StatCounter

Saturday, May 3, 2014

ਪੰਜਾਬੀ ਟ੍ਰਿਬਿਊਨ ਦੇ ਸਟਾਫ ਰਿਪੋਰਟਰ ਦਵਿੰਦਰ ਪਾਲ ਦੇ ਘਰ ਤੇ ਹਮਲਾ

ਕਾਲੀ ਕਮਾਈ ਤੋਂ ਚੱਕੇ ਪਰਦੇ ਨੇਕਾਲੀ ਕਮਾਈ ਕਰਨ ਵਾਲਿਆਂ ਦੇ ਕਾਲੇ ਮੂੰਹ ਨੰਗੇ ਕੀਤੇ


ਪੰਜਾਬੀ ਟ੍ਰਿਬਿਊਨ ਦੇ ਸਟਾਫ ਰਿਪੋਰਟਰ ਦਵਿੰਦਰ ਪਾਲ ਦੇ ਘਰ ਤੇ ਸੁੱਟੇ ਪੈਟਰੋਲ ਬੰਬ ਦੇ ਫਟਣ ਨਾਲ ਪ੍ਰੈਸ ਦੀ ਕਹੀ ਜਾਂਦੀ ਆਜਾਦੀ ਦੇ ਰਹਿੰਦੇ ਲੰਗਾਰ ਵੀ ਫਟ ਗਏ ਹਨ ਦਵਿੰਦਰ ਪਾਲ ਤੇ ਇਹ ਹਮਲਾ ਦਵਿੰਦਰ ਪਾਲ ਤੇ ਉਸਦੇ ਸਾਥੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਹਕੂਮਤੀ ਤਾਕਤ ਦੇ ਜੋਰ ਕੀਤੀਆਂ ਕਾਲੀਆਂ ਕਮਾਈਆਂ ਤੋਂ ਪਰਦਾ ਚੱਕਦਿਆਂ ਖੋਜੀ ਲਿਖਤਾਂ ਲਿਖਣ ਕਰਕੇ ਹੋਇਆ ਹੈ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਖਬਾਰ ਵਿਚ ਔਖ ਜ਼ਾਹਰ ਕਰਨ ਤੋਂ ਅਗਲੇ ਪਲ ਹੋਇਆ ਹੈ 

ਮੁਲਕ ਅੰਦਰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਛਲਾਵੇ ਵਾਂਗ ਹੀ ਪ੍ਰੈਸ ਦੀ ਆਜਾਦੀ ਦਾ ਭਰਮ ਵੀ ਇਥੇ ਸਿਰਜਿਆ ਹੋਇਆ ਹੈ ਆਜਾਦੀ ਤੇ ਜਮਹੂਰੀਅਤ ਹਮੇਸ਼ਾ ਉਸੇ ਦੇ ਹੱਥ ਹੁੰਦੀ ਹੈ ਜਿਸਦੇ ਹੱਥ ਉਥੋਂ ਦਾ ਰਾਜ-ਭਾਗ ਹੁੰਦਾ ਹੈ ਰਾਜ-ਭਾਗ ਤੋਂ ਵਿਰਵੇ ਲੋਕਾਂ ਨੂੰ ਆਜਾਦੀ ਕਿੱਥੇ? ਭਾਰਤ ਅੰਦਰ ਰਾਜ-ਭਾਗ ਅਤੇ ਉਸ ਦੀਆਂ ਸਾਰੀਆਂ ਕਲਾਵਾਂ ਉਤੇ ਲੋਕ-ਦੋਖੀ ਜਗੀਰਦਾਰਾਂ, ਸਰਮਾਏਦਾਰਾਂ ਤੇ ਸਾਮਰਾਜੀ ਜਮਾਤਾਂ ਦਾ ਗਲਬਾ ਹੈ ਮੀਡੀਆ ਵੀ ਇਨਾਂ ਦੇ ਕਬਜੇ ਵਿਚ ਹੀ ਹੈ ਹਾਕਮਾਂ ਦੀ ਮਰਜੀ ਤੇ ਚੋਣ ਦਾ ਮਾਮਲਾ ਹੈ ਕਿ ਉਨਾਂ ਨੇ ਕਿੰਨੀ, ਕਿਸ ਨੂੰ, ਕਦੋਂ ਤੇ ਕਿਵੇਂ ਆਜਾਦੀ-ਜਮਹੂਰੀਅਤ ਦੇਣੀ ਹੈ ਜਾਂ ਨਹੀਂ ਦੇਣੀ ਹੈ ਲੋਕਾਂ ਲਈ ਤਾਂ ਆਜਾਦੀ ਤੇ ਜਮਹੂਰੀਅਤ ਛਲਾਵਾ ਤੇ ਵਿਖਾਵਾ ਹੈ ਇਸ ਹਮਲੇ ਅਤੇ ਇਸਤੋਂ ਪਹਿਲਾਂ ਹਾਕਮਾਂ ਦੀਆਂ ਕਾਲੀਆਂ ਕਰਤੂਤਾਂ ਅਤੇ ਕਾਲੀਆਂ ਕਮਾਈਆਂ ਤੋਂ ਪਰਦੇ ਉਠਾਉਂਦੀਆਂ ਲਿਖਤਾਂ ਲਿਖਣ ਵਾਲੇ ਅਨੇਕਾਂ ਪੱਤਰਕਾਰਾਂ, ਕਲਮਕਾਰਾਂ ਦੇ ਹੋਏ ਕਤਲ ਤੇ ਕੁੱਟਮਾਰ ਪ੍ਰੈਸ ਦੀ ਆਜਾਦੀ ਦੇ ਨਕਲੀ ਹੋਣ ਨੂੰ ਬੇਨਕਾਬ ਕਰਦੇ ਹਨ 

ਮੁਲਕ ਅੰਦਰ ਸਾਮਰਾਜੀ ਖਪਤਕਾਰੀ ਸੱਭਿਆਚਾਰ ਅਤੇ ਹਰ ਖੇਤਰ ਲੋਕ ਭਲਾਈ ਦੀ ਥਾਂ ਮੜੇ ਤਜਾਰਤੀਕਰਨ ਦੇ ਪੈਰ ਪਾਉਣ ਦੇ ਨਾਲ ਹੀ ਦੁਨੀਆਂ ਭਰ ਦੇ ਧਨ ਲੁਟੇਰਿਆਂ ਨੇ ਮੰਡੀ ਤੇ ਕਾਬਜ ਹੋਣ ਵਾਸਤੇ ਲੋਕਾਂ ਦੀ ਮਾਨਸਿਕਤਾ ਨੂੰ ਆਵਦੇ ਅਨੁਸਾਰ ਢਾਲਣ ਦੀ ਸਾਜਿਸ਼ ਤਹਿਤ ਮੀਡੀਏ ਨੂੰ ਆਵਦੀ ਮੁੱਠੀ ਕਰ ਲਿਆ ਹੈ ਅੱਜ ਲੋਕਾਂ ਲਈ ਜਾਣਕਾਰੀ ਦਾ ਸੋਮਾ ਇਹ ਮੀਡੀਆ ਹੀ ਬਣਿਆ ਹੋਇਆ ਹੈ ਹਾਕਮ ਇਸ ਸਾਧਨ ਦੀ ਬਾਖੂਬੀ ਵਰਤੋਂ ਕਰਦੇ ਹਨ ਆਵਦੇ ਹਿੱਤ ਪੂਰਦੀਆਂ ਘਟਨਾਵਾਂ, ਸਰਗਰਮੀਆਂ ਨੂੰ  ਉਭਾਰਦੇ ਹਨ ਅਤੇ ਲੋਕ-ਪੱਖੀ ਸਰਗਰਮੀਆਂ ਨੂੰ ਨਕਾਰਦੇ ਹਨ ਸਭ ਤੋਂ ਵੱਧ ਕੇ ਹਾਕਮ ਲੋਕਾਂ ਨੂੰ ਲੋਕਰਾਜ, ਆਜਾਦੀ ਤੇ ਜਮਹੂਰੀਅਤ ਦੇ ਛਲਾਵੇ ਦੇ ਪ੍ਰਚਾਰ ਸਹਾਰੇ ਆਵਦੇ ਲੁਟੇਰੇ ਤੇ ਜਾਲਮ ਰਾਜ ਦੇ ਤੰਦੂਏ ਜਾਲ ਵਿਚ ਫਸਾਈ ਰੱਖਦੇ ਹਨ ਇਸੇ ਮੀਡੀਏ-ਮਾਲਕਾਂ ਵੱਲੋਂ ਮੀਡੀਏ ਰਾਹੀਂ ਬਣਾਈ ਹਵਾ ਦੀ ਹਨੇਰੀ ਵਿਚ, ਆਵਦੀ ਮਨ-ਮਰਜੀ ਨਾਲ ਵੋਟਾਂ ਪਾਉਣ ਦੀ ਕਹੀ ਜਾਂਦੀ ਗੱਲ ਨੂੰ ਉਡਾ ਕੇ ਲਿਜਾਇਆ ਜਾਂਦਾ ਹੈ ਤੇ ਵੋਟਰ ਕੋਲੋਂ ਵੋਟ ਮੁੱਛ ਕੇ ਆਵਦੇ ਹਿੱਤ ਦੇ ਨੁਮਾਇੰਦਿਆਂ ਨੂੰ ਪਵਾਈ ਜਾਂਦੀ ਹੈ ਮੀਡੀਏ-ਮਾਲਕਾਂ ਅਤੇ ਹਾਕਮਾਂ ਦੇ ਫਿੱਟ ਬਹਿੰਦੇ ਪ੍ਰਚਾਰ ਦੀ ਪੂਰੀ ਖੁੱਲਹੈ ਇਹ ਪ੍ਰਚਾਰ ਕਹਾਣੀ, ਨਾਵਲ, ਨਾਟਕ, ਫਿਲਮ ਅਤੇ ਗੀਤ ਕਿਸੇ ਵੀ ਰੂਪ ਵਿਚ ਹੋਵੇ ਸਭ ਨੂੰ ਆਜਾਦੀ ਹੈ 

ਪਰ ਜਦੋਂ ਕੋਈ ਪੱਤਰਕਾਰ ਇਸਤੋਂ ਹਟਵਾਂ ਹਾਕਮਾਂ ਨੂੰ ਬੇਨਕਾਬ ਕਰਦਾ ਲੋਕ-ਪੱਖੀ ਕੁਝ ਵੀ ਲਿਖੇ ਜਾਂ ਪੇਸ਼ ਕਰੇ ਤਾਂ ਝੱਟ ਆਜਾਦੀ, ਪਾਬੰਦੀ ਵਿਚ ਵਟ ਜਾਂਦੀ ਹੈ ਹਾਕਮਾਂ ਦੀਆਂ ਕਾਲੀਆਂ ਕਰਤੂਤਾਂ ਤੇ ਕਾਲੀਆਂ ਕਮਾਈਆਂ ਬਾਰੇ ਜਦ ਕੋਈ ਕਲਮ ਲਿਖਦੀ ਹੈ ਜਾਂ ਜਬਾਨ ਬੋਲਦੀ ਹੈ ਤਾਂ ਹਾਕਮ ਢੂਹੀ ਕੁੱਟੇ ਸੱਪ ਵਾਂਗ ਵਿਹੁ ਘੋਲਦੇ ਹਨ ਤੇ ਡੰਗ ਮਾਰਦੇ ਹਨ ਕਲਮ ਤੋੜਨ ਤੇ ਜਬਾਨਬੰਦੀ ਕਰਨ ਲਈ ਸਭ ਹਕੂਮਤੀ ਤਾਕਤਾਂ ਨਿਸੰਗ ਝੋਕ ਦਿੰਦੇ ਹਨ 

ਦਵਿੰਦਰਪਾਲ ਤੇ ਹੋਇਆ ਇਹ ਹਮਲਾ ਉਨਾਂ ਸਭਨਾ ਪੱਤਰਕਾਰਾਂ, ਕਲਮਕਾਰਾਂ ਤੇ ਪ੍ਰਚਾਰਕਾਂ ਲਈ ਇਕ ਚੁਣੌਤੀ ਬਣਕੇ ਆਇਆ ਹੈ ਜਿਹੜੇ ਹਕੂਮਤੀ ਜੋਰ, ਜਮੀਨਾਂ ਤੇ ਪੈਸੇ ਦੇ ਜੋਰ, ਗੁੰਡਾ ਗਰੋਹਾਂ ਦੇ ਜੋਰ ਕਾਲੀਆਂ ਕਰਤੂਤਾਂ ਤੇ ਕਾਲੀਆਂ ਕਮਾਈਆਂ ਕਰਨ ਵਾਲਿਆਂ ਦੇ ਬਖੀਏ ਉਧੇੜਦੇ ਹੋਏ ਲਿਖਦੇ ਤੇ ਬੋਲਦੇ ਹਨ ਹਾਕਮ ਨਹੀਂ ਚਾਹੁੰਦੇ, ਕੋਈ ਉਨਾਂ ਦੀਆਂ ਕਾਲੀਆਂ ਕਮਾਈਆਂ ਨੂੰ ਫਰੋਲੇ ਤੇ ਲੋਕਾਂ ਨੂੰ ਦੱਸੇ ਇਹ ਹਾਕਮ ਗੁੱਟਾਂ ਦਾ ਸਾਂਝਾ ਮੱਤ ਹੈ 

ਲੋਕ ਮੋਰਚਾ ਪੰਜਾਬ, ਅਜਿਹੇ ਪੱਤਰਕਾਰਾਂ, ਕਲਮਕਾਰਾਂ, ਨਾਟਕਕਾਰਾਂ ਤੇ ਪ੍ਰਚਾਰਕਾਂ ਦੇ ਸਦਾ ਅੰਗ-ਸੰਗ ਹੈ ਅਤੇ ਉਨਾਂ ਦੀਆਂ ਕਲਮਾਂ, ਕਲਾਕਾਰੀਆਂ ਤੇ ਵਿਚਾਰਾਂ ਨੂੰ ਉਚਿਆਉਂਦਾ ਹੈ 


ਵੱਲੋਂ : ਸੂਬਾ ਕਮੇਟੀ, ਲੋਕ ਮੋਰਚਾ ਪੰਜਾਬ
ਪ੍ਰਕਾਸ਼ਕ : ਜਗਮੇਲ ਸਿੰਘ, ਜਨਰਲ ਸਕੱਤਰ (9417224822)

1 comment:

  1. ਬਾਬੇ ਦੀ ਕਰਾਮਾਤ ਦਾ ਪਰਦਾਚਾਕ ਕਰਨ ਲਈ ਸ਼ੁਕਰੀਆ ।ਆਰਟੀਕਲ ਵਧੀਆ ਲੱਗਿਆ।

    ਅਕਸਰ ਇਸ ਬਲਾਗ ਉਪੱਰ ਕੋਈ ਨਵੀਂ ਪੋਸਟ ਵੇਖਣ ਲਈ ਬੜਾ ਲੰਬਾ ਲੰਬਾ ਸਮਾਂ ਇੰਤਜ਼ਾਰ ਕਰਨੀ ਪੈਂਦੀ ਰਹੀ ਹੈ ਪਰ ਹੁਣ ਕੂਝੱ ਕੁ ਦਿਨਾਂ ਤੋਂ ਲਗਾਤਾਰ ਕੁਝੱ ਨਾਂ ਕੁੱਝ ਪੜ੍ਹਨ- ਸੋਚਣ ਨੂੰ ਮਿਲ ਰਿਹਾ ਹੈ।ਵਧਾਈਆਂ ! ਇਹ ਬਹੁਤ ਹੀ ਚੰਗੀ ਗੱਲ ਹੈ ਕਿਉਂ ਕਿ ਇਲਟ੍ਰਾਨਿਕ ਮੀਡੀਏ ਦੀ ਵਰਤੋਂ ਨਾਂ ਕਰਨ ਦਾ ਮਤਲਬ ਹੈ ਕਿ ਤੁਸੀਂ ਦੁਨੀਆਂ ਵੱਲ ਨੂੰ ਖੁੱਲਦਾ ਇੱਕ ਮਹੱਤਵ-ਪੂਰਨ ਦਰਵਾਜਾ ਬੰਦ ਕਰ ਰੱਖਿਆ ਹੈ। ਖ਼ੈ੍ਰ! ਤੁਹਾਡੀਆਂ ਆਪਣੀਆਂ ਅਨੇਕਾਂ ਮਜ਼ਬੂਰੀਆਂ ਹੋਣਗੀਆਂ । ਜੇ ਕਰ ਇਉਂ ਹੀ ਇਹ ਬਲਾਗ਼ ਨਿਰੰਤਰ ਜ਼ਾਰੀ ਰਹੇ ਤਾਂ ਬਹੁਤ ਹੀ ਖ਼ੁਸ਼ੀ ਵੀ ਹੋਵੇਗੀ ਅਤੇ ਅਣਸਰਦੀ ਲੋੜ ਵੀ ਪੂਰੀ ਹੁੰਦੀ ਰਹੇ ਗੀ।

    ReplyDelete