ ਖੁਫ਼ੀਆ ਏਜੰਟ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਤਾਂ ਵਲੰਟੀਅਰਾਂ ਨੇ ਉਸਦਾ ਕੈਮਰਾ ਲੈ ਲਿਆ ਜੋ ਬਾਅਦ 'ਚ ਪੁਲਸ ਮੁਲਾਜ਼ਮ ਆਪਣਾ ਦੱਸ ਕੇ ਲੈ ਗਏ। ਆਪਣੇ ਏਜੰਟ ਦੀ ਇਸ ਦੁਰਗਤ 'ਤੇ ਪੁਲਸ ਭੜਕ ਉੱਠੀ। ਉਹਨੇਂ ਹਾਲ ਨੂੰ ਘੇਰਾ ਪਾਕੇ ਲੋਕਾਂ ਨੂੰ ਲੱਗਭੱਗ ਡੇਢ ਘੰਟਾ ਰੋਕੀ ਰੱਖਿਆ ਅਤੇ ਬਾਅਦ 'ਚ ਹਿਮਾਂਸ਼ੂ ਕੁਮਾਰ ਅਤੇ ਜਮਹੂਰੀ ਫਰੰਟ ਦੇ ਕਾਰਕੁਨਾਂ ਖਿਲਾਫ ਡਾਕੇ, ਮਾਰੂ ਹਥਿਆਰਾਂ ਨਾਲ ਲੈਸ ਹੋਕੇ ਦੰਗਾ ਫਸਾਦ ਕਰਨ ਅਤੇ ਕੁੱਟਮਾਰ ਕਰਨ ਦਾ ਮੁਕੱਦਮਾ ਦਰਜ ਕਰ ਦਿੱਤਾ।

ਇਸ ਘਟਨਾ ਦਾ ਸਾਰੇ ਪੰਜਾਬ 'ਚ ਤਿੱਖਾ ਪ੍ਰਤੀਕਰਮ ਹੋਇਆ ਕਿਸਾਨਾਂ, ਖੇਤ-ਮਜ਼ਦੂਰਾਂ, ਮੁਲਾਜ਼ਮਾਂ, ਪੱਤਰਕਾਰਾਂ ਅਤੇ ਹੋਰ ਅਨੇਕਾਂ ਵਰਗਾਂ ਦੀਆਂ ਜੱਥੇਬੰਦੀਆਂ ਅਤੇ ਨਾਮਵਰ ਸ਼ਖਸ਼ੀਅਤਾਂ ਨੇ ਪੁਲਸ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਸਭ ਤੋਂ ਸ਼ਾਨਦਾਰ ਗੱਲ ਇਹ ਹੋਈ ਕਿ ਮੁਕਤਸਰ ਜ਼ਿਲੇ ਦੇ ਪੱਤਰਕਾਰਾਂ ਨੇ ਸਮੂਹਕ ਰੂਪ 'ਚ ਡਿਪਟੀ ਕਮਿਸ਼ਨਰ ਨੂੰ ਮਿਲਕੇ ਪੁਲਸ ਦੀ ਕਹਾਣੀ ਦਾ ਝੂਠ ਨੰਗਾ ਕੀਤਾ ਹੈ ਜਮਹੂਰੀ ਫਰੰਟ ਦੀ ਸੂਬਾ ਕਮੇਟੀ ਮੰਗ ਕਰਦੀ ਹੈ ਕਿ ਇਹ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ ਕਮੇਟੀ ਪੰਜਾਬ ਦੇ ਸਮੂਹ ਮਿਹਨਤਕਸ਼, ਬੁੱਧੀਜੀਵੀ ਅਤੇ ਜਮਹੂਰੀ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਪੁਲਸ ਦੇ ਇਸ ਜਾਬਰ ਕਦਮ ਖਿਲਾਫ ਸੰਘਰਸ਼ 'ਚ ਉਹ ਜਮਹੂਰੀ ਮੋਰਚੇ ਦਾ ਡਟਵਾਂ ਸਾਥ ਦੇਣ

ਆਪਣੀ ਮੁਹਿੰਮ ਦੇ ਅਗਲੇ ਪੜਾਅ ਵਜੋਂ ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਕਬਾਇਲੀ ਲੋਕਾਂ ਦੀਆਂ ਮੰਗਾਂ ਦੇ ਸਬੰਧ 'ਚ ਇੱਕ ਮੰਗ ਪੱਤਰ ਤਿਆਰ ਕਰਕੇ, ਉਹਦੇ 'ਤੇ ਦਸਤਖਤੀ ਮੁਹਿੰਮ ਸ਼ੁਰੂ ਕਰੇਗਾ ਜੋ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਕੌਮਾਂਤਰੀ ਸੰਸਥਾਵਾਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਭੇਜਿਆ ਜਾਵੇਗਾ। ਸੂਬਾ ਕਮੇਟੀ ਆਸ ਕਰਦੀ ਹੈ ਕਿ ਪੰਜਾਬ ਦੇ ਲੋਕ, ਮੁਹਿੰਮ ਦੇ ਦੂਜੇ ਪੜਾਅ 'ਚ ਭਰਵੀਂ ਸ਼ਮੂਲੀਅਤ ਕਰਨਗੇ।

ਸੂਬਾ ਕਮੇਟੀ ਪੰਜਾਬ ਦੇ ਲੋਕਾਂ ਦੇ ਨਾਲ ਨਾਲ, ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਹਿਮਾਂਸ਼ੂ ਕੁਮਾਰ ਦਾ ਵੀ ਧੰਨਵਾਦ ਕਰਦੀ ਹੈ