StatCounter

Saturday, January 8, 2011

PROTEST AGAINST CONVICTION & SENTENCING OF Dr. BINAYAK SEN & OTHERS


A Street Play, "Kursi Nach Nachaye " being performed in the rally to seek freedom for Dr. Binyak Sen



Images of protest against conviction & sentencing of Dr. Binayak Sen & Others, held in Distt Courts Bathinda

PROTEST AGAINST CONVICTION & SENTENCING OF Dr. BINAYAK SEN & OTHERS

ਓਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੱਦੇ 'ਤੇ ਅੱਜ ਬਠਿੰਡਾ ਵਿਖੇ ਡਾ. ਬਿਨਾਇਕ ਸੇਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਇਕੱਤਰ ਹੋਏ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਫਰੰਟ ਦੀ ਸੂਬਾ ਕਮੇਟੀ ਦੇ ਮੈਂਬਰ ਐਨ.ਕੇ.ਜੀਤ ਐਡਵੋਕੇਟ ਨੇ ਦੱਸਿਆ ਕਿ ਛੱਤੀਸਗੜ੍ਹ ਦੀ ਸਰਕਾਰ ਨੇ ਡਾ. ਬਿਨਾਇਕ ਸੇਨ ਨੂੰ ਦੇਸ ਧਰੋਹ ਦੇ ਬਿਲਕੁਲ ਝੂਠੇ ਕੇਸ ਵਿੱਚ ਫਸਾ ਕੇ ਉਮਰ ਕੈਦ ਦੀ ਸਜਾ ਕਰਵਾਈ ਹੈ ਕਿਉਂਕਿ ਉਹਨਾਂ ਨੇ ਸਲਵਾ-ਜੂਦਮ ਦੇ ਨਾਂ ਹੇਠ ਉੱਥੋਂ ਦੇ ਆਦਿਵਾਸੀ ਲੋਕਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਦਾ ਡਟਵਾਂ ਵਿਰੋਧ ਕੀਤਾ ਸੀ ਅਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਵੱਲੋਂ ਉੱਥੋਂ ਦੇ ਖਣਿਜ ਪਦਾਰਥਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਵਿਰੁੱਧ ਅਵਾਜ਼ ਉੱਠਾਈ ਸੀ। ਡਾ. ਬਿਨਾਇਕ ਸੇਨ ਜੋ ਬੱਚਿਆਂ ਦੇ ਮਸ਼ਹੂਰ ਡਾਕਟਰ ਹਨ ਅਤੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਆਦਿਵਾਸੀ ਲੋਕਾਂ ਦੀ ਸੇਵਾ ਦੇ ਲੇਖੇ ਲਾਈ ਹੈ ਉਨ੍ਹਾਂ 'ਤੇ ਦੇਸ-ਧ੍ਰੋਹ ਦਾ ਇਲਜ਼ਾਮ ਲਾਉਣਾ ਸਰਾਸਰ ਬੇਤੁੱਕੀ ਗੱਲ ਹੈ।

ਟੀਚਰਜ਼ ਹੋਮ ਬਠਿੰਡਾ ਦੇ ਪ੍ਰਧਾਨ ਸ਼੍ਰੀ ਜਗਮੋਹਨ ਕੌਸ਼ਲ, ਜਮਹੂਰੀ ਹੱਕਾਂ ਦੇ ਮੁੱਦਈ ਮਾ. ਬੱਗਾ ਸਿੰਘ, ਕਹਾਣੀਕਾਰ ਅਤਰਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਡਾ. ਬਿਨਾਇਕ ਸੇਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਉਮਰ ਕੈਦ ਦੀ ਸਜਾ ਦੇਣ ਨੂੰ ਭਾਰਤੀ ਜਮਹੂਰੀਅਤ ਲਈ ਅਤਿ ਮੰਦਭਾਗਾ ਦੱਸਿਆ ਹੈ। ਬਾਅਦ ਵਿੱਚ ਸ਼ਹਿਰ ਵਿੱਚ ਮੁਜਾਹਰਾ ਕੀਤਾ ਗਿਆ ਜੋ ਜ਼ਿਲਾ ਕਚਹਿਰੀਆਂ 'ਚ ਆ ਕੇ ਸਮਾਪਤ ਹੋਇਆ।

ਲੋਕ ਕਲਾ ਮੰਚ ਮਾਨਸਾ ਦੀ ਟੀਮ ਵਲੋਂ ਡਾ. ਬਿਨਾਇਕ ਸੇਨ ਨੂੰ ਸਮਰਪਤ ਇੱਕ ਨੁੱਕੜ੍ਹ ਨਾਟਕ 'ਕੁਰਸੀ ਨਾਚ ਨਚਾਏ' ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਡਾ. ਬਿਨਾਇਕ ਸੇਨ ਅਤੇ ਉਸਦੇ ਸਹਿਦੋਸ਼ੀਆਂ ਦੀਆਂ ਸਜ਼ਾਵਾਂ ਰੱਦ ਕੀਤੀਆਂ ਜਾਣ। ਓਪ੍ਰੇਸ਼ਨ ਗ੍ਰੀਨ ਹੰਟ ਦੇ ਨਾਂ ਹੇਠ ਆਦਿਵਾਸੀ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਨਾ ਬੰਦ ਕੀਤਾ ਜਾਵੇ। ਸਾਰੇ ਲੋਕ ਵਿਰੋਧੀ ਕਾਲੇ ਕਨੂੰਨ ਰੱਦ ਕੀਤੇ ਜਾਣ।

1 comment:

  1. I congragulate the revolutionary democratic forces inspired by the Democratic Frontof Punjab for launching such an agitation against this grave sentence to a democrat.Such a movement should spread nationwide.,like a spark turning into a priarie fire.

    ReplyDelete