StatCounter

Sunday, May 22, 2011

ਨਸ਼ਿਆਂ ਨੂੰ ਸਰਕਾਰੀ ਸਰਪ੍ਰਸਤੀ ਤੇ ਪੁਲਸ ਵਧੀਕੀਆਂ ਖਿਲਾਫ ਵਿਸ਼ਾਲ ਰੋਸ ਧਰਨਾ

(ਜੱਥੇਬੰਦੀਆਂ ਵਲੋਂ ਪ੍ਰਾਪਤ ਪ੍ਰੈਸ ਨੋਟ)

Selbrah Kissan agitation"ਪਿੰਡ ਸੇਲਬਰ੍ਹਾ 'ਚ ਸ਼ਰਾਬ ਦੇ ਗੈਰਕਨੂੰਨੀ ਧੰਦੇ ਨੂੰ ਜਾਰੀ ਰੱਖਣ ਲਈ ਜਿਵੇਂ ਇਸਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਵਿਸ਼ੇਸ਼ ਕਰਕੇ ਮਜ਼ਦੂਰ ਵਿਹੜੇ ਨੂੰ ਅੰਨ੍ਹੇ ਜਬਰ ਦਾ ਸ਼ਿਕਾਰ ਬਣਾਕੇ ਇਰਾਦਾ ਕਤਲ ਵਰਗੀਆਂ ਸੰਗੀਨ ਧਰਾਵਾਂ ਤਹਿਤ ਜਿਲ੍ਹ 'ਚ ਡੱਕਿਆ ਗਿਆ ਹੈ ਇਹਦੇ ਲਈ ਅਕਾਲੀ ਭਾਜਪਾ ਸਰਕਾਰ 'ਤੇ ਇਲਾਕੇ ਦਾ ਇੱਕ ਸਾਬਕਾ ਮੰਤਰੀ ਸਿੱਧੇ ਤੌਰ 'ਤੇ ਜੁੰਮੇਵਾਰ ਹੈ।" ਇਹ ਦੋਸ਼ ਬੀਤੇ ਦਿਨ 20 ਮਈ ਨੂੰ 20 ਕਿਸਾਨ ਤੇ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਦਿੱਤੇ "ਵਿਸ਼ਾਲ ਜਬਰ ਵਿਰੋਧੀ ਧਰਨੇ" ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਵਲੋਂ ਲਾਏ ਗਏ। ਬੁਲਾਰਿਆਂ ਨੇ ਕਿਹਾ ਕਿ ਜਿਵੇਂ ਪੰਚਾਇਤ ਤੇ ਸਮੁੱਚੇ ਪਿੰਡ ਦੇ ਵਿਰੋਧ ਦੇ ਬਾਵਜੂਦ ਸ਼ਰਾਬ ਦਾ ਨਜੈਜ ਧੰਦਾ ਜਾਰੀ ਰੱਖਣ ਲਈ ਪੁਲਸ ਵਲੋਂ ਸੁੱਤੇ ਪਏ ਲੋਕਾਂ ਨੂੰ ਜਬਰ ਦਾ ਸ਼ਿਕਾਰ ਬਣਾਇਆ ਗਿਆ, ਘਰੇਲੂ ਸਮਾਨ ਦੀ ਭੰਨਤੋੜ ਕੀਤੀ ਗਈ ਇਹਦੇ ਲਈ ਕੋਈ ਵੀ ਕਨੂੰਨ ਇਜ਼ਾਜਤ ਨਹੀਂ ਦਿੰਦਾ। ਇਹ ਸਭ ਕੁਝ ਆਪਣੇ ਬਣਾਏ ਕਨੂੰਨਾਂ ਨੂੰ ਹੀ ਪੈਰਾਂ ਹੇਠ ਦਰੜ ਕੇ ਕੀਤਾ ਗਿਆ ਜੋ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਰਾਗ ਅਲਾਪਣ ਵਾਲੀ ਹਕੂਮਤ ਦਾ ਅਸਲੀ ਚਿਹਰਾ ਸਾਹਮਣੇ ਲਿਆਉਂਦਾ ਹੈ।

ਸੇਲਬਰ੍ਹਾ ਤੋਂ ਬਾਅਦ ਆਪਣੀ ਜਾਬਰ ਨੀਤੀ ਨੂੰ ਅੱਗੇ ਵਧਾਉਂਦਿਆਂ ਪਿੰਡ ਕੋਟੜਾ ਕੌੜਿਆਂ 'ਚ ਸ਼ਰਾਬ ਦੇ ਠੇਕੇ ਦਾ ਵਿਰੋਧ ਕਰਨ ਬਦਲੇ ਸਰਕਾਰ ਦੀ ਸਰਪ੍ਰਸਤੀ ਤੇ ਇਲਾਕੇ ਦੇ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੀਆਂ ਹਦਾਇਤਾਂ 'ਤੇ ਗੁੰਡਾ ਟੋਲੇ ਨੇ ਕਿਸਾਨ ਮਜ਼ਦੂਰ ਆਗੂਆਂ 'ਤੇ ਜਾਨਲੇਵਾ ਹਮਲਾ ਕੀਤਾ। ਇਹਨਾਂ ਗੱਲਾਂ ਤੋਂ ਸਾਫ਼ ਹੈ ਕਿ ਅਕਾਲੀ ਭਾਜਪਾ ਸਰਕਾਰ ਤੇ ਇਸਦੇ ਸਥਾਨਕ ਲੀਡਰਾਂ ਦੀ ਨਸ਼ਿਆਂ ਦੇ ਸੌਦਾਗਰਾਂ ਨਾਲ ਮਿਲੀ ਭੁਗਤ ਹੈ। ਇਹ ਜਾਬਰ ਹਮਲੇ ਲੋਕ ਘੋਲਾਂ ਨੂੰ ਜਬਰ ਦੇ ਜੋਰ ਦਬਾਉਣ ਦੀ ਉਸੇ ਨੀਤੀ ਦਾ ਹਿੱਸਾ ਹੈ ਜਿਸਦੇ ਤਹਿਤ ਲੋਕਾਂ ਦੇ ਜਮਹੂਰੀ ਹੱਕਾਂ ਨੂੰ, ਮੁਢੋਂ ਹੀ ਕਤਲ ਕਰਨ ਲਈ ਕਾਲੇ ਕਨੂੰਨ ਘੜੇ ਗਏ ਹਨ।

Selbrah Kissan agitationਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸੇਲਬਰ੍ਹਾ 'ਚ ਜਬਰ ਦੇ ਦੋਸ਼ੀ ਅਧਿਕਾਰੀਆਂ ਸਮੇਤ ਨਜੈਜ ਧੰਦਾ ਕਰਨ ਵਾਲੇ ਬਲਬੀਰ ਸਿੰਘ ਅਤੇ ਹਵਾਈ ਫਾਇਰਿੰਗ ਕਰਨ ਬਾਲੇ ਏ ਐਸ ਆਈ 'ਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ , ਸ਼ਰਾਬ ਦਾ ਨਜਾਇਜ ਧੰਦਾ ਕਰਾਉਣ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਵਿਰੁੱਧ ਵੀ ਕੇਸ ਦਰਜ ਕੀਤਾ ਜਾਵੇ, ਸੇਲਬਰ੍ਹਾ ਤੇ ਕੋਟੜਾ ਕੌੜਿਆਂ ਵਾਲਾ 'ਚ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਤੇ ਲੋਕਾਂ ਦੀ ਸਹਿਮਤੀ ਤੋਂ ਬਿਨ੍ਹਾਂ ਸ਼ਰਾਬ ਦੇ ਠੇਕੇ ਖੋਹਲਣ ਦੀ ਮਨਾਹੀ ਕੀਤੀ ਜਾਵੇ। ਸੇਲਬਰ੍ਹਾ 'ਚ ਕੁੱਟਮਾਰ ਤੇ ਸਮਾਨ ਦੀ ਭੰਨਤੋੜ ਦਾ ਮੁਆਵਜਾ ਦਿੱਤਾ ਜਾਵੇ, ਕਿਸਾਨ ਮਜ਼ਦੂਰ ਆਗੂਆਂ 'ਤੇ ਦਰਜ ਕੇਸ ਰੱਦ ਕਰਕੇ ਫੌਰੀ ਰਿਹਾਅ ਕੀਤੇ ਜਾਣ, ਕੋਟੜਾ 'ਚ ਮਜ਼ਦੂਰ ਕਿਸਾਨ ਆਗੂਆਂ 'ਤੇ ਜਾਨ ਮਾਲ ਹਮਲੇ ਦੇ ਦੋਸ਼ੀ, ਕਰਨੈਲ ਸਿੰਘ, ਮਹਿੰਦਰ ਸਿੰਘ ਤੇ ਬਾਦਲ ਸਿੰਘ ਸਮੇਤ ਸਭਨਾਂ ਨੂੰ ਦਰਜ ਹੋਈ ਧਾਰਾ 307 ਤਹਿਤ ਗ੍ਰਿਫਤਾਰ ਕੀਤਾ ਜਾਵੇ ਅਤੇ ਮਜ਼ਦੂਰਾਂ ਦਾ ਜਾਤੀ ਅਪਮਾਨ ਕਰਨ ਬਦਲੇ ਦੋਸ਼ੀਆਂ 'ਤੇ ਐਸ. ਸੀ., ਐਸ. ਟੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ।

No comments:

Post a Comment