StatCounter

Tuesday, May 1, 2012

ਸ਼ੀਤਲ ਫੈਬਰਿਕ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਰੋਹ ਭਰਪੂਰ ਪ੍ਰਦਰਸ਼ਨ

ਸ਼ੀਤਲ ਫੈਬਰਿਕ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ
ਅਵਾਮੀ ਜੱਥੇਬੰਦੀਆਂ ਵੱਲੋਂ ਜਲੰਧਰ ਵਿੱਚ ਰੋਹ ਭਰਪੂਰ ਪ੍ਰਦਰਸ਼ਨ

ਜਲੰਧਰ 27 ਅਪ੍ਰੈਲ  - ਸ਼ੀਤਲ ਫੈਬਰਿਕ 'ਚ 15 ਅਪ੍ਰੈਲ ਨੂੰ ਵਾਪਰੇ ਹਾਦਸੇ ਲਈ ਜ਼ੁੰਮੇਵਾਰਾਂ ਨੂੰ ਸਖਤ ਸਜ਼ਾਵਾਂ ਦੁਆਉਣ ਅਤੇ ਪੀੜਤ ਕਿਰਤੀਆਂ ਦੇ ਹੱਕ ਵਿੱਚ ਅੱਜ ਅਵਾਮੀ ਜੱਥੇਬੰਦੀਆਂ ਨੇ ਸ਼ਹਿਰ ਵਿੱਚ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਮੰਗਾਂ ਬਾਰੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ। ਇਸਤੋਂ ਪਹਿਲਾਂ ਇਨਸਾਫਪਸੰਦ ਕਿਰਤੀ ਲੋਕ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਇਕੱਠੇ ਹੋਏ ਜਿੱਥੋਂ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨਕਾਰੀ ਡੀ.ਸੀ. ਦਫ਼ਤਰ ਪੁੱਜੇ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਕਿਹਾ ਕਿ 15 ਅਪ੍ਰੈਲ 2012 ਦੀ ਦੇਰ ਰਾਤ ਜਲੰਧਰ ਦੇ ਫੋਕਲ ਪੁਆਇੰਟ 'ਚ ਸਥਿਤ ਸ਼ੀਤਲ ਫੈਬਰਿਕ 'ਚ ਵਾਪਰਿਆ ਹਾਦਸਾ ਬਹੁਤ ਹੀ ਦਰਦਨਾਕ ਸੀ। ਹਾਦਸੇ ਦੇ ਸ਼ਿਕਾਰ ਕਈ ਕਿਰਤੀ ਅੱਜ ਤੱਕ ਲਾਪਤਾ ਹਨ। ਇਹ ਹਾਦਸਾ ਵਾਪਰਨ ਦਾ ਕਾਰਨ ਇਸ ਫੈਕਟਰੀ 'ਚ ਮਾਲਕਾਂ/ਪ੍ਰਬੰਧਕਾਂ/ਹਿੱਸੇਦਾਰਾਂ ਵੱਲੋਂ ਉਦਯੋਗਿਕ ਕਾਮਿਆਂ ਦੀ ਸੁਰੱਖਿਆ ਲਈ ਬਣੇ ਕਿਰਤ ਕਾਨੂੰਨਾਂ ਦੀ ਪਾਲਣਾ ਨਾ ਕਰਨੀ ਅਤੇ ਸਬੰਧਿਤ ਸਰਕਾਰੀ ਮਹਿਕਮਿਆਂ ਦੁਆਰਾ ਇਹਨਾਂ ਕਾਨੂੰਨਾਂ ਦੀ ਪਾਲਣਾ ਨਾ ਕਰਾਉਣਾ ਮੁੱਖ ਰੂਪ ਵਿੱਚ ਜੁੰਮੇਵਾਰ ਹੈ। ਉਦਯੋਗਿਕ ਕਾਮਿਆਂ ਦੀ ਸੁਰੱਖਿਆ ਲਈ ਤਾਇਨਾਤ ਏਜੰਸੀਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਵੀ ਹਾਦਸੇ ਲਈ ਮੁੱਖ ਰੂਪ ਵਿੱਚ ਜ਼ੁੰਮੇਵਾਰ ਹੈ।
ਉਨ•ਾਂ ਕਿਹਾ ਕਿ ਇਸ ਫੈਕਟਰੀ ਦਾ ਮਾਲਕ/ਹਿੱਸੇਦਾਰ ਸ਼ੀਤਲ ਵਿਜ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਹੈ, ਜਿਸਨੇ ਪਹਿਲਾਂ ਹੀ ਕਿਰਤ ਕਾਨੂੰਨਾਂ ਨੂੰ ਟਿੱਚ ਜਾਣਿਆ ਹੈ। ਹਾਦਸੇ ਉਪਰੰਤ ਮਜ਼ਦੂਰਾਂ ਦੀ ਸੁਰੱਖਿਆ ਲਈ ਇੱਕ ਏਜੰਸੀ ਦੇ ਅਧਿਕਾਰੀਆਂ ਨੂੰ ਸ਼ੀਤਲ ਫੈਬਰਿਕ ਦੇ ਮਾਲਕਾਂ ਵੱਲੋਂ ਫੈਕਟਰੀ ਅੰਦਰ ਦਾਖਲ ਨਾ ਹੋਣ ਦੇਣਾ ਇਹ ਸਿੱਧ ਕਰਦਾ ਹੈ ਕਿ ਸਰਕਾਰ ਵੱਲੋਂ ਜੋ ਜਾਂਚ-ਪੜਤਾਲ ਲਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ, ਉਹ ਸਹੀ ਜਾਂਚ ਪੜਤਾਲ ਕਰਕੇ ਸਹੀ ਤੱਥ ਸਾਹਮਣੇ ਨਹੀਂ ਲਿਆ ਸਕਦੀਆਂ ਅਤੇ ਨਾ ਹੀ ਜ਼ੁੰਮੇਵਾਰਾਂ ਨੂੰ ਬਣਦੀ ਸਜ਼ਾ ਅਤੇ ਕਿਰਤੀਆਂ ਨੂੰ ਉਹਨਾਂ ਦੇ ਹੱਕ ਦੁਆ ਸਕਦੀਆਂ ਹਨ। ਹਾਦਸੇ ਉਪਰੰਤ ਜਿਲਾ ਸਿਵਲ ਤੇ ਪੁਲੀਸ ਪ੍ਰਸਾਸ਼ਨ ਵੱਲੋਂ ਨਿਭਾਈ ਭੂਮਿਕਾ, ਜਿਸ ਵਿੱਚ ਪੀੜਤਾਂ ਅਤੇ ਉਹਨਾਂ ਦੇ ਸਾਕ-ਸਬੰਧੀਆਂ ਨੂੰ ਲਾਠੀਆਂ ਅਤੇ ਦਰਜਨਾਂ ਕਿਰਤੀਆਂ ਦੇ ਕਤਲ ਲਈ ਜ਼ੁੰਮੇਵਾਰ ਮਾਲਕ/ਹਿੱਸੇਦਾਰ ਨੂੰ ਵੀ.ਆਈ.ਪੀ. ਟਰੀਟਮੈਂਟ ਦੇਣਾ, ਉਸਨੂੰ ਜੇਲ ਭੇਜਣ ਦੀ ਥਾਂ ਬਿਮਾਰੀ ਲੱਭਣ ਦੇ ਬਹਾਨੇ ਸਿਵਲ ਹਸਪਤਾਲ ਵਿੱਚ ਵਿਸ਼ੇਸ਼ ਸਹੂਲਤਾਂ ਦੇਣਾ, ਕਈ ਤਰ•ਾਂ ਦੇ ਸ਼ੰਕੇ ਖੜੇ ਕਰ ਰਿਹਾ ਹੈ। ਬਹੁਤ ਸਾਰੇ ਤੱਥ ਵੱਖ-ਵੱਖ ਅਖ਼ਬਾਰਾਂ ਰਾਹੀਂ ਵੀ ਉਭਰ ਕੇ ਸਾਹਮਣੇ ਆਏ ਹਨ, ਜੋ ਹਾਦਸੇ ਲਈ ਸ਼ੀਤਲ ਫੈਬਰਿਕ ਦੇ ਮਾਲਕ/ਹਿੱਸੇਦਾਰ ਸ਼ੀਤਲ ਵਿਜ ਸਮੇਤ ਮਜ਼ਦੂਰਾਂ ਦੀ ਸੁਰੱਖਿਆ ਲਈ ਤਾਇਨਾਤ ਵੱਖ-ਵੱਖ ਏਜੰਸੀਆਂ ਨੂੰ ਕਟਿਹਰੇ ਵਿੱਚ ਖੜੇ ਕਰਦੇ ਹਨ।

ਜੱਥੇਬੰਦੀਆਂ ਨੇ ਮੰਗ ਕੀਤੀ ਕਿ ਹਾਦਸੇ ਦੀ ਨਿਰਪੱਖ ਅਤੇ ਸਹੀ ਜਾਂਚ ਪੜਤਾਲ ਲਈ ਜੁਡੀਸ਼ੀਅਲ ਪੜਤਾਲ ਕਰਵਾਈ ਜਾਵੇ, 23 ਕਿਰਤੀਆਂ ਦੇ ਕਤਲਾਂ ਲਈ ਜ਼ੁੰਮੇਵਾਰ ਫੈਕਟਰੀ ਮਾਲਕ/ਹਿੱਸੇਦਾਰ ਸ਼ੀਤਲ ਵਿਜ ਸਮੇਤ ਸਾਰੇ ਜ਼ੁੰਮੇਵਾਰਾਂ ਉਪਰ ਜੇਰੇ ਧਾਰਾ 302 ਆਈ.ਪੀ.ਸੀ. ਦਾ ਮੁਕੱਦਮਾ ਚਲਾਇਆ ਜਾਵੇ ਅਤੇ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਹਾਦਸੇ 'ਚ ਸ਼ਿਕਾਰ ਹੋਏ ਜੋ ਅਜੇ ਤੱਕ ਜਿੰਦਾ ਜਾਂ ਮੁਰਦਾ ਕਿਰਤੀ ਨਹੀਂ ਮਿਲ ਰਹੇ ਦੀ ਤਲਾਸ਼ ਜਾਂ ਬਰਾਮਦੀ ਮਾਲਕਾਂ/ਹਿੱਸੇਦਾਰਾਂ ਤੋਂ ਕਰਵਾਈ ਜਾਵੇ, ਹਾਦਸੇ 'ਚ ਮ੍ਰਿਤਕ ਮਜ਼ਦੂਰਾਂ ਦੇ ਵਾਰਸਾਂ ਨੂੰ 10-10 ਲੱਖ, ਜਖਮੀਆਂ ਨੂੰ 5-5 ਲੱਖ ਰੁਪਏ ਅਤੇ ਹੋਰ ਪ੍ਰਭਾਵਿਤ ਮਜ਼ਦੂਰਾਂ ਨੂੰ ਲੋੜ ਅਨੁਸਾਰ ਮੁਆਵਜਾ ਦਿੱਤਾ ਜਾਵੇ, ਮ੍ਰਿਤਕ ਮਜ਼ਦੂਰਾਂ ਦੇ ਵਾਰਸਾਂ 'ਚੋਂ ਇੱਕ-ਇੱਕ ਜੀਅ ਨੂੰ ਸਨਮਾਨਯੋਗ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜਲੰਧਰ ਸਮੇਤ ਪੰਜਾਬ ਭਰ 'ਚ ਫੈਕਟਰੀਆਂ, ਕਾਰਖਾਨਿਆਂ 'ਚ ਕਿਰਤ ਕਾਨੂੰਨ ਅਤੇ ਫੈਕਟਰੀ ਕਾਨੂੰਨ ਲਾਗੂ ਕਰਨੇ ਯਕੀਨੀ ਬਣਾਏ ਜਾਣ।

ਜੱਥੇਬੰਦੀਆਂ ਨੇ ਇੱਕਸੁਰ ਚੇਤਾਵਨੀ ਦਿੱਤੀ ਕਿ ਜੇਕਰ ਸਮਾਂਬੱਧ ਪੜਤਾਲ ਕਰਕੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਰਸੇਮ ਪੀਟਰ ਤੇ ਕਸ਼ਮੀਰ ਸਿੰਘ ਘੁੱਗਸ਼ੋਰ, ਟੈਕਨੀਕਲ ਸਰਵਸਿਜ ਯੂਨੀਅਨ ਦੇ ਸਾਥੀ ਪ੍ਰੇਮ ਤੇ ਸੰਤੋਖ ਸਿੰਘ ਤੱਗੜ, ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਜਲੰਧਰ ਦੇ ਜਸਵਿੰਦਰ ਪਟਵਾਰੀ ਤੇ ਬਲਵਿੰਦਰ ਬੁੱਲੋਵਾਲ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਮਾ. ਕੁਲਵਿੰਦਰ ਜੋਸਨ, ਸਾਂਝਾ ਮੁਲਾਜ਼ਮ ਮੋਰਚਾ ਦੇ ਹਰਿੰਦਰ ਦੁਸਾਂਝ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਐਡਵੋਕੇਟ ਦਲਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਏ.ਕੇ. ਮਲੇਰੀ ਤੇ ਬੂਟਾ ਸਿੰਘ, ਮੁਸਲਿਮ ਨੈਸ਼ਨਲ ਫਰੰਟ ਦੇ ਵਾਹਿਦ ਅਲੀ ਅਨਸਾਰੀ, ਨੌਜਵਾਨ ਭਾਰਤ ਸਭਾ ਦੇ ਸੰਦੀਪ ਅਰੋੜਾ, ਇਸਤਰੀ ਜਾਗਰਿਤੀ ਮੰਚ ਦੀ ਜਸਵੀਰ ਜੱਸੀ, ਲੋਕ ਮੋਰਚਾ ਪੰਜਾਬ ਦੇ ਦੁਆਬਾ ਜੋਨ ਦੇ ਗੁਰਮੀਤ ਕੋਟਲੀ, ਫੈਕਟਰੀ ਵਰਕਰਜ਼ ਯੂਨੀਅਨ ਦੇ ਦੀਪਾ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਨਿਭਾਏ।

No comments:

Post a Comment