StatCounter

Tuesday, November 20, 2012

ਫ਼ਲਸਤੀਨ 'ਚ ਇਸਰਾਈਲ ਦੇ ਹਮਲੇ ਖਿਲਾਫ਼ ਬੁੱਧੀਜੀਵੀਆਂ ਨੂੰ ਆਵਾਜ਼ ਉਠਾਉਣ ਦਾ ਸੱਦਾ

           ਫ਼ਲਸਤੀਨ 'ਚ ਬੱਚਿਆਂ, ਔਰਤਾਂ, ਮੀਡੀਆ ਉਪਰ ਹਮਲੇ ਖਿਲਾਫ਼
           ਪਲਸ ਮੰਚ ਵੱਲੋਂ ਬੁੱਧੀਜੀਵੀਆਂ ਨੂੰ ਆਵਾਜ਼ ਉਠਾਉਣ ਦਾ ਸੱਦਾਜਲੰਧਰ: 19 ਨਵੰਬਰ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਨੇ ਫ਼ਲਸਤੀਨ ਦੇ ਲੋਕਾਂ ਉਪਰ ਵਿਸ਼ੇਸ਼ ਕਰਕੇ ਬੱਚਿਆਂ, ਔਰਤਾਂ, ਪੱਤਰਕਾਰਾਂ, ਫੋਟੋਗ੍ਰਾਫ਼ਰਾਂ ਅਤੇ ਸਮੂਹ ਮੀਡੀਆਂ ਕਾਮਿਆਂ ਉਪਰ ਚੋਣਵੇਂ ਹਮਲੇ ਕਰਨ ਨੂੰ ਘਿਨੌਣਾ ਅਪਰਾਧ ਕਰਾਰ ਦਿੰਦਿਆਂ ਸਮੂਹ ਜਮਹੂਰੀਅਤ, ਇਨਸਾਫ਼ ਅਤੇ ਨਿਆਂ-ਪਸੰਦ ਸ਼ਕਤੀਆਂ ਉਚੇਚੇ ਤੌਰ 'ਤੇ ਬੁੱਧੀਜੀਵੀਆਂ, ਸਾਹਿਤਕਾਰਾਂ, ਲੇਖਕਾਂ ਅਤੇ ਰੰਗ ਕਰਮੀਆਂ ਨੂੰ ਢੁਕਵੇਂ ਰੂਪਾਂ 'ਚ ਅਜਿਹੇ ਧਾੜਵੀ ਹਮਲਿਆਂ ਦਾ ਜ਼ੋਰਦਾਰ ਵਿਰੋਧ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈਸ ਬਿਆਨ 'ਚ ਫ਼ਲਸਤੀਨ ਉਪਰ ਇਸਰਾਈਲ ਵੱਲੋਂ ਵਿੱਢੇ ਨਿਰੰਤਰ ਹਵਾਈ ਹਮਲਿਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਡੇਢ ਦੋ ਸਾਲ ਉਮਰ ਦੇ ਤਿੰਨ ਬੱਚਿਆਂ, ਔਰਤਾਂ ਸਮੇਤ 50 ਦੇ ਕਰੀਬ ਨਿਰਦੋਸ਼ ਨਿਹੱਥੇ ਨਾਗਰਿਕਾਂ ਦੀ ਹੱਤਿਆ ਕਰਨਾ, ਮੀਡੀਆ ਕੇਂਦਰਾਂ ਨੂੰ ਤਬਾਹ ਕਰਨਾ, ਪੱਤਰਕਾਰਾਂ ਨੂੰ ਲੱਤਾਂ ਤੋਂ ਨਕਾਰਾ ਕਰਨਾ ਇਹ ਦਰਸਾਉਂਦਾ ਹੈ ਕਿ ਇਸਰਾਈਲੀ ਧਾੜਵੀ, ਜੰਗੀ ਹਾਲਾਤ ਸਮੇਂ ਦੀਆਂ ਮਰਿਯਾਦਾਵਾਂ ਨੂੰ ਵੀ ਛਿੱਕੇ ਟੰਗਕੇ ਕੁੱਲ ਦੁਨੀਆਂ ਦੀਆਂ ਜਮਹੂਰੀਅਤ ਪਸੰਦ ਤਾਕਤਾਂ ਨੂੰ ਤਿੱਖੀ ਚੁਣੌਤੀ ਦੇ ਰਹੇ ਹਨ।

ਪਲਸ ਮੰਚ ਨੇ ਅਮਰੀਕੀ ਰਾਸ਼ਟਰਪਤੀ ਬਰਾਕ Àਬਾਮਾ ਵੱਲੋਂ ਉਲਟਾ ਇਨ•ਾਂ ਹਮਲਿਆਂ ਦੀ ਕਾਰਵਾਈ ਨੂੰ 'ਇਸਰਾਈਲ ਦੀ ਸਵੈ-ਰਾਖੀ' ਦਾ ਨਾਂਅ ਦੇ ਕੇ, ਪਿੱਠ ਥਾਪੜਨ ਵਾਲੇ ਬਿਆਨ ਦਾਗਣ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਤੋਂ ਸਗੋਂ ਪ੍ਰਤੱਖ ਹੁੰਦਾ ਹੈ ਕਿ ਅਮਰੀਕੀ ਜੰਗਬਾਜ਼ਾਂ ਦੀ ਵਿਸ਼ਵ ਯੁੱਧਨੀਤੀ ਦੇ ਅੰਗ ਵਜੋਂ ਹੀ ਫ਼ਲਸਤੀਨੀ ਲੋਕਾਂ ਦੇ ਨਸਲਘਾਤ ਲਈ ਇਸਰਾਈਲ ਦੀਆਂ ਡੋਰਾਂ ਹਿਲਾਉਣ, ਪਦਾਰਥਕ ਅਤੇ ਇਖ਼ਲਾਕੀ ਸਹਾਇਤਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।

ਦੋਵਾਂ ਆਗੂਆਂ ਨੇ ਕਿਹਾ ਹੈ ਕਿ ਮਲਾਲਾ ਉਪਰ ਹਮਲਾ ਬਿਨਾ ਸ਼ੱਕ ਨਿੰਦਣਯੋਗ ਹੈ ਪਰ ਮਲਾਲਾ ਦੇ ਨਾਂਅ 'ਤੇ ਮਗਰਮੱਛ ਦੇ ਹੰਝੂ ਕਰਨ ਵਾਲੇ ਅਮਰੀਕੀ, ਯੂਰਪੀਨ ਮੁਲਕਾਂ ਦੇ ਹੁਕਮਰਾਨਾਂ ਅਤੇ ਯੂ.ਐਨ.ਓ. ਦੇ ਆਗੂਆਂ ਨੇ ਹੁਣ ਫ਼ਲਸਤੀਨੀ ਬੱਚਿਆਂ ਤੇ ਔਰਤਾਂ ਉਪਰ ਹੋ ਰਹੇ ਹਮਲਿਆਂ ਮੌਕੇ ਮੂੰਹ 'ਚ ਘੁੰਗਣੀਆਂ ਕਿਉਂ ਪਾ ਲਈਆਂ ਹਨ?

ਜਾਰੀ ਕਰਤਾ:
ਅਮੋਲਕ ਸਿੰਘ
ਪ੍ਰਧਾਨ, ਪੰਜਾਬ ਲੋਕ ਸਭਿਆਚਾਰਕ ਮੰਚ
(ਪਲਸ ਮੰਚ)

No comments:

Post a Comment