StatCounter

Tuesday, December 6, 2011

ਝੂਠੇ ਮੁਕਾਬਲਿਆਂ ਦਾ ਵਰਤਾਰਾ ਅਤੇ ਜਮਹੂਰੀ ਹੱਕ

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ

10 ਦਸੰਬਰ, 2011 ਨੂੰ

ਕਨਵੈਨਸ਼ਨ ਅਤੇ ਰੋਸ ਵਿਖਾਵਾ

ਵਿਸ਼ਾ: ਝੂਠੇ ਮੁਕਾਬਲਿਆਂ ਦਾ ਵਰਤਾਰਾ ਅਤੇ ਜਮਹੂਰੀ ਹੱਕ

ਪਿਆਰੇ ਦੋਸਤੋ,

ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀਂ ਸੀ.ਪੀ.ਆਈ (ਮਾਓਵਾਦੀ) ਪਾਰਟੀ ਦੇ ਚੋਟੀ ਦੇ ਆਗੂ ਕਾਮਰੇਡ ਕੋਟੇਸ਼ਵਰ ਰਾਓ ਕਿਸ਼ਨਜੀ ਨੂੰ ਮੁਕਾਬਲੇ ਦੀ ਘਿਸੀ-ਪਿਟੀ ਕਹਾਣੀ ਘੜਕੇ ਗੋਲੀਆਂ ਨਾਲ ਭੁੰਨਿਆ ਗਿਆ ਹੈ। ਦੇਸ ਭਰ ਦੇ ਬੁੱਧੀਜੀਵੀ, ਜਮਹੂਰੀਅਤ ਅਤੇ ਇਨਸਾਫ-ਪਸੰਦ ਹਲਕੇ ਇਸਨੂੰ ਸਿਆਸੀ ਕਤਲ ਕਰਾਰ ਦਿੰਦੇ ਹੋਏ ਤਿੱਖਾ ਵਿਰੋਧ ਕਰ ਰਹੇ ਹਨ।

ਕਿਸ਼ਨਜੀ ਦੇ ਕਾਤਲਾਂ ਨੂੰ ਕਟਹਿਰੇ ‘ਚ ਖੜ੍ਹਾ ਕਰਨ ਲਈ ਮਿਲਕੇ ਪੰਜਾਬ ਭਰ 'ਚ ਵੀ ਜ਼ੋਰਦਾਰ ਅਵਾਜ਼ ਉਠਾਉਣ ਦੀ ਲੋੜ ਹੈ।

ਇਸ ਤੋਂ ਇਲਾਵਾ ਮੋਗਾ ਕਨਵੈਨਸ਼ਨ, ਉੱਘੇ ਲੋਕ ਕਵੀ ਅਤੇ ਰੰਗ ਕਰਮੀ ਜਤਿਨ ਮਰਾਂਡੀ (ਝਾਰਖੰਡ) ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ, ਇਰੋਮਾ ਸ਼ਰਮੀਲਾ (ਮਨੀਪੁਰ) ਵਲੋਂ 11 ਵਰ੍ਹਿਆ ਤੋਂ ਭੁੱਖ ਹੜਤਾਲ ਕਰਕੇ ਰੱਖੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ਅਵਾਜ਼ ਉਠਾਏਗੀ।

ਅਸੀਂ ਸਮੂਹ ਦੇਸ-ਭਗਤ, ਜਮਹੂਰੀ, ਇਨਕਲਾਬੀ, ਬੁੱਧੀਜੀਵੀ ਹਲਕਿਆਂ, ਤਰਕਸ਼ੀਲਾਂ, ਲੋਕ ਲਹਿਰ ਦੇ ਝੰਡਾ ਬਰਦਾਰਾਂ ਨੂੰ ਮੋਗਾ ਕਨਵੈਨਸ਼ਨ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕਰਦੇ ਹਾਂ।


ਸਮਾਂ: 10 ਦਸੰਬਰ 2011 ਨੂੰ, 11 ਵਜੇ ਸਵੇਰੇ

ਸਥਾਨ: ਨਹਿਰੂ ਪਾਰਕ, ਮੋਗਾ ਵਿਖੇ


ਸੂਬਾ ਕਮੇਟੀ, ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ (ਪੰਜਾਬ)
ਪ੍ਰਕਾਸ਼ਕ - ਡਾ. ਪਰਮਿੰਦਰ ਸਿੰਘ, ਪ੍ਰੋ. ਏ. ਕੇ. ਮਲੇਰੀ, ਯਸ਼ਪਾਲ

No comments:

Post a Comment